Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
-------- ਕ੍ਰਾਂਤੀਕਾਰੀ 'ਆਜ਼ਾਦ' ਦਾ ਭੁੱਲਿਆ- ਵਿਸਰਿਆ ਇਤਿਹਾਸ -----


" ਉਹ ਚੰਦਰ ਸ਼ੇਖਰ ਆਜ਼ਾਦ ਦੀ ਸ਼ਹੀਦੀ ਦਾ ਪੰਜਾਹਵਾਂ ਵਰ੍ਹਾ ਸੀ, ਯਾਨੀ 1981 ਦਾ ਸਾਲ । ਮੇਰੇ ਨਾਲ ਆਜ਼ਾਦ ਦੇ ਸਾਥੀ ਕ੍ਰਾਂਤੀਕਾਰੀ-- ਰਾਮ ਕ੍ਰਿਸ਼ਨ ਖੱਤਰੀ, ਭਵਾਨੀ ਸਿੰਘ ਰਾਵਤ,ਸ਼ਚੇਂਦਰ ਨਾਥ ਬਖ਼ਸ਼ੀ,ਕਿਸ਼ੋਰੀ ਲਾਲ,ਜੈ ਦੇਵ ਕਪੂਰ,ਸ਼ਿਵ ਵਰਮਾ,ਪ੍ਰਕਾਸ਼ਵਤੀ,ਰਮੇਸ਼ ਸਿਨਹਾ ਆਜ਼ਾਦ ਦੀ ਸਮਾਧੀ 'ਤੇ ਫੁੱਲ ਅਰਪਣ ਕਰਨ ਗਏ ਸੀ । ਸਮਾਧੀ ਦੀ ਹਾਲਤ ਬਹੁਤ ਮਾੜੀ ਸੀ । ਉਤੋਂ ਤਰਾਸਦੀ ਇਹ ਕਿ ਸ਼ਹੀਦ ਦੀ ਇਸ ਸਮਾਧੀ ਨੂੰ ਨਗਰ ਪਾਲਿਕਾ ਦੇ ਇੱਕ ਇੰਜੀਨੀਅਰ ਨੇ ਕੁਝ ਦਿਨਾਂ ਬਾਅਦ ਤੁੜਵਾ ਦਿੱਤਾ ਸੀ,ਜਿਸ ਦਾ ਅਸੀਂ ਵਿਰੋਧ ਕੀਤਾ,ਪਰ ਪੁਨਰ-ਨਿਰਮਾਣ ਨਹੀਂ ਕਰਵਾ ਸਕੇ । ਇਲਾਹਾਬਾਦ ਦੇ ਅਲਫ੍ਰੈਡ ਪਾਰਕ ਦੇ ਉਸ ਮੌਲਸਰੀ ਦੇ ਦਰੱਖਤ ਨੂੰ ਵੀ ਉਦੋਂ ਅੰਗਰੇਜ਼ ਸਰਕਾਰ ਨੇ ਕਟਵਾ ਦਿੱਤਾ ਸੀ, ਜਿਸਦੀ ਆੜ ਲੈ ਕੇ ਆਜ਼ਾਦ ਨੇ ਪੁਲੀਸ ਦਾ ਮੁਕਾਬਲਾ ਕੀਤਾ ਸੀ..... ਕਿਉਂਕਿ ਮੁਕਾਬਲੇ ਤੋਂ ਬਾਅਦ ਸਰਕਾਰ ਨੇ ਲੋਕਾਂ ਨੂੰ ਆਜ਼ਾਦ ਦੀ ਲਾਸ਼ ਤਾਂ ਨਾ ਦਿੱਤੀ,ਪ੍ਰੰਤੂ ਭੀੜ ਨੇ ਉਸ ਥਾਂ 'ਤੇ ਫੁੱਲ ਬਰਸਾਏ ਜਿੱਥੇ ਆਜ਼ਾਦ ਦਾ ਖ਼ੂਨ ਡੁੱਲ੍ਹਿਆ ਸੀ ਅਤੇ ਮੌਲਸਰੀ ਦੇ ਉਸ ਦਰੱਖਤ ਦੀ ਪੂਜਾ ਵੀ ਹੋਣੀ ਸ਼ੁਰੂ ਹੋ ਗਈ ਸੀ । ਸ਼ਕਤੀਸ਼ਾਲੀ ਹਕੂਮਤਾਂ ਵੀ ਅਜਿਹੇ ਕ੍ਰਾਂਤੀਕਾਰੀ ਪ੍ਰਤੀਕਾਂ ਤੋਂ ਡਰਨ ਲੱਗ ਜਾਂਦੀਆਂ ਹਨ ।
ਨਹਿਰੂ ਨੇ ਇਸੇ ' ਆਜ਼ਾਦ ' ਨੂੰ ਆਪਣੀ ਆਤਮ-ਕਥਾ ਵਿੱਚ ' ਫ਼ਾਸਿਸਟ ' ਮਨੋਵ੍ਰਿਤੀ ' ਦਾ ਕਿਹਾ ਹੈ । 1981 ਦੇ ਸਾਲ ਵਿੱਚ ਹੀ ਅਸੀਂ ਆਜ਼ਾਦ ਅਤੇ ਭਗਤ ਸਿੰਘ ਦੀ ਸ਼ਹੀਦੀ ਦੀ ਪੰਜਾਹਵੀਂ ਯਾਦ ਵਿੱਚ ਸਰਕਾਰ ਕੋਲੋਂ ਡਾਕ-ਟਿਕਟ ਜਾਰੀ ਕਰਨ ਦੀ ਮੰਗ ਕੀਤੀ ਸੀ,ਪਰ ਸਾਡੀ ਮੰਗ ਮੰਨਣ ਦੀ ਬਜਾਏ ਲਾਰਡ ਮਾਊਂਟਬੈਟਨ ਅਤੇ ਸੰਜੇ ਗਾਂਧੀ 'ਤੇ ਡਾਕ-ਟਿਕਟ ਜ਼ਰੂਰ ਕੱਢੇ ਗਏ ।
ਆਜ਼ਾਦ ਦੀ ਉਹ ਪਿਸਤੌਲ ਜੋ ਆਖ਼ਰੀ ਦਿਨ ( 27 ਫਰਵਰੀ,1931 ) ਉਹਨਾਂ ਕੋਲ ਸੀ,ਦੀ ਤਲਾਸ਼ ਸ਼ੁਰੂ ਹੋਈ । ਪਤਾ ਲੱਗਿਆ ਕਿ ਉਹ ਕੋਲਟ ਪਿਸਟਲ ਨੌਟ ਬਾਬਰ,ਐਸ ਐਸ ਪੀ ਨੂੰ ਇੰਗਲੈਂਡ ਜਾਂਦੇ ਸਮੇਂ ਭੇਂਟ ਕਰ ਦਿੱਤੀ ਗਈ ਸੀ,ਜਿਸ ਨਾਲ ਆਜ਼ਾਦ ਦਾ ਮੁਕਾਬਲਾ ਹੋਇਆ ਸੀ । ਬਹੁਤ ਕੋਸ਼ਿਸ਼ਾਂ ਦੇ ਬਾਅਦ ਇਹ ਪਿਸਟਲ ਅੱਜ ਲਖਨਊ ਦੇ ਮਿਊਜ਼ੀਅਮ ਵਿੱਚ ਮੋਜੂਦ ਹੈ । ਆਜ਼ਾਦ ਕੋਲ ਇੱਕ ਮਾਊਜ਼ਰ ਪਿਸਟਲ ਵੀ ਹੁੰਦਾ ਸੀ,ਜਿਸਦੀ ਵਰਤੋਂ ਉਸਨੇ ਸਾਂਡਰਸ ਕਾਂਡ ਵਿੱਚ ਭਗਤ ਸਿੰਘ ਤੇ ਰਾਜਗੁਰੂ ਨੂੰ ਸੁਰੱਖਿਅਤ ਕੱਢਦਿਆਂ ਕੀਤੀ ਸੀ ।
ਆਜ਼ਾਦ ਦਾ ਇੱਕੋ ਇੱਕ ਪ੍ਰਚੱਲਿਤ ਚਿੱਤਰ ( ਮੁੱਛ 'ਤੇ ਹੱਥ ਵਾਲਾ ) ਅਸਲ 'ਚ ਮਾਸਟਰ ਰੁਦਰ ਨਰਾਇਣ ਜੀ ਦੀ ਅਚਾਨਕ ਖਿੱਚੀ ਫੋਟੋ ਹੈ,ਜਦੋਂ ਕ੍ਰਾਂਤੀਕਾਰੀ ਜੀਵਨ ਦੇ ਗੁਪਤਵਾਸ ਵਿੱਚ ਆਜ਼ਾਦ ਝਾਂਸੀ-ਗਵਾਲੀਅਰ ਦੇ ਆਲੇ-ਦੁਆਲੇ ਮਾਸਟਰ ਜੀ ਦੇ ਘਰ ਗੁੰਮਨਾਮ ਤੌਰ 'ਤੇ ਰਹਿੰਦੇ ਸਨ । ਆਜ਼ਾਦ ਪਹਿਲਵਾਨੀ ਕਸਰਤ ਕਰਦੇ-ਕਰਦੇ ਕਹਿਣ ਲੱਗੇ," ਅੱਛਾ,ਮੁੱਛ ਠੀਕ ਕਰ ਲਵਾਂ ।' ਅਤੇ ਮਾਸਟਰ ਜੀ ਨੇ ਫੋਟੋ ਖਿੱਚ ਦਿੱਤੀ ।
ਆਜ਼ਾਦ ਕ੍ਰਾਂਤੀਕਾਰੀ ਪਾਰਟੀ ਦੇ ਹਰ ਸਾਥੀ ਦੀ ਜ਼ਰੂਰਤ ਦਾ ਖ਼ਿਆਲ ਰੱਖਦੇ ਸੀ-- ਮੋਹਨ ( ਬਟੁਕੇਸ਼ਵਰ ਦੱਤ ) ਦੀ ਦਵਾਈ ਆਈ ਕਿ ਨਹੀਂ,,, ਹਰੀਸ਼ ( ਜੈ ਦੇਵ ਕਪੂਰ ) ਨੂੰ ਕਮੀਜ਼ ਚਾਹੀਦੀ ਹੈ,,,, ਰਘੂਨਾਥ ( ਰਾਜਗੁਰੂ ) ਦੇ ਕੋਲ ਜੁੱਤੇ ਹਨ ਕਿ ਨਹੀਂ ,,,, ਬੱਲੂ ( ਵਿਜੇ ਕੁਮਾਰ ਸਿਨਹਾ ) ਦੀ ਸਿਹਤ ਕਿਵੇਂ ਹੈ,,,, ਵਗੈਰਾ ਆਜ਼ਾਦ ਦੀਆਂ ਹਰ ਰੋਜ਼ ਦੀਆਂ ਚਿੰਤਾਵਾਂ ਸਨ । ਆਜ਼ਾਦ, ਅਸੰਬਲੀ ਬੰਬ ਕਾਂਡ ਵਿੱਚ ਭਗਤ ਸਿੰਘ ਨੂੰ ਭੇਜਣ ਦੇ ਹੱਕ ਵਿੱਚ ਨਹੀਂ ਸੀ,, ਪ੍ਰੰਤੂ ਪਾਰਟੀ ਸਾਥੀਆਂ ਦੀ ਸਾਂਝੀ ਰਾਏ ਅੱਗੇ ਆਜ਼ਾਦ ਨੂੰ ਝੁਕਣਾ ਪਿਆ ।
ਸਾਡੇ ਲਈ ਇਹ ਗੱਲ ਬਹੁਤ ਸ਼ਰਮਨਾਕ ਹੈ ਕਿ ਆਜ਼ਾਦ ਦੇ ਜਨਮ-ਸਥਾਨ ' ਭਾਵਰਾ ' ਦੀ ਉਹ ਝੌਂਪੜੀ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਢਾਹ ਦਿੱਤੀ ਹੈ,ਜਿੱਥੇ ਆਜ਼ਾਦ ਦਾ ਜਨਮ ਹੋਇਆ ਸੀ । ਮੈਂ ਸਾਤਾਰ ਤੱਟ 'ਤੇ ਉਸ ਕੁਟੀਆ ਕੋਲ ਖੜ੍ਹਾ ਹਾਂ ਜਿੱਥੇ ਆਜ਼ਾਦ 'ਕਾਕੋਰੀ ਕਾਂਡ ' ਤੋਂ ਬਾਅਦ ਫਰਾਰ ਹੋ ਕੇ ਸਾਧੂ ਦੇ ਭੇਸ ਵਿੱਚ ਲੁਕੇ ਰਹੇ ।
ਕਾਨਪੁਰ ਦੇ ' ਤਿਲਕ ਹਾਲ ' ਵਾਲੀ ਲਾਇਬਰ੍ਰੇਰੀ ਵਿੱਚ ਚੰਦਰ ਸ਼ੇਖਰ ਆਜ਼ਾਦ ਦੀ ਨੀਲੀ ਧਾਰੀਆਂ ਵਾਲੀ ਇੱਕ ਟੋਪੀ ਗੁੰਮਨਾਮੀ ਦੇ ਹਨ੍ਹੇਰੇ ਵਿੱਚ ਸੁਰੱਖਿਅਤ ਹੈ ।
ਇਹ ਲਿਖਦੇ-ਲਿਖਦੇ ਮੇਰੀ ਕਲ਼ਮ ਕੰਬ ਰਹੀ ਹੈ ਕਿ ਆਪਣੇ ਆਖਰੀ ਦਿਨਾਂ ਵਿੱਚ ਸ਼ਹੀਦ ਆਜ਼ਾਦ ਦੀ ਮਾਂ ' ਜਗਰਾਨੀ ਦੇਵੀ ' ਨੂੰ ਕੋਧਰੇ ਜਿਹੇ ਮਾੜੇ ਅਨਾਜ ਨੂੰ ਖਾ ਖਾ ਕੇ ਗੁਜ਼ਾਰਾ ਕਰਨਾ ਪਿਆ ਸੀ । ਸ਼ਾਇਦ ਅਸੀਂ ਸ਼ਹੀਦਾਂ ਦੀ ਪਰਵਾਹ ਇਸੇ ਤਰ੍ਹਾਂ ਕਰਦੇ ਹਾਂ ।"
----------------------------------------------------------------------
ਸੁਧੀਰ ਵਿਦਿਆਰਥੀ........ (( ਹਿੰਦੀ ਪੱਤਰਿਕਾ ' ਅਕਾਰ ' ਦੇ ਅੰਕ ਅਪ੍ਰੈਲ-ਜੁਲਾਈ,2013 ਵਿੱਚੋਂ ))

22 Nov 2013

Reply