Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਵੇਖੋ ਬਾਬਾ ਕੀ ਬੋਲਦੈ…

 

ਸੰਨ 1970-71 ਦੀ ਗੱਲ ਹੈ। ਇਕ ਸਕੂਲ ਵਿੱਚ ਆਰਜ਼ੀ ਤੌਰ ‘ਤੇ ਬਤੌਰ ਅਧਿਆਪਕ ਮੈਂ ਨੌਕਰੀ ਸ਼ੁਰੂ ਕੀਤੀ। ਉਸ ਸਮੇਂ ਇੱਕ ਅਧਿਆਪਕ ਨਾਲ ਬਤੌਰ ਦੋਸਤ, ਉਸ ਦੇ ਘਰ ਜਾਣ ਦਾ ਮੌਕਾ ਮਿਲਿਆ। ਘਰ ਬਿਲਕੁਲ ਕੱਚਾ ਤੇ ਉਹ ਵੀ ਚਾਰਦੀਵਾਰੀ ਤੋਂ ਬਿਨਾਂ ਕਬੀਲਦਾਰੀ ਵੱਡੀ ਤੇ ਤਨਖਾਹ ਘੱਟ ਹੋਣ ਕਾਰਨ ਟਿਊਸ਼ਨ ਦੇ ਸਹਾਰੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਸੀ। ਕੱਚਾ ਹੋਣ ਕਾਰਨ ਮੈਨੂੰ ਸਕੂਲ ਬਦਲਣਾ ਪਿਆ।
ਸੰਨ 1976 ਵਿੱਚ ਪ੍ਰਮੋਸ਼ਨ ਕਾਰਨ ਮੇਰੇ ਦੋਸਤ ਉਸ ਅਧਿਆਪਕ ਨੇ ਉਸ ਸਕੂਲ ਵਿੱਚ ਆ ਜੁਆਇਨ ਕੀਤਾ, ਜਿਸ ਸਕੂਲ ਵਿੱਚ ਮੈਂ ਸਰਵਿਸ ਕਰ ਰਿਹਾ ਸੀ। ਉਸ ਵਿੱਚ ਕਾਫੀ ਵੱਡੀ ਤਬਦੀਲੀ ਸੀ। ਮੈਂ ਹੈਰਾਨ ਸਾਂ, ਪੜ੍ਹਿਆ ਲਿਖਿਆ ਹੋਣ ਦੇ ਨਾਲ ਉਸ ਦੇ ਪਹਿਰਾਵੇ ਨੂੰ ਦੇਖ ਕੇ,  ਉਸ ਨੂੰ ਮਿਲਣ ਮਗਰੋਂ ਹਾਲ-ਚਾਲ ਪੁੱਛਿਆ। ਸ਼ਾਮ ਦੀ ਛੁੱਟੀ ਉਪਰੰਤ ਮੈਂ ਉਸ ਨੂੰ ਆਪਣੇ ਘਰ ਲੈ ਗਿਆ। ਇੱਧਰ-ਉੱਧਰ ਦੀਆਂ ਗੱਲਾਂ-ਬਾਤਾਂ ਤੇ ਹਾਸਾ ਮਖੌਲ ਚਲਦਿਆਂ ਮੈਂ ਕਿਹਾ ਯਾਰ ਤੂੰ ਤਾਂ ਸੱਚ-ਮੁੱਚ ਬਾਬਾ ਲੱਗਦਾ ਏਂ, ਕਿਉਂ ਨਾ ਅੱਜ ਤੋਂ ਬਾਅਦ ਤੈਨੂੰ ਬਾਬਾ ਹੀ ਕਹਿ ਦਿਆਂ ਕਰਾਂ।
ਰਾਤ ਦੀ ਰੋਟੀ-ਪਾਣੀ ਖਾ-ਪੀ ਕੇ ਅਸੀਂ ਆਪਣੇ ਨਿਵੇਕਲੇ ਕਮਰੇ ਵਿੱਚ ਚਲੇ ਗਏ। ਵੱਖਰਿਆਂ ਗੱਲਾਂ-ਬਾਤਾਂ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ। ਮੈਂ ਆਪਣੇ ਦੋਸਤ ਬਾਬਾ ਜੀ ਨੂੰ ਕਿਹਾ ਕਿ ਬਾਕੀ ਸਭ ਛੱਡ, ਪਹਿਲਾਂ ਇਸ ਬਦਲੇ ਪਹਿਰਾਵੇ ਬਾਰੇ ਚਾਨਣਾ ਪਾਓ ਕਿ ਤੁਸੀਂ ਆਹ ਬਾਬਾ ਜੀ ਕਿਵੇਂ ਬਣੇ? ਉਸ ਨੇ ਕਹਿਣਾ ਸ਼ੁਰੂ ਕੀਤਾ ਕਿ ਦੋਸਤ ਤੂੰ ਮੇਰੇ ਘਰ ਦੀ ਗਰੀਬੀ ਤੇ ਘਰ ਦੇ ਹਾਲਾਤ ਬਾਰੇ ਸਭ ਕੁਝ ਦੇਖਿਆ ਹੀ ਸੀ। ਮੈਂ ਆਪਣੀਆਂ ਘਰੇਲੂ ਸਮੱਸਿਆਵਾਂ ਤੇ ਅਗਿਆਨਤਾ ਕਾਰਨ ਇਕ ਬਾਬੇ ਦਾ ਸ਼ਰਧਾਲੂ ਬਣ ਗਿਆ ਤੇ ਬਾਬੇ ਦੀ ਸੰਗਤ ਨਾਲ ਮੈਂ ਇਕ ਡੇਰੇ ਜਾਣ ਲੱਗ ਪਿਆ। ਬਾਬਾ ਜੀ ਮੁਤਾਬਕ ਡੇਰੇ ਚੌਕੀਆਂ ਭਰਨ ਤੇ ਚੜ੍ਹਾਵੇ ਚੜ੍ਹਾਉਣ ਨਾਲ ਸੁੱਖਾਂ ਪੂਰੀਆਂ ਹੁੰਦੀਆਂ ਹਨ। ਕੁਝ ਸਮਾਂ ਮੈਂ ਇਹ ਸਾਰਾ ਕੁਝ ਦੇਖਦਾ ਰਿਹਾ। ਦੇਖਦਿਆਂ-ਦੇਖਦਿਆਂ ਮੇਰੇ ਮਨ ਵਿੱਚ ਆਇਆ ਕਿ ਜੇਕਰ ਇਕ ਅਨਪੜ੍ਹ ਬਾਬਾ ਅਗਿਆਨਤਾ ਤੇ ਅਣਭੋਲ ਲੋਕਾਂ ਤੋਂ ਮਾਇਆ ਇਕੱਠੀ ਕਰ ਸਕਦਾ ਹੈ ਤਾਂ ਮੈਂ ਇਕ ਪੜ੍ਹਿਆ-ਲਿਖਿਆ ਅਜਿਹਾ ਕਿਉਂ ਨਹੀਂ ਕਰ ਸਕਦਾ? ਇਹ ਸੋਚ ਕੇ ਮੈਂ ਉਸ ਦਿਨ ਤੋਂ ਬਾਬੇ ਦੀ ਸੰਗਤ ਵਿੱਚ ਪ੍ਰਚਾਰ ਦੁਆਰਾ ਸੰਨ੍ਹ ਲਾਉਣਾ ਸ਼ੁਰੂ ਕਰ ਦਿੱਤਾ। ਮੈਂ ਲੋਕਾਂ ਵਿੱਚ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਹੁਕਮ ਹੋਇਆ ਹੈ ਕਿ ਮੈਂ ਆਪਣੇ ਘਰ ਅੰਗੀਠਾ ਬਾਲ ਕੇ ਸਮਾਧੀ ਲਾਵਾਂ ਅਤੇ ਸੰਗਤ ਦੀ ਸੇਵਾ ਕਰਾਂ। ਇਸ ਪਿੱਛੋਂ ਮੈਂ ਆਪਣੇ ਘਰ ਅੰਗੀਠਾ ਬਾਲ ਕੇ ਸਮਾਧੀ ਲਾਉਣੀ ਸ਼ੁਰੂ ਕਰ ਦਿੱਤੀ। ਸੰਗਤ ਵਿੱਚ ਆਪਣੇ ਪ੍ਰਚਾਰ ਰਾਹੀਂ ਮੇਰੀ ਮਾਨਤਾ ਵਧਦੀ ਗਈ ਤੇ ਸੰਗਤ ਵਿੱਚ ਵਾਧਾ ਹੁੰਦਾ ਗਿਆ। ਸੰਗਤ ਦੇ  ਚੜ੍ਹਾਵੇ ਦੁਆਰਾ ਕਾਫੀ ਮਾਇਆ ਇੱਕਠੀ ਹੋਣ ਲੱਗੀ ਤੇ ਘਰ ਦੀ ਕਾਇਆ-ਕਲਪ ਹੋਣ ਲੱਗੀ।

09 Jul 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮੈਂ ਸਵਾਲ ਕੀਤਾ ਕਿ ਬਾਬਾ ਜੀ ਕੀ ਤੁਸੀਂ ਫਿਰ ਕੋਈ ਸ਼ਿਲਾ-ਵਗੈਰਾ ਕੱਢਿਆ, ਇਨ੍ਹਾਂ ਟੂਣੇ-ਟਾਮਣਿਆਂ, ਧਾਗੇ-ਤਵੀਤਾਂ ਤੇ ਘਰਾਂ ਦੇ ਬੰਧਨਾਂ ਵਗੈਰਾ ਲਈ, ਤਾਂ ਬਾਬਾ ਜੀ    ਬੋਲੇ ਕਿ ਅਜਿਹਾ ਕੁਝ ਵੀ ਨਹੀਂ। ਇਹ ਤਾਂ ਚੁਸਤੀ ਚਲਾਕੀ ਭਰੇ ਟਰਿੱਕ ਹਨ।
ਧਾਗੇ-ਤਵੀਤ ਵੀ ਇਕ ਨਿਰ੍ਹਾ ਛਲਾਵਾ ਹੈ। ਮੈਂ ਕਿਹਾ ਫਿਰ ਕੀ ਹੈ ਘਰ ਦੇ ਬੰਧਨ ਦੀ ਕਹਾਣੀ? ਬਾਬਾ ਜੀ ਕਹਿਣ ਲੱਗੇ ਕਿ ਅੱਜ-ਕੱਲ੍ਹ ਘਰਾਂ ਵਿਚ ਸ਼ਰਾਬਾਂ, ਮੀਟ ਤੇ ਹੋਰ ਫਜ਼ੂਲ ਖਰਚਿਆਂ ਤੇ ਮਹਿੰਗਾਈ ਕਾਰਨ ਗੁਜ਼ਾਰੇ ਬੜੀ ਮੁਸ਼ਕਲ ਨਾਲ ਹੁੰਦੇ ਹਨ ਜੋ ਘਰਾਂ ਵਿਚ ਲੜਾਈਆਂ ਨੂੰ ਜਨਮ ਦਿੰਦੇ ਹਨ। ਲੋਕਾਂ ਨੂੰ ਲੱਗਦਾ ਹੈ ਕਿ ਸਾਡੀ ਐਨੀ ਕੀਤੀ ਮਿਹਨਤ ਦੀ ਕਮਾਈ ‘ਚ ਬਰਕਤ ਕਿਉਂ ਨਹੀਂ ਰਹਿੰਦੀ? ਲੋਕਾਂ ਨੂੰ ਲੱਗਦਾ ਹੈ ਕਿ ਇਹ ਕਿਸੇ ਦਾ ਕੀਤਾ-ਕਰਾਇਆ ਇਹ ਸੋਚ ਲੋਕ ਬਾਬਿਆਂ ਦੇ ਡੇਰਿਆਂ ਵੱਲ ਦੌੜਦੇ ਹਨ। ਬਾਬਿਆਂ ਵੱਲੋਂ ਚਲਾਕੀ ਨਾਲ ਘਰ-ਬਾਰ ਬਾਰੇ ਸਾਰਾ ਭੇਤ ਲੈ ਲਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਲੈ ਭਾਈ ਤੇਰੇ ਘਰ ਦਾ ਬੰਧਨ ਕਰ ਦਿੰਦੇ ਹਾਂ। ਸਭ ਕੁਝ ਠੀਕ ਹੋ ਜਾਵੇਗਾ ਪਰ ਸ਼ਰਤ ਇਹ ਹੈ ਕਿ ਤੁਹਾਡੇ ਘਰ ਅੰਡਾ, ਮੀਟ ਤੇ ਸ਼ਰਾਬ ਵਗੈਰਾ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਖਾ-ਪੀ ਕੇ ਘਰ ‘ਚ ਕਿਸੇ ਨੇ ਆਉਣਾ ਹੋਵੇਗਾ। ਅਜਿਹਾ ਹੋਣ ਨਾਲ ਘਰ ਦਾ ਬੰਧਨ ਟੁੱਟ ਜਾਂਦਾ ਹੈ ਤੇ ਫਿਰ ਉਸੇ ਤਰ੍ਹਾਂ ਪਹਿਲਾਂ ਵਾਂਗ ਹਾਲਾਤ ਹੋ ਜਾਂਦੇ ਹਨ।
ਮੈਂ ਕਿਹਾ ਕਿ ਇਸ ਦਾ ਕੀ ਫਾਇਦਾ?
ਉਹ ਕਹਿਣ ਲੱਗੇ ਕਿ ਘਰ ਵਿਚ ਸ਼ਰਾਬ/ਮੀਟ ਵਗੈਰਾ ਦੀਆਂ ਮਹਿਫਲਾਂ ‘ਤੇ ਪਾਬੰਦੀ ਲੱਗਣ ਨਾਲ ਫਜ਼ੂਲ-ਖਰਚੀ ਦੇ ਬਚੇ ਇਸ ਪੈਸੇ ਰਾਹੀਂ  ਘਰ ਦਾ ਗੁਜ਼ਾਰਾ, ਲੀੜੇ-ਕੱਪੜੇ ਤੇ ਹੋਰ  ਲੋੜਾਂ ਪੂਰੀਆਂ ਹੋਣ ਕਾਰਨ ਘਰ ‘ਚ ਨਿੱਤ ਦਾ ਲੜਾਈ-ਕਲੇਸ਼ ਖ਼ਤਮ ਹੋ ਜਾਂਦਾ ਹੈ। ਅਜਿਹਾ ਹੋਣ ਨਾਲ ਘਰਵਾਲੇ ਵੀ ਸੌਖੇ ਤੇ ਬਾਬਿਆਂ ਦੀ ਮਹਿਮਾ ਵੱਖਰੀ। ਚੌਕੀਆਂ ਦੇ ਸਬੰਧ ਵਿਚ ਬਾਬਾ ਜੀ ਨੇ ਦੱਸਿਆ ਕਿ ਇਕ ਤਾਂ ਮੱਥਾ ਟੇਕਣ ਦੇ ਨਾਮ ‘ਤੇ ਪੈਸਾ ਇਕੱਠਾ ਹੁੰਦਾ ਹੈ ਤੇ ਦੂਜਾ ਕਈ ਲੋਕ ਤਾਂ ਅੱਡੇ ‘ਤੇ ਸ਼ਰਧਾ ਨਾਲ ਆਉਂਦੇ ਹਨ ਤੇ ਕਈ ਲੋਕ (ਮਰਦ/ਔਰਤ) ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਘਰੋਂ ਨਿਕਲਣ ਤੇ ਮਿਲਣ ਦਾ ਮੌਕਾ ਨਹੀਂ ਮਿਲਦਾ, ਉਨ੍ਹਾਂ ਲੋਕਾਂ ਨੂੰ ਕਸਰਾਂ ਤੇ ਚੌਕੀਆਂ ਦੇ ਬਹਾਨੇ ਇੱਥੇ ਜਾਂ ਬਾਹਰ ਮਿਲਣ ਦਾ ਮੌਕਾ ਮਿਲ ਜਾਂਦਾ ਹੈ। ਕਈ ਵਾਰ ਤਾਂ ਮੁੰਡੇ-ਕੁੜੀ ਦੀ ਇੱਛਾ ਅਨੁਸਾਰ ਉਨ੍ਹਾਂ ਦੀ ਬੇਨਤੀ ‘ਤੇ ਮਾਪਿਆਂ ਨੂੰ ਦੱਸ ਪਾ ਕੇ ਰਿਸ਼ਤਾ ਕਰਵਾਉਣ ਨਾਲ ਉਨ੍ਹਾਂ ਦੀ ਬੀਮਾਰੀ ਦਾ ਪੱਕਾ ਇਲਾਜ ਵੀ ਕਰ ਦਿੱਤਾ ਜਾਂਦਾ ਹੈ।
ਮੈਂ ਕਿਹਾ ਬਾਬਾ ਜੀ, ਡੇਰਿਆਂ ‘ਤੇ ਦਿੱਤੀਆਂ  ਜਾਂਦੀਆਂ ਆਹ ਗੋਲੀਆਂ/ਦੁਆਈਆਂ ਨਾਲ ਸੱਚਮੁੱਚ ਮੁੰਡੇ ਪੈਦਾ ਹੁੰਦੇ ਹਨ ਤਾਂ ਕਹਿਣ ਲੱਗੇ ਭਾਈ ਜਿਸ ਖੇਤ ਵਿਚ ਛੋਲੇ ਬੀਜੋਗੇ, ਛੋਲੇ ਤੇ ਜਿੱਥੇ ਕਣਕ ਬੀਜੋਗੇ, ਕਣਕ ਹੀ ਪੈਦਾ ਹੋਵੇਗੀ। ਕਦੀ ਅਜਿਹਾ ਹੋਇਆ ਹੈ ਕਿ ਛੋਲੇ ਬੀਜਣ ‘ਤੇ ਕਣਕ ਅਤੇ ਕਣਕ ਬੀਜਣ ‘ਤੇ ਛੋਲੇ ਉੱਗੇ ਹੋਣ। ਬਸ ਇਸੇ ਤਰ੍ਹਾਂ ਮਰਦ/ਔਰਤ ਦੇ ਰਿਸ਼ਤੇ ‘ਚੋਂ ਉਨ੍ਹਾਂ ਦੇ ਜੀਨਜ਼ ਦੇ ਮੇਲ ਅਨੁਸਾਰ ਹੀ ਬੱਚਾ ਪੈਦਾ ਹੁੰਦਾ ਹੈ। ਦੁਆਈ ਜਾਂ ਗੋਲੀ ਨਾਲ ਕੁੜੀ ਤੋਂ ਮੁੰਡਾ ਨਹੀਂ ਬਣਨ ਲੱਗਿਆ। ਅਸਲੀਅਤ ਇਹ ਹੈ ਕਿ ਜਿਸ ਦੇ ਮੁੰਡਾ ਹੋ ਜਾਂਦਾ ਹੈ, ਉਹ  ਬਾਬਿਆਂ ਦੀ ਮਹਿਮਾ ਗਾਉਂਦੇ, ਚੜ੍ਹਾਵੇ ਚੜ੍ਹਾਉਂਦੇ ਹੋਏ ਅੱਗੇ ਬਾਬੇ ਦੀਆਂ ਗੋਲੀਆਂ/ਦੁਆਈ ਦਾ ਪ੍ਰਚਾਰ ਕਰਦੇ ਹਨ। ਜਿਨ੍ਹਾਂ ਦੇ ਮੁੰਡਾ ਨਹੀਂ ਹੁੰਦਾ, ਉਹ ਚੁੱਪ ਵੱਟ ਕੇ ਬੈਠ ਜਾਂਦੇ ਹਨ ਜਾਂ ਪੁੱਛਣ ‘ਤੇ ਜਵਾਬ ਮਿਲਦਾ ਹੈ ਕਿ ਭਾਈ ਤੂੰ ਠੀਕ ਢੰਗ ਨਾਲ ਗੋਲੀ/ਦੁਆਈ ਨਹੀਂ ਲਈ ਹੋਣੀ। ਮੈਂ ਅਗਲਾ ਸਵਾਲ ਕੀਤਾ ਕਿ ਬਾਬਾ ਜੀ, ਗੈਬੀ ਸ਼ਕਤੀਆਂ ਬਾਰੇ ਤੁਹਾਡਾ ਕੀ ਵਿਚਾਰ ਹੈ? ਬਾਬਾ ਜੀ ਹੱਸਦੇ ਹੋਏ ਕਹਿਣ ਲੱਗੇ ਭਾਈ ਜੇ ਬਾਬਿਆਂ ਪਾਸ ਗ਼ੈਬੀ ਸ਼ਕਤੀਆਂ ਹੁੰਦੀਆਂ ਤਾਂ ਅਸੀਂ ਆਹ ਤਰਕਸ਼ੀਲ ਸੁਸਾਇਟੀਆਂ ਤੋਂ ਲੱਖਾਂ ਰੁਪਏ ਮਾਂਜ ਲੈਣੇ ਸੀ ਤੇ ਨਾਲੇ ਕੀ ਮਜ਼ਾਲ ਸੀ ਕਿ ਇਹ ਸਾਡੇ ਖ਼ਿਲਾਫ਼ ਬੋਲ ਜਾਂਦੀਆਂ। ਬਾਕੀ ਸਾਡੀ ਥਾਂ ਹੋਣੀ ਸੀ ਥਾਣਿਆਂ ‘ਚ ਤੇ ਸਾਡੇ ਤੋਂ ਪੁੱਛਿਆ ਜਾਣਾ ਸੀ ਕਿ ਦੱਸ ਭਾਈ ਕਤਲ/ਚੋਰੀ ਕਿਸ ਦਿਨ/ਕਿਸ ਵੱਲੋਂ ਹੋਣਾ ਹੈ। ਫੌਜ ਰੱਖਣ ਦੀ ਬਜਾਏ ਸਾਡੀ ਦੂਜੀ ਥਾਂ ਹੋਣੀ ਸੀ, ਸਰਹੱਦਾਂ ‘ਤੇ। ਗ਼ੈਬੀ ਸ਼ਕਤੀਆਂ ਰਾਹੀਂ ਦੁਸ਼ਮਣ ਨੂੰ ਖ਼ਤਮ ਕਰਨ ਲਈ। ਮੈਂ ਬਾਬਾ ਜੀ ਨੂੰ ਕਿਹਾ ਕਿ ਜੇਕਰ ਇਹ ਸਭ ਪਾਖੰਡ ਹੈ ਤਾਂ ਤੁਸੀਂ ਇਹ ਕੰਮ ਕਿਉਂ ਕਰਦੇ ਹੋ ਤੇ ਕੀ ਤੁਹਾਨੂੰ ਡਰ ਨਹੀਂ ਲੱਗਦਾ? ਉਹ ਕਹਿਣ ਲੱਗੇ ਮਾਇਆ ਕਿਸੇ ਨੇ ਤਿਆਗੀ ਹੈ? ਜਿੱਥੋਂ ਤਕ ਗੱਲ ਹੈ ਡਰ ਦੀ, ਸਰਕਾਰ ਜਾਂ ਸਿਆਸੀ ਲੋਕਾਂ ਤੋਂ ਤਾਂ ਬਿਲਕੁਲ ਨਹੀਂ ਕਿਉਂਕਿ ਇਨ੍ਹਾਂ ਨੂੰ ਤਾਂ ਸਾਡੇ ਤੋਂ ਵੋਟਾਂ ਦੀ ਲੋੜ ਹੁੰਦੀ ਹੈ ਪਰ ਜੇ ਡਰ ਹੈ ਤਾਂ ਸਿਰਫ਼ ਆਹ ਤਰਕਸ਼ੀਲ ਸੁਸਾਇਟੀਆਂ ਤੋਂ ਕਿ ਕਿਤੇ ਲੋਕਾਂ ਵਿਚ ਸਾਨੂੰ ਨੰਗਾ ਕਰਕੇ ਸਾਡਾ ਤੋਰੀ-ਫੁਲਕਾ ਹੀ ਨਾ ਬੰਦ ਕਰ ਦੇਣ। ਸੌਣ ਉਪਰੰਤ ਸਵੇਰੇ ਆਪਣੀ ਡਿਊਟੀ ਲਈ ਚਲੇ ਗਏ ਤੇ ਆਪਣੇ-ਆਪਣੇ ਕੰਮ ਵਿਚ ਰੁੱਝ ਗਏ। ਬਦਲੀਆਂ ਕਾਰਨ ਅਸੀਂ ਫਿਰ ਵੱਖ ਹੋ ਗਏ।
ਕਾਫੀ ਵਕਫ਼ੇ ਬਾਅਦ ਅਚਾਨਕ ਬਾਬਾ ਜੀ ਨਾਲ ਫਿਰ ਮੇਲ ਹੋਇਆ ਤਾਂ ਇਕ-ਦੂਜੇ ਨੂੰ ਹਾਸਾ-ਮਖੌਲ ਕਰਦਿਆਂ ਮੈਂ ਪੁੱਛਿਆ ਕਿ ਅੱਜ-ਕੱਲ੍ਹ ਕੀ ਕਾਰੋਬਾਰ ਹੈ? ਪਤਾ ਲੱਗਾ ਕਿ ਬਾਬਾ ਜੀ ਸ਼ਹਿਰ ਵਿਚ ਕਈ ਫੈਕਟਰੀਆਂ ਤੇ ਕੋਠੀਆਂ ਦਾ ਮਾਲਕ ਹੈ। ਹਾਸੇ-ਮਖੌਲ ਵਿਚ ਬਾਬਾ ਜੀ ਬੋਲੇ, ”ਬਸ ਰੱਬ ਦੀ ਮਿਹਰ ਹੈ ਤੇ ਐਸ਼ ਕਰਦੇ ਹਾਂ।” ਫਿਰ ਮੈਂ ਵੀ ਬਾਬੇ ਨੂੰ ਮਜ਼ਾਕ ਕੀਤਾ ਕਿ ਬਾਬਾ ਜੀ ਮਿਹਰ ਰੱਬ ਦੀ ਨਹੀਂ, ਲੋਕਾਂ ਵੱਲੋਂ ਹੋਈ ਹੈ ਤੇ ਆਹ ਐਸ਼ ਵੀ ਲੋਕਾਂ ਦੀ ਕਰਾਈ ਕਰ ਰਹੇ ਹੋ। ਨਾਲ ਲੱਗਦੇ ਹੀ ਮੈਂ ਕਿਹਾ ਬਾਬਾ ਜੀ ਫਿਰ ਤੁਹਾਡੇ ਸੇਵਕਾਂ ਤੇ ਲੋਕਾਂ ਦਾ ਕੀ ਬਣਿਆ? ਬਾਬਾ ਜੀ ਕੁਝ ਨਾ ਬੋਲੇ ਤੇ ਬਸ ਰੁਕਦਿਆਂ ਹੀ ਉੱਤਰ ਕੇ ਚਲਦੇ ਬਣੇ। ਪਰ ਇਹ ਤਾਂ ਹੁਣ ਬਾਬਿਆਂ ਦੇ ਸ਼ਰਧਾਲੂਆਂ ਤੇ ਲੋਕਾਂ ਦੇ ਸੋਚਣ ਦਾ ਸਵਾਲ ਹੈ।

 

ਲਾਲ ਸਿੰਘ ਮੋਬਾਈਲ: 98147-13910

09 Jul 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Bahut vadhia veerey....


sahi gall aa k "ਇਹ ਤਾਂ ਹੁਣ ਬਾਬਿਆਂ ਦੇ ਸ਼ਰਧਾਲੂਆਂ ਤੇ ਲੋਕਾਂ ਦੇ ਸੋਚਣ ਦਾ ਸਵਾਲ ਹੈ"

09 Jul 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਗਿਆਨ ਭਰਭੂਰ ਲੇਖ, ਸਝਿਆਂ ਕਰਨ ਲਈ ਬਹੁਤ ਬਹੁਤ ਸ਼ੁਕਰੀਆ ,,,ਜੀਓ,,,

09 Jul 2012

Reply