ਵਾਹ ਫ਼ਰੀਦਾ ਵਾਹੁ ਜਿਨ ਲਾਏ ਪ੍ਰੇਮ ਕਲੀ
ਸੁਨਤ ਫਰਜ਼ ਤਬਾਬੀਆ ਰੋਜੇ ਰਖਨ ਤੀਹ
ਜੂਸਫ ਖੂਹ ਵਗਾਇਆ, ਖੂਬੀ ਜਿਸ ਇਕੀਹ
ਢੂੰਢੇ ਵਿਚ ਬਾਜਾਰ ਦੇ ਨਾ ਦਸ ਲਏ ਨ ਵੀਹ
ਇਬਰਾਹੀਮ ਖਲੀਲ ਨੂੰ ਆਤਸ਼ ਭੱਠ ਮਲੀਹ
ਇਸਮਾਈਲ ਕੁਹਾਇਆ ਦੇ ਕੇ ਸਾਰ ਦਪੀਹ
ਸਾਬਰ ਕੀੜੇ ਘਡਿਆ, ਹੈ ਸੀ ਵਡਾ ਵਲੀਹ
ਜ਼ਕਰੀਆ ਚੀਰਿਆ ਦਰਖਤ ਵਿਚ ਕੀਤਾ ਡਲੀ ਡਲੀ
ਤਖਤਹੁ ਸੁਟਿਆ ਸੁਲੇਮਾਨ ਢੋਵੇ ਪਇਆ ਮਲੀਹ ॥
ਸਿਰ ਪਰ ਚਾਦੇ ਕਾਬੀਆਂ ਨ ਤਿਸ ਲਜ ਨ ਲੀਹ
ਹਜਰਤ ਦਾ ਦਾਮਾਦ ਸੀ ਚੜ੍ਹਿਆ ਉਠ ਮਲੀ
ਉਟਹੁ ਸੁਟੀ ਬਾਰੇ ਵਿਚ ਕਰਦੇ ਜ਼ਿਕਰ ਜਲੀ
ਲੇਖਾ ਤਿਨਾਂ ਭੀ ਦੇਵਣਾ, ਸਿਕਾ ਜਾਣ ਕਲੀ
ਬੇੜਾ ਡੁੱਬਾ ਨੁਹ ਦਾ, ਨਉ ਨੇਜੇ ਨੀਰ ਚੜ੍ਹੀ
ਮੂਸਾ ਨਠਾ ਮੌਤ ਤੇ, ਢੂੰਡੇ ਕਾਇ ਗਲੀ
ਚਾਰੇ ਕੂੰੰਡਾਂ ਢੂੰਢੀਆਂ ਅਗੇ ਮਉਤ ਖਲੀ
ਰੋਵੇ ਬੀਬੀ ਫਾਤਮਾ ਬੇਟੇ ਦੋਏ ਨਹੀ
ਮੈਂ ਕੀ ਫੇੜਿਆ ਰੱਬ ਦਾ ਮੇਰੀ ਜੋੜੀ ਖ਼ਾਕ ਰਲੀ
ਮਹਜਾਭਿ ਮਾਨੀ ਕੁਹਾਇਆ ਹੋਸੀ ਵਡਾ ਵਲੀ
ਪੀਰ ਪੈਕੰਬਰ ਅਉਲੀਏ, ਮਰਨਾ ਤਿੰਨਾਂ ਭਲੀ
ਬਿਨੇ ਚੇਤੇ ਕਿਛ ਨ ਮਿਲੈ ਪਹਿਰਾ ਕਰਨ ਕਲੀ
ਊਠ ਕਤਾਰਾਂ ਵੇਦੀਆਂ ਹਜ਼ਰਤ ਪਕੜ ਖਲੀ
ਕੁਦਰਤ ਕੇ ਕੁਰਬਾਨ ਹਉ ਆਗੇ ਹੋਰਿ ਚਲੀ
ਫ਼ਰੀਦਾ ਇਹ ਵਿਹਾਣੀ ਤਿਨਾ ਸਿਰ, ਸਾਡੀ ਕਿਆ ਚਲੀ ॥ ਬਾਬਾ ਸ਼ੇਖ ਫ਼ਰੀਦ ਜੀ
ਵਾਹ ਫ਼ਰੀਦਾ ਵਾਹੁ ਜਿਨ ਲਾਏ ਪ੍ਰੇਮ ਕਲੀ
ਸੁਨਤ ਫਰਜ਼ ਤਬਾਬੀਆ ਰੋਜੇ ਰਖਨ ਤੀਹ
ਜੂਸਫ ਖੂਹ ਵਗਾਇਆ, ਖੂਬੀ ਜਿਸ ਇਕੀਹ
ਢੂੰਢੇ ਵਿਚ ਬਾਜਾਰ ਦੇ ਨਾ ਦਸ ਲਏ ਨ ਵੀਹ
ਇਬਰਾਹੀਮ ਖਲੀਲ ਨੂੰ ਆਤਸ਼ ਭੱਠ ਮਲੀਹ
ਇਸਮਾਈਲ ਕੁਹਾਇਆ ਦੇ ਕੇ ਸਾਰ ਦਪੀਹ
ਸਾਬਰ ਕੀੜੇ ਘਡਿਆ, ਹੈ ਸੀ ਵਡਾ ਵਲੀਹ
ਜ਼ਕਰੀਆ ਚੀਰਿਆ ਦਰਖਤ ਵਿਚ ਕੀਤਾ ਡਲੀ ਡਲੀ
ਤਖਤਹੁ ਸੁਟਿਆ ਸੁਲੇਮਾਨ ਢੋਵੇ ਪਇਆ ਮਲੀਹ ॥
ਸਿਰ ਪਰ ਚਾਦੇ ਕਾਬੀਆਂ ਨ ਤਿਸ ਲਜ ਨ ਲੀਹ
ਹਜਰਤ ਦਾ ਦਾਮਾਦ ਸੀ ਚੜ੍ਹਿਆ ਉਠ ਮਲੀ
ਉਟਹੁ ਸੁਟੀ ਬਾਰੇ ਵਿਚ ਕਰਦੇ ਜ਼ਿਕਰ ਜਲੀ
ਲੇਖਾ ਤਿਨਾਂ ਭੀ ਦੇਵਣਾ, ਸਿਕਾ ਜਾਣ ਕਲੀ
ਬੇੜਾ ਡੁੱਬਾ ਨੁਹ ਦਾ, ਨਉ ਨੇਜੇ ਨੀਰ ਚੜ੍ਹੀ
ਮੂਸਾ ਨਠਾ ਮੌਤ ਤੇ, ਢੂੰਡੇ ਕਾਇ ਗਲੀ
ਚਾਰੇ ਕੂੰੰਡਾਂ ਢੂੰਢੀਆਂ ਅਗੇ ਮਉਤ ਖਲੀ
ਰੋਵੇ ਬੀਬੀ ਫਾਤਮਾ ਬੇਟੇ ਦੋਏ ਨਹੀ
ਮੈਂ ਕੀ ਫੇੜਿਆ ਰੱਬ ਦਾ ਮੇਰੀ ਜੋੜੀ ਖ਼ਾਕ ਰਲੀ
ਮਹਜਾਭਿ ਮਾਨੀ ਕੁਹਾਇਆ ਹੋਸੀ ਵਡਾ ਵਲੀ
ਪੀਰ ਪੈਕੰਬਰ ਅਉਲੀਏ, ਮਰਨਾ ਤਿੰਨਾਂ ਭਲੀ
ਬਿਨੇ ਚੇਤੇ ਕਿਛ ਨ ਮਿਲੈ ਪਹਿਰਾ ਕਰਨ ਕਲੀ
ਊਠ ਕਤਾਰਾਂ ਵੇਦੀਆਂ ਹਜ਼ਰਤ ਪਕੜ ਖਲੀ
ਕੁਦਰਤ ਕੇ ਕੁਰਬਾਨ ਹਉ ਆਗੇ ਹੋਰਿ ਚਲੀ
ਫ਼ਰੀਦਾ ਇਹ ਵਿਹਾਣੀ ਤਿਨਾ ਸਿਰ, ਸਾਡੀ ਕਿਆ ਚਲੀ ॥ ਬਾਬਾ ਸ਼ੇਖ ਫ਼ਰੀਦ ਜੀ