ਬੱਚੇ ਦੇਸ਼ ਦਾ ਭੱਵਿਖ ਸੀ ਜਿਹੜੇ
ਖੇਡਣਾ ਸੀ ਜਿੰਨਾ ਖੁੱਲੇ ਆਪਣੇ ਵਿਹੜੇ
ਖੇਡਦਿਆ ਕਰਨੇ ਸੀ ਆਪਸ ਚ ਝਗੜੇ ਝੇੜੇ
ਖਿੜਣੇ ਸੀ ਫੁੱਲਾਂ ਵਾਂਗੂੰ ਜਿੰਨਾ ਦੇ ਚਿਹਰੇ
ੳਹਨਾਂ ਹੱਥ ਖਾਲੀ ਕਾਸੇ ਦੇਖ
ਆਪਾ ਅਥਰੂ ਕਿਉ ਨੀ ਕੇਹਰੇ
ਬੱਚੇ ਦੇਸ਼ ਦਾ ਭੱਵਿਖ ਸੀ ਜਿਹੜੇ
ਖੇਡਣਾ ਸੀ ਜਿੰਨਾ ਖੁੱਲੇ ਆਪਣੇ ਵਿਹੜੇ
ਜਿਹੜੀ ਉਮਰੇ ਬੱਚੇ ਕਿਤਾਬਾ ਪੜਦੇ
ੳਸ ਉਮਰੇ ਸਾਡੇ ਮੁਲਕ ਦੇ ਕਈ ਬੱਚੇ
ਢਾਬਿਆ , ਫੜੀਆ ਤੇ ਕੰਮ ਨੇ ਕਰਦੇ
ਕੰਮ ਕਰਦਿਆ ਨਿੱਕੇ ਨਿੱਕੇ ਦਿਲ ਹੌਂਕੇ ਵੀ ਭਰਦੇ
ਮਾਰਦੇ ਫਿਰ ਵੀ ਕੱਪੜਾ ਮੇਜ਼ ਤੇ
ਬਾਊਆ ,ਮਾਲਕਾ ਤੋ ਡਰਦੇ ਡਰਦੇ
ਦੱਸੋ ਕਿਹਨਾ ਲਈ ਸਰਕਾਰਾਂ ਨੇ
ਸਰਬ ਸਿੱਖਿਆ ਅਭਿਆਨ ਨੇ ਛੇੜੇ
ਬੱਚੇ ਦੇਸ਼ ਦਾ ਭੱਵਿਖ ਸੀ ਜਿਹੜੇ
ਖੇਡਣਾ ਸੀ ਜਿੰਨਾ ਖੁੱਲੇ ਆਪਣੇ ਵਿਹੜੇ
ਬਾਪ ਨੇ ਪੈਸੇ ਦੇ ਲਾਲਚ ਚ ਆਕੇ
ਆਪਣੀ ਸੰਤਾਨ ਨੂੰ ਦੁਕਾਨ ਫੜੀ ਤੇ ਲਾਕੇ
ਆਪ ਲਾ ਲੈਣਾ ਠੇਕੇ ਤੇ ਜਾ ਕੇ
ਬੱਚੇ ਅਨਭੋਲ ਦਾ ਭਵਿਖ ਖਤਰੇ ਚ ਪਾ ਕੇ
ਰੱਬੀ ਰੂਪ ਦੇ ਹੱਥ ਤੂੰ ਕੇਸੇ ਕੰਮ ਸਹੇੜੇ
ਬੱਚੇ ਦੇਸ਼ ਦਾ ਭੱਵਿਖ ਸੀ ਜਿਹੜੇ
ਖੇਡਣਾ ਸੀ ਜਿੰਨਾ ਖੁੱਲੇ ਆਪਣੇ ਵਿਹੜੇ
ਅਰਸ਼ ਕਦੋ ਬਦਲੂਗੀ ਸੋਚ ਲੋਕਾਂ ਦੀ
ਦੇਸ਼ ਨੂੰ ਖਾਣ ਵਾਲੀਆ ਜੋਕਾ ਦੀ
ਕਦੋ ਲੰਘੂਗੀ ਘੜੀ ਦੁੱਖਾ ਦੀ
ਜਦੋ ਆਵੇਗੀ ਨੀਦ ਸੁੱਖਾ ਦੀ
ਫਿਰ ਰੱਬ ਵੀ ਆਵੇਗਾ ਸਾਡੇ ਨੇੜੇ
ਬੱਚੇ ਦੇਸ਼ ਦਾ ਭੱਵਿਖ ਸੀ ਜਿਹੜੇ
ਖੇਡਣਾ ਸੀ ਜਿੰਨਾ ਖੁੱਲੇ ਆਪਣੇ ਵਿਹੜੇ