Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਚਪਨ ਚਲਾ ਗਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਚਪਨ ਚਲਾ ਗਿਆ
ਬਚਪਨ ਚਲਾ ਗਿਆ
ਜਿਵੇਂ ਚੰਗਾ ਵਕਤ ਚਲਾ ਗਿਆ
ਚੰਗਾ ਹੁੰਦਾ ਸੀ ਉਹ ਘਰ
ਉਹ ਬਿਨ ਡਿੳੁਢੀ ਤੋਂ ਦਰ
ਜੋ ਆਉਂਦੇ ਮਹਿਮਾਨਾਂ ਨੂੰ
ਗਲੀ ਚੋ ਲੰਘਦੀਆਂ ਸਭ ਜਾਨਾਂ ਨੂੰ
ਜਿੳੁਂ ਚੁੱਪਾ ਹੀ 'ਜੀ ਆੲਿਆਂ ਨੂੰ ' ਕਹਿੰਦਾ ਸੀ

ਬਨੇਰੇ ਤੇ ਕਾਲਾ ਨਜ਼ਰਬੱਟੂ ਸੀ
ਪਰ ਬਹੁਤ ਅਸਰਦਾਰ ਸੀ
ਹਰ ੲਿਲ-ਬਲਾ ਨੂੰ ਰੱਖਦਾ ਬਾਹਰ ਸੀ
ਸਾਰੇ ਕਮਰੇ ਵੱਖਰੇ ਸੀ
ਤੇ ਸਭ ਦੇ ਬੂਹੇ ਵਿਹੜੇ 'ਚ ਖੁਲ੍ਹਦੇ ਸੀ
ਪਰ ਸਭ ਮੋਹ ਨਾਲ ਜੁੜੇ ਸੀ
ਖੁਲ੍ਹੇ ਦਿਲ ਸੱਚ ਵਿਚ ਜੜੇ ਸੀ

ਫੇਰ ਵੱਡੇ ਮਕਾਨ ਦੀ ਤਾਮੀਰ ਹੋਈ
ਬਾਹਰ ਖੁਲ੍ਹਦਾ ੲਿਕ ਵੱਡਾ ਦਰ ਬਣਿਆ
ਤੇ ਬਾਕੀ ਕਮਰੇ ਘਰ ਅੰਦਰ ਹੀ ਖੁਲ੍ਹਦੇ ਸਨ
ਘਰ 'ਚ ਜੀ ਵੀ ਵਧੇ,ਪਰ ਨਜਦੀਕੀ ਨੀ ਵਧੀ
ਹੁਣ ਸਭ ਦੂਰ-੨ ਹੀ ਰਹਿੰਦੇ ਨੇ
ਨਾ ਬਨੇਰੇ ਤੇ ਕਾਂ ਬਹਿੰਦੇ ਨੇ
ਨਾ ਬਿਨਾਂ ਬੱਤੀ ਤੋਂ ਘਰ ਰੋਸ਼ਨ ਰਹਿੰਦੇ ਨੇ
ਸ਼ਾੲਿਦ ਹੁਣ ਵੀ ਆਉਂਦਾ ਹੋਣਾਂ ਕਾਂ ੳੁੱਥੇ
ਪਰ ਨਾ ਕਾਂ ਲਈ ਨਾਂ ੲਿਕ ਦੂਜੇ ਲਈ ਵਕਤ ਹੈ

ਸੋਚਦਾ ਹਾਂ ਉਹ ਛੋਟਾ ਘਰ ਕਿਉਂ ਢਾਹਿਆ
ਖੜੀ ਫ਼ਸਲ ਨੂ ਕਿਉਂ ਵਾਹਿਆ
ਛੋਟਾ ਸੀ ਤਾਂ ਕੀ ਪਰ ਖੁਸ਼ੀਆਂ ਵੱਡੀਆਂ ਸਨ
ਕੋਲੇ ਨਾਲ ਕੰਧ ਤੇ ਵਿਕਟਾਂ ਵਾਹ ਕੇ
ਤੇ ਵਿਹੜੇ ਵਿਚ ਫ਼ੀਲਡਿੰਗ ਲਾ ਕੇ
ਕ੍ਰਿਕਟ ਖੇਡ ਲਈ ਦੀ ਸੀ

ਪਰ ਲੱਗਦਾ ਹੁਣ ਵਕਤ ਬਦਲ ਗਿਆ ਹੈ
ਸ਼ਾੲਿਦ ਵਕਤ ਜਵਾਨ ਹੋ ਗਿਆ ਹੈ
ਭਲਾ ਪਾਣੀ ਤੇ ਕਾਤਰ ਕਿਵੇਂ ਚੱਲਣੀ
ਜਦੋਂ ਟੋਭਾ ਹੀ ਸੁੱਕ ਗਿਆ
ਅੰਬ ਨੂ ਬੂਰ ਦੱਸ ਕਿਵੇਂ ਪੈਣਾਂ
ਜਦੋਂ ਬੂਟਾ ਹੀ ਸੁੱਕ ਗਿਆ

ਪਰ ਰੱਬ ਕਰੇ ਸਭ ਆਰਜ਼ੀ ਹੋਵੇ
ਰੱਬ ਕਰੇ ੲਿਹ ਸੁਪਨਾਂ ਹੋਵੇ
ਸ਼ਾੲਿਦ ਨਵੇਂ ਘਰ ਨੂ ਕੋਈ ਬੁਰੀ ਨਜ਼ਰ ਲੱਗੀ ਹੈ
ਸੋਚਦਾ ਹਾਂ ਜਾਣ ਲੱਗਾ
ੲਿੱਕ ਨਜ਼ਰਬੱਟੂ ਲੈ ਜਾਵਾਂ,
ਤੇ ਮੁੜ ਬਨੇਰੇ ਤੇ ਲਾਵਾਂ
ਸ਼ਾੲਿਦ ਚੰਗਾ ਵਕਤ ਮੁੜ ਆਵੇ॥



ਤਾਮੀਰ-ਉਸਾਰੀ
ਆਰਜ਼ੀ- ਥੋੜੇ ਸਮੇਂ ਲਈ ਹੋਣ ਵਾਲਾ
16 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Mature and aesthetic handling of memories of days of immature childhood and simpler life style conducive to being more informal and sociable. Wishful thinking ਕਿ ਕਾਸ਼ ਇਹ ਤਬਦੀਲੀ ਆਰਜ਼ੀ ਹੋਵੇ enhances its appeal.

 

I would rather call it a literary photography - vivid and lively.
GodBless, Sandeep ji !

Keep it up !

16 Jul 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਬਹੁਤ ਧੰਨਵਾਦ ਸਰ
ਆਪਣਾਂ ਕੀਮਤੀ ਵਕਤ ਕੱਢ ਕੇ ਆਪਣੇ ਸੱਚੇ ਤੇ ਵੱਖਰੇ ਵਿਚਾਰ ਸਾਂਝੇ ਕਰਨ ਲਈ।ਬਹੁਤ ਵਾਰੀ ਤੁਹਾਡੇ ਨਜ਼ਮ ਬਾਰੇ ਵਿਚਾਰ ਨਜ਼ਮ ਤੋਂ ਵੀ ਵਧ ਸ਼ਾੲਿਰਾਨਾਂ ਹੁੰਦੇ ਨੇ..ਹੋਂਸਲਾ ਅਵਜਾਈ ਲਈ ਸ਼ੁਕਰੀਆ ਸਰ।
17 Jul 2014

Harpal kaur S
Harpal kaur
Posts: 17
Gender: Female
Joined: 17/Sep/2011
Location: Vancouver
View All Topics by Harpal kaur
View All Posts by Harpal kaur
 

Bhut hi sohna varnan keeta hai purania yadan nu. Khush raho, likhde raho.

 

19 Jul 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
a wonderful creation brother
very nice keep writing.......
20 Jul 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Harpal Kaur g and Sanjeev veer g...

ਕਿਰਤ ਲਈ ਸਮਾਂ ਕੱਢ ਕੇ ਆਪਣੇ ਵਿਚਾਰ ਸਾਂਝੇ ਕਰਨ ਲਈ ਤੇ ਹੋਸਲਾ ਅਵਜਾਈ ਲੲੀ ਬਹੁਤ ਬਹੁਤ ਸ਼ੁਕਰੀਆ ।
20 Jul 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

SANDEEP G , bahut sohni soch bakshi aa parmatma ne tuhanu ......

 

shabada de ranga nal , apni soch de canvas te tusi eh jo tasveer banaayi aa kaabile tareef hai beshakk......

ena sohna likhya aa ki parde parde main sachi apne pind wale ghar pahunch gyi c.....

bahut sohne din c oh v.....nazar lag gyi sachi.....

 

 

02 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਕਿਰਤ ਨੂੰ ਸਮਾਂ ਕੱਢ ਕੇ ਆਪਣੇ ਸ਼ਬਦਾਂ ਨਾਲ ਨਵਾਜਣ ਲਈ ਬਹੁਤ -੨ ਸ਼ੁਕਰੀਆ ਨਵੀ ਜੀ।
04 Aug 2014

Reply