Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਚਪਨ ਮੰਗਦਾ ਲੇਖਾ, ਲੇਖਾ ਬਹਿ ਕੇ ਕਰ ਲੈ ਤੂੰ..... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
ਬਚਪਨ ਮੰਗਦਾ ਲੇਖਾ, ਲੇਖਾ ਬਹਿ ਕੇ ਕਰ ਲੈ ਤੂੰ.....

ਆ ਜਾ ਵਕਤ ਵਿਚਾਰ ਲੈ, ਵਕਤ ਵਕਤ ਦੇ ਖੇਲ।

ਧੀ ਪੁੱਤ ਲੈਣ ਪਰੀਖਿਆ, ਦੱਸ ਪਾਸ ਜਾਂ ਫੇਲ।


ਧੀ ਤੇਰੇ ਲਈ ਧੰਨ ਪਰਾਇਆ, ਜਿਹੜਾ ਬਿਨ ਮੰਗਿਆਂ ਤੋਂ ਆਇਆ,

ਧੀ ਨੂੰ ਵੱਖ ਪੁੱਤ ਤੋਂ ਕਰਕੇ, ਬਹਿ ਗਿਆ ਤੂੰ ਮਤਰੇਆ ਬਣ ਕੇ, ਤੇਰੇ ਮੂਹਰੇ ਈ ਆ ਜਾਣਾ

ਧੀ ਦੇ ਸੁਪਨੇ ਖਾ ਗਿਆ ਪੁੱਤ ਨੇ ਤੈਨੂੰ ਖਾ ਜਾਣਾ..........


ਧੀ ਤੋਂ ਬਿਨ ਮਾਵਾਂ ਨਾ ਬਣਨਾ, ਮਾਂ ਤੋਂ ਬਿਨਾ ਪੁੱਤ ਨੀਂ ਜਣਨਾ,

ਕਿਹੜਾ ਪੁੱਤ ਹੁੰਦੇ ਨੇ ਤੁੱਕੇ, ਜਿਹੜੇ ਲੱਗਣ ਕਿੱਕਰਾਂ ਉੱਤੇ, ਲੜ ਅਕਲਾਂ ਦਾ ਫੜ ਲੈ ਤੂੰ

ਬਚਪਨ ਮੰਗਦਾ ਲੇਖਾ, ਲੇਖਾ ਬਹਿ ਕੇ ਕਰ ਲੈ ਤੂੰ.....


ਇਕ ਧੀ ਕਰੇ ਜਲੇਬੀ ਜੂੜਾ, ਦੂਜੀ ਕਰਦੀ ਗੋਹਾ ਕੂੜਾ।

ਇਕ ਤਾਂ ਰੇਸ਼ਮ ਪੱਟ ਹੰਢਾਵੇ, ਦੂਜੀ ਲੀਰਾਂ ਤਨ ਤੇ ਪਾਵੇ, ਅਪਣਾ ਜਿਸਮ ਲੁਕਾਉਂਦੀ ਐ

ਉਹ ਮੰਨਦੀ ਹੈ ਸ਼ਰਮ, ਸ਼ਰਮ ਸਾਨੂੰ ਨਾ ਆਉਂਦੀ ਐ......



ਛੱਡ ਫੁਲਕਾਰੀ ਚਿੜੀਆਂ ਤੋਤੇ, ਬੈਠੀ ਵੱਟਾਂ ਤੇ ਘਾਹ ਖੋਤੇ,

ਬਚਪਨ ਰੁਲ਼ ਗਿਆ ਹੈ ਵਿਚ ਫਾਕੇ,ਰੀਝਾਂ ਰਹਿ ਗਈਆਂ ਅਧਵਾਟੇ, ਸੁੰਨੀਆਂ ਅੱਖਾਂ ਪੜ੍ਹ ਲੈ ਤੂੰ

ਬਚਪਨ ਮੰਗਦਾ ਲੇਖਾ, ਲੇਖਾ ਬਹਿ ਕੇ ਕਰ ਲੈ ਤੂੰ.....



ਸੁਣ ਲੈ ਗੱਲ ਬਚਿਆਂ ਦੀ ਅਗਲੀ, ਚੁਗਦੇ ਕਾਗਜ਼ ਪਾ ਕੇ ਬਗਲੀ,

ਇਕ ਤਾਂ ਨੋਟਾਂ ਦੇ ਵਿਚ ਖੇਲੇ, ਇਕ ਨੂੰ ਕੰਮ ਮਿਲੇ ਨਾ ਵਿਹਲੇ, ਰੁਕਗੀ ਗੱਡੀ ਤੁਰਦੀ ਨਾ

ਤਨ ਮੰਗਦਾ ਹੈ ਲੀੜੇ, ਸਿਰ ਨੂੰ ਛੱਤ ਵੀ ਜੁੜਦੀ ਨਾ.......



ਸਿੱਖਿਆ ਹੋ ਗੀ ਪੁੱਜ ਕੇ ਮਹਿੰਗੀ, ਹੁਣ ਤਾਂ ਜੇਬ ਭਾਰ ਨਾ ਸਹਿੰਦੀ,

ਤੀਜਾ ਨੇਤਰ ਫਿਰਦਾ ਵਿਕਦਾ, ਸੌਦਾ ਲਖਾਂ ਤੇ ਜਾ ਟਿਕਦਾ, ਜੇ ਕਰ ਸਕਦੈਂ ਕਰ ਲੈ ਤੂੰ

ਬਚਪਨ ਮੰਗਦਾ ਲੇਖਾ, ਲੇਖਾ ਬਹਿ ਕੇ ਕਰ ਲੈ ਤੂੰ.....


ਟੀ ਵੀ ਬੱਚੇ ਤਾਈਂ ਆਖੇ, ਸਿੱਖਿਆ ਬਾਅਦ 'ਚ ਮਿਲਜੂ ਆਪੇ,

ਧੋਨੀ ਅੱਜ ਸੈਂਕੜਾ ਲਾਉਣਾ, ਪੇਪਰ ਅਗਲੇ ਸਾਲ ਵੀ ਆਉਣਾ, ਇਹ ਕੋਈ ਕੁੰਭ ਦਾ ਮੇਲਾ ਨੀ

ਹਰ ਬੱਚੇ ਹੱਥ ਬੈਟ, ਹੱਥ ਤਾਂ ਕੋਈ ਵਿਹਲਾ ਨੀ......


ਟੀ ਵੀ ਨੇ ਤਾਂ ਗੱਲ ਮੁਕਾਈ, ਨਾ ਕੋਈ ਭੈਣ ਤੇ ਨਾ ਕੋਈ ਭਾਈ,

ਬਣਗੀ ਹਰ ਇਕ ਕੁੜੀ ਮਾਸ਼ੂਕਾ, ਆ ਜਾ ਝੂਟ ਇਸ਼ਕ ਦਾ ਝੂਟਾ, ਦੱਬ ਕੇ ਝੋਲੀ ਭਰ ਲੈ ਤੂੰ

ਬਚਪਨ ਮੰਗਦਾ ਲੇਖਾ, ਲੇਖਾ ਬਹਿ ਕੇ ਕਰ ਲੈ ਤੂੰ.....


ਕੁੱਝ ਕੁ ਡੰਗਰਾਂ ਪਿੱਛੇ ਲਾ ਤੇ, ਕੁੱਝ ਦੇ ਠੂਠੇ ਹੱਥ ਫੜਾ ਤੇ,

ਬਚਪਨ ਤੂੰ ਸੂਲੀ ਤੇ ਟੰਗੇ, ਤੇਰੇ ਹੱਥ ਲਹੂ ਨਾਲ ਰੰਗੇ, ਹੁਣ ਕੋਈ ਧਰਮ ਕਮਾ ਲੈ ਤੂੰ

ਛੱਡ ਪੂਜਾ ਦਾ ਖਹਿੜਾ, ਨਿੱਕਾ ਬਾਲ ਪੜ੍ਹਾ ਲੈ ਤੂੰ......


ਕੁੱਝ ਤਾਂ ਹੋਰ ਪੜ੍ਹਨ ਦੀ ਰੁੱਤੇ, ਭਾਂਡੇ ਮਾਂਝਣ ਹੋਟਲ ਉੱਤੇ,

ਬਾਕੀ ਕ੍ਰਿਕਟਾਂ ਜੋਗੇ ਰਹਿ ਗੇ, ਕੁੱਝ ਨੂੰ ਟੀ ਵੀ ਖੋਹ ਕੇ ਲੈ ਗੇ, ਕੰਧ ਤੇ ਲਿਖਿਆ ਪੜ੍ਹ ਲੈ ਤੂੰ

ਬਚਪਨ ਮੰਗਦਾ ਲੇਖਾ, ਲੇਖਾ ਬਹਿ ਕੇ ਕਰ ਲੈ ਤੂੰ.....

17 Aug 2010

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 
great wording bai ji

ਬਹੁਤ ਕਮਾਲ ਲਿਖਿਆ ਬਾਈ ਜੀ...ਇੱਕ ਇੱਕ ਸਤਰ ਕੌੜਾ ਸੱਚ ਹੈ...ਜਿਓਂਦੇ ਰਹੋ

17 Aug 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya bai ji....

17 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

veer bauth vadiya lekhiya        happy08

17 Aug 2010

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

bahut ache, bai ji eh tuhada apna likhya hoya hai ???

17 Aug 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

har ik gal sach ae vir bhaut khoob

17 Aug 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

masat ji i have no wordthis is outstanding

 

bahut wadiya

17 Aug 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

bahut hi vdiya lakhiya hai..................

20 Aug 2010

Reply