Punjab Politics
 View Forum
 Create New Topic
 Search in Forums
  Home > Communities > Punjab Politics > Forum > messages
Showing page 1 of 2 << Prev     1  2  Next >>   Last >> 
Aaftab Dhaliwal
Aaftab
Posts: 128
Gender: Female
Joined: 23/Feb/2009
Location: Mississauga
View All Topics by Aaftab
View All Posts by Aaftab
 
ਬਾਦਲ

Just wanted to share this poem.. written by Amandeep Singh Dhaliwal, my husband :). He shared this on facebook but i could not stop myself from sharing it on Punjabizm as well.

 

There you go!

 

ਸੱਚ ਪੁੱਛੋਂ ਤਾਂ ਮੈਂ ਇਹ ਕਵਿਤਾ ਲਿਖਣੀ ਨਹੀਂ ਸੀ ਚਹੁੰਦਾ। ਪਰ ਕੁੱਝ ਦਿਨ ਪਹਿਲਾਂ ਮੈਂ YouTube ਤੇ ਇੱਕ ਪਾਕਿਸਤਾਨੀਂ ਹਾਸਰਸ ਕਵਿਤਾ ਸੁਣੀ। ਉਸ ਦੀ ਲੈ ਮੇਰੇ ਮਨ ਵਿੱਚ ਅਟਕ ਗਈ ਤੇ ਮੈਥੋਂ ਹੇਠਲੀਆਂ ਲਾਇਨਾਂ ਲਿਖੇ ਬਿਣਾਂ ਰਿਹਾ ਨਾਂ ਗਿਆ। - Aman

 

(ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਅਪੀਲ ਕਿ ਉਹ ਹੁਣ ਤਾਂ ਪੰਜਾਬ ਦੀ ਸਿਆਸਤ ਦਾ ਖਹਿੜਾ ਛੱਡੇ!)

 

 

ਹੁਣ ਤਾਂ ਘਰ ਨੂੰ ਜਾਹ ਉਏ ਬਾਦਲ।

ਹੁਣ ਤਾਂ ਘਰ ਨੂੰ ਜਾਹ ਉਏ ਬਾਦਲ।

ਆਵੇ ਸੁੱਖ ਦਾ ਸਾਹ ਉਏ ਬਾਦਲ।

ਹੁਣ ਤਾਂ ਘਰ ਨੂੰ ਜਾਹ ਉਏ ਬਾਦਲ।

 

ਬਾਬਾ! ਤੇਰੀਆਂ ਮਿਨਤਾਂ ਕਰਦਾਂ,

ਨੱਕ ਨਾਲ ਸੱਤ ਲਕੀਰਾਂ ਕਢਦਾਂ,

ਨੋਟਾਂ ਦੇ ਨਾਲ ਭਰਿਆ ਟੈਚੀ,

ਕਹੇਂ ਤਾਂ ਤੇਰੇ ਪੈਰੀਂ ਧਰਦਾਂ (ਜਾਂ ਫਿਰ ਘਰੇ ਪਹੁੰਚਦਾ ਕਰਦਾਂ)

ਪਰ ਹੁਣ ਸੀਟ ਲੰਬੀ ਦੀ ਛੱਡਕੇ, ਫੜ੍ਹ ਬਾਦਲ ਦਾ ਰਾਹ ਉਏ ਬਾਦਲ।

ਹੁਣ ਤਾਂ ਬਾਦਲ ਜਾਹ ਉਏ ਬਾਦਲ!

 

ਬਾਦਲ!

ਹਰ ਬੰਦੇ ਦਾ ਵੇਲਾ ਹੁੰਦੈ।

ਹਰ ਬੰਦਾ ਇੱਕ ਉਮਰ ਹੰਢਾ ਕੇ,

ਅਕਲਾਂ ਦੇ ਸਭ ਤੀਰ ਚਲਾ ਕੇ,

ਘਾਟ-ਘਾਟ ਦਾ ਪਾਣੀ ਪੀ ਕੇ,

ਚੌਂ-ਕੂਟਾਂ ਦੀ ਮਿੱਟੀ ਗਾਹ ਕੇ,

ਹਫ਼ ਜਾਂਦੈ; ਤੌਬਾ ਕਰ ਲੈਂਦੈ।

ਕੁਰਸੀ ਛੱਡ, ਮੰਜਾ ਫ਼ੜ ਲੈਂਦੈ।।

ਸੁੱਖ-ਸਬਰ ਦੀ ਨੰਨ੍ਹੀਂ ਛਾਵੇਂ, ਤੂੰ ਵੀ ਮੰਜਾ ਡਾਹ ਉਏ ਬਾਦਲ।

ਹੁਣ ਤਾਂ ਘਰ ਨੂੰ ਜਾਹ ਉਏ ਬਾਦਲ!

 

ਜਦੋਂ ਸੀ ਤੇਰਾ ਸੂਰਜ ਚੜਿਆ,

ਤੂੰ ਨਾਂ ਕਿਸੇ ਬਲਾ ਤੋਂ ਡਰਿਆ।

ਕੀ ਬਰਨਾਲਾ, ਕੀ ਤਲਵੰਡੀ,

ਟਹੁੜਾ ਤੱਕ ਨਾਂ ਅੱਗੇ ਖੜਿਆ।

ਜੋ ਵੀ ਨਿਵਿਆਂ ਚੰਗਾ ਰਹਿ ਗਿਆ,

ਜੋ ਵੀ ਅੜਿਆ, ਸੋ ਹੀ ਝੜਿਆ।

ਸੰਤ ਫ਼ਤਹਿ ਸਿੰਘ ਝੁਰਦਾ ਹੋਣੈ, ਤੈਨੂੰ ਡੋਰ ਫੜਾ ਉਏ ਬਾਦਲ।

ਸਾਡੀ ਨਹੀਂ ਤਾਂ ਸੰਤਾਂ ਖਾਤਰ, ਤੂੰ ਵੀ ਫ਼ਤਹਿ ਬਲਾ ਉਏ ਬਾਦਲ।

ਹੁਣ ਤਾਂ ਘਰ ਨੂੰ ਜਾਹ ਉਏ ਬਾਦਲ!

 

ਪਰ ਹੁਣ ਕੁਝ ਹਾਲਾਤ ਬਦਲ ਗਏ,

ਲੋਕਾਂ ਦੇ ਜਜ਼ਬਾਤ ਬਦਲ ਗਏ।

ਹੁਣ ਨਾਂ ਸੰਗਤ ਦਰਸ਼ਨ ਭਾਲੇ,

ਨਾਂ ਝੂਠਾਂ ਦੇ ਪਹੁਲ-ਪਿਆਲੇ।

ਹੁਣ ਸਭ ਨੂੰ ਇਨਸਾਫ ਚਾਹੀਦੈ,

ਦਿਲ ਦਾ ਆਗੂ ਸਾਫ ਚਾਹੀਦੈ,

ਹੱਕ ਦੀ ਬਿਜਲੀ ਚਹੁੰਦੇ ਨਾਂ ਕਿ, ਬਿਜਲੀ ਦਾ ਬਿੱਲ ਮਾਫ ਚਾਹੀਦੈ।

ਹੁਣ ਮਾਇਆ ਦੇ ਜਾਲ ਨਹੀਂ ਚੱਲਣੇ, ਅਉਣ ਲੱਗੈ ਬਦਲਾ ਉਏ ਬਾਦਲ।

ਹੁਣ ਤਾਂ ਘਰ ਨੂੰ ਜਾਹ ਉਏ ਬਾਦਲ!

 

ਬਾਦਲ, ਮੈਂ ਮਨਦਾਂ..।

ਪੁੱਤ ਨੂੰ ਪੈਰਾਂ ਸਾਰ ਕਰਨ ਲਈ,

ਹਰ ਕੋਈ ਹੀਲਾ ਕਰਨਾ ਪੈਂਦੈ।

ਅਮਰ ਵੇਲ ਨੂੰ ਪਾਲਣ ਖਾਤਰ,

ਹਰੇ ਰੁੱਖਾਂ ਨੁੰ ਝੜਨਾ ਪੈਂਦੈ।

ਪਰ ਜੇ ਪੁੱਤ ਨਿਕੰਮਾਂ ਨਿੱਕਲੇ,

ਸਬਰਾਂ ਦਾ ਘੁੱਟ ਭਰਨਾ ਪੈਂਦੈ।

ਡਿਗਦੇ ਪੁੱਤ ਦੇ ਮੋਢੇ ਦੇ ਨਾਲ,

ਮੋਢਾ ਲਾ ਕੇ ਖੜਨਾਂ ਪੈਂਦੈ।।

ਪਰ ਜੇ ਪੁੱਤ ਨਾਂ ਲਵੇ ਸਲਾਹਾਂ,

ਫਿਰ ਜਿਉਂਦੇ ਜੀ ਮਰਨਾਂ ਪੈਂਦੈ,

ਇਹ ਘਾਟਾ ਵੀ ਜਰਨਾਂ ਪੈਂਦੈ।।

ਵੇਖ ਲਿਆ ਤੇਰਾ ਪੁੱਤ ਅਜਮਾ ਕੇ,

ਕਈ ਸਾਰੇ ਅਹੁਦਿਆਂ ਤੇ ਲਾ ਕੇ।

ਹੈ ਨੀਂ ਤੇਲ ਤਿਲਾਂ ਵਿੱਚ ਮਾਸਾ, ਸਾਰਾ ਜੱਗ ਗਵਾਹ ਉਏ ਬਾਦਲ।

ਹੁਣ ਤਾਂ ਘਰ ਨੂੰ ਜਾਹ ਉਏ ਬਾਦਲ!

 

ਪੁੱਤ ਤੇਰੇ ਨੇਂ ਹੋਕਾ ਦਿੱਤਾ,

ਰਾਜ ਨਹੀਂ, ਸੇਵਾ ਚਹੁੰਦਾ ਹਾਂ।

ਪਰ ਲੱਛਣਾਂ ਨੇ ਸਾਬਤ ਕਰਤਾ,

ਸੇਵਾ ਨਹੀਂ ਮੇਵਾ ਚਹੁੰਦਾ ਹਾਂ।।

ਬੱਸਾਂ ਦੇ ਪਰਮਿਟ ਚਹੁੰਦਾ ਹਾਂ।

ਰੇਤੇ ਦਾ ਬਿਜ਼ਨਸ ਚਹੁੰਦਾ ਹਾਂ।

ਸਭ ਠੇਕਿਆਂ ਦੀ ਠੇਕੇਦਾਰੀ,

ਕੰਮ ਨਿੱਜੀ, ਗੱਡੀ ਸਰਕਾਰੀ।

ਪਰ ਲੋਕੀਂ ਕੋਏ ਅੰਨੇਂ ਨਹੀਂ ਹਨ,

ਸਭ ਦਿਸਦੈ, ਸਾਰਿਆਂ ਨੁੰ ਦਿਸਦੈ।

ਵੋਟਾਂ ਵੇਲੇ ਪਤਾ ਲੱਗੂ ਕੀ ਰੰਗ ਉੱਘੜਦੈ,

ਲਾਰਿਆਂ ਦਾ ਕੀ ਮੁੱਲ ਪੈਂਦੈ,

ਸੱਚ ਕੀ ਭਾਅ ਵਿਕਦੈ।

ਜਨਤਾ ਦੇ ਗੁੱਸੇ ਤੋਂ ਲਗਦੈ, ਮੁੰਡਾ ਬੇ-ਪਰਵਾਹ ਉਏ ਬਾਦਲ!

ਸੇਵਾ ਦਾ ਅਜੇ ਵੱਲ ਨੀਂ ਆਇਆ, ਰਾਜ ਕਰਨ ਦੀ ਚਾ ਉਏ ਬਾਦਲ?

ਹੁਣ ਤਾਂ ਘਰ ਨੂੰ ਜਾਹ ਉਏ ਬਾਦਲ!

 

ਬਾਦਲ!

ਸੁਣਿਐਂ ਹੁਣ ਕੋਈ ਨਵਾਂ ਦੀਵਾਨਾ ਉੱਠਿਆ ਏ,

ਲਗਦਾ ਏ ਕੋਈ ਆਸ਼ਕ ਨਵੇਂ ਵਿਚਾਰਾਂ ਦਾ।

ਕਹਿੰਦਾ ਏ ਪੰਜਾਬ ਜਗਾ ਕੇ ਰਹਿਣਾ ਏ,

ਸੁਣ ਕੇ ਆਸਣ ਹਿੱਲ ਰਿਹੈ ਸਰਕਾਰਾਂ ਦਾ।

ਗੱਲ ਵੀ ਸੁਣਿਐਂ ਕੰਮ ਦੀ ਕਰਦੈ; ਝਿਪਦਾ ਨੀਂ।

ਬੰਦਾ ਵਚਨ ਦਾ ਪੱਕਾ ਲਗਦੈ; ਵਿਕਦਾ ਨੀਂ।

ਸੁਣਿਐਂ ਸਭ ਨੂੰ ਹੱਸ ਕੇ ਮਿਲਦੈ, ਨਿੱਘਾ ਬੜਾ ਸੁਭਾਅ ਉਏ ਬਾਦਲ।

ਹੁਣ ਤਾਂ ਘਰ ਨੂੰ ਜਾਹ ਉਏ ਬਾਦਲ!

 

ਆਵੇ ਸੁੱਖ ਦਾ ਸਾਹ ਉਏ ਬਾਦਲ।

ਹੁਣ ਤਾਂ ਘਰ ਨੂੰ ਜਾਹ ਉਏ ਬਾਦਲ!

07 Feb 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

happy03happy03happy03happy03happy03

 

ਵਾਹ ਆਫਤਾਬ ਜੀ ਕੀ ਕਹਿਣੇ ਤੁਹਾਡੇ ਪਤੀ ਦੇਵ ਜੀ ਦੇ....ਸੱਚੀਆਂ ਤੇ ਖਰੀਆਂ ਖਰੀਆਂ ਸੁਣਾਈਆਂ ਨੇ "ਬਾਦਲ" ਨੂੰ ਪਰ ਇਹ ਬੇਸ਼ਰਮ ਲੋਕ ਨੇ ਤੇ ਇਸ ਤਰਾਂ ਨਹੀਂ ਖਹਿੜਾ ਛੱਡ ਦੇ ਗੱਦੀ ਦਾ....

 

"ਜਦੋਂ ਕੁੱਤੇ ਦੇ ਮੂੰਹ ਨੂੰ ਖੁੰਨ ਲੱਗ ਜਾਵੇ ਤਾਂ ਉਹ ਹੱਡਾਰੋੜੀ ਦਾ ਖਹਿੜਾ ਨਹੀਂ ਛੱਡਦਾ"

ਇਹਨਾ ਨੂੰ ਧੱਕੇ ਮਾਰਕੇ ਲਾਹੁਣਾ ਪੈਣਾ ਏ ਗੱਦੀ ਤੋ ਕਿਉਂਕਿ..


"ਹੱਕ ਮੰਗਿਆਂ ਨਹੀਂ ਮਿਲਦੇ, ਇਹ ਤਾਂ ਲੜਕੇ ਲੈਣੇ ਪੈਣੇ |

ਚੁੱਪ ਕੀਤਿਆਂ ਨਹੀਂ ਮਿਲਦੇ ਪੈਂਦੇ ਲੱਖ ਲੱਖ ਦੁਖੜੇ ਸਹਿਣੇ"

 

07 Feb 2011

Amrinder Singh
Amrinder
Posts: 4127
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਖਰੀਆਂ ਸੁਣਾਈ ਆਂ ਆਹ ਤਾਂ ਅਮਨ ਬਾਈ ਜੀ ਨੇ.....

 

it made my day........ ਅੱਜ ਇਥੇ ਆਉਂਦੇ ਸਾਰ ਹੀ ਰੂਹ ਖੁਸ਼ ਹੋ ਗਈ ਆਹ ਪੜ ਕੇ......

ਇੱਕ ਇੱਕ ਗੱਲ ਟਿਕਾ ਕੇ ਕਹੀ ਆ..... :)

 

ਮੇਰੀ ਦਾਦ ਓਹਨਾ ਤੱਕ ਵੀ ਪੁੱਜਦੀ ਕਰਨਾ :)

 

 

07 Feb 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bhut hi tej Thappad Badal de muh te......

07 Feb 2011

Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 
bahut khoob likheya ji..,kursi de lobhiyan nu bahut kathor shabdan vich fitkaar paayi hai.,bilkul sach likheya..thankx for sharing here...god bless you.
07 Feb 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bilkul ahi kiha balihar te ammi veer hona ne ........aah ta njara liata Aman ......Keep writing ..........ajj da din is gall de charche naal suroo hoia te ....khatam shayad Badal nu kursi to lah ke houga ........thanx aftaab for posting this here

07 Feb 2011

ARSHDEEP Rakhra singh
ARSHDEEP Rakhra
Posts: 2174
Gender: Male
Joined: 01/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

its exellient post in punjab politics community

08 Feb 2011

Aaftab Dhaliwal
Aaftab
Posts: 128
Gender: Female
Joined: 23/Feb/2009
Location: Mississauga
View All Topics by Aaftab
View All Posts by Aaftab
 

Thank you all for appreciating the truth :) I will pass your comments and compliments to aman as well. I am proud! I will keep sharing his and my thoughts on the forum.

 

Really want to spend some more time on Punjabizm...

 

 

08 Feb 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

kiwe kran dhanvaad tuhada Aman Bai ji...nyi reesaa'n....Clapping

 

 

khariyan gallan ne har antrey vich...

 

jehde vottan lain vele ghar ghar jaa k vottan mangde han te baad vich ohna lokan da hi vishwash ghaat karde ne...matlab kehan da vottan len vele hor subha te naukriyan di gall hundi odon koi hath pallah ni farhaunde apna...

 

daad kabool krni Dhaliwal Saab !

28 Oct 2012

Narendra Singh
Narendra
Posts: 14
Gender: Male
Joined: 13/Nov/2012
Location: ahmedabad
View All Topics by Narendra
View All Posts by Narendra
 

well, sade Punjab nu es tarah de vichara di sakht lod he.

 

thanks

13 Nov 2012

Showing page 1 of 2 << Prev     1  2  Next >>   Last >> 
Reply