Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਾਦਸ਼ਾਹ ਹਾਂ ਹੁਣ ਮੈਂ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਬਾਦਸ਼ਾਹ ਹਾਂ ਹੁਣ ਮੈਂ ~
ਤੇ ਫਿਰ ਇਕ ਦਿਨ ਤੂੰ ਆਈ
ਮੈਂ ਅਚਾਨਕ ਭੱਜ ਕੇ
ਜਾ ਖੜਾ ਸ਼ੀਸ਼ੇ ਅੱਗੇ
ਤੇਰੇ
ਇਕ ਇਕ ਸ਼ਬਦ ਦੇ ਨਾਲ ਮੈਂ
ਜ਼ਿੰਦਗੀ ਦੇ ਰੰਗਾਂ ਨੂੰ
ਮੁਹੱਬਤ ਦੇ ਅਹਿਸਾਸਾਂ ਨੂੰ
ਰੰਗੀਨ ਸੁਪਨਿਆਂ ਨੂੰ
ਤੇ ਇੱਥੋਂ ਤਕ
ਕਿ ਆਪਣੇ ਆਪ ਨੂੰ
ਪਹਿਲੀ ਵਾਰ ਤੱਕਿਆ ਸੀ ਉਦੋਂ

ਫਿਰ ਮੈਂ
ਇਕ ਇਕ ਪਲ ਨੂੰ
ਕੁਝ ਕਹਿੰਦਿਆਂ ਸੁਣਿਆ
ਹਰ ਸਾਹ ਤੋਂ ਸਬਕ ਲਿਆ

ਕਿਤਾਬਾਂ 'ਚੋਂ ਪੜ੍ਹਦਿਆਂ
ਇਉਂ ਲੱਗਾ
ਜਿਵੇਂ ਸਿੱਖ ਕੇ ਤੈਥੋਂ
ਲਿਖ ਗਿਆ ਹੋਵੇ ਕੋਈ
ਤੇ ਸ਼ਾਇਦ ਇਹੀ ਕਾਰਨ ਹੈ
ਤੈਨੂੰ ਮਿਲਣ ਤੋਂ ਬਾਅਦ
ਕੋਈ ਕਿਤਾਬ ਮੈਂ
ਪੂਰੀ ਨਹੀਂ ਪੜ ਸਕਿਆ

ਅੱਜ-ਕੱਲ੍
ਹਾਰੇ ਹੋਏ ਵਕਤ ਦਾ ਪਰਦਾ ਪਾੜ
ਜਿੱਤਾਂ ਨੂੰ ਖਿੱਚ ਕੇ ਸੀਨੇ ਲਾਉਂਦਾ ਹਾਂ
ਕਾਲੀਆਂ ਰਾਤਾਂ ਨੂੰ
ਥਾਪੜਦਾ ਹਾਂ ਆਪਣਾ ਹੀ ਮੋਢਾ
ਰੋਜ਼ ਬਣਦਾ ਹਾਂ ਸਿਕੰਦਰ
ਖੁੱਸ ਚੁੱਕੇ ਰਾਜ ਨੂੰ
ਜਿੱਤਣ ਤੁਰਿਆ
ਬਾਦਸ਼ਾਹ ਹਾਂ ਹੁਣ ਮੈਂ ~
17 Oct 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ਗ਼ਾਫ਼ਲ ਸਾਬ ਵਾਹ ,...............ਉਸਤਾਦ ਹੋ ਆਪ ,..................ਗ੍ਰੇਟ ਰਾਈਟਰ,............mainu samajh hi nahi ah reha main is kavita di tareef kiwen alfaazan wich likhan,..mere kol oh sabhad hi nahi labh rahe,...............eh ik sampooran kaav sangreh wang hai,...........it's a must read world class poetry.........

 

jagjeet sir ji hi is kavita di appreciation atte ruttbe nu sabh ton wadhiya harfan wich likh sakde haan,............waiting for u sir to come here,....

 

Gaffal saab ,...........i salute you....hatts off.........jio duawaan naal.

 

Punjabizm Proud on you also.

18 Oct 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
Thank you brother Sukhpal 💐
18 Oct 2018

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

 

ਬਹੁਤ ਸੋਹਣਾ ਲਿਖਿਆ ਵੀਰ ਜੀ... ਪੰਜਾਬੀਜ਼ਮ ਦੇ ਵੇਹੜੇ ਨੂੰ ਚਾਰ ਚੰਨ ਲਾਉਣ ਲਈ ਸ਼ੁਕਰੀਆ 
ਤੇ ਸ਼ੁਕਰੀਆ ਸੁਖਪਾਲ ਵੀਰ ਦਾ ਜਿਹਨਾਂ ਨੇ ਮੈਨੂੰ ਲਿੰਕ ਭੇਜਿਆ ...

ਬਹੁਤ ਸੋਹਣਾ ਲਿਖਿਆ ਵੀਰ ਜੀ... ਪੰਜਾਬੀਜ਼ਮ ਦੇ ਵੇਹੜੇ ਨੂੰ ਚਾਰ ਚੰਨ ਲਾਉਣ ਲਈ ਸ਼ੁਕਰੀਆ 

 

ਤੇ ਸ਼ੁਕਰੀਆ ਸੁਖਪਾਲ ਵੀਰ ਦਾ ਜਿਹਨਾਂ ਨੇ ਮੈਨੂੰ ਲਿੰਕ ਭੇਜਿਆ ...

 

11 Nov 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਸ਼ੁਕਰੀਆ ਅਮਰਿੰਦਰ ਵੀਰੇ । 🌺
11 Nov 2018

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਸ਼ਬਦਾਂ ਅਤੇ ਅਹਿਸਾਸਾਂ ਦੇ ਤਾਣੇ-ਬਾਣੇ ਨਾਲ ਇਕ ਨਿੱਗਰ ਕਿਰਤ ਕਿਵੇਂ ਬੁਣੀ ਜਾ ਸਕਦੀ ਹੈ ਇਸ ਕਲਾ ਦਾ ਇਲਮ ਹੁੰਦਾ ਹੈ ਇਸ ਰਚਨਾ ਤੋਂ | ਪ੍ਰੇਮ ਦੀ ਅਥਾਹ ਸ਼ਕਤੀ ਅਤੇ ਕ੍ਰਿਸ਼ਮੇਂ ਦੇ ਦੁਨਿਆਵੀ ਪੱਖ (ਪਹਿਲੂ) ਨੂੰ ਅਤੇ ਉਸਦੇ ਇਨਸਾਨ ਦੇ ਮਨ ਉੱਤੇ ਹੋਣ ਵਾਲੇ ਪ੍ਰਭਾਵ ਨੂੰ ਬਖੂਬੀ ਦਰਸਾਉਂਦੀ ਹੈ ਆਪ ਜੀ ਦੀ ਇਹ ਰਚਨਾ ਗਾਫ਼ਲ ਸਾਹਿਬ |


ਉਂਜ ਵੇਖੀਏ ਤਾਂ ਗੱਲ ਤਾਂ ਬਿਲਕੁਲ ਦੁਰੁਸਤ ਹੈ - ਇਕ ਪ੍ਰੇਮ ਹੀ ਹੈ ਜੋ ਬਾਦਸ਼ਾਹਾਂ ਨੂੰ ਫ਼ਕੀਰ ਅਤੇ ਫਕੀਰਾਂ ਨੂੰ ਬਾਦਸ਼ਾਹ ਬਣਾਉਣ ਦੀ ਕੁਵਤ (ਤਾਕਤ) ਰੱਖਦਾ ਹੈ |


ਜੇ ਗਾਫ਼ਲ ਸਾਹਿਬ ਆਪਣੇ ਦਿਲ ਤੇ ਨਾ ਲਾ ਬੈਠਣ ਅਤੇ ਮੇਰੇ ਤੇ ਕੋਈ ਕੇਸ ਨਾ ਕਰ ਦੇਣ, ਤਾਂ ਮੈਂ ਬਸ ਇਹੀ ਕਹੂੰਗਾ -


ਜੇ ਖ਼ੁਦਾ ਨੂੰ ਪ੍ਰੇਮ ਵਿਚ ਢੂੰਢਣ ਵਾਲਾ,

ਕਾਫ਼ਿਰ ਨਹੀਂ ਹੋ ਸਕਦਾ |

ਤਾਂ ਅਲਫਾਜ਼ ਦੀਆਂ ਨਾਜ਼ੁਕ ਤੰਦਾਂ ਲੈ

ਗਹੁ ਨਾਲ ਬੁਣਨ ਵਾਲਾ ਗਾਫ਼ਲ ਨਹੀਂ ਹੋ ਸਕਦਾ |


ਬਹੁਤ ਹੀ ਸੋਹਣੀ ਰਚਨਾ ਹੈ ਇਹ ਗਾਫ਼ਲ ਜੀ | ਵਧਾਈ ਦੇ ਪਾਤਰ ਹੋ ! 


ਜਿਉਂਦੇ ਵੱਸਦੇ ਰਹੋ; ਸੋਹਣਾ ਸੋਹਣਾ ਲਿਖਕੇ ਮਾਂ ਬੋਲੀ ਦੀ ਇਸੇ ਤਰਾਂ ਸੇਵਾ ਕਰਦੇ ਰਹੋ ਅਤੇ ਫ਼ੋਰਮ ਉੱਤੇ ਇਸੇ ਤਰਾਂ ਸਾਹਿਤਕ ਰੌਣਕਾਂ ਲਾਈ ਰੱਖੋ |


ਖਾਸ ਧੰਨਵਾਦ ਦੇ ਪਾਤਰ ਹਨ ਮੇਰੇ ਵੀਰ ਸੁਖਪਾਲ ਜੀ, ਜਿਨ੍ਹਾਂ ਕਰਕੇ ਮੈਂ ਇਸ ਨਾਯਾਬ ਕਿਰਤ ਨੂੰ ਵਾਚ ਕੇ ਅਨੰਦ ਮਾਣ ਸਕਿਆ ! 

15 Nov 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਜਗਜੀਤ ਸਰ ਬਹੁਤ ਬਹੁਤ ਧੰਨਵਾਦ ! ਤੁਹਾਡੇ ਇਹ ਹਰਫ਼ ਮੇਰੇ ਲਈ ਮਾਣ ਵਾਲੀ ਗੱਲ ਐ !

ਰਹੀ ਗੱਲ ਕੇਸ ਵਾਲੀ ਉਹਦੇ ਬਾਰੇ ਸੋਚਣਾ ਪੈਣਾ ਹਾਹਾ !

really your comment on this means alot to me ! 🙏🏻🙏🏻🌺
15 Nov 2018

Reply