Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਹੁਤ ਲੋਕ ਮਿਲੇ ਮੈੰਨੂ ਜ਼ਿੰਦਗੀ ਵਿੱਚ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Aman  Phallar
Aman
Posts: 21
Gender: Male
Joined: 15/Oct/2009
Location: Ludhiana/ Bathinda
View All Topics by Aman
View All Posts by Aman
 
ਬਹੁਤ ਲੋਕ ਮਿਲੇ ਮੈੰਨੂ ਜ਼ਿੰਦਗੀ ਵਿੱਚ

ਬਹੁਤ ਲੋਕ ਮਿਲੇ ਮੈੰਨੂ ਜ਼ਿੰਦਗੀ ਵਿੱਚ
 
 
ਜਿਸਦੇ ਹਰਦਮ ਪੈਣ ਭੁਲੇਖੇ ਮੈੰਨੂ  ਕੋਈ ਓਹਦੇ ਵਰਗਾ ਹੋ ਨਹੀ ਮਿਲਿਆ
ਬਹੁਤ ਲੋਕ ਮਿਲੇ ਮੈੰਨੂ ਜ਼ਿੰਦਗੀ ਵਿੱਚ ਪਰ ਹਾਲੇ ਤੱਕ ਓਹ ਨਹੀ ਮਿਲਿਆ 

 
ਇੱਛਾ ਅੰਤਿਮ ਸੀ ਤੇ ਰਹੀ ਅਧੂਰੀ ਕਿ ਰੋਵਾਂ ਸਿਰ ਰੱਖਕੇ ਓਹਦੇ ਮੋਢੇ ਤੇ
ਮਣਕਾ-ਮਣਕਾ ਹੁੰਦੀ ਜ਼ਿੰਦਗੀ ਨੂੰ ਕੋਈ ਗਲ ਦੀ ਗਾਨੀ ਵਿੱਚ ਪਰੋ ਨਹੀ ਮਿਲਿਆ 

 
ਸਾਡੀ ਫਿਤਰਤ ਟੁੱਟਦੇ ਤਾਰੇ ਵਰਗੀ  ਜੋ ਟੁੱਟਕੇ ਵੀ ਜ੍ਗ੍ਮ੍ਗਾਉਂਦਾ ਏ
ਟਿਮਟਿਮਾਉਦੇ ਕਿ ਜਾਨਣ ? ਕਿ ਟੁੱਟਿਆਂ ਹੋਇਆਂ ਨੂੰ ਕਦੇ ਢੋਅ ਨਹੀ ਮਿਲਿਆ  

 
ਐਸੀਆਂ ਸੀਤ ਹਵਾਵਾਂ ਵੱਗਣ ਜੋ ਪਲ ਵਿੱਚ ਕਰ ਜਾਵਣ ਸੇਕ ਦਿਲਾਂ ਦਾ ਠੰਡਾ
ਪਰ ਇਸ ਧੁਖਦੇ, ਬਲਦੇ , ਜਲਦੇ ਦਿਲ ਨੂੰ , ਕੋਈ ਐਸਾ ਪੋਹ ਨਹੀ ਮਿਲਿਆ 

 
ਹਾਲ ਚਾਲ ਤਾਂ ਹੁਣ ਵੀ ਮੇਰਾ ਅਕਸਰ ਪੁਛਦੇ ਰਹਿੰਦੇ ਪਿੰਡ ਮੇਰੇ ਦੇ ਲੋਕੀਂ
ਹੁਣ ਓਹ ਗਲਵਕੜੀ  ਪਹਿਲਾਂ ਵਾਲੀ ਤੇ ਪਹਿਲਾਂ ਵਾਲਾ ਮੋਹ ਨਹੀ ਮਿਲਿਆ 

 
ਹੁਣ ਕਿੰਝ ਕਹਿ ਦੇਈਏ 'ਅਮਨ' ਕਿ ਪਿਆਰ ਨਹੀ ਮਿਲਿਆ ਉਮਰ ਸਾਰੀ 
ਜਦ ਆਪਣਿਆਂ ਦੀ ਸੀ ਜਰੂਰਤ , ਉਦੋਂ ਕੋਈ ਸਾਨੂੰ ਆਪਣਾ ਹੋ ਨਹੀ ਮਿਲਿਆ 

 
ਬਹੁਤ ਲੋਕ ਮਿਲੇ ਮੈੰਨੂ ਜ਼ਿੰਦਗੀ ਵਿਚ..............

03 Aug 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 
I copied it in my favorite collection of poetry

Good Job Scraps

 

WELL WRITTEN WITH HEART TOUCHY FEELINGS....

03 Aug 2010

Aman  Phallar
Aman
Posts: 21
Gender: Male
Joined: 15/Oct/2009
Location: Ludhiana/ Bathinda
View All Topics by Aman
View All Posts by Aman
 

ਬਹੁਤ ਬਹੁਤ ਸ਼ੁਕਰੀਆ ਜੀ  !!!

03 Aug 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

bahut vadiya  lakhiya....................!!keep  writting!!

16 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya bai ji....!!

 

great job

16 Sep 2010

Reply