Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸੜਕੀ ਗ਼ਲਪ ਦਾ ਸ਼ੇਰ ਸ਼ਾਹ ਸੂਰੀ ਬਲਦੇਵ ਸਿੰਘ ਸੜਕਨਾਮਾ

 ਬਲਦੇਵ ਸਿੰਘ ਸੜਕਨਾਮਾ

 

 

ਬਲਦੇਵ ਸਿੰਘ ਸੜਕਨਾਮਾ ਨੂੰ ਉਸ ਦੀ ਪੁਸਤਕ ‘ਢਾਹਾਂ ਦਿੱਲੀ ਦੇ ਕਿੰਗਰੇ’ ਲਈ ਸਾਹਿਤ ਅਕੈਡਮੀ ਵੱਲੋਂ ਸਨਮਾਨਤ ਕਰਨ ਦਾ ਐਲਾਨ ਕੀਤਾ ਗਿਆ ਹੈ। ਬਲਦੇਵ ਸਿੰਘ ਨੂੰ ਉਸ ਦੀ ਮੌਲਿਕਤਾ ਕਾਰਨ ਹੀ ਕੀਰਤੀ ਦੀ ਇਹ ਕਲਗੀ ਨਸੀਬ ਹੋਈ ਹੈ। ਕੀਰਤੀ ਕਦੇ ਦਾਜ ਵਿਚ ਨਹੀਂ ਮਿਲਦੀ, ਇਹ ਕੁਝ ਕਰਨ ਵਾਲੇ ਉਦਮੀਆਂ ਨੂੰ ਹੀ ਮਿਲਦੀ ਹੈ। ਐਮ.ਏ., ਬੀ.ਐੱਡ. ਬਲਦੇਵ ਸਿੰਘ ਉਨ੍ਹਾਂ ਪੰਜਾਬੀ ਫਲੀਟ ਓਨਰਾਂ ਦਾ ਕਥਾਕਾਰ ਹੈ ਜਿਹੜੇ ਘਰ ਦੀ ਗਰੀਬੀ ਜਾਂ ਉਦਮਸ਼ੀਲਤਾ ਦੀ ਪ੍ਰੇਰਨਾ ਨਾਲ ਪਰਦੇਸੀ ਗਏ ਤੇ ਖਲਾਸੀ, ਕਲੀਨਰ, ਕੰਡਕਟਰ ਤੇ ਡਰਾਈਵਰ ਦਾ ਜੀਵਨ ਹੰਢਾਉਂਦੇ ਹੋਏ, ਆਪਣੇ ਘਰਾਂ ਦੀ ਗਰੀਬੀ ਦੇ ਧੋਣੇ ਧੋਣ ’ਚ ਸਫਲ ਹੋਏ। ਜਿਹੜਾ ਤਰਸੇਵਾਂ ਸੜਕਵਾਨਾਂ ਦਾ ਨਸੀਬਾ ਬਣਿਆ ਰਹਿੰਦਾ ਹੈ, ਘਰੀਂ ਬੈਠੇ ਲੋਕ ਉਸ ਦਾ ਕਿਆਸ ਨਹੀਂ ਕਰ ਸਕਦੇ। ਬਲਦੇਵ ਸਿੰਘ ਨੇ ਸਾਰੀ ਸੜਕਵਾਨੀ ਹੱਡੀਂ ਹੰਢਾਈ ਹੈ। ਉਹ ਮਾਸਟਰ ਤੋਂ ਖਲਾਸੀ, ਟੈਕਸੀ ਚਾਲਕ ਤੇ ਟੈਂਕਰ ਦਾ ਮਾਲਕ ਬਣਿਆ। ਉਸ ਨੇ ਇਸ ਤਰ੍ਹਾਂ ਸੜਕਵਾਨਾਂ ਦੇ ਅਨੁਭਵ ਨੂੰ ਹੰਢਾਇਆ। ਉਨ੍ਹਾਂ ਦੇ ਗੁਣਾਂ-ਔਗੁਣਾਂ, ਤਰਸੇਵਿਆਂ-ਹੇਰਵਿਆਂ, ਥਕੇਵਿਆਂ, ਉਣੀਂਦਿਆ, ਲੰਮ-ਮੁਸਾਫਤੀ ਬੇਆਰਾਮੀਆਂ ਤੇ ਘਾਤਕ ਹਾਦਸਿਆਂ ਨੂੰ ਕਿੱਤੇ ਦੇ ਰੂਪ ਵਿਚ ਹੰਢਾਇਆ ਹੈ। ਉਸ ਦੀ ਇਸ ਕਿਰਤ ਨਾਲ ਹੀ ਉਸ ਦੀ ਸੜਕਵਾਨੀ ਗਲਪ ਸਾਹਿਤਕਾਰੀ ਵਜੂਦ ਵਿਚ ਆਈ। ਪਿਸ਼ਾਵਰ ਤੋਂ ਕਲਕੱਤਾ ਤਕ ਸੜਕ ਬਣਾ ਕੇ ਸ਼ੇਰਸ਼ਾਹ ਸੂਰੀ ਨੇ ਜੋ ਕੰਮ ਕੀਤਾ, ਘਰਾਂ ਤੋਂ ਰਮਤੇ ਕਾਰਵਾਨੀਆਂ, ਗੱਡੀਆਂ ਤੇ ਡਰਾਈਵਰਾਂ ਦੇ ਰਮਤੇ ਜੀਵਨ ਦੀਆਂ ਕਹਾਣੀਆਂ ਸੁਣਾ ਕੇ ਬਲਦੇਵ ਸਿੰਘ ਨੇ ਵੀ ਉਹੋ ਹੀ ਮਹਾਨ ਕੰਮ ਕੀਤਾ ਤੇ ਇਸ ਦੇ ਕਾਰਨ ਹੀ ਉਹ ਪੰਜਾਬੀ ਸੜਕੀ ਗਲਪ ਦਾ ਸ਼ੇਰਸ਼ਾਹ ਸੂਰੀ ਬਣ ਗਿਆ ਤੇ ਉਸ ਦੇ ਨਾਮ ਨਾਲ ‘ਸੜਕਨਾਮਾ’ ਸ਼ਬਦ ਜੁੜ ਗਿਆ। ਲੋਕਾਂ ਦੀ ਪਛਾਣ ਜਿਵੇਂ ਨੈਣ-ਨਕਸ਼ਾਂ ਤੋਂ ਹੁੰਦੀ ਹੈ, ਤਿਵੇਂ ਹੀ ਬਲਦੇਵ ਸਿੰਘ ਦੀ ਪਛਾਣ ‘ਸੜਕਨਾਮਾ’ ਤੋਂ ਹੋਣ ਲੱਗ ਪਈ। ਬਲਦੇਵ ਸਿੰਘ ਨੇ ਵੱਖ-ਵੱਖ ਕਿੱਤਿਆਂ ’ਚ ਰਹਿ ਕੇ ਕਲਕੱਤਾ ਵਿਚ ਵੀਹ ਸਾਲ ਸੰਘਰਸ਼ ਕੀਤਾ ਹੈ। ਉਸ ਨੇ ਹਰੇਕ ਦਸ਼ਾ ਵਿਚ ਸਮੇਂ ਦਾ ਸਦ-ਉਪਯੋਗ ਕੀਤਾ ਹੈ। ਉਹ ਆਪਣੇ ਵਿਰਾਸਤੀ ਗੁਣਾਂ ਤੇ ਨਿਜੀ ਚੇਤੰਨ ਸਾਧਨਾਂ ਨਾਲ ਸਫਲ ਹੋਇਆ ਹੈ ਤੇ ਹੱਕੀ ਮਾਨਤਾ ਪ੍ਰਾਪਤ ਕੀਤੀ ਹੈ। ਉਸ ਨੇ ਭਾਵੇਂ ਲਗਾਤਾਰ ਕਿੱਤੇ ਬਦਲੇ ਹਨ, ਐਪਰ ਆਪਣੀਆਂ ਸਾਹਿਤਕ ਸਰਗਰਮੀਆਂ ਨਿਰੰਤਰ ਜਾਰੀ ਰੱਖੀਆਂ ਹਨ। ਜੇ ਉਹ ਇਸ ਤਰ੍ਹਾਂ ਨਾ ਕਰਦਾ ਤਾਂ ਉਹ ਸੜਕਨਾਮਾ ਨਹੀਂ ਸੀ ਬਣ ਸਕਦਾ। ਉਹ ਸ਼ਬਦਕਾਰੀ ਵਿਚ ਪਾਸੇ ਦਾ ਖਰਾ ਸੋਨਾ ਹੈ। ਕਲਕੱਤਾ ’ਚ ਰਹਿੰਦਿਆਂ ਉਸ ਦੀ ਦੋਸਤੀ ਦਾ ਨਿੱਘ ਮਾਨਣ ਨੂੰ ਮਿਲਿਆ ਹੈ। ਇਹ ਨਿੱਘ ਹੀ ਇਸ ਗੱਲ ਦਾ ਅਹਿਸਾਸ ਹੈ ਕਿ ਬਲਦੇਵ ਸਿੰਘ ਦੀ ਸਫਲਤਾ ਦਾ ਰਾਹ ਉਸ ਦੀ ਨਿਰੰਤਰ ਚੇਤਨਤਾ ਹੈ। ਉਹ ਸਥਿਤੀਆਂ ਦੇ ਸਾਗਰ ਵਿਚ ਚੁੱਭੀ ਮਾਰਦਾ ਹੈ ਤੇ ਆਪਣੇ ਚਿਤਵੇ ਉਦੇਸ਼ ਦੀਆਂ ਸਿੱਪੀਆਂ ਚੁੱਕ ਕੇ ਹੀ ਸਿਰ ਬਾਹਰ ਕੱਢਦਾ ਹੈ। ਬਲਦੇਵ ਸਿੰਘ ਦਾ ਜਨਮ ਜੁਲਾਈ 1943 ਵਿਚ ਪੁਰਾਣੇ ਚੰਦ ਪਿੰਡ ਦੇ ਹਰਦਿਆਲ ਸਿੰਘ ਦੇ ਘਰ ਬਚਿੰਤ ਕੌਰ ਦੇ ਉਦਰੋਂ ਹੋਇਆ। ਵੀਹ ਸਾਲ ਤਕ ਕਲਕੱਤਾ ’ਚ ਸੰਘਰਸ਼ ਕਰਨ ਤੋਂ ਬਾਅਦ ਉਹ ਪੱਕੇ ਤੌਰ ’ਤੇ ਮੋਗਾ ਵਿਖੇ ਸਥਾਪਤ ਹੋ ਗਿਆ। ਉਸ ਪਾਸ ਸ਼ਬਦਾਂ ਦੀ ਦਰੁਸਤ ਨਗੀਨਾਕਾਰੀ ਦੇ ਨਾਲ-ਨਾਲ ਸਰਬਪੱਖੀ ਸਫਲਤਾ ਅਤੇ ਲਿਆਕਤੀ ਸਾਹਿਤਕ ਕੀਰਤੀ ਹੈ। ਪਰਮਾਤਮਾ ਉਸ ਨੂੰ ਹੋਰ ਸਫਲਤਾ ਬਖਸ਼ੇ। ਉਸ ਦੀ ਨਵੀਂ ਸਫਲਤਾ ’ਤੇ ਮੇਰੀ ਉਸ ਨੂੰ ਇਹੋ ਹੀ ਵਧਾਈ ਹੈ।

- ਬਚਨ ਸਿੰਘ ਸਰਲ

ਮੋਬਾਈਲ: 098315-48113

09 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

nycc......thnx for sharing.....bittu ji......

09 Apr 2012

Reply