Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭ੍ਰਿਗੂ ਰਿਸ਼ੀ - ਬਲਵੰਤ ਗਾਰਗੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਭ੍ਰਿਗੂ ਰਿਸ਼ੀ - ਬਲਵੰਤ ਗਾਰਗੀ

ਭ੍ਰਿਗੂ ਰਿਸ਼ੀ - ਬਲਵੰਤ ਗਾਰਗੀ

 

 

ਦੇਵਿੰਦਰ ਸਤਿਆਰਥੀ ਨੇ ਅਲਖ ਜਗਾਈ, ‘‘ਬਚਾ ਲੈ ਮੈਨੂੰ! ਹੁਣ ਤਾਂ ਬਚਾ ਲੈ! ਪੰਦਰਾਂ ਸਾਲ ਹੋ ਗਏ! ਪਾਣੀ ਸਿਰਾਂ ਤੋਂ ਦੀ ¦ਘ ਗਿਐ! ਮੌਤ ਕਿਨਾਰੇ ਖੜ੍ਹਾ ਹਾਂ। ਹੁਣ ਤਾਂ ਬਚਾ ਲੈ!’’
ਮੈਂ ਤਖ਼ਤ ਪੋਸ਼ ਉਤੇ ਬੈਠਾ ਲਿਖਣ ਵਿਚ ਮਸਰੂਫ਼ ਸਾਂ। ਦੇਵਿੰਦਰ ਸਤਿਆਰਥੀ ਦੀ ਦੁਹਾਈ ਮੈਨੂੰ ਪੰਘਰਾ ਨਾ ਸਕੀ।
ਪੰਦਰਾਂ ਸਾਲ ਪਹਿਲਾਂ ਉਸ ਨੇ ਮੈਨੂੰ ਕਾਫ਼ੀ ਹਾਊਸ ਵਿਚ ਘੇਰ ਲਿਆ ਸੀ ਤੇ ਪੁਛਿਆ ਸੀ ਕਿ ਉਹ ਮੈਨੂੰ ਕਦੋਂ ਮਿਲਣ ਆਵੇ। ਉਸਨੇ ਮੈਨੂੰ ਟੱਪਰੀਵਾਸਾਂ ਉਤੇ ਲਿਖੀ ਪੁਸ਼ਕਿਨ ਦੀ ਨਜ਼ਮ ਦਾ ਤਰਜਮਾ ਸੁਣਾਉਣਾ ਸੀ। ਮਾਸਕੋ ਦੇ ਟੱਪਰੀਵਾਸਾਂ ਦੇ ਥੀਏਟਰ ਨੇ ਮੇਰਾ ਨਾਟਕ ‘ਸੋਹਣੀ ਮਹੀਂਵਾਲ’ ਖੇਡਿਆ ਸੀ। ਦੇਵਿੰਦਰ ਸਤਿਆਰਥੀ ਖ਼ੁਦ ਵੀ ਟੱਪਰੀਵਾਸ ਹੀ ਸੀ। ਉਸਨੇ ਟੱਪਰੀਵਾਸੀ ਰਿਸ਼ਤਾ ਕੱਢ ਕੇ ਮੈਨੂੰ ਇਹ ਨਜ਼ਮ ਸੁਣਨ ਲਈ ਆਖਿਆ ਸੀ। ਮੈਂ ਜਵਾਬ ਦਿਤਾ, ‘‘ਇਸ ਵੇਲੇ ਨਹੀਂ, ਫੇਰ ਕਦੇ ਮਿਲੀਂ।’’
‘‘ਕਦੋਂ?’’
‘‘ਇਸਦਾ ਪਤਾ ਨਹੀਂ।’’
‘‘ਫਿਰ ਮੈਂ ਤੁਹਾਡੇ ਘਰ ਆ ਜਾਵਾਂਗਾ ਕਿਸੇ ਵੇਲੇ।’’
‘‘ਮੇਰੇ ਘਰ ਹਰਗ਼ਿਜ਼ ਨਾ ਆਵੀਂ। ਮੈਂ ਉਥੇ ਬਿਲਕੁਲ ਨਹੀਂ ਮਿਲ ਸਕਦਾ। ਮੈਂ ਬੇਹਦ ਮਸਰੂਫ਼ ਹਾਂ।’’
ਸਤਿਆਰਥੀ ਨੇ ਆਖਿਆ, ‘‘ਤੂੰ ਏਨੇ ਲੋਕਾਂ ਉਤੇ ਰੇਖਾ-ਚਿੱਤਰ ਲਿਖੇ ਹਨ। ਮੇਰੇ ਬਾਰੇ ਕਿਉਂ ਨਹੀਂ ਲਿਖਦਾ? ਆਖ਼ਿਰ ਮੇਰਾ ਵੀ ਤੇਰੇ ਉਤੇ ਕੁਝ ਹੱਕ ਹੈ।’’
ਮੈਂ ਗੱਲ ਟਾਲ ਦਿਤੀ।
ਉਸਨੇ ਫਿਰ ਪੁਛਿਆ, ‘‘ਆਖ਼ਿਰ ਤੈਨੂੰ ਕਦੇ ਤਾਂ ਵੇਹਲ ਹੋਵੇਗੀ।’’
‘‘ਮੈਨੂੰ ਦੋ ਸਾਲ ਤੀਕ ਕੋਈ ਵੇਹਲ ਨਹੀਂ।’’
ਸਤਿਆਰਥੀ ਦੇ ਚੇਹਰੇ ਉਤੇ ਛਾਂ ਜਿਹੀ ਫਿਰ ਗਈ।
ਕਈ ਸਾਲ ਪਿਛੋਂ ਉਹ ਮੈਨੂੰ ਭਾਪਾ ਪ੍ਰੀਤਮ ਸਿੰਘ ਦੇ ਦਫ਼ਤਰ ਵਿਚ ਮਿਲਿਆ ਜਿਥੇ ਉਹ ਆਪਣੀ ਕਿਤਾਬ ਦੇ ਪਰੂਫ ਪੜ੍ਹ ਰਿਹਾ ਸੀ। ਉਸ ਦੀ ਦਾਹੜੀ ਚਿੱਟ-ਘਸਮੈਲੀ ਹੋ ਗਈ ਸੀ। ਪਰ ਉਸ ਦੀ ਆਵਾਜ਼ ਉਸੇ ਤਰ੍ਹਾਂ ਪਤਲੀ, ਅੰਦਾਜ਼ ਫ਼ਕੀਰਾਂ ਵਰਗਾ।
ਉਸਨੇ ਮਜ਼ਮੂਨ ਲਿਖਣ ਵਾਸਤੇ ਤਕਾਜ਼ਾ ਕੀਤਾ। ਮੈਂ ਤਿੰਨ ਮਹੀਨੇ ਦੀ ਤਾਰੀਖ਼ ਦੇ ਦਿਤੀ। ਉਸਨੇ ਆਪਣੀ ਡਾਇਰੀ ਵਿਚ ਨੋਟ ਕਰ ਲਿਆ।
ਉਹ ਮੈਨੂੰ ਫਿਰ ਮਿਲਿਆ ਤੇ ਆਖਣ ਲਗਾ, ‘‘ਮੇਰਾ ਮਹਾਂ ਗ੍ਰੰਥ ਪੂਰਾ ਹੋ ਗਿਆ ਹੈ। ਬੱਸ ਤੇਰੇ ਮਜ਼ਮੂਨ ਦੀ ਕਸਰ ਹੈ। ਤੂੰ ਚਾਹੇ ਦੋ ਸਫ਼ੇ ਲਿਖ ਦੇਹ, ਚਾਹੇ ਦੋ ਫ਼ਿਕਰੇ। ਮੈਨੂੰ ਮਨਜ਼ੁੂਰ ਹੈ। ਮੈਂ ਇੰਤਜ਼ਾਰ ਕਰਾਂਗਾ। ਮੇਰਾ ਕਰਜ਼ਾ ਕਦੋਂ ਲਾਹੇਂਗਾ? ਮੈਂ ਭੀਖ ਨਹੀਂ ਮੰਗਦਾ ਮੈਂ ਹੁਕਮ ਦੇਂਦਾ ਹਾਂ ਤੈਨੂੰ। ਜੋ ਮਰਜ਼ੀ ਸਮਝ ਲੈ। ਮੈਨੂੰ ਇਹ ਦੋ ਸਫ਼ੇ ਦੇਹ ਜਾਂ ਫ਼ਿਕਰੇ ਜਾਂ ਦੋ ਲਫ਼ਜ਼, ਜਾਂ ਦੋ ਗਾਲ੍ਹਾਂ ਹੀ ਕਢ ਦੇਹ। ਮੈਨੂੰ ਸਭ ਮਨਜੂਰ ਹੈ।’’
ਉਸਦੇ ਫ਼ਕੀਰਾਨਾ ਫ਼ਿਕਰੇ ਮੇਰੇ ਉ¤ਤੇ ਹਾਵੀ ਹੋ ਗਏ। ਮੈਂ ਆਖਿਆ, ‘‘ਦੋ ਮਹੀਨੇ ਪਿਛੋਂ।’’
ਦੋ ਮਹੀਨੇ ਪਿਛੋਂ ਉਹ ਮੇਰੇ ਘਰ ਆਇਆ ਸੀ।
ਆਉਣ ਸਾਰ ਆਖਣ ਲਗਾ, ‘‘ਹੁਣ ਤੂੰ ਮੈਨੂੰ ਟਾਲ ਨਹੀਂ ਸਕਦਾ। ਪਾਣੀ ਸਿਰਾਂ ਤੋਂ ਦੀ ¦ਘ ਚੁਕਾ ਹੈ। ਪੰਦਰਾਂ ਸਾਲ ਹੋ ਗਏ। ਹੁਣ ਤਾਂ ਬਚਾ ਲੈ ਮੈਨੂੰ!’’
ਮੈਂ ਆਖਿਆ, ‘‘ਮੈਂ ਬਹੁਤ ਪ੍ਰੇਸ਼ਾਨ ਹਾਂ। ਦੂਰਦਰਸ਼ਨ ਵਾਲਿਆਂ ਵਾਸਤੇ ਇਹ ਨਾਟਕ ਖ਼ਤਮ ਕਰਨਾ ਹੈ। ਅੱਜ ਦੁਪਹਿਰੇ ਹੀ ਉਹਨਾਂ ਨੂੰ ਦੇਣਾ ਹੈ। ਇਹ ਨਾਟਕ ਹਰ ਹਾਲਤ ਵਿਚ-।’’
ਦਰਅਸਲ ਮੈਂ ਦੂਰਦਰਸ਼ਨ ਵਾਲਿਆਂ ਨੂੰ ਕੋਈ ਨਾਟਕ ਨਹੀਂ ਸੀ ਦੇਣਾ। ਮੈਂ ਪ੍ਰੇਸ਼ਾਨ ਸਾਂ ਕਿ ਕੀ ਲਿਖਾਂ ਇਸ ਆਦਮੀ ਉ¤ਤੇ। ਇਹ ਆਦਮੀ ਘਣਾ ਜੰਗਲ ਸੀ। ਗੋਰਖਧੰਦਾ। ਨਾ ਮੁੱਕਣ ਵਾਲਾ ਸੁਫ਼ਨਾ। ਹਜ਼ਾਰਾਂ-ਲੱਖਾਂ ਚਿੱਤਰਾਂ ਦਾ ਐਲਬਮ। ਕੀ ਲਿਖਾਂ ਇਸ ਬਾਰੇ।
ਉਹ ਬੋਲਿਆ, ‘‘ਇਸ ਖ਼ਾਲੀ ਕਾਗ਼ਜ਼ ਉਤੇ ਆਪਣਾ ਨਾਂ ਹੀ ਲਿਖ ਦੇਹ। ਮੈਂ ਉਹੀ ਛਾਪ ਦੇਵਾਂਗਾ।’’
ਮੈਂ ਖ਼ਾਮੋਸ਼ ਹੋ ਗਿਆ।

 

10 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਨੌਕਰ ਚਾਹ ਲੈ ਆਇਆ ਤੇ ਅਸੀਂ ਚਾਹ ਪੀਣ ਲਗੇ।
ਸਤਿਆਰਥੀ ਗੱਲਾਂ ਕਰਨ ਲਗਿਆ, ‘‘ਅੱਜ ਸਾਲ ਦਾ ਪਹਿਲਾ ਦਿਨ ਹੈ। ਪਿਛਲੀ ਰਾਤ ਜਦੋਂ ਸਾਲ ਦੇ ਦਮ ਤੋੜਿਆ ਤੇ ਨਵੇਂ ਸਾਲ ਨੇ ਜਨਮ ਲਿਆ ਤਾਂ ਮੈਂ ਇਕ ਮਹਿਫ਼ਲ ਵਿਚ ਸਾਂ। ਲੋਕ ਝੂਮ-ਝੂਮ ਕੇ ਇਕ-ਦੂਜੇ ਦੇ ਗਲੇ ਮਿਲ ਰਹੇ ਸਨ, ਹੱਸ ਰਹੇ ਸਨ, ਨੱਚ ਰਹੇ ਸਨ ਤੇ ਮੁਬਾਰਕਬਾਦ ਦੇ ਰਹੇ ਸਨ। ਮੈਂ ਸੋਚ ਰਿਹਾ ਸੀ ਇਹ ਲੋਕ ਕਿੰਨੇ ਬੇਵਕੂਫ਼ ਹਨ। ਇਕ ਸਾਲ ਮਰ ਗਿਆ। ਜ਼ਿੰਦਗੀ ਦਾ ਇਕ ਸਾਲ ਹਮੇਸ਼ਾ ਲਈ ਦਫ਼ਨ ਹੋ ਗਿਆ। ਮੈਂ ਵੀ ਮਰਘਟ ਦੇ ਨੇੜੇ ਜਾ ਰਿਹਾ ਹਾਂ। ਇਸ ਵਿਚ ਖ਼ੁਸ਼ੀ ਕਾਹਦੀ? ਇਹ ਉਸੇ ਜੰਗਲੀ ਰਸਮ ਦੇ ਨੇੜੇ ਜਾ ਰਿਹਾ ਹਾਂ। ਇਸ ਵਿਚ ਖ਼ੁਸ਼ੀ ਕਾਹਦੀ? ਇਹ ਉਸੇ ਜੰਗਲੀ ਰਸਮ ਦਾ ਹਿੱਸਾ ਹੈ ਜਿਸ ਵਿਚ ਜਦੋਂ ਕਬੀਲੇ ਦਾ ਕੋਈ ਆਦਮੀ ਮਰ ਜਾਵੇ ਤਾਂ ਆਦਿਵਾਸੀ ਸ਼ਰਾਬ ਪੀ ਕੇ ਉਸਦੀ ਲਾਸ਼ ਗਿਰਦ ਨੱਚਦੇ ਹਨ। ਸ਼ਾਇਦ ਇਹ ਨੱਚਾ ਠੀਕ ਹੀ ਹੋਵੇ। ਆਖ਼ਿਰ ਰੋਣ ਦੀ ਵੀ ਕੀ ਗੱਲ ਹੈ? ਕੀ ਇਹ ਖ਼ੁਸ਼ੀ ਦੀ ਗੱਲ ਨਹੀਂ ਕਿ ਅਸੀਂ ਏਨੇ ਸਾਲ ਜ਼ਿੰਦਾ ਰਹੇ ਹਾਂ ਜਦੋਂ ਕਿ ਮੌਤ ਹਰ ਵੇਲੇ ਸਾਡੇ ਇਰਧ-ਗਿਰਦ ਘੁੰਮਦੀ ਹੈ... ਜ਼ਿੰਦਗੀ ਦਾ ਕੀ ਭਰੋਸਾ। ਟੈਗੋਰ ਤੁਰ ਗਿਆ। ਗਾਂਧੀ ਜੀ ਤੁਰ ਗਏ। ਮੇਰਾ ਗੁਆਂਢੀ ਭੀਖੂ ਰਾਮ ਵੀ ਚਲਾਣਾ ਕਰ ਗਿਆ। ਮੈਂ ਬੁੱਢਾ ਹੋ ਗਿਆ ਹਾਂ... ਮੇਰੀ ਦਾੜ੍ਹੀ ਦੇ ਵਾਲ... ਗੌਤਮ ਬੁਧ ਵੀ ਘਰੋਂ ਨਿਕਲ ਗਿਆ ਸੀ, ਜ਼ਿੰਦਗੀ ਦੀ ਖੋਜ ਵਿਚ। ਮੈਂ ਵੀ ਘਰੋਂ ਨਿਕਲ ਗਿਆ ਸੀ, ਗੀਤਾਂ ਦੀ ਖੋਜ ਵਿਚ.... ਪਿੰਡ-ਪਿੰਡ ਫਿਰਿਆ ਗੀਤ ਇਕੱਠੇ ਕਰਦਾ.... ਭਦੌੜ ਤੋਂ ਆਸਾਮ ਦੇ ਜੰਗਲਾਂ ਤੀਕ ਤੇ ¦ਕਾ.... ਤੇ ਸ਼ਿਵ ਜੀ ਮਹਾਰਾਜ.... ਇਹ ਜੀਵਨ ਵੈਤਰਨੀ ਨਦੀ ਹੈ.... ਹਰ ਇਕ ਨੂੰ ਕਪਿਲਾ ਗਊ ਦੀ ਪੂਛ ਫੜ ਕੇ ਇਹ ਨਦੀ ਪਾਰ ਕਰਨੀ ਪੈਂਦੀ ਹੈ.... ਮੇਰੇ ਹੱਥ ਕੋਈ ਪੂਛ ਨਾ ਆਈ- ਨਾ ਕਿਸੇ ਵਜ਼ੀਰ ਦੀ, ਨਾ ਕਿਸੇ ਖ਼ੂਬਸੂਰਤ ਔਰਤ ਦੀ, ਨਾ ਕਿਸੇ ਬਲਾਕੀ ਸ਼ਾਹ ਦੀ...... ਲੇਖਕ ਤਾਂ ਕਾਮਧੇਨੂ ਗਾਂ ਹੈ....।’’
ਸਤਿਆਰਥੀ ਦੀਆਂ ਗੱਲਾਂ ਵਿਚ ਸੰਗਲਾਦੀਪ ਤੇ ਲਕਸ਼ਦੀਪ ਤੇ ਕਈ ਟਾਪੂ ਆਏ। ਕਾਮਰੂਪ ਤੇ ਕਲਪਬ੍ਰਿਕਸ਼ ਤੇ ਜਾਤਕ ਕਥਾਵਾਂ....
ਮੈਂ ਉਸ ਦੀਆਂ ਪ੍ਰਾਚੀਨ ਕਥਾਵਾਂ ਦੇ ਜੰਗਲ ਵਿਚ ਗੁਆਚ ਗਿਆ।
ਇਕਦਮ ਮੈਂ ਚੌਂਕਿਆ। ਸਤਿਆਰਥੀਆਂ ਆਖ ਰਿਹਾ ਸੀ, ‘‘ਮਨੂ ਮਹਾਰਾਜ ਤੇ ਚੰਦਰਗੁਪਤ ਤੇ ਕੋਕਲਾ ਰਾਣੀ- ਸਭ ਦਾ ਵਰਣਨ ਹੈ ਇਸ ਪ੍ਰਾਚੀਨ ਪੁਸਤਕ ਵਿਚ।’’
‘‘ਕਿਸ ਪੁਸਤਕ ਵਿਚ?’’
‘‘ਭ੍ਰਿਗੂ ਸੰਹਿਤਾ ਵਿਚ।’’
‘‘ਕੀ ਮਤਲਬ?’’
‘‘ਇਹ ਭ੍ਰਿਗੂ ਰਿਸ਼ੀ ਦਾ ਗ੍ਰੰਥ ਹੈ। ਇਸ ਪੁਸਤਕ ਵਿਚ ਹਰ ਆਦਮੀ ਦਾ ਪੂਰਵ ਜਨਮ ਤੇ ਇਸ ਜਨਮ ਦਾ ਵੇਰਵਾ ਹੈ। ਇਹ ਗ੍ਰੰਥ ਹੁਸ਼ਿਆਰਪੁਰ ਵਿਚ ਹੈ। ਬਿਲਕੁਲ ਖ਼ਸਤਾ ਹਾਲਤ ਵਿਚ। ਹੱਥ ਲਾਏ ਤੋਂ ਪੱਤਰੇ ਭੁਰ ਜਾਂਦੇ ਨੇ। ਇਸ ਗ੍ਰੰਥ ਵਿਚ ਬਿਕਰਮਾਦਿੱਤ, ਅਸ਼ੋਕ, ਅਰਜੁਨ, ਅਕਾਲੀ ਫੂਲਾ ਸਿੰਘ, ਨਾਨਾ ਫ਼ਰਨਵੀਸ, ਗਿਆਨੀ ਜ਼ੈਲ ਸਿੰਘ, ਜ਼ੀਨਤ ਅਮਾਨ ਤੇ ਪੀਲੂ ਮੋਦੀ ਬਾਰੇ ਵੀ ਲਿਖਿਆ ਪਿਆ ਹੈ.... ਪੀਲੂ ਰਾਗ ਦੇ ਬਾਰੇ ਵੀ ਜਾਣਕਾਰੀ ਦਿਤੀ ਹੈ... ਪੀਲੂ ਕਿਸੇ ਦਰੱਖ਼ਤ ਦਾ ਨਾਂ ਨਹੀਂ, ਫਲ ਦਾ ਨਾਂ ਹੈ। ਹਾਲਾਂਕਿ ਫ਼ਲ ਦੇ ਨਾਂ ਤੇ ਹੀ ਦਰੱਖ਼ਤ ਦਾ ਨਾਂ ਹੁੰਦਾ ਹੈ, ਜਿਵੇਂ ਅੰਬ, ਜਾਮਨ, ਸ਼ਹਿਤੂਤ, ਕੇਲਾ, ਨਾਰੀਅਲ... ਪਰ ਦਰੱਖ਼ਤ ਹੈ... ਵਣ-ਵਣ ਪੀਲੂ ਪੱਕੀਆਂ..... ਰੇਤਲੇ ਇਲਾਕੇ ਵਿਚ ਪੀਲੂ ਬਹੁਤ ਹੁੰਦਾ ਹੈ, ਬਲਵੰਤ... ਤੂੰ ਜੰਗਲੀ ਹੈਂ, ਤੇ ਮੈਂ ਵੀ ਜੰਗਲੀ ਹਾਂ। ਤੈਨੂੰ ਯਾਦ ਹੈ ਨਾ ਪੰਜਾਬੀ ਦੀ ਬੋਲੀ, ਤੇਰੀ ਹਿਕ ਤੇ ਆਲ੍ਹਣਾ ਪਾਇਆ ਨੀ ਗੁਬਿੰਦੀਏ, ਜੰਗਲੀ ਕਬੂਤਰ ਨੇ..... ਇਹ ਜੰਗਲੀ ਕਬੂਤਰ ਕੌਣ ਹੈ? ਮੈਨੂੰ ਦੱਸ! ਤੂੰ ਹੈਂ ਜੰਗਲੀ ਕਬੂਤਰ ਕਿ ਮੈਂ?’’
ਉਸ ਨੇ ਅੱਖਾਂ ਗੱਡ ਕੇ ਮੇਰੇ ਵਲ ਦੇਖਿਆ। ਉਨ੍ਹਾਂ ਵਿਚ ਮਿਕਨਾਤੀਸੀ ਚਮਕ ਪੈਦਾ ਹੋ ਗਈ ਸੀ। ਦਾੜ੍ਹੀ ਜ਼ਿਆਦਾ ਘਣੀ ਤੇ ਪ੍ਰਾਚੀਨ ਦਿਸਣ ਲਗੀ ਸੀ।
ਉਹ ਮੈਨੂੰ ਭ੍ਰਿਗੂ ਰਿਸ਼ੀ ਹੀ ਲਗਿਆ। ਸਗੋਂ ਇਹ ਕਹਿਣਾ ਚਾਹੀਦਾ ਹੈ ਕਿ ਉਸਦਾ ਫੁੱਲਿਆ ਹੋਇਆ ਥੈਲਾ ਹੀ ਭ੍ਰਿਗੂ ਸੰਹਿਤਾ ਸੀ। ਇਸ ਵਿਚ ਪੰਜਾਬੀ, ਉਰਦੂ, ਹਿੰਦੀ, ਬੰਗਾਲੀ ਤੇ ਅਣਗਿਣਤ ਲੇਖਕਾਂ, ਕਵੀਆਂ, ਚਿੱਤਰਕਾਰਾਂ, ਮੂਰਤੀਕਾਰਾਂ ਤੇ ਸੰਗੀਤਕਾਰਾਂ ਦੀਆਂ ਤਕਦੀਰਾਂ ਦਰਜ ਸਨ। ਇਸ ਅੰਦਰ ਮੰਟੋ ਦੀਆਂ ਚਿੱਠੀਆਂ, ਟੈਗੋਰ ਦਾ ਆਸ਼ੀਰਵਾਦ, ਕ੍ਰਿਸ਼ਨ ਚੰਦਰ ਤੇ ਬੇਦੀ ਦੀਆਂ ਮੁਹੱਬਤਾਂ ਦੇ ਕਿੱਸੇ ਤੇ ਮੁਹੰਮਦ ਇਕਬਾਲ ਦੀ ਬਾਂਗ-ਇ-ਦਰਾ ਸੀ। ਸਾਹਿਰ ਲੁਧਿਆਣਵੀ, ਮੀਨਾ ਕੁਮਾਰੀ, ਕਾਨਨਕਬਾਲਾ ਤੇ ਦੇਵਾ ਰਾਣੀ ਦੀਆਂ ਪੱਤਰੀਆਂ ਸਨ... ਬੜੇ ਗ਼ੁਲਾਮ ਅਲੀ ਖ਼ਾਂ ਦੀ ਠੁਮਰੀ ਤੇ ਅੰਮ੍ਰਿਤਾ ਸ਼ੇਰਗਿਲ ਦੀਆਂ ਨੰਗੀਆਂ ਮੂਰਤਾਂ ਸਨ... ਬੰਗਾਲ ਦੇ ਮਹਾਂ ਕਾਲ ਦੀ ਭਵਿੱਖਬਾਣੀ ਸੀ। ਮੈਂ ਇਹ ਦੇਖ ਕੇ ਹੈਰਾਨ ਹੋਇਆ ਕਿ ਉਸ ਵਿਚ ਮੇਰਾ ਵੀ ਪੂਰਾ ਹਾਲ ਦਰਜ ਸੀ।
ਭ੍ਰਿਗੂ ਰਿਸ਼ੀ ਮੇਰੇ ਸਾਹਮਣੇ ਖੜ੍ਹਾ ਸੀ। ਸਾਡੀਆਂ ਸਾਹਿਤਕ ਤੇ ਸਮਾਜਿਕ ਗੋਸ਼ਟੀਆਂ ਤੇ ਝਗੜਿਆਂ ਤੇ ਮਹਿਫ਼ਲਾਂ ਦਾ ਪੋਥਾ।

10 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਦੇਵਿੰਦਰ ਸਤਿਆਰਥੀ ਇਕ ਫ਼ਕੀਰ ਹੈ। ਇਸ ਫ਼ਕੀਰੀ ਵਿਚ ਇਕ ਅਜੀਬ ਸਰੂਰ ਮਿਲਦਾ ਹੈ ਉਸਨੂੰ।
ਉਹ ਜੌਹਰੀ ਵੀ ਹੈ। ਉਸਦੇ ਝੋਲੇ ਵਿਚ ਕੀਮਤੀ ਘਟਨਾਵਾਂ ਦੇ ਹੀਰੇ ਸਾਂਭੇ ਪਏ ਹਨ। ਉਸਨੂੰ ਚੰਗੇ ਲੇਖਕਾਂ, ਹੁਸੀਨ ਚਿਹਰਿਆਂ ਤੇ ਕਲਾਕਾਰਾਂ ਦੀ ਦੋਸਤੀ ਹਾਸਲ ਕਰਨ ਦਾ ਜਨੂਨ ਹੈ। ਅਜਿਹੇ ਮੌਕੇ ਵੀ ਆਏ ਜਦੋਂ ਉਸਨੂੰ ਬੇ-ਇਜ਼ਤੀ ਸਹਿਣੀ ਪਈ। ਪਰ ਉਸਨੇ ਆਪਣੀ ਹਉਂ ਨੂੰ ਮਿਟਾ ਕੇ ਸਾਹਿਤਕ ਮੋਤੀਆਂ ਲਈ ਝੋਲੀ ਫੈਲਾਈ। ਉਹ ਧਰਤੀ ਵਾਂਗ ਹੈ। ਆਮ ਇਨਸਾਨੀ ਤੇ ਸਮਾਜੀ ਕਰਦਾਂ ਤੋਂ ਉ¤ਚਾ। ਉਸਨੇ ਗਾਲ੍ਹਾਂ ਖਾ ਕੇ ਵੀ ਫ਼ਕੀਰਾਂ ਵਾਂਗ ਅਸੀਸਾਂ ਦਿਤੀਆਂ। ਇਸ ਫ਼ਰਾਖ਼ਦਿਲੀ ਨੇ, ਜਿਸਨੂੰ ਕਈ ਲੋਕਾਂ ਜ਼ਿੱਲਤ ਆਖਿਆ, ਮੇਰੇ ਅੰਦਰ ਅਕੀਦਤ ਪੈਦਾ ਕਰ ਦਿੱਤੀ।
ਜਦੋਂ ਉਹ ਮੈਨੂੰ ਮਿਲਦਾ ਹੈ ਤਾਂ ਭੂਤ, ਵਰਤਮਾਨ ਤੇ ਭਵਿੱਖ ਸਾਹਮਣੇ ਆ ਖੜਾ ਹੁੰਦਾ ਹੈ।
ਉਹ ਸੈਂਕੜੇ ਮੀਲ ਪੈਦਲ ਤੁਰਦਾ ਹੈ। ਉਸਦੇ ਦੋਸਤ ਤੇ ਸਾਥੀ ਸਭ ਕੋਠੀਆਂ ਕਾਰਾਂ ਵਾਲੇ ਬਣ ਗਏ। ਹਵਾਈ ਜਹਾਜ਼ ਵਿਚ ਸਫ਼ਰ ਕਰ ਲਗੇ। ਪਰ ਉਹ ਉਸੇ ਤਰ੍ਹਾਂ ਰਿਹਾ- ¦ਮਾ ਕੋਟ, ¦ਮੀ ਦਾੜ੍ਹੀ, ¦ਮਾ ਸਫ਼ਰ।
ਉਹ ਮੈਨੂੰ ਕਈ ਵਾਰ ਟੈਗੋਰ ਦੇ ‘ਡਾਕ ਘਰ’ ਦਾ ਉਹ ਪਾਤਰ ਲਗਦਾ ਹੈ ਜੋ ਬੀਮਾਰ ਬੱਚੇ ਨੂੰ ਹੱਸ-ਹੱਸ ਕੇ ਜੰਗਲਾਂ ਤੇ ਪਹਾੜਾਂ ਦੀਆਂ ਕਹਾਣੀਆਂ ਸੁਣਾਉਂਦਾ ਹੈ।
ਉਹ ਟੈਗੋਰ ਨੂੰ ਮਿਲਿਆ ਤੇ ਉਸ ਨਾਲ ਬੈਠ ਕੇ ਫ਼ੋਟੋ ਖਿਚਵਾ ਲਈ। ਇਸ ਵਿਚ ਸਤਿਆਰਥੀ ਦੀ ਦਾੜ੍ਹੀ ਕਾਲੀ ਸੀ ਤੇ ਗੁਰੂ ਦੇਵ ਦੀ ਦੁਧ-ਚਿੱਟੀ। ਜਦੋਂ ਉਹ ਇਹ ਤਸਵੀਰ ਲੋਕਾਂ ਨੂੰ ਦਿਖਾਉਂਦਾ ਤਾਂ ਉਸ ਦੇ ਬਹੁਤ ਸਾਰੇ ਕੰਮ ਬਣ ਜਾਂਦੇ।
ਇਕ ਵਾਰ ਉਹ ਆਲ ਇੰਡੀਆ ਰੇਡੀਓ ਵਿਚ ਕਿਸੇ ਪ੍ਰੋਗਰਾਮ ਲਈ ਏ.ਐ¤ਸ. ਬੁਖ਼ਾਰੀ ਨੂੰ ਮਿਲਣ ਗਿਆ ਜੋ ਡਾਇਰੈਕਟਰ ਜਨਰਲ ਸਨ। ਬੁਖ਼ਾਰੀ ਸਾਹਿਬ ਉਰਦੂ ਦੇ ਮਸ਼ਹੂਰ ਹਾਸ-ਰਸ ਦੇ ਲੇਖਕ ਸਨ। ਉਹਨਾਂ ਨੇ ਤਸਵੀਰ ਨੂੰ ਗ਼ੌਰ ਨਾਲ ਦੇਖਿਆ ਤੇ ਬੋਲੇ, ‘‘ਇਸ ਤਸਵੀਰ ਦਾ ਸਰਨਾਵਾਂ ਕੀ ਹੋਣਾ ਚਾਹੀਦਾ ਹੈ?’’
ਸਤਿਆਰਥੀ ਨੇ ਆਖਿਆ, ‘‘ਤੁਸੀਂ ਦੱਸੋ।’’
ਬੁਖ਼ਾਰੀ ਸਾਹਿਬ ਬੋਲੇ, ‘‘ਖ਼ਜ਼ਾਬ ਤੋਂ ਪਹਿਲਾਂ ਤੇ ਖ਼ਜ਼ਾਬ ਦੇ ਪਿਛੋਂ।’’
ਸਤਿਆਰਥੀ ਨੇ ਇਹ ਗੱਲ ਬਹੁਤ ਸਾਰੇ ਲੋਕਾਂ ਨੂੰ ਸੁਣਾਈ। ਇਸ ਵਿਚ ਹਾਲਾਂ ਕਿ ਉਸ ਦੀ ਆਪਣੀ ਹੇਠੀ ਸੀ ਪਰ ਉਹ ਬੁਖ਼ਾਰੀ ਸਾਹਿਬ ਦੀ ਵਡਿੱਤਣ ਤੇ ਅੰਦਾਜ਼ ਦਾ ਆਸ਼ਿਕ ਸੀ।
ਅਦੀਬਾਂ ਵਿਚੋਂ ਸਭ ਤੋਂ ਅਜ਼ੀਜ ਉਸ ਨੂੰ ਸਆਦਤ ਹਸਨ ਮੰਟੋ ਸੀ। ਉਹ 1941-42 ਵਿਚ ਜਦੋਂ ਆਲ ਇੰਡੀਆ ਰੇਡੀਓ ਦਿੱਲੀ ਵਿਚ ਕੰਮ ਕਰਦਾ ਸੀ, ਸਤਿਆਰਥੀ ਉਸ ਦੇ ਘਰ ਜਾਂਦਾ, ਖਾਦਾ ਖਾਂਦਾ, ਤੇ ਕਈ ਵਾਰ ਆਪਣੀ ਕਹਾਣੀ ਠੀਕ ਕਰਵਾਉਂਦਾ।
ਮੰਟੋ ਨੇ ਇਕ ਕਹਾਣੀ ਲਿਖੀ ‘ਤਰੱਕੀ ਪਸੰਦ’, ਜਿਸ ਵਿਚ ਰਾਜਿੰਦਰ ਸਿੰਘ ਬੇਦੀ ਤੇ ਸਤਿਆਰਥੀ ਦਾ ਮਜ਼ਾਕ ਉਡਾਇਆ ਸੀ। ਉਸ ਨੇ ਸਤਿਆਰਥੀ ਦੇ ਚਮੜੇ ਦੇ ਫੁੱਲੇ ਹੋਏ ਥੈਲੇ ਨੂੰ ਬਿਆਨ ਕੀਤਾ ਜਿਵੇਂ ਤੀਵੀਂ ਨੂੰ ਢਿਡ ਹੋਇਆ ਹੋਵੇ। ਸਤਿਆਰਥੀ ਦੀ ਕਾਲੀ ਦਾੜ੍ਹੀ ਤੇ ਪਤਲੀ ਆਵਾਜ਼ ਇਸ ਤਰ੍ਹਾਂ ਸਨ ਜਿਵੇਂ ਝਾੜੀਆਂ ਵਿਚ ਪਰਿੰਦੇ ਬੋਲਣ। ਉਸ ਦਾ ਨਾਂ ਕਹਾਣੀ ਵਿਚ ਤ੍ਰਿਪਾਠੀ ਹੈ ਤੇ ਉਹ ਤਰੱਕੀ ਪਸੰਦ ਹੈ। ਉਹ ਬੇਦੀ ਕੋਲ ਆ ਕੇ ਠਹਿਰਦਾ ਹੈ ਤੇ ਫਿਰ ਜਾਣ ਦਾ ਨਾਂ ਨਹੀਂ ਲੈਂਦਾ। ਬੇਦੀ ਨੂੰ ਆਪਣੀ ਬੀਵੀ ਨਾਲ ਪਿਆਰ ਕਰਨ ਦਾ ਮੌਕਾ ਨਹੀਂ ਮਿਲਦਾ। ਇਕ ਦਿਨ ਬੇਦੀ ਮੌਕਾ ਪਾ ਕੇ ਕਿਚਨ ਵਿਚ ਆਪਣੀ ਬੀਵੀ ਨੂੰ ਛੇਤੀ ਦੇਣੇ ਚੁੰਮਦਾ ਹੈ ਜਿਵੇਂ ਕੋਈ ਡਾਕਖਾਨੇ ਵਿਚ ਝੱਟ ਦੇਣੇ ਚਿੱਠੀ ਉ¤ਤੇ ਠੱਪਾ ਲਾਵੇ। ਇਸ ਕਹਾਣੀ ਦਾ ਬੜਾ ਚਰਚਾ ਹੋਇਆ।
ਸਤਿਆਰਥੀ ਨੇ ਮੰਟੋ ਦੇ ਖ਼ਿਲਾਫ਼ ਇਕ ਕਹਾਣੀ ਲਿਖੀ, ‘‘ਨਵੇਂ ਦੇਵਤੇ’। ਇਸ ਵਿਚ ਉਸ ਨੇ ਇਕ ਅਦੀਬ ਨਫ਼ਾਸਤ ਹੁਸੈਨ ਦਾ ਖ਼ਾਕਾ ਖਿਚਿਆ। ਅਦਬੀ ਮਹਿਫ਼ਲਾਂ ਤੇ ਲਜ਼ੀਜ਼ ਖਾਣਿਆਂ ਦਾ ਜ਼ਿਕਰ ਕੀਤਾ ਤੇ ਏਧਰੋ ਓਧਰੋਂ ਜੋੜ ਕੇ ਕਹਾਣੀ ਘੜ ਦਿਤੀ।
ਮੰਟੋ ਨੂੰ ਬਹੁਤ ਗੁੱਸਾ ਆਇਆ। ਉਹ ਇਸ ਗੱਲ ਤੇ ਜ਼ਿਆਦਾ ਦੁਖੀ ਹੋਇਆ, ਕਿ ਇਸ ਕਹਾਣੀ ਵਿਚ ਕੋਈ ਅਦਬੀ ਖ਼²ੂਬੀ ਨਹੀਂ ਸੀ। ਤੇਲੀ ਓਏ ਤੇਲੀ, ਤੇਰੇ ਸਿਰ ਤੇ ਕੋਹਲੂ ਵਾਲੀ ਗੱਲ ਸੀ। ਮੰਟੋ ਨੇ ਗਾਲ੍ਹ ਕਢ ਕੇ ਆਖਿਆ, ‘‘.... ਜੇ ਤੂੰ ਮੈਨੂੰ ਗਾਲ੍ਹ ਕੱਢਣੀ ਹੈ ਤਾਂ ਸਲੀਕੇ ਨਾਲ ਤਾਂ ਕਢ!’’
ਮੰਟੋ ਦੀ ਨਾਰਾਜ਼ਗੀ ਦੇਖ ਕੇ ਸਤਿਆਰਥੀ ਦੇ ਦਿਲ ਨੂੰ ਧੱਕਾ ਲੱਗਾ। ਉਹ ਮੰਟੋ ਦੀ ਦੋਸਤੀ ਗੁਆਉਣਾ ਨਹੀਂ ਸੀ ਚਾਹੁੰਦਾ। ਉਸ ਨੇ ਮੁਆਫ਼ੀਆਂ ਮੰਗੀਆਂ ਪਰ ਮੰਟੋ ਨਾ ਮੰਨਿਆ।
ਸਤਿਆਰਥੀ ਮੰਟੋ ਨੂੰ ਮਨਾਉਣ ਵਾਸਤੇ ਰੇਲ ਦਾ ਕਿਰਾਇਆ ਉਧਾਰਾ ਫੜ ਕੇ ਬੰਬਈ ਗਿਆ ਜਿਥੇ ਮੰਟੋ ਫ਼ਿਲਮਾਂ ਦੀਆਂ ਕਹਾਣੀਆਂ ਲਿਖਦਾ ਸੀ। ਸਤਿਆਰਥੀ ਕਿਸੇ ਦੋਸਤ ਕੋਲ ਠਹਿਰਿਆ ਤੇ ਉਸ ਨੂੰ ਟੈਲੀਫ਼ੋਨ ਕੀਤਾ। ਮੰਟੋ ਨੇ ਟੈਲੀਫ਼ੋਨ ਉਤੇ ਸਤਿਆਰਥੀ ਦੀ ਆਵਾਜ਼ ਸੁਣ ਕੇ ਗਾਲ੍ਹ ਕੱਢੀ ਤੇ ਟੈਲੀਫ਼ੋਨ ਬੰਦ ਕਰ ਦਿਤਾ। ਦੂਜੇ ਦਿਨ ਸਤਿਆਰਥੀ ਨੇ ਫਿਰ ਨਿਮਰਤਾ ਨਾਲ ਪਤਲੀ ਜਿਹੀ ਆਵਾਜ਼ ਵਿਚ ਟੈਲੀਫ਼ੋਨ ਉਤੇ ਆਖਿਆ, ‘‘ਮੰਟੋ ਸਾਹਿਬ ਮੈਂ ਤੁਹਾਡੇ ਪੈਰੀਂ ਪੈਂਦਾ ਹਾਂ, ਮੈਂ ਤੁਹਾਨੂੰ ਮਨਾਉਣ ਲਈ ਤੁਹਾਡੇ ਘਰ ਆਵਾਂਗਾ।’’
ਮੰਟੋ ਗਰਜ ਕੇ ਬੋਲਿਆ, ‘‘ਜੇ ਤੂੰ ਮੇਰੇ ਘਰ ਆਇਆ ਤਾਂ ਪੌੜੀਆਂ ਤੋਂ ਧੱਕਾ ਦੇਵਾਂਗਾ ਤੈਨੂੰ!’’ ਫੇਰ ਟੈਲੀਫ਼ੋਨ ਬੰਦ।
ਸਤਿਆਰਥੀ ਰੋਂਦਾ ਫਿਰਿਆ।

10 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਉਹ ਮੇਰੇ ਕੋਲ ਦੋ ਘੰਟੇ ਰਿਹਾ ਤੇ ਗੱਲਾਂ ਕਰਦਾ ਰਿਹਾ ਜਿਨ੍ਹਾਂ ਵਿਚ ਤਰਕਮਈ ਗਤੀ ਦੀ ਥਾਂ ਜਜ਼ਬੇ ਦੀ ਗਤੀ ਸੀ। ਉਹ ਇਕ ਕਿੱਸਾ ਸੁਣਾਉਣ ਲਗਿਆ ਤੇ ਇਸ ਦਾ ਮੁੱਢ ਭੁਲ ਗਿਆ। ਬਾਰ-ਬਾਰ ਉਹ ਯਾਦ ਕਰਨ ਦੀ ਕੋਸ਼ਿਸ਼ ਕਰਦਾ। ਉਹ ਖ਼ਾਸ ਘਟਨਾ ਜੋ ਕਿਸੇ ਵੇਲੇ ਉਸਨੇ ਸੁਣਾਈ ਸੀ, ਹੁਣ ਉਸਦੀ ਪਕੜ ਤੋਂ ਬਾਹਰ ਸੀ। ਉਹ ਠੋਡੀ ਉਤੇ ਹੱਥ ਰੱਖੀ ਸੋਗ ਦੀ ਮੂਰਤ ਬਣੀ ਬੈਠਾ ਰਿਹਾ।
ਫਿਰ ਉਹ ਬੋਲਿਆ, ‘‘ਇਸ ਉਲਝੀ ਹੋਈ ਤਾਣੀ ਦਾ ਸਿਰਾ ਮਿਲ ਜਾਵੇ ਤਾਂ ਗੱਡੀ ਅੱਗੇ ਤੁਰ ਪਵੇ... ਬਸ ਇਕ ਲਫਜ਼... ਇਕ ਖ਼ਿਆਲ... ਇਹੀ ਨਹੀਂ ਮਿਲ ਰਿਹਾ। ਜੇ ਮਿਲ ਜਾਏ ਤਾਂ ਸਾਰੀ ਗੱਲ ਯਾਦ ਆ ਜਾਏ.... ਯਾਦ ਤਾਂ ਇਕ ਖੂਹ ਹੈ.... ਕਦੇ ਪਾਣੀ ਖ਼ੁਦ-ਬ-ਖ਼ੁਦ ਉਛਲ ਕੇ ਬਾਹਰ ਆ ਜਾਂਦਾ ਹੈ। ਜੇ ਇਸ ਤਰ੍ਹਾਂ ਹੋ ਜਾਵੇ ਤਾਂ ਇਹ ਖੂਹ ਨਹੀਂ, ਚਸ਼ਮਾ ਬਣ ਜਾਂਦਾ ਹੈ.... ਪਤਾ ਨਹੀਂ ਕੀ ਗੱਲ ਸੀ।’’
ਮੈਂ ਆਖਿਆ, ‘‘ਛੱਡ, ਕੋਈ ਹੋਰ ਗੱਲ ਕਰ।’’
ਉਹ ਬੋਲਿਆ, ‘‘ਇਹੀ ਤਾਂ ਮੁਸੀਬਤ ਹੈ ਮੈਂ ਛੱਡ ਨਹੀਂ ਸਕਦਾ.... ਪਰ ਤੂੰ ਹੁਕਮ ਦਿਤਾ ਹੈ ਤਾਂ ਪੱਲਾ ਝਾੜ ਕੇ ਬੈਠ ਗਿਆ ਹਾਂ। ਦਿਮਾਗ਼ ਤੋਂ ਬੋਝ ਉਤਰ ਗਿਆ।’’
ਅਸੀਂ ਸਮਕਾਲੀ ਸਾਹਿਤ ਦੀਆਂ ਗੱਲਾਂ ਕਰਨ ਲਗੇ। ਉਹ ਲੋਕ ਗੀਤਾਂ ਬਾਰੇ ਬੋਲ ਰਿਹਾ ਸੀ, ‘‘ਸਾਡੇ ਸ਼ਾਇਰ ਦੀਆਂ ਗੱਲਾਂ ਕਰਨ ਲਗੇ। ਉਹ ਲੋਕ ਗੀਤਾਂ ਬਾਰੇ ਬੋਲ ਰਿਹਾ ਸੀ, ‘‘ਸਾਡੇ ਸ਼ਾਇਰ ਇਹਨਾਂ ਲੋਕ ਗੀਤਾਂ ਦੀ ਖ਼ੂਬਸੂਰਤੀ ਨੂੰ ਨਹੀਂ ਸਮਝਦੇ.... ਸੱਜਰੇ ਬਿੰਬ ਤੇ ਅ¦ਕਾਰ.. ਜ਼ਿੰਦਗੀ ਦੇ ਕੋਹਲੂ ਵਿਚ ਜੁਟੇ ਹੋਏ ਉਹ ਇਹਨਾਂ ਦੀ ਸ਼ਕਤੀ ਤੋਂ ਵਾਕਿਫ਼ ਨਹੀਂ। ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਿਸ ਪਿਛੋਕੜ ਵਿਚ ਇਹ ਪਿੰਡ ਦੇ ਗੀਤ ਤੀਵੀਆਂ ਨੇ ਕੱਤੇ.... ਮੁਟਿਆਰਾਂ ਨੇ ਸੁਹਾਗ ਤੇ ਵਿਛੋੜੇ ਦੇ ਇਹ ਗੀਤ ਕਿਸ ਤਰ੍ਹਾਂ ਰਚੇ.... ਕਿਸੇ ਨੂੰ ਘੱਟ ਹੀ ਪਤਾ ਹੈ ਇਹਨਾਂ ਗੱਲਾਂ ਦਾ।
ਸਤਿਆਰਥੀ ਦੇ ਚੇਹਰੇ ਉਤੇ ਫਿਰ ਉਦਾਸੀ, ਉਹੀ ਸੋਗ।
ਉਹ ਠੋਡੀ ਤੇ ਹੱਥ ਰੱਖੀ ਬੈਠਾ ਰਿਹਾ।
ਮੈਂ ਪੁੱਛਿਆ, ‘ਕਿਸ ਖੂਹ ਵਿਚ ਡੁਬ ਗਏ ਹੋ?’’
ਉਹਨੇ ਸਿਰ ਚੁਕਿਆ ਤੇ ਉਸ ਦੀਆਂ ਅੱਖਾਂ ਚਮਕੀਆਂ, ‘‘ਹਾਂ ਹਾਂ ਯਾਦ ਆਖਿਆ.... ਖੂਹ... ਇਹ ਖੂਹ ਦੀ ਗੱਲ ਹੀ ਸੀ ਜੋ ਮੈਂ ਭੁਲ ਗਿਆ ਸੀ। ਉ¤ਨੀ ਸੌ ਉਨਤਾਲੀ ਦੀ ਗੱਲ ਹੈ ਮੈਂ ਪੁਰਾਣੀ ਦਿੱਲੀ ਬੁਖ਼ਾਰੀ ਸਾਹਬ....।’’
ਉਹ ਖੂਹ ਦਾ ਕਿੱਸਾ ਸੁਣਾਉਣ ਲਗਾ, ‘‘ਉਹਨੀਂ ਦਿਨੀਂ ਰੇਡੀਓ ਸਟੇਸ਼ਨ ਪੁਰਾਣੀ ਦਿੱਲੀ ਕਸ਼ਮੀਰੀ ਗੇਟ ਦੇ ਬਾਹਰ ਹੁੰਦਾ ਸੀ। ਇਸਦੇ ਅਹਾਤੇ ਵਿਚ ਇਕ ਅੰਨ੍ਹਾ ਖੂਹ ਸੀ, ਜੋ ਅੱਧੇ ਤੋਂ ਵੱਧ ਮਿੱਟੀ ਨਾਲ ਪੂਰਿਆ ਪਿਆ ਸੀ। ਬੁਖ਼ਾਰੀ ਸਾਹਬ ਰਾਤ ਨੂੰ ਟਹਿਲਦੇ ਹੋਏ ਇਧਰ ਨਿਕਲੇ ਤਾਂ ਅਚਾਨਕ ਇਸ ਖੂਹ ਵਿਚ ਡਿਗ ਪਏ। ਓਧਰੋਂ ਰੇਡੀਓ ਸਟੇਸ਼ਨ ਦੇ ਦੇਹਾਤੀ ਪ੍ਰੋਗਰਾਮ ਦਾ ਪ੍ਰੋਡਿਊਸਰ ਪੰਡਤ ਹਿਰਦੇ ਰਾਮ ¦ਘਿਆ। ਉਸਨੇ ਬੁਖ਼ਾਰੀ ਸਾਹਬ ਦੀ ਆਵਾਜ਼ ਸੁਣੀ ਤੇ ਆਖਿਆ, ‘‘ਜਨਾਬ ਮੈਂ, ਆਪਣੀ ਪਗੜੀ ਲਮਕਾਉਂਦਾ ਹਾਂ ਤੁਸੀਂ ਇਸਦਾ ਇਕ ਸਿਰਾ ਫੜ ਲਓ। ਮੈਂ ਤੁਹਾਨੂੰ ਉਪਰ ਖਿੱਚ ਲਵਾਂਗਾ।’’
‘‘ਬ²ੁਖ਼ਾਰੀ ਸਾਹਬ ਨੇ ਹਿਰਦੇ ਰਾਮ ਨੂੰ ਦੇਖਿਆ ਤੇ ਫਿਰ ਆਪਣੀ ਕਲਾਈ ਉਤੇ ਬੰਨ੍ਹੀ ਹੋਈ ਰੇਡੀਅਮ ਵਾਲੀ ਘੜੀ ਦੇਖੀ ਤੇ ਆਖਿਆ, ‘ਅੱਠ ਵਜੇ ਹਨ। ਇਸ ਵੇਲੇ ਤਾਂ ਤੈਨੂੰ ਦੇਹਾਤੀ ਪ੍ਰੋਗਰਾਮ ਲਈ ਸਟੂਡੀਓ ਵਿਚ ਹੋਣਾ ਚਾਹੀਦਾ ਸੀ! ਤੂੰ ਇਥੇ ਕੀ ਕਰਦਾ ਹੈਂ?’ ਕੁਝ ਲੋਕ ਖੂਹ ਵਿਚ ਡਿਗ ਕੇ ਵੀ ਆਪਣੇ ਹੋਸ਼ ਨਹੀਂ ਗੁਆਉਂਦੇ।’’
ਸਤਿਆਰਥੀ ਤੇ ਮੈਂ ਉ¤ਚੀ-ਉ¤ਚੀ ਹੱਸ ਪਏ।

10 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਥੋੜ੍ਹੀ ਦੇਰ ਪਿਛੋਂ ਉਹ ਫਿਰ ਲੋਕ ਗੀਤਾਂ ਦੀ ਗੱਲ ਕਰਨ ਲਗਾ।
ਬੋਲਿਆ, ‘‘ਜਿਸ ਪੰਜਾਬੀ ਲੇਖਕ ਨੂੰ ਲੋਕ ਗੀਤ ਨਹੀਂ ਆਉਂਦੇ, ਉਹ ਲੇਖਕ ਨਹੀਂ ਬਣ ਸਕਦਾ। ਇਹ ਲੋਕ ਗੀਤ ਹੀ ਸਾਡੇ ਗ੍ਰੰਥ ਹਨ, ਇਹੀ ਰਾਮਾਇਣ ਤੇ ਇਹੀ ਮਹਾਂਭਾਰਤ। ਇਹੀ ਮਹਾਨ ਸ਼ਬਦ ਕੋਸ਼। ਇਹਨਾਂ ਵਿਚ ਮਿਸਰੀ ਹੈ, ਚਾਸ਼ਨੀ ਹੈ, ਤੁਰਸ਼ੀ ਹੈ, ਹੁਸਨ ਹੈ। ਤੀਵੀਆਂ ਦਾ ਹੁਸਨ ਲੋਕ ਗੀਤਾਂ ਵਿਚ ਰਚਿਆ ਹੋਇਆ ਹੈ। ਉਹ ਬੋਲੀ ਹੈ ਨਾ:
‘‘ਨਾਭੇ ਦੀਏ ਬੰਦ ਬੋਤਲੇ,
ਤੈਨੂੰ ਦੇਖ ਕੇ ਨਸ਼ਾ ਚੜ੍ਹ ਜਾਵੇ।’’
ਨਾਭੇ ਦੀ ਸ਼ਰਾਬ ਦੀ ਬੋਤਲ ਮਸ਼ਹੂਰ ਸੀ। ਔਰਤ ਨੂੰ ਫ਼ਾਰਸੀ ਤੇ ਉਰਦੂ ਵਿਚ ਸ਼ਾਇਰਾਂ ਨੇ ਸੁਰਾਹੀ ਜਾਂ ਜਾਮ ਜਾਂ ਮੀਨਾ ਆਖਿਆ ਹੈ। ਪੰਜਾਬ ਵਿਚ ਹੁਸੀਨ ਤੀਵੀਂ ਨੂੰ ਨਾਭੇ ਦੀ ਬੰਦ ਬੋਤਲ। ਪਰ ਅੱਜ ਦੇ ਕਈ ਨੌਜਵਾਨ ਸ਼ਾਇਰਾਂ ਨੇ ਇਹ ਬੋਤਲ ਹੀ ਨਹੀਂ ਦੇਖੀ। ਇਕ ਸ਼ਾਇਰ ਨੇ ਪੰਜਾਬ ਦੇ ਲੋਕ ਗੀਤਾਂ ਦਾ ਹਵਾਲਾ ਦੇਂਦੇ ਹੋਏ ਆਖਿਆ ਕਿ ਇਹਨਾਂ ਗੀਤਾਂ ਵਿਚ ਸਮਾਜਕ ਪੱਖੋਂ ਜੰਗ, ਸੂਦਖੋਰੀ ਤੇ ਸ਼ਰਾਬ ਦਾ ਜ਼ਿਕਰ ਆਉਂਦਾ ਹੈ। ਉਸਨੇ ਉਦਾਹਰਣ ਵਜੋਂ ਇਹ ਬੋਲੀ ਸੁਣਾਈ। ਜਦੋਂ ਮੈਂ ਉਸਦੀ ਇਹ ਗੱਲ ਸੁਣੀ ਤਾਂ ਸਿਰ ਪਿੱਟ ਲਿਆ। ਉਸ ਉ¤ਲੂ ਨੂੰ ਇਹ ਨਹੀਂ ਸੀ ਪਤਾ ਕਿ ਲੋਕ ਗੀਤ ਰਚਣ ਵਾਲੇ ਨੇ ਬੋਤਲ ਦੀ ਗਰਦਨ ¦ਮੀ ਹੁੰਦੀ ਹੈ- ਹੁਸੀਨ ਤੀਵੀਂ ਦੀ ਗਰਦਨ ਵਾਂਗ। ਇਸ ਵਿਚ ਭਰੀ ਸ਼ਰਾਬ ਦਾ ਰੰਗ ਕਦੇ ਲਾਲ, ਕਦੇ ਹਰਾ, ਕਦੇ ਸ਼ਰਬਤੀ। ਨਾਭੇ ਦੀ ਬੰਦ ਬੋਤਲ ਹਰੀ ਹੁੰਦੀ ਸੀ। ਸ਼ਰਾਬ ਪੀਣ ਵਾਲੇ ਲੋਕ ਜਾਣਦੇ ਹਨ ਕਿ ਬੋਤਲ ਦੇਖ ਕੇ ਨਿਸ਼ਾ ਕਿਉਂ ਚੜ੍ਹ ਜਾਂਦਾ ਹੈ।’’
ਸਤਿਆਰਥੀ ਰੇਗਿਸਤਾਨ ਤੇ ਊਠਾਂ ਦੀਆਂ ਗੱਲਾਂ ਕਰਦਾ ਰਿਹਾ ਤੇ ਝਾਂਜਰਾਂ ਵਾਲੀਆਂ ਊਠਣੀਆਂ ਦੀਆਂ। ਖ਼ਾਨਾਬਦੋਸ਼ਾਂ ਦੇ ਸਫ਼ਰ ਤੇ ਕਾਫ਼ਲਿਆਂ ਦੀਆਂ।
ਉਹ ਬੋਲਿਆ:
‘‘ਊਠਾਂ ਵਾਲਿਆਂ ਨੂੰ ਨਾ ਦੇਈਂ ਮੇਰੀਏ ਮਾਏ
ਤੜਕੇ ਉਠ ਕੇ ਲਦ ਜਾਣਗੇ
ਸਾਡੇ ਧਰੇ ਮੁਕਲਾਵੇ ਛੱਡ ਜਾਣਗੇ।’’
ਰੇਗਿਸਤਾਨ ਵਾਲਿਆਂ ਨੂੰ ਸਫ਼ਰ ਇਤਨਾ ਅਜ਼ੀਜ਼ ਹੁੰਦਾ ਹੈ ਕਿ ਮੁਕਲਾਵਾ ਵੀ ਉਹਨਾਂ ਦੇ ਸਫ਼ਰ ਵਿਚ ਰੁਕਾਵਟ ਨਹੀਂ ਪਾ ਸਕਦਾ। ਜਦੋਂ ਕਾਫ਼ਲੇ ਦੀਆਂ ਟੱਲੀਆਂ ਵਜਦੀਆਂ ਨੇ ਤਾਂ ਪੁਨੂੰ ਚਲੇ ਜਾਂਦੇ ਨੇ।’’
ਉਸਨੇ ਮੇਰੇ ਵਲ ਦੇਖਿਆ ਤੇ ਬੋਲਿਆ, ‘‘ਬਸ ਇਕ ਗੱਲ ਹੋਰ ਆਖ ਕੇ ਮੈਂ ਚਲਾ ਜਾਵਾਂਗਾ। ਇਹ ਵੀ ਜਵਾਨ ਤੀਵੀਆਂ ਦੇ ਹੁਸਨ ਦੀ ਗੱਲ ਹੈ। ਪੰਜਾਬ ਵਿਚ ਜਵਾਨੀ ਵਿਚ ਮਸਤ ਤੀਵੀਆਂ ਕੋਠਿਆਂ ਦੀਆਂ ਛੱਤਾਂ ਉਤੇ ਸੌਂਦੀਆਂ ਹਨ। ਉਪਰ ਆਸਮਾਨ, ਤਾਰੇ। ਇਸ ਖੁੱਲ੍ਹੇ ਵਾਯੂਮੰਡਲ ਵਿਚ ਉਹਨਾਂ ਨੂੰ ਘਗਰੇ ਤੇ ਕੁੜਤੀ ਦੀ ਹੋਸ਼ ਨਹੀਂ ਰਹਿੰਦੀ। ਚੰਦ ਚਮਕ ਰਿਹਾ ਹੈ ਤੇ ਔਰਤ ਦੇ ਨੰਗੇ ਹੁਸਨ ਨੂੰ ਦੇਖ ਰਿਹਾ ਹੈ। ਲੋਕ ਕਵੀ ਆਖਦਾ ਹੈ:
‘‘ਸੂਰਜ ਤਪ ਕਰਦਾ
ਚੰਨ ਗੋਰੀਆਂ ਰੰਨਾਂ ਦੇ ਪੱਟ ਦੇਖੇ।’’
ਸੂਰਜ ਯੋਗੀ ਹੈ, ਜਿਸਦੀ ਅੱਖ ਦੀ ਜੁਆਲਾ ਭਸਮ ਕਰ ਸਕਦੀ ਹੈ। ਚੰਦ ਸੁੰਦਰਤਾ ਦਾ ਰਸੀਆ ਹੈ। ਸੂਰਜ ਦਿਨ ਦੇ ਵੇਲੇ ਜਲਦਾ ਹੈ, ਪਰ ਚੰਦ ਰਾਤ ਨੂੰ ਆਸਮਾਨ ਵਿਚ ਝਾਕਦਾ ਹੈ ਤੇ ਗੋਰੀਆਂ ਰੰਨਾਂ ਦੇ ਨੰਗੇ ਪੱਟਾਂ ਦਾ ਰਸ ਮਾਣਦਾ ਹੈ।’’
ਇਕ ਦਮ ਉਹ ਖ਼ਾਮੋਸ਼ ਹੋ ਗਿਆ। ਉਸਨੇ ਆਪਣਾ ਝੋਲਾ ਤੇ ਖਰੜਿਆਂ ਦਾ ਪੁ¦ਦਾ ਚੁਕਿਆ ਤੇ ਆਖਿਆ, ‘‘ਹੁਣ ਮੈਂ ਚਲਦਾ ਹਾਂ।’’
ਭ੍ਰਿਗੂ ਰਿਸ਼ੀ ਆਪਣੇ ਝੋਲੇ ਵਿਚ ਭੂਤ, ਵਰਤਮਾਨ ਤੇ ਭਵਿੱਖ ਨੂੰ ਸਮੇਟ ਕੇ ਚਲਾ ਗਿਆ।

10 Feb 2012

Reply