Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁਰਤ ਦਾ ਬੀਅ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸੁਰਤ ਦਾ ਬੀਅ

ਸਿੰਘ ਸਜੀਲੇ
ਰੋਹ ਵਿਚ ਬੋਲੇ ...
' ਗੁਰੂ ਜੀ, ਤੇਰੇ ਵੈਰੀ ਸਾਰੇ
ਵਖ਼ਤਾਂ ਨਾਲ ਚੁਣ- ਚੁਣ ਮਾਰੇ
ਦੇ ਦੇ ਪਾਣੀ ਪਿਆ ਉਠਾਵੇ ....
ਪੁੱਛੋ ਏਹਨੂੰ ਕਿਸ ਦੇ ਵੱਲ ਹੈ
ਇਹ ਕਹਿੰਦਾ ਹੈ ਰੱਬ ਦੇ ਵੱਲ ਹੈ
ਏਹਨੂੰ ਦੱਸਿਐ ਵਾਹਿਗੁਰੂ ਤਾਂ ਸਾਡੇ ਵੱਲ ਹੈ
ਪਰ ਨਾ ਸੁਣਦਾ ਤੇਰਾ ਘਨਈਆ ...
ਦੇਹ ਆਗਿਆ !
ਬੀਅ ਕਰ ਦਈਏ ਨਾਸ ਪਹਿਲਾਂ
ਏਸ ਅਕ੍ਰਿਤਘਣ ਦਾ ... '
ਮਸ਼ਕ ਘਨਈਏ ਦੀ
ਗੁਰੂ ਦੀ ਅੱਖੀਓਂ ਵਹਿ ਪਈ
ਗੁਰੂ ਬੋਲਿਆ ...
" ਤੁਸੀਂ ਜਿੰਨ੍ਹਾਂ ਨੂੰ ਮਾਰ ਆਏ ਹੋ
ਲਹੂ ਉਨ੍ਹਾਂ ਦਾ ਬੀਅ ਬਣ ਬਣ ਕੇ
ਮੁੜ ਧਰਤੀ ਵਿਚ ਡਿੱਗਾ
ਆਪਣਾ ਬਦਲਾ ਲੈਣ ਵਾਸਤੇ
ਅੱਜ ਉੱਗਾ ਕਿ ਕੱਲ੍ਹ ਉੱਗਾ ...
ਪਰ ਜਿਨ੍ਹਾਂ ਨੂੰ ਮਸ਼ਕ ਦੇ ਪਾਣੀ ਜੀਵਨ ਦਿੱਤਾ
ਓਨ੍ਹਾਂ ਵਿਚੋਂ ਮਰ ਗਿਆ ਹੈ ਓਹ ਬੰਦਾ
ਜਿਹੜਾ ਨਾਲ ਤੁਹਾਡੇ ਲੜਦਾ ...
ਮਸ਼ਕ ਦਾ ਪਾਣੀ ਪੀ ਕੇ ਜਿਹੜਾ ਲੜਦਾ ਦਿਸੇ
ਆਪ ਨਾ ਲੜਦਾ ...
ਇਹ ਤਾਂ ਸਿਰਫ਼ ਸਰੀਰ ਹੈ ਉਸ ਦਾ
ਜਾਂ ਸਰੀਰ ਨੂੰ ਲੱਗੀ ਭੁੱਖ
ਚਿੰਤਾ ਪਿਛਲੇ ਟੱਬਰ ਦੀ ਜਾਂ
ਮਾਲਕ ਹੱਥੋਂ ਮਰਨ ਦਾ ਡਰ
ਬੰਦਾ ਨਹੀਂ ਕਲਬੂਤ ਹੈ ਉਸਦਾ
ਜਿਹੜਾ ਨਾਲ ਤੁਹਾਡੇ ਲੜਦਾ ...
ਇਸ ਕਲਬੂਤ ਨੂੰ ਨੇਜ਼ਾ ਨਹੀਂ
ਉਹ ਕਰੁਣਾ ਵਿੰਨ੍ਹਦੀ
ਜਿਸਦੀ ਬੁੱਕ ' ਚੋਂ
ਭਾਈ ਘਨਈਆ ਜਲ ਬਖ਼ਸ਼ਦਾ
ਮੈਂ ਆਪਣੀ ਕਿਰਪਾਨ
ਤੁਹਾਨੂੰ ਦਿੱਤੀ ਸੀ ਪਾ ਬਾਣੀ ਦੀ ਮਿਆਨ ...
ਕੌਣ ਹੈ ਜੋ ਨੰਗੀ ਤਲਵਾਰ ਹੀ ਮੋੜ ਲਿਆਇਆ ?
ਮੈਂ ਤਾਂ ਸੰਤ- ਸਿਪਾਹੀ ਘੱਲਿਆ ਲੜਣ ਵਾਸਤੇ
ਸਿਰਫ਼ ਸਿਪਾਹੀ ਕੀਕਣ ਬਚ ਕੇ ਵਾਪਸ ਆਇਆ ?
ਏਦੂੰ ਪਹਿਲਾਂ ...
ਲਹੂ ' ਚ ਭਿੱਜ ਉਹ ਨਾਸ ਹੋ ਜਾਵੇ
ਜਾਉ !
ਜੰਗ- ਮੈਦਾਨੇ ਵਿਚੋਂ
ਆਪੋ ਆਪਣਾ
ਬੀਅ ਸੁਰਤ ਦਾ
ਲੱਭ ਲਿਆਉ .... !"
************************
ਸੁਖਪਾਲ
(( ਲੇਖਕ ਦੀ ਕਿਤਾਬ ' ਏਸ ਜਨਮ ਨਾ ਜਨਮੇ ' ਵਿੱਚੋਂ ))
28 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Speechless !


 

ਬਾ ਕਮਾਲ ਹਨ, ਮਰਦ ਏ ਕਾਮਿਲ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਅਤੇ ਕਮਾਲ ਦੇ ਰੋਸ਼ਨ ਦਿਮਾਗ ਹਨ ਭਾਈ ਸਾਹਿਬ ਭਾਈ ਘਨੰਈਆ ਜੀ ਜਿਨ੍ਹਾਂ ਨੇ ਸਤਗੁਰਾਂ ਦੇ ਮਿਸ਼ਨ ਦੀ ਰਮਜ਼ ਪਛਾਣੀ, ਅਤੇ ਹਰ ਜ਼ਖਮੀ ਵਿਚੋਂ ਆਪਣੇ ਮਾਲਿਕ ਦੀ ਸੂਰਤ ਪਛਾਣੀ - ਦੁਸ਼ਮਣੀ ਭਾਵ ਨੂੰ ਬਿਸਾਰ, ਅਤੇ ਇਨਸਾਨੀਅਤ ਭਾਵ ਨੂੰ ਉਭਾਰ | 
ਬਹੁਤ ਸੁੰਦਰ ਕਿਰਤ ਸਾਂਝੀ ਕੀਤੀ ਹੈ ਬਿੱਟੂ ਬਾਈ ਜੀ |
ਧੰਨਵਾਦ |

ਬਾ ਕਮਾਲ ਹਨ, ਮਰਦ-ਏ-ਕਾਮਿਲ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ, ਅਤੇ ਕਮਾਲ ਦੇ ਰੋਸ਼ਨ ਦਿਮਾਗ ਹਨ ਉਨ੍ਹਾਂ ਦੇ ਸਾਜੇ ਸਿੰਘ, ਭਾਈ ਸਾਹਿਬ ਭਾਈ ਘਨੰਈਆ ਜੀ ਜਿਨ੍ਹਾਂ ਨੇ ਸਤਗੁਰਾਂ ਦੇ ਮਿਸ਼ਨ ਦੀ ਰਮਜ਼ ਪਛਾਣੀ, ਅਤੇ ਹਰ ਜ਼ਖਮੀ ਵਿਚੋਂ ਆਪਣੇ ਮਾਲਿਕ ਦੀ ਸੂਰਤ ਪਛਾਣੀ - ਦੁਸ਼ਮਣੀ ਭਾਵ ਨੂੰ ਬਿਸਾਰ, ਅਤੇ ਇਨਸਾਨੀਅਤ ਭਾਵ ਨੂੰ ਉਭਾਰ| ਐਸੇ ਗੁਰ ਕੇ ਬਲ ਬਲ ਜਾਈਏ...ਨਮਸਕਾਰ ਹੈ ਐਸੇ ਸਿੰਘਾਂ ਨੂੰ |

 

ਬਹੁਤ ਸੁੰਦਰ ਕਿਰਤ ਸਾਂਝੀ ਕੀਤੀ ਹੈ ਬਿੱਟੂ ਬਾਈ ਜੀ |


ਧੰਨਵਾਦ |

 

28 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

bahut hi pyari kavita saanjhi kiti. guru sahib ne sarbat de bhale de parmpara nibahunde hoye bhai ghanyia ji nu shabash vi ditti te hallasheri vi......na ko bairi nahi begana sagal sang hum ko ban aayi.......

29 Apr 2015

Reply