|
|
|
|
|
|
Home > Communities > Punjabi Culture n History > Forum > messages |
|
|
|
|
|
ਭਗਤ ਸਿੰਘ |
ਟੋਪੀ-ਪਗੜੀ ਵਿਚ ਉਲਝਾਤਾ ਕਿਰਦਾਰ ਭਗਤ ਸਿੰਘ ਦਾ। ਹੋਇਆ ਨਹੀਓਂ ਸੁਪਨਾ, ਸਾਕਾਰ ਭਗਤ ਸਿੰਘ ਦਾ। ਕੁੱਲੀ, ਗੁੱਲੀ, ਜੁੱਲੀ ਤੋਂ ਅਜੇ, ਸੱਖਣੇ ਲੋਕ ਬੜੇ। ਮਰ ਗਏ ਅਰਮਾਨ ਅਧੂਰੇ ਲੱਖਾਂ ਬਿਨ ਪ੍ਰਵਾਨ ਚੜੇ। ਡਿਗੰੂ-ਡਿਗੰੂ ਕਰਦਾ ਹੈ, ਘਰ-ਬਾਰ ਭਗਤ ਸਿੰਘ ਦਾ। ਹੋਇਆ ਨਹੀਓਂ ਸੁਪਨਾ….
ਜਾਤਾਂ, ਧਰਮਾਂ ਦੇ ਨਾਂ ਉੱਤੇ, ਪਾਈਆਂ ਵੰਡੀਆਂ ਨੇ। ਲੱਖਾਂ ਭੈਣਾਂ ਮਜ਼ਬੀ ਜੰਗ ਨੇ, ਕੀਤੀਆਂ ਰੰਡੀਆਂ ਨੇ। ਮਤਲਬ ਦੇ ਲਈ ਕਰਦੇ ਬੜਾ, ਸਤਿਕਾਰ ਭਗਤ ਸਿੰਘ ਦਾ। ਹੋਇਆ ਨਹੀਓਂ ਸੁਪਨਾ….
ਜਨਮ-ਦਿਹਾੜਾ, ਸ਼ਹੀਦੀ ਦਿਨ, ਹਰ ਸਾਲ ਮਨਾਉਂਦੇ ਹਾਂ। ਇਨਕਲਾਬ ਦੇ ਉੱਚੀ-ਉੱਚੀ ਨਾਅਰੇ ਲਾਉਂਦੇ ਹਾਂ। ਇਕ-ਦੋ ਲੇਖ ਲਗਾ ਦਿੰਦਾ, ਅਖ਼ਬਰ ਭਗਤ ਸਿੰਘ ਦਾ। ਹੋਇਆ ਨਹੀਓਂ ਸੁਪਨਾ…
ਦੇਸ਼ ਦੇ ਰਾਖੇ ਲੁੱਟ ਕੇ, ਦੇਸ਼ ਨੂੰ ਖਾਈ ਜਾਂਦੇ ਨੇ। ਕਹੇ ‘ਗਿੰਦਰ ਨਵੇਂ ਕਿਲ੍ਹੇ ਵਾਲਾ’, ਦਗਾ ਕਮਾਈ ਜਾਂਦੇ ਨੇ। ਕਾਫ਼ੀ ਹੱਦ ਤਕ ਮੈਂ ਵੀ ਹਾਂ, ਗੁਨਾਹਗਾਰ ਭਗਤ ਸਿੰਘ ਦਾ। ਹੋਇਆ ਨਹੀਓਂ ਸੁਪਨਾ ਸਾਕਾਰ ਭਗਤ ਸਿੰਘ ਦਾ
-ਜੁਗਿੰਦਰਪਾਲ ‘ਗਿੰਦਰ’
|
|
26 Sep 2012
|
|
|
|
Bahut Sohna Likhiya Ae...Thanks 4 sharing Bittu Jee..
Kall Bhagat Singh Jee de Janam Din diyan sabh sajna no mubarkaan vee mere walon..
|
|
27 Sep 2012
|
|
|
|
very very nycc.......thnx bittu ji......for sharing......
|
|
27 Sep 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|