Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
...ਭਗਤ ਸਿੰਘ

   

ਤੇਈ ਮਾਰਚ ਦੋ ਦਿਨਾਂ ਬਾਅਦ ਹੈ...ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਵਸ| ਕਈ ਲੋਕ ਇਤਰਾਜ਼ ਕਰਦੇ ਨੇ ਕਿ ਕੱਲੇ ਭਗਤ ਸਿੰਘ ਦਾ ਨਾਂ ਹੀ ਕਿਓਂ ਲਿਆ ਜਾਂਦਾ ਹੈ, ਤੇ ਇਸ ਲਈ ਸਭ ਦੀਆਂ ਆਪਣੀਆਂ ਥੀਊਰੀਆਂ ਵੀ ਨੇ....ਅਜ਼ਾਦ ਨੇ ਸਭ ਆਪਣੀ ਆਪਣੀ ਰਾਇ ਲਈ|
ਉਨ੍ਹਾਂ ਤੋਂ ਪਹਿਲਾਂ ਵੀ ਕਈਆਂ ਨੇ ਸ਼ਹਾਦਤ ਪਾਈ ਦੇਸ਼ ਨੂੰ ਆਜਾਦ ਕਰਵਾਉਣ ਦੀ ਲੜਾਈ ਵਿਚ .....ਇਕੱਲੇ ਪੰਜਾਬੀਆਂ ਨੇ ੮੦% ਕੁਰਬਾਨੀਆਂ ਦਿੱਤੀਆਂ ਉਸ 'ਯੱਗ' ਵਿਚ.....ਬੱਬਰ ਅਕਾਲੀ ਤੇ ਗਦਰੀ ਬਾਬਿਆਂ ਦਾ ਰੋਲ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਇਸੇ ਦੀ ਅਗਲੀ ਕੜੀ ਸੀ ਭਗਤ ਸਿੰਘ ਤੇ ਉਸ ਦੇ ਸਾਥੀਆਂ ਦਾ ਸੰਘਰਸ਼ ਤੇ ਕੁਰਬਾਨੀਆਂ.......ਜਦੋਂ ਕੋਈ ਭਗਤ ਸਿੰਘ ਦਾ ਨਾਂ ਲੈਂਦਾ ਹੈ ਤਾਂ ਉਸ ਵਿਚੋਂ ਇਹ ਸਾਰਾ ਪਿਛੋਕੜ ਮਨਫੀ ਨਹੀਂ ਹੁੰਦਾ|
ਉਸ ਸਮੇਂ ਤੱਕ ਇਹ ਸੋਚ ਵੀ ਜਨਮ ਲੈ ਚੁੱਕੀ ਸੀ ਕਿ ਆਜਾਦੀ ਤੋਂ ਬਾਅਦ ਦਾ ਆਰਥਿਕ/ਰਾਜਨੀਤਕ ਪ੍ਰਬੰਧ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇਸ ਲਈ ਅੱਜ ਦੇ ਲੋਕਾਂ ਲਈ ਭਗਤ ਸਿੰਘ ਤੇ ਉਸ ਦੇ ਸਾਥੀਆਂ ਨਾਲ identify ਕਰਨਾ ਆਸਾਨ ਹੋ ਜਾਂਦਾ ਹੈ|

ਇੱਕ ਕਵਿਤਾ ਇਸ ਦੇ ਸੰਧਰਭ ਵਿਚ ਲਿਖੀ ਹੈ ਜੋ ਆਪ ਸਭ ਨਾਲ ਸਾਂਝੀ ਕਰ ਰਿਹਾ ਹਾਂ:
...
ਕਿੱਥੇ ਹੈ ਸਾਡੇ ਹਿੱਸੇ ਦਾ ਭਗਤ ਸਿੰਘ

ਕੀ ਕੋਈ ਦੱਸ ਸਕਦਾ ਹੈ
ਕਿੱਥੇ ਹੈ ਸਾਡੇ ਹਿੱਸੇ ਦਾ ਭਗਤ ਸਿੰਘ
ਅਸੀਂ ਆਰੀਆ ਸਮਾਜੀ ਨਹੀਂ
ਨਾ ਹੀ ਖਾਧੀ ਹੈ ਲਾਲ ਕਿਤਾਬ ਦੀ ਸਹੁੰ
ਅਸੀਂ ਰਣਧੀਰ ਸਿੰਘ ਦੇ ਵੀ ਕੁਝ ਨਹੀਂ ਲੱਗਦੇ
ਅਸੀਂ ਤਾਂ ਆਮ ਜਿਹੇ ਬੰਦੇ ਹਾਂ
ਜਿਨ੍ਹਾਂ ਦੀ ਬਹੁਤ ਚਿੰਤਾ ਸੀ ਉਸ ਨੂੰ
ਜਿਹੜੇ ਬਾਹਰਲਿਆਂ ਤੋਂ ਤਾਂ ਛੁੱਟੇ
ਪਰ ਆਪਣਿਆਂ ਦੇ ਵੱਸ ਪੈ ਗਏ
ਜਿਨ੍ਹਾਂ ਦੀ ਤਕਦੀਰ ਹੁਣ ਓਥੇ ਹੀ ਲਿਖ ਹੁੰਦੀ ਹੈ
ਜਿੱਥੇ ਓਹ ਬੰਬ ਸੁੱਟ ਆਇਆ ਸੀ

ਸਾਨੂੰ ਨਹੀਂ ਪਤਾ ਇਸ ਗੱਲ ਦਾ
ਕਿ ਉਹ ਰੱਬ ਨੂੰ ਮੰਨਦਾ ਸੀ ਜਾਂ ਨਹੀਂ
ਗਾਂਧੀ ਨੂੰ ਗੁਰੂ ਮੰਨਦਾ ਸੀ
ਜਾਂ ਨਾਭੇ ਵਾਲੇ ਭਾਈ ਕਾਹਨ ਸਿੰਘ ਨੂੰ
ਗੁਟਕੇ ਦਾ ਪਾਠ ਕਰਦਾ ਸੀ
ਜਾਂ ਲੈਨਿਨ ਦੀ ਜੀਵਨੀ ਦਾ
ਕੋਈ ਫਰਕ ਨਹੀਂ ਪਿਆ ਸੀ ਉਸ ਰੱਸੇ ਨੂੰ ਵੀ.....

ਥੱਕ ਗਏ ਆਂ ਅਸੀਂ ਓਹਨੂੰ ਲਭਦੇ
ਟੋਪਾਂ, ਪੱਗਾਂ ਤੇ ਬੁੱਤਾਂ ਹੇਠ
ਓਹਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਸੰਗਲ
ਜੋ ਓਹਦੇ ਜਿਊਂਦੇ ਜੀਅ
ਭਾਰਤ ਮਾਂ ਦੇ ਪੈਰਾਂ 'ਚ ਪਏ ਹੋਏ ਸਨ
ਪਿਘਲ ਕੇ ਤ੍ਰਿਸ਼ੂਲਾਂ ਤੇ ਤਲਵਾਰਾਂ 'ਚ ਵਟ ਗਏ ਨੇ
ਜਿਨ੍ਹਾਂ ਨੂੰ ਨਿੱਤ ਹੀ ਦਰਕਾਰ ਇਨਸਾਨੀ ਬਲੀ

ਬੰਗੇ ਤੇ ਲਾਇਲਪੁਰ ਦੇ ਦਰਮਿਆਨ
ਕੰਡਿਆਲੀ ਤਾਰ ਲੱਗ ਚੁੱਕੀ ਹੈ
ਉਹਦਾ ਪਿਆਰਾ ਲਾਹੌਰ ਤੇ ਦਿੱਲੀ, ਮਿਲ ਕੇ
ਰਾਵਣ ਵਰਗਾ ਹਾਸਾ ਹੱਸਦੇ ਨੇ
ਤੇ ਉਸ ਤਾਰ ਦੇ ਆਰ ਪਾਰ ਅਸੀਂ
ਸੀਤਾ ਵਾਂਗ ਆਪਣੇ ਹੀ ਦੇਸ਼ ਵਿਚ
ਜਲਾਵਤਨੀ ਕੱਟ ਰਹੇ ਲੋਕ
ਇੱਕੋ ਬੋਲੀ ਵਿੱਚ ਵੱਖਰੇ ਵੱਖਰੇ ਕੀਰਨੇ ਪਾਉਂਦੇ ਹਾਂ
ਰੋਂਦੇ ਹਾਂ ਪਰ ਇੱਕ ਦੂਜੇ ਕੋਲੋਂ
ਅੱਖੀਆਂ ਦੀ ਲਾਲੀ ਨੂੰ ਲੁਕਾਉਂਦੇ ਹਾਂ
ਚੌਦਾਂ ਤੇ ਪੰਦਰਾਂ ਅਗਸਤ ਵੀ ਮਨਾਉਂਦੇ ਹਾਂ

ਇਹ ਵੀ ਦੱਸਣਾ ਹੈ ਉਸ ਨੂੰ
ਕਿਸ ਤਰਾਂ ਉਸ ਦੇ ਨਾਂ ਤੇ
ਹਰ ਰੰਗ ਦੀ ਰਾਜਨੀਤੀ ਹੁੰਦੀ ਹੈ
ਸਾਰੇ ਦੇ ਸਾਰੇ ਟੋਡੀ ਬੱਚੇ ਹਰ ਦਿਨ ਤਿਓਹਾਰ ਤੇ
ਓਹਦੇ ਬੁੱਤਾਂ ਨੂੰ ਘੇਰ ਕੇ ਖੜੇ ਹੋ ਜਾਂਦੇ ਨੇ
ਉਹਨੂੰ ਕਹਿਣਾ ਕਿ ਹੈਰਾਨ ਨਾ ਹੋਵੇ
ਜੇ ਕੱਲ੍ਹ ਨੂੰ ਕੋਈ ਉਹਦੇ ਨਾਂ ਦਾ
ਡੇਰਾ ਖੋਲ੍ਹ ਕੇ ਬਹਿ ਜਾਵੇ
ਤੇ ਪਰਚੀ ਦੇ ਡੰਗੇ ਹੋਏ, ਦੁੱਖਾਂ ਭੰਨੇ ਲੋਕ
ਉਹਦੇ ਬੁੱਤ ਅੱਗੇ ਸੁੱਖਾਂ ਸੁੱਖਣੀਆਂ ਸ਼ੁਰੂ ਕਰ ਦੇਣ

ਉਹ ਮਿਲ ਜਾਵੇ ਤਾਂ ਸ਼ਾਇਦ ਸਮਝਾ ਸਕੇ
ਕਿ ਕਿਓਂ ਸਾਡੀ ਗਿਣਤੀ
ਦਿਨੋਂ ਦਿਨ ਵਧਣ ਦੇ ਬਾਵਜੂਦ ਵੀ
ਸਾਡੀ ਹਿੰਮਤ ਲਗਾਤਾਰ ਸੁੰਗੜਦੀ ਜਾ ਰਹੀ ਹੈ
ਕਿਓਂ ਅਸੀਂ ਆਪਣੇ ਹੀ ਦੇਸ਼ ਵਿਚ
ਹਰ ਦਿਨ ਹੋਰ ਵਧ ਅਸੁਰੱਖਿਅਤ ਹੁੰਦੇ ਜਾ ਰਹੇ ਹਾਂ

ਆਜ਼ਾਦੀ ਦਾ ਮਤਲਬ ਵੀ ਸਮਝਣਾ ਹੈ ਉਸ ਕੋਲੋਂ
ਨਹੀਂ ਤਾਂ ਘੱਟੋ ਘੱਟ ਏਨਾ ਤਾਂ ਦੱਸ ਹੀ ਦਏਗਾ
ਕਿ ਹੱਕ ਦੀ ਆਵਾਜ਼ ਸੁਣਾਉਣ ਲਈ
ਧਮਾਕਾ ਹੁਣ ਕਿੱਥੇ ਕੀਤਾ ਜਾਵੇ
ਪਾਰਲੀਮੈਂਟ ਦੀ ਇਮਾਰਤ ਵਿੱਚ ਤਾਂ ਅੱਜਕੱਲ
ਸਿਰਫ ਮੁਰਦੇ ਹੀ ਬੈਠਦੇ ਨੇ
ਤੇ ਓਥੋਂ ਅੰਬਾਨੀਆਂ ਦੀ ਸਤਾਈਵੀਂ ਮੰਜ਼ਿਲ ਤੱਕ
ਲੱਗੀ ਹੋਈ ਪੌੜੀ ਦੇ ਡੰਡਿਆਂ ਨਾਲ
ਭਾਰਤ ਨੂੰ ਹਰ ਰੋਜ਼ ਫਾਂਸੀ ਚੜ੍ਹਾਇਆ ਜਾਂਦਾ ਹੈ
ਕਿ ਓਹਦੇ ਸੁਫਨੇ, ਓਹਦੀ ਫਾਂਸੀ ਤੇ ਅੱਜ ਦੇ ਭਾਰਤ ਵਿਚ
ਕਿੰਨਾ ਕੁ ਫਰਕ ਰਹਿ ਗਿਆ ਹੈ !
ਡਾ. ਲੋਕ ਰਾਜ

 

21 Mar 2013

Arman Brar
Arman
Posts: 6
Gender: Male
Joined: 11/Feb/2013
Location: Fdk
View All Topics by Arman
View All Posts by Arman
 

very good 22g

21 Mar 2013

Gurpreet maaN
Gurpreet
Posts: 72
Gender: Male
Joined: 28/Nov/2012
Location: chandigarh
View All Topics by Gurpreet
View All Posts by Gurpreet
 

ਬਹੁਤ ਬਹੁਤ ਸ਼ੁਕਰੀਆ ਜੀ share ਕਰਨ ਲਈ....

 

ਅਸੀਂ ਨਿੱਤ ਹੋਰ ਗੁਲਾਮ ਹੁੰਦੇ ਜਾ ਰਹੇ ਹਾਂ ... ਅਜਾਦ ਦੇਸ਼ ਦੇ ਗੁਲਾਮ ਲੋਕ ... ਆ ਮੋਟੇ ਮਗਰ ਮਸ਼ ਖਾ ਜਾਨਗੇ ਆਪਾਂ ਨੂ .. ਸਰਕਾਰ ਵੀ ਏਨਾ ਦੀ ਹਿਮਾਯਿਤੀ ਬਣੀ ਫਿਰਦੀ ... ਕਹੰਦੇ ਆ ਪ੍ਰੋਪ੍ਟੀ  ਟੇਕ੍ਸ ਆਲਾ ਹੋਰ ਪੰਗਾ ਪਾਤਾ .. ਇਹ ਗਲ ਗੂਠਾ ਦੇ ਕੇ ਹਟੁ ਸਾਡੇ .

 

 

ਹੁਣ ਵਾਜਾਂ ਵਾਲੇ ਨੂੰ ਵਾਜ ਮਾਰਾਂ ਕੇ ਭਗਤ ਸਿੰਘ ਦੇ ਜਮਨ ਦਾ ਇਨ੍ਤੇਜਾਰ ਕਰਾਂ..

ਕੀਉਕੇ ਮੈਂ ਤਾਂ ਕੁਜ ਕਰ ਸਕਦਾ ਨਹੀ

ਗਰੀਬਾਂ ਦੀਆਂ ਲੋੜਾਂ ਤੇ ਸਰਕਾਰ ਦੇ ਲਾਰਿਆਂ ਚ ਮੈਂ ਪਿਸ ਰਿਹਾ ਹਾਂ

ਮੈਨੂੰ ਤਾਂ ਰੋਟੀ ਦਾ ਹੀ ਸੰਸਾ ਲਯੀ ਬੈਠਾ ... ਢਿਡ ਦੀ ਸੋਚਾਂ ਜਾਂ ਦੇਸ਼ ਦੀ...

 

 

ਮੈਨੂ ਮਾਫ਼ ਕਰਨਾ

ਤੁਹਾਡਾ

ਸੁਜਵਾਨ ਚਿੰਤਕ ਮਧ ਵਰਗੀ

22 Mar 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਹੀ ਪ੍ਰੇਰਨਾ ਦਾਇਕ ਰਚਨਾ , ਹਲੂਣਾ ਏ , ਜੇ ਅਜੇ ਵੀ ਨਾ ਜਾਗੇ ਤਾਂ ਸੁੱਤੇ ਹੀ ਰਹਿ ਜਾਣਗੇ , ਜਾਗਦਿਆਂ ਅੱਖਾ ਵਾਲੇ ਲੋਕ ......ਸ਼ੁਕਰੀਆ ਸਾਂਝਾ ਕਰਨ ਲਈ

22 Mar 2013

Reply