Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮਹਾਨ ਸ਼ਖ਼ਸੀਅਤ ਭਾਈ ਰਣਧੀਰ ਸਿੰਘ

ਪੰਜਾਬ ਦੀ ਧਰਤੀ ਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਨੂੰ ਗੁਰੂਆਂ, ਪੀਰਾਂ, ਪੈਗੰਬਰਾਂ ਤੋਂ ਇਲਾਵਾ ਰਿਸ਼ੀਆਂ, ਮੁਨੀਆਂ ਤੇ ਸੰਤਾਂ-ਮਹਾਤਮਾ ਦੀ ਚਰਨ ਛੋਹ ਵੀ ਪ੍ਰਾਪਤ ਹੈ। ਹਰ ਮਹਾਪੁਰਸ਼ ਦੀ ਆਪਣੀ ਵਿਲੱਖਣ ਸ਼ਖਸੀਅਤ ਹੁੰਦੀ ਹੈ ਤੇ ਕੁਝ ਹੀ ਅਜਿਹੀਆਂ ਉੱਚ ਸ਼ਖਸੀਅਤਾਂ ਹੁੰਦੀਆਂ ਹਨ, ਜਿਨ੍ਹਾਂ ਦੀ ਸਮਾਜ ਵਿੱਚ ਇਕ ਖਾਸ ਪਛਾਣ ਹੁੰਦੀ ਹੈ। ਇਹ ਸ਼ਖਸੀਅਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਉਤਸ਼ਾਹ ਅਤੇ ਉਤੇਜਤਾ ਦਾ ਸਰੋਤ ਬਣ ਜਾਂਦੀਆਂ ਹਨ।
ਸਿੱਖ ਪੰਥ ਵਿੱਚ ਅਨੇਕਾਂ ਉੱਚ ਕੋਟੀ ਦੇ ਮਹਾਨ ਸੰਤ, ਮਹਾਪੁਰਖ, ਗੁਰੂ ਦੇ ਅਨਿਨ ਸੇਵਕ, ਨਾਮ ਸਿਮਰਨ ਦੇ ਧਨੀ ਤੇ ਸੰਗਤਾਂ ਨੂੰ ਗੁਰੂ ਨਾਲ ਜੋੜਨ ਵਾਲੇ ਹੋਏ ਹਨ। ਭਾਈ ਰਣਧੀਰ ਸਿੰਘ ਇਸੇ ਲੜੀ ਦੇ ਇਕ ਸੁੱਚੇ ਮੋਤੀ ਸਨ, ਜੋ ਗੁਰੂ ਦਰ ਤੋਂ ਵਰਸੋਏ ਸਨ। ਉਨ੍ਹਾਂ ਨੂੰ ਸਿੱਖ ਕੌਮ ਵਿੱਚ ਬਹੁਤ ਸਤਿਕਾਰ ਵਾਲਾ ਅਸਥਾਨ ਪ੍ਰਾਪਤ ਹੈ।
ਭਾਈ ਰਣਧੀਰ ਸਿੰਘ ਦਾ ਜਨਮ 7 ਜੁਲਾਈ, 1878 ਨੂੰ ਪਿੰਡ ਨਾਰੰਗਵਾਲ, ਜ਼ਿਲ੍ਹਾ ਲੁਧਿਆਣਾ ਵਿੱਚ ਮਾਤਾ ਪੰਜਾਬ ਕੌਰ ਦੀ ਕੁਖੋਂ ਹੋਇਆ। ਇਨ੍ਹਾਂ ਦਾ ਪਹਿਲਾ ਨਾਂ ਬਸੰਤ ਸਿੰਘ ਸੀ। ਪਿਤਾ ਸ. ਨਥਾ ਸਿੰਘ ਪੜ੍ਹੇ-ਲਿਖੇ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਨ ਅਤੇ ਬਾਅਦ ਵਿੱਚ ਨਾਭਾ ਰਿਆਸਤ ਦੀ ਹਾਈ ਕੋਰਟ ਦੇ ਜੱਜ ਵੀ ਬਣੇ। ਆਪ ਜੀ ਦੀ ਮਾਤਾ, ਭਾਈ ਭਗਤੂ ਦੇ ਖਾਨਦਾਨ ਦੀ 7ਵੀਂ ਪੁਸ਼ਤ ਵਿੱਚੋਂ ਸਨ। ਭਾਈ ਭਗਤੂ ਜੀ ਪੰਜਵੇਂ ਗੁਰੂ ਤੇ ਫਿਰ ਛੇਵੇਂ ਗੁਰੂ ਦੇ ਅਨਿਨ ਸ਼ਰਧਾਲੂਆਂ ਵਿੱਚੋਂ ਸਨ। ਸੋ ਭਾਈ ਸਾਹਿਬ ਨੂੰ ਲਿਆਕਤ, ਮਨ ਦੀ ਦ੍ਰਿੜ੍ਹਤਾ, ਸ਼ਰਧਾ ਤੇ ਹਲੀਮੀ ਤਾਂ ਵਿਰਸੇ ਵਿੱਚੋਂ ਹੀ ਆਈ ਸੀ। ਇਨ੍ਹਾਂ ਦੀ ਮੁੱਢਲੀ ਸਿੱਖਿਆ ਨਾਭੇ ਦੇ ਸਕੂਲ ਵਿੱਚ ਹੋਈ ਤੇ ਫਿਰ ਦਾਖਲਾ ਲਿਆ ਸਰਕਾਰੀ ਕਾਲਜ ਲਾਹੌਰ ਵਿੱਚ। ਸ਼ੁਰੂ ਵਿੱਚ ਤਾਂ ਸਿੱਖੀ ਤੇ ਗੁਰਬਾਣੀ ਦਾ ਜ਼ਿਆਦਾ ਪ੍ਰਭਾਵ ਨਹੀਂ ਸੀ, ਪਰ ਕਾਲਜ ਦਾਖਲ ਹੋਣ ’ਤੇ ਪਿਤਾ ਦਾ ਆਦੇਸ਼ ਕਿ ਸਵੇਰੇ ਜਪੁਜੀ ਸਾਹਿਬ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ, ਉਤੇ ਪੂਰਾ ਪਹਿਰਾ ਦਿੱਤਾ।
ਭਾਈ ਰਣਧੀਰ ਸਿੰਘ ਨੇ 1903 ਵਿੱਚ ਖੰਡੇ ਬਾਟੇ ਦਾ ਅੰਮ੍ਰਿਤਪਾਨ ਕੀਤਾ। ਇਥੇ ਇਕ ਅਸਚਰਜ ਗੱਲ ਇਹ ਹੈ ਕਿ ਅੰਮ੍ਰਿਤ ਛਕਣ ਸਮੇਂ ਆਪਦੇ ਇਕ ਮੁਸਲਮਾਨ ਸਾਥੀ ਨੇ ਵੀ ਅੰਮ੍ਰਿਤਪਾਨ ਕੀਤਾ, ਜੋ ਮੌਲਵੀ ਕਰੀਮ ਬਖਸ਼ ਦੇ ਪਰਿਵਾਰ ਵਿੱਚੋਂ ਸੀ। ਇਹ ਗੱਲ ਇਕ ਵਿਵਾਦ ਦਾ ਕਾਰਨ ਬਣੀ, ਪਰ ਭਾਈ ਸਾਹਿਬ ਨੇ ਇਸ ਗੱਲ ਦੀ ਕੋਈ ਪ੍ਰਵਾਹ ਨਾ ਸਮਝੀ। ਇਨ੍ਹਾਂ ਦੀ ਇਹ ਪੱਕੀ ਨਿਸ਼ਠਾ ਸੀ ਕਿ ਅੰਮ੍ਰਿਤ ਛਕਣਾ ਇਕ ਨਿਰੀ ਰਸਮ ਨਹੀਂ, ਬਲਕਿ ਇਹ ਤਾਂ ਇਕ ਗੁਰੂ ਨਮਿਤ ਹੋ ਕੇ ਇਕ ਨਵਾਂ ਜੀਵਨ ਗ੍ਰਹਿਣ ਕਰਨਾ ਹੈ। ਗੁਰੂ ਮੰਤਰ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਲਿਆ ਜਾ ਸਕਦਾ ਹੈ। ਸੋ ਵਾਹਿਗੁਰੂ ਦਾ ਉਚਾਰਨ ਆਪ ਲਈ ਗੁਰੂ ਮੰਤਰ ਬਣ ਗਿਆ ਤੇ ਇਸ ਦੀ ਧੁਨੀ ਹੀ ਉਨ੍ਹਾਂ ਦੇ ਨਾਮ ਸਿਮਰਨ ਦਾ ਜੀਵਨ ਆਧਾਰ ਹੋ ਨਿਬੜਿਆ। ਇਹ ਖਾਹਸ਼ ਭਾਈ ਸਾਹਿਬ ਦੀ ਪਿਆਸ ਬਣ ਗਈ, ਹਰ ਪਲ ਉਨ੍ਹਾਂ ਦੀ ਜ਼ੁਬਾਨ ’ਤੇ ਸੁੱਤੇ ਸਿਧ ਹੀ ਵਾਹਿਗੁਰੂ ਦਾ ਨਾਮ ਹੀ ਹੋਣ ਲੱਗਾ। ਇਸ ਦੀ ਨਿਰੰਤਰ ਇਕਾਗਰਤਾ ਨਾਲ ਰੱਟ ਨੇ ਸਰੀਰ ਤੇ ਮਨ ਨੂੰ ਸ਼ਾਂਤੀ ਦਿੰਦੇ ਰਹਿਣਾ। ਭਾਈ ਸਾਹਿਬ ਨੇ ਖੁਦ ਲਿਖਿਆ ਹੈ ਕਿ ਮੈਨੂੰ ਪ੍ਰਮਾਤਮਾ ਦਾ ਚੋਜੀ ਨੂਰ ਨਜ਼ਰ ਆਇਆ ਹੈ ਤੇ ਦਿਬ-ਦ੍ਰਿਸ਼ਟੀ ਨੇ ਇਹ ਨਜ਼ਾਰਾ ਵੇਖਿਆ ਹੈ ਤੇ ਜੀ ਭਰ ਕੇ, ਉਸ ਦੀ ਹੋਂਦ ਨੂੰ ਮਹਿਸੂਸ ਕੀਤਾ ਹੈ ਤੇ ਫਿਰ ਗੁਰਬਾਣੀ ਜੀਵਨ ਦਾ ਆਧਾਰ ਹੀ ਬਣ ਗਈ।

"" 
18 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮੁਲਤਾਨ ਜੇਲ੍ਹ ਵਿੱਚ ਭਗਤ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਭਾਈ ਰਣਧੀਰ ਸਿੰਘ

ਸੰਨ 1904 ਵਿੱਚ ਆਪ ਨੇ ਸਰਬ ਲੋਹ ਬਿਬੇਕ ਧਾਰਨ ਕੀਤਾ ਤੇ 1904 ਤੇ ਫਿਰ 1905 ਵਿੱਚ ਸ੍ਰੀ ਅਖੰਡ ਪਾਠ, ਇਕੋ ਚੌਕੜੇ ਵਿੱਚ ਸੁਣੇ। ਜਦੋਂ ਫਿਰ ਇਹ ਅਵਸਥਾ ਹੋ ਗਈ ਤਾਂ ਫਿਰ ਸਰਕਾਰੀ ਨੌਕਰੀ ਨੂੰ ਤਿਲਾਂਜਲੀ ਦੇ ਦਿੱਤੀ ਤੇ ਗੁਰਮਤਿ ਦੇ ਸਿਧਾਂਤ ਮੁਤਾਬਕ ਹੀ ਜੀਵਨ ਬਤੀਤ ਕਰਨਾ ਸ਼ੁਰੂ ਕੀਤਾ, ਪਰ ਪਰਿਵਾਰ ਤੇ ਸਮਾਜ ਪ੍ਰਤੀ ਆਪਣੇ ਫਰਜ਼ਾਂ ਤੋਂ ਦੂਰੀ ਨਹੀਂ ਰੱਖੀ। ਗੁਰਦੁਆਰਿਆਂ ਵਿੱਚ ਪ੍ਰਬੰਧਕੀ ਸਨਮਾਨੀਆਂ ਦਾ ਵਿਰੋਧ ਕੀਤਾ ਅਤੇ ਦੁਰਾਚਾਰੀਆਂ ਮਹੰਤਾਂ ਦੇ ਖਿਲਾਫ ਆਵਾਜ਼ ਉਠਾਈ। ਗੁਰਦੁਆਰਾ ਸੁਧਾਰ ਲਹਿਰ ਦਾ ਜੇ ਆਪ ਨੂੰ ਮੋਢੀ ਕਿਹਾ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ।ਸੰਨ 1914 ਦੀ ਗੱਲ ਹੈ ਕਿ ਦਿੱਲੀ ਵਿੱਚ ਪਾਰਲੀਮੈਂਟ ਦੀ ਬਿਲਡਿੰਗ ਬਣਾਉਣ ਵੇਲੇ ਸੜਕ ਸਿੱਧੀ ਕਰਨ ਲਈ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਕੰਧ ਢਾਹ ਦਿੱਤੀ ਗਈ। ਭਾਈ ਰਣਧੀਰ ਸਾਹਿਬ ਪਹਿਲੇ ਸਿੰਘ ਸਨ, ਜਿਨ੍ਹਾਂ ਨੇ ਅੰਗਰੇਜ਼ਾਂ ਦੇ ਇਸ ਕਦਮ ਤੇ ਧੱਕੇਸ਼ਾਹੀ ਦਾ ਵਿਰੋਧ ਕੀਤਾ ਤੇ ਸ਼ਾਂਤੀਪੂਰਵਕ ਇਹ ਅੰਦੋਲਨ ਉਦੋਂ ਤੱਕ ਜਾਰੀ ਰੱਖਿਆ, ਜਦੋਂ ਤੱਕ ਢਾਹੀ ਹੋਈ ਦੀਵਾਰ ਦੁਬਾਰਾ ਨਾ ਉਸਾਰੀ ਗਈ।ਇਸ ਸਮੇਂ ਗਦਰੀ ਸਾਥੀ, ਦੇਸ਼ ਦੀ ਆਜ਼ਾਦੀ ਲਈ ਤਰਕੀਬਾਂ ਬਣਾ ਰਹੇ ਸਨ। ਆਪ ਨੇ ਭਾਈ ਕਰਤਾਰ ਸਿੰਘ ਸਰਾਭਾ ਨਾਲ ਰਲ ਕੇ ਆਪਣੇ ਸਾਥੀਆਂ ਸਮੇਤ ਇਹ ਸਕੀਮ ਬਣਾਈ ਕਿ ਫਿਰੋਜ਼ਪੁਰ ਛਾਉਣੀ ਵਿੱਚ ਫੌਜੀਆਂ ਵੱਲੋਂ ਅੰਗਰੇਜ਼ਾਂ ਖਿਲਾਫ ਬਗ਼ਾਵਤ ਦਾ ਬਾਨ੍ਹਣੂ ਬੰਨ੍ਹਿਆ ਜਾਵੇ। ਇਕ ਮੁਖ਼ਬਰ ਨੇ ਫਿਰੋਜ਼ਪੁਰ ਵਿੱਚ ਫੌਜੀਆਂ ਦੇ ਸੰਭਾਵਤ ਵਿਦਰੋਹ ਦੀ ਖ਼ਬਰ ਅੰਗਰੇਜ਼ਾਂ ਕੋਲ ਪਹੁੰਚਾ ਦਿੱਤੀ ਤੇ ਫਿਰ ਨਾਲ ਹੀ ਫੜੋ-ਫੜੀ ਸ਼ੁਰੂ ਹੋ ਗਈ। ਭਾਈ ਸਾਹਿਬ ਨੂੰ ਨਾਭੇ ਤੋਂ ਗ੍ਰਿਫਤਾਰ ਕਰ ਲਿਆ ਤੇ ਮੁਕੱਦਮੇ ਤੋਂ ਬਾਅਦ 15 ਸਾਲ ਦੀ ਨਜ਼ਰਬੰਦੀ ਦਾ ਹੁਕਮ ਹੋ ਗਿਆ। ਭਾਈ ਸਾਹਿਬ ਦੀ 38 ਸਾਲ ਦੀ ਉਮਰ ਦੋ ਲੜਕੀਆਂ ਤੇ ਇਕ ਬੇਟਾ ਸੀ। ਜਾਇਦਾਦ ਦੀ ਕੁਰਕੀ ਦੇ ਹੁਕਮ ਹੋਏ। ਆਪ ਜੀ ਦੀ 10 ਸਾਲ ਦੀ ਵੱਡੀ ਬੇਟੀ ਗ੍ਰਿਫਤਾਰੀ ਤੋਂ ਇਕ ਮਹੀਨੇ ਬਾਅਦ ਗੁਜ਼ਰ ਗਈ ਅਤੇ 6 ਸਾਲ ਦਾ ਲੜਕਾ ਬਲਬੀਰ ਸਿੰਘ ਤੇ ਕੇਵਲ 2 ਸਾਲ ਦੀ ਬੱਚੀ ਦਲੇਰ ਕੌਰ ਪਿਤਾ ਦੇ ਪਿਆਰ ਤੋਂ ਵਾਂਝੇ ਹੋ ਗਏ। ਮੁਲਤਾਨ ਦੀ ਸਖ਼ਤ ਜੇਲ੍ਹ ਤੇ ਅਤਿ ਦੀ ਗਰਮੀ ਨੇ ਸਰੀਰਕ ਤੇ ਮਾਨਸਿਕ ਤਕਲੀਫਾਂ ਵਧਾ ਦਿੱਤੀਆਂ।ਭਾਈ ਸਾਹਿਬ ਨੇ ਜੇਲ੍ਹ ਦਾ ਬਣਿਆ ਖਾਣਾ ਲੈਣ ਤੋਂ ਇਨਕਾਰ ਕੀਤਾ ਤੇ ਕਈ ਦਿਨ ਬਿਨਾਂ ਅੰਨ-ਜਲ ਦੇ ਬਿਤਾਏ ਅਤੇ ਗੁਰੂ ਅਰਾਧਨਾ ਹੀ ਕਰਦੇ ਰਹੇ। ਆਖਰ ਆਪ ਨੂੰ ਆਗਿਆ ਦਿੱਤੀ ਗਈ ਕਿ ਆਪਣਾ ਖਾਣਾ ਆਪ ਤਿਆਰ ਕਰਕੇ ਲੈ ਲਿਆ ਜਾਵੇ। ਖਾਲਸਾ ਪੰਥ ਵਿੱਚ ਜਦੋਂ ਭਾਈ ਸਾਹਿਬ ’ਤੇ ਜ਼ੁਲਮ ਤੇ ਵਧੀਕੀਆਂ ਦੀ ਗੱਲ ਪਹੁੰਚੀ ਤਾਂ 2 ਫਰਵਰੀ, 1923 ਨੂੰ ਮਤਾ ਪਾਸ ਕਰਕੇ ਭਾਈ ਸਾਹਿਬ ਲਈ ਅਰਦਾਸ ਦਿਵਸ ਮਨਾਇਆ ਗਿਆ ਤੇ ਕੌਮ ਨੂੰ ਆਦੇਸ਼ ਦਿੱਤਾ ਗਿਆ ਕਿ ਹਰ 15 ਸਾਲ ਤੋਂ ਵੱਧ ਉਮਰ ਵਾਲਾ ਸਿੱਖ ਸਵੇਰ ਤੋਂ ਲੈ ਕੇ ਰਹਿਰਾਸ ਸਾਹਿਬ ਦੇ ਪਾਠ ਤੱਕ ਅੰਨ-ਜਲ ਗ੍ਰਹਿਣ ਨਾ ਕਰੇ। ਕੌਮ ਨੇ ਭਾਈ ਸਾਹਿਬ ਦੀ ਨਿਸ਼ਠਾ ਤੇ ਕੁਰਬਾਨੀ ਨੂੰ ਸਲਾਹਿਆ।

 

ਹਰਚਰਨ ਸਿੰਘ : ਮੋਬਾਈਲ: 098103-06924

18 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx......for sharing......

18 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

Date:  1 day ago
 
Message:  ਸਤ ਸ਼੍ਰੀ ਅਕਾਲ ਇਕਬਾਲ ਜੀ ,

ਮੇਰੇ ਪੋਸਟ ' ਭਾਈ ਰਣਧੀਰ ਸਿੰਘ ' 'ਚ ਵੀ ਇਹੀ ਤਸਵੀਰ ਹੈ ਜੋ ਤੁਸੀਂ ਆਪਣੀ ਪਰੋਫਾਇਲ ਤੇ ਲਗਾਈ ਹੈ ------ ਕੀ ਪੋਸਟ ਵਿਚ ਦਿੱਤੀ ਜਾਣਕਾਰੀ ਸਹੀ ਹੈ ? ਮੈੰਨੂ ਕੁਝ ਸ਼ੱਕ ਹੈ . ਕਿਰਪਾ ਕਰਕੇ ਕਲੀਅਰ ਕਰੋਂਗੇ |
ਧੰਨਵਾਦ |
 
Date:  23 hours ago
 
Message:  ਬਿੱਟੂ ਜੀ ਸਤਿ ਸ੍ਰੀ ਅਕਾਲ ਜੀ,ਭਾਈ ਰਣਧੀਰ ਸਿੰਘ ਤਾਂ ਬਹੁਤ ਮਹਾਨ ਹੋਏ ਹਨ, ਇਹਨਾਂ ਦੀ ਜੀਵਨੀ ਬਾਰੇ ਬਹੁਤ ਪੁਸਤਕਾਂ ਹਨ ਜਿਹਨਾਂ ਨੂੰ ਪੜ੍ਹ ਕੇ ਤੁਸੀਂ ਹੋਰ ਵੀ ਜਾਣਕਾਰੀ ਹਾਸਿਲ ਕਰ ਸਕਦੇ ਹੋ ਮੈਂ ਇਕ ਕਿਤਾਬ ਵਿਚ ਪੜ੍ਹਿਆ ਸੀ ਕਿ ਜੇਹਲ ਵਿਚ ਚੜ੍ਹਦੀ ਕਲਾ ਵਿਚ ਸਨ ਤੇ ਚਿਹਰੇ ਤੇ ਪੂਰਾ ਨੂਰ ਸੀ ਜੋ ਆਮ ਕੈਦੀਆਂ ਤੇ ਨਹੀਂ ਹੁੰਦਾ ਕਿਸੇ ਵੱਡੇ officer ਨੇ ਜੇਹਲ ਦਾ ਮੁਆਇਨਾ ਕਰਨ ਸਮੇਂ jailor ਨੂੰ ਪੁਛਿਆ ਕਿ ਇਹ (ਭਾਈ ਸਾਹਿਬ) ਇਕਲੇ ਰਹਿੰਦੇ ਹਨ ਤਾਂ jailor ਨੇ ਕਿਹਾ ਕਿ ਇਕਲੇ ਹੀ ਰਹਿੰਦੇ ਹਨ ਪਰ ਭਾਈ ਸਾਹਿਬ ਇਕ ਦਮ ਬੋਲ ਪਏ ਕਿ ਮੈਂ ਇਕਲਾ ਨਹੀਂ ਰਹਿੰਦਾ ਅਤੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਦਾ ਸ਼ਬਦ ਸੁਣਾ ਦਿਤਾ ਇਹਨਾਂ ਬਾਰੇ books ਪੜ੍ਹ ਕੇ ਹੀ ਸਾਰੀ ਜਾਣਕਾਰੀ ਮਿਲ ਸਕਦੀ ਹੈ ਤੁਹਾਡੇ topic ਤੇ ਪੋਸਟ ਵਿਚ ਕੁਝ ਲਿਖਦਾ ਪਰ ਮੇਰੇ ਕਾਫੀ ਦਿਨਾਂ ਤੋਂ PC 'ਚ ਕੁਝ ਗੜਬੜ ਹੋਣ ਕਰਕੇ reply post ਨਹੀਂ ਕਰ ਸਕਦਾ ਸਿਰਫ message ਦਾ ਹੀ ਜੁਆਬ ਦੇ ਸਕਦਾ ਹਾਂ
 

19 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

ਇਸ ਤਸਵੀਰ ਵਿਚ ਭਗਤ ਸਿੰਘ ਨਾਲ ਜੋ ਸਖਸ਼ ਹਨ ਇਹ ਡੀ.ਐੱਸ.ਪੀ. ਪੁੰਨੂ ਹਨ | ਇਹਨਾ ਦਾ ਪੂਰਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ , ਜਲਦੀ ਹੀ ਦਸ ਦੇਵਾਂਗਾ |

20 Apr 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਬਿੱਟੂ ਵੀਰ ਭਗਤ ਸਿੰਘ ਦੀ ਇਸ ਤਸਵੀਰ ਬਾਰੇ ਕਾਫੀ ਸਮਾਂ ਬਹਿਸ ਚਲਦੀ ਰਹੀ ਹੈ ਕਿ ਭਗਤ ਸਿੰਘ ਨਾਲ ਕੌਣ ਹੈ ? ਇੱਕ ਧਿਰ ਨੇ ਕਿਹਾ ਕਿ ਇਹ ਭਾਈ ਰਣਧੀਰ ਸਿੰਘ ਨੇ, ਪਰ ਹੁਣ ਇਹ ਸਾਫ ਹੋ ਗਿਆ ਹੈ ਕਿ ਇਹ ਸੀ. ਆਈ. ਡੀ. ਇੰਨਸਪੈਕਟਰ ਗੋਪਾਲ ਸਿੰਘ ਪੰਨੂੰ  ਹਨ..। ਇਹ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਦੀ ਪਤਨੀ ਸੁਰਜੀਤ ਕੌਰ ਦਾ ਦਾਦਾ ਹੈ । ਭਾਈ ਰਣਧੀਰ ਸਿੰਘ ਨੇ ਭਗਤ ਸਿੰਘ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਭਗਤ ਸਿੰਘ ਨੇ ਆਪਣੇ ਕੇਸ ਕਟਵਾ ਦਿੱਤੇ ਸਨ..।

23 Apr 2012

Reply