Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 152
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਭੀੜਾਂ ~
ਗੱਲ ਇਹ ਨਹੀਂ
ਕਿ ਉਹ ਦਿਖਦਾ ਨਹੀਂ
ਗੱਲ ਇਹ ਹੈ ਕਿ
ਅਸੀਂ ਦੇਖਣਾ ਹੀ ਨਹੀਂ ਚਾਹੁੰਦੇ
ਰੌਲਾ ਇਹ ਨਹੀਂ
ਕਿ ਉਹ ਮਿਲਦਾ ਨਹੀਂ
ਰੌਲਾ ਤਾਂ ਇਹ ਆ
ਕਿ ਅਸੀਂ ਮਿਲਣਾ ਹੀ ਨਹੀਂ ਚਾਹੁੰਦੇ

ਸਾਨੂੰ
ਭੀਡ਼ਾਂ ਚੰਗੀਆਂ ਲੱਗਦੀਆਂ ਨੇ
ਅਸੀਂ ਭੀੜਾਂ ਵਿੱਚ
ਗਵਾਚੇ ਰਹਿਣਾ ਚਾਹੁੰਦੇ ਹਾਂ
ਸਾਨੂੰ ਸ਼ੋਰ ਪਸੰਦ ਆ
ਅਸੀਂ ਸ਼ੋਰ ਵਿੱਚ
ਗੁੰਮ ਰਹਿਣਾ ਚਾਹੁੰਦੇ ਆ
ਅਸੀਂ ਇਕੱਲੇ ਹੋਣ ਤੋਂ ਡਰਦੇ ਆ
ਡਰਦੇ ਆ ਕਿਤੇ
ਆਪਣੇ ਆਪ ਨਾਲ
ਸਾਹਮਣਾ ਨਾ ਹੋ ਜਾਵੇ
ਸਾਨੂੰ ਇਕੱਲਾਪਣ ਮਾਨਣਾ ਨਹੀਂ ਆਉਂਦਾ

ਜੇ ਸਾਨੂੰ
ਪੰਜ ਮਿੰਟ ਉਡੀਕ ਕਰਨੀ ਪੈ ਜਾਵੇ ਕਿਸੇ ਦੀ
ਤਾਂ ਅਸੀਂ ਪਰੇਸ਼ਾਨ ਹੋਣ ਲੱਗਦੇ ਆ
ਇਕੱਲੇ ਬੈਠ ਕਿ ਅਸੀਂ
ਪੰਜ ਮਿੰਟ ਉਡੀਕ ਨਹੀਂ ਕਰ ਸਕਦੇ ਕਿਸੇ ਦੀ
ਜਦੋਂ ਕਿ ਇਸ ਪੰਜ ਮਿੰਟਾਂ ਦੀ
ਇਕੱਲਤਾ ਨੂੰ ਵੀ ਮਾਣਿਆ ਜਾ ਸਕਦਾ
ਉਹ ਭੀਡ਼ ਵਿੱਚ ਨਹੀਂ ਮਿਲਣਾ
ਭੀਡ਼ ਵਿੱਚ ਗੁੰਮਿਆ ਜਾ ਸਕਦਾ ਲੱਭਿਆ ਨਹੀਂ
ਰੋਲੇ 'ਚ ਸ਼ੋਰ ਹੁੰਦਾ ਨਾਦ ਨਹੀਂ ~
08 Oct 2018

Reply