Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਿਨ ਤੇਰੇ ਹੁਣ ਕੀ ਮੈਂ ਜੀਣਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਬਿਨ ਤੇਰੇ ਹੁਣ ਕੀ ਮੈਂ ਜੀਣਾ
ਬਿਨ ਤੇਰੇ ਹੁਣ ਕੀ ਮੈਂ ਜੀਣਾ
ਜਿੰਦਗੀ ਦੇ ਪੈਮਾਨੇ ਵਿਚ ਪਾ
ਕੀ ਹੁਣ ਗਮਾਂ ਨੂੰ ਮਿਣ ਮਿਣ ਪੀਣਾ
ਬਿਨ ਤੇਰੇ ਹੁਣ ਕੀ ਮੈਂ ਜੀਣਾ

ਸਾੳੁਣ ਮਹੀਨਾ ਜਾ ਹੋਣ ਨੇ ਔੜਾ
ਮੂਲੋ ਮਿਲਿਆ ਮੈਨੂੰ ਯਾਰ ਵਿਛੋੜਾ
ਰੋਜ਼ ਗਏ ਅਸੀ ਪੀਰਾਂ ਦੀ ਦੇਹਰੀ
ਸਿਦਕ ਮੇਰੇ ਨੂੰ ਪਿਆ ਨਾ ਮੋੜਾ

ਨਾ ਤਾਂ ਜਿਉਂਦੇ ਨਾ ਹੀ ਮੋਏ
ਬੰਜਰ ਧਰਤੀ ਵਰਗੇ ਹੋਏ
ਨਾ ਕੋਈ ਸਿੰਜੇ ਨਾ ਕੋਈ ਵਾਹੇ
ਮੌਤ ਛੱਡ ਮੈਨੂੰ ਤੁਰੀ ਅਪਣੇ ਰਾਹੇ

ਜੇਠ ਹਾੜ ਦੇ ਤਪਦੇ ਜੰਗਲ
ਇਸ਼ਕ ਦੀ ਅੱਗ ਹੋਰ ਭਖਾਵਣ
ਹਿਜਰਾਂ ਦੇ ਜੋ ਮੈ ਪਾਲੇ ਪੰਛੀ
ਮੁੜ ਮੁੜ ਕੇ ਬਸ ਇੱਥੇ ਆਵਣ

ਉਸ ਦਿਨ ਨੂੰ ਮੈਂ ਰੋਜ ਉਡੀਕਾਂ
ਮੋਏ ਮੇਰੇ ਤੇ ਜਦੋ ਪੈਣ ਗੀਆਂ ਚੀਕਾਂ
ਜੋ ਵੀ ਆਵੇ ਜੋ ਵੀ ਜਾਵੇ
ਆਸ਼ਕ ਮੇਰਾ ਨਾਮ ਸਦਾਵੇ


ਉਮਰਾਂ ਦਾ ਕੀ ਰੱਖਣਾ ਲੇਖਾ
ਆਸ਼ਕ ਬਣ ਕੇ ਜਦ ਮੈ ਵੇਖਾਂ
ਬਿਨ ਤੇਰੇ ਹੁਣ ਕੀ ਹੈ ਜੀਣਾ
ਕੀ ਹੁਣ ਗਮਾਂ ਨੂੰ ਮਿਣ ਮਿਣ ਪੀਣਾ


Sanjeev Sharma
23 Jul 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
sukhpal g,Gurpreetg and sandeep g comment karan lae bhaout bhaout shukria g
galti nall delete ho gae per dil tw like hoe ne
again very very thanks f
23 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਾ ਤਾਂ ਜਿਉਂਦੇ ਨਾ ਹੀ ਮੋਏ
ਬੰਜਰ ਧਰਤੀ ਵਰਗੇ ਹੋਏ
ਨਾ ਕੋਈ ਸਿੰਜੇ ਨਾ ਕੋਈ ਵਾਹੇ
ਮੌਤ ਛੱਡ ਮੈਨੂੰ ਤੁਰੀ ਅਪਣੇ ਰਾਹੇ

ਨਾ ਤਾਂ ਜਿਉਂਦੇ ਨਾ ਹੀ ਮੋਏ

ਬੰਜਰ ਧਰਤੀ ਵਰਗੇ ਹੋਏ

ਨਾ ਕੋਈ ਸਿੰਜੇ ਨਾ ਕੋਈ ਵਾਹੇ

ਮੌਤ ਛੱਡ ਮੈਨੂੰ ਤੁਰੀ ਅਪਣੇ ਰਾਹੇ


ਬਹੁਤ ਖੂਬ ਸੰਜੀਵ ਜੀ |


ਜਿੰਨਾ ਨਾਜ਼ਕ ਥੀਮ, ਉੰਨੀ ਹੀ ਨਾਜ਼ਕ ਅਤੇ ਸਧੀ ਹੋਈ ਹੈਂਡਲਿੰਗ | A quality work |


ਜਿਉਂਦੇ ਵਸਦੇ ਰਹੋ |

 

23 Jul 2014

Reply