Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਿਰਹਾ ਮੇਰੀ ਜਾਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਬਿਰਹਾ ਮੇਰੀ ਜਾਤ

ਬਿਰਹਾ ਮੇਰੀ ਜਾਤ

 
ਮਾਏ ਨੀ ਮੇਰੀਏ
ਮੇਰੀ ਬਿਰਹਾ ਜਾਈ ਰਾਤ ਹੈ

 
ਯਾਦ ਉਸਦੀ ਅੱਗੇ ਮੈਂ 
ਦਿਲ ਦੇ ਦਰਦ ਪਰੋਸੇ
ਦੋ ਤਿੰਨ ਠੰਡੇ ਹੌਕੇ ਨਾਲੇ
ਨੈਨੋਂ ਡਿਗਦੇ ਹੰਝੂ ਕੋਸੇ
ਜਿਓਂ ਸਾਉਣ ਦੀ ਬਰਸਾਤ ਹੈ


ਅਜੇ ਕਲ ਪਰਸੋੰ ਦੀ ਗਲ ਨੀ
ਸਾਡੇ ਇਕ ਪ੍ਰਦੇਸੀ ਆਇਆ
ਦੋ ਪਲ ਸਾਡੇ ਠਹਿਰ ਕੇ
ਫੇਰ ਪਰਦੇਸ ਸਿਧਾਇਆ
ਅਜੇ ਤਕ ਨਾ ਵਾਪਿਸ ਆਇਆ
ਮੈਂ ਪਈ ਅਜੇ ਤਕ ਉਡੀਕਾਂ
ਕਦੇ ਕਦੇ ਉਹ ਰਾਤ ਦੇ ਵੇਲੇ
ਤਾਰਾ ਬਣ ਕੇ
ਅੰਬਰੋਂ ਪੈਂਦਾ ਝਾਤ ਹੈ


ਸੁਖੀ ਵਸੇ ਪਰਦੇਸੀ ਮੇਰਾ
ਮੈਂ ਪਰਦੇਸਣ ਹੋਈ
ਤਸਵੀਰ ਉਸਦੀ ਅੱਖਾਂ ਵਿਚ
ਮੈਂ ਰਖੀ ਸਦਾ ਲੁਕੋਈ
ਇਸ਼ਕ ਉਸਦੇ ਕਰਕੇ
ਮੈਨੂੰ ਜਾਣੇ ਸਾਰੀ ਲੋਈ
ਪਰ ਨਾ ਪੀੜ ਪਛਾਣੇ ਕੋਈ

 
ਮਾਏ ਨੀ ਮੈਂ ਇਸ਼ਕ ਦੀ ਜੰਮੀ
ਮੈਂ ਹੁਣ ਸਮਝੀ ਕਿ
ਬਿਰਹਾ ਮੇਰੀ ਜਾਤ ਹੈ

02 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਾ ਕਮਾਲ ਵੀਰ ਜੀ |
  ਮੇਨੂੰ ਤਾਂ ਸ਼ਿਵ ਦਾ ਭੁਲੇਖਾ ਪੈਂਦਾ |

02 Oct 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਧੰਨਵਾਦ ਗੁਰਮਿੰਦਰ ਜੀ

 
ਤੁਸੀਂ ਠੀਕ ਕਿਹਾ ਹੈ -ਮੈਂ ਕਾਦੀਆਂ ਜਿਲ੍ਹਾ ਗੁਰਦਾਸਪੁਰ ਦਾ ਜੰਮ-ਪਲ ਤੇ ਸ਼ਿਵ ਬਟਾਲਾ ਦਾ ਸੀ

03 Oct 2010

amandeep kaur
amandeep
Posts: 24
Gender: Female
Joined: 02/Oct/2010
Location: ludhiana
View All Topics by amandeep
View All Posts by amandeep
 

behut hi vadia ga

03 Oct 2010

simar d sekhon sekhon
simar d sekhon
Posts: 189
Gender: Female
Joined: 21/May/2010
Location: malout
View All Topics by simar d sekhon
View All Posts by simar d sekhon
 

awesum likya g tuc ta......

03 Oct 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

ਯਾਦ ਉਸਦੀ ਅੱਗੇ ਮੈਂ 
ਦਿਲ ਦੇ ਦਰਦ ਪਰੋਸੇ
ਦੋ ਤਿੰਨ ਠੰਡੇ ਹੌਕੇ ਨਾਲੇ
ਨੈਨੋਂ ਡਿਗਦੇ ਹੰਝੂ ਕੋਸੇ
ਜਿਓਂ ਸਾਉਣ ਦੀ ਬਰਸਾਤ ਹੈ

kia baat hai iqbal ji

Start to le ke end tak kavita nu wdia tarike naal piroya hai,,

shiv d writing d jhalak paindi hai kite kite,,

thanx for sharing

 

03 Oct 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਧੰਨਵਾਦ ਅਮਨਦੀਪ ਧਾਲੀਵਾਲ ਜੀ

03 Oct 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਸਭਨਾਂ ਦਾ ਧੰਨਵਾਦ ਜੀ
 
ਸ਼ਿਵ ਦੀ ਰੀਸ ਨਹੀਂ ਕੋਈ ਕਰ ਸਕਦਾ ਉਹ ਤਾਂ LEGENDARY ਹੈ ਬਾਕੀ ਮੈਂ ਪੜਿਆ ਬਹੁਤ ਹੈ ਉਸਨੂੰ ,ਬਲਵੰਤ ਗਾਰਗੀ,ਮੋਹਨ ਸਿੰਘ ਅੰਮ੍ਰਿਤਾ ਪ੍ਰੀਤਮ ,ਨਾਨਕ ਸਿੰਘ ਡਾਕਟਰ ਬਲਬੀਰ ਸਿੰਘ ਦਿਲ, ਪ੍ਰੀਤਮ ਸਿੰਘ ਸਫੀਰ ਤੇ  ਹੋਰ ਬਹੁਤ ਸਾਰੇ ਜੋ ਯਾਦ ਨਹੀਂ ਆ ਰਹੇ ਤੇ ਕਈੰ ਜਾਣੇ ਅਨਜਾਨੇ ਲੇਖਕ

03 Oct 2010

Reply