|
|
|
|
|
|
Home > Communities > Punjabi Poetry > Forum > messages |
|
|
|
|
|
|
|
ਛੇ ਅਤੇ ਸੱਤ ਮਈ ਦੀ ਵਿਚਕਾਰਲੀ ਇਹ ਰਾਤ ਸ਼ਾਇਦ ਪੰਜਾਬੀ ਕਵਿਤਾ ਦੀ ਸਭ ਤੋਂ ਹਨ੍ਹੇਰੀ ਰਾਤ ਸੀ ਜਦ 7 ਮਈ 1973 ਦੀ ਕੁੱਕੜ ਬਾਂਗ ਤੋਂ ਪਹਿਲਾਂ ਹੀ ਹਿਜਰ ਦੀ ਪਰਿਕਰਮਾ ਕਰਦਾ ਹੋਇਆ, ਭਰਿਆ-ਭਰਾਇਆ, ਸਿ਼ਵ ਕੁਮਾਰ ਬਟਾਲਵੀ ਜੋਬਨ ਰੁੱਤੇ ਹੀ ਫੁੱਲ ਜਾਂ ਤਾਰਾ ਜਾ ਬਣਿਆ..
|
|
24 Apr 2010
|
|
|
|
Thanks Lakhwinder Great Sharing..!!
|
|
24 Apr 2010
|
|
|
|
ਸ਼ਿਵ ਨੂੰ ਯਾਦ ਕਰਿਦਆਂ ਬਰਸੀ ਤੇ ਸ਼ਰਧਾਂਜਲੀ ਵਜੋਂ........
ਸਾਨੂੰ ਲੱਖਾਂ ਦਾ ਤਨ ਲੱਭ ਗਿਆ ਪਰ ਇੱਕ ਦਾ ਮਨ ਵੀ ਨਾ ਮਿਲਿਆ ਕੀ ਲਿਖਿਆ ਕਿਸੇ ਮੁਕੱਦਰ ਸੀ ਹੱਥਾਂ ਦੀਆਂ ਚਾਰ ਲਕੀਰਾਂ ਦਾ...
|
|
06 May 2010
|
|
|
ਆਸ |
ਨੀ ਜਿੰਦੇ ਤੇਰਾ ਯਾਰ, ਮੈਂ ਤੈਨੂੰ ਕਿੰਜ ਮਿਲਾਵਾਂ ! ਕਿੱਥੋਂ ਨੀ ਮੈਂ ਸ਼ੱਤਬਰਗੇ ਦੀ, ਤੈਨੂੰ ਮਹਿਕ ਪਿਆਵਾਂ !
ਕਿਹੜੀ ਨਗਰੀ 'ਚ ਤੇਰੇ ਚੰਨ ਦੀ- ਡਲੀ ਵੱਸਦੀ ਹੈ ਜਿੰਦੇ ? ਕਿੱਤ ਵੱਲੇ ਨੀ ਅਜ ਨੀਝਾਂ ਦੇ- ਮੈਂ ਕਾਗ ਉਡਾਵਾਂ ?
ਚੰਗਾ ਹੈ ਹਸ਼ਰ ਤੱਕ ਨਾ ਮਿਲੇ ਮੋਤੀਆਂ ਵਾਲਾ, ਦੂਰੋਂ ਹੀ ਸ਼ਬਦ ਭੇਹਰੀ ਦਾ ਲੱਗਦਾ ਹੈ ਸੁਹਾਵਾਂ !
ਅੱਸੂ 'ਚ ਤਾਂ ਫੁੱਲ ਸਣ ਦੇ ਵੀ- ਲੱਗਦੇ ਨੀ ਪਿਆਰੇ, ਰੱਕੜਾਂ 'ਚ ਨਿਆਮਤ ਨੇ, ਕਰੀਰਾਂ ਦੀਆਂ ਛਾਵਾਂ !
ਜ਼ਿੰਦਗੀ ਦੀ ਨਦੀ ਕੰਢੇ ਤੇ, ਉੱਮੀਦ ਦਾ ਐਰਾ, ਸੁੱਕ ਸੜ ਕੇ ਕਈ ਵਾਰ ਵੀ ਹੋ ਜਾਂਦਾ ਹੈ ਲੈਰਾ !
ਅਕਸਰ ਹੀ ਕਈ ਵਾਰ ਇਵੇਂ ਹੁੰਦਾ ਹੈ ਜਿੰਦੇ, ਨਹਿਰੀ ਤੋਂ ਫਸਲ ਚੰਗੀ ਵੀ ਦੇ ਜਾਂਦਾ ਹੈ ਮੈਰਾ ! ਸੌ ਸਾਲ ਜਦੋਂ ਗੁਜ਼ਰੇ ਤਾਂ ਫੁੱਲ ਬਾਂਸ ਨੂੰ ਲਗਦੈ, ਸੁਰਖ਼ਾਬ ਹੁਨਾਲੇ 'ਚ ਨੀ- ਹੋ ਜਾਂਦਾ ਹੈ ਬਹਿਰਾ !
ਇਕ ਸੁਲਫੇ ਦੀ ਬੱਸ ਲਾਟ ਹੈ ਜ਼ਿੰਦਗੀ 'ਚ ਮੁਹੱਬਤ; ਬਸ ਗ਼ਮ ਦੇ ਮਲੰਗਾਂ ਦੀ ਹਯਾਤੀ ਹੈ ਇਹ ਦੈਰਾ !
ਸੁਣਿਆ ਹੈ ਮਧੂ-ਮੱਖੀਆਂ ਦੀ ਇਕ ਹੁੰਦੀ ਹੈ ਰਾਣੀ, ਭਰਪੂਰ ਜਵਾਨੀ 'ਚ ਜਦੋਂ ਲੰਭਦੀ ਹੈ ਹਾਣੀ, ਉੱਡ ਪੈਂਦੀ ਹੈ ਖੱਗੇ ਚੋਂ ਨਿਕਲ ਵੱਲ ਅਗਾਸਾਂ, ਉੱਡਦੀ ਹੈ ਉਹਦੇ ਪਿੱਛੇ ਨੀ- ਨਰ-ਮੱਖੀਆਂ ਦੀ ਢਾਣੀ ।
ਜਿਹੜਾ ਵੀ ਵਣਜ ਕਰਦਾ ਹੈ ਉਹਦੀ ਕੁੱਖ ਦਾ ਨੀ ਜਿੰਦੇ ਮੁੱਕ ਜਾਂਦਾ ਹੈ ਉਹਦੇ ਨੈਣਾਂ ਚੋਂ ਜ਼ਿੰਦਗਾਨੀ ਦਾ ਪਾਣੀ ! ਕੁੱਖਾਂ ਦਾ ਵਣਜ ਕਰਨਾ- ਕੋਈ ਪਿਆਰ ਨਹੀਂ ਹੈ, ਇਸ ਤੋਂ ਤਾਂ ਬੜੀ ਲੰਮੀ ਹੈ ਇਸ਼ਕੇ ਦੀ ਕਹਾਣੀ !
ਤਕਦੀਰ ਦੀ ਹਰ ਰਾਤ 'ਚ ਇਕ ਕੁਤਬ ਸਿਤਾਰਾ, ਜ਼ਿੰਦਗੀ ਦੇ ਮਲਾਹਾਂ ਨੂੰ ਦੇਂਦਾ ਹੈ ਸਹਾਰਾ ! ਤਕਦੀਰ ਦੀ ਤਕਦੀਰ ਹੈ ਜੇ ਬੇੜੀ ਗ਼ਰਕ ਜਾਏ, ਮਲਾਹਾਂ ਦਾ ਹੈ ਦੋਸ਼ ਜੇ ਲੱਭੇ ਨਾ ਕਿਨਾਰਾ !
ਨਾ ਸੋਚ ਕਿ ਹਰ ਡਾਚੀ ਦੀ- ਜੇ ਨਜਰ ਬਦਲ ਜਾਏ, ਹੋਵੇਗਾ ਕਿਵੇਂ- ਮਾਰੂਥਲਾਂ ਦਾ ਨੀ ਗੁਜ਼ਾਰਾ ! ਤਕਦੀਰ ਤੇ ਤਕਦੀਰ ਦਾ ਕੁਝ ਹੈ ਰਿਸ਼ਤਾ, ਉੱਗ ਆਏ ਜਿਵੇਂ
ਰੁੱਖ ਤੇ ਕੋਈ ਰੁੱਖ ਵਿਚਾਰਾ । ਪਰ ਠੀਕ ਹੈ ਕੋਈ ਥੋਰ੍ਹਾਂ ਨੂੰ ਕਿਉਂ ਵਾੜ ਕਰੇਗਾ ! ਕੋਈ ਭੋਰ ਭਲਾ ਕੰਢਿਆਂ ਤੇ ਕਿਊਂ ਜੀਭ ਧਰੇਗਾ ! ਮੇਰੇ ਦਿਲ ਦੇ ਬੀਆਬਾਨ 'ਚ ਉੱਗਿਆ ਹੈ ਕਿਓੜਾ, ਹੈਰਾਨ ਹਾਂ ਬਿਰਹੋਂ ਦੀ ਤਪਸ਼ ਕਿੱਦਾਂ ਜਰੇਗਾ !
ਮੇਰਾ ਇਸ਼ਕ ਹੈ ਥੇਹਾਂ ਤੇ ਨੀ ਇੱਟ-ਸਿੱਟ ਦੀ ਬਰੂਟੀ ਸੁੱਕੇ ਗੀ ਨਾ ਬਦਖ਼ਪਤ ਨਾ ਇੱਜੜ ਹੀ ਚਰੇਗਾ ! ਲੱਗ ਜਾਏ ਨੀ ਲੱਖ ਵਾਰ ਮੇਰੇ ਨੈਣਾਂ ਨੂੰ ਉੱਲੀ, ਮੇਰਾ ਸਿਦਕ ਉਹਦੇ ਰਾਹਾਂ ਤੇ ਰੋ ਰੋ ਕੇ ਮਰੇਗਾ !
ਹੋ ਜਾਏਗੀ ਇਕ ਰੋਜ਼ ਸਬਜ਼- ਦਿਲ ਦੀ ਫਲਾਹੀ, ਬੰਜਰ ਵੀ ਮੁੱਕਦਰ ਦਾ ਨੀ- ਹੋ ਜਾਏ ਗਾ ਚਾਹੀ ! ਹੈ ਆਸ ਮੇਰੇ ਹੋਠਾਂ ਦੀ- ਕਚਨਾਰ ਦੀ ਛਾਵੇਂ; ਸਸਤਾਣ ਗੇ ਮੁਸਕਾਨਾਂ ਦੇ ਬੇਅੰਤ ਹੀ ਰਾਹੀ !
ਮੁੰਜਰਾਂ 'ਚ ਜਿਸਮ ਦੀ ਜਦ ਮਹਿਕ ਰਚੇਗੀ, ਇਹ ਧਰਤ ਮੇਰੇ ਇਸ਼ਕ ਦੀ ਦੇਵੇ ਗੀ ਗਵਾਹੀ ! ਨੱਚੇਗੀ ਖੁਸ਼ੀ ਦਿਲ ਦੇ ਪਿੜੀਂ ਮਾਰ ਦਮਾਮੇ, ਵਿਛੜੇ ਗਾ ਨਾ ਮੁੜ- ਤੇਰਾ ਕਦੀ ਤੇਰੇ ਤੋਂ ਮਾਹੀ ।
|
|
23 May 2010
|
|
|
|
ਬਹੁਤ ਖੂਬ ਵੀਰ ਜੀ..
ਸ਼ੁਕਰੀਆ,ਸ਼ਿਵ ਸਾਹਬ ਦੀਆਂ ਰਚਨਾਵਾਂ ਸਭ ਨਾਲ ਸਾਂਝੀਆ ਕਰਨ ਵਾਸਤੇ..
|
|
28 May 2010
|
|
|
|
|
ਥੱਬਾ ਕੁ ਜ਼ੁਲਫਾਂ ਵਾਲਿਆ ( Thabba Ku Julfaan Waliya ) ਥੱਬਾ ਕੁ ਜ਼ੁਲਫਾਂ ਵਾਲਿਆ l ਮੇਰੇ ਸੋਹਣਿਆਂ ਮੇਰੇ ਲਾੜਿਆ l ਅੜਿਆ ਵੇ ਤੇਰੀ ਯਾਦ ਨੇ, ਕੱਢ ਕੇ ਕਲੇਜ਼ਾ ਖਾਲਿਆ l ਥੱਬਾ ਕੁ ਜ਼ੁਲਫਾਂ ਵਾਲਿਆ l ਥੱਬਾ ਕੁ ਜ਼ੁਲਫਾਂ ਵਾਲਿਆ l ਔਹ ਮਾਰ ਲਹਿੰਦੇ ਵੱਲ ਨਿਗਾਹ l ਅਜ ਹੋ ਗਿਆ ਸੂਰਜ ਜ਼ਬਾ l ਏਕਮ ਦਾ ਚੰਨ ਫਿੱਕਾ ਜਿਹਾ, ਅਜ ਬਦਲੀਆਂ ਨੇ ਖਾ ਲਿਆ l ਅਸਾਂ ਦੀਦਿਆਂ ਦੇ ਵਿਹਰੜੇ, ਹੰਝੂਆਂ ਦਾ ਪੋਚਾ ਪਾ ਲਿਆ ਤੇਰੇ ਸ਼ਹਿਰ ਜਾਂਦੀ ਸੜਕ ਦਾ, ਇਕ ਰੋੜ ਚੁਗ ਕੇ ਖਾ ਲਿਆ l ਥੱਬਾ ਕੁ ਜ਼ੁਲਫਾਂ ਵਾਲਿਆ l ਆਈਆਂ ਵੇ ਸਿਰ ਤੇ ਵਹਿੰਗੀਆ lਂ ਰਾਤਾਂ ਅਜੇ ਨੇ ਰਹਿੰਦੀਆਂ l ਕਿਰਨਾਂ ਅਜੇ ਨੇ ਮਹਿੰਗੀਆਂ l ਅਸਾਂ ਦਿਲ ਦੇ ਉੱਜੜੇ ਖੇਤ ਵਿਚ ਮੂਸਲ ਗਮਾਂ ਦਾ ਲਾ ਲਿਆ l ਮਿੱਠਾ ਵੇ ਤੇਰਾ ਬਿਰਹੜਾ- ਗੀਤਾਂ ਨੇ ਕੁਛੜ ਚਾ ਲਿਆ l ਥੱਬਾ ਕੁ ਜ਼ੁਲਫਾਂ ਵਾਲਿਆ l ਥੱਬਾ ਕੁ ਜ਼ੁਲਫਾਂ ਵਾਲਿਆ l ਸੱਜਣਾ ਵੇ ਦਿਲ ਦਿਆ ਕਾਲਿਆ, ਅਸਾਂ ਰੋਗ ਦਿਲ ਨੂੰ ਲਾ ਲਿਆ, ਤੇਰਾ ਜ਼ਹਿਰ-ਮੌਹਰੇ ਰੰਗ ਦਾ- ਬਾਂਹ ਤੇ ਹੈ ਨਾਂ ਖੁਦਵਾ ਲਿਆ l ਉਸ ਬਾਂਹ ਦੁਆਲੇ ਮੋਤੀਏ ਦਾ, ਹਾਰ ਹੈ ਅਜ ਪਾ ਲਿਆ ਕਬਰਾਂ ਨੂੰ ਟੱਕਰਾਂ ਮਾਰ ਕੇ- ਮੱਥੇ ਤੇ ਰੋੜਾ ਪਾ ਲਿਆ l ਅਸਾਂ ਹਿਜ਼ਰ ਦੀ ਸੰਗਰਾਂਦ ਨੂੰ- ਅੱਥਰੂ ਕੋਈ ਲੂਣਾ ਖਾ ਲਿਆ l ਕੋਈ ਗੀਤ ਤੇਰਾ ਗਾ ਲਿਆ l ਥੱਬਾ ਕੁ ਜ਼ੁਲਫਾਂ ਵਾਲਿਆ l ਮੇਰੇ ਹਾਣੀਆਂ ਮੇਰੇ ਪਿਆਰੀਆ, ਪੀੜਾਂ ਦੀ ਪੱਥਕਣ ਜੋੜਕੇ, ਗੀਰਾਂ ਅਸਾਂ ਬਣਵਾ ਲਿਆ, ਹੱਡਾਂ ਦਾ ਬਾਲਣ ਬਾਲ ਕੇ, ਉਮਰਾਂ ਦਾ ਆਵਾ ਤਾ ਲਿਆ l ਕੱਚਾ ਪਿਆਲਾ ਇਸ਼ਕ ਦਾ- ਅੱਜ ਸ਼ਿੰਗਰਫੀ ਰੰਗਵਾ ਲਿਆ l ਵਿਚ ਜ਼ਹਿਰ ਚੁੱਪ ਦਾ ਪਾ ਲਿਆ l ਜਿੰਦੂ ਨੇ ਬੁਲੀਂ ਲਾ ਲਿਆ l ਥੱਬਾ ਕੁ ਜ਼ੁਲਫਾਂ ਵਾਲਿਆ l ਅੜਿਆ ਵੇ ਤੇਰੀ ਯਾਦ ਨੇ ਕੱਢ ਕੇ ਕਲੇਜ਼ਾ ਖਾ ਲਿਆ l ਥੱਬਾ ਕੁ ਜ਼ੁਲਫਾਂ ਵਾਲਿਆ........... ਸ਼ਿਵ ਕੁਮਾਰ ਬਟਾਲਵੀ ਵਲੋਂ :- ਬਿਰਹਾ ਤੁੰ ਸੁਲਤਾਨ
|
|
05 Jun 2010
|
|
|
|
ਗੀਤ/Geet
ਵਾਸਤਾ ਈ ਮੇਰਾ ; ਮੇਰੇ ਦਿਲੇ ਦਿਆ ਮਹਿਰਮਾਂ ਵੇ, ਫੁੱਲੀਆਂ ਕਨੇਰਾਂ ਘਰ ਆ ! ਲਗੀ ਤੇਰੀ ਦੀਦ ਦੀ ਵੇ ਤੇਹ ਸਾਡੇ ਦੀਦਿਆਂ ਨੂੰ, ਇਕ ਘੁੱਟ ਚਾਨਣੀ ਪਿਆ ! ਕਾਲੇ ਕਾਲੇ ਬਾਗਾਂ ਵਿਚੋਂ ਚੰਨਣ ਮੰਗਾਨੀਆਂ ਵੇ, ਦੇਨੀਆਂ ਮੈਂ ਚੌਂਕੀਆਂ ਘੜਾ ! ਸੋਨੇ ਦਾ ਮੈਂ ਗੜਵਾ - ਤੇ ਗੰਗਾਜਲ ਦੇਨੀਆਂ ਵੇ ਮਲ ਮਲ ਵਟਣਾ ਨਹਾ ! ਸੂਹਾ ਰੰਗ ਆਥਣਾਂ- ਲਲਾਰਨਾਂ ਤੋਂ ਮੰਗ ਕੇ ਵੇ, ਦੇਨੀਆਂ ਮੈਂ ਚੀਰਾ ਵੇ ਰੰਗਾ, ਸ਼ੀਸ਼ਾ ਬਣ ਬਹਿਨੀ ਆਂ ਮੈਂ ਤੇਰੇ ਸਾਹਵੇਂ ਢੋਲਣਾਂ ਵੇ, ਇਕ ਤੰਦ ਸੁਰਮੇ ਦੀ ਪਾ ! ਨਿੱਤ ਤੇਰੇ ਬਿਰਹੇ ਨੂੰ- ਛਿਛੜੇ ਵੇ ਆਂਦਰਾਂ ਦੇ ਹੁੰਦੇ ਨਹੀਉਂ ਸਾਡੇ ਤੋਂ ਖੁਆ ! ਟੁੱਕ ਚਲੇ ਬੇਰੀਆਂ ਵੇ, ਰਾ-ਤੋਤੇ ਰੂਪ ਦੀਆਂ l ਮਾਲੀਆ ਵੇ ਆਣ ਕੇ ਉਡਾ ! ਰੁੱਖਾਂ ਸੰਗ ਰੁੱਸ ਕੇ- ਹੈ ਟੁਰ ਗਈ ਪੇਕੜੇ ਵੇ ਸਾਵੀ ਸਾਵੀ ਪੱਤਿਆਂ ਦੀ ਭਾ ! ਰੁੱਤਾਂ ਦਾ ਸਪੇਰਾ ਅਜ - ਭੌਂਰੀਆਂ ਦੀ ਜੀਭ ਉੱਤੇ, ਗਿਆ ਈ ਸਪੋਲੀਆ ਲੜਾ l ਥੱਕੀ ਥੱਕੀ ਯਾਦ ਤੇਰੀ, ਆਈ ਸਾਡੇ ਵਿਰਹੜੇ ਵੇ ਦਿੱਤੇ ਅਸਾਂ ਪਲੰਘ ਵਿੱਛਾ ਮਿੱਠੀ- ਮਿੱਠੀ ਮਹਿਕ- ਚੰਬੇਲੀਆਂ ਦੀ ਪਹਿਰਾ ਦੇਂਦੀ, ਅੱਧੀ ਰਾਤੀਂ ਗਈ ਊ ਜਗਾ ! ਮਾੜੀ ਮਾੜੀ ਹੋਵੇ ਵੇ ਕਲੇਜੜੇ 'ਚ ਪੀੜ ਜੇਹੀ, ਠੰਡੀ-ਠੰਡੀ ਵਗਦੀ ਊ ਵਾ ! ਪੈਣ ਪਈਆਂ ਦੰਦਲਾਂ ਵੇ ਨਦੀ ਦਿਆਂ ਪਾਣੀਆਂ ਨੂੰ ; ਨਾਉਂਦੀ ਕੋਈ ਵੇਖ ਕੇ ਸ਼ੁਆ ! ਪਿੰਡ ਦੀਆਂ ਢੱਕੀਆਂ ਤੇ ਲੱਕ ਲੱਕ ਉਗਿਆ ਵੇ, ਪੀਲਾ ਪੀਲਾ ਕਿਰਨਾਂ ਦਾ ਘਾ ! ਰੁੱਕ ਰੁੱਕ ਹੋਈਆਂ - ਤਰਕਾਲਾਂ ਸਾਨੂੰ ਚੰਨਣਾ ਵੇ, ਹੋਰ ਸਾਥੋਂ ਰੁਕਿਆ ਨਾ ਜਾ ! ਖੇਡੇ ਤੇਰਾ ਦੁਖੜਾ- ਅੰਞਾਣਾ ਸਾਡੇ ਆਂਙਣੇ ਜੇ, ਦੇਨੀਆਂ ਤੜਾਗੀਆਂ ਬਣਾ ! ਮਾਰ ਮਾਰ ਅੱਡੀਆਂ - ਜੇ ਨੱਚੇ ਤੇਰੀ ਵੇਦਨਾ ਵੇ, ਦੇਨੀਆਂ ਮੈਂ ਝਾਂਜਰਾਂ ਘੜਾ ! ਉੱਡੀ ਉੱਡੀ ਰੋਹੀਆਂ ਵੱਲੋਂ ਆਈ ਡਾਰ ਲਾਲੀਆਂ ਦੀ, ਦਿਲੇ ਦਾ ਗਈ ਬੂਟੜਾ ਹਿਲਾ ! ਥੱਕ ਗਈ ਚੁਬਾਰੀਆਂ ਤੇ ਕੰਙਨੀ ਖਿਲਾਰਦੀ ਮੈਂ, ਬੈਠ ਗਈ ਊ ਝੰਗੀਆਂ 'ਚ ਜਾ ਸੋਹਣਿਆਂ ਦੁਮੇਲਾਂ ਦੀ- ਬਲੌਰੀ ਜੇਹੀ ਅੱਖ ਉੱਤੇ, ਬੱਦਲਾਂ ਦਾ ਮਹਿਲ ਪੁਆ ਸੂਰਜੇ ਤੇ ਚੰਨ ਦੀਆਂ ਬਾਰੀਆਂ ਰਖਾ ਦੇ ਵਿਚ, ਤਾਰੀਆਂ ਦਾ ਮੋਤੀਆ ਲੁਆ ! ਵਾਸਤਾ ਈ ਮੇਰਾ , ਮੇਰੇ ਦਿਲੇ ਦਿਆ ਮਹਿਰਮਾਂ ਵੇ, ਫੁੱਲੀਆਂ ਕਨੇਰਾਂ ਘਰ ਆ ! ਲਗੀ ਤੇਰੀ ਦੀਦ ਦੀ ਵੇ ਤੇਹ ਸਾਡੇ ਦੀਦਿਆਂ ਨੂੰ, ਇਕ ਘੁੱਟ ਚਾਨਣੀ ਪਿਆ ! ਸ਼ਿਵ ਕੁਮਾਰ ਬਟਾਲਵੀ ਵਲੋਂ :- ਬਿਰਹਾ ਤੁੰ ਸੁਲਤਾਨ
|
|
05 Jun 2010
|
|
|
|
ਗੀਤ....( Geet ) ਪੁਰੇ ਦੀਏ ਪੌਣੇਂ ਇਕ ਚੁੰਮਣ ਦੇ ਜਾ, ਛਿੱਟ ਸਾਰੀ ਦੇ ਜਾ ਖੁਸ਼ਬੋਈ ! ਅੱਜ ਸਾਨੂੰ ਪੁੰਨਿਆ ਦੀ- ਓਦਰੀ ਜਹੀ ਚਾਨਣੀ ਦੇ, ਹੋਰ ਨਹੀਉਂ ਵੇਖਦਾ ਨੀ ਕੋਈ ! ਅੱਜ ਮੇਰਾ ਬਿਰਹਾ ਨੀ- ਹੋਇਆ ਮੇਰਾ ਮਹਿਰਮ, ਪੀੜ ਸਹੇਲੜੀ ਸੂ ਹੋਈ ! ਕੰਬਿਆ ਸੂ ਅੱਜ ਕੁੜੇ- ਪਰਬਤ ਪਰਬਤ, ਵਣ ਵਣ ਰੱਤੜੀ ਸੂ ਰੋਈ ! ਸੁੱਕ ਬਣੇ ਸਾਗਰ- ਥਲ ਨੀ ਤਪੰਦੇ ਅੱਜ, ਫੁੱਲਾਂ ਚੋਂ ਸੁਗੰਧ ਅਜੇ ਮੋਈ ਗਗਨਾਂ ਦੇ ਰੁੱਖੋਂ ਅੱਜ- ਟੁੱਟੇ ਪੱਤੇ ਬਦਲਾਂ ਦੇ, ਟੇਪਾ ਟੇਪਾ ਚਾਨਣੀ ਸੂ ਚੋਈ ਅੱਜ ਤਾਂ ਨੀ ਕੁੜੇ- ਸਾਡੇ ਦਿਲ ਦਾ ਰਾਂਝਣਾ, ਖੋਹ ਸਾਥੋਂ ਲੈ ਗਿਆ ਈ ਕੋਈ ! ਅੱਜ ਮੇਰੇ ਪਿੰਡ ਦਿਆਂ- ਰਾਹਾਂ ਤੇ ਤਿਜ਼ਾਬ ਤਿੱਖਾ, ਲੰਘ ਗਿਆ ਡੋਹਲਦਾ ਈ ਕੋਈ ! ਸੋਈਓ ਹਾਲ ਹੋਇਆ ਅੱਜ- ਪਰੀਤ ਨੀ ਅਸਾਡੜੀ ਦਾ, ਠੱਕੇ ਮਾਰੀ ਕੰਮੀ ਜਿਵੇਂ ਕੋਈ ਨਾ ਤਾਂ ਨਿਕਰਮਣ- ਰਹੀ ਊ ਨੀ ਡੋਡੜੀ, ਨਾ ਤਾਂ ਮੁਟਿਆਰ ਖਿੜ ਹੋਈ ! ਫੁੱਲਾਂ ਦੇ ਖਰਾਸੇ- ਕਿਹੜੇ ਮਾਲੀ ਅੱਜ ਚੰਦਰੇ ਨੀ, ਤਿਤਲੀ ਮਲੂਕ ਜਹੀ ਜੋਈ ! ਹੂੰਘਦੇ ਨੇ ਕਾਹਨੂੰ ਭੌਰੇ ਜੂਹੀ ਦਿਆਂ ਫੁੱਲਾਂ ਉਤੇ, ਕਾਲੀ ਜਿਹੀ ਓਡ ਕੇ ਨੀ ਲੋਈ ! ਕਿਰਨਾਂ ਦਾ ਧਾਗਾ- ਸਾਨੂੰ ਲਹਿਰਾਂ ਦੀ ਸੂਈ ਵਿਚ ਨੈਣਾਂ ਵਾਲਾ ਪਾ ਦੇ ਅਜ ਕੋਈ ਲੱਭੇ ਨਾ ਨੀ ਨੱਕਾ- ਸਾਡੀ ਨੀਝ ਨਿਮਾਨੜੀ ਨੂੰ, ਰੋ ਰੋ ਅੱਜ ਧੁੰਦਲੀ ਸੂ ਹੋਈ ਸੱਦੀਂ ਨੀ ਛੀਂਬਾ ਕੋਈ- ਜਿਹੜਾ ਅਸਾਡੜੀ, ਮੰਨ ਲਵੇ ਅਜ ਅਰਜੋਈ ਠੇਕ ਦਵੇ ਲੇਖਾਂ ਦੀ ਜੋ ਕੋਰੀ ਚਾਦਰ, ਪਾ ਦੇ ਫੁੱਲ ਖੁਸ਼ੀ ਦਾ ਨੀ ਕੋਈ ! ਪੁਰੇ ਦੀਏ ਪੌਣੇਂ ਇਕ ਚੁੰਮਣ ਦੇ ਜਾ, ਛਿੱਟ ਸਾਰੀ ਦੇ ਜਾ ਖੁਸ਼ਬੋਈ ! ਅੱਜ ਸਾਨੂੰ ਪੁੰਨਿਆ ਦੀ- ਓਦਰੀ ਜਹੀ ਚਾਨਣੀ ਦੇ, ਹੋਰ ਨਹੀਉਂ ਵੇਖਦਾ ਨੀ ਕੋਈ ! ਸ਼ਿਵ ਕੁਮਾਰ ਬਟਾਲਵੀ ਵਿਚੋਂ : ਬਿਰਹਾ ਤੂੰ ਸੁਲਤਾਨ
|
|
05 Jun 2010
|
|
|
|
ਗਜ਼ਲ.....( Gazal ) ਮੈਨੂੰ ਤਾਂ ਮੇਰੇ ਦੋਸਤਾ ਮੇਰੇ ਗਮ ਨੇ ਮਾਰਿਐ ! ਹੈ ਝੂਠ ਤੇਰੀ ਦੋਸਤੀ ਦੇ ਦਮ ਨੇ ਮਾਰਿਐ ! ਮੈਨੂੰ ਤੇ ਜੇਠ ਹਾੜ ਤੇ ਕੋਈ ਨਹੀਂ ਗਿਲਾ, ਮੇਰੇ ਚਮਨ ਨੂੰ ਚੇਤ ਦੀ, ਸ਼ਬਨਮ ਨੇ ਮਾਰਿਐ ! ਮੱਸਿਆ ਦੀ ਕਾਲੀ ਰਾਤ ਦਾ, ਕੋਈ ਨਹੀਂ ਕਸੂਰ, ਸਾਗਰ ਨੂੰ ਉਹਦੀ ਆਪਣੀ, ਪੂਨਮ ਨੇ ਮਾਰਿਐ ! ਇਹ ਕੌਣ ਹੈ ਜੋ ਮੌਤ ਨੂੰ, ਬਦਨਾਮ ਕਰ ਰਿਹੈ ਇਨਸਾਨ ਨੂੰ ਇਨਸਾਨ ਦੇ, ਜਨਮ ਨੇ ਮਾਰਿਐ ! ਚੜਿਆ ਸੀ ਜੇਹੜਾ ਸੂਰਜਾ, ਡੁੱਬਣਾ ਸੀ ਉਸ ਜ਼ਰੂਰ ਕੋਈ ਝੂਠ ਕਹਿ ਰਿਹਾ ਹੈ, ਕਿ ਪੱਛਮ ਨੇ ਮਾਰਿਐ ! ਮੰਨਿਆ ਕਿ ਮੋਇਆਂ ਮਿਤਰਾਂ ਦਾ ਗਮ ਵੀ ਮਾਰਦੈ, ਬਹੁਤਾ ਪਰ ਇਸ ਦਿਖਾਵੇ ਦੇ, ਮਾਤਮ ਨੇ ਮਾਰਿਐ ! ਕਾਤਿਲ ਕੋਈ ਦੁਸ਼ਮਣ ਨਹੀਂ, ਮੈਂ ਠੀਕ ਆਖਦਾਂ, "ਸ਼ਿਵ" ਨੂੰ ਤਾਂ "ਸ਼ਿਵ" ਦੇ ਆਪਣੇ ਮਹਿਰਮ ਨੇ ਮਾਰਿਐ.......... ਸ਼ਿਵ ਕੁਮਾਰ ਬਟਾਲਵੀ ਵਿਚੋਂ : ਬਿਰਹਾ ਤੂੰ ਸੁਲਤਾਨ
|
|
05 Jun 2010
|
|
|
|
ਤਕਦੀਰ ਦੇ ਬਾਗੀਂ......Taqdeer de baagin..... ਆ ਸੱਜਣਾ ਤਕਦੀਰ ਦੇ ਬਾਗੀਂ, ਕੱਚੀਆਂ ਕਿਰਨਾਂ ਪੈਲੀਂ ਪਾਈਏ ! ਆ ਹੋਠਾਂ ਦੀ ਸੰਘਣੀ ਛਾਂਵੇ, ਸੋਹਲ ਮੁਸਕੜੀ ਬਣ ਸੌਂ ਜਾਈਏ ! ਆ ਨੈਣਾਂ ਦੇ ਨੀਲ-ਸਰਾਂ ਚੋਂ ਚੁਗ ਚੁਗ ਮਹਿੰਗੇ ਮੋਤੀ ਖਾਈਏ ! ਆ ਸੱਜਣਾ ਤਕਦੀਰ ਦੇ ਬਾਗੀਂ, ਕੱਚੀਆਂ ਕਿਰਨਾਂ ਪੈਲੀਂ ਪਾਈਏ ! ਆ ਸੱਜਣਾ ਤੇਰੇ ਸੌਂਫੀ ਸਾਹ ਦਾ, ਪੱਤਝੜ ਨੂੰ ਇਕ ਜਾਮ ਪਿਆਈਏ ! ਆ ਕਿਸਮਤ ਦੀ ਟਾਹਣੀ ਉੱਤੋਂ, ਅਕਲਾਂ ਦਾ ਅਜ ਕਾਗ ਉਡਾਈਏ ! ਆ ਅਜ ਖੁਸ਼ੀ-ਮਤੱਈ-ਮਾਂ ਦੇ, ਪੈਰੀਂ ਆਪਣੇ ਸੀਸ ਨਿਵਾਈਏ ! ਆ ਸੱਜਣਾ ਤਕਦੀਰ ਦੇ ਬਾਗੀਂ, ਕੱਚੀਆਂ ਕਿਰਨਾਂ ਪੈਲੀਂ ਪਾਈਏ ! ਆ ਸੱਜਣਾ ਅਜ ਮਹਿਕਾਂ ਕੋਲੋਂ, ਮਾਲੀ ਕੋਈ ਜਿਬਾ ਕਰਾਈਏ ! ਆ ਪੁੰਨਿਆਂ ਦੀ ਰਾਤੇ ਰੋਂਦੀ, ਚਕਵੀ ਕੋਈ ਮਾਰ ਮੁਕਾਈਏ ! ਆ ਉਮਰਾਂ ਦੀ ਚਾਦਰ ਉੱਤੇ, ਫੁੱਲ ਫੇਰਵੇਂ ਗਮ ਦੇ ਪਾਈਏ ! ਆ ਸੱਜਣਾ ਤਕਦੀਰ ਦੇ ਬਾਗੀਂ, ਕੱਚੀਆਂ ਕਿਰਨਾਂ ਪੈਲੀਂ ਪਾਈਏ ! ਆ ਸੱਜਣਾ ਹਰ ਸਾਹ ਦੇ ਮੱਥੇ, ਪੈੜਾਂ ਦੀ ਅਜ ਦੌਣੀ ਲਾਈਏ ! ਹਰ ਰਾਹੀ ਦੇ ਨੈਣਾਂ ਦੇ ਵਿਚ, ਚੁਟਕੀ ਚੁਟਕੀ ਚਾਨਣ ਪਾਈਏ ! ਹਰ ਮੰਜ਼ਲ ਦੇ ਪੈਰਾਂ ਦੇ ਵਿਚ ਸੂਲਾਂ ਦੀ ਪੰਜੇਵ ਪੁਆਈਏ ! ਆ ਸੱਜਣਾ ਤਕਦੀਰ ਦੇ ਬਾਗੀਂ, ਕੱਚੀਆਂ ਕਿਰਨਾਂ ਪੈਲੀਂ ਪਾਈਏ ! ਆ ਸੱਜਣਾ ਅਜ ਦਿਲ ਦੇ ਦਿਲ ਵਿਚ ਬਿਰਹੋਂ ਦਾ ਇਕ ਬੀਜ ਬਿਜਾਈਏ ! ਛਿੰਦੀਆਂ ਪੀੜਾਂ ਲਾਡਲੀਆਂ ਦੇ, ਆ ਯਾਦਾਂ ਤੋਂ ਸੀਸ ਗੁੰਦਾਈਏ ! ਆ ਸੱਜਣਾ ਅਜ ਦਿਲ ਦੀ ਸੇਜੇ, ਮੋਈਆਂ ਕਲੀਆਂ ਭੁੰਜੇ ਲਾਹੀਏ ! ਆ ਸੱਜਣਾ ਤਕਦੀਰ ਦੇ ਬਾਗੀਂ, ਕੱਚੀਆਂ ਕਿਰਨਾਂ ਪੈਲੀਂ ਪਾਈਏ ! ਆ ਸੱਜਣਾ ਅੱਜ ਗੀਤਾਂ ਕੋਲੋਂ, ਪੀੜ -ਕੰਜਕ ਦੇ ਪੈਰ ਧੁਆਈਏ ! ਆ ਅਜ ਕੰਡੀਆਂ ਦੇ ਕੰਨ ਵਿੱਨੀਏ, ਵਿੱਚ ਫੁੱਲਾਂ ਦੀਆਂ ਨੱਤੀਆਂ ਪਾਈਏ ! ਆ ਨੱਚੀਏ ਕੋਈ ਨਾਚ ਅਲੌਕਿਕ, ਸਾਹਾਂ ਦੀ ਮਿਰਦੰਗ ਬਜਾਈਏ ! ਆ ਸੱਜਣਾ ਤਕਦੀਰ ਦੇ ਬਾਗੀਂ, ਕੱਚੀਆਂ ਕਿਰਨਾਂ ਪੈਲੀਂ ਪਾਈਏ ! ਆ ਸੱਜਣਾ ਤਕਦੀਰ ਦੇ ਬਾਗੀਂ, ਕੱਚੀਆਂ ਕਿਰਨਾਂ ਪੈਲੀਂ ਪਾਈਏ ! ਆ ਹੋਠਾਂ ਦੀ ਸੰਘਣੀ ਛਾਂਵੇ, ਸੋਹਲ ਮੁਸਕੜੀ ਬਣ ਸੌਂ ਜਾਈਏ ! ਆ ਨੈਣਾਂ ਦੇ ਨੀਲ-ਸਰਾਂ ਚੋਂ ਚੁਗ ਚੁਗ ਮਹਿੰਗੇ ਮੋਤੀ ਖਾਈਏ ! ਆ ਸੱਜਣਾ ਤਕਦੀਰ ਦੇ ਬਾਗੀਂ, ਕੱਚੀਆਂ ਕਿਰਨਾਂ ਪੈਲੀਂ ਪਾਈਏ........ ਸ਼ਿਵ ਕੁਮਾਰ ਬਟਾਲਵੀ ਵਿਚੋਂ : ਬਿਰਹਾ ਤੂੰ ਸੁਲਤਾਨ
|
|
05 Jun 2010
|
|
|
|
|
|
|
|
|
|
|
|
|
|
|
|