ਬਿਰਹੋਂ ਦੀ ਜਲਨ-੩
ਸਾਡੀ ਕਲਰ ਭੋਇੰ ਵੇ ਲੋਕਾ ਕੋਈ ਨਾ ਫਸਲ ਕਰੇ ਨਾ ਕੋਈ ਇਸ ਨੂੰ ਗਹਿਣੇ ਲੈਂਦਾ ਨਾ ਕੋਈ ਠੇਕਾ ਭਰੇ
ਜਿਸਨੇ ਸਾਡੀ ਪੈਲੀ ਕੀਤੀ ਬੀਜ ਗਿਆ ਉਹ ਗਮ ਦੇ ਬੀ ਮਗਰੋਂ ਹੰਝੂਆਂ ਪਾਣੀ ਲਾਇਆ ਗਮ ਹੀ ਉੱਗ ਖੜੇ
ਗਮ ਦਾ ਬੂਟਾ ਵਧਿਆ ਫੁਲਿਆ ਖੂਬ ਹਵਾ ਉਸ ਮਾਣੀਮਗਰੋਂ ਉਸ ਨੂੰ ਫਲ ਵੀ ਲਗਾ ਦੁਖਾਂ ਨਾਲ ਜੜੇ
ਲਖ ਹਵਾਵਾਂ ਆਈਆਂ ਵੇ ਲੋਕਾ ਲਖ ਹਨੇਰੀ ਝੁਲੀ ਫਿਰ ਵੀ ਲੋਕਾ ਫਲ ਇਹ ਐਸਾ ਨਾ ਰਤੀ ਜਿਨ੍ਹਾ ਵੀ ਝੜੇ
ਇਹ ਫਲ ਅਸਾਂ ਨੇ ਖਾਧਾ ਲੋਕਾ ਦਿਲ 'ਚੋਂ ਉਠੀਆਂ ਚੀਸਾਂ ਸਾਥੋਂ ਇਹ ਚੀਸਾਂ ਸਹਿ ਨਾ ਹੋਵਣ ਜਾਣ ਸਮਝ ਹੁਣ ਮਰੇ
realy grt veer g
,,,,,tfs,,,,,,,,,,jionde vsde raho,,,,,,,,
ਬਹੁਤ ਖੂਬ ਬਾਈ ਜੀ ........ਇੱਦਾਂ ਹੀ ਲਿਖਦੇ ਰਹੋ ਜੀ
ਇਕਬਾਲ ਜੀ ਮਜ਼ਾ ਆ ਜਾਂਦਾ ਏ ਆਪ ਜੀ ਦੀ ਰਚਨਾ ਪੜ੍ਹਕੇ....ਜਾਰੀ ਰੱਖੋ ਇਹ ਸਿਲਸਿਲਾ
Ultimate Poetry......Bhut Khub....