Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭਖਦਾ ਮਸਲਾ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 
ਭਖਦਾ ਮਸਲਾ

 

ਭਖਦਾ ਮਸਲਾ : (ਰਾਧਾ ਸੁਆਮੀ ਡੇਰੇਦਾਰ ਦੀ ਆਮਦ, ਜੂਨ 84 ਦੀ ਯਾਦਗਾਰ ਦਾ ਵਿਰੋਧ ਅਤੇ ਜਨਰਲ ਬਰਾੜ ਉਪਰ ਹਮਲਾ)

ਸਾਰਅੰਸ਼

ਪਿਛਲੇ ਦਿਨਾਂ ਵਿੱਚ ਵਾਪਰੀਆਂ ਕੁਝ ਘਟਨਾਵਾਂ ਨੇ ਸਿੱਖ ਮਾਨਸਿਕਤਾ ਅੰਦਰ ਇਕ ਹਲਚਲ ਜਿਹੀ ਪੈਦਾ ਕੀਤੀ ਹੋਈ ਹੈ। ਰਾਧਾ ਸੁਆਮੀ ਡੇਰਾ ਮੁੱਖੀ ਦੀ ਆਮਦ ਅਤੇ ਸਿੱਖ ਚੇਤਨ ਵਰਗ ਦਾ ਕੋਈ ਪ੍ਰਤੀਕ੍ਰਮ ਨਾ ਆਉਣਾ ਅਤੇ ਮੀਡੀਏ ਵੱਲੋਂ ਵੀ ਖਾਸ ਕਰਕੇ ਸਿੱਖ ਵਿਰੋਧੀ ਕਲਮ ਨਵੀਸਾਂ ਵੱਲੋਂ ਇਸ ਅਹਿਮ ਪਹਿਲੂ ਨੂੰ ਚਰਚਾ ਦਾ ਵਿਸ਼ਾ ਨਾ ਬਣਾਉਣਾ ਅਤੇ ਨਾ ਹੀ ਕਾਲਮਨਵੀਸੀ ਵਿੱਚ ਕੋਈ ਜਗ੍ਹਾਂ ਦੇਣਾ, ਆਪਣੇ ਅੰਦਰ ਹੀ ਸ਼ੱਕ ਦੀਆਂ ਕਈ ਸੰਭਾਵਨਾਵਾਂ ਲਕੋਈ ਬੈਠਾ ਹੈ। ਇਸੇ ਸਮੇਂ ਦੌਰਾਨ ਹੀ ਇਕ ਨਵਗਠਿਤ ਹਿੰਦੂ ਸੰਸਥਾ ਵੱਲੋਂ ਜੂਨ 84 ਦੀ ਯਾਦਗਾਰ ਬਾਰੇ ਸਿੱਖ ਵਿਰੋਧੀ ਅਤੇ ਸਿੱਖ ਲਹਿਰ ਵਿਰੋਧੀ ਬਿਆਨ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕਰਨੇ ਅਤੇ ਸ੍ਰੀ ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ ਅੱਗੇ ਮੁਜ਼ਾਹਰੇ ਅਤੇ ਭੁੱਖ ਹੜਤਾਲ ਦੀਆਂ ਗਿੱਦੜ ਧਮਕੀਆਂ ਦੇਣੀਆਂ ਅਤੇ ਫਿਰ ਕੇਵਲ ਇਕ ਮੰਗ ਪੱਤਰ ਫੜਾ ਕੇ ਹੀ ਪੱਲਾ ਝਾੜ ਲੈਣਾ ਅਤੇ ਸਾਰੇ ਵਾਪਰੇ ਘਟਨਾਕ੍ਰਮ ਦੌਰਾਨ ਵਿਦੇਸ਼ੀ ਫੇਰੀ ਉਪਰ ਗਏ ਸਾਬਕਾ ਭਾਰਤੀ ਫ਼ੌਜੀ ਜਰਨੈਲ ਉਪਰ ਨਾਟਕੀ ਢੰਗ ਨਾਲ ਹਮਲਾ ਹੋਣਾ ਆਪਣੇ ਆਪ ਵਿੱਚ ਕਈ ਸਵਾਲਾਂ ਨੂੰ ਜਨਮ ਦੇ ਗਿਆ।

ਸੰਸਥਾ ‘ਇਤਿਹਾਸ’ ਵੱਲੋਂ ਭਾਵੇਂ ਕੁਝ ਤੰਦਾਂ ਨੂੰ ਖੋਲ੍ਹਣ ਦਾ ਯਤਨ ਕੀਤਾ ਗਿਆ ਹੈ ਪਰ ਵਧੇਰੇ ਸਵਾਲਾਂ ਦੇ ਜਵਾਬ ਅਜੇ ਵੀ ਕਿਤੇ ਨਾ ਕਿਤੇ ਖਿਆਲੀ ਘੁੰਮਣ ਘੇਰੀ ਵਿੱਚ ਹੀ ਫਸੇ ਪਏ ਹਨ। ਇਹਨਾਂ ਵਾਪਰੀਆਂ ਘਟਨਾਵਾਂ ਬਾਰੇ ਜੋ ਸੰਸਥਾ ਇਤਿਹਾਸ ਨੇ ਪੜਤਾਲ ਕੀਤੀ ਹੈ ਤੁਹਾਡੇ ਸਾਹਮਣੇ ਪੇਸ਼ ਹੈ ਪਰ ਇਹ ਸਾਰੀ ਪੜਤਾਲ ਕਿਸੇ ਨਤੀਜੇ ਦੀ ਸੂਚਕ ਨਹੀਂ, ਸਾਡੀ ਲਿਖਤ ਵਿੱਚ ਭੁਲੇਖਾ ਅਤੇ ਕਿਆਸਕਾਈਆਂ ਵੀ ਹੋ ਸਕਦੀਆਂ ਹਨ, ਕੋਈ ਵੀ ਉਸਾਰੂ ਖਿਆਲ ਲਿਖਤ ਨੂੰ ਪੜ੍ਹ ਕੇ ਪ੍ਰਗਟ ਹੋਵੇ ਤਾਂ ਸਾਡੇ ਨਾਲ ਸਾਂਝਾ ਜ਼ਰੂਰ ਕਰਨਾ।

ਤੁਹਾਡੇ ਵਿਚਾਰ ਦੀ ਉਡੀਕ ਵਿੱਚ,

ਡਾ:ਸੁਖਪ੍ਰੀਤ ਸਿੰਘ ਉਦੋਕੇ

 

08 Oct 2012

ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 

ਸਿੱਖ ਕੌਮ ਦੇ ਪਵਿੱਤਰ ਧਰਮ ਅਸਥਾਨ ਉਪਰ ਰਾਧਾ ਸੁਆਮੀ ਡੇਰੇ ਦੇ ਮੁੱਖੀ ਦੀ ਸ਼ਰਧਾਪੂਰਵਕ ਆਮਦ, ਅੱਤਵਾਦੀ ਹਿੰਦੂ ਜਥੇਬੰਦੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਜੂਨ 84 ਘੱਲੂਘਾਰੇ ਦੀ ਯਾਦ ਦਾ ਵਿਰੋਧ ਅਤੇ ਸਾਬਕਾ ਭਾਰਤੀ ਫ਼ੌਜ ਉਪਰ ਜਨਰਲ ਬਰਾੜ ਉਪਰ ਹੋਏ ਹਮਲੇ ਨੇ ਆਮ ਚੇਤੰਨ ਵਰਗ ਨੂੰ ਸੋਚਣ ਲਈ ਮਜ਼ਬੂਰ ਜ਼ਰੂਰ ਕੀਤਾ ਹੈ ਕਿ ਉਪਰ ਥੱਲੀ ਵਾਪਰੀਆਂ ਇਹ ਘਟਨਾਵਾਂ ਕਿਤੇ ਆਪਸ ਵਿੱਚ ਲੜੀਬੱਧ ਤਾਂ ਨਹੀਂ ਜਾਂ ਫਿਰ ਪਹਿਲੀ ਘਟਨਾਂ ਪ੍ਰਤੀ ਸਿੱਖਾਂ ਦੇ ਸੁਹਿਰਦ ਪ੍ਰਤੀਕਰਮ ਪ੍ਰਗਟ ਹੋਣ ਤੋਂ ਪਹਿਲਾਂ ਹੀ ਐਸਾ ਸਿੱਖ ਵਿਰੋਧੀ ਮਹੌਲ ਸਿਰਜ ਦਿੱਤਾ ਗਿਆ ਹੈ ਤਾਂ ਕਿ ਸਿੱਖ ਕੌਮ ਦਾ ਧਿਆਨ ਪਹਿਲੀ ਘਟਨਾ ਤੋਂ ਲਾਂਭੇ ਹੋ ਜਾਵੇ ਅਤੇ ਨਵੀ ਜਨਮ ਲੈਣ ਵਾਲੀ ਇਕ ਕੜੀ ਦਾ ਅੰਤ ਹੋ ਜਾਵੇ, ਦੂਸਰੀ ਘਟਨਾ ਅਤੇ ਤੀਸਰੀ ਘਟਨਾ ਦਾ ਸੰਬੰਧ ਆਪਸ ਵਿੱਚ ਜੋੜ ਕਿ ਵੇਖਿਆ ਜਾਵੇ ਤਾਂ ਮੁੱਖ ਨਿਸ਼ਾਨਾ ਵਿਸ਼ਵਵਿਆਪੀ ਪੱਧਰ ਉੱਪਰ ਸਿੱਖਾਂ ਨੂੰ ਅੱਤਵਾਦੀ/ ਵੱਖਵਾਦੀ ਸਾਬਿਤ ਕਰਨਾ ਹੈ।

ਸਭ ਤੋਂ ਪਹਿਲਾਂ ਅਸੀਂ ਆਪਣਾ ਧਿਆਨ ਜੇਕਰ ਰਾਧਾ ਸੁਆਮੀ ਡੇਰੇ ਦੇ ਮੁਖੀ ਦੀ ਫੇਰੀ ਵੱਲ ਕੇਂਦਰਿਤ ਕਰਕੇ ਵੇਖੀਏ ਤਾਂ ਉਸ ਡੇਰੇ ਦੇ ਮੁਖੀ ਦੀ ਇਕ ਸ਼ਰਧਾਵਾਨ ਮਨੁੱਖ ਵਾਂਗ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਮਦ ਨੇ ਚੇਤੰਨ ਵਰਗ ਨੂੰ ਕੁਝ ਗੱਲਾਂ ਸੋਚਣ ਲਈ ਮਜ਼ਬੂਰ ਜ਼ਰੂਰ ਕੀਤਾ ਹੈ।

ਇਹ ਡੇਰਾ ਪੰਜਾਬ ਦਾ ਹੀ ਨਹੀਂ ਸਗੋਂ ਭਾਰਤ ਦਾ ਸਭ ਤੋਂ ਅਹਿਮ ਡੇਰਾ ਹੈ ਜਿਸ ਦੀ ਆਰਥਿਕ ਅਵਸਥਾ, ਜਨ ਆਧਾਰ, ਰਾਜਨੀਤਕ ਪਹੁੰਚ ਅਤੇ ਆਰਥਿਕ ਵਸੀਲੇ ਬਹੁਤ ਹੀ ਪ੍ਰਭਾਵਸ਼ਾਲੀ ਹਨ। ਇਸ ਡੇਰੇ ਵੱਲੋਂ ਜਿਥੇ ਸਿੱਖ ਧਰਮ ਦੀ ਮਰਿਆਦਾ ਦੇ ਉਲਟ ਕੰਨ ਵਿੱਚ ਮੰਤਰ ਆਦਿਕ ਕਰਮ ਕੀਤੇ ਜਾਂਦੇ ਹਨ ਉਥੇ ਇਹ ਡੇਰਾ ਆਪਣੇ ਸੰਸਥਾਪਕਾਂ ਤੋਂ ਹੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਮੰਨਣ ਤੋਂ ਇਨਕਾਰੀ ਰਿਹਾ ਹੈ ਅਤੇ ਇਹਨਾਂ ਦੀਆਂ ਪ੍ਰਕਾਸ਼ਨਾਵਾਂ ਵਿੱਚ ਭਾਵੇਂ ਕਿ ਸਾਰੇ ਹਵਾਲੇ ਗੁਰਬਾਣੀ ਵਿੱਚੋਂ ਹੀ ਵਰਤੇ ਜਾਂਦੇ ਹਨ ਪ੍ਰੰਤੂ ਹਵਾਲਾ ਸਰੋਤ ਨਾਮਕਰਨ ਸਮੇਂ ‘ਆਦਿ ਗੰ੍ਰਥ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਭਾਵੇਂ ਕਿ ਡੇਰੇ ਵੱਲੋਂ ਕੀਤੇ ਜਾਂਦੇ ਹੋਰ ਵੀ ਕਈ ਕਰਮ ਗੁਰਮਤਿ ਮਰਿਆਦਾ ਅਨੁਸਾਰ ਨਹੀਂ ਹਨ ਪ੍ਰੰਤੂ ਨਸ਼ੇ ਦੀ ਵਿਰੋਧਤਾ, ਗਰੀਬਾਂ ਨੂੰ ਸਸਤਾ ਰਾਸ਼ਨ, ਅਤੇ ਸਿਹਤ ਸਹੂਲਤਾਂ ਆਦਿਕ ਕਰਕੇ ਇਸ ਡੇਰੇ ਦੇ ਸ਼ਰਧਾਲੂਆਂ ਦੀ ਗਿਣਤੀ ਚੋਖੀ ਹੈ ਅਤੇ ਸਹੂਲਤਾਂ ਦੇ ਲਾਲਚ ਵੱਲ ਹੀ ਇਸ ਡੇਰੇ ਨੇ ਦਲਿਤ ਵਰਗ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਿੱਚ ਅਹਿਮ ਸਫ਼ਲਤਾ ਪ੍ਰਾਪਤ ਕੀਤੀ।  ਲੋਕਾਈ ਦਾ ਆਕਰਸ਼ਨ ਅਤੇ ਇਕੱਠ ਜਿੱਥੇ ਕਿਸੇ ਡੇਰੇ ਦੀ ਆਰਥਿਕ ਮਜ਼ਬੂਤੀ ਦਾ ਸਾਧਨ ਹੁੰਦੇ ਹਨ ਉਥੇ ਉਹ ਰਾਜਨੀਤਕਾਂ ਲਈ ਵੀ ਵੋਟ ਬੈਂਕ ਹੋਣ ਕਰਕੇ ਉਹਨਾਂ ਨੂੰ ਵੀ ਬਹੁਤ ਪ੍ਰਭਾਵਿਤ ਕਰਦੇ ਹਨ।ਜਨ ਸਮੂਹ ਅਤੇ ਰਾਜਨੀਤਕ ਲੋਕਾਂ ਦੀ ਇਹਨਾਂ ਡੇਰਿਆਂ ਵਿੱਚ ਆਮਦ ਆਮ ਅਫ਼ਸਰਸ਼ਾਹੀ ਲਈ ਵੀ ਲਾਹੇਵੰਦ ਸਾਬਤ ਹੁੰਦੀ ਹੈ ਅਤੇ ਉਚ ਪ੍ਰਸ਼ਾਸ਼ਨਿਕ ਪੱਧਰ ਦੀ ਅਫਸਰਸ਼ਾਹੀ ਵੀ ਡੇਰੇਦਾਰੀ ਦੀ ਗ਼ੁਲਾਮੀ ਲਈ ਮਜ਼ਬੂਰ ਹੋ ਜਾਂਦੀ ਹੈ। ਜਨ ਸਮੂਹ, ਰਾਜਨੀਤਕ ਤਾਕਤ, ਡੇਰੇਦਾਰ ਅਤੇ ਅਫਸਰਸ਼ਾਹੀ ਜਦੋਂ ਇਕ ਸੂਤਰ ਵਿੱਚ ਪਿਰੋਏ ਜਾਂਦੇ ਹਨ ਤਾਂ ਕਾਰੋਬਾਰੀ ਅਤੇ ਅਮੀਰ ਤਬਕਾ ਵੀ ਆਪਣੀਆਂ ਕਾਰੋਬਾਰੀ ਗਰਜ਼ਾਂ ਲਈ ਡੇਰੇਦਾਰੀ ਤਬਕੇ ਦਾ ਦਾਸ ਬਣਦਾ ਹੈ ਜੋ ਕਿ ਆਪਣੇ ਕਾਲੇ ਧਨ ਨੂੰ ਸਫ਼ੇਦ ਕਰਨ ਲਈ ਦਾਨ ਰੂਪ ਫੰਡ ਦਿਲ ਖੋਲ੍ਹ ਕੇ ਦਿੰਦਾ ਹੈ।

ਰਾਧਾ ਸੁਆਮੀ ਡੇਰੇ ਵਿੱਚ  ਜਨ ਸਮੂਹ, ਰਾਜਨੀਤਕ ਤਾਕਤ , ਅਫਸਰਸ਼ਾਹੀ ਅਤੇ ਧਨਾਢ ਕਾਰੋਬਾਰੀਆਂ ਦੀ ਕਮੀ ਨਹੀਂ ਅਤੇ ਸਿੱਖ ਧਾਰਮਿਕ ਮਰਿਆਦਾ ਤੋਂ ਦੂਰ ਹੋਣ ਕਰਕੇ, ਸਿੱਖਾਂ ਦੇ ਧਰਮ ਕੇਂਦਰ ਦੇ ਦਾਇਰੇ ਵਿੱਚ ਬਣਿਆ ਇਹ ਡੇਰਾ ਸਿੱਖ ਵਿਰੋਧੀ ਗ਼ੈਰ ਸਿੱਖਾਂ ਲਈ ਵੀ ਰਾਮ ਬਾਣ ਹੈ ਅਤੇ ਇਹ ਵੀ ਕੋਈ ਅਤਿਕਥਨੀ ਨਹੀਂ ਕਿ ਪੰਜਾਬ ਵਿੱਚ ਪੈਦਾ ਹੋਏ ਹੋਰ ਕਈ ਕੰਨ-ਮੰਤਰ ਡੇਰਿਆਂ ਦੇ ਮੁੱਢਲੇ ਸੰਬੰਧ ਅਤੇ ਜੜ੍ਹਾਂ ਵੀ ਇਸ ਡੇਰੇ ਨਾਲ ਜੁੜੀਆਂ ਹੋਈਆਂ ਹਨ ਅਤੇ ਪੰਜਾਬ ਦਾ ਇਹ ਵੱਡੀ ਗਿਣਤੀ ਵਿੱਚ ਸਿੱਖ ਤਬਕਾ ਵੀ ਇਸ ਦੇ ਪ੍ਰਭਾਵ ਅਧੀਨ ਹੈ।

 

08 Oct 2012

ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 

ਪੰਜਾਬ ਦੇ ਬਾਕੀ ਸਿੱਖ ਵਿਰੋਧੀ ਡੇਰੇ ਜਿਵੇਂ ਬੂਟਾ ਸਿੰਘ ਤਰਨਤਾਰਨ, ਸੈਦਪੁਰ ਡੇਰਾ, ਸੱਚਾ ਸੌਦਾ ਡੇਰਾ, ਕਿਰਪਾਲ ਨਗਰ ਡੇਰਾ, ਮਾਨਵ ਦਿਆਲ ਡੇਰਾ ਸਾਰੇ ਹੀ ਇਸ ਡੇਰੇ ਦੀ ਹੀ ਉਪਜ ਹਨ ਅਤੇ ਇਹ ਡੇਰੇ ਸਿੱਖੀ ਦੇ ਦਾਇਰੇ ਤੋਂ ਕੋਹਾਂ ਦੂਰ ਹਨ ਅਤੇ ਆਮ ਸਿੱਖਾਂ ਨੂੰ ਗੁਰਮਤਿ ਵਿਚਾਰਧਾਰਾ ਤੋਂ ਦੂਰ ਲਿਜਾ ਕੇ ਗ਼ੈਰ ਸਿੱਖ ਬਿਪਰਵਾਦੀ ਜਨਤਾ ਦੀ ਵਾਹ-ਵਾਹ ਦੇ ਪਾਤਰ ਬਣੇ ਹੋਏ ਹਨ। ਬਿਆਸ ਡੇਰਾ ਮੁਖੀ ਦੀ ਆਮਦ ਜੇਕਰ ਉਸ ਦੀ ਆਪਣੀ ਹੋਂਦ ਦੇ ਨਜ਼ਰੀਏ ਤੋਂ ਵੇਖੀ ਜਾਵੇ ਤਾਂ ਅਤੇ ‘ ਜੋ ਸਰਣਿ ਆਏ ਤਿਸੁ ਕੰਠੁ ਲਾਇ’ ਦੀ ਭਾਵਨਾ ਅੰਦਰ ਵਾਚੀਏ ਤਾਂ ਕੁਝ ਗੱਲਾਂ ਦ੍ਰਿਸ਼ਟੀਗੋਚਰ ਹਨ:

-    ਉਸ ਦੀ ਆਮਦ ਨੇ ਇਹ ਸਿੱਧ ਕੀਤਾ ਕਿ ਸ਼ਬਦ ਕੋਈ ਕੰਨ-ਮੰਤਰ ਨਹੀਂ, ਬਲਕਿ ਸ਼ਬਦ ਗੁਰੂ ਹੈ।

-    ਉਸ ਨੇ ਮਾਨਸਿਕ ਤੌਰ ’ਤੇ ਸਵੀਕਾਰ ਕੀਤਾ ਕਿ ਸ਼ਬਦ ਗੁਰੂ ਨੂੰ ਹੀ ਨਤਮਸਤਕ ਹੋਇਆ ਜਾ ਸਕਦਾ ਹੈ।

-    ਆਪਣੇ ਡੇਰੇ ਦੀਆਂ ਕੱਚੀਆਂ ਧਾਰਨਾਵਾਂ ਦੇ ਉਲਟ ਉਸ ਨੇ ਹਰਿਮੰਦਰ ਸਾਹਿਬ ਵਿੱਚ ਕੀਰਤਨ ਸਰਵਣ ਕੀਤਾ।

ਇਹ ਕੋਈ ਛੋਟੀ ਘਟਨਾ ਨਹੀਂ ਹੈ ਕਿ ਏਡੇ ਵੱਡੇ ਪਸਾਰੇ ਵਾਲੇ ਡੇਰੇ ਦੇ ਮੁੱਖੀ ਜਿਸ ਦਾ ਜਨ ਅਧਾਰ ਬਹੁਤ ਹੀ ਵਿਸ਼ਾਲ ਹੋਵੇ ਅਤੇ ਗ਼ੈਰ ਸਿੱਖਾਂ ਵਿੱਚ ਇਕ ਵਿਸ਼ੇਸ਼ ਜਗ੍ਹਾਂ ਵੀ ਬਣਾਈ ਹੋਵੇ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਕੁਝ ਗੱਲਾਂ ਜ਼ਰੂਰ ਸੋਚੇਗਾ ਕਿ ਉਸ ਦੇ ਪੈਰੋਕਾਰਾਂ ਅੰਦਰ ਕਿਤੇ ਇਹ ਭਾਵਨਾ ਨਾ ਜਨਮ ਲੈ ਲਵੇ ਕਿ,

-    ਸਾਨੂੰ ਕੰਨਾਂ ਵਿੱਚ ਸ਼ਬਦ ਮੰਤਰ ਦੇਣ ਵਾਲਾ ਸਾਡਾ ਰੂਹਾਨੀ ਆਗੂ ਖੁਦ ਸ਼ਬਦ ਗੁਰੂ ਨੂੰ ਨਤਮਸਤਕ ਹੋ ਰਿਹਾ ਹੈ।

-    ਜੇਕਰ ਮਾਨਸਿਕ ਤੌਰ ’ਤੇ ਸਾਡੇ ਗੁਰੂ ਨੇ ਹੀ ਸ਼ਬਦ ਗੁਰੂ ਨੂੰ ਸਮਰਪਣ ਕਰ ਦਿੱਤਾ ਹੈ ਤਾਂ ਸਾਡਾ ਗੁਰੂ ਹੁਣ ਕੌਣ ਹੈ?

-    ਜੇਕਰ ਸਾਡਾ ਰੂਹਾਨੀ ਗੁਰੂ ਸ਼ਬਦ ਗੁਰੂ ਨੂੰ ਨਤਮਸਤਕ ਹੋ ਗਿਆ ਹੈ ਤਾਂ ਇਸ ਤੋਂ ਭਾਵ ਹੈ ਕਿ ਸਾਡੇ ਪਹਿਲੇ ਮਰਹੂਮ ਗੁਰੂ ਸ਼ਬਦ ਗੁਰੂ ਨੂੰ ਆਦਿ ਗ੍ਰੰਥ ਲਿਖਕੇ ਭੁੱਲ ਕਰਦੇ ਰਹੇ ਹਨ।

-    ਕੀ ਕਿਸੇ ਰਾਜਨੀਤਕ ਸਾਂਝ/ ਰਿਸ਼ਤੇਦਾਰੀ ਨੂੰ ਨਿਭਾੳੇੁਂਦਾ ਸਾਡਾ ‘ਰੂਹਾਨੀ ਗੁਰੂ’ ਹੁਣ ਕਿਤੇ ਸਾਨੂੰ ਲਵਾਰਿਸ ਤਾਂ ਨਹੀਂ ਛੱਡ ਜਾਵੇਗਾ?

ਸੋ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਪਹਿਲਾਂ ਡੇਰੇ ਮੁੱਖੀ ਦੇ ਮਨ ਅੰਦਰ ਇਕ ਨਹੀਂ ਬਲਕਿ ਇਸ ਤਰ੍ਹਾਂ ਦੇ ਸੈਂਕੜੇ ਸਵਾਲ ਹੀ ਉਸਦੀ ਮਾਨਸਿਕ ਸਤਾ ਉਪਰ ਉੱਭਰੇ ਹੋਣਗੇ ਪਰ ਉਸ ਵੱਲੋਂ ਲਏ ਇਸ ਫੈਸਲੇ ਪ੍ਰਤੀ ਮੇਰੇ ਖਿਆਲ ਅਨੁਸਾਰ ਹਰ ਸਿੱਖ ਦਾ ਫ਼ਰਜ ਬਣਦਾ ਸੀ ਕਿ ਉਸ ਦੀ ਆਮਦ ਨੂੰ ਸਾਰਥਿਕ ਰੂਪ ਵਿੱਚ ਵੇਖਦਾ। ਵੈਸੇ ਉਸ ਦੀ ਕੇਵਲ ਆਮਦ ਨੇ ਹੀ ਆਮ ਸਾਧਾਰਨ ਸਿੱਖ ਨੂੰ ਏਨਾ ਕੁ ਬਲ ਜ਼ਰੂਰ ਦਿੱਤਾ ਹੈ ਕਿ ਉਹ ਡੇਰੇਦਾਰ ਦੇ ਅਨੁਆਈਆਂ ਨੂੰ ਇਹ ਗੱਲ ਜ਼ੁਰਅਤ ਨਾਲ ਕਹਿਣ ਦੇ ਕਾਬਿਲ ਹੋ ਗਏ ਹਨ ਕਿ ਤੁਹਾਨੂੰ ਕੰਨਾਂ ਵਿੱਚ ਪੰਜ ਸ਼ਬਦੀ ਨਾਮ ਦੇਣ ਵਾਲਾ ਤੁਹਾਡਾ ਰਹਿਬਰ ਆਪਣੀ ਝੋਲੀ ਤਾਂ ਸ਼ਬਦ ਗੁਰੂ ਅੱਗੇ ਵਿਛਾਉਂਦਾ ਹੈ।

08 Oct 2012

ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 

ਹੁਣ ਜੇਕਰ ਇਸ ਪ੍ਰਤੀ ਗ਼ੈਰ ਸਿੱਖ ਬਿਪਰਵਾਦੀ ਜਮਾਤ ਦਾ ਨਜ਼ਰੀਆਂ ਵਾਚੀਏ ਤਾਂ ਉਹਨਾਂ ਨੂੰ ਇਹ ਗੱਲ ਕਿਵੇਂ ਗਵਾਰਾ ਹੋ ਸਕਦੀ ਹੈ ਕਿ ਡੇਰਾ ਮੁੱਖੀ ਸਿੱਖ ਸੰਗਤ ਦਾ ਹਿੱਸਾ ਬਣ ਜਾਵੇ। ਬਿਪਰਵਾਦੀ ਜਥੇਬੰਦੀਆਂ ਤਾਂ ਹਮੇਸ਼ਾਂ ਹੀ ਸਿੱਖ ਧਰਮ ਵਿਰੋਧੀ ਡੇਰਾਦਾਰੀ ਪ੍ਰਥਾ ਨੂੰ ਹਵਾ ਦਿੰਦੀਆਂ ਰਹੀਆਂ ਹਨ। ਪਹਿਲੇ ਤਿੰਨ/ ਚਾਰ ਦਹਾਕਿਆਂ ਵਿੱਚ ਵਾਪਰੀਆਂ ਪੰਥ ਵਿਰੋਧੀ ਘਟਨਾਵਾਂ ਦਾ ਅਧਿਐਨ ਕਰੀਏ ਤਾਂ ਕੋਈ ਅਤਿਕਥਨੀ ਨਹੀਂ ਕਿ ਹਰ ਡੇਰੇ ਨੂੰ ਸਿੱਖ ਵਿਰੋਧੀ ਬਿਪਰਵਾਦੀ ਜਥੇਬੰਦੀਆਂ ਦੀ ਪੁਸ਼ਤਪਨਾਹੀ ਹੈ ਉਹ ਚਾਹੇ ਆਸ਼ੂਤੋਸ਼ ਹੋਵੇ, ਜਾਂ ਭਨਿਆਰਾ ਜਾਂ ਗੁਰਮੀਤ ਰਾਮ ਰਹੀਮ।

ਰਾਧਾ ਸੁਆਮੀ ਡੇਰਾ ਮੁਖੀ ਦੀ ਆਮਦ ਉਪਰ ਸਿੱਖ ਚੇਤੰਨ ਵਰਗ ਅਜੇ ਅਪਣੇ ਪ੍ਰਤੀਕਰਮ ਬਾਰੇ ਮਾਨਸਿਕ ਸਾਗਰ ਵਿੱਚ ਉਠ ਰਹੀਆਂ ਲਹਿਰਾਂ ਦਾ ਵਿਸ਼ਲੇਸ਼ਣ ਹੀ ਕਰ ਰਿਹਾ ਸੀ ਕਿ ਇਕ ਦਮ ਕੁਝ ਹਿੰਦੂ ਜਥੇਬੰਦੀਆਂ ਦੀ ਬੇਤੁੱਕੀ ਬਿਆਨਬਾਜ਼ੀ ਨੇ ਸਿੱਖ ਮਾਨਸਿਕਤਾ ਨੂੰ ਝੰਜੋੜ ਕਿ ਰੱਖ ਦਿੱਤਾ।

ਇਹ ਮਸਲਾ ਸੀ ਸ੍ਰੀ ਹਰਿਮੰਦਰ ਸਾਹਿਬ ਅੰਦਰ ਜੂਨ 1984 ਦੇ ਘੱਲੂਘਾਰੇ ਦੀ ਯਾਦ ਵਿੱਚ ਬਣ ਰਹੀ ਯਾਦਗਾਰ ਦੀ ਵਿਰੋਧਤਾ ਦਾ, ਜਿਸ ਵਿੱਚ ਬੜੇ ਹੀ ਸਾਜ਼ਿਸ਼ੀ ਰੂਪ ਵਿੱਚ ਇਕ ਦਮ ਨਵਗਠਿਤ ਇਕ ਜਥੇਬੰਦੀ ‘ਅਖਿਲ ਭਾਰਤੀ ਧਰਮ ਸੰਸਥਾਨ ਪਵਿੱਤਰੀ ਕਰਨ ਸੱਤਿਆ ਗ੍ਰਹਿ ਮਿਸ਼ਨ’ ਉਭਰ ਕੇ ਸਾਹਮਣੇ ਆਈ। ਇਸ ਜਥੇਬੰਦੀ ਦੀ ਸਿੱਖ ਵਿਰੋਧੀ ਬਿਆਨਬਾਜ਼ੀ ਜੋ ਕਿ ਅਤਿ ਘਟੀਆ ਕਿਸਮ ਦੀ ਸੀ ਨੇ ਸਾਰੇ ਚੇਤੰਨ ਵਰਗ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਤੇ ਡੇਰੇ ਮੁੱਖੀ ਦੀ ਆਮਦ ਪ੍ਰਤੀ ਪ੍ਰਤੀਕਰਮ ਦੀ ਸੋਚ ਨੇ ਤਕਰੀਬਨ ਉਦਾਸੀਨਤਾ ਦਾ ਮੋੜ ਲੈ ਲਿਆ।

ਹਿੰਦੂਤਵੀ ਮਾਨਸਿਕਤਾ ਵਿੱਚ ਸਿੱਖ ਵਿਰੋਧੀ ਅੰਸ਼ ਦਾ ਪ੍ਰਗਟਾਅ ਕੋਈ ਨਵੀਂ ਕ੍ਰਿਆ ਜਾਂ ਨਵਾਂ ਪ੍ਰਗਟਾਅ ਨਹੀਂ ਹੈ, ਇਹਨਾਂ ਦੀਆਂ ਨੀਤੀਆਂ ਤਾਂ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਬਾਦਸਤੂਰ ਜਾਰੀ ਹਨ। ਹੁਣ ਜਿਥੇ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਦਾ ਮਸਲਾ ਹੈ ਤਾਂ ਜਿਸ ਰੂਪ ਵਿੱਚ ਇਹਨਾਂ ਵੱਲੋਂ ਉਕਸਾਊ ਅਤੇ ਭੜਕਾਊ ਰੂਪ ਵਿੱਚ ਇਸ ਮਸਲੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਸ ਤੋਂ ਇਹਨਾਂ ਦੀ ਸਿੱਖ ਵਿਰੋਧੀ ਮਾਨਸਿਕਤਾ ਡੁੱਲ ਡੁੱਲ ਪੈ ਰਹੀ ਹੈ। ਯਾਦਗਾਰ ਬਣਾਉਂਣਾ ਸਿੱਖਾਂ ਦਾ ਆਪਣਾ ਕੌਮੀ ਮਸਲਾ ਹੈ ਅਤੇ ਉਸ ਬਾਰੇ ਵੈਸੇ ਤਾਂ ਕਿਸੇ ਨੂੰ ਬਿਆਨਬਾਜ਼ੀ ਦਾ ਕੋਈ ਹੱਕ ਨਹੀਂ ਪ੍ਰੰਤੂ ਫਿਰ ਵੀ ਇਹਨਾਂ ਸਿੱਖ ਵਿਰੋਧੀਆਂ ਨੇ ਜੇਕਰ ਵਿਰੋਧਤਾ ਹੀ ਕਰਨੀ ਹੈ ਤਾਂ ਕਿਸੇ ਜਨਤਕ ਮੰਚ ਉਪਰ ਉਸਾਰੂ ਬਹਿਸ ਵਾਸਤੇ ਜ਼ਰੂਰ ਆਉਣ ਤਾਂ ਜੋ ਅਸੀਂ ਵੀ ਆਪਣਾ ਦਰਦ ਸੁਣਾ ਸਕੀਏ ਕਿ ਪੰਜਾਬ ਦੇ ਸ਼ਹਿਜਾਦੇ ਹਥਿਆਰ ਚੁੱਕਣ ਲਈ ਮਜ਼ਬੂਰ ਕਿਉਂ ਹੋਏ ਅਤੇ ਤੁਹਾਡੀ ਬੇਇਨਸਾਫ਼ ਨਿਆਂ ਪ੍ਰਣਾਲੀ ਨੇ ਸਾਡੇ ਹੱਥਾਂ ਵਿੱਚ ਕਲਮਾਂ ਦੀ ਜਗ੍ਹਾਂ ਰਾਈਫ਼ਲਾਂ ਫੜਾਈਆਂ।

ਸ਼ਹੀਦਾਂ ਦੀ ਯਾਦਗਾਰ ਤੋਂ ਪਹਿਲਾਂ ਸ਼ਹੀਦ ਸ਼ਬਦ ਦੇ ਫ਼ਲਸਫੇ ਨੂੰ ਸਮਝਣਾ ਅਤਿ ਜ਼ਰੂਰੀ ਹੈ ਕਿਉਂਕਿ ਗੁਰਮਤਿ ਵਿਚਾਰਧਾਰਾ ਅੰਦਰ ਸ਼ਹੀਦ ਦਾ ਦਰਜਾ ਅਹਿਮ ਅਤੇ ਪਾਕ-ਪਵਿੱਤਰ ਹੈ। ਪ੍ਰੰਤੂ ਅੱਜ ਦੀ ਰਾਜਸੀ ਬੋਲੀ ਵਿੱਚ ਵੇਖਿਆ ਜਾਵੇ ਤਾਂ ਆਪਣਾ ਮਰਿਆ ਸ਼ਹੀਦ ਹੈ ਅਤੇ ਦੁਸ਼ਮਣ ਦਾ ਮਰਿਆ ਹਲਾਕ ਹੈ।

ਜਦੋਂ ਤੋਂ ਹੀ ਕੌਮ ਅੰਦਰ ਜੂਨ 1984 ਦੇ ਘੱਲੂਘਾਰੇ ਨੂੰ ਯਾਦ ਵਜੋਂ ਮਨਾਉਣ ਦਾ ਸੰਕਲਪ ਦ੍ਰਿੜ ਹੋ ਰਿਹਾ ਹੈ ਤਿਉਂ-ਤਿਉਂ ਹੀ ਇਸ ਘੱਲੂਘਾਰੇ ਦੇ ਕਾਰਨਾਂ, ਸਿੱਖ ਕੌਮ ਦੀ ਨਸਲਕੁਸ਼ੀ ਅਤੇ  ਭਾਰਤੀ ਹਕੂਮਤ ਦੇ ਸਿੱਖਾਂ ਪ੍ਰਤੀ ਵਿਤਕਰੇ ਭਰਪੂਰ ਨਜ਼ਰੀਏ ਬਾਰੇ ਕਲਮ ਅਜ਼ਮਾਈ ਦਾ ਦੌਰ ਸ਼ੁਰੂ ਹੋਇਆ ਹੈ ਅਤੇ ਹਰ ਵਰਤਾਰੇ ਦੀਆਂ ਪਰਤਾਂ ਲਮਹਾ-ਲਮਹਾ ਖੁੱਲ੍ਹ ਰਹੀਆਂ ਹਨ। ਪਰ ਇਸ ਦੇ ਨਾਲ ਹੀ ਹਿੰਦੂਤਵੀ ਮਾਨਸਿਕਤਾ ਵਿੱਚੋਂ ਬਾਰ-ਬਾਰ ਸਿੱਖ ਕੌਮ ਪ੍ਰਤੀ ਨਫ਼ਰਤ ਦਾ ਇਜ਼ਹਾਰ ਵੀ ਚਰਮ ਸੀਮਾਂ ਉਪਰ ਪਹੁੰਚਦਾ ਜਾ ਰਿਹਾ ਹੈ।

08 Oct 2012

ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 

ਸੰਨ 2010 ਵਿੱਚ ਜਦੋਂ ਸਿੱਖ ਕੌਮ ਇਸ ਘੱਲੂਘਾਰੇ ਦੀ ਯਾਦ ਵਿੱਚ ਮਾਰਚ ਕੱਢਣ ਦਾ ਆਯੋਜਨ ਕਰ ਰਹੀ ਸੀ ਉਸ ਸਮੇਂ ਸ਼ਿਵ ਸੈਨਾ ਦੇ ਪਵਨ ਗੁਪਤਾ ਵੱਲੋਂ ਇਹ ਸੁਰਖੀਆਂ ਅਖ਼ਬਾਰਾਂ ਦਾ ਸ਼ਿੰਗਾਰ ਬਣ ਰਹੀਆਂ ਸਨ ਕਿ ਜਿੱਥੇ-ਜਿੱਥੇ ਵੀ ਪੁਲਿਸ/ ਫ਼ੌਜ ਨੇ ਸਿੱਖ ਮਾਰੇ ਹਨ ਉਹਨਾਂ ਦੀਆਂ ਯਾਦਾਂ ਨਹੀਂ ਸਥਾਪਤ ਕਰਨ ਦੇਵਾਂਗੇ ਕਿਉਂਕਿ ਉਹ ਸਾਰੇ ਅੱਤਵਾਦੀ ਸਨ। ਉਹਨਾਂ ਦਿਨਾਂ ਵਿੱਚ ਹੀ ਹਿੰਦੂ ਤਖ਼ਤ ਨਾਮਕ ਜਥੇਬੰਦੀ ਸਾਹਮਣੇ ਆਈ ਅਤੇ ਉਸ ਨੇ ਅਕਾਲ ਤਖ਼ਤ ਢਾਹੁਣ ਨੂੰ ਸਹੀ ਸਾਬਤ ਕਰਨ ਲਈ 5 ਜੂਨ 2010 ਨੂੰ ‘ਹਿੰਦੂ ਵਿਜੈ ਦਿਵਸ’ ਮਨਾਇਆ ਅਤੇ 1000 ਦੇ ਕਰੀਬ ਨੌਜਵਾਨ ਭਰਤੀ ਕਰਕੇ ‘ਹਿੰਦੂ ਧਰਮ ਰਕਸ਼ਾਂ ਵੀਰ’ ਦੀਆਂ ਉਪਾਧੀਆਂ ਦਿੱਤੀਆਂ।ਹੁਣ ਫਿਰ ਜਦੋਂ ਸਿੱਖ ਕੌਮ ਵੱਲੋਂ ਘੱਲੂਘਾਰਾ ਜੂਨ 84 ਦੀ ਯਾਦਗਾਰ ਦਾ ਅਰੰਭ ਕੀਤਾ ਗਿਆ ਹੈ ਤਾਂ ਸੰਘ ਅਧੀਨ ਹਿੰਦੂਤਵੀ ਜਥੇਬੰਦੀਆਂ ਨੂੰ ਦਿਨ ਰਾਤ ਸ਼ਾਇਦ ਕੋਈ ਚਿੰਤਾ ਸਤਾ ਰਹੀ ਹੈ। ਭਾਜਪਾ ਭਾਵੇਂ ਇਸ ਯਾਦਗਾਰ ਦੀ ਵਿਰੋਧੀ ਹੈ ਅਤੇ ਉਹ ਸੱਤਾ ਦਾ ਸੁਖ ਵੀ ਨਹੀਂ ਛੱਡਣਾ ਚਾਹੁੰਦੀ ਪ੍ਰੰਤੂ ਯਾਦਗਾਰ ਦੇ ਮੁੱਦੇ ਉਪਰ ਉਸਦੀ ਨਫ਼ਰਤ ਅਤੇ ਪੰਥ ਵਿਰੋਧਤਾ ਜੱਗ ਜ਼ਾਹਿਰ ਹੈ। ਵਿਚਾਰਨ ਦਾ ਮੁੱਦਾ ਇਹ ਹੈ ਕਿ ਘੱਲੂਘਾਰੇ ਦੀ ਯਾਦ ਦਾ ਵਜ਼ੂਦ ਵਿੱਚ ਆਉਣਾ ਇਹਨਾਂ ਨੂੰ ਬਾਰ-ਬਾਰ ਸਤਾ ਕਿਉਂ ਰਿਹਾ ਹੈ।

ਦਰਅਸਲ ਹਰ ਮਨੁੱਖ ਨੂੰ ਉਸ ਅਹਿਸਾਸ ਤੋਂ ਡਰ ਪੈਦਾ ਹੁੰਦਾ ਹੈ ਅਤੇ ਨਮੋਸ਼ੀ ਮਹਿਸੂਸ ਕਰਦਾ ਹੈ ਜਿਸ ਵਿੱਚ ਉਸਨੂੰ ਆਪਣੀ ਹਾਰ ਦਾ ਅਕਸ ਨਜ਼ਰ ਆਉਂਦਾ ਹੈ। ਇਸ ਕਾਰਨ ਹੀ ਮਨੁੱਖ ਨੈਤਿਕ ਤੌਰ ’ਤੇ ਬਹੁਤ ਘੱਟ ਹੀ ਐਸੀਆਂ ਹਾਰਾਂ ਸਵੀਕਾਰ ਕਰਦਾ ਹੈ।

ਇਸਲਾਮ ਦੀ ਧਰਤੀ ਅਫ਼ਗਾਨਿਸਤਾਨ ਦੀ ਹਿੱਕ ਉਪਰ ਖੜੇ ਬਾਮਿਆਨ ਵਿਖੇ ਬੁੱਧ ਦੇ ਬੁੱਤ ਇਸਲਾਮ ਦੀ ਹਾਰ ਦਾ ਅਕਸ ਘੜਦੇ ਹਨ ਅਤੇ ਬੁੱਤ ਸ਼ਿਕਨ ਕੌਮ ਦੀ ਹਿੱਕ ਉਪਰ ਬੁੱਤ ਪ੍ਰਸਤ ਬੋਧੀ ਕੌਮ ਦੇ ਬੁੱਤ ਸੱਪ ਵਾਂਗ ਲੇਟਦੇ ਸਨ। ਇਸਲਾਮੀ ਨੇ ਬੁੱਧ ਦੇ ਪੱਥਰ ਦੇ ਬੁੱਤ ਤੋੜੇ ਪਰ ਬੋਧੀਆਂ ਦੀ ਮਾਨਸਿਕਤਾ ਅੰਦਰੋਂ ਬੁੱਧ ਦਾ ਬੁੱਤ ਨਾ ਕੱਢ ਸਕੇ। ਅਕਾਲ ਤਖ਼ਤ ਸਾਹਿਬ ਜਾਂ ਹਰਿਮੰਦਰ ਸਾਹਿਬ ਸਿੱਖ ਦੀ ਧਾਰਮਿਕ ਮਾਨਸਿਕਤਾ ਦਾ ਮਰਕਜ਼ ਹੈ ਅਤੇ ਕੋਈ ਸ਼ੱਕ ਨਹੀਂ ਕਿ ਦੁਨਿਆਵੀ ਸਲਤਨਤਾਂ ਦੇ ਤਖ਼ਤ ਹਮੇਸ਼ਾਂ ਹੀ ਇਸ ਦੇ ਵਿਰੋਧੀ ਰਹੇ ਹਨ ਪ੍ਰੰਤੂ ਇਸ ਦੀ ਇਮਾਰਤ ਢਹਿਣ ਨਾਲ ਕਦੀ ਕੌਮ ਵਿੱਚ ਢਹਿਦੀ ਕਲਾ ਨਹੀਂ ਆਈ ਬਲਕਿ ਹਮੇਸ਼ਾਂ ਹੀ ਚੜ੍ਹਦੀ ਕਲਾ ਦਾ ਜਜ਼ਬਾ ਪ੍ਰਚੰਡ ਹੋਇਆ ਹੈ।

ਇਸ ਨਵਗਠਿਤ ਹਿੰਦੂਤਵੀ ਜਥੇਬੰਦੀ ਵੱਲੋਂ ਅਕਸ਼ਰਧਾਮ ਮੰਦਰ, ਹਜ਼ਰਤ ਬੱਲ ਅਤੇ ਅਕਾਲ ਤਖ਼ਤ ਸਾਹਿਬ ਨੂੰ ਇਕ ਸੂਤਰ ਵਿੱਚ ਪਿਰੋਕੇ ਪੇਸ਼ ਕੀਤਾ ਗਿਆ ਹੈ। ਇਹ ਲੋਕ ਸ਼ਾਇਦ ਸਿੱਖ ਸਿਧਾਂਤਾਂ ਤੋਂ ਅਨਜਾਣ ਹਨ ਕਿ ਅਕਸ਼ਰਧਾਮ ਅਤੇ ਹਜ਼ਰਤ ਬੱਲ ਵਿੱਚ ਪਨਾਹ ਲਈ ਬੈਠੇ ਵਿਦੇਸ਼ੀ ਅਤਵਾਦੀ ਸਨ, ਉਹਨਾਂ ਸ਼ਰਧਾਲੂ ਬੰਧਕ ਬਣਾਏ ਸਨ ਅਤੇ ਆਪਣੇ ਬਚਾਅ ਲਈ ਲੜ ਰਹੇ ਸਨ ਅਤੇ ਉਹਨਾਂ ਨੂੰ ਕੱਢਣ ਲਈ ਸਰਕਾਰੀ ਤਾਕਤ ਵੀ ਬਹੁਤ ਘੱਟ ਇਸਤੇਮਾਲ ਕੀਤੀ ਜਾ ਰਹੀ ਸੀ। ਪਰ ਦੂਸਰੇ ਪਾਸੇ ਜੂਨ 1984 ਵਿੱਚ ਖ਼ਾਲਸਾ ਪੰਥ ਆਪਣੇ ਹੱਕਾਂ ਦੀ ਲੜਾਈ ਲਈ ਤੱਤਪਰ ਸੀ, ਸ਼ਰਧਾਲੂਆਂ ਨੂੰ ਬੰਧਕ ਨਹੀਂ ਬਣਾਇਆ, ਆਪਣੀ ਰੱਖਿਆ ਲਈ ਨਹੀਂ ਬਲਕਿ ਧਰਮ ਸਥਾਨ ਦੀ ਰੱਖਿਆ ਲਈ ਜਾਨਾਂ ਹੂਲ ਕੇ ਲੜ ਰਿਹਾ ਸੀ। ਅਤੇ ਦੂਸਰੇ ਪਾਸੇ ਭਾਰਤੀ ਫ਼ੌਜ ਨੇ ਨਿਰਦੋਸ਼ ਸ਼ਰਧਾਲੂ ਕਤਲ ਕੀਤੇ, ਬੀਬੀਆ ਦੀ ਬੇਪਤੀ ਕੀਤੀ, ਪਵਿੱਤਰ ਧਰਮ ਗੰ੍ਰਥ ਬੇਅਦਬ ਕੀਤੇ, ਬੱਚੇ ਅਤੇ ਬੁੱਢੇ ਕੋਹ-ਕੋਹ ਕੇ ਮਾਰੇ, ਤੋਸ਼ਾਖਾਨਾ ਲੁਟਿਆ, ਲਾਇਬ੍ਰੇਰੀ ਸਾੜੀ, ਪਵਿੱਤਰ ਧਰਮ ਸਥਾਨ ਅੰਦਰ ਸ਼ਰਾਬਾਂ-ਸਿਗਰਟਾਂ ਪੀਤੀਆਂ, ਪਰ ਕੀ ਹਜ਼ਰਤ ਬਲ ਅਤੇ ਅਕਸ਼ਰਧਾਮ ਵਿਖੇ ਵੀ ਭਾਰਤੀ ਫ਼ੌਜ ਨੇ ਇਹ ਕੁਝ ਕੀਤਾ?

ਇਸ ਜਥੇਬੰਦੀ ਵੱਲੋਂ ਇਹ ਕਹਿਣਾ ਕਿ ਹਰਿਮੰਦਰ ਸਾਹਿਬ ਅੰਦਰ ਫ਼ੌਜੀਆਂ ਦੀ ਯਾਦਗਾਰ ਬਣਨੀ ਚਾਹੀਦੀ ਹੈ ਨਹੀਂ ਤਾਂ ਅਸੀਂ ਅਕਾਲ ਤਖ਼ਤ ਅੱਗੇ ਧਰਨਾਂ ਦੇਵਾਂਗੇ। ਖਿਆਲ ਕਰਕੇ ਵੇਖੀਏ ਤਾਂ ਕੋਈ ਕਿਸੇ ਦੇ ਧਰਮ ਅਸਥਾਨ ਉੱਪਰ ਹਮਲਾਵਰ ਹੋ ਕੇ ਆਏ, ਸ਼ਰਧਾਲੂ ਕਤਲ ਕਰੇ, ਖੂਨ ਦੀਆਂ ਨਦੀਆ ਵਹਾ ਦੇਵੇ, ਤਖ਼ਤ ਦੀ ਬੇਹੁਰਮਤੀ ਕਰੇ ਤੇ ਕਿਹੜੀ ਐਸੀ ਬੇਗ਼ੇਰਤ ਕੌਮ ਹੈ ਜਿਹੜੀ ਆਪਣੇ ਧਰਮ ਅਸਥਾਨ ਵਿੱਚ ਕਿਸੇ ਦੁਸ਼ਮਣ ਦੀ ਯਾਦਗਾਰ ਸਥਾਪਿਤ ਕਰਨ ਦੇਵੇਗੀ?

08 Oct 2012

ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 

ਸਾਡੇ ਗੁਰਧਾਮ ਸਾਡੀ ਰੂਹਾਨੀਅਤ ਅਧੀਨ ਪਰਮ ਰਾਜਨੀਤਕ ਸੱਤਾ ਦੇ ਪ੍ਰਤੀਕ ਹਨ ਅਤੇ ਸਾਡਾ ਕੌਮੀ ਇਤਿਹਾਸ ਦੱਸਦਾ ਹੈ ਕਿ ਸਾਡੇ ਸੰਘਰਸ਼ ਦਾ ਮਰਕਜ਼ ਵੀ ਇਹੀ ਰਹੇ ਹਨ ਅਤੇ ਰਹਿਣਗੇ ਵੀ ਪਰ ਸਾਡੇ ਧਰਮ ਅਸਥਾਨ ਅੰਦਰ ਦੁਸ਼ਮਣ ਦੀ ਯਾਦ ਨੂੰ ਸਥਾਪਿਤ ਕਰਨ ਦੀਆਂ ਸਲਾਹਾਂ ਦੇਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਆਪ ਪਹਿਲ ਕਰਨ ਅਤੇ ਸਾਡੇ ਹੇਠ ਲਿਖੇ ਸਵਾਲਾਂ ਦੇ ਜਵਾਬ ਦੇਣ ਲਈ ਕਿਸੇ ਵੀ ਮੰਚ ਉਪਰ ਆ ਜਾਣ ਫਿਰ ਅਸੀਂ ਇਸ ਬਾਰੇ ਸੋਚਾਂਗੇ,

1.    ਕੀ ਸਿੱਖਾਂ ਨੇ ਕਿਸੇ ਦੇ ਧਰਮ ਅਸਥਾਨ ਦੇ ਬਾਹਰ ਧਰਨਾਂ ਦੇਣ ਦਾ ਪ੍ਰੋਗਰਾਮ ਉਲੀਕਿਆਂ ਹੈ?

2.    ਅਸੀਂ ਘੱਲੂਘਾਰਾਂ ਜੂਨ 1984 ਦੀ ਯਾਦ ਮਨਾ ਕੇ ਸ਼ਹੀਦਾਂ ਨੂੰ ਯਾਦ ਕਰ ਰਹੇ ਹੁੰਦੇ ਹਾਂ ਅਤੇ ਤੁਸੀਂ “ਵਿਜੈ ਦਿਵਸ” ਮਨਾ ਕੇ ਖੁਸ਼ੀਆਂ ਮਨਾ ਰਹੇ ਹੁੰਦੇ ਹੋ, ਅਸੀਂ ਕਦੀ ਇਤਰਾਜ਼ ਕੀਤਾ ਹੈ?

3.    ਕੀ ਅੱਜ ਤੱਕ ਤੁਸੀਂ ਆਪਣੇ ਮੰਦਰਾਂ ਨੂੰ ਢਾਹੁਣ ਵਾਲਿਆਂ ਦੀਆਂ ਯਾਦਾਂ ਆਪਣੇ ਮੰਦਰਾਂ ਵਿੱਚ ਸਥਾਪਿਤ ਕੀਤੀਆਂ ਹਨ। ਸਿੱਖ ਕੌਮ ਨੂੰ ਅਜਿਹੀ ਨੇਕ ਸਲਾਹ ਦੇਣ ਤੋਂ ਪਹਿਲਾਂ,

(ੳ) ਮੇਰਠ ਸ਼ਹਿਰ ਵਿੱਚ ਕੁਤਬਦੀਨ ਨੇ 700 ਮੰਦਰ ਤੋੜ ਕੇ ਮਸਜਿਦਾਂ ਬਣਾਈਆਂ ਸਨ, ਕੋਇਲ ਸ਼ਹਿਰ ਵਿੱਚ 23 ਮੰਦਰ ਤੋੜੇ, ਕਲੰਜ਼ਰ ਵਿੱਚ 113 ਮੰਦਰ ਤੁੜਵਾਏ ਅਤੇ 33,000 ਹਿੰਦੂ ਸ਼ਰਧਾਲੂ ਕਤਲ ਕੀਤੇ, ਜੋ ਸਭ ਤੋਂ ਪਹਿਲਾਂ ਤਾਂ 836 ਮੰਦਰ ਉਸਾਰ ਕੇ ਉਹਨਾਂ ਵਿੱਚ ਕੁਤਬਦੀਨ ਦੀ ਯਾਦਗਾਰ ਸਥਾਪਿਤ ਕਰੋ।

(ਅ) ਅਲਾਉਦੀਨ ਖਿਲਜ਼ੀ ਨੇ ਭਿਲਮਾ ਦੇ ਸਾਰੇ ਮੰਦਰ ਬੇਅਦਬ ਕੀਤੇ ਅਤੇ ਤੋੜ ਸੁੱਟੇ, ਤੁਸੀਂ ਕਿਸ ਮੰਦਰ ਵਿੱਚ ਅਲਾਉਦੀਨ ਖਿਲਜ਼ੀ ਦੀ ਯਾਦਗਾਰ ਬਣਾਈ ਹੈ।

(ੲ) ਸਿਕੰਦਰ ਲੋਧੀ ਨੇ ਮਥੁਰਾ ਦੇ ਸਾਰੇ ਮੰਦਰ ਢਾਹ ਦਿੱਤੇ ਸਨ ਤੁਸੀਂ ਕਿਹੜੇ ਮੰਦਰ ਵਿੱਚ ਸਿਕੰਦਰ ਲੋਧੀ ਦੀ ਯਾਦਗਾਰ ਬਣਾ ਕੇ ਪੂਜਾ ਕਰਦੇ ਹੋ।

(ਸ) ਫਿਰੋਜ਼ਸ਼ਾਹ ਤੁਗ਼ਲਕ ਨੇ ਨਗਰਕੋਟ ਦੇ ਸਾਰੇ ਮੰਦਰ ਬੇਅਦਬ ਕੀਤੇ ਕਿਹੜੀ ਯਾਦਗਾਰ ਬਣਾਈ ਹੈ ਤੁਸੀਂ ਫਿਰੋਜ਼ਸ਼ਾਹ ਦੀ ਯਾਦ ਵਿੱਚ।

(ਹ) ਮਹੁੰਮਦ-ਬਿਨ-ਕਾਸਿਮ ਨੇ ਇਕ ਗੱਦਾਰ ਹਿੰਦੂ ਦੀ ਮਦਦ ਨਾਲ ਸਿੰਧ ਦੀ ਦੇਵੀ ਦਾ ਮੰਦਰ ਢਾਹਿਆ ਸੀ, ਕਾਸਿਮ ਦੀ ਯਾਦਗਾਰ ਕਿਹੜੇ ਮੰਦਰ ਵਿੱਚ ਹੈ।

(ਕ) ਮਹਿਮੂਦ ਗਜ਼ਨਵੀ ਨੇ ਤੀਹ ਸਾਲਾਂ ਵਿੱਚ ਭਾਰਤ ਉਪਰ ਸਤਾਰਾਂ ਹਮਲੇ ਕੀਤੇ ਉਸਨੇ ਕਾਂਗੜਾ, ਸੋਮਨਾਥ, ਮਥੁਰਾ ਦੇ ਮੰਦਰਾਂ ਨੂੰ ਅਨੇਕਾਂ ਵਾਰ ਬੇਅਦਬ ਕੀਤਾ, ਲੁਟਿਆ, ਕੀ ਅਜੇ ਤੱਕ ਕਿਸੇ ਮੰਦਰ ਵਿੱਚ ਮਹਿਮੂਦ ਗਜ਼ਨਵੀ ਦੀ ਯਾਦਗਾਰ ਸਥਾਪਿਤ ਕੀਤੀ ਗਈ ਹੈ।

08 Oct 2012

ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 

ਸੋ ਹਰਿਮੰਦਰ ਸਾਹਿਬ ਅੰਦਰ ਹਮਲਾਵਰਾਂ ਦੀ ਯਾਦਗਾਰ ਬਣਾਉਣ ਦੇ ਮੰਗ ਪੱਤਰ ਦੇਣ ਵਾਲੇ ਵੀਰੋਂ ਜਦੋਂ ਆਪਣੇ ਮੰਦਰਾਂ ਅੰਦਰ ਇਹਨਾਂ ਹਮਲਾਵਰਾਂ ਦੀਆਂ ਯਾਦਾਂ ਸਥਾਪਿਤ ਕਰ ਲਵੋਗੇ ਅਸੀਂ ਵੀ ਜ਼ਰੂਰ ਸੋਚਾਂਗੇ।

ਆਪਣੇ ਮੰਗ ਪੱਤਰ ਵਿੱਚ ਕੌਮੀ ਅਜ਼ਾਦੀ ਲਈ ਲੜਨ ਵਾਲਿਆਂ ਪ੍ਰਤੀ ਜੋ ਆਤੰਕਵਾਦੀ ਆਦਿਕ ਸ਼ਬਦਾਂ ਦੀ ਵਰਤੋਂ ਅਤੇ ਆਪਣੇ ਆਪ ਨੂੰ ਸੱਤਵਾਦੀ, ਅਹਿੰਸਾਵਾਦੀ ਹੋਣ ਦਾ ਪ੍ਰਗਟਾਅ ਕਰਦੇ ਹੋਏ ਆਪੇ ਹੀ ਆਪਣੇ ਆਪ ਤੇ ਧਰਮ ਨਿਰਪੱਖਤਾ ਦੀ ਚਾਂਦਰ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਜਰਾ ਆਪਣੇ ਅੰਦਰ ਝਾਤੀ ਮਾਰ ਕੇ ਤਾਂ ਵੇਖੋ ਕੀ ਤੁਸੀਂ ਸੱਚਮੁੱਚ ਸੱਤਵਾਦੀ ਅਤੇ ਧਰਮ ਨਿਰਪੱਖ ਹੋ,

1.    ਮਾਲੇਗਾਓਂ ਬੰਬ ਧਮਾਕੇ ਕਿਹੜੇ ਅੱਤਵਾਦੀਆਂ ਨੇ ਕੀਤੇ ਸਨ?

2.    ਕਰਨਲ ਪ੍ਰੋਹਿਤ ਕਿਹੜੇ ਧੜੇ ਦਾ ਅੱਤਵਾਦੀ  ਮੁੱਖੀ ਸੀ?

3.    ਗੁਜਰਾਤ ਦੇ ਮੁਸਲਿਮ ਕਤਲੇਆਮ ਦੀ ਯਾਦਗਾਰ ਕਿਥੇ ਸਥਾਪਿਤ ਕੀਤੀ ਹੈ?

4.    ਦਿੱਲੀ ਸਿੱਖ ਨਸਲਕੁਸ਼ੀ ਬਾਰੇ ਭਾਰਤ ਸਰਕਾਰ ਨੂੰ ਹੁਣ ਤੱਕ ਕਿੰਨੇ ਮੰਗ ਪੱਤਰ ਦਿੱਤੇ ਹਨ?

5.    ਪਾਦਰੀ ਗ੍ਰਾਮ ਸਟੇਨਜ਼ ਅਤੇ ਉਸਦੇ ਪਰਿਵਾਰ ਦੀ ਦਰਦਨਾਕ ਮੌਤ ਦੀ ਯਾਦਗਾਰ ਕਿੱਥੇ ਸਥਾਪਿਤ ਕੀਤੀ ਹੈ?

6.    ਉੜੀਸਾ ਵਿੱਚ ਗਿਰਜੇ ਢਾਹੁਣ ਵਾਲਿਆਂ ਖ਼ਿਲਾਫ ਕਿੱਥੇ ਰੋਸ ਮਾਰਚ ਕੀਤਾ ਹੈ?

7.    ਪਾਦਰੀ ਦੇ ਕਾਤਲ ਦਾਰਾ ਸਿੰਹੁ ਲਈ ਸਖ਼ਤ ਸਜਾ ਦੀ ਮੰਗ ਕਿੰਨੀ ਵਾਰ ਕੀਤੀ ਹੈ?

ਦਰਅਸਲ ਘੱਟ ਗਿਣਤੀ ਕੌਮਾਂ ਦੇ ਅੱਲੇ ਜ਼ਖ਼ਮਾਂ ਨੂੰ ਬਾਰ-ਬਾਰ ਖਰੋਚ ਕੇ ਉਹਨਾਂ ਨੂੰ ਪ੍ਰੇਸ਼ਾਨ ਕਰਨਾ ਸ਼ਾਇਦ ਇਹਨਾਂ ਦਾ ਮਨ ਭਾਉਂਦਾ ਸ਼ੁਗਲ ਹੈ। ਇਸ ਨਵਗਠਿਤ ਹਿੰਦੂਤਵੀ ਸੰਸਥਾ ਵੱਲੋਂ ਅਜੇ ਅਖ਼ਬਾਰਾਂ ਵਿੱਚ ਜੂਨ 84 ਦੀ ਯਾਦਗਾਰ ਦੇ ਵਿਰੋਧ ਵਿੱਚ ਧੂੰਆਂਧਾਰ ਬਿਆਨਬਾਜ਼ੀ ਜ਼ਾਰੀ ਹੀ ਸੀ ਅਤੇ ਸੁਚੇਤ ਵਰਗ ਇਸ ਦਾ ਸਿਧਾਂਤਕ ਪੱਧਰ ਉਪਰ ਵਿਰੋਧ ਕਰਨ ਲਈ ਕਲਮਕਸ਼ੀ ਲਈ ਕਲਮਾਂ ਤਿੱਖੀਆਂ ਹੀ ਕਰ ਰਿਹਾ ਸੀ ਕਿ ਇਕ ਦਮ ਭਾਰਤੀ ਫ਼ੌਜ ਦੇ ਸਾਬਕਾ ਜਨਰਲ ਉਪਰ ਇੰਗਲੈਂਡ ਵਿਖੇ ਹੋਏ ਸਾਜ਼ਿਸ਼ੀ ਹਮਲੇ ਦੇ ਤੱਥਾਂ ਨੇ ਮਾਨਸਿਕਤਾਂ ਦੇ ਧਿਆਨ ਕੇਂਦਰ ਅੰਦਰ ਹਲਚਲ ਪੈਦਾ ਕਰ ਦਿੱਤੀ ।

08 Oct 2012

ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 

ਜਨਰਲ ਬਰਾੜ ਉਪਰ ਹੋਏ ਇਸ ਸਾਜ਼ਿਸ਼ੀ ਹਮਲੇ ਨੇ ਹਰ ਚੇਤੰਨ ਹੀ ਨਹੀਂ ਬਲਕਿ ਸਧਾਰਨ ਬੁੱਧੀ ਵਾਲੇ  ਮਨੁੱਖ ਦੀ ਮਾਨਸਿਕਤਾ ਅੰਦਰ ਵੀ ਕਈ ਸਵਾਲਾਂ ਨੂੰ ਜਨਮ ਦਿੱਤਾ ਅਤੇ ਹਰ ਮਾਨਸਿਕਤਾ ਸੋਚਣ ਉਪਰੰਤ ਇਸ ਸਿੱਟੇ ਉਪਰ ਹੀ ਪਹੁੰਚਦੀ ਹੈ ਕਿ ਇਹ ਹਮਲਾ ਕੇਵਲ ਸਿੱਖ ਕੌਮ ਨੂੰ ਵਿਸ਼ਵ ਵਿਆਪੀ ਪੱਧਰ ਉਪਰ ਬਦਨਾਮ ਕਰਨ ਲਈ ਹੈ ਅਤੇ ਇਸ ਨਕਲੀ ਜਿਹੇ ਹਮਲੇ ਉਪਰੰਤ  ਜ: ਬਰਾੜ ਵੱਲੋਂ ਸਿੱਖ ਕੌਮ ਖਿਲਾਫ਼ ਕੀਤੀ ਜਾ ਰਹੀ ਬੇਤੁਕੀ ਜਿਹੀ ਬਿਆਨਬਾਜ਼ੀ ਇਸ ਘਟਨਾਕ੍ਰਮ ਪ੍ਰਤੀ ਹੋਰ ਕਈ ਸ਼ੰਕਿਆਂ ਨੂੰ ਜਨਮ ਦਿੰਦੀ ਜਾ ਰਹੀ ਹੈ ਅਤੇ ਇੰਝ ਲਗਦਾ ਹੈ ਜਿਵੇਂ ਇਸ ਘਟਨਾਕ੍ਰਮ ਰਾਹੀਂ ਸਰਕਾਰ ਦਾ ਧਿਆਨ ਆਪਣੇ ਵੱਲ ਖਿੱਚਣਾ, ਸਰਕਾਰ ਤੋਂ ਵਿਸ਼ੇਸ਼ ਸੁਰੱਖਿਆ ਪ੍ਰਾਪਤ ਕਰਨਾ ਜਾਂ ਫਿਰ ਸਿੱਖ ਕੌਮ ਨੂੰ ਬਦਨਾਮ ਕਰਨਾ। ਇਸ ਹਮਲੇ ਦੀ ਅਸਲੀਅਤ ਤਾਂ ਭਾਵੇਂ ਕੁਝ ਸਮੇਂ ਬਾਅਦ ਸਾਹਮਣੇ ਆਵੇਗੀ ਪ੍ਰੰਤੂ ਅਜੇ ਤੱਕ ਲੱਗੀਆਂ ਕਿਆਸਕਾਈਆਂ ਤੋਂ ਹਮਲਾ ਯੋਜਨਾਬੱਧ ਨਹੀਂ ਲੱਗਦਾ ਅਤੇ ਨਾ ਹੀ ਕਿਸੇ ਖਾੜਕੂ ਧੜੇ ਨਾਲ ਸੰਬੰਧਿਤ ਲੱਗਦਾ ਹੈ।

ਹੁਣ ਸਾਰਅੰਸ਼ ਰੂਪ ਵਿੱਚ ਜੇਕਰ ਉਪਰੋਕਤ ਤਿੰਨਾਂ ਹੀ ਵਾਕਿਆਤ ਦੀ ਲੜੀ ਜੋੜੀਏ ਤਾਂ ਇੰਝ ਲਗਦਾ ਹੈ ਕੇ ਵੜੈਚ ਪਿੰਡ ਵਿੱਚ ਰਾਧਾ ਸੁਆਮੀ ਡੇਰੇ ਵਾਲਿਆਂ ਵੱਲੋਂ ਸਿੱਖਾਂ ਅਤੇ ਡੇਰੇਦਾਰਾਂ ਵਿਚਕਾਰ ਪੈਦਾ ਹੋਏ ਤਨਾਅ ਤੋਂ ਬਾਅਦ ਡੇਰਾ ਮੁੱਖੀ ਦਾ ਹਰਿਮੰਦਰ ਸਾਹਿਬ ਆਉਣਾ ਇਕ ਚੰਗਾ ਸੰਕੇਤ ਸੀ ਜੇਕਰ ਸਿੱਖ ਮਾਨਸਿਕਤਾ ਇਸ ਮੌਕੇ ਨੂੰ ਸੰਭਾਲਣ ਵਿੱਚ ਕਾਮਯਾਬ ਰਹਿੰਦੀ ਤਾਂ ਵਿਸ਼ਵ ਵਿਆਪੀ ਪੱਧਰ ਉਪਰ ਇਕ ਵਧੀਆ ਸੰਦੇਸ਼ ਜਾਣਾ ਸੀ ਅਤੇ ਛੋਟੇ ਡੇਰਿਆਂ ਦੇ ਕਾਰੋਬਾਰ ਉਪਰ ਵੀ ਅਸਰ ਪੈਣਾ ਸੀ।

ਸਿੱਖ ਵਿਰੋਧੀ, ਸੰਘ ਵਰਗੀਆਂ ਸੰਸਥਾਵਾਂ ਵਾਸਤੇ ਇਹ ਹਜ਼ਮ ਕਰਨਾ ਬਹੁਤ ਔਖਾ ਸੀ ਕਿਉਂ ਇਹ ਵੀ ਸ਼ਾਇਦ ਉਵੇਂ ਦੀ ਹੀ ਤਾਰੀਖ਼ ਦਾ ਦੁਹਰਾਉ ਸੀ ਜਦੋਂ ਡਾ: ਅੰਬੇਦਕਰ ਸਿੱਖੀ ਦਾਇਰੇ ਅੰਦਰ ਆਉਣਾ ਚਾਹੁੰਦਾ ਸੀ ਪ੍ਰੰਤੂ ਐਨ ਮੌਕੇ ਗਾਂਧੀ ਦਾ ਵਿਚਾਰ ਸੀ ਕਿ ਅੰਬੇਦਕਰ ਦਾ ਇਹ ਕਦਮ ਸਮੁੱਚੀ ਹਿੰਦੂ ਕੌਮ ਲਈ ਆਤਮ ਹੱਤਿਅਕ ਹੈ। ਅਤੇ ਨਾਲ ਹੀ ਮਿੱਠੀ ਜ਼ੁਬਾਨੇ ਧਮਕੀ ਵੀ ਦਿੱਤੀ ਕੇ ਜੇਕਰ ਅਸ਼ੂਤ ਹਿੰਦੂ  ਸਿੱਖ ਸਜੇ ਤਾਂ ਦਲਿਤ ਜਾਤੀ ਵਾਲੀਆਂ ਸਾਰੀਆਂ ਰਿਆਇਤਾਂ ਵਾਪਿਸ ਲੈ ਲਈਆਂ ਜਾਣਗੀਆਂ।

ਹੁਣ ਵੀ ਇਸ ਐਨ ਮੌਕੇ ਉਪਰ ਗਾਂਧੀ ਵਾਦੀਆਂ ਦਾ ਬਾਣਾ ਪਹਿਨ ਕੇ ਆਏ ਹਿੰਦੂਤਵੀਆਂ ਦੀ ਨੀਤੀ ਦਾ ਲੁਕਵਾਂ ਏਜੰਡਾ ਇਹੀ ਸੀ। ਅਤੇ ਇਸ ਦਾ ਚਲਦੇ ਹੀ ਬਰਾੜ ਉਪਰ ਹੋਏ ਨਾਟਕੀ ਹਮਲੇ ਨੇ ਸਾਰੇ ਮਾਹੌਲ ਨੂੰ ਰਲਗੱਡ ਅਤੇ ਦਿਸ਼ਾ ਰਹਿਤ ਕਰ ਕੇ ਰੱਖ ਦਿੱਤਾ।

08 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very Nycc......Great information.......

09 Oct 2012

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

nyc info fr d share... ik bhakhda masla main v rakhna chahu....


ਬੜਾ ਗੰਭੀਰ ਮਸਲਾ ਪੈ ਗਿਆ ਮਿਤਰੋ.....
ਕੀ ਪੰਜਾਬੀ ਕੌਮ ਨੱਚਣ ਗਾਉਣ ਤੇ ਦਾਰੂ ਪੀਣ ਜੋਗੀ ਰਹਿ ਗਈ ਏ....
ਕਿਥੇ ਗਈ ਬਾਬੇ ਨਾਨਕ ਦੀ ਬਾਣੀ "ਸੌ ਕਿਉ ਮੰਦਾ ਆਖੀਐ ਜਿੱਤੁ ਜੰਮੇ ਰਾਜਨ"
ਇਸ ਮਹਾਂ ਵਾਕ ਅਨੁਸਾਰ ਔਰਤਾਂ ਨੂੰ ਜਗ ਦੀ ਜਨਣੀ ਕਹਿ ਕੇ ਨਿਵਾਜਿਆ ਗਿਆ ਹੈ ਪਰ ਅਫਸੋਸ ਅੱਜ ਪੰਜਾਬ ਧੀਆਂ ਮਾਰਨ 'ਚ ਵੀ ਮੋਹਰੀ ਏ। ਕਿਉਂ ਅੱਜ ਦੇ ਗਾਇਕਾਂ ਤੇ ਗੀਤਕਾਰਾਂ ਲਈ ਔਰਤ ਬਸ ਮਸ਼ੂਕ ਯਾ ਧੋਖੇਬਾਜ਼ ਬਣ ਕੇ ਰਹਿ ਗਈ ਹੈ?
ਕਿਉਂ ਇਹਨਾ ਤੇ ਲਗਾਮ ਨਹੀ ਕੱਸੀ ਜਾ ਰਹੀ ?
... ਕਿਉਂ ਸਾਡੇ ਦੁਆਰਾ ਹੀ ਚੁਣੇ ਹੋਏ ਨੁਮਾਂਇਦੇ ਪੰਜਾਬ ਦਾ ਭਲਾ ਨਹੀ ਸੋਚਦੇ?
ਕੌਣ ਜਿੰਮੇਵਾਰ ਹੈ ਨਿਘਰਦੇ ਪੰਜਾਬ ਲਈ ?
ਕਿਉਂ ਸਾਡੀ ਪਹਿਚਾਨ ਖਤਮ ਹੋ ਰਹੀ ਹੈ ?
ਇਕ ਵਾਰੀ ਜਰੂਰ ਸੋਚਣਾ।
ਮੈਂ ਵੀ ਕੱਲ ਤੱਕ ਨਹੀ ਸੋਚਦਾ ਸੀ ਪਰ ਅੱਜ ਸੋਚਿਆ ਤੇ ਅਹਿਸਾਸ ਹੋਇਆ ਕਿ ਵਾਕਿਆ ਹੀ ਕਿੰਨਾ ਗੰਭੀਰ ਮਸਲਾ ਹੈ। ਜੇਕਰ ਕਿਸੇ ਕੌਮ ਦੀ ਨੌਜਵਾਨ ਪੀੜੀ ਹੀ ਕੌਮ ਬਾਰੇ ਨਹੀ ਸੋਚੇਗੀ ਤੇ ਉਸ ਕੌਮ ਦੀ ਹੋਂਦ ਖਤਮ ਹੋਣ 'ਚ ਦੇਰ ਨਹੀ ਲੱਗੇਗੀ।

09 Oct 2012

Reply