Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜੇ ਗੁਆਂਢਣ ਬੋਲੀ ਨਾ ਮਾਰਦੀ

ਮੇਰਾ ਪਿੰਡ ਖਾਨਪੁਰ ਫਕੀਰਾਂ ਸੂਲਰ ਦੇ ਨੇੜੇ ਪੈਂਦਾ ਹੈ। ਸਾਡਾ ਪਰਿਵਾਰ ਵੱਡਾ ਸੀ। ਸਾਡੇ ਥੋੜ੍ਹੀ ਜਿਹੀ ਪੈਲੀ ਸੀ ਪਰ ਉਹ ਵੀ ਸੇਮ ਦੀ ਮਾਰੀ ਹੋਈ ਸੀ। ਫ਼ਸਲਾਂ ਬੀਜਣੀਆਂ ਪਰ ਫਲ ਦੇਣ ਤਕ ਕਿੱਥੇ ਪੁੱਜਦੀਆਂ। ਇਸੇ ਕਰਕੇ ਘਰ ਵਿੱਚ ਗ਼ਰੀਬੀ ਦਾ ਮਾਹੌਲ ਸੀ। ਇਹੀ ਕਾਰਨ ਸੀ ਕਿ ਸਾਡੇ ਬਜ਼ੁਰਗਾਂ ਨੇ ਬੱਚਿਆਂ ਨੂੰ ਪੜ੍ਹਾਉਣ ਦੀ ਸੋਚੀ। ਪਹਿਲੀਆਂ ਪੰਜ ਜਮਾਤਾਂ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਨੰਗ-ਧੜੰਗਿਆਂ ਪਾਸ ਕਰ ਲਈਆਂ। ਪੰਜਵੀਂ ਤੋਂ ਨੇੜਲੇ ਪਿੰਡ ਮਿਡਲ ਸਕੂਲ ਦਾਖਲ ਹੋਏ। ਕੋਈ ਸਾਈਕਲ ਨਾ ਹੋਣਾ, ਪੈਰੀਂ ਭੱਜੇ ਜਾਣਾ। ਗਰਮੀ ਵਿੱਚ ਪੈਰ ਮੱਚਦੇ, ਭੱਜ-ਭੱਜ ਕੇ ਵਾਟ ਨਿਬੇੜਨੀ, ਕਿਤੇ ਛਾਂ ਹੋਣੀ ਤਾਂ ਥੋੜ੍ਹਾ ਰੁਕ ਜਾਣਾ।
ਪੜ੍ਹਨ ਵਿੱਚ ਮੈਂ ਹੁਸ਼ਿਆਰ ਸੀ। ਸ਼ਾਇਦ ਇਸੇ ਕਰਕੇ ਮਾਸਟਰ ਜੀ ਨੇ ਮੈਨੂੰ ਮਨੀਟਰ ਬਣਾ ਦਿੱਤਾ। ਹਿਸਾਬ ਮੈਨੂੰ ਵਧੀਆ ਆਉਂਦਾ ਸੀ ਪਰ ਅੰਗਰੇਜ਼ੀ ਵਿੱਚ ਹੱਥ ਰਤਾ ਤੰਗ ਸੀ ਜਿਸ ਦੀ ਕਮੀ ਮੇਰੇ ਅਧਿਆਪਕ ਨੇ ਪੂਰੀ ਕਰਵਾ ਦਿੱਤੀ। ਗਰਮੀ ਦੀਆਂ ਧੁੱਪਾਂ ਤੇ ਸਰਦੀ ਦੀਆਂ ਠੰਢਾਂ ਪਿੰਡੇ ’ਤੇ ਹੰਢਾਉਂਦਿਆਂ ਅੱਠਵੀਂ ਪਾਸ ਕਰ ਲਈ। ਸਰਦੀਆਂ ਲਈ ਕੋਈ ਸਵੈਟਰ, ਬੂਟ, ਜੁਰਾਬਾਂ ਬਾਰੇ ਤਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ। ਕਿਤਾਬਾਂ ਵੀ ਪੁਰਾਣੀਆਂ ਹੀ ਮਿਲਦੀਆਂ ਸਨ। ਤਨ ਢਕਣ ਲਈ ਕੱਪੜੇ ਮਿਲਣੇ ਗਨੀਮਤ ਸਨ।
ਸਰਦੀ ਦੀ ਰੁੱਤੇ ਇੱਕ ਦਿਨ ਮੇਰੀ ਮਾਂ ਨੂੰ ਕਿਸੇ ਨੇ ਆਪਣੇ ਬੱਚੇ ਦੇ ਬੂਟ ਦੇ ਕੇ ਕਿਹਾ, ‘‘ਲੈ ਪੰਡਤਾਣੀ, ਮੁੰਡਾ ਪਾ ਲਊ, ਪੈਰ ਢਕ ਜਾਣਗੇ ਠੰਢ ’ਚ।’’ ਮਾਂ ਨੇ ਸਵੇਰੇ ਸਕੂਲ ਜਾਣ ਵੇਲੇ ਮੈਨੂੰ ਉਹ ਬੂਟ ਦੇ ਦਿੱਤੇ ਤੇ ਕਿਹਾ, ‘‘ਲੈ ਮੇਰੀ ਡੱਡ,  ਆਹ ਪਾ ਲੈ, ਜਦੋਂ ਪਹੁੰਚ ਹੋਈ ਨਵੇਂ ਲੈ ਦਿਆਂਗੇ।’’ ਮੈਂ ਬੂਟ ਤਾਂ ਲੈ ਲਏ ਪਰ ਸਕੂਲ ਨਾ ਪਾ ਕੇ ਗਿਆ ਕਿਉਂਕਿ ਉਹ ਮੇਰੇ ਮੇਚ ਦੇ ਨਹੀਂ ਸਨ, ਥੋੜ੍ਹੇ ਵੱਡੇ ਸਨ। ਇਸ ਲਈ ਮੈਂ ਸਕੂਲ ਜਾਣ ਤੋਂ ਪਹਿਲਾਂ ਕਿਤੇ ਲੁਕੋਅ ਕੇ ਰੱਖ ਦਿੱਤੇ। ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਕੇ ਮੈਂ ਦਸਵੀਂ ਜਮਾਤ ’ਚੋਂ ਵਧੀਆ ਨੰਬਰ ਲੈ ਕੇ ਪਾਸ ਹੋ ਗਿਆ।
ਇੱਕ ਦਿਨ ਸਾਡੀ ਗੁਆਂਢਣ ਮੇਰੀ ਮਾਂ ਨੂੰ ਮੱਤਾਂ ਦਿੰਦੀ ਕਹਿਣ ਲੱਗੀ, ‘‘ਅਖੇ, ਹੁਣ ਤੂੰ ਮੁੰਡੇ ਨੂੰ ਕਿਸੇ ਦੁਕਾਨ ’ਤੇ ਲਾ ਦੇ, ਚੀਜ਼-ਵਸਤ ਫੜਾ ਦਿਆ ਕਰੂ ਲਾਲੇ ਨੂੰ, ਹੋਰ ਕਿਹੜਾ ਇਹਨੇ ਅਫ਼ਸਰ ਲੱਗਣੈ? ਆਹੀ ਨਿੱਕੇ-ਮੋਟੇ ਕੰਮ ਕਰਕੇ ਥੋਡਾ ਹੱਥ ਵਟਾਉਂਦਾ ਹੋ ਜਾਊ।’’  ਮੈਨੂੰ ਅੰਦਰ ਸਬਾਤ ’ਚ ਬੈਠੇ ਨੂੰ ਸੁਣੇ ਉਹਦੇ ਸ਼ਬਦ ਸੀਨਾ ਚੀਰ ਗਏ। ਕਿਉਂਕਿ ਮੈਂ ਤਾਂ ਵੱਡੇ ਸੁਪਨੇ ਸਿਰਜੇ ਸਨ। ਅਜੇ ਤਾਂ ਮੈਂ ਘਰ ਦੀ ਗ਼ਰੀਬੀ ਧੋਣ ਦੇ ਉਪਰਾਲੇ ਕਰਨੇ ਸਨ। ਉਸੇ ਦਿਨ ਤੋਂ ਮੈਂ ਕੁਝ ਬਣ ਕੇ ਵਿਖਾਉਣ ਦਾ ਮਨ ਬਣਾ ਲਿਆ। ਫੇਰ ਮੈਂ ਹਰਿਆਣੇ ’ਚ ਪੈਂਦੇ ਇੱਕ ਪਿੰਡ ਦੇ ਹਸਪਤਾਲ ’ਚ ਛੋਟੀ ਜਿਹੀ ਨੌਕਰੀ ਕਰ ਲਈ। ਤਨਖ਼ਾਹ ਦੇ ਤੌਰ ’ਤੇ ਸਿਰਫ਼ ਚੁਰਾਸੀ ਰੁਪਏ ਮਿਲਦੇ ਸਨ ਪਰ ਉਨ੍ਹਾਂ ਦਿਨਾਂ ਵਿੱਚ ਉਹੀ ਬਹੁਤ ਸਨ। ਇਹ ਨੌਕਰੀ ਘਰ ਤੋਂ ਬਹੁਤ ਦੂਰ ਸੀ। ਇਸ ਕਰਕੇ ਮੈਂ ਵਾਪਸ ਆ ਗਿਆ। ਨੇੜਲੇ ਸ਼ਹਿਰ ਸੁਨਾਮ ਵਿਖੇ ਸਰਕਾਰੀ ਸਕੂਲ ਵਿੱਚ ਲੈਬ ਅਟੈਂਡੈਂਟ ਦੀ ਨੌਕਰੀ ਕਰ ਲਈ। ਸੋਮਵਾਰ ਨੂੰ ਸਵੇਰੇ ਘਰੋਂ ਦੁੱਧ ਲੈ ਆਉਣਾ। ਬਾਣੀਏ ਦੀ ਦੁਕਾਨ ’ਤੇ ਦੇ ਦੇਣਾ। ਫੇਰ ਰੋਜ਼ ਚਾਹ ਲਈ ਪਾਈਆ-ਪਾਈਆ ਕਰ ਕੇ  ਲੈਂਦੇ ਰਹਿਣਾ। ਮਿਹਨਤੀ ਹੋਣ ਕਰਕੇ ਸਕੂਲ ਵਿੱਚ ਸਾਰੇ ਮੈਨੂੰ ਪਿਆਰ ਕਰਦੇ। ਬਸ, ਫਿਰ ਮੇਰੇ ਪੈਰ ਜਮ ਗਏ ਤੇ ਮੈਂ ਮੁੜ ਕਦੇ ਵੀ ਪਿਛਾਂਹ ਨਹੀਂ ਤੱਕਿਆ। ਗਿਆਨੀ ਕਰ ਲਈ, ਪ੍ਰਾਈਵੇਟ ਬੀ.ਏ. ਕਰ ਲਈ। ਛੁੱਟੀ ਲੈ ਕੇ ਸਟੇਟ ਕਾਲਜ ਤੋਂ ਬੀ.ਐੱਡ. ਕਰ ਲਈ। ਸਕੂਲ ਵਿੱਚ ਕਲਰਕ ਦੀ ਪੋਸਟ ’ਤੇ ਲੱਗੇ ਰਹੇ। ਫਿਰ ਸ.ਸ. ਅਧਿਆਪਕ ਚੁਣੇ ਗਏ। ਜੰਮੂ ਤੋਂ ਐਮ.ਐੱਡ. ਕਰ ਲਈ। ਸਰਕਾਰੀ ਨੌਕਰੀ ਕਰਦੀ ਕੁੜੀ ਨਾਲ ਵਿਆਹ ਹੋ ਗਿਆ। ਸਮਾਂ ਆਪਣੀ ਤੋਰ ਤੁਰਦਾ ਗਿਆ। ਅਸੀਂ ਇੱਕ ਹੋਰ ਪੌੜੀ ਚੜ੍ਹ ਗਏ। ਕਈ ਸਾਲ ਹੈੱਡ-ਮਾਸਟਰੀ ਕੀਤੀ। ਅਖ਼ੀਰਲੀ ਸਰਵਿਸ ਤਕ ਪਹੁੰਚਦਿਆਂ ਹੋਇਆਂ ਪੌੜੀ ਦੇ ਅਖ਼ੀਰਲੇ ਡੰਡੇ ’ਤੇ ਜਾ ਬੈਠੇ। ਪ੍ਰਿੰਸੀਪਲ ਦੀ ਨੌਕਰੀ ਪੁਗਾ ਕੇ, ਪੂਰੇ ਅਠੱਤੀ ਸਾਲ ਮਗਰੋਂ ਸਰਕਾਰੀ ਨੌਕਰੀ ਤੋਂ ਫਾਰਗ ਹੋ ਗਏ। ਮਿਹਨਤ ਤੇ ਸੰਘਰਸ਼ਮਈ ਜੀਵਨ ਗੁਜ਼ਾਰਦਿਆਂ ਹੋਇਆਂ ਆਪ ਸੰਜੋਏ ਸੁਪਨੇ ਸਾਕਾਰ ਕਰ ਲਏ। ਅੱਜ ਘਰ ’ਚ ਆਰਾਮ ਨਾਲ ਸਵਰਗ ਵਰਗੀ ਜ਼ਿੰਦਗੀ ਬਿਤਾ ਰਹੇ ਹਾਂ। ਕਦੀ-ਕਦੀ ਮੈਂ ਸੋਚਦਾ ਕਿ ਜੇ ਗੁਆਂਢਣ ਬੋਲੀ ਨਾ ਮਾਰ ਕੇ ਜਾਂਦੀ ਤਾਂ ਸ਼ਾਇਦ ਮੇਰੀ ਜ਼ਿੰਦਗੀ ਕੁਝ ਹੋਰ ਹੁੰਦੀ।

 

ਹਰਭਗਵਾਨ ਸ਼ਰਮਾ

30 Jul 2012

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

ਬੜੀ ਬਾਰ ਦੇਖਣ ਚ ਆਇਆ ਹੈ ਕਿਸੇ ਦੁਆਰਾ ਕਹੀ ਕੌੜੀ ਗੱਲ ਜਾਂ ਤਾਨਾ ਮਾਰਿਆ ਭਵਿਖ ਵਿਚ ਉਸਦੇ ਲਈ ਵਰਦਾਨ ਸਾਬਿਤ ਹੁੰਦੈ...bittu ji thanx for share

30 Jul 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਜਿੰਨਾ ਬੰਦਾ ਸੰਘਰਸ਼ ਕਰਦਾ ਹੈ...ਓਨੀ ਹੀ ਓਸਨੂੰ ਕਾਮਯਾਬੀ ਮਿਲਦੀ ਹੈ......ਤੇ ਓਸ ਤੋਂ ਕੀਤੇ ਵਧ ਨਿਮਰਤਾ ਅਤੇ ਜਮੀਨ ਨਾਲ ਜੁੜੇ ਰਹਿਣ ਦੀ ਜਾਂਚ ਵੀ ਆ ਜਾਂਦੀ...ਭਾਵ  DOWN TO EARTH


ਵਧੀਆ ਜਾਣਕਾਰੀ SHARE  ਕਰਨ ਲਈ ਸ਼ੁਕ੍ਰਿਯਾ ਬਿੱਟੂ ਜੀ

31 Jul 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

nycc.....bitu ji......thnx for sharing......

01 Aug 2012

Reply