|
ਬੂੰਦ |
ਬੂੰਦ ਸਾਗਰੋਂ ਵਿਛੱੜੀ,ਮਿਲਣ ਲਈ ਤੜਫਦੇ ਰਹੇ। ਬੱਦਲਾਂ ਦੀ ਤਰ੍ਹਾਂ ਅਸੀਂ, ਅਸਮਾਨੀ ਭਟਕਦੇ ਰਹੇ।
ਪਲ ਪਲ ਕਰਕੇ ਚੌਂਹ ਪਾਸੀ ਹੋ ਰਹੀ ਕਿਨ-ਮਿਨ, ਬਰਫ ਦੀ ਤਰ੍ਹਾਂ ਕਤਰਾ-ਕਤਰਾ ਪਿਘਲਦੇ ਰਹੇ।
ਚਾਹਤ ਸੀ ਕੁੱਝ ਕਰਨ ਦੀ,ਮਨ ਵਿੱਚ ਆਪਣੇ ਲਈ, ਨਾ ਇਨਸਾਨ ਨਾ ਖੁਦਾ, ਵਿਚਕਾਰ ਲਟਕਦੇ ਰਹੇ।
ਹਸਰਤ ਬਹੁਤ ਮਨ ਅੰਦਰ,ਕਿ ਸਿੰਝਾਂ ਸੰਸਾਰ ਨੂੰ, ਅਹਿਸਾਸ ਆਪਣੇ ਮੂਲ ਦੇ ਅੰਦਰੋ ਟਪਕਦੇ ਰਹੇ।
ਸਹਿਜ ਰਹਿਣਾ ਤੇਰੇ ਵਸ ਨਹੀ,ਇਹ ਤੂੰ ਵੀ ਜਾਣਦੈ, ਅਸਮਾਨ ਵਿੱਚ ਉੱਡਣ ਵਾਲੇ,ਭੋਂਏ ਤੜਫਦੇ ਰਹੇ।
ਨਾ ਜਾਣੇ ਕਿਸ ਪਾਸੇ ਲੈ ਜਾਏ, ਮੰਜਿਲ ਦਾ ਜਨੂੰਨ , ਕਾਦਰ ਦੇ ਜਲਵੇ ਸੰਸਾਰ ਨੂੰ ਘਟਿ ਅਟਕਦੇ ਰਹੇ।
ਆਖਰ ਮਿਲਣਾ ਮੂਲ ਵਿਚ, ਚਾਹੇ ਭਟਕ ਲਵਾ, ਤੇਰੀ ਪੈੜਾ ਦੇ ਨਿਸ਼ਾਨ, ਜ਼ਿੰਦਗੀ ਪਲਟਦੇ ਰਹੇ। ਗੁਰਮੀਤ ਸਿੰਘ
|
|
07 Jan 2013
|