Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੀ.ਟੀ. ਦੀਆਂ ਬਦ-ਬਖ਼ਤੀਆਂ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬੀ.ਟੀ. ਦੀਆਂ ਬਦ-ਬਖ਼ਤੀਆਂ

ਜਦੋਂ ਮੈਂ 54-55 ਦੇ ਸੈਸ਼ਨ ਵਿਚ ਬੀ.ਟੀ. ਦੇ ਦਾਖ਼ਲੇ ਲਈ ਡੀ.ਐਮ. ਕਾਲਜ  ਮੋਗਾ ਵਿਚ ਦਾਖ਼ਲਾ ਫਾਰਮ ਜਮ੍ਹਾਂ ਕਰਕੇ ਤੇ ਇੰਟਰਵਿਊ ਲਈ ਤਰੀਕ ਲੈ ਕੇ ਪਿੰਡ ਮੁੜ ਰਿਹਾ ਸੀ ਤਾਂ ਸੋਚ ਰਿਹਾ ਸੀ: ਮੇਰੀ ਤਾਂ ਕੋਈ ਸਿਫਾਰਸ਼ ਨਹੀਂ, ਗੱਲ ਕਿਵੇਂ ਬਣੂੰ? ਉਂਜ ਉਦੋਂ ਪੰਜਾਬੀ ਲੇਖਕ ਦੇ ਤੌਰ ’ਤੇ ਮੇਰੀ ‘ਵਾਹਵਾ’ ਜਿਹੀ ਪਛਾਣ ਬਣ ਗਈ ਸੀ ਤੇ ਇਸ ਦਾ ਜ਼ਿਕਰ ਦਾਖ਼ਲਾ ਫਾਰਮ ਵਿਚ ਵੀ ਕਰ ਦਿੱਤਾ ਸੀ। ਮੈਂ ਕਵਿਤਾਵਾਂ, ਲੇਖਾਂ ਤੇ ਕਹਾਣੀਆਂ ਦੀਆਂ ਤਿੰਨ ਫਾਈਲਾਂ ਅੱਡ-ਅੱਡ ਬਣਾ ਲਈਆਂ ਸਨ। ਇਨ੍ਹਾਂ ਤਿੰਨਾਂ ਨੂੰ ਤਣੀਆਂ ਵਾਲੇ ਝੋਲੇ ’ਚ ਪਾਇਆ ਤੇ ਮੈਂ ਇੰਟਰਵਿਊ ਲਈ ਮੋਗੇ ਚਲਿਆ ਗਿਆ। ਮੇਰਾ ਨਾਂ ਲੈਣ ’ਤੇ ਮੈਂ ਝੋਲਾ ਬਾਹਰ ਰੱਖ ਕੇ ਅੰਦਰ ਚਲਾ ਗਿਆ।
ਮੇਰਾ ਫ਼ਾਰਮ ਫੋਲਦਿਆਂ ਇਕ ਸਾਹਿਬ ਨੇ ਪੁੱਛਿਆ: ਤੁਸੀਂ ਪੰਜਾਬੀ ਵਿਚ ਕੀ ਲਿਖਦੇ ਹੋ?
-ਸਰ, ਕਵਿਤਾਵਾਂ, ਲੇਖ ਤੇ ਕਹਾਣੀਆਂ।
-ਪ੍ਰਿੰਟਿੰਡ ਮੈਟਰ ਹੈ ਤੁਹਾਡੇ ਕੋਲ?
-ਜੀ ਸਰ! ਮੈਂ ਬਾਹਰ ਗਿਆ ਤੇ ਝੋਲੇ ਵਿੱਚੋਂ ਤਿੰਨੇ ਫਾਈਲਾਂ ਲਿਆ ਕੇ ਮੇਜ਼ ’ਤੇ ਰੱਖ ਦਿੱਤੀਆਂ।
-ਨਿਰਮਾਣ ਜੀ, ਤੁਹਾਡਾ ਤਾਂ ਇਹ ਸਬਜੈਕਟ ਹੈ। ਤੁਸੀਂ ਹੀ ਦੇਖ ਕੇ ਦੱਸ ਸਕਦੇ ਹੋ।
ਮੈਂ ਸਮਝ ਗਿਆ ਸੀ, ਮੇਰੇ ਸੱਜੇ ਪਾਸੇ ਬੈਠੇ ‘ਨਿਰਮਾਣ ਜੀ’ ਪੰਜਾਬੀ ਦੇ ਪ੍ਰੋਫੈਸਰ ਹੋਣਗੇ।
ਉਹ ਫਾਈਲਾਂ ਨੂੰ ਖੋਲ੍ਹ ਕੇ ਦੇਖਦੇ ਰਹੇ। ਦੇਖ ਕੇ ਕਹਿਣ ਲੱਗੇ: ਸਰ ਇਹੋ ਜਿਹੇ ਸਟੂਡੈਂਟ ਦੀ ਤਾਂ ਕਾਲਜ ਨੂੰ ਲੋੜ ਹੈ।
‘‘ਆਲ ਰਾਈਟ, ਯੂ ਕੈਨ ਗੋ’’, ਸਾਹਮਣੇ ਕੁਰਸੀ ’ਤੇ ਬੈਠੇ ਇਕ ਸਾਹਿਬ ਨੇ ਕਿਹਾ।
‘ਥੈਂਕ ਯੂ, ਸਰ’ ਇਹ ਕਹਿ ਮੈਂ ਬਾਹਰ ਆ ਗਿਆ। ਮੈਂ ਸਮਝ ਗਿਆ ਸੀ, ਕਹਿਣ ਵਾਲੇ ਉਹ ਸਾਹਿਬ ਜਾਂ ਪ੍ਰਿੰਸੀਪਲ ਹੋਣਗੇ ਜਾਂ ਮੈਨੇਜਿੰਗ ਕਮੇਟੀ ਦੇ ਪ੍ਰਧਾਨ, ਮੈਨੂੰ ਕਾਲਜ ਵਿਚ ਦਾਖਲਾ ਮਿਲ ਗਿਆ ਸੀ।
ਕੋਈ ਵੀਹਾਂ ਕੁ ਦਿਨਾਂ ਪਿੱਛੋਂ ਦੀ ਗੱਲ ਹੈ। ਮੀਂਹ ਪੈ ਰਿਹਾ ਸੀ। ਮੌਸਮ ਖੁਸ਼ਗਵਾਰ ਸੀ। ਪ੍ਰੋ. ਨਿਰਮਾਣ ਜੀ ਦਾ ਪੀਰੀਅਡ ਸੀ, (ਪੂਰਾ ਨਾਂ ਸੀ: ਪ੍ਰੋ. ਗਿਆਨੀ ਸੰਤ ਸਿੰਘ ਨਿਰਮਾਣ)। ਕਈ ਵਿਦਿਆਰਥੀਆਂ ਨੇ ਕਿਹਾ: ਸਰ, ਅੱਜ ਤਾਂ ਕਵਿਤਾ ਤੇ ਗੀਤ ਹੋ ਜਾਣੇ ਚਾਹੀਦੇ ਹਨ। ਦੋ ਕੁੜੀਆਂ ਨੇ ਪੰਜਾਬੀ ਗੀਤ ਗਾ ਕੇ ਸੁਣਾਏ। ਇਕ ਨੇ ਕਵਿਤਾ ਸੁਣਾਈ। ਨਿਰਮਾਣ ਜੀ ਕਹਿਣ ਲੱਗੇ: ਬਈ ਤੂੰ ਵੀ ਸੁਣਾ ਤੂੰ ਤੇ ਲੇਖਕ ਏਂ। ਮੈਂ ਆਪਣੇ ਇਕ ਗੀਤ ਦਾ ਪਹਿਲਾ ਬੰਦ ਸੁਣਾਇਆ: ‘‘ਤੇਰੇ ਬਿਨਾਂ ਬਹਾਰ ਨੂੰ ਮੈਂ ਕੀ ਕਰਾਂ? ਇਹ ਅੰਬਰੀਂ ਛਾਈ ਘਟਾ, ਮੈਂ ਕੀ ਕਰਾਂ? ਤੇਰੇ ਨਾਲ ਸੀ ਰੰਗੀਲੀ ਰਾਤ ਮੇਰੀ, ਸਿਸਕਦੀ ਤੇ ਚਮਕਦੀ ਪਰਭਾਤ ਮੇਰੀ। ਤੂੰ ਨਹੀਂ, ਮੇਰੇ ਲਈ ਕੁਛ ਵੀ ਨਹੀਂ। ਇਹ ਧਰਤ, ਸੂਰਜ, ਚੰਦਰਮਾ ਜਾਂ ਇਹ ਸਮਾਂ। ਤੇਰੇ….’’ ਇਹ ਸੁਣ ਕੇ ਜਗਦੀਸ਼ ਮੈਡਮ ਕਹਿਣ ਲੱਗ਼ੀ: ਅਸੀਂ ਇਥੇ ਪੜ੍ਹਨ ਆਉਂਦੇ ਹਾਂ, ਲੱਚਰ ਤੇ ਗੰਦੇ ਗੀਤ ਸੁਣਨ ਨਹੀਂ ਆਉਂਦੇ।’’ (ਮੈਂ ਚੁੱਪ-ਚਾਪ ਆਪਣੀ ਸੀਟ ’ਤੇ ਜਾ ਬੈਠਾ। ਪੀਰੀਅਡ ਵੀ ਵੱਜ ਗਿਆ ਸੀ। ਅਗਲੇ ਤੋਂ ਅਗਲੇ ਦਿਨ ਪ੍ਰਿੰਸੀਪਲ ਦੇ ਦਫ਼ਤਰੋਂ ਚਪੜਾਸੀ ਆਇਆ ਤੇ ਮੈਨੂੰ ਸੱਦ ਕੇ ਨਾਲ ਲੈ ਗਿਆ। ਪ੍ਰਿੰਸੀਪਲ ਦੇ ਦਫ਼ਤਰ।
‘‘ਕਾਕਾ, ਤੂੰ ਦੋ ਕੁ ਦਿਨ ਪਹਿਲਾਂ ਕੋਈ ਲੱਚਰ ਜਿਹਾ ਗੀਤ ਕਲਾਸ ’ਚ ਸੁਣਾਇਆ ਸੀ?
‘‘ਸਰ, ਸੁਣਾਇਆ ਤਾਂ ਸੀ, ਪਰ ਉਹਦੇ ਵਿਚ ਕੋਈ ਲੱਚਰਪੁਣਾ ਜਾਂ ਗੰਦੀ ਗੱਲ ਕੋਈ ਨਹੀਂ ਸੀ। ਮੈਂ ਤੁਹਾਨੂੰ ਵੀ ਸੁਣਾ ਦਿੰਦਾ ਹਾਂ।’’ ਸੁਣ ਕੇ ਉਹ ਕਹਿਣ ਲੱਗ਼ੇ: ਇਹਦੇ ’ਚ ਲੱਚਰਪੁਰਾ ਕਿੱਥੋਂ ਆ ਗਿਆ? ਇਹ ਮੈਡਮ ਡਿਪਟੀ ਡਾਇਰੈਕਟਰ ਆਫ ਐਜੂਕੇਸ਼ਨ ਦੀ ਬੀਵੀ ਹੈ। ਇਹਨੇ ਚੰਡੀਗੜ੍ਹ ’ਚ ਟੈਲੀਫੋਨ ਕੀਤਾ ਹੋਊ। ਚੰਡੀਗੜ੍ਹੋਂ ‘ਮੈਨੂੰ’ ਰਿੰਗ ਆਈ। ਸਾਨੂੰ ਸੌ ਕੰਮ ਉਹਦੇ ਤਕ ਪੈਂਦੇ ਹਨ। ਤੁੰੂ ਲਿਖ ਕੇ ਦੇ ਦੇ – ਜੇ ਕਿਸੇ ਨੂੰ ਮੇਰਾ ਉਹ ਗੀਤ ਚੰਗਾ ਨਹੀਂ ਲੱਗਾ, ਮੈਨੂੰ ਇਸ ਦਾ ਅਫਸੋਸ ਹੈ। ਅੱਗੇ ਨੂੰ ਮੈਂ ਕੋਈ ਅਜਿਹਾ ਗੀਤ ਨਹੀਂ ਸੁਣਾਵਾਂਗਾ। ਪਲੀਜ਼! ਮੈਂ ਲਿਖ ਕੇ ਦੇ ਦਿੱਤਾ। ਤਾਂ ਗੱਲ  ਰਫਾ-ਦਫਾ ਹੋਈ।

11 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਕ ਦਿਨ ਦੀ ਗੱਲ ਹੈ, ਪ੍ਰੋ. ਐਚ.ਆਰ. ਸੈਣੀ ਨਹੀਂ ਆਏ ਸਨ, ਪੀਰੀਅਡ ਖਾਲੀ ਸੀ। ਸਾਰੀ ਕਲਾਸ ਏਧਰ ਉਧਰ ਹੋ ਗਈ। ਅਗਲਾ ਪੀਰੀਅਡ ਮਿਸਿਜ਼ ਸੇਠੀ ਦਾ ਸੀ, ਜਿਹੜੇ ਅੰਗਰੇਜ਼ੀ ਪੜ੍ਹਾਉਂਦੇ ਸਨ। ਮਿਸਿਜ਼ ਸੇਠੀ ਬਹੁਤ ਹੀ ਸੀਰੀਅਸ ਸੁਭਾਅ ਦੇ ਅਧਿਆਪਕ ਸਨ। ਜਦੋਂ ਅਗਲਾ ਪੀਰੀਅਡ ਸ਼ੁਰੂ ਹੋਇਆ ਤਾਂ ਮੈਂ ਬਾਹਰ ਸਾਂ। ਮੈਂ ਭੱਜ ਕੇ ਗਿਆ ਤੇ ਅੰਦਰ ਆਉਣ ਦੀ ਇਜਾਜ਼ਤ ਮੰਗੀ। ਮਿਸਿਜ਼ ਸੇਠੀ ਪਹਿਲਾਂ ਹੀ ਆ ਚੁੱਕੇ ਸਨ। ਕਿਸੇ ਨੇ ਬੋਰਡ ’ਤੇ ਕੈਪੀਟਲ ਸ਼ਬਦਾਂ ਵਿਚ ਲਿਖਿਆ ਹੋਇਆ ਸੀ, ‘Love is 2lind’ ਹੇਠਾਂ ਇਕ ਮੁੰਡਾ ਤੇ ਕੁੜੀ ਮੂੰਹ ਜੋੜੀ ਖਲੋਤੇ ਸਨ, ਜਿਨ੍ਹਾਂ ਦੀਆਂ ਅੱਖਾਂ ’ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਮਿਸਿਜ਼ ਸੇਠੀ ਨੇ ਕਿਹਾ: ਜਿੰਨਾ ਚਿਰ ਇਹ ਪਤਾ ਨਹੀਂ ਲੱਗਦਾ, ਇਹ ਕੀਹਨੇ ਲਿਖਿਆ ਹੈ, ਮੈਂ ਕਲਾਸ ਨਹੀਂ ਲਵਾਂਗੀ। ਸਭ ਨੂੰ ਪਤਾ ਸੀ ਕਿ ਮੈਨੇਜਿੰਗ ਕਮੇਟੀ ਵਿਚ ਮਿਸਿਜ਼ ਸੇਠੀ ਦੀ ਪੂਰੀ ਚੱਲਦੀ ਸੀ। ਗੱਲ ਪ੍ਰਿੰਸੀਪਲ ਤਕ ਪਹੁੰਚ ਗਈ। ਉਨ੍ਹਾਂ ਫੇਰ ਮੈਨੂੰ ਸੱਦ ਲਿਆ। ਕਹਿਣ ਲੱਗੇ: ਮੈਨੇਜਮੈਂਟ ਵਿਚ ਇਹ ਗੱਲ ਜਾਵੇਗੀ। ਮੇਰੀ ਤੇ ਕਾਲਜ ਦੀ ਬਦਨਾਮੀ ਹੋਵੇਗੀ। ਬੇਟਾ ਤੂੰ ਸਾਰੀ ਕਲਾਸ ਦੇ  ਵੱਲੋਂ ਲਿਖ ਕੇ ਦੇ-ਦੇ, ਮੈਂ ਇਸ ਭੈੜੀ ਹਰਕਤ ਲਈ ਸਮੁੱਚੀ ਕਲਾਸ ਵੱਲੋਂ ਮੁਆਫੀ ਮੰਗਦਾ ਹਾਂ। ਅੱਗੇ ਨੂੰ ਅਜਿਹਾ ਨਹੀਂ ਹੋਵੇਗਾ। ਮਿਸਿਜ਼ ਸੇਠੀ ਵੀ ਓਦਣ ਦਾਖ਼ਲਾ ਕਮੇਟੀ ਵਿਚ ਸ਼ਾਮਲ ਸੀ। ਮੈਂ ਦੋ ਮੁੰਡਿਆਂ ਅਤੇ ਦੋ ਕੁੜੀਆਂ ਨੂੰ ਨਾਲ ਲਿਆ ਤੇ ਮਿਸਿਜ਼ ਸੇਠੀ ਕੋਲ ਚਲੇ ਗਏ। ਮਿਸਿਜ਼ ਸੇਠੀ ਕਹਿਣ ਲੱਗੇ: ‘‘ਕੱਲ੍ਹ ਨੂੰ ਤੁਸੀਂ ਟੀਚਰ ਬਣਨਾ ਹੈ। ਬੱਚਿਆਂ ਨੂੰ ਇਹੋ ਜਿਹਾ ਸਿਖਾਉਗੇ।’’ ਅਸੀਂ ਚੁੱਪ ਰਹੇ। ਅਗਲੇ ਦਿਨ ਤੋਂ ਉਹ ਪੀਰੀਅਡ ਲੈਣ  ਲਈ ਆ ਗਏ ਸਨ।
ਬੀ.ਟੀ. ਦੇ ਵਿਦਿਆਰਥੀਆਂ ਲਈ ਲੋਅਰ ਸ਼ਿਮਲੇ ਵਿਚ ਲੱਗੇ ਸਕਾਊਟ ਕੈਂਪ ਵਿਚ ਜਾਣਾ ਲਾਜ਼ਮੀ ਹੁੰਦਾ ਸੀ। ਸਾਡਾ ਕਾਲਜ ਵੀ ਗਿਆ। ਹੋਰ ਕਾਲਜ ਵੀ ਆਏ ਸਨ। ਹਰ ਰੋਜ਼ ਸ਼ਾਮ ਨੂੰ ਕੈਂਪ ਫਾਇਰ ਹੁੰਦੀ ਸੀ, ਜਿਸ ਵਿਚ ਹਰ ਕਾਲਜ ਕਲਚਰਲ ਪ੍ਰੋਗਰਾਮ ਪੇਸ਼ ਕਰਦਾ ਸੀ। ਸ. ਹਰਦਿਆਲ ਸਿੰਘ ਆਲ ਇੰਡੀਆ ਸਕਾਊਟਿੰਗ ਦੇ ਚੀਫ਼ ਸਨ। ਸਾਡੇ ਕਾਲਜ ਦੇ ਸੁਪਰਵਾਈਜ਼ਰ ਸ਼ਰਮਾ ਜੀ ਸਨ। ਬਹੁਤ ਹੀ ਸਾਊ, ਸ਼ਰੀਫ਼ ਤੇ ਮਿੱਠ-ਬੋਲੜੇ ਇਨਸਾਨ। ਕੈਂਪ ਫਾਇਰ ਬਾਰੇ ਕਾਲਜ ਨੂੰ ਅੱਠ-ਦਸ ਦਿਨ ਪਹਿਲਾਂ ਦੱਸ ਦਿੱਤਾ ਜਾਂਦਾ ਸੀ। ਸ਼ਰਮਾ ਜੀ ਸਾਡੇ ਕੈਂਪ ਵਿਚ ਆਏ ਤੇ ਪੁੱਛਣ ਲੱਗੇ: ਫਲਾਂ ਦਿਨ ਨੂੰ ਤੁਹਾਡੀ ਕੈਂਪ ਫਾਇਰ ਹੈ। ਤੁਸੀਂ ਕੀ ਪੇਸ਼ ਕਰਨਾ ਚਾਹੋਗੇ? ਸਾਰਿਆਂ ਨੇ ਮੇਰਾ ਨਾਂ ਦਿੱਤਾ। ਮੈਂ ਕਿਹਾ: ਸਰ ਕੱਵਾਲੀ ਤੇ ਦੋ ਬੋਲਿਆਂ ਦੀ ਸਾਂਗ। ਪੁੱਛਣ ਲੱਗੇ: ਕੱਵਾਲੀ ਕੌਣ ਲਿਖੇਗਾ? ਮੈਂ ਕਿਹਾ: ਸਰ ਮੈਂ। ‘ਉਰਿਜਨਲ’ ਹੋਣੀ ਚਾਹੀਦੀ ਹੈ। ‘ਠੀਕ ਹੈ ਸਰ।’ ਮੈਂ ਤਿੰਨ-ਚਾਰ ਦਿਨਾਂ ਵਿੱਚ ਕੱਵਾਲੀ ਲਿਖ ਲਈ। ਨਾਲ ਤਾਂਗੜੀ, ਸ਼ਰਮਾ ਤੇ ਜੌਲੀ ਨੂੰ ਲੈ ਲਿਆ। ਤਾਂਗੜੀ ਬਹੁਤ ਵਧੀਆ ਗਾ ਲੈਂਦਾ ਸੀ। ਅਸੀਂ ਦਿਨ-ਰਾਤ ਤਿਆਰੀ ਕਰਦੇ ਰਹੇ। ਰੀਹਰਸਲ ਕਰਦੇ ਰਹੇ, ਬੋਲਿਆਂ ਦੀ ਸਾਂਗ ਵਿਚ ਮੈਂ ਤੇ ਤਾਂਗੜੀ ਹੀ ਸਾਂ। ਕੈਂਪ ਫਾਇਰ ਹੋਈ। ਚੀਫ਼ ਦੇ ਕੁਮੈਂਟ ਸਨ: ‘‘ਮੈਂ ਪੂਰਬ ਜਾਂ ਪੱਛਮ ਵਿਚ ਅਜਿਹੀ ਕੈਂਪ ਫਾਇਰ ਨਹੀਂ ਦੇਖੀ।’’ ਸਭ ਪਾਸਿਓਂ ਤਾੜੀਆਂ ਵੱਜੀਆਂ।
ਸਕਾਊਟ-ਕੈਂਪ ’ਤੇ ਜੋ ਸਿੱਖਿਆ ਉਸ ਦਾ ਟੈਸਟ ਹੁੰਦਾ ਸੀ। ਮੈਂ ਤਾਂ ਕਿਧਰੇ ਗਿਆ ਹੀ ਨਹੀਂ ਸੀ। ਚਾਰ ਪੰਜ ਦਿਨ ਲਿਖਣ ’ਤੇ ਲਾ ਲਏ। ਬਾਕੀ ਦਿਨ ਰੀਹਰਸਲ ’ਤੇ। ਟੈਸਟ ਲੈਣ ਵਾਲੇ ਸੁਪਰਵਾਈਜ਼ਰ ਹੋਰ ਸਨ। ਮੈਨੂੰ ਕੁਛ ਨਹੀਂ ਸੀ ਆਉਂਦਾ। ਮੈਂ ਫੇਲ੍ਹ ਹੋ ਗਿਆ। ਪਤਾ ਲੱਗ਼ਾ, ਜੀਹਨੂੰ ਏਥੋਂ ਪਾਸ ਦਾ ਸਰਟੀਫਿਕੇਟ ਨਹੀਂ ਮਿਲਦਾ, ਉਹਨੂੰ ਬੀ.ਟੀ. ਦਾ ਸਰਟੀਫਿਕੇਟ ਵੀ ਨਹੀਂ ਮਿਲਦਾ। ਮੈਂ ਸ਼ਰਮਾ ਜੀ ਦੇ ਟੈਂਟ ’ਚ ਗਿਆ। ਮੈਂ ਜਦੋਂ ਦੱਸਿਆ ਤਾਂ ਕਹਿਣ ਲੱਗੇ: ਚਿੰਤਾ ਨਾ  ਕਰ, ਆਪਾਂ ਸ਼ਾਮ ਨੂੰ ‘ਚੀਫ਼’ ਦੇ ਟੈਂਟ ’ਚ ਜਾਵਾਂਗੇ, ‘ਰਹਿਰਾਸ’ ਦਾ ਪਾਠ ਕਰਨ ਪਿੱਛੋਂ। ਸ਼ਰਮਾ ਜੀ ਅੰਦਰ ਚਲੇ ਗਏ। ਮੈਨੂੰ ਬਾਹਰ ਖੜ੍ਹੇ ਹੋਣ ਲਈ ਕਿਹਾ। ਥੋੜ੍ਹੀ ਦੇਰ ਪਿੱਛੋਂ ਮੈਨੂੰ ਅੰਦਰ ਸੱਦ ਲਿਆ। ਕਹਿਣ ਲੱਗੇ: ਤੇਰੀ ਕੈਂਪ ਫਾਇਰ ਨੂੰ ਦੇਖ ਕੇ ਮੈਂ ਤੈਨੂੰ ਪਾਸ ਕਰ ਰਿਹਾ ਹਾਂ। ਇਹ ਕਹਿ ਕੇ ਉਨ੍ਹਾਂ ਉਸ ਸੁਪਰਵਾਈਜ਼ਰ ਲਈ ਚਿੱਟ ਲਿਖੀ। ਮੈਨੂੰ ਵੀ ਸਰਟੀਫਿਕੇਟ ਮਿਲ ਗਿਆ ਸੀ।
ਬੀ.ਟੀ. ਵਿਚ ਹਿੰਦੀ ਅਤੇ ਪੰਜਾਬੀ ਦੋਵਾਂ ਮਜ਼ਮੂਨਾਂ ਵਿਚ ਪਾਸ ਹੋਣਾ ਲਾਜ਼ਮੀ ਸੀ। ਮੈਨੂੰ ਤਾਂ ਹਿੰਦੀ ਨਾਂਮਾਤਰ ਹੀ ਆਉਂਦੀ ਸੀ। ਤਾਂਗੜੀ ਨੇ ਹਿੰਦੀ ਵਿਚ ਐਮ.ਏ. ਕੀਤੀ ਹੋਈ ਸੀ। ਮੈਂ ਤਾਂਗੜੀ ਨੂੰ ਕਿਹਾ ਮੈਨੂੰ 30-35 ਹਿੰਦੀ ਦੇ ਸ਼ਬਦ ਲਿਖ ਦੇਹ ਜਿਹੜੇ ਅਰਜ਼ੀ/ਚਿੱਠੀ-ਪੱਤਰ ਵਿਚ ਆਮ ਬੋਲ-ਚਾਲ ਵਿਚ ਵਰਤੇ ਜਾਂਦੇ ਹਨ। ਮੈਂ ਉਨ੍ਹਾਂ ਨੂੰ ਸਹੀ ਤਰ੍ਹਾਂ ਲਿਖਣ ਦੀ ਦਿਨ-ਰਾਤ ਮਸ਼ੱਕਤ ਕਰਦਾ ਰਿਹਾ। ਜੋ ਵੀ ਹਿੰਦੀ ਦੇ ਪੇਪਰ ਵਿਚ ਆਇਆ, ਮੈਂ ਉਨ੍ਹਾਂ ਸ਼ਬਦਾਂ ਨੂੰ ਵਰਤ ਕੇ ਕੰਮ ਸਾਰ ਲਿਆ। ਮੈਨੂੰ 50 ਵਿੱਚੋਂ 32 ਨੰਬਰ ਆਏ ਸਨ। ਜੇ ਮੈਂ ਹਿੰਦੀ ਵਿਚ ਫੇਲ੍ਹ ਹੋ ਜਾਂਦਾ, ਮੇਰਾ ਸਾਰਾ ਸਾਲ ਮਾਰਿਆ ਜਾਣਾ ਸੀ।

ਡਾ. ਅਜੀਤ ਸਿੰਘ * ਮੋਬਾਈਲ: 097172-65683

11 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc sharing........

12 Nov 2012

Reply