Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਲਾਮ ਬੁੱਲ੍ਹੇ ਸ਼ਾਹ ਦੇ ਸਰੋਕਾਰ

 

 

 

ਅੱਲ੍ਹਾ ਜਿਸ ਨੂੰ ਪਿਆਰ ਕਰਦਾ ਹੈ ਉਹ ਨਬੀ ਹੈ ਅਤੇ ਜਿਸ ਨੂੰ ਅੱਲ੍ਹਾ ਨਾਲ ਇਸ਼ਕ ਹੋ ਗਿਆ ਉਹ ਸੂਫ਼ੀ ਹੈ। ਅੱਲ੍ਹਾ ਨੂੰ ਸਿੱਧਮ-ਸਿੱਧਾ ਮਿਲ ਲੈਣ ਦੇ ਲੋਕਾਈ ਅੰਦਰਲੇ ਚਾਅ ਅੱਗੇ ਹਰ ਧਰਮ ਦਾ ਪੁਜਾਰੀ ਵਰਗ ਖੰਦਕ ਬਣ ਵਿਚਰਦਾ ਹੈ। ਬੁੱਲ੍ਹੇ ਦਾ ਕਾਵਿ ਇਸ ਖੰਦਕ ਨੂੰ ਮਿਟਾ ਦੇਣ ਦਾ ਹੋਕਾ ਬਣ ਜਾਂਦਾ ਹੈ। ਇਸ ਤਰ੍ਹਾਂ ਇਹ ਕਾਵਿ ਲੋਕਾਈ ਦੀ ਜ਼ੁਬਾਨ ਹੋ ਜਾਂਦਾ ਹੈ। ਉਸ ਨੂੰ ਇਸ ਅੰਦਰੋਂ ਕਰਮ ਕਾਂਡ ਤੋਂ ਮੁਕਤੀ ਦਾ ਮਾਰਗ ਨਜ਼ਰੀ ਪੈਂਦਾ ਹੈ। ਵਰਤਮਾਨ ਕਾਲ ਵਿੱਚ ਵੀ ਧਰਮ ਦੇ ਠੇਕੇਦਾਰਾਂ ਤੇ ਲੋਕਾਈ ਦਰਮਿਆਨ ਇਹ ਝਗੜਾ ਬਰਕਰਾਰ ਹੈ। ਇਸ ਲਈ ਬੁੱਲ੍ਹਾ ਅੱਜ ਵੀ ਪੰਜਾਬੀ ਲੋਕਮਨ ਦੀ ਜੀਭ ਬਣਿਆ ਹੋਇਆ ਹੈ। ਉਸ ਦੇ ਇਹ ਦੋਹੜੇ ਤਾਂ ਪੰਜਾਬੀ ਭਾਸ਼ਾ ਦੇ ਮੁਹਾਵਰੇ ਹੀ ਬਣ ਗਏ ਹਨ:
ਬੁੱਲ੍ਹਿਆ ਧਰਮਸਾਲਾ ਧੜਵਾਈ ਰਹਿੰਦੇ, ਠਾਕੁਰ ਦਵਾਰੇ ਠੱਗ
ਵਿੱਚ ਮਸੀਤਾਂ ਕੁਸੱਤੀਏ ਰਹਿੰਦੇ ਤੇ ਆਸ਼ਕ ਰਹਿਣ ਅਲੱਗ।
* ਬੁੱਲ੍ਹਿਆ ਆਸ਼ਕ ਹੋਇਉਂ ਰੱਬ ਦਾ, ਮੁਲਾਮਤ ਹੋਈ ਲਾਖ।
ਲੋਗ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ।
ਬੁੱਲ੍ਹਿਆ ਪੀ ਸ਼ਰਾਬ ਤੇ ਖਾ ਕਬਾਬ, ਹੇਠ ਬਾਲ ਹੱਡਾਂ ਦੀ ਅੱਗ
ਚੋਰੀ ਕਰ ਤੇ ਭੰਨ ਘਰ ਰੱਬ ਦਾ, ਉਸ ਠੱਗਾਂ ਦੇ ਠੱਗ ਨੂੰ ਠੱਗ।
ਭੱਠ ਨਮਾਜ਼ਾਂ ਤੇ ਚਿੱਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀ
ਬੁੱਲ੍ਹੇ ਸ਼ਾਹ ਸ਼ਹੁ ਅੰਦਰੋਂ ਮਿਲਿਆ, ਭੁੱਲੀ ਫਿਰੇ ਲੋਕਾਈ।
ਬੁੱਲ੍ਹੇ ਸ਼ਾਹ ਉਹ ਕੌਣ ਹੈ, ਉਤਮ ਤੇਰਾ ਯਾਰ
ਓਸੇ ਕੇ ਹਾਥ ਕੁਰਾਨ ਹੈ, ਉਸੇ ਗਲ ਜ਼ੁੰਨਾਰ।
ਬੁੱਲ੍ਹੇ ਨੂੰ ਲੋਕ ਮੱਤੀਂ ਦੇਂਦੇ, ਬੁੱਲ੍ਹਿਆ ਤੂੰ ਜਾ ਬਹੁ ਮਸੀਤੀ।
ਵਿੱਚ ਮਸੀਤਾਂ ਕੀ ਕੁਝ ਹੁੰਦਾ, ਜੋ ਦਿਲੋਂ ਨਮਾਜ਼ ਨਾ ਕੀਤੀ।
ਆਪਣੇ ਤਨ ਦੀ ਖ਼ਬਰ ਨਾ ਕਾਈ ਸਾਜਨ ਦੀ ਖ਼ਬਰ ਲਿਆਵੇ ਕੌਣ
ਨਾ ਹੂੰ ਖਾਕੀ ਨਾ ਹੂੰ ਆਤਸ਼, ਨਾ ਹੂੰ ਪਾਣੀ ਪਉਣ
ਬੁੱਲ੍ਹੇ ਸ਼ਾਹ ਚਲ ਓਥੇ ਚਲੀਏ, ਜਿਥੇ ਸਾਰੇ ਹੋਵਣ ਅੰਨ੍ਹੇ
ਨਾ ਕੋਈ ਸਾਡੀ ਕਦਰ ਪਛਾਣੇ, ਨਾ ਕੋਈ ਸਾਨੂੰ ਮੰਨੇ।
ਬੁੱਲ੍ਹੇ ਕੋਲੋਂ ਚੁੱਲ੍ਹਾ ਚੰਗਾ, ਜਿਸ ਘਰ ਤਾਅਮ ਪਕਾਈ ਦਾ
ਰਲ ਫ਼ਕੀਰਾਂ ਮਜਲਿਸ ਕੀਤੀ, ਭੋਰਾ ਭੋਰਾ ਖਾਈ ਦਾ।

10 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਹ ਕਾਫ਼ੀ ਮੁਖੜੇ ਤੇ ਦੋਹੜੇ ਅੱਜ ਦੀ ਪੰਜਾਬੀ ਲੋਕ ਗਾਇਕੀ ਦੀ ਰੂਹ ਹਨ। ਇਹ ਪੰਜਾਬੀ ਦਿਲ ਅੰਦਰ ਵਸਦੀ ਖੁੱਲ੍ਹ-ਖਿਆਲੀ ਦੀ ਤਰਜਮਾਨੀ ਕਰਦੇ ਹਨ। ਇਸ ਦੇ ਨਾਲ ਹੀ ਪੰਜਾਬੀ ਦਿਲ ਆਪਣੇ ਪਿਆਰ ਤੋਂ ਸਾਹ ਜਿੰਨੀ ਵਿੱਥ ਝੱਲਣ ਦਾ ਵੀ ਜਿਗਰਾ ਨਹੀਂ ਰੱਖ ਸਕਦੇ ਤੇ ਨਾ ਹੀ ਅੱਲ੍ਹਾ ਨੂੰ, ਆਪਣੇ ਇਸ਼ਕ ਨੂੰ ਉਹ ਅੱਖੋਂ ਓਹਲੇ ਛੁਪੇ ਰਹਿਣ ਦੀ ਆਗਿਆ ਬਖ਼ਸ਼ਦੇ ਹਨ। ਇਸ ਬਦਲੇ ਉਹ ਹੱਸ ਕੇ ਸ਼ਹਾਦਤ ਕਬੂਲ ਕਰ ਲੈਂਦੇ ਹਨ। ਇਸ ਲਈ ਪੰਜਾਬੀ ਦਿਲ ਦੀਆਂ ਇਨ੍ਹਾਂ ਸੁਭਾਵਕ ਖ਼ੂਬੀਆਂ ਨਾਲ ਉਸਰੀ ਸਾਂਝ ਕਾਰਨ ਉਨ੍ਹਾਂ ਨੇ ਇਸ ਕਾਵਿ ਸੰਗ ਬੁੱਲ੍ਹੇ ਨੂੰ ਆਪਣੇ ਬੁੱਲ੍ਹਾਂ ਉੱਤੇ ਪੱਕਾ ਹੀ ਵਸਾ ਲਿਆ ਹੈ।
ਇਸੇ ਨੂੰ ਵਲੀ ਆਖਦੇ ਹਨ। ਵਲੀ ਉਹ ਜਿਸ ਨੇ ਅੱਲ੍ਹਾ ਨੂੰ ਆਪਣਾ ਬਣਾ ਲਿਆ ਅਤੇ ਸੂਫ਼ੀ ਸ਼ਬਦ ਸਫ਼ਾ ਤੋਂ ਬਣਿਆ ਹੈ ਜਿਸ ਦਾ ਅਰਥ ਪਾਕ-ਪਵਿੱਤਰ ਹੋਣ ਤੋਂ ਹੈ। ਉਹ ਦਿਲ ਜਿਸ ਨੇ ਆਪਣੇ ਆਪ ਨੂੰ ਇੰਨਾ ਸਾਫ਼ ਪਾਕ ਕਰ ਲਿਆ ਤਾਂ ਜੋ ਉਸ ਦਾ ਇਸ਼ਕ ਇਸ ਅੰਦਰ ਵਸਣੋਂ ਇਨਕਾਰ ਨਾ ਕਰ ਸਕੇ। ਉਸ ਦਾ ਕੰਮ ਤਾਂ ਹੁਣ ਉਸ ਇੱਕ ਦੀ ਉਡੀਕ ਵਿੱਚ ਵਿਛ ਜਾਣਾ ਹੀ ਰਹਿ ਗਿਆ ਹੈ। ਇਹ ਅਵਸਥਾ ਹੀ ਅਜਿਹਾ ਕਾਵਿ ਰਚਾ ਸਕਦੀ ਹੈ:
ਭਾਵੇਂ ਜਾਣ ਨਾ ਜਾਣ ਵੇ ਵਿਹੜੇ ਆ ਵੜ ਮੇਰੇ।
ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ।
ਤੇਰੇ ਜਿਹਾ ਮੈਨੂੰ ਹੋਰ ਨਾ ਕੋਈ ਢੂੰਡਾਂ ਜੰਗਲ ਬੇਲੇ ਰੋਹੀ,
ਢੂੰਡਾਂ ਤਾਂ ਸਾਰਾ ਜਹਾਨ ਵੇ ਵਿਹੜੇ ਆ ਵੜ ਮੇਰੇ।

ਬੁੱਲ੍ਹੇ ਦਾ ਜੋਗੀ ਅਤੇ ਇਸ਼ਕ ਦਾ ਪਾਤਰ ਅੱਲ੍ਹਾ ਹੀ ਹੈ ਕੋਈ ਹੋਰ ਨਹੀਂ। ਇਸ ਪ੍ਰਸੰਗ ਹਿੱਤ ਇਹ ਕਾਫ਼ੀਆਂ ਵਾਚੀਆਂ ਜਾ ਸਕਦੀਆਂ ਹਨ:
* ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ।
ਲੱਖਾਂ ਗਏ ਹਜ਼ਾਰਾਂ ਆਏ, ਉਸ ਦੇ ਭੇਤ ਕਿਸੇ ਨਾ ਪਾਏ
ਗੱਲਾਂ ਤਾਂ ਮੂਸੇ ਨਾਲ, ਪਰ ਕੋਹ ਤੂਰ ਚੜ੍ਹਾ ਕੇ।
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ।
* ਰਹੁ ਰਹੁ ਉਏ ਇਸ਼ਕਾ ਮਾਰਿਆ ਈ।
ਕਹੁ ਕਿਸ ਨੂੰ ਪਾਰ ਉਤਾਰਿਆ ਈ।

ਕਸੂਰ ਸਥਿਤ ਬਾਬਾ ਬੁੱਲ੍ਹੇ ਸ਼ਾਹ ਦਾ ਮਕਬਰਾ

 

ਆਦਮ ਕਣਕੋਂ ਮਨ੍ਹਾ ਕਰਾਇਆ, ਆਪੇ ਮਗਰ ਸ਼ੈਤਾਨ ਦੁੜਾਇਆ,
ਕੱਢ ਬਹਿਸ਼ਤੋਂ ਜ਼ਮੀਨ ਰੁਲਾਇਆ, ਕੰਡ ਪਸਾਰ ਪਸਾਰਿਆ ਈ।

ਇਸ ਕਾਫ਼ੀ ਵਿੱਚ ਹੀ ਉਹ ਬੰਦ ਸ਼ਾਮਲ ਹੈ ਜਿਸ ਨੂੰ ਬੁੱਲ੍ਹੇ ਵੱਲੋਂ ਉਸ ਵੇਲੇ ਦੇ ਪੰਜਾਬ ਦੀ ਰਾਜਨੀਤਿਕ ਸਥਿਤੀ ਉੱਤੇ ਟਿੱਪਣੀ ਦੇ ਰੂਪ ਵਿੱਚ ਵਿਚਾਰਿਆ ਜਾਂਦਾ ਹੈ:
ਮੁਗ਼ਲਾਂ ਜ਼ਹਿਰ ਪਿਆਲੇ ਪੀਤੇ, ਭੂਰੀਆਂ ਵਾਲੇ ਰਾਜੇ ਕੀਤੇ
ਸਭ ਅਸ਼ਰਾਫ ਫਿਰਨ ਚੁੱਪ ਕੀਤੇ, ਭਲਾ ਉਹਨਾਂ ਨੂੰ ਝਾੜਿਆ ਈ।
ਰਹੁ ਰਹੁ ਉਏ ਇਸ਼ਕਾ ਮਾਰਿਆ ਈ।

ਬੁੱਲ੍ਹਾ ਜਦੋਂ ਸ਼ਾਹ ਅਨਾਇਤ ਨੂੰ ਵੀ ਸੰਬੋਧਤ ਹੁੰਦਾ ਹੈ ਤਾਂ ਉਸ ਵੇਲੇ ਵੀ ਉਹ ਅੱਲ੍ਹਾ ਨੂੰ ਹੀ ਮੁਖਾਤਬ ਹੋ ਰਿਹਾ ਹੁੰਦਾ ਹੈ। ਉਸ ਦੇ ਕਾਵਿ ਦਾ ਪ੍ਰਧਾਨ ਸੰਬੋਧਨ ਅੱਲ੍ਹਾ ਸਨਮੁੱਖ ਹੀ ਹੈ। ਉਸ ਦੀ ਤੜਪ ਉਸੇ ਲਈ ਹੈ। ਉਸ ਦਾ ਇਸ਼ਕ ਉਹ ਹੀ ਹੈ। ਉਸ ਦਾ ਮੁਰਸ਼ਦ, ਮਾਹੀ, ਜੋਗੀ, ਰਾਂਝਾ ਉਹੀ ਹੈ। ਉਹ ਉਸ ਦੇ ਪ੍ਰਤੱਖ ਦੀਦਾਰ ਅਤੇ ਸਪਰਸ਼ ਲਈ ਆਪਾ ਰੀਣ ਕਰ ਲੈਂਦਾ ਹੈ। ਉਹ ਮਿਹਣਾ ਵੀ ਉਸ ਨੂੰ ਹੀ ਮਾਰਦਾ ਹੈ ਅਤੇ ਉਸ ਦਾ ਵਿਛੋੜਾ ਬੁੱਲ੍ਹੇ ਲਈ ਅਸਹਿ ਹੈ। ਉਹ ਹੀ ਉਸ ਦਾ ਢੋਲਾ ਹੈ ਜਿਹੜਾ ਆਦਮੀ ਬਣ ਆਉਂਦਾ ਹੈ:

10 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਢੋਲਾ ਆਦਮੀ ਬਣ ਆਇਆ
ਬੁੱਲ੍ਹੇ ਦਾ ਇਸ਼ਕ ਸ਼ਹਾਦਤ ਦੀ ਬੇਹੱਦ ਹੈ। ਕਾਜ਼ੀ, ਮੁੱਲਾਂ ਤੇ ਸਮੁੱਚਾ ਕਰਮ ਕਾਂਡ ਉਸ ਲਈ ਬੇਅਰਥ ਹਨ। ਜਿਸ ਵਾਸਤੇ ਉਸ ਨੇ ਆਪਣਾ ਦਿਲ ਪਾਕ ਸਾਫ਼ ਕੀਤਾ ਹੈ ਬਸ ਉਸ ਦੀ ਹੀ ਉਸ ਨੂੰ ਉਡੀਕ ਹੈ। ਇਹ ਉਡੀਕ ਹੀ ਉਸ ਲਈ ਔਖੀ ਹੈ। ਇਹ ਮੁੱਕੇ ਇਸ ਵਾਸਤੇ ਹੀ ਉਹ ਕੂਕਦਾ, ਨੱਚਦਾ, ਗਾਉਂਦਾ ਹੈ। ਉਸ ਦਾ ਸਾਰਾ ਕਾਵਿ ਇਸ ਉਡੀਕ ਦੀ ਵਿੱਥ ਨੂੰ ਭਰ ਦੇਣ ਦੇ ਚਾਅ ਅੰਦਰੋਂ ਫੁੱਟਿਆ ਹੈ। ਇਸ ਅੰਦਰ ਵਸੀ ਸ਼ਿੱਦਤ ਨੂੰ ਇਸੇ ਤਰ੍ਹਾਂ ਸਮਝਿਆ ਜਾ ਸਕਦਾ ਹੈ।
ਬੁੱਲ੍ਹੇ ਸ਼ਾਹ ਦਾ ਕਲਾਮ ਯੂਨੀਵਰਸਿਟੀ ਪੱਧਰ ਉੱਤੇ ਪਹਿਲੀ ਵਾਰ 1939 ਈ. ਵਿੱਚ ਪ੍ਰਕਾਸ਼ਤ ਹੋਇਆ ਸੀ। ਇਸ ਨੂੰ ਪੰਜਾਬ ਯੂਨੀਵਰਸਿਟੀ, ਲਾਹੌਰ ਵੱਲੋਂ ਪ੍ਰਕਾਸ਼ਤ ਕੀਤਾ ਗਿਆ ਸੀ। ਇਸ ਪੁਸਤਕ ਵਿੱਚ 50 ਕਾਫ਼ੀਆਂ ਸ਼ਾਮਲ ਕੀਤੀਆਂ ਗਈਆਂ ਸਨ। ਇਸ ਦੀ ਸੰਪਾਦਨਾ ਦਾ ਕਾਰਜ ਡਾ. ਮੋਹਨ ਸਿੰਘ ਦੀਵਾਨਾ ਨੇ ਕੀਤਾ ਸੀ। ਨਵੀਂ ਖੋਜ ਅਨੁਸਾਰ ਬੁੱਲ੍ਹੇ ਸ਼ਾਹ ਦੀ ਕੁਲ ਰਚਨਾ 156 ਕਾਫ਼ੀਆਂ, 3 ਸੀਹਰਫ਼ੀਆਂ, 40 ਗੰਢਾਂ, 1 ਬਾਰਾਮਾਹ, 1 ਅਠਵਾਰਾ ਅਤੇ 49 ਦੋਹੜੇ ਸਹੀ ਕੀਤੇ ਗਏ ਹਨ।
ਸੂਫ਼ੀ ਕਾਵਿ ਦਾ ਲਿਖਤੀ ਰੂਪ ਸ਼ਾਹਮੁਖੀ ਲਿਪੀ ਉੱਤੇ ਅਧਾਰਿਤ ਹੈ। ਸੂਫ਼ੀ ਕਵੀਆਂ ਨੇ ਵਿਚਾਰ ਪ੍ਰਗਟ ਕਰਨ ਲਈ ਕਿਤੇ-ਕਿਤੇ ਇਸ ਦੇ ਅੱਖਰਾਂ ਦੀ ਸੂਰਤ ਨੂੰ ਖਿਆਲ ਦਾ ਮਧਿਅਮ ਬਣਾਇਆ ਹੈ ਜਿਵੇਂ:
ਅਹਿਦ ਅਹਿਮਦ ਵਿੱਚ ਫ਼ਰਕ ਨਾ ਬੁੱਲ੍ਹਿਆ,
ਇੱਕ ਰੱਤੀ ਭੇਤ ਮਰੋੜੀ ਦਾ
ਬੁੱਲ੍ਹਿਆ
ਜੈਸੀ ਸੂਰਤ ਐਨ ਦੀ, ਤੈਸੀ ਸੂਰਤ ਗੈਨ
ਇੱਕ ਨੁਕਤੇ ਦਾ ਫੇਰ ਹੈ, ਭੁੱਲਾ ਫਿਰੇ ਜਹਾਨ
ਐਨ ਗੈਨ ਦੀ ਹਿੱਕਾ ਸੂਰਤ ਇੱਕ ਨੁੱਕਤੇ ਸ਼ੋਰ ਮਚਾਇਆ ਏ।

ਇਨ੍ਹਾਂ ਦੋਹੜਿਆਂ ਅਤੇ ਕਾਫ਼ੀਆਂ ਵਿੱਚ ਪੇਸ਼ ਖਿਆਲ ਸ਼ਾਹਮੁਖੀ ਲਿਪੀ ਦੇ ਅੱਖਰ ਗਿਆਨ ਤੋਂ ਬਿਨਾਂ ਸਮਝ ਨਹੀਂ ਆ ਸਕਦੇ। ਇੱਥੇ ਅਹਿਦ ਅਹਿਮਦ ਅਤੇ ਐਨ ਗੈਨ ਦੀ ਸੂਰਤ ਵਿੱਚ ਸਿਰਫ਼ ਮਰੋੜੀ ਤੇ ਨੁਕਤੇ ਦਾ ਹੀ ਭੇਦ ਹੈ। ਇਸ ਭਾਂਤ ਦੇ ਕਾਵਿ ਨੂੰ ਸਮਝਣ ਲਈ ਪੰਜਾਬੀ ਪਾਠਕ ਲਈ ਸ਼ਾਹਮੁਖੀ ਲਿਪੀ ਚਿੰਨ੍ਹਾਂ ਦਾ ਜਾਣਕਾਰ ਹੋਣਾ ਲਾਜ਼ਮੀ ਹੈ। ਪੂਰਬੀ ਪੰਜਾਬ ਵਿੱਚ ਨਵੀਂ ਪੀੜ੍ਹੀ ਨੂੰ ਸ਼ਾਹਮੁਖੀ ਲਿਪੀ ਦਾ ਗਿਆਨ ਨਾ ਹੋਣ ਕਾਰਨ ਇਹ ਸੂਫ਼ੀ ਕਾਵਿ ਦੇ ਅਧਿਐਨ ਵੇਲੇ ਔਕੜ ਬਣਦੀ ਹੈ। ਪੰਜਾਬੀ ਸੂਫ਼ੀ ਕਾਵਿ ਦੀਆਂ ਕਈ ਅਰਥ ਪਰਤਾਂ ਦੇ ਅਧਿਐਨ ਲਈ ਸ਼ਾਹਮੁਖੀ ਲਿਪੀ ਦਾ ਗਿਆਨ ਵੀ ਲਾਜ਼ਮੀ ਯੋਗਤਾ ਹੈ।
ਬੁੱਲ੍ਹੇ ਸ਼ਾਹ ਦਾ ਦੇਹਾਂਤ 1758 ਈ. ਵਿੱਚ ਹੋਇਆ ਸੀ। ਉਸ ਸਮੇਂ ਕਾਜ਼ੀ ਤੇ ਮੁੱਲਾਂ ਨੇ ਬੁੱਲ੍ਹੇ ਦੀ ਲਾਸ਼ ਨੂੰ ਸਪੁਰਦ-ਏ-ਖ਼ਾਕ ਕਰਨ ਵਾਸਤੇ ਕਸੂਰ ਦੇ ਕਬਰਸਤਾਨ ਅੰਦਰ, ਸਾਢੇ ਤਿੰਨ ਹੱਥ ਥਾਂ ਦੇਣ ਦੀ ਆਗਿਆ ਨਹੀਂ ਸੀ ਦਿੱਤੀ। ਸੁਣਿਆ ਹੈ ਕਿ ਅਜੋਕਾ ਕਸੂਰ ਸ਼ਹਿਰ ਬੁੱਲ੍ਹੇ ਦੀ ਕਬਰ ਦੁਆਲੇ ਹੀ ਵਸਿਆ ਹੈ।

 

 

 

ਡਾ. ਗੁਰਨਾਇਬ ਸਿੰਘ * ਮੋਬਾਈਲ: 98880-71992

10 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx........for nycc sharing.....

11 Apr 2012

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

Thanks veer ji....bahut vadhiya jaankari lai

11 Apr 2012

Reply