Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮਿੱਠੀ ਜ਼ਹਿਰ ਕੈਨੇਡਾ

""

 

 ਮੁੱਢਲੀਆਂ ਲੋੜਾਂ ਦੀ ਪੂਰਤੀ ਉਪਰੰਤ ਹਰ ਇਨਸਾਨ ਆਪਣੀ ਹਿੰਮਤ ਅਨੁਸਾਰ ਤਰੱਕੀ ਵੱਲ ਵਹੀਰਾਂ ਘੱਤਦਾ ਹੈ। ਜ਼ਿੰਦਗੀ ਜਿਉਣ ਲਈ ਹਰ ਇਨਸਾਨ ਦੇ ਆਪਣੇ ਢੰਗ ਅਤੇ ਮੰਤਵ ਹੁੰਦੇ ਹਨ। ਇਸ ਸੰਸਾਰ ਦੇ ਦੋ-ਢਾਈ ਫ਼ੀਸਦੀ ਖੇਤਰਫਲ ਵਾਲਾ ਭਾਰਤ ਸੰਸਾਰ ਦੀ ਸਤਾਰਾਂ ਫ਼ੀਸਦੀ ਆਬਾਦੀ ਸਾਂਭੀ ਬੈਠਾ ਹੈ ਪਰ ਇਸ ਦੀ ਆਰਥਿਕ ਸਥਿਤੀ ਵਿਕਸਤ ਦੇਸ਼ਾਂ ਵਰਗੀ ਮਜ਼ਬੂਤ ਨਹੀਂ ਹੈ। ਵਿਕਸਤ ਹੋਣ ਦੇ ਰਾਹ ਲੱਭਦਿਆਂ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਦੇ ਨਾਗਰਿਕਾਂ ਨੇ ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਵਿਕਸਤ ਅਤੇ ਅਮੀਰ ਮੁਲਕਾਂ ਵੱਲ ਵਹੀਰਾਂ ਘੱਤੀਆਂ। ਅਸੀਂ ਇਨ੍ਹਾਂ ਵਿਕਸਤ ਦੇਸ਼ਾਂ ਵਿੱਚ ਹੱਦੋਂ ਵੱਧ ਹੱਡ-ਭੰਨਵੀਂ ਮਿਹਨਤ ਕੀਤੀ ਅਤੇ ਅੱਜ ਇਨ੍ਹਾਂ ਦੇਸ਼ਾਂ ਵਿੱਚ ਆਪਣੀ ਮਿਹਨਤ ਸਦਕਾ ਹਰ ਖੇਤਰ ’ਚ ਸਾਡੇ ਭਾਈਚਾਰੇ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਪਿਛਲੇ ਕੁਝ ਦਹਾਕਿਆਂ ਤੋਂ ਭਾਰਤੀ ਲੋਕ ਵਿਆਹ ਜਾਂ ਪਰਿਵਾਰਕ ਪੱਧਰ ’ਤੇ ਹੀ ਇਨ੍ਹਾਂ ਮੁਲਕਾਂ ਵਿੱਚ ਦਾਖਲ ਹੁੰਦੇ ਸਨ ਪਰ ਕੁਝ ਕੁ ਸਾਲਾਂ ਤੋਂ ਕੈਨੇਡਾ ਅਤੇ ਆਸਟਰੇਲੀਆ ਵਿੱਚ ਵਿਕਾਸਸ਼ੀਲ ਦੇਸ਼ਾਂ ਤੋਂ ਪੁਆਇੰਟ ਸਿਸਟਮ ’ਤੇ ਜਾਣ ਦੀ ਖੁੱਲ੍ਹ ਮਿਲੀ ਹੋਈ ਹੈ। ਇਸ ਸਿਸਟਮ ਅਧੀਨ ਵੱਖ-ਵੱਖ ਖੇਤਰਾਂ ਦੇ ਮਾਹਿਰ ਕੈਨੇਡਾ ਦੇ ਪੱਕੇ ਬਾਸ਼ਿੰਦੇ ਬਣਨ ਲਈ ਬੇਨਤੀ ਪੱਤਰ ਦਿੰਦੇ ਹਨ। ਦੂਜੇ ਸ਼ਬਦਾਂ ਵਿੱਚ ਇਸ ਨੂੰ ਬਰੇਨ ਡਰੇਨ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਤਰੀਕੇ ਨਾਲ ਅਮੀਰ ਦੇਸ਼ ਗ਼ਰੀਬ ਦੇਸ਼ਾਂ ਦੇ ਮਨੁੱਖੀ ਸਰਮਾਏ ਦੀ ਦਰਾਮਦ ਕਰਦੇ ਹਨ। ਬਿਨਾਂ ਸ਼ੱਕ ਇਹ ਸੋਮਿਆਂ ਭਰਪੂਰ ਕੈਨੇਡਾ ਦੀ ਆਪਣੇ ਬਾਸ਼ਿੰਦਿਆਂ ਨੂੰ ਉੱਚ ਪੱਧਰਾ ਸਹੂਲਤਾਂ ਭਰਿਆ ਜੀਵਨ ਦੇਣ ਦੀ ਯੋਗਤਾ ਹੈ ਜੋ ਵਿਕਾਸਸ਼ੀਲ ਦੇਸ਼ਾਂ ਦੇ ਉੱਚ ਪੱਧਰੀ ਮਨੁੱਖੀ ਸਰਮਾਏ ਵਿੱਚ ਕੈਨੇਡੀਅਨ ਬਣਨ ਦੀ ਲਾਲਸਾ ਜਗਾਉਂਦੀ ਹੈ। ਹਰਜੀਤ ਨਾਗੀ ਜ਼ਿੰਦਗੀ ਜਿਉਣ ਲਈ ਹਰ ਮਨੁੱਖ ਕੈਨੇਡਾ ਵਰਗੇ ਮੁਲਕਾਂ ਵਿੱਚ ਜੱਦੋਜਹਿਦ ਕਰਦਾ ਹੈ ਪਰ ਪੁਆਇੰਟ ਸਿਸਟਮ ਰਾਹੀਂ ਆਉਣ ਵਾਲਾ ਸਰਮਾਇਆ ਇੱਥੇ ਸਭ ਤੋਂ ਵੱਧ ਮਾਨਸਿਕ ਪੀੜਾ ਦਾ ਸ਼ਿਕਾਰ ਹੈ ਕਿਉਂਕਿ ਜਿਨ੍ਹਾਂ ਵੱਖ-ਵੱਖ ਕਿੱਤਿਆਂ ਦੀ ਮੁਹਾਰਤ ਅਧੀਨ ਇਨ੍ਹਾਂ ਨੂੰ ਕੈਨੇਡਾ ਵਿੱਚ ਸੱਦਿਆ ਜਾਂਦਾ ਹੈ, ਉਨ੍ਹਾਂ ਕਿੱਤਿਆਂ ਵਿੱਚ ਕੰਮ ਕਰਨ ਲਈ ਇੱਥੇ ਪਹੁੰਚਣ ’ਤੇ ਕੋਈ ਪੁੱਛਗਿੱਛ ਨਹੀਂ। ਉੱਚ ਪੱਧਰੇ ਅਹੁਦਿਆਂ ਤੋਂ ਆਏ ਲੋਕ ਇੱਥੇ ਹਰ ਕਿਸਮ ਦੇ ਕੰਮਾਂ-ਕਾਰਾਂ ਤੋਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਨ। ਕੈਨੇਡਾ ਵਿੱਚ ਉਨ੍ਹਾਂ ਦੀ ਆਪਣੇ ਵਿਸ਼ੇ ’ਚ ਮੁਹਾਰਤ ਦਾ ਸਿਰਫ਼ ਇਹ ਮੁੱਲ ਹੈ ਕਿ ਉਹ ਆਪਣੀ ਯੋਗਤਾ ਸਹਾਰੇ ਅਜਿਹੇ ਮੁਲਕ ਵਿੱਚ ਪ੍ਰਵੇਸ਼ ਕਰ ਗਏ ਹਨ ਜਿੱਥੇ ਕਿਸੇ ਨਾ ਕਿਸੇ ਵਸੀਲੇ ਜਾਣ ਲਈ ਵਿਕਾਸਸ਼ੀਲ ਦੇਸ਼ਾਂ ਦੇ ਲੋਕ ਤਰਸਦੇ ਹਨ। ਆਪਣੀਆਂ ਮਹਿੰਗੀਆਂ ਜ਼ਮੀਨਾਂ ਵੇਚਦੇ ਹਨ ਅਤੇ ਹਰ ਗ਼ਲ਼ਤ ਤਰੀਕਾ ਅਪਨਾਉਣ ਲਈ ਤਤਪਰ ਹਨ ਜਿਸ ਨੂੰ ਸਾਡਾ ਸਮਾਜ ਪੂਰੀ ਤਰ੍ਹਾਂ ਨਕਾਰਦਾ ਹੋਵੇ। ਅਜਿਹੇ ਮੁਲਕ ਵਿੱਚ ਬਿਨਾਂ ਗ਼ੈਰ-ਕਾਨੂੰਨੀ ਖਰਚਿਆਂ ਤੋਂ ਅਤੇ ਸਿੱਧੀ ਪੱਕੇ ਤੌਰ ’ਤੇ ਪਰਿਵਾਰ ਸਹਿਤ ਰਹਿਣ ਨੂੰ ਥਾਂ ਮਿਲਣੀ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਪ੍ਰਤੀਤ ਹੁੰਦੀ ਹੈ ਪਰ ਇਸ ਤੋਂ ਬਾਅਦ ਪਰਵਾਸੀ ਹੋਇਆ ਇਹ ਸੋਚਵਾਨ ਸਮਾਜ ਜਦੋਂ ਜ਼ਿੰਦਗੀ ਦੇ ਸਹੀ ਤੱਥਾਂ ਤੋਂ ਜਾਣੂ ਹੁੰਦਾ ਹੈ ਤਾਂ ਇਸ ਨੂੰ ਆਪਣੇ ਆਪ ਸਹੀ ਫ਼ੈਸਲਾ ਕਰਨ ਦੀ ਸਮਝ ਨਹੀਂ ਲੱਗਦੀ। ਸ਼ਾਇਦ ਫਿਰ ਇਸ ਸਮਾਜ ਦੀ ਹਾਲਤ ਵੀ ਸਾਡੇ ਪਿੰਡਾਂ ਵਿੱਚ ਚੱਲਦੀ ਘਲਾੜੀ ਉਪਰ ਗੁੜ ਦੀ ਚਾਸ਼ਣੀ ਵਿੱਚ ਫਸੇ ਉਸ ਕੀੜੇ ਵਰਗੀ ਹੋ ਜਾਂਦੀ ਹੈ ਜੋ ਮਿੱਠੇ ਗੁੜ ਦੇ ਸੁਆਦ ਲਈ ਉਸ ਚਾਸ਼ਣੀ ਵਿੱਚ ਜਾ ਡਿੱਗਦਾ ਹੈ ਤੇ ਮਰ ਕੇ ਹੀ ਬਾਹਰ ਆਉਂਦਾ ਹੈ। ਪੁਆਇੰਟ ਸਿਸਟਮ ਰਾਹੀਂ ਆਇਆ ਹਰ ਸੋਚਵਾਨ ਜ਼ਿੰਦਗੀ ਨੂੰ ਸਮਾਜਿਕ ਅਤੇ ਮਾਨਸਿਕ ਪੱਧਰ ’ਤੇ ਵੀ ਗਹੁ ਨਾਲ ਵਿਚਾਰਦਾ ਹੈ।

02 Jul 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜਦੋਂ ਉਹ ਇਹ ਵਿਚਾਰਧਾਰਾ ਆਪਣੇ ਸਕੇ-ਸਬੰਧੀਆਂ ਕੋਲ ਬਿਆਨਦਾ ਹੈ ਕਿ ਇੱਥੇ ਜ਼ਿੰਦਗੀ ਸੌਖੀ ਨਹੀਂ ਸਗੋਂ ਮਾਨਸਿਕ ਪੀੜ ਦੇਣ ਵਾਲੀ ਹੈ ਤਾਂ ਕੋਈ ਮੰਨਣ ਨੂੰ ਤਿਆਰ ਨਹੀਂ ਹੁੰਦਾ। ਆਪਣੇ ਖੇਤ ਵਿੱਚ ਖ਼ਾਲ ਸਾਫ਼ ਕਰਵਾਉਣ ਲਈ ਵੀ ਅਸੀਂ ਪਰਵਾਸੀ ਮਜ਼ਦੂਰਾਂ ਦੀ ਉਡੀਕ ਰੱਖਦੇ ਹਾਂ, ਘਰ ਵਿੱਚ ਨੌਕਰ-ਚਾਕਰ ਮੰਗਦੇ ਹਾਂ ਪਰ ਬਿਗਾਨੇ ਮੁਲਕ ਵਿੱਚ ਆ ਕੇ ਅਸੀਂ ਕੀ ਪਾਪੜ ਨਹੀਂ ਵੇਲਦੇ। ਸਭ ਤੋਂ ਵੱਧ ਵਿਚਾਰਨ ਵਾਲੀ ਗੱਲ ਹੈ ਕਿ ਜਦੋਂ ਪੰਜਾਬੀ ਭਾਈਚਾਰਾ ਕੈਨੇਡਾ ਵਿੱਚ ਮਿਹਨਤਕਸ਼-ਮਜ਼ਦੂਰਾਂ ਦੇ ਘੇਰੇ ਵਿੱਚੋਂ ਬਾਹਰ ਨਿਕਲ ਕੇ ਦਿੱਲੀ ਦੇ ਏਅਰਪੋਰਟ ’ਤੇ ਉਤਰਦਾ ਹੈ ਤਾਂ ਸਾਡੀ ਟੌਹਰ ਫਿਰ ਸ਼ੁਰੂ ਹੋ ਜਾਂਦੀ ਹੈ। ਕੈਨੇਡਾ ਵਿੱਚ ਹੱਡ-ਭੰਨਵੀਂ ਮਿਹਨਤ ਜ਼ਰੀਏ ਕਮਾਏ ਡਾਲਰਾਂ ਨੂੰ ਪੰਜਾਹ ਨਾਲ ਗੁਣਾ ਕਰਕੇ ਭਾਰਤ ’ਚ ਜਾ ਕੇ ਸ਼ਾਹੀ ਤਰੀਕੇ ਨਾਲ ਰਹਿਣ ਦੇ ਢੰਗ-ਤਰੀਕੇ ਸਾਡੇ ਪੰਜਾਬੀ ਭਾਈਚਾਰੇ ਨੂੰ ਇਨ੍ਹਾਂ ਮੁਲਕਾਂ ਵੱਲ ਆਉਣ ਲਈ ਮਜਬੂਰ ਕਰ ਦਿੰਦੇ ਹਨ। ਆਪਣੇ ਮੁਲਕ ਰਹਿੰਦੇ ਲੋਕਾਂ ਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਕੈਨੇਡਾ, ਅਮਰੀਕਾ ਵਿੱਚ ਡਾਲਰ ਸ਼ਾਇਦ ਦਰੱਖਤਾਂ ਨੂੰ ਲੱਗੇ ਹੋਣ, ਸਿਰਫ਼ ਤੋੜਨ ਹੀ ਜਾਣਾ ਹੋਵੇ। ਇੱਥੇ ਪੰਜਾਬ ਤੋਂ ਆਏ ਵੀਹ-ਪੱਚੀ ਏਕੜਾਂ ਦੇ ਮਾਲਕ ਵੀ ਆਪਣਾ ਗੁਜ਼ਾਰਾ ਚਲਾਉਣ ਲਈ ਦਿਨ ਵਿੱਚ ਬਾਰਾਂ-ਬਾਰਾਂ ਘੰਟੇ ਸਖ਼ਤ ਮਿਹਨਤ ਕਰਨ ਦੇ ਆਦੀ ਹਨ। ਅਕਸਰ ਕਿਹਾ ਜਾਂਦਾ ਹੈ ਕਿ ਜੋ ਵਿਅਕਤੀ ਇਸ ਮੁਲਕ ਦਾ ਛੇ ਕੁ ਮਹੀਨੇ ਪਾਣੀ ਪੀ ਗਿਆ, ਉਹ ਮੁੜ ਆਪਣੇ ਵਤਨ ਨਹੀਂ ਜਾਂਦਾ। ਸਿਰਫ਼ ਕੈਨੇਡਾ ਦਾ ਹੋ ਕੇ ਰਹਿ ਜਾਂਦਾ ਹੈ। ਕੋਈ ਦਿਲ ਭਾਵੇਂ ਪੱਥਰ ਵਰਗਾ ਮਜ਼ਬੂਤ ਹੋਵੇ ਪਰ ਜ਼ਿਆਦਾਤਰ ਲੋਕਾਂ ਦੇ ਹੱਡ ਇਸ ਮੁਲਕ ਵਿੱਚ ਹੁੰਦੇ ਹਨ ਪਰ ਰੂਹ ਆਪਣੇ ਵਤਨ ਭਟਕਦੀ ਹੈ। ਕੈਨੇਡਾ ਇੱਕ ਅਮੀਰ ਦੇਸ਼ ਹੈ ਜਿਸ ਕੋਲ ਆਪਣੇ ਨਾਗਰਿਕਾਂ ਅਤੇ ਬਾਸ਼ਿੰਦਿਆਂ ਨੂੰ ਸੁੱਖ-ਸਹੂਲਤਾਂ ਪ੍ਰਦਾਨ ਕਰਨ ਲਈ ਪੈਸੇ ਦੀ ਕੋਈ ਕਮੀ ਨਹੀਂ। ਇਹ ਕੈਨੇਡੀਅਨ ਡਾਲਰ ਦੀ ਸਮਰੱਥਾ ਹੈ ਜਿਸ ਦੀ ਬਦੌਲਤ ਇੱਥੋਂ ਦਾ ਕਾਮਾ ਵੀ ਹਰ ਐਸ਼ੋ-ਇਸ਼ਰਤ ਅਤੇ ਵਸਤੂ ਹਾਸਲ ਕਰ ਸਕਦਾ ਹੈ ਜੋ ਉਹ ਚਾਹੁੰਦਾ ਹੋਵੇ। ਕੈਨੇਡਾ ਅਤੇ ਭਾਰਤ ਕਈ ਪੱਖਾਂ ਤੋਂ ਇੱਕ-ਦੂਜੇ ਦੇ ਉਲਟ ਹਨ। ਜਦੋਂ ਕੈਨੇਡਾ ਦਿਨ ਚੜ੍ਹਦਾ ਹੈ ਤਾਂ ਭਾਰਤ ਵਿੱਚ ਰਾਤ ਹੁੰਦੀ ਹੈ। ਕੈਨੇਡਾ ਕੋਲ ਰਹਿਣ ਨੂੰ ਆਬਾਦੀ ਬਹੁਤ ਘੱਟ ਹੈ ਪਰ ਰਕਬਾ ਭਾਰਤ ਤੋਂ ਤਕਰੀਬਨ ਢਾਈ ਤਿੰਨ ਗੁਣਾ ਵੱਧ ਹੈ। ਭਾਰਤ ਵਿੱਚ ਗਰਮੀ, ਸਰਦੀ, ਪੱਤਝੜ, ਸਾਉਣ ਮਹੀਨੇ ਮੀਂਹ ਵਰਗੀਆਂ ਰੁੱਤਾਂ ਹਨ ਪਰ ਕੈਨੇਡਾ ਵਿੱਚ ਮੌਸਮ ਦਾ ਕੋਈ ਪਤਾ ਨਹੀਂ। ਦੋਵਾਂ ਮੁਲਕਾਂ ਦੀਆਂ ਆਪਸ ਵਿੱਚ ਸਾਂਝਾਂ ਵੀ ਬਹੁਤ ਹਨ।

 

02 Jul 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪੰਜਾਬ ਵਿੱਚ ਵਿਦਵਾਨ ਰੋਜ਼ ਦੁਹਾਈਆਂ ਦਿੰਦੇ ਹਨ ਕਿ ਇੱਥੇ ਦਿਨ-ਬ-ਦਿਨ ਨਸ਼ਾ ਵਧ ਰਿਹਾ ਹੈ ਪਰ ਕੈਨੇਡਾ ਵਿੱਚ ਨਸ਼ੱਈਆਂ ਦੀ ਗਿਣਤੀ ਪੰਜਾਬ ਨਾਲੋਂ ਘੱਟ ਨਹੀਂ ਹੋਵੇਗੀ। ਕਾਨੂੰਨ ਵਿਵਸਥਾ ਦੀ ਗੱਲ ਕਰੀਏ ਕੈਨੇਡਾ ਵਰਗੇ ਅਮੀਰ ਮੁਲਕ ਜਿੱਥੇ ਇੰਨੀ ਘੱਟ ਵਸੋਂ ਹੈ ਇੱਥੇ ਵੀ ਅਪਰਾਧ ਦੀਆਂ ਘਟਨਾਵਾਂ ਦਿਨ-ਬ-ਦਿਨ ਵਧ ਰਹੀਆਂ ਹਨ। ਮੁਸ਼ਕਲਾਂ ਹੋਣ ਦੇ ਬਾਵਜੂਦ ਕੈਨੇਡਾ ਦੀ ਮਜ਼ਬੂਤ ਅਰਥ-ਵਿਵਸਥਾ ਕਾਰਨ ਇੱਥੇ ਪ੍ਰਦਾਨ ਕੀਤੀਆਂ ਜਾਂਦੀਆਂ ਸਹੂਲਤਾਂ ਸਦਕਾ ਲੋਕ ਇਸ ਮੁਲਕ ਨੂੰ ਛੱਡਣਾ ਨਹੀਂ ਚਾਹੁੰਦੇ। ਜੇ ਆਉਣ ਵਾਲੀ ਪੀੜ੍ਹੀ ਦੇ ਭਵਿੱਖ ’ਤੇ ਝਾਤ ਮਾਰੀਏ ਜਿਵੇਂ ਸਾਡੇ ਦੇਸ਼ ਵਿੱਚ ਅੱਜ ਜਿੱਥੇ ਬੇਰੁਜ਼ਗਾਰੀ ਹੈ ਉੱਥੇ ਹੁਣ ਵੀ ਆਪਣੀ ਤਕਨੀਕੀ ਕਾਬਲੀਅਤ ਜ਼ਰੀਏ ਬੱਚੇ ਚਾਰ-ਪੰਜ ਲੱਖ ਰੁਪਏ ਦੇ ਸਾਲਾਨਾ ਪੈਕੇਜ ਲੈ ਰਹੇ ਹਨ। ਇੱਥੇ ਵੀ ਪੰਜਾਬੀ ਭਾਈਚਾਰੇ ਵਿੱਚੋਂ ਵਿਰਲੇ ਬੱਚੇ ਹੀ ਵਿੱਦਿਅਕ ਖੇਤਰ ਵਿੱਚ ਅੱਗੇ ਨਿਕਲਦੇ ਹਨ। ਬਹੁ-ਗਿਣਤੀ ਟਰਾਂਸਪੋਰਟ ਖੇਤਰ ਨਾਲ ਜੁੜੀ ਹੋਈ ਹੈ। ਕੈਨੇਡਾ ਵਿੱਚ ਸਾਡੀ ਅਗਲੀ ਪੀੜ੍ਹੀ ਦੇ ਭਵਿੱਖ ਦੀ ਗੱਲ ਕਰਦਿਆਂ ਇੱਕ ਸੱਜਣ ਨੇ ਆਪਣੇ ਵਿਚਾਰ ਦੱਸੇ ਕਿ ਇੰਡੋ-ਕੈਨੇਡੀਅਨ ਨੌਜਵਾਨ ਜਿੰਨਾ ਮਰਜ਼ੀ ਨਸ਼ੱਈ ਹੋਵੇ, ਪੰਜਾਬ ਜਾ ਕੇ ਜਿਹੋ-ਜਿਹੀ ਲੜਕੀ ਨਾਲ ਵਿਆਹ ਕਰਾਉਣਾ ਚਾਹੇ, ਉਸ ਨੂੰ ਹੱਸ ਕੇ ਲੋਕ ਲੜਕੀ ਵਿਆਹੁਣ ਨੂੰ ਤਿਆਰ ਹੋ ਜਾਣਗੇ ਪਰ ਪੰਜਾਬ ਵਿੱਚ ਰਹਿੰਦੇ ਨਸ਼ੱਈ ਦੀ ਕਿਸੇ ਨੇ ਬਾਤ ਨਹੀਂ ਪੁੱਛਣੀ। ਕੀ ਚੰਗੀਆਂ ਜਾਇਦਾਦਾਂ ਦੇ ਵਾਰਿਸ ਸਾਡੇ ਆਪਣੇ ਮੁਲਕ ਵਿੱਚ ਕਲੀਨ-ਅੱਪ, ਰਾਜਗਿਰੀ, ਲੱਕੜ ਮਿੱਲ ਵਰਕਰ ਜਾਂ ਖੇਤ ਮਜ਼ਦੂਰ ਵਜੋਂ ਕੰਮ ਕਰਨਾ ਸਵੀਕਾਰਦੇ ਹਨ? ਇਹ ਕੰਮ ਹੇਠਲੇ ਦਰਜੇ ਦੇ ਨਹੀਂ ਸਗੋਂ ਦਸਾਂ ਨਹੁੰਆਂ ਦੀ ਕਿਰਤ ਦਾ ਹਿੱਸਾ ਹਨ। ਪਰ ਸਵਾਲ ਹੈ ਕਿ ਸਾਡੇ ਮੁਲਕ ਦੀ ਸਰਦਾਰੀ ਜੋ ਪੱਛਮੀ ਮੁਲਕਾਂ ਵਿੱਚ ਇਸ ਕਿਰਤ ਨੂੰ ਅਪਣਾਉਂਦੀ ਹੈ, ਕੀ ਉਹ ਆਪਣੇ ਮੁਲਕ ਵਿਚ ਇਕ ਕਿੱਤੇ ਵਜੋਂ ਨਾ ਸਹੀ, ਕੀ ਆਪਣੀ ਖਾਤਰ ਹੀ ਇਹ ਕੰਮ ਕਰਨ ਨੂੰ ਤਿਆਰ ਹਨ? ਇਹ ਪ੍ਰਸ਼ਨ ਸਾਡੇ ਮੁਲਕ ਦੀ ਸੋਚ ਉਪਰ ਸਵਾਲੀਆ ਚਿੰਨ੍ਹ ਹਨ। ਪੱਛਮੀ ਦੇਸ਼ ਕਿਵੇਂ ਨਾ ਤਰੱਕੀ ਕਰਨ ਜਿੱਥੇ ਅਮੀਰ ਲੋਕਾਈ ਵੀ ਕਿਰਤ ਅਪਣਾਉਂਦੀ ਹੈ ਜਦੋਂਕਿ ਆਪਣੇ ਮੁਲਕ ਵਿੱਚ ਬੇਰੁਜ਼ਗਾਰ ਵੀ ਵਾਈਟ-ਕਾਲਰ ਧੰਦਿਆਂ ਦੀ ਭਾਲ ਵਿੱਚ ਹਨ। ਸਾਡੇ ਸਮਾਜ ਵਿੱਚ ਹਰ ਹੀਲੇ ਆਰਥਿਕ ਸਥਿਤੀ ਨੂੰ ਇੱਕ-ਦੂਜੇ ਨਾਲੋਂ ਵੱਧ ਮਜ਼ਬੂਤ ਦਿਖਾਉਣ ਦਾ ਰਿਵਾਜ ਹੈ। ਵੱਟਾਂ ਦੇ ਰੌਲੇ ਲੜਦਿਆਂ ਆਪਣੇ ਵਤਨ ਵਿੱਚ ਬਚਾਈ ਹੋਈ ਆਪਣੀ ਜ਼ਮੀਨ ਜਾਇਦਾਦ ਦੇ ਸਾਕ-ਸਬੰਧੀ ਜਾਂ ਪ੍ਰਮਾਤਮਾ ਹੀ ਰਾਖਾ ਹੈ। ਪਿੱਛੇ ਦਾ ਖਿਆਲ ਨਹੀਂ ਪਰ ਅੱਗਾ ਸੰਭਾਲਣ ਦਾ ਫ਼ਿਕਰ ਹੈ। ਫਿਰ ਆਉਣ ਵਾਲੀ ਪੀੜ੍ਹੀ ਦਾ ਕੀ ਦੋਸ਼ ਹੋ ਸਕਦਾ ਹੈ? ਕੈਨੈਡਾ ਦੇ ਪੌਣ-ਪਾਣੀ ਬਾਰੇ ਕੋਈ ਸਮਝ ਨਹੀਂ ਲੱਗ ਸਕੀ। ਇੰਨੀ ਸੋਹਣੀ ਧਰਤੀ ਹੈ। ਆਲਾ-ਦੁਆਲਾ ਬਹੁਤ ਸਾਫ਼-ਸੁਥਰਾ ਹੈ ਪਰ ਇੰਨੇ ਸੋਹਣੇ ਫੁੱਲਾਂ ਵਿੱਚ ਕੋਈ ਮਹਿਕ ਨਹੀਂ, ਕੋਈ ਸੁਗੰਧ ਨਹੀਂ। ਫਿਰ ਇੱਥੋਂ ਦੀ ਮਿੱਟੀ ਵਿੱਚ ਕਿਵੇਂ ਮਹਿਕ ਮਿਲ ਸਕਦੀ ਹੈ ਜਿਸ ਰਾਹੀਂ ਫੁੱਲਾਂ ਦੀ ਉਤਪਤੀ ਹੁੰਦੀ ਹੈ। ਖ਼ੈਰ! ਇਹ ਮਸਲਾ ਬਹੁਤ ਗੰਭੀਰ ਹੈ ਪਰ ਇਕ ਗੱਲ ਸੱਚ ਹੈ ਉਪਰਲੇ ਮਨੋਂ ਕੋਈ ਸਹਿਮਤ ਹੋਵੇ ਜਾਂ ਨਾ ਪਰ ਅੰਦਰੂਨੀ ਤੌਰ ’ਤੇ ਹਰ ਇੱਕ ਦੀਆਂ ਭਾਵਨਾਵਾਂ ਆਪਣੇ ਮੁਲਕ ਨਾਲ ਜੁੜੀਆਂ ਹੋਈਆਂ ਹਨ। ਆਪਣੇ ਮੁਲਕ ਵਿੱਚ ਜੰਮਿਆ, ਪਲਿਆ, ਜਵਾਨ ਹੋਇਆ ਅਤੇ ਕੈਨੇਡਾ ਦੀ ਗ੍ਰਿਫ਼ਤ ਵਿੱਚ ਫਸਿਆ ਦਿਲ ਅੰਦਰੋਂ ਇਹ ਦੁਹਾਈ ਜ਼ਰੂਰ ਦਿੰਦਾ ਹੈ ਕਿ ਜੇ ਮਰਾਂ ਤਾਂ ਸਿਵਾ ਮੇਰੇ ਆਪਣੇ ਮੁਲਕ ਵਿੱਚ ਬਲੇ। ਇੰਡੀਆ ਤੋਂ ਆਉਂਦਾ ਹਰ ਕੋਈ ਸੂਝਵਾਨ ਆਪਣੇ ਮੁਲਕ ਦੇ ਢਾਂਚੇ ਬਾਰੇ ਦੁਹਾਈ ਜ਼ਰੂਰ ਪਾਉਂਦਾ ਹੈ ਪਰ ਇੱਥੇ ਆ ਕੇ ਇੱਕ ਪਾਸੇ ਨੂੰ ਸੰਵਾਰਦੇ ਜਦੋਂ ਕੋਈ ਦੂਜਾ ਪੱਖ ਗੁਆ ਬੈਠਦਾ ਹੈ ਤਾਂ ਆਪਣੇ ਮੁਲਕ ਦੀਆਂ ਬੁਰਾਈਆਂ ਵੀ ਭਾਵੇਂ ਚੰਗੀਆਂ ਲੱਗਦੀਆਂ ਹੋਣ ਪਰ ਉਸ ਵੇਲੇ ਹਿੰਮਤ ਵੀ ਹਾਰ ਚੁੱਕੀ ਹੁੰਦੀ ਹੈ ਅਤੇ ਇਨਸਾਨ ਕੁਝ ਕਰਨ ਤੋਂ ਵੀ ਅਸਮਰੱਥ ਹੁੰਦਾ ਹੈ। ਸਿਜਦਾ ਹੈ ਕੈਨੇਡਾ ਵਿੱਚ ਵਸੇ ਮੇਰੇ ਮੁਲਕ ਦੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਕਈ ਹਜ਼ਾਰ ਮੀਲ ਦਾ ਪੈਂਡਾ ਤੈਅ ਕਰਕੇ ਆਪਣੀ ਹਿੰਮਤ, ਮਿਹਨਤ ਬਰਕਰਾਰ ਰੱਖਦਿਆਂ ਇਸ ਮੁਲਕ ਵਿੱਚ ਆਪਣੀ ਅਲੱਗ ਪਛਾਣ ਬਣਾਈ। ਕਲਮਬੰਦ ਹੋਇਆ ਸੱਚ ਕੌੜਾ ਜ਼ਰੂਰ ਲੱਗਦਾ ਹੈ ਪਰ ਸਚਾਈ ਪ੍ਰਤੱਖ ਹੁੰਦੀ ਹੈ, ਜਿਸ ਤੋਂ ਅਸੀਂ ਦੂਰ ਨਹੀਂ ਭੱਜ ਸਕਦੇ।     

ਹਰਜੀਤ ਨਾਗੀ e-mail: harjitnagi0yahoo.com

02 Jul 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਕਾਫੀ ਗੱਲਾਂ ਸਹੀ ਲਿਖੀਆਂ ਨੇ  ਕਿ, ਬਹੁਤੇ ਲੋਕਾਂ ਨੂ ਇੰਝ ਲਗਦਾ ਕੇ, ਜਿਵੇ ਕੈਨੇਡਾ, ਡਾਲਰ' ਦਰਖਤਾਂ ਨੂੰ ਲਗਦੇ ਨੇ, ਬੱਸ ਤੋੜਨ ਈ ਜਾਣਾ ਹੋਵੇ.. ਬਹੁਤੀਆਂ ਗੱਲਾਂ ਚੰਗੀਆਂ ਵੀ ਨੇ ਤੇ ਬਹੁਤੀਆਂ ਮੰਦੀਆਂ ਵੀ ਇਥੇ .. ਕੋਈ country  perfect  ਨਹੀ ਹੁੰਦੀ ...... ਪਰ ਫੇਰ ਵੀ ਕੈਨੇਡਾ ਦੀ ਮਿੱਟੀ ਨੂੰ  ਸਲਾਮ ..

03 Jul 2012

Reply