Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਵੇਂ ਰੱਖੀਏ ਗਰਮੀਆਂ ਵਿੱਚ ਛੋਟੇ ਬੱਚਿਆਂ ਦਾ ਖਿਆਲ ? :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Charanjeet Singh
Charanjeet
Posts: 90
Gender: Male
Joined: 17/Feb/2014
Location: Zira
View All Topics by Charanjeet
View All Posts by Charanjeet
 
ਕਿਵੇਂ ਰੱਖੀਏ ਗਰਮੀਆਂ ਵਿੱਚ ਛੋਟੇ ਬੱਚਿਆਂ ਦਾ ਖਿਆਲ ?

ਬੱਚੇ ਕੋਮਲ ਕਲੀ ਹੂੰਦੇ ਹਨ। ਗਰਮੀਆਂ ਦੇ ਦਿਨਾਂ ਵਿੱਚ ਸਭ ਤੋਂ ਜਿਆਦਾ ਖਿਆਲ ਛੋਟੇ ਬੱਚਿਆਂ ਦਾ ਰੱਖਣਾ ਪੈਂਦਾ ਹੈ।ਅਸੀਂ ਛੋਟੀਆਂ ਛੋਟੀਆਂ ਸਾਵਧਾਨੀਆਂ ਨਾਲ ਛੋਟੇ ਬੱਚਿਆਂ ਦਾ ਖਿਆਲ ਰੱਖ ਸਕਦੇ ਹਾਂ।

1. ਬੱਚਿਆਂ ਨੂੰ ਜਿਆਦਾ ਗਰਮੀਂ ਵਿੱਚ ਧੁੱਪ ਵਿੱਚ ਬਾਹਰ ਲੈਕੇ ਜਾਣ ਤੋਂ ਪਰਹੇਜ ਕਰਨਾਂ ਚਾਹੀਦਾ ਹੈ। ਜੇਕਰ ਨੌਕਰੀ ਪੇਸ਼ਾ ਵਾਲੀਆਂ ਔਰਤਾਂ ਦੀ ਮਜਬੂਰੀ ਹੈ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਸੂਤੀ ਕੱਪੜੇ ਦੇ ਦੁਪੱਟੇ ਨਾਲ ਢੱਕ ਕੇ ਲੈਕੇ ਜਾਣ ਤਾਂ ਜੋ ਸੂਰਜ ਦੀਆਂ ਕਿਰਨਾਂ ਸਿੱਧੀਆਂ ਬੱਚੇ ਤੇ ਨਾਂ ਪੈਣ

2. ਬੱਚਿਆਂ ਦੇ ਕੱਪੜਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਨੂੰ ਸੂਤੀ ਦੇ ਅਤੇ ਖੁੱਲੇ ਕੱਪੜੇ ਹੀ ਪਾਏ ਜਾਣ। ਜਿਆਦਾ ਤੰਗ ਕੱਪੜਿਆ ਵਿੱਚ ਬੱਚਾ ਸਹਿਜ ਮਹਿਸੂਸ ਨਹੀਂ ਕਰਦਾ।ਬੱਚਿਆਂ ਨੂੰ ਜਿਆਦਾ ਗੂੜੇ ਰੰਗ ਦੇ ਕੱਪੜੇ ਨਾਂ ਪਾਏ ਜਾਣ

3. ਬੱਚਿਆਂ ਨੂੰ ਕੂਲਰ ਦੀ ਹਵਾ ਦੇ ਬਹੁਤ ਨੇੜੇ ਨਾਂ ਪਾਇਆ ਜਾਵੇ।ਇਸ ਨਾਲ ਬੱਚਾ ਬਿਮਾਰ ਹੋ ਸਕਦਾ ਹੈ। ਕੂਲਰ ਵਿੱਚ ਹਰ ਦਿਨ ਨਵਾਂ ਪਾਣੀ ਭਰਿਆ ਜਾਵੇ ਅਤੇ ਪੂਰੀ ਸਾਫ ਸਫਾਈ ਰੱਖੀ ਜਾਵੇ।

4. ਜਿੰਨਾਂ ਘਰਾਂ ਵਿੱਚ ਏ.ਸੀ ਦੀ ਵਰਤੋ ਹੁੁੰਦੀ ਹੈ ਉੱਥੈ ਨਾਂ ਤਾਂ ਬੱਚੇ ਨੂੰ ਇਕਦਮ ਏ.ਸੀ ਵਾਲੇ ਕਮਰੇ ਵਿੱਚ ਲੈਕੇ ਜਾਇਆ ਜਾਵੇ ਅਤੇ ਨਾਂ ਹੀ ਇਕਦਮ ਬਾਹਰ ਲਿਆਂਦਾ ਜਾਵੇ। ਇਸ ਨਾਲ ਬੱਚਾ ਗਰਮ ਸਰਦ ਹੋਣ ਕਰਕ ਬਿਮਾਰ ਹੋ ਸਕਦਾ ਹੈ।

5. ਬੱਚਿਆਂ ਨੂੰ ਮਾਂ ਦਾ ਦੁੱਧ ਹੀ ਦਿੱਤਾ ਜਾਵੇ।ਬੱਚੇ ਨੂੰ ਆਪਣਾ ਦੁੱਧ ਦੇਣ ਵਾਲੀਆਂ ਮਾਂਵਾਂ ਨੂੰ ਆਪਣੇ ਖਾਣ ਪੀਣ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।ਬੋਤਲ ਪੀਣ ਵਾਲੇ ਬੱਚਿਆਂ ਨੂੰ ਗਾਂ ਦਾ ਦੁੱਧ ਦਿੱਤਾ ਜਾਵੇ। ਗਾਂ ਦਾ ਦੁੱਧ ਹਲਕਾ ਹੋਣ ਦਾ ਨਾਲ ਨਾਲ ਗੁਣਕਾਰੀ ਵੀ ਹੁੰਦਾ ਹੈ।

6. ਬੱਚਿਆਂ ਦੇ ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਨੂੰ ਠੰਡੀ ਤਾਸੀਰ ਵਾਲੇ ਫਲ ਹੀ ਦੇਣੇ ਚਾਹੀਦੇ ਹਨ।

7. ਬੱਚਿਆਂ ਨੂੰ ਡਾਈਪਰ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਡਾਈਪਰ ਲਗਾਉਣ ਤੋਂ ਪਹਿਲਾਂ ਬੱਚੇ ਨੂੰ ਡਾਈਪਰ ਰੈਸ਼ਜ ਕਰੀਮ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ।

8. ਬੱਚਿਆਂ ਦੇ ਖਿਡੋਣਿਆਂ ਨੂੰ ਵੀ ਸਾਫ ਸੁਥਰਾ ਰੱਖਿਆ ਜਾਵੇ। ਕਿੳਂਕਿ ਬੱਚੇ ਜਿਆਦਾਤਾਰ ਹਰ ਇੱਕ ਵਸਤੂ ਮੂੰਹ ਵਿੱਚ ਪਾਉਂਦੇ ਹਨ।ਗੰਦੇ ਖਿਡੋਣਿਆਂ ਨਾਲ ਬੱਚੇ ਨੂੰ ਇਨਫੈਕਸ਼ਨ ਹੋ ਸਕਦੀ ਹੈ।

9. ਰਿੜਨ ਵਾਲੇ ਬੱਚਿਆਂ ਨੂੂੰ ਬੱਚਿਆਂ ਨੂੰ ਗੰਦੇ ਫਰਸ਼ ਤੇ ਨਾਂ ਰਿੜਨ ਦਿੱਤਾ ਜਾਵੇ ਅਤੇ ਬੱਚੇ ਨੂੰ ਖੁੱਲਾਂ ਨਾਂ ਛੱਡਿਆ ਜਾਵੇ। ਬੱਚਾ ਕੂਲਰ ਜਾਂ ਪੱਖੇ ਵਿੱਚ ਆਪਣਾ ਹੱਥ ਦੇ ਸਕਦਾ ਹੈ।

kkਚਰਨਜੀਤ ਸਿੰਘ ਕਪੂਰ

ਜੀਰਾ, ਫਿਰੋਜਪੁਰ

14 Jul 2016

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Jiddaan Mahapurshaan nu sehaj hi Rabb di hond da khiyal rehnda hai, har Ma nu theek ise traan Bacche de swasth ate extremely hot temperature de dina wich us di surakhiya da dhian rehna chahida hai.

Unj tuhade lekh wich ditte hoye nukte kehan layi taan bade simple ne....par je mothers sach-much hi inha nikkian nikkian sawdhaniyan ate hidaytan da paalan karan taan Baccha bimar hi kyun hove ?

Eh write-up ik wake-up call da kamm bade suchajje tareeke naal nepre chaadh riha hai.....bas zarurat hai waqt te khial karan da...

It's a great contribution....is valuable article layi Forum walon khas Dhanwaad Ji...

16 Jul 2016

Charanjeet Singh
Charanjeet
Posts: 90
Gender: Male
Joined: 17/Feb/2014
Location: Zira
View All Topics by Charanjeet
View All Posts by Charanjeet
 

Shukriya ji

16 Jul 2016

Reply