Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚਮਨਦੀਪ ਦਿਓਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 
ਚਮਨਦੀਪ ਦਿਓਲ

ਚਮਨਦੀਪ ਦਿਓਲ,,,

ਸੰਗਰੂਰ ਜ਼ਿਲੇ ਦੇ ਇਕ ਛੋਟੇ ਜਿਹੇ ਪਿੰਡ 'ਬੇਨੜਾ' ਵਿਚ ਜੰਮਿਆ ਇਕ ਬਹੁਤ ਹੀ ਭਾਵੁਕ ਸ਼ਾਯਰ...ਨਵੋਦਿਆ ਵਿਦ੍ਯਾਲਯਾ ਵਿਚ ਪੜਿਆ ਇਹ ਸ਼ਾਯਰ ਬਹੁਤ ਹੀ ਡੂੰਘੀ ਸੋਚ ਰਖਦਾ ਹੈ . ਤੇ ਛੋਟੀ ਜਿਹੀ ਉਮਰ ਵਿਚ ਆਪਨੇ ਅਨੇਕਾਂ ਪ੍ਰਸ਼ੰਸਕ ਬਣਾ ਚੁੱਕਾ ਹੈ ..ਆਓ ਉਸ ਅਜ਼ੀਮ ਪ੍ਯਾਰ ਵਿਚ ਹਾਰੇ ਪਰ ਸ਼ਾਯਰੀ ਵਿਚ ਜਿੱਤੇ ਇਸ ਸੁਖਨਵਰ ਦੀਆਂ ਕੁਝ ਲਿਖਤਾਂ ਸਾਂਝੀਆਂ ਕਰੀਏ ....

25 May 2010

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 

"ਮੇਰੇ ਯਾਰੋ! ਮੇਰੀ ਖਾਤਰ,ਸਬਰ ਇੱਕ ਰਾਤ ਤਾਂ ਕਰ ਲਓ.

ਉਦੈ ਹੋਵਾਂ ਕਿਵੇਂ? ਹਾਲੇ ਹੁਣੇ ਤਾਂ ਅਸਤ ਹੋਇਆ ਹਾਂ!

25 May 2010

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 
"ਨਦੀ ਤੋਂ ਦੂਰ" ਵਿਚੋਂ

ਸਾਨੂੰ ਦੋਵਾਂ ਨੂੰ ਪਤਾ ਹੈ, ਦੋਸਤਾ !

ਕੌਣ? ਕਿੰਨਾ? ਬੇਵਫਾ ਹੈ, ਦੋਸਤਾ !

 

ਤੇਰੇ ਬਦਲਣ ਦਾ ਗਿਲਾ, ਕਰੀਏ ਕਿਵੇਂ?

ਵਕ਼ਤ ਵੀ ਤਾਂ ਬਦਲਿਆ ਹੈ ਦੋਸਤਾ !

 

ਕਤਲ ਕਰ ਦਿੱਤਾ ਸੀ, ਤੂੰ ਜਿਸ ਸ਼ਕਸ ਨੂੰ,

ਓਹ ਅਜੇ ਵੀ , ਜੀ ਰਿਹਾ ਹੈ ਦੋਸਤਾ !

 

ਤੂੰ ਕਿਹਾ ਸੀ, "ਵਕ਼ਤ ਭਰ ਦਿੰਦੈ ਜ਼ਖਮ,"

ਦਰਦ ਤਾਂ , ਪਰ ਵਧ ਗਿਆ ਹੈ ਦੋਸਤਾ !

 

ਮੈਨੂੰ ਮਾਰਨ ਭੇਜਿਆ ਸੀ, ਤੂੰ ਜੋ ਗਮ,

ਖੁਦਕੁਸ਼ੀ ਓਹ ਕਰ ਗਿਆ ਹੈ, ਦੋਸਤਾ !

 

'ਦਿਓਲ' ਦੀ, ਸੁਣਦਾ ਨਹੀ ਭਾਵੇਂ ਕੋਈ,

ਤਾਂ ਵੀ ,ਬੋਲੀ ਜਾ ਰਿਹਾ ਹੈ ਦੋਸਤਾ !!!!

25 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਹੁਤ ਵਧੀਆ 22 ਜੀ...

 

thats a great job... would love to read more..

26 May 2010

Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 

Awesome!

26 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਜੇ ਤੂੰ ਜੱਗ ਦੀ ਰਜ਼ਾ ‘ਚ ਰਹਿਣਾ ਸੀ॥
ਇਸ਼ਕ ਦੇ ਰਾਹ ਹੀ ਕਾਹਤੋਂ ਪੈਣਾ ਸੀ॥
ਬੁਝ ਗਿਆ ‘ਉਹ’ ਤੇ ਹੁਣ ਬੁਝੇਂਗਾ ਤੂੰ,
ਨਾਮ ਕਾਹਤੋਂ ਹਵਾ ਦਾ ਲੈਣਾ ਸੀ॥

ਉਹ ਮੇਰਾ ਗਲ ਹੀ ਲੈ ਗਏ ਲਾਹ ਕੇ,
ਏਸ ਵਿੱਚ ਇੱਕ ਹੁਸੀਨ ਗਹਿਣਾ ਸੀ॥
ਇਸ਼ਕ ਚੜ੍ਹਿਆ ਸੀ ਤੈਨੂੰ ਮੈਅ ਵਾਂਗੂ,
ਤੇ ਚੜ੍ਹੇ ਨੇ ਕਦੀ ਤਾਂ ਲਹਿਣਾ ਸੀ॥
'ਦਿਓਲ' ਰਸਤਾ ਦਿਖਾ ਗਿਆ ਤੈਨੂੰ,
ਭਾਵੇਂ ਨਿੱਕਾ ਜਿਹਾ ਟਟਹਿਣਾ ਸੀ॥

 

by chamandeep deol

29 May 2010

Reply