Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚਾਰ ਕੁੜੀਆਂ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਚਾਰ ਕੁੜੀਆਂ

ਅੱਜ ਸਵੇਰੇ ਉਠਿਆ ਤੇ ਆਪਣੇ ਦੋਸਤ ਰਿੰਕੂ ਨਾਈ (ਬਾਰਬਰ) ਦੀ ਦੁਕਾਨ ਤੇ ਚਲਾ ਗਿਆ..... ਉਥੇ ਇਕ ਦੋ ਬੰਦੇ ਹੋਰ ਬੈਠੇ ਸਨ......


ਮੈਂ ਵੀ ਇਕ ਕੁਰਸੀ ਤੇ ਬੈਠ ਗਿਆ ਤੇ ਰਿੰਕੂ ਨੇ ਮੇਰੇ ਬਾਲ ਕੱਟਣੇ ਸ਼ੁਰੂ ਕਰ ਦਿੱਤੇ........ ਉਦੋਂ ਹੀ ਰਿੰਕੂ ਨੇ ਨਾਲ ਵਾਲੀ ਕੁਰਸੀ ਤੇ ਬੈਠੇ ਬੰਦੇ (ਸੋਨੂ) ਨੂੰ ਪੁਛਿਆ ......

ਰਿੰਕੂ: ਯਾਰ, ਉਹਦੇ (ਕਿਸੇ ਦਾ ਨਾਮ ਲਿਆ ਸੀ .. ਪਰ ਮੈਨੂੰ ਸਮਝ ਨਹੀ ਲਗਿਆ) ਘਰ ਕੁੜੀਆਂ ਦਾ ਜੋੜਾ ਹੋਇਆ ਹੈ |

ਸੋਨੂ : ਹਾਂ ਯਾਰ, ,,,, ਓਹਦੇ ਘਰ ਪਹਿਲਾਂ ਹੀ ਦੋ ਕੁੜੀਆਂ ਨੇ ...... ਮਾੜੀ ਹੋਗੀ ਵਿਚਾਰੇ ਨਾਲ

ਮੈਂ ਪੁਛਿਆ: ਸੋਨੂ ਵੀਰ, ਕੀ ਮਾੜੀ ਹੋਗੀ....

ਸੋਨੂ: ਯਾਰ ਚਾਰ ਕੁੜੀਆਂ ਹੋ ਗਿਆਂ ਨੇ ... ਹੁਣ ਵਿਚਾਰਾ ਮੁੰਡੇ ਦੀ ਆਸ ਵੀ ਨਈ ਕਰ ਸਕਦਾ.... ਰੱਬ ਇਕ ਮੁੰਡਾ ਹੀ ਦੇ ਦਿੰਦਾ...

ਮੈਂ ਕਿਹਾ: .. ਫਿਰ ਕੀ ਹੋ ਜਾਣਾ ਸੀ........ ਹੋ ਸਕਦਾ ਹੈ ਇਹ ਚਾਰ ਕੁੜੀਆਂ ਉਸ ਦੀ ਜਿੰਦਗੀ ਵਿਚ ਖੁਸ਼ੀਆਂ ਲੈ ਕੇ ਆਈਆਂ ਹੋਣ......ਤੇ ਇਕ ਮੁੰਡਾ ਹੀ ਉਹਦੇ ਜਿੰਦਗੀ ਭਰ ਦੀ ਖੁਸ਼ੀ ਨੂੰ ਖਤਮ ਕਰ ਦਿੰਦਾ


ਰਿੰਕੂ: ਫਿਰ ਵੀ ਯਾਰ,,, ਇਕ ਮੁੰਡਾ ਤਾਂ ਹੋਣਾ ਚਾਹਿਦਾ ਹੈ.........

ਸੋਨੂ: ਹਾਂ ਯਾਰ....... ਹੁਣ ਚਾਰੋਂ ਕੁੜੀਆਂ ਦੇ ਵਿਆਹ ਦਾ ਖਰਚਾ,, ਪੜ੍ਹਾਈ ਦਾ ਖਰਚਾ.... ਇਹਨਾ ਬਾਰੇ ਸੋਚ ਕੀ ਹੀ ਉਹ ਰਾਤੀ ਦੁਖੀ ਹੋ ਗਿਆ ਸੀ......... ਮੈਂ ਤਾਂ ਉਸਨੂੰ ਕਿਹਾ ਸੀ ਕੀ ... ਟੇਸਟ ਕਰਾ ਲੈ.... ਮੁੰਡਾ ਹੈ ਜਾਂ ਕੁੜੀ ਹੈ.....

ਇਹਨੇ ਨੂੰ ਮੈਂ ਉਥੋਂ ਵਹਿਲਾ ਹੋ ਗਿਆ ਤੇ ਇਹ ਸੋਚ ਕੇ ਬਾਹਰ ਆ ਗਿਆ ਕਦੋਂ ਲੋਕਾਂ ਦੀ ਸੋਚ ਬਦਲੇਗੀ ਕੀ ਓਹ ਕੁੜੀਆਂ ਦੇ ਹੋਣ ਤੇ ਦੁਖੀ ਨਾ ਹੋਣ ਬਲਕਿ ਖੁਸ਼ੀਆਂ ਮਨਾਉਣ ..................

17 May 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

 

ਉੰਝ ਭਾਂਵੇ ਦੁਨੀਆਂ ਚੰਦ ਤੇ ਪਹੁੰਚ ਗਈ ਹੈ ਪਰ ਇਸ ਮਾਮਲੇ ਵਿੱਚ ਹਾਲੇ ਵੀ ਓਥੇ ਹੀ ਖੜੀ ਹੈ ਜਿੱਥੇ ਕੁੱਝ ਸਦੀਆਂ ਪਹਿਲਾਂ ਸੀ // ਸਿਰਫ਼ ਕਹਿਣ ਨੂੰ ਹੀ ਮੁੰਡੇ-ਕੁੜੀਆਂ ਬਰਾਬਰ ਹਨ.....ਇਹਨਾਂ ਕਿਤਾਬੀ ਗੱਲਾਂ ਨੂੰ ਤੁਾਹਡੀ ਇਹ ਅੱਖੀ ਵੇਖੀ ਕਹਾਣੀਂ ਬਾਖੂਬੀ ਸਾਬਿਤ ਕਰਦੀ ਹੈ |

17 May 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

ਸੁਨੀਲ ਪਹਿਲਾ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀ ਇੱਕ ਚੰਗੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ ।
ਮੈਨੂੰ ਤੁਹਾਡੀ ਕਹਾਣੀ ਤੋਂ ਮਾਨਯੋਗ ਹੰਸ ਰਾਜ ਹੰਸ ਜੀ ਦਾ ਗੀਤ ਯਾਦ ਆ ਗਿਆ

 

ਪੁੱਤ ਵਢਾਉਣ ਜਮੀਨਾਂ ਧੀਆਂ ਦੁੱਖ ਵਢਾਉਦੀਆ ਨੇ ,"ਲੋਕੋ ਨਾ ਇਹ ਕਹਿਰ ਗੁਜ਼ਾਰੋ ਧੀਆਂ ਕੁੱਖਾਂ ਵਿੱਚ ਨਾ ਮਾਰੋ."


 

17 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

 

Bahut sahi kiha Sunil veerey...menu DEBI 22 de bol yaad aa rahe ne k...

 

ਜੰਮਦੀਆਂ ਦੇ ਖੂਨ ਉਦੋਂ ਵੀ ਸਨ ਤੇ ਹੁਣ ਵੀ ਨੇ
ਮਰਦਾਂ ਹੱਥ ਕਨੂੰਨ ਉਦੋਂ ਵੀ ਸਨ ਤੇ ਹੁਣ ਵੀ ਨੇ
ਔਰਤ ਮਜ਼ਲੂਮ ਦਾ ਰੋਲ ਸੀ ਕਰਦੀ ਅਜੇ ਵੀ ਕਰਦੀ ਏ,
ਦੁਨੀਆਂ ਨਹੀਂ ਬਦਲੀ..........
ਸਦੀਆਂ ਸਾਲ ਗੁਜ਼ਰ ਗਏ ਪਰ ਇਹ ਪਹਿਲਾਂ ਵਰਗੀ ਏ,
ਦੁਨੀਆਂ ਨਹੀਂ ਬਦਲੀ .......


18 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਸੀਰਤ ਜੀ ..... ਰਾਜਿੰਦਰ ਜੀ ... ਤੇ ਬਲਿਹਾਰ ਵੀਰ ਜੀ.............

ਰਚਨਾ ਨੂੰ ਪੜ੍ਹਨ ਲਈ ਸੁਕਰਿਆ ਜੀ...............

ਆਪਣੇ ਅੱਜ ਦੇ ਸਮਾਜ ਵਿਚ ਭਾਵੇਂ ਹਰ ਕੋਈ ਇਹ ਗੱਲ ਕਹਿੰਦਾ ਹੈ ਕੀ ਮੁੰਡੇ ਕੁੜੀਆਂ ਬਰਾਬਰ ਨੇ ਪਰ ਕਿਦਰੇ ਨਾ ਕਿਦਰੇ ਤਾਂ ਇਕ ਇਹੋ ਜਿਹੀ ਗੱਲ ਸਾਮਨੇ ਆ ਜਾਂਦੀ ਹੈ ਕੀ ਲੋਕਾਂ ਦੀ ਨੀਵੀ ਸੋਚ ਦਾ ਪਤਾ ਲੱਗ ਹੀ ਜਾਂਦਾ ਹੈ...............ਰੱਬ ਅਕਲ ਬਖਸ਼ੇ ਉਹਨਾ ਲੋਕਾਂ ਨੂੰ ਜੋ ਧਿਆਨ ਨੂੰ ਭਾਰ ਸਮਝਦੇ ਨੇ .......

ਇਥੇ ਮੈਂ ਆਪਣੇ ਇਕ ਦੋਸਤ ਦਾ ਜਿਕਰ ਜਰੁਰ ਕਰਨਾ ਚਾਹਵਾਂਗਾ ..... ਉਸ ਦਾ ਨਾਮ ਵੀ ਸੁਨੀਲ ਹੀ ਹੈ ਤੇ ਮੇਰੇ ਘਰ ਤੋਂ ਇਕ ਗੱਲੀ ਅੱਗੇ ਰਹਿੰਦਾ ਹੈ.... ਉਸ ਦੇ ਘਰ ਦੋ ਕੁੜੀਆਂ ਨੇ ਜਨਮ ਲਿਆ ਤੇ ਉਹ ਬਹੁਤ ਖੁਸ਼ ਹੋਇਆ ਤੇ ਆਪਣੇ ਸਾਰੇ ਦੋਸਤਾਂ ਨੂੰ ਬੁਲਾ ਕੇ ਦਿਲ ਖੋਲ ਕੇ ਪਾਰਟੀ ਕੀਤੀ .... ਮੈਂ ਉਸ ਬੰਦੇ ਨੂੰ ਕਦੇ ਵੀ ਕੋਈ ਇਹੋ ਜਿਹੀ ਗੱਲ ਕਰਦੇ ਨਹੀ ਵੇਖਿਆ ਕੀ ਉਸ ਨੂੰ ਆਪਣੀ ਕੁੜੀਆਂ ਤੋਂ ਕੋਈ ਗੁੱਸਾ ਗਿੱਲਾ ਹੋਵੇ.... ਓਹ ਆਪਣੀ ਦੋਵੇਂ ਕੁੜੀਆਂ ਨੂੰ ਬਹੁਤ ਪਿਆਰ ਕਰਦਾ ਹੈ ਤੇ ਉਹਨਾ ਦਾ ਪੂਰਾ ਧਿਆਨ ਰਖਦਾ ਹੈ..... ਰੱਬ ਸਬ ਨੂੰ ਮੇਰੇ ਯਾਰ ਵਰਗੀ ਸੋਚ ਦੇਵੇ ਤਾਂ ਕੀ ਕੁੜੀਆਂ ਦੇ ਹੋਣ ਤੇ ... ਸਬ ਖੁਸ਼ੀਆਂ ਮਨਾਉਣ ਨਾ ਕੀ ਸ਼ੋਕ ..........

26 May 2011

Reply