ਤੀਆਂ ਅਤੇ ਤਰਿੰਜਣਾਂ ਆਪਾਂ ਭੁੱਲ ਗਏ ਆਂ,ਵੈਸਟਰਨ ਵਾਲੇ ਵਿਰਸੇ ਉੱਤੇ ਡੁੱਲ ਗਏ ਆਂ,ਕੋਈ ਨਾ ਸਾਨੂੰ ਜਾਣੇ ਸੱਭਿਆਚਾਰ ਬਿਨ੍ਹਾਂ,ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨ੍ਹਾਂ...ਭੁੱਲਦੇ ਜਾਇਏ ਪਿੰਡਾਂ ਸੱਥਾਂ ਜੂਹਾਂ ਨੂੰ,ਆਪਣੇ ਹੱਥੀਂ ਪੂਰਿਆ ਆਪਾਂ ਖੂਹਾਂ ਨੂੰ,ਟੱਲੀਆਂ ਵਾਲੇ ਬਲਦ ਸੀ ਤੁਰਦੇ ਆਰ ਬਿਨ੍ਹਾਂ,ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨ੍ਹਾਂ...ਚਾਟੀ ਵਿੱਚ ਮੱਧਾਣੀ ਘਮ ਘਮ ਵੱਜਦੀ ਨਹੀਂ,ਮੋਹਲੇ ਦੀ ਗੱਲ ਛੱਡੋ ਉੱਖਲੀ ਲੱਭਦੀ ਨਹੀਂ,ਕਾਹਦੇ ਅਸੀਂ ਪੰਜਾਬੀ ਅਸਲ ਨੁਹਾਰ ਬਿਨ੍ਹਾਂ,ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨ੍ਹਾਂ...
bahut wadiya geet hai
hanji g..