Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
---------- ਸਾਂਭ ਕੇ ਰੱਖੀ ਚੀਜ਼ --------------- - :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
---------- ਸਾਂਭ ਕੇ ਰੱਖੀ ਚੀਜ਼ --------------- -

ਸਾਂਭ ਕੇ ਰੱਖੀ ਚੀਜ਼ ਨੂੰ ਦੇਖ ਲੱਗਦਾ ਹੈ ਕਿ ਮੈਂ
ਹਾਂ ਕਿ ਮੇਰਾ ਵੀ ਕੋਈ ਹੈ ।
ਸਾਂਭ ਕੇ ਰੱਖੀ ਚੀਜ਼ ਮੈਨੂੰ ਚੇਤੇ ਕਰਾਉਂਦੀ ਹੈ ਕਿ ਤੂੰ
ਨਹੀਂ ਏਂ, ਤੇਰਾ ਤਾਂ ਕੋਈ ਨਹੀਂ ।
ਸਾਂਭ ਕੇ ਰੱਖੀ ਚੀਜ਼ ਮੈਨੂੰ ਸੁਣਾਉਤ ਕਰਦੀ ਹੈ --
ਤੂੰ ਸਾਂਭ ਕੇ ਰੱਖਣ ਵਾਲੀ ਚੀਜ਼
ਨਹੀਂ ਤੇਰਾ ਪੱਕਾ ਸਰਨਾਵਾਂ ਕੋਈ ਨਹੀਂ ।
ਸਾਂਭ ਕੇ ਰੱਖੀ ਚੀਜ਼ ਮੇਰੀ ਛਾਤੀ 'ਤੇ ਪਿਆ ਮਣਾਂ-
ਮੂੰਹੀਂ ਭਾਰ ਹੈ ।
ਸਾਂਭ ਕੇ ਰੱਖੀ ਚੀਜ਼ ਕਦੇ ਨਾ ਮੁੱਕਣ ਵਾਲਾ ਤਰਲਾ ਹੈ
ਨਾ ਭੁੱਲਣ ਦਾ ।
ਸਾਂਭ ਕੇ ਰੱਖੀ ਚੀਜ਼ ਸਮਝਾਉਂਦੀ ਹੈ -- ਮੇਰੇ ਵੱਲ ਦੇਖ, ਸਭ
ਕੁਝ ਇਥੇ ਰਹ ਜਾਣਾ ਹੈ ।
ਸਾਂਭ ਕੇ ਰੱਖੀ ਚੀਜ਼ ਸਮੇਂ ਦੀ ਕੁੱਖ ਵਿਚ ਪਈ ਹੈ ਮੁੜ ਜੰਮਣ
ਦੀ ਉਡੀਕ ਕਰਦੀ ।
ਸਾਂਭ ਕੇ ਰੱਖੀ ਚੀਜ਼ ਵਹਿੰਦੇ ਪਾਣੀ 'ਚ ਪਿਆ ਪੱਥਰ ਹੈ

ਸਾਂਭ ਕੇ ਰੱਖੀ ਚੀਜ਼ ਕਿਸੇ ਦੀ ਗੁਆਚੀ ਹੋਈ ਚੀਜ਼ ਹੈ ।
ਸਾਂਭ ਕੇ ਰੱਖੀ ਚੀਜ਼ ਕਿਸੇ ਦੀ ਸੁੱਟੀ ਹੋਈ ਚੀਜ਼ ਹੈ ।
ਸਾਂਭ ਕੇ ਰੱਖੀ ਚੀਜ਼ ਕਿਸੇ ਤੋਂ ਵਿਛੜੀ ਹੋਈ ਚੀਜ਼ ਹੈ ।
ਸਾਂਭ ਕੇ ਰੱਖੀ ਚੀਜ਼ ਦੇਖ ਮੈਂ ਸੋਚਦਾ ਹਾਂ --
ਇਹ ਸਾਂਭ ਕੇ ਰੱਖਣ ਵਾਲੀ ਚੀਜ਼ ਨਹੀਂ, ਪਰ ਫੇਰ
ਵੀ ਸਾਂਭੀ ਰੱਖਦਾ ਹਾਂ ।
ਸਾਂਭ ਕੇ ਰੱਖੀ ਚੀਜ਼ ਕਦੇ ਵੀ ਕੰਮ ਨਹੀਂ ਆਉਂਦੀ, ਪਰ
ਹੁੰਦੀ ਕੰਮ ਦੀ ਹੈ ।
ਸਾਂਭ ਕੇ ਰੱਖੀ ਚੀਜ਼ ਕਦੇ ਨਹੀਂ ਮਿਲ਼ਦੀ ।
---------------------------------------------
------
_______________________(( -- ਅਮਰਜੀਤ ਚੰਦਨ ))

(( ਕਵੀ ਦੇ ਕਾਵਿ- ਸੰਗ੍ਰਿਹ ' ਜੜ੍ਹਾਂ ' ਵਿੱਚੋਂ ))
24 Oct 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸਾਂਭ ਕੇ ਰੱਖੀ ਚੀਜ਼ ਕਦੇ ਮਿਲਦੀ ਨਹੀਂ .......
ਬਿੱਟੂ ਬਾਈ ਜੀ ਸ਼ੇਅਰ ਕਰਨ ਲਈ ਧੰਨਵਾਦ |  

ਸਾਂਭ ਕੇ ਰੱਖੀ ਚੀਜ਼ ਕਦੇ ਮਿਲਦੀ ਨਹੀਂ .......


ਬਿੱਟੂ ਬਾਈ ਜੀ ਸ਼ੇਅਰ ਕਰਨ ਲਈ ਧੰਨਵਾਦ |  

 

24 Oct 2014

Reply