Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਲੇਜੇ ’ਚੋਂ ਉੱਠਦੀ ਚੀਸ

ਭਾਵੇਂ ਉਹ ਮੇਰੇ ਵਿਭਾਗ ਵਿੱਚ ਨਹੀਂ ਪੜ੍ਹਦੀ ਸੀ ਪਰ ਸੰਸਕ੍ਰਿਤਕ ਸਮਾਗਮਾਂ ਵਿੱਚ ਭਾਗ ਲੈਣ ਕਰਕੇ ਉਹ ਹੋਰ ਵਿਦਿਆਰਥੀਆਂ ਵਾਂਗ ਮੇਰੇ ਕੋਲ ਅਕਸਰ ਆਉਂਦੀ ਰਹਿੰਦੀ ਸੀ। ਉਸ ਦੀ ਭੋਲੀ-ਭਾਲੀ ਸੂਰਤ ਅਤੇ ਹਰ ਗੱਲ ਵਿੱਚ ਦੋ ਤਿੰਨ ਵਾਰੀ ‘ਸਰ ਜੀ… ਸਰ ਜੀ…’ ਆਖਣ ਦਾ ਅੰਦਾਜ਼ ਮੈਨੂੰ ਚੰਗਾ ਲੱਗਦਾ ਸੀ। ਉਹ ਬੀ.ਐਸਸੀ. ਦੇ ਆਖ਼ਰੀ ਸਾਲ ਵਿੱਚ ਸੀ। ਮੈਂ ਅਕਸਰ ਉਸ ਨੂੰ ਸਮਝਾਉਂਦਾ ਰਹਿੰਦਾ, ‘‘ਬੇਟੇ, ਤੰੂ ਜਿਵੇਂ ਤਿਵੇਂ ਲੱਗਦੇ ਹੱਥ ਐਮ.ਐਸਸੀ. ਜ਼ਰੂਰ ਕਰ ਲਵੀਂ, ਵਿਆਹ ਮਗਰੋਂ ਕੁੜੀਆਂ ਲਈ ਅੱਗੇ ਪੜ੍ਹਨ ਲਈ ਅਕਸਰ ਰੁਕਾਵਟਾਂ ਆ ਜਾਂਦੀਆਂ ਨੇ।’’ ਹਰ ਵਾਰ ਉਹ ਮੁਸਕਰਾ ਦਿੰਦੀ। ਇੱਕ ਵਾਰ ਪਤਾ ਨਹੀਂ ਕਿਉਂ ਉਸ ਨੂੰ ਇੰਜ ਆਖਦਿਆਂ ਮੈਨੂੰ ਰਤਾ ਗੁੱਸਾ ਆ ਗਿਆ ਸੀ। ਮੈਂ ਉਸ ਨੂੰ ਕਿਹਾ, ‘‘ਮੈਂ ਤੈਨੂੰ ਕਈ ਵਾਰੀ ਐਮ.ਐਸਸੀ. ਕਰਨ ਲਈ ਆਖਿਐ ਪਰ ਤੰੂ ਮੈਨੂੰ ਜ਼ਰਾ ਵੀ ਸੀਰੀਅਸ ਨਹੀਂ ਲੱਗਦੀ।’’
ਇਸ ’ਤੇ ਉਸ ਨੇ ਬਹੁਤ ਦੀ ਦਰਦ ਭਰੀ ਆਵਾਜ਼ ’ਚ ਕਿਹਾ ਸੀ, ‘‘ਸਰ ਜੀ, ਤੁਹਾਨੂੰ ਮੇਰੀ ਆਰਥਿਕ ਹਾਲਤ ਬਾਰੇ ਨਹੀਂ ਪਤਾ। ਤੁਸੀਂ ਤਾਂ ਮੈਨੂੰ ਐਮ.ਐਸਸੀ. ਕਰਨ ਲਈ ਆਖੀ ਜਾਂਦੇ ਹੋ ਪਰ ਮੇਰੇ ਮਾਪਿਆਂ ਨੂੰ ਤਾਂ ਬੀ.ਐਸਸੀ. ਦੀ ਫ਼ੀਸ ਭਰਨੀ ਔਖੀ ਏ।’’ ‘‘ਬੇਟੇ ਐਮ.ਐਸਸੀ. ’ਚ ਦਾਖਲਾ ਤਾਂ ਲੈ… ਖਰਚਾ ਵੀ ਵੇਖਿਆ ਜਾਵੇਗਾ’’ ਪਤਾ ਨਹੀਂ ਕਿਵੇਂ ਮੇਰੇ  ਮੂੰਹੋਂ ਇਕਦਮ ਨਿਕਲ ਗਿਆ ਸੀ। ਦਰਅਸਲ ਮੈਂ ਆਪਣੀ ਮਰਹੂਮ ਪਤਨੀ ਦੀ ਯਾਦ ਵਿੱਚ ਹਰ ਮਹੀਨੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਆਪਣੀ ਤਨਖ਼ਾਹ ’ਚੋਂ ਪੈਸੇ ਕੱਢਦਾ ਰਹਿੰਦਾ ਹਾਂ ਤੇ ਮੈਂ ਇਹ ਸੋਚਿਆ  ਕਿ ਜੇ ਇਸ ਕੁੜੀ ਦੀ ਬਜਾਏ ਰੱਬ ਨੇ ਮੈਨੂੰ ਧੀ ਦੀ ਦਾਤ ਬਖ਼ਸ਼ੀ ਹੁੰਦੀ ਤਾਂ ਕੀ ਮੈਂ ਉਸ ਦੀ ਪੜ੍ਹਾਈ ਦਾ ਖਰਚਾ ਨਾ ਕਰਦਾ। ਉਸ ਨੇ ਐਮ.ਐਸਸੀ. ਵਿੱਚ  ਦਾਖਲਾ ਲੈ ਲਿਆ ਸੀ।
ਉਸ ਦੇ ਇਹ ਦੱਸਣ ’ਤੇ ਕਿ ਹੋਸਟਲ ਦਾ ਮਹੀਨੇ ਦਾ 2300 ਰੁਪਏ ਖਰਚ ਆਉਂਦਾ ਹੈ, ਮੈਂ ਹਰ ਮਹੀਨੇ ਪੱਚੀ ਸੌ ਰੁਪਏ ਦਾ  ਸੈਲਫ਼ ਦਾ ਚੈੱਕ ਮੇਰੇ ਕੋਲ ਐਮ.ਐਸਸੀ. ਕਰਨ ਵਾਲੀ ਕੁੜੀ ਕੋਲ ਭੇਜ ਦਿੰਦਾ ਸਾਂ ਕਿਉਂਕਿ ਉਹ ਦੋਵੇਂ ਜਣੀਆਂ ਇੱਕੋ ਹੋਸਟਲ ਵਿੱਚ ਰਹਿੰਦੀਆਂ ਸਨ। ਉਸ ਦੇ ਐਮ.ਐਸਸੀ. ਦੇ ਚਾਰਾਂ ਸਮੈਸਟਰਾਂ ਦੀ ਫ਼ੀਸ ਵੀ ਮੈਂ ਹੀ ਦਿੱਤੀ ਸੀ। ਉਸ ਦਾ ਥੀਸਿਸ ਹੋਣ ਵਾਲਾ ਸੀ। ਉਦੋਂ ਮੇਰਾ ਤਿੰਨ ਮਹੀਨਿਆਂ ਲਈ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣ ਗਿਆ। ਮੈਂ ਉਸ ਨੂੰ ਆਪਣੇ ਕੋਲ ਬੁਲਾ ਕੇ ਦਸ ਹਜ਼ਾਰ ਰੁਪਏ ਦਿੰਦਿਆਂ ਆਖਿਆ, ‘‘ਲੈ ਬੇਟੇ ਆਹ ਪੈਸੇ ਰੱਖ ਲੈ। ਥੀਸਿਸ ’ਤੇ ਕਾਫ਼ੀ ਖਰਚ ਆ ਜਾਣੈ …ਤੇ ਹੋਰ ਵੀ ਕਈ ਖਰਚੇ ਹੋਣਗੇ। ਮੈਂ ਤਾਂ ਵਿਦੇਸ਼ ਜਾ ਰਿਹੈਂ।’’
ਉਹ ਇਕਦਮ ਝੁਕ ਕੇ ਮੇਰੇ ਪੈਰ ਛੂਹਣ ਲੱਗੀ ਪਰ ਮੈਂ ਪਿਛਾਂਹ  ਨੂੰ ਹਟ ਗਿਆ। ਉਹ ਕਹਿਣ ਲੱਗੀ, ‘‘ਸਰ ਜੀ ਮੇਰੇ ਅਸਲੀ ਮਾਪੇ ਤਾਂ ਤੁਸੀਂ ਓ।’’
‘‘ਨਹੀਂ ਬੇਟੇ, ਇੰਜ ਨਹੀਂ ਆਖੀਦਾ। ਰਾਜ਼ੀ ਰਹਿਣ ਤੇਰੇ ਮਾਪੇ। ਕਿਸੇ ਇੱਕ ਦੀ ਘਾਟ ਜ਼ਿੰਦਗੀ ’ਚੋਂ  ਖ਼ੁਸ਼ੀਆਂ ਖੋਹ ਲੈ ਜਾਂਦੀ ਏ …ਮੇਰੇ ਵੱਲ ਈ ਵੇਖ ਲੈ …ਨਾ ਮੇਰੀ ਮਾਂ ਏ ਤੇ ਨਾ ਮੇਰੇ ਬੱਚਿਆਂ ਦੀ।’’ ਆਖਦਿਆਂ ਮੇਰਾ ਮਨ ਭਰ ਆਇਆ। ਮੈਂ ਵਿਦੇਸ਼ ਚਲਾ ਗਿਆ ਸਾਂ। ਜਿਸ ਦਿਨ ਮੈਂ ਭਾਰਤ ਵਾਪਸ ਆਉਣਾ ਸੀ ਉਸ ਦਿਨ ਮੇਰੇ ਵਿਆਹ ਦੀ ਵਰ੍ਹੇਗੰਢ ਸੀ ਜਿਸ ਬਾਰੇ ਮੇਰੀ ਨੂੰਹ ਤੋਂ ਇਲਾਵਾ ਇਸ ਕੁੜੀ ਨੂੰ ਵੀ ਪਤਾ ਸੀ। ਪਤਾ ਨਹੀਂ ਕਿਉਂ ਉਸ ਦਿਨ ਮੈਨੂੰ ਵਾਰ-ਵਾਰ ਇਹੋ  ਲੱਗ ਰਿਹਾ ਸੀ ਕਿ ਹੁਣੇ ਉਸ ਕੁੜੀ ਦਾ ਫੋਨ ਆਵੇਗਾ ਅਤੇ ਉਹ ਮੈਨੂੰ ਦਿਲਾਸਾ ਦੇਵੇਗੀ, ‘‘ਸਰ ਜੀ, ਉਦਾਸ ਨਾ ਹੋਈਓ… ਰੱਬ ਦਾ ਭਾਣਾ ਤਾਂ ਮੰਨਣਾ ਹੀ ਪੈਂਦੈ।’’
ਪਰ ਉਸ ਦਿਨ ਤਾਂ ਉਸ ਦਾ ਫੋਨ ਕੀ ਆਉਣਾ ਸੀ ਪੂਰਾ ਹਫ਼ਤਾ ਉਸ ਦੀ ਕੋਈ ਖ਼ਬਰਸਾਰ ਨਾ ਮਿਲੀ। ਆਖ਼ਰ ਕੁੜੀਆਂ ਤੋਂ ਉਸ ਬਾਰੇ ਪੁੱਛਣ ’ਤੇ ਪਤਾ ਲੱਗਿਆ ਕਿ ਉਸ ਦੀ ਤਾਂ ਚੰਡੀਗੜ੍ਹ ਨੌਕਰੀ ਲੱਗ ਗਈ ਸੀ। ਮੈਂ ਸੋਚਿਆ ਉਸ ਨੂੰ ਚੰਡੀਗੜ੍ਹ ਜਾ ਕੇ ਹੀ ਮਿਲਾਂਗਾ। ਮੈਂ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾਉਂਦਾ ਰਿਹਾ ਪਰ ਕੋਈ ਨਾ ਕੋਈ ਜ਼ਰੂਰੀ ਕੰਮ ਆ ਨਿਕਲਦਾ ਰਿਹਾ ਅਤੇ ਜਾਣ ਦਾ ਪ੍ਰੋਗਰਾਮ ਵਿੱਚ ਵਿਚਾਲੇ ਅਟਕ ਜਾਂਦਾ। ਉਹ ਸਮਾਂ ਆ ਵੀ ਗਿਆ। ਮੈਂ ਚੰਡੀਗੜ੍ਹ ਵਿਖੇ ਉਸ ਦੇ ਦਫ਼ਤਰ ਵੀ ਜਾ ਪੁੱਜਾ। ਦਫ਼ਤਰ ਵਿੱਚ ਚਾਰ ਪੰਜ ਆਦਮੀ ਸਨ ਤੇ ਉਹ ਇਕੱਲੀ ਬੈਠੀ ਹੋਈ ਸੀ। ਮੈਨੂੰ ਵੇਖਦਿਆਂ ਸਾਰ ਹੀ ਉਹ ਸਿਰਫ਼ ‘ਨਮਸਤੇ’ ਆਖਦਿਆਂ ਉੱਠ ਖਲੋਤੀ।
‘‘ਤੰੂ ਚੰਗੀ ਮੇਰੀ ਕੁੜੀ ਏਂ’’ ਮੈਂ ਜਿਵੇਂ ਉਲਾਂਭਾ ਦਿੱਤਾ। ‘‘ਮਿਲਣ ਤਾਂ ਮੈਨੂੰ ਕੀ ਆਉਣਾ ਸੀ, ਫੋਨ ਤਕ ਨਹੀਂ ਕੀਤਾ।’’ ਪਰ ਉਸ ਇੰਜ ਜਵਾਬ ਦਿੱਤਾ ਜਿਵੇਂ ਠਾਹ ਦੇ ਕੇ ਕਿਸੇ ਨੂੰ ਗੋਲੀ ਮਾਰ ਦਿੱਤੀ ਹੋਵੇ। ‘‘ਮੈਂ ਨੀ ਕਿਸੇ ਨੂੰ ਫੋਨ ਕਰਦੀ।’’ ਮੇਰੇ ਪੈਰਾਂ ਥਲਿਓਂ ਤਾਂ ਜਿਵੇਂ ਜ਼ਮੀਨ ਸਰਕ ਗਈ ਹੋਵੇ। ਮੈਂ ਹੌਸਲਾ ਕਰਕੇ ਕਿਹਾ, ‘‘ਪਰ ਬੇਟੇ, ਮੈਂ ਤਾਂ ਕਿਸੇ ’ਚ ਨਹੀਂ ਆਉਂਦਾ।’’
ਉਸ ਪਹਿਲਾਂ ਵਾਂਗ ਹੀ ਆਖਿਆ ‘‘ਸਰ ਜੀ, ਮੈਂ ਨੀ ਕਿਸੇ ਨੂੰ ਫੋਨ-ਫੂਨ ਕਰਦੀ।’’ ਮੈਂ ਤਾਂ ਜਿਵੇਂ ਪਥਰਾ ਗਿਆ ਸਾਂ। ਪੂਰਾ ਦਫ਼ਤਰ ਹੀ ਮੈਨੂੰ ਵੱਢ ਖਾ ਜਾਣ ਵਾਲੀ ਨਜ਼ਰਾਂ ਨਾਲ ਵੇਖਦਾ ਜਾਪ ਰਿਹਾ ਸੀ। ਮੈਂ ਬਾਹਰ ਵੱਲ ਤੁਰਨ ਲੱਗਾ ਸਾਂ, ਹਾਲਾਂਕਿ ਐਨਾ ਜ਼ਲੀਲ ਹੋ   ਚੁੱਕਾ ਸਾਂ ਪਰ ਫੇਰ ਵੀ ਪਤਾ ਨਹੀਂ ਕਿਉਂ ਮਨ ਵਿੱਚ ਇੰਜ ਲੱਗ ਰਿਹਾ ਸੀ ਕਿ ਉਹ ਹੁਣੇ ਆ ਕੇ ਮੇਰੀ ਬਾਂਹ ਫੜ ਕੇ ਰੋਕਦਿਆਂ ਆਖੇਗੀ, ‘‘ਸਰ ਜੀ, ਤੁਸੀਂ ਤਾਂ ਐਂਵੇ ਗੁੱਸਾ ਕਰ ਗਏ… ਮੈਂ ਤਾਂ ਤੁਹਾਡੀ ਬੇਟੀ ਹਾਂ।’’ ਭਾਵੇਂ ਇਸ ਗੱਲ ਨੂੰ ਕਈ ਵਰ੍ਹੇ ਹੋ ਗਏ ਹਨ ਪਰ ਹੁਣ ਵੀ ਜਦੋਂ ਕਦੇ ਚੇਤਾ ਆਉਂਦੈ ਤਾਂ ਦਿਲ ’ਚ ਹੌਲ ਪੈ ਜਾਂਦਾ ਹੈ, ਕਲੇਜੇ ’ਚ ਚੀਸ ਜਿਹੀ ਉੱਠ ਜਾਂਦੀ ਹੈ ਤੇ ਮੈਂ ਮੁੜ ਸੋਚਣ ਲਈ ਮਜਬੂਰ ਹੋ ਜਾਂਦਾ ਹਾਂ ਕਿ ਆਖ਼ਰ ਮੈਥੋਂ ਭੁੱਲ ਕਿੱਥੇ ਹੋ ਗਈ।

ਡਾ. ਫ਼ਕੀਰ ਚੰਦ ਸ਼ੁਕਲਾ  *  ਸੰਪਰਕ: 98153-59222

19 Jul 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Interesting bedtime reading... Thanx for sharing.
Ajj Di dunia vich kisi kolo kuj vi expect nhi karna chahida...!!!
19 Jul 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 
Nਵਦੀਪ ਸਿੰG

bittu veer ji eh rachna share karan layi main tuhada tahe dilon dhanwadi ha...tuhadi eh racha bakhubi biyaan kar rahi hai ke sade smaj vich insaniyat kyo khatam hoyi jandi hai....kiyonke sade desh vich ehsaan faramosha di koi kami nahi hai... ehi karan hai ke sade es smaaj de vich koi kise di help nahi karda kiyonke usnu osdi is madad layi aganh wadhu risponce nahi milda...sade smaaj de loka nu es gall wallo suchet hon di lod hai ke zrurat vich jo kamm aunda hai os di ehmiyat rabb to rata vi ghat nahi hundi...tuhadi rachna vich je os ladki di MSc di padai na hundi ta osnu oh nokri na mildi te oh kade vi samaaj vic es mukaam te na phunchadi...jadon tak sade smaaj de vich wasde loka di soch aganh wadu nahi bandi sada desh sada smaaj edda hi ghut ghut ke jiyonda rehega..samaaj vich ajehe lok bahut mil jange jo nizzi taraki layi karaz karde ne par ajehe lok bahut hi vrale ne jo hora de layi sochade ne...te asin apni es pichan hatu soch naal ohna nu vi badal ke rakh dinde ha...main yakeen hai eh rachna tuhadi sab nu bahut inspire karegi...ikk war fer main tuhada shukariya karda han ke tussi ess rachna nu sade naal sanjha kitta...edda hi wadiya wadiya topic share karde raho...!!!

19 Jul 2012

Kuljit Kaur
Kuljit
Posts: 1
Gender: Female
Joined: 20/Jul/2012
Location: Melbourne
View All Topics by Kuljit
View All Posts by Kuljit
 
I know this is not related to this but its urgenjt

can someone translate this in punjabi thx

Introducing children to sports is very important. Sports are vital not only for the physical fitness, but also for his mental growth. The importance of sports in education can be gauged by the way it helps in inculcating values such as dedication, discipline and responsibility in children, at the same time teaching them many relevant life lessons. Even for adults, playing sports such as tennis or golf or the various extreme sports, has its own set of advantages.

The first advantage of sports for people is that they help people be healthy, and be fit.Sports are an important part of just about every society, every country, every part of our planet. In one way or another, everyone is involved in sports or some sort, whether they're playing or watching or just know someone who does either. The role of sport in society has been debated

for many decades. Sport is a part of society as

both an educational fixture and an

entertainment enterprise.Sport provides not only health benefits for

young participants but also instils qualities such as team work,

discipline and a competitive spirit that prove valuable in adulthood. It

therefore warrants a prominent place in the educational system.Sports such as football or baseball involve lots of physical activities. Sports and exercises help in strengthening and toning the muscles and bones in the body. In short, the importance and benefit of sports for kids is that it keeps them in an excellent shape.

Thx again

20 Jul 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ਨੇਕੀ ਕਰ ਦਰਿਆ ਮੇਂ ਡਾਲ

ਇਕ ਵਾਰ ਫੇਰ ਓਹੀ ਗਲ ਆ ਗਈ
ਕਿਸੀ ਦੀ ਨਿੰਦਾ ਕਰਨ ਨਾਲੋ ਚੰਗਾ ਹੈ ਕ ਕਿਸੀ ਤੋਂ ਕੋਈ ਉਮ੍ਮੀਦ ਹੀ ਨਾ ਕਰੀਏ ...!!!
20 Jul 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਬੱਸ ਅੱਡੇ ਤੇ ਖੜ੍ਹੀਆਂ ਸਵਾਰੀਆਂ ਬੱਸ ਨੂੰ ਆਉਂਦੀ ਨੂੰ ਬਹੁਤ ਨੀਝ ਪਿਆਰ ਨਾਲ ਵੇਖਦੀਆਂ ਹਨ ,

ਪਰ ਸ਼ਾਇਦ ਹੀ ਕੋਈ ਸਵਾਰੀ ਹੋਵੇ ਜਿਸ ਦੀਆਂ ਨਜ਼ਰਾਂ ਆਪਣੇ ਟਿਕਾਣੇ ਤੇ ਉਤਰ ਕੇ ਜਾਂਦੀ ਬੱਸ  ਦਾ ਪਿੱਛਾ ਕਰਦੀਆਂ ਹੋਣ । :)

20 Jul 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Ultimate maavi ...!!
20 Jul 2012

jinder merjana
jinder
Posts: 2
Gender: Male
Joined: 29/Jun/2012
Location: adonis
View All Topics by jinder
View All Posts by jinder
 

nice aa veer 

21 Jul 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਅਸੀਸ ਲੈਣ ਦੀ ਆਸ ਨਾਲ ਦਿੱਤੀ ਭਿੱਖਿਆ ਵਿੱਚ ਦੇਣ ਵਾਲੇ ਦਾ ਹੰਕਾਰ ਹੁੰਦਾ ਹੈ ।ਜੇ ਕਿਸੇ ਦੀ ਮਦਦ ਅਸੀਂ ਆਪਣੀ ਸ਼ੋਹਰਤ ਜਾਂ ਹਉਮੈ ਨੂੰ ਪੱਠੇ ਪਾਉਣ ਲਈ ਕਰ ਰਹੇ ਹਾਂ ਤਾਂ ਇਸ ਤਰ੍ਹਾਂ ਦਿੱਤੀ ਸਹਾਇਤਾ ਵਿੱਚੋਂ ਇਨਸਾਨੀਅਤ ਦਾ ਜਜ਼ਬਾ ਮਰਿਆ ਹੁੰਦਾ ਹੈ । ਕਿਸੇ ਦੀ ਸਹਾਇਤਾ ਕਰਨ ਦਾ ਅਸਲੀ ਸੁਆਦ ਉਦੋਂ ਆਉਂਦਾ ਹੈ ਜਦ ਜੋ ਚੀਜ਼ ਲੋੜਵੰਦ ਨੂੰ ਚਾਹੀਦੀ ਹੈ ਤੇ ਉਹ ਤੁਹਾਡੇ ਕੋਲ ਨਾ ਹੋਵੇ ਅਤੇ ਤੁਸੀਂ ਉਸਦੇ ਲਈ ਕਿਧਰੋਂ ਮੰਗ ਚੁੰਗ ਕੇ ਉਸਦਾ ਬੁੱਤਾ ਸਾਰ ਦਿੰਦੇ ਹੋ । ਕਦੇ ਕਰ ਕੇ ਦੇਖਿਉ ।

22 Jul 2012

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 

kise lyi kujh krke, waapis expect krna tan human tendency hai. 

 

Bahut sohna lekh. TFS :-)

22 Jul 2012

Showing page 1 of 2 << Prev     1  2  Next >>   Last >> 
Reply