Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇੱਕ ਚਿਹਰਾ ਇਹ ਵੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਇੱਕ ਚਿਹਰਾ ਇਹ ਵੀ


ਭੀੜ ਤੋਂ ਬਚ ਕੇ ਰਹਿਣ ਵਾਲਾ ਮੈਂ ਉਸ ਦਿਨ ਆਪਣੀ ਜ਼ਿੰਦਗੀ ’ਚ ਵੇਖੀ ਸਭ ਤੋਂ ਵੱਡੀ ਭੀੜ ਦਾ ਹਿੱਸਾ ਸਾਂ। ਮੁਹਾਲੀ ’ਚ ਭਾਰਤ-ਪਾਕਿਸਤਾਨ ਦਾ ਵਿਸ਼ਵ ਕੱਪ ਸੈਮੀ-ਫਾਈਨਲ ਮੈਚ ਹੋ ਰਿਹਾ ਸੀ। ਮੈਂ ਜਿਸ ਮੰਡਲੀ ਦਾ ਹਿੱਸਾ ਸਾਂ ਉਹ ਸਟੇਡੀਅਮ ਦੇ ਬਾਹਰ ਹੀ ਸੀ। ਸ਼ਾਇਦ ਭਾਰਤ ਮੈਚ ਜਿੱਤਣ ਵਾਲਾ ਸੀ। ਭੀੜ ਵਿੱਚ ਹਲਚਲ ਵਧ ਗਈ ਸੀ। ਲੋਕ ਗੱਡੀਆਂ ਦੀਆਂ ਛੱਤਾਂ ’ਤੇ ਨੱਚ ਰਹੇ ਸਨ, ਬਿਨਾਂ ਇਨ੍ਹਾਂ ਦੇ ਚਿੱਬੀਆਂ ਹੋਣ ਦੀ ਪ੍ਰਵਾਹ ਕੀਤੇ। ਢੋਲੀਆਂ ਨੇ ਵੀ ਢੋਲ-ਢਮੱਕਾ ਸ਼ੁਰੂ ਕਰ ਦਿੱਤਾ ਤੇ ਚੈਨਲਾਂ ਵਾਲੇ ਹੋਰ ਸਰਗਰਮ ਹੋ ਗਏ ਸਨ। ਫ਼ਿਜ਼ਾ ’ਚ ਜਿਵੇਂ ਮਦਹੋਸ਼ੀ ਘੁਲ ਗਈ ਸੀ। ਹਵਾਵਾਂ ’ਚ ਬੇਫ਼ਿਕਰੀ ਤੇ ਖ਼ੁਸ਼ੀਆਂ ਦਾ ਰੰਗ। ਭੀੜ ਤੋਂ ਕੋਫ਼ਤ ਮੰਨਣ ਵਾਲਾ ਮੈਂ ਵੀ ਇਸ ਮਾਹੌਲ ਵਿੱਚ ਜਿਵੇਂ ਸਭ ਕੁਝ ਤੋਂ ਬੇਨਿਆਜ਼ ਹੋ ਗਿਆ ਸਾਂ। ਅਚਾਨਕ ਹੱਥ ਮਾਰਨ ’ਤੇ ਮੈਨੂੰ ਪਤਾ ਲੱਗਿਆ ਕਿ ਮੇਰਾ ਬਟੂਆ ਮੇਰੀ ਜੇਬ ’ਚ ਨਹੀਂ ਹੈ। ਖ਼ੁਸ਼ੀ ਭਰੇ ਮਾਹੌਲ ਦੇ ਰੰਗ ਵਿੱਚ ਰੰਗੇ ਨੂੰ ਦਿਮਾਗ਼ ਨੇ ਸੁਚੇਤ ਹੋ ਕੇ ਜਦੋਂ ਮੈਨੂੰ ਇਸ ਮੁਸੀਬਤ ਬਾਰੇ ਦੱਸਿਆ ਤਾਂ ਪਹਿਲਾਂ ਤਾਂ ਮੈਨੂੰ ਰੌਣਕ ਫਿੱਕੀ ਲੱਗੀ ਤੇ ਫਿਰ ਧੁੰਦਲੀ ਪੈ ਗਈ। ਖੇੜੇ ਤੇ ਖ਼ੁਸ਼ੀਆਂ ਦਾ ਹਮਰਾਹੀ ਮੈਂ ਇਕਦਮ ਉਦਾਸੀ ’ਚ ਘਿਰ ਗਿਆ। ਇਨ੍ਹਾਂ ਹਾਲਾਤ ਵਿੱਚ ਇਹ ਨਹੀਂ ਸੀ ਹੋਣਾ ਚਾਹੀਦਾ ਮੇਰੇ ਨਾਲ… ਬਹੁਤ ਬੁਰਾ ਹੋਇਆ…। ਨਿੱਕੀ ਜਿਹੀ ਲਾਪਰਵਾਹੀ ਨੇ ਮੈਨੂੰ ਬਦਹਾਲ ਕਰ ਦਿੱਤਾ ਸੀ। ਦੇਰ ਰਾਤ ਤੱਕ ਮੈਂ ਮੰਡਲੀ ਤੇ ਭੀੜ ਦਾ ਹਿੱਸਾ ਬਣਿਆ ਰਿਹਾ… ਹਿੱਸਾ ਸਾਂ ਪਰ ਨਾਲ ਹੀ ਫ਼ਿਕਰਮੰਦ ਤੇ ਇਕੱਲਾ।
ਦੂਜੇ ਦਿਨ ਸਵੇਰੇ ਜਾਗਦੇ ਸਾਰ ਹੀ ਬਟੂਏ ਦੇ ਖ਼ਿਆਲ ਨੇ ਜ਼ਿਹਨ ਵਿੱਚ ਉਦਾਸੀ ਭਰ ਦਿੱਤੀ ਸੀ। ਪੈਸੇ ਦੀ ਪਹਿਲਾਂ ਹੀ ਬਹੁਤ ਤੋਟ ਸੀ ਤੇ ਉੱਤੋਂ ਇਹ ਮੁਸੀਬਤ! ਫਿਰ ਸੋਚਿਆ ਸ਼ਾਇਦ ਕੋਈ ਬਹੁੜ ਹੀ ਪਵੇ, ਪਤਾ ਤੇ ਫ਼ੋਨ ਨੰਬਰ ਤਾਂ ਹੈ ਹੀ ਪਰਸ ’ਚ… ਸ਼ਾਇਦ ਕਿਸੇ ਵਿੱਚ ਇਨਸਾਨੀਅਤ ਦੀ ਚਿਣਗ ਜਾਗੇ ਤੇ ਉਹ… ਜੇ ਮੈਂ ਜੇਬਕਤਰਾ ਵੀ ਹੁੰਦਾ ਤਾਂ ਵੀ ਇਨਸਾਨੀਅਤ ਨਾਤੇ ਜ਼ਰੂਰੀ ਕਾਗਜ਼ਾਤ ਜ਼ਰੂਰ ਵਾਪਸ ਕਰਦਾ ਹਾਂ ਭਾਵੇਂ ਖ਼ਤਰਾ ਈ ਮੁੱਲ ਕਿਉਂ ਨਾ ਲੈਂਦਾ… ਪੈਸੇ ਰੱਖ ਕੇ ਸਪੱਸ਼ਟ ਕਹਿ ਦਿੰਦਾ, ‘‘ਭਾਈ ਸਾਹਿਬ, ਆਹ ਫੜੋ ਆਪਣੇ ਕਾਗਜ਼ਾਤ… ਇਹ ਮੇਰਾ ਧੰਦਾ ਐ ਪਰ ਮੈਂ ਇਨਸਾਨ ਵੀ ਆਂ, ਤੁਸੀਂ ਜੋ ਮੇਰੇ ਨਾਲ ਕਰਨਾ ਕਰੋ ਪਰ ਮੈਂ ਇਨਸਾਨੀਅਤ ਦਾ ਫ਼ਰਜ਼ ਨਿਭਾਉਣ ਆਇਆਂ।’’ ਤੇ ਸ਼ਾਇਦ ਅਗਲਾ ਮੈਨੂੰ ਇੱਜ਼ਤ ਵੀ ਦਿੰਦਾ ਤੇ ਕੁਝ ਇਨਾਮ ਵੀ। ਇਨ੍ਹਾਂ ਹੀ ਖ਼ਿਆਲਾਂ ’ਚ ਸ਼ਾਮ ਹੋ ਗਈ, ਦਿਨ ਨਿਕਲ ਗਿਆ ਤੇ ਦੂਜਾ ਦਿਨ ਵੀ ਨਿਕਲ ਗਿਆ ਪਰ ਅਜਿਹਾ ਕੁਝ ਨਹੀਂ ਹੋਇਆ ਜਿਸ ਬਾਰੇ ਮੈਂ ਸੋਚ ਰਿਹਾ ਸੀ। ਨਾ ਫ਼ੋਨ ਦੀ ਘੰਟੀ ਵੱਜੀ ਤੇ ਨਾ ਹੀ ਪਤੇ ’ਤੇ ਕਿਸੇ ਨੇ ਦਸਤਕ ਦਿੱਤੀ। ਹਾਂ! ਉਹ ਸ਼ਾਇਦ ਤੀਜਾ ਦਿਨ ਸੀ ਜਦੋਂ ਉਹੀ ਹੋਇਆ ਜਿਸ ਦੇ ਹੋਣ ਬਾਰੇ ਪਤਾ ਨਹੀਂ ਕਿਉਂ ਵਿਸ਼ਵਾਸ ਸੀ। ਜਿਵੇਂ ਮੈਂ ਕਲਪਨਾ ਕਰ ਰਿਹਾ ਸਾਂ। ਉਸੇ ਤਰ੍ਹਾਂ ਫ਼ੋਨ ਆਇਆ ਤੇ ਗੱਲ ਹੋਈ। ਫ਼ੋਨ ਕਰਨ ਵਾਲੇ ਨੇ ਮੇਰਾ ਨਾਂ ਪੁੱਛਿਆ ਤੇ ਬਟੂਆ ਮਿਲਣ ਦੀ ਗੱਲ ਕਹੀ ਸੀ ਪਰ ਬਟੂਏ ਵਿੱਚ ਪੈਸੇ ਨਾ ਹੋਣ ਬਾਰੇ ਹੋਈ ਗੱਲ ਨੂੰ ਉਸ ਨੇ ਜ਼ੋਰ ਦੇ ਕੇ ਦੁਹਰਾਇਆ ਸੀ। ਮੈਂ ਉਸ ਦਾ ਧੰਨਵਾਦ ਕੀਤਾ ਤੇ ਅਸੀਂ ਦੁਪਹਿਰੇ ਇੱਕ ਵਜੇ ਦਸ ਫੇਸ ਦੇ ਇੱਕ ਢਾਬੇ ’ਤੇ ਮਿਲਣ ਦਾ ਵਾਅਦਾ ਕਰ ਲਿਆ। ਅੰਤਰ-ਆਤਮਾ ਦੀ ਆਵਾਜ਼ ਅਨੁਸਾਰ ਹੋਏ ਇਸ ਘਟਨਾਕ੍ਰਮ, ਜਿਸ ਨੂੰ ਆਮ ਭਾਸ਼ਾ ਵਿੱਚ ਮੈਂ ਸ਼ਾਇਦ ਕਲਪਨਾ ਵੀ ਕਹਿ ਸਕਾਂ, ਨੇ ਮੇਰੀ ਰੂਹ ਨੂੰ ਵੀ ਨਸ਼ਿਆ ਦਿੱਤਾ ਸੀ। ਜਿੱਥੇ ਕਾਗਜ਼ ਮਿਲਣ ਦੀ ਖ਼ੁਸ਼ੀ ਸੀ, ਉੱਥੇ ਹੀ ਇਨਸਾਨੀਅਤ ਦੀ ਹੋਂਦ ਦੇ ਅਨੁਭਵ ਨੇ ਮੇਰੀਆਂ ਅੱਖਾਂ ਵਿੱਚ ਹੰਝੂ ਲੈ ਆਂਦੇ ਸਨ। ਮੈਂ ਹੁਣ ਉਸ ਆਦਮੀ ਨੂੰ ਦੇਖਣਾ ਚਾਹੁੰਦਾ ਸਾਂ, ਜਿਸ ਨੇ ਮੇਰੀ ਕਲਪਨਾ ਨੂੰ ਸੱਚ ਕਰ ਦਿੱਤਾ ਸੀ। ਉਹ ਆਮ ਮਨੁੱਖ ਨਹੀਂ ਹੋ ਸਕਦਾ।

14 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਦਿਨੇ ਇੱਕ ਵਜੇ ਉਹ ਮੇਰੇ ਸਾਹਮਣੇ ਸੀ। ਢਾਬੇ ’ਚ ਭੀੜ ਸੀ ਪਰ ਮੈਂ ਉਸ ਨੂੰ ਪਛਾਣ ਲਿਆ। ਉਹ ਸ਼ਕਲ ਤੋਂ ਹੀ ਜੇਬਕਤਰਾ ਲੱਗਦਾ ਸੀ। ਉਮਰ ਹੋਵੇਗੀ ਚਾਲੀ ਕੁ ਸਾਲ, ਰੰਗ ਕਾਲਾ, ਤਿੱਖੇ ਨੈਣ-ਨਕਸ਼, ਲੰਮੇ ਭੂਰੇ ਵਾਲ ਤੇ ਚਿਹਰੇ ’ਤੇ ਹਲਕੀ ਦਾੜ੍ਹੀ ਤੇ ਮੁੱਛਾਂ… ਤੇ ਗਲ ਵਿੱਚ ਗੁਲੂਬੰਦ। ਰਵਾਇਤੀ ਟਪੋਰੀਆਂ ਵਰਗਾ ਸੀ ਉਹ। ਉਸ ਨੇ ਆਪਣਾ ਨਾਂ ਮੈਨੂੰ ਫ਼ੋਨ ’ਤੇ ਪਹਿਲਾਂ ਹੀ ਦੱਸ ਦਿੱਤਾ ਸੀ ‘ਸ਼ੇਰੂ’। ਨਾਂ ਉਸ ਦੀ ਸ਼ਖ਼ਸੀਅਤ ’ਤੇ ਬਿਲਕੁਲ ਢੱੁਕਵਾਂ ਸੀ। ਉਸ ਕੋਲ ਜਾਣ ਤੋਂ ਪਹਿਲਾਂ ਮੈਂ ਸਮਝ ਚੁੱਕਿਆ ਸੀ ਕਿ ਮੇਰਾ ਬਟੂਆ ਇਸ ਨੇ ਹੀ ਮਾਰਿਆ ਹੈ, ਪੈਸੇ ਇਸ ਨੇ ਰੱਖ ਲਏ ਹਨ, ਸਿਰਫ਼ ਕਾਗਜ਼ ਵਾਪਸ ਕਰ ਰਿਹਾ ਹੈ ਪਰ ਮੈਨੂੰ ਉਸ ਨਾਲ ਕੋਈ ਸ਼ਿਕਵਾ ਨਹੀਂ ਸੀ ਸਗੋਂ ਉਸ ਦੀ ਸ਼ਖ਼ਸੀਅਤ ਵਿੱਚ ਦਿਲਚਸਪੀ ਸੀ। ਉਹ ਮੈਨੂੰ ਬੜੀ ਅਪਣੱਤ ਨਾਲ ਮਿਲਿਆ। ਉਸ ਦੀ ਬੋਲੀ ਵਿੱਚ ਨਿਮਰਤਾ ਤੇ ਸਿਆਣਪ ਸੀ, ਉਸ ਦੀ ਦਿਖਣ ਵਾਲੀ ਸ਼ਖ਼ਸੀਅਤ ਤੋਂ ਬਿਲਕੁਲ ਉਲਟ। ਦੋ ਮਿੰਟ ਬਾਅਦ ਹੀ ਮੇਰਾ ਬਟੂਆ ਮੇਜ਼ ’ਤੇ ਧਰਦਿਆਂ ਬੋਲਿਆ, ‘‘ਲਓ ਜੀ, ਥੋਡੀ ਅਮਾਨਤ।’’ ਉਸ ਨੇ ਬਟੂਆ ਮੇਜ਼ ’ਤੇ ਰੱਖ ਦਿੱਤਾ ਸੀ। ਉਸ ਨੇ ਦੋ ਜਣਿਆਂ ਦੀ ਰੋੋਟੀ ਦਾ ਆਦੇਸ਼ ਪਹਿਲਾਂ ਹੀ ਦੇ ਰੱਖਿਆ ਸੀ। ਅਸੀਂ ਰੋਟੀ ਖਾਧੀ, ਕੁਝ ਗੱਲਾਂ ਹੋਰ ਹੋਈਆਂ। ਉਹ ਪੰਜਾਬੀ ਚੰਗੀ ਤਰ੍ਹਾਂ ਜਾਣਦਾ ਸੀ। ਉਸ ਤੋਂ ਪਤਾ ਲੱਗਿਆ ਕਿ ਨਾ ਤਾਂ ਉਸ ਦਾ ਪੱਕਾ ਟਿਕਾਣਾ ਹੈ ਤੇ ਨਾ ਹੀ ਕੋਈ ਰਿਸ਼ਤੇਦਾਰ। ਉਸ ਨੇ ਮੇਰੇ ਤੋਂ ਬਹੁਤ ਪਹਿਲਾਂ ਰੋਟੀ ਖ਼ਤਮ ਕਰ ਲਈ ਸੀ। ਸ਼ਾਇਦ ਉਹ ਜਾਣ ਲਈ ਬਹੁਤ ਕਾਹਲਾ ਸੀ ਪਰ ਮੈੈੈਂ ਹਾਲੇ ਉਸ ਬਾਰੇ ਬਹੁਤ ਕੁਝ ਜਾਣਨਾ ਚਾਹੁੰਦਾ ਸੀ। ਉਹ ਕਾਹਲੀ ਨਾਲ ਉੱਠਿਆ, ਹੱਥ ਪੂੰਝੇ, ਪੈਸੇ ਦਿੱਤੇ ਤੇ ਚਲਾ ਗਿਆ। ਮੈਂ ਜਿਵੇਂ ਜੜ੍ਹ ਹੋ ਗਿਆ ਸੀ, ਮੈਨੂੰ ਰੋਟੀ ਖਾਣੀ ਭੁੱਲ ਗਈ ਸੀ, ਮੈਂ ਆਪਣੇ ਬਟੂਏ ਵੱਲ ਦੇਖ ਰਿਹਾ ਸੀ। ਮੈਂ ਉਦੋਂ ਸੁਚੇਤ ਹੋਇਆ ਜਦੋਂ ਕਿਸੇ ਨੇ ਆ ਕੇ ਮੇਰੇ ਮੋਢੇ ’ਤੇ ਹੱਥ ਰੱਖ ਦਿੱਤਾ। ਇਹ ਹੋਟਲ ਦਾ ਮਾਲਕ ਸੀ, ‘‘ਬਾਊ ਜੀ, ਮਿਲ ਗਿਆ ਬਟੂਆ?’’
‘‘ਹਾਂ ਪਰ ਥੋਨੂੰ ਕਿਵੇਂ ਪਤੈ?’’
‘‘ਹਾਂ ਜੀ, ਮੈਨੂੰ ਪਤੈ ਇਹ ਬੰਦਾ ਇੱਥੇ ਇੱਕ-ਦੋ ਵਾਰੀ ਆਇਆ, ਜਦੋਂ ਵੱਡੇ ਮੈਚ ਹੋਣ… ਪਾਗਲ ਐ ਬਿਲਕੁਲ। ਪਹਿਲਾਂ ਬਟੂਆ ਕੱਢ ਲੈਂਦੈ ਫਿਰ ਕਾਗਜ਼ ਮੋੜਨ ਦੀ ਪੈ ਜਾਂਦੀ ਐ। ਏਸ ਚੱਕਰ ’ਚ ਪਿਛਲੀ ਵਾਰ ਜੁੱਤੀਆਂ ਵੀ ਖਾਧੀਆਂ ਇਸ ਨੇ…।’’ ਉਹ ਹੋੋਰ ਵੀ ਕਈ ਕੁਝ ਬੋਲਦਾ ਰਿਹਾ ਹੋਣੈਂ ਪਰ ਉਹ ਮੈਨੂੰ ਸੁਣਾਈ ਨਹੀਂ ਦਿੱਤਾ। ਸ਼ੇਰੂ ਮੈਨੂੰ ਹੁਣ ਵੀ ਕਈ ਵਾਰ ਯਾਦ ਆਉਂਦਾ ਹੈ ਉਦੋਂ ਜਦੋਂ ਕਿਤੇ ਮੁਹਾਲੀ ਮੈਚ ਹੁੰਦਾ ਹੈ ਤੇ ਜਾਂ ਫਿਰ ਜਦੋਂ ਬਟੂਆ ਡਿੱਗ ਪੈਂਦਾ ਹੈ। ਦਰਅਸਲ ਅੱਜ ਉਹ ਮੇਰੀ ਜ਼ਿੰਦਗੀ ਵਿੱਚ ਇੱਕ ਚਮਤਕਾਰ ਵਾਂਗੂ ਸਥਾਪਤ ਕਿਰਦਾਰ ਹੈ। ਸੱਚ ਹੋ ਕੇ ਵੀ ਕਾਲਪਨਿਕ ਜਿਹਾ, ਇਨਸਾਨੀਅਤ ਦੇ ਪਰਛਾਵੇਂ ਵਾਂਗ।

 

ਤਰਸੇਮ ਬਸ਼ਰ
ਮੋਬਾਈਲ: 99156-20944

 

14 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Bahutkhoob........tfs.......bittu ji........

15 Oct 2012

Reply