Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਅਰਨੈਸਟੋ ਚੀ ਗਵੇਰਾ

‎84ਵੇਂ ਜਨਮ ਦਿਨ 'ਤੇ ਵਿਸ਼ੇਸ਼
ਕਊਬਨ ਇਨਕਲਾਬ ਦੇ ਸੁਪਰ ਹੀਰੋ  ਅਰਨੈਸਟੋ ਚੀ ਗਵੇਰਾ
ਸਮੁੱਚੀ ਦੁਨੀਆ ਦੇ ਬਿਹਤਰ ਭਵਿੱਖ ਲਈ, ਦੁਨੀਆ ਤੇ ਚਾਲੇ ਅਮਰੀਕੀ ਸਾਮਰਾਜ ਦੇ ਕਹਿਰ ਵਿਰੁੱਧ ਲੰਮੀ ਜੰਗ ਲੜਦਿਆਂ, ਸ਼ਹੀਦੀ ਪਾਉਣ ਵਾਲੇ ਅਰਨੈਸਟੋ ਚੀ ਗਵੇਰਾ ਦੇ 84ਵੇਂ ਜਨਮ ਦਿਨ 'ਤੇ ਸਮੁੱਚੇ ਸੰਸਾਰ ਅੰਦਰ ਕਮਿਊਨਿਸਟਾਂ ਤੇ ਕ੍ਰਾਂਤੀਕਾਰੀਆਂ ਵੱਲੋਂ ਆਪਣੇ ਮਹਾਨ ਆਗੂ ਨੂੰ ਬੜੇ ਮਾਣ ਨਾਲ ਯਾਦ ਕੀਤਾ ਜਾ ਰਿਹਾ ਹੈ। ਕਿਊਬਨ ਇਨਕਲਾਬ ਦੇ ਸੁਪਰ ਹੀਰੋ ਵਜੋਂ ਜਾਣੇ ਜਾਂਦੇ ਅਰਨੈਸਟੋ ਚੀ ਗਵੇਰਾ ਦਾ ਜਨਮ 14 ਜੂਨ 1928 ਨੂੰ ਅਰਜਨਟੀਨਾਂ ਦੇ ਵੱਡੇ ਸ਼ਹਿਰ ਰੋਜੇਰੀਓ ਵਿਚ ਹੋਇਆ ਸੀ। ਚੀ ਗਵੇਰਾ ਦੇ ਪਿਤਾ ਡਾਨ ਅਰਨੈਸਟੋ ਅਤੇ ਮਾਂ ਸੇਲੀਆ ਵੀ ਪੁਰਾਣੇ ਕਮਿਊਨਿਸਟ ਸਨ। ਚੀ ਨੂੰ ਬਾਲ ਉਮਰੇ ਹੀ ਦਮੇ ਦੀ ਘਾਤਕ ਬਿਮਾਰੀ ਨੇ ਘੇਰ ਲਿਆ ਸੀ। ਚੀ ਦੀ ਜ਼ਿੰਦਗੀ ਦੀ ਸ਼ੁਰੂਆਤ ਤੋਂ ਅਖੀਰ ਤੱਕ ਦਮੇ ਦੀ ਘਾਤਕ ਬਿਮਾਰੀ ਨੇ ਚੀ ਦੀਆਂ ਇਨਕਲਾਬੀ ਸਰਗਰਮੀਆਂ ਰੋਕਣ ਲਈ ਅਮਰੀਕਨ ਏਜੰਸੀਆਂ ਵਾਂਗ ਚੀ 'ਤੇ ਵਾਰ-ਵਾਰ ਘਾਤਕ ਹਮਲੇ ਕੀਤੇ, ਪਰ ਹਰ ਮੁਸ਼ਕਲ ਨੂੰ ਸਰ ਕਰਨ ਦਾ ਜ਼ਜਬਾ ਰੱਖਣ ਵਾਲਾ ਚੀ ਹਰ ਮੁਸ਼ਕਲ ਨੂੰ ਪਛਾੜਦਾ ਇਨਕਲਾਬੀ ਰਸਤੇ ਤੇ ਅੱਗੇ ਹੀ ਅੱਗੇ ਵਧਦਾ ਗਿਆ। ਪੜ੍ਹਨ ਵਿਚ ਹੁਸ਼ਿਆਰ ਗੁਵੇਰਾ ਨੇ 1945 ਤੋਂ 1953 ਦੌਰਾਨ ਬਿਊØਨਸ ਏਰਿਸ ਦੇ ਮੈਡੀਕਲ ਕਾਲਜ ਤੋਂ ਡਾਕਟਰੀ ਡਿਗਰੀਆਂ ਹਾਸਲ ਕਰਕੇ ਚਮੜੀ ਦੇ ਰੋਗਾਂ ਦਾ ਸਪੈਸ਼ਲਿਸਟ ਤੇ ਸਰਜਨ ਬਣ ਗਿਆ। ਇਨਕਲਾਬੀ ਸਰਗਰਮੀਆਂ ਦੌਰਾਨ ਮੈਕਸੀਕੋ ਪਹੁੰਚੇ ਚੀ ਦੀ 9 ਜੁਲਾਈ 1955 ਨੂੰ ਪਹਿਲੀ ਮੁਲਾਕਾਤ ਕਿਊਬਾ ਦੇ ਕ੍ਰਾਂਤੀਕਾਰੀ ਆਗੂ ਫੀਡਲ ਕਾਸਟਰੋ ਨਾਲ ਹੋਈ, ਉਸ ਦਿਨ ਤੋਂ ਚੀ ਨੂੰ ਇੱਕ ਪਕਰੋੜ ਆਗੂ ਤੇ ਕਾਸਟਰੋ ਨੂੰ ਚੀ ਦੇ ਰੂਪ ਵਿਚ ਇੱਕ ਜੁਝਾਰੂ ਇਨਕਲਾਬੀ ਸਾਥੀ ਮਿਲ ਗਿਆ, ਕਿਊਬਨ ਇਨਕਲਾਬ ਦਾ ਸਪੁਨਾ ਸਾਕਾਰ ਕਰਨ ਲਈ ਫੀਡਲ ਕਾਸਟਰੋ, ਰਾਊਲ ਕਾਸਟਰੋ 'ਤੇ ਚੀ ਗਵੇਰਾ ਨੇ 82 ਇਨਕਲਾਬੀ ਸਾਥੀਆਂ ਸਮੇਤ ਇੱਕ ਕਿਸ਼ਤੀ ਨੁਮਾਂ ਛੋਟੇ ਸਮੁੰਦਰੀ ਜਹਾਜ਼ ਗਰੈਨਮਾ ਤੇ ਸਵਾਰ ਹੋ ਕਿਊਬਾ ਵੱਲ ਚਾਲੇ ਪਾ ਦਿੱਤੇ। 25 ਨਵੰਬਰ 1956 ਨੂੰ ਮੈਕਸੀਕੋ ਦੇ ਟਕਸਪਾਨ ਤੋਂ ਤੁਰਿਆ ਗਰੈਨਮਾਂ 2 ਦਸੰਬਰ ਨੂੰ ਕਿਊਬਾ ਪਹੁੰਚਿਆ। ਤੁਰੰਤ ਹੀ ਅਮਰੀਕਨ ਪਿਠੂ ਬਟਿਸਟਾ ਦੀਆਂ ਫੌਜਾਂ ਨੇ ਕਾਸਟਰੋ ਦੇ ਸਾਥੀਆਂ 'ਤੇ ਭਿਆਨਕ 40 ਸਾਥੀ ਸ਼ਹੀਦ ਹੋ ਗਏ ਤੇ 20 ਸਾਥੀ ਬੰਦੀ ਬਣਾ ਲਏ ਗਏ। ਇਸ ਸਮੇਂ ਚੀ ਛਾਤੀ ਵਿਚ ਗੋਲੀ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਅਖਿਰ ਬਚੇ ਸਾਥੀਆਂ ਦਾ ਯੂਨਿਟ ਗੋਲੀਆਂ ਦੀ ਤਾਂ ਹੇਠ ਤੁਰਦਾ ਹੋਇਆ ਸੀਅਰਾ ਮੈਸਤਰਾ ਦੀਆਂ ਪਹਾੜੀਆਂ ਵਿਚ ਪਹੁੰਚ ਗਿਆ। ਕਿਊਬਨ ਕਿਸਾਨਾਂ, ਮਜ਼ਦੂਰਾਂ ਤੇ ਵਿਦਿਆਰਥੀਆਂ ਦੀ ਆਮਦ ਨਾਲ ਇਨਕਲਾਬੀਆਂ ਦੀ ਗਿਣਤੀ ਵਿਚ ਮਹੱਤਵਪੂਰਨ ਵਾਧਾ ਹੋ ਰਿਹਾ ਸੀ। ਇਸ ਸਮੇਂ ਚੀ ਨੇ ਆਪਣੇ ਮਾਰਕਸਵਾਦ ਦੇ ਗਿਆਨ ਨੂੰ ਹੋਰ ਪਕੇਰਾ ਕੀਤਾ। ਚੀ ਬਾਰੇ ਇਹ ਮਸ਼ਹੂਰ ਸੀ ਕਿ ਚੀ ਕਿਤਾਬਾਂ ਪੜ੍ਹਨ ਦਾ ਸ਼ੁਦਾਈ ਸੀ। ਕਿਤਾਬਾਂ ਤੇ ਹੋਰ ਕਿਤਾਬਾਂ ਪੜ੍ਹਨ ਦਾ ਝੱਲ ਅਖੀਰ ਵੇਲੇ ਤੱਕ ਉਸ 'ਤੇ ਸਵਾਰ ਹੀ ਰਿਹਾ।  ਆਪਣੀਆਂ ਸਰਗਰਮੀਆਂ ਨੂੰ ਹਕੀਕੀ ਰੂਪ ਦਿੰਦੇ ਹੋਏ ਇਨਕਲਾਬੀ ਦਸਤੇ ਨੇ ਕਿਊਬਾ ਦੇ ਇੱਕ ਬਹਤੁ ਹੀ ਮਹੱਤਤਾ ਵਾਲੇ ਸ਼ਹਿਰ ਸ਼ਾਂਤਾ ਕਲਾਰਾ ਤੇ 1 ਜਨਵਰੀ 1959 ਨੂੰ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਮੇਜਰ ਦਾ ਅਹੁਦਾ ਪ੍ਰਾਪਤ ਕਰ ਚੁੱਕੇ ਚੀ ਦੀ ਕਾਂਡ ਹੇਠ ਅੱਗੇ ਵੱਧ ਰਹੀ ਯੂਨਿਟ ਦਾ ਕਿਊਬਨ ਲੋਕ ਦ ਸ਼ਾਨਦਾਰ ਢੰਗ ਨਾਲ ਸਵਾਗਤ ਕਰ ਰਹੇ ਸਨ। 2 ਜਨਵਰੀ 1959 ਨੂੰ ਸੀਨਫੂਗੋਸ ਦੇ ਕਾਲਮ ਨਾਲ ਚਲਕੇ ਚੀ ਨੇ ਹਵਾਨਾ 'ਤੇ ਕਬਜ਼ਾ ਕਰ ਲਿਆ। 16 ਜਨਵਰੀ 1959 ਨੂੰ ਫੀਡਲ ਕਾਸਟਰੋ ਦੇ ਮੁਖੀ ਬਣਨ 'ਤੇ ਕਿਊਬਾ ਵਿਚ ਤਿੱਖੇ ਜ਼ਮੀਨੀ ਸੁਧਾਰ ਕੀਤੇ ਗਏ।
ਕਿਊਬਾ ਵਿਚੋਂ ਅਨਪੜ੍ਹਤਾ ਕੱਢ ਕੇ ਬਾਹਰ ਮਾਰੀ। ਉਦੋਂ ਹੀ ਚੀ ਨੂੰ ਦੇਸ਼ ਦੇ ਨੈਸ਼ਨਲ ਬੈਂਕ ਦਾ ਡਾਇਰੈਕਟਰ ਲਾ ਦਿੱਤਾ ਗਿਆ ਤੇ ਕਿਊਬਨ ਨੋਟਾਂ ਤੇ ਚੀ ਦੇ ਦਸਤਖਤ ਆਉਣੇ ਸ਼ੁਰੂ ਹੋ ਗਏ, 23 ਫਰਵਰੀ 1961 ਨੂੰ ਉਸ ਨੂੰ ਸਨਅਤੀ ਮੰਤਰੀ ਬਣਾ ਦਿੱਤਾ ਗਿਆ। ਉਸ ਦੇ ਨਿਜੀ ਜੀਵਨ ਬਾਰੇ ਗੱਲ ਕਰਦਿਆਂ ਇਹ ਵੀ ਦੱਸਣਾ ਬਣਦਾ ਹੈ ਕਿ ਚੀ ਗਵੇਰਾ ਦੇ ਦੋ ਵਿਆਹ ਹੋਏ ਸਨ ਪਹਿਲਾ ਹਿਲਦਾ ਨਾਂ ਦੀ ਲੜਕੀ ਨਾਲ ਜਿਸ ਤੀ ਹਿਲਦਿਤਾ ਨਾਂ ਦੀ ਬੇਟੀ ਹੋਈ, ਉਸ ਤੋਂ ਬਾਅਦ ਗੁਰੀਲਾ ਸਫਾਂ ਦੀ ਇੱਕ ਹਮਸਫਰ ਅਲੀਦਾ ਮਾਰਚ ਨਾਲ 2 ਜੂਨ 1959 ਨੂੰ ਦੂਸਰਾ ਵਿਆਹ ਕਰਵਾਇਆ, ਜਿਸ ਤੋਂ 4 ਬੱਚੇ 2 ਕੁੜੀਆਂ ਤੇ 2 ਮੁੰਡੀਆਂ ਨੇ ਜਨਮ ਲਿਆ। ਚੀ ਗਵੇਰਾ ਨੇ ਗੁਰੀਲਾ ਵਾਰ ਬਾਰੇ ਗੁਰੀਆ ਵਾਰਫੇਅਰ ਨਾਂ ਦੀ ਸ਼ਾਨਦਾਰ ਕਿਤਾਬ ਲਿਖੀ। ਕਿਊਬਨ ਇਨਕਲਾਬ ਨੂੰ ਪੱਕੇ ਪੈਰੀ ਕਰ ਸੰਸਾਰ ਇਨਕਲਾਬ ਦੇ ਸੁਪਨੇ ਦੇਖਦਾ ਅਰਨੈਸਟੋ ਚੀ ਗਵੇਰਾ ਅਗਲੇ ਇਨਕਲਾਬ ਦੀ ਤਿਆਰੀ ਲਈ 1966 ਦੇ ਅਖੀਰ ਤੇ ਬੋਲੀਵੀਆ ਪਹੁੰਚ ਗਿਆ। ਅਮਰੀਕੀ ਸਾਮਰਾਜ ਦਾ ਸਭ ਤੋਂ ਵੱਡਾ ਲਾਲ ਦੁਸ਼ਮਣ ਵਿਚ ਫਸ ਚੁੱਕਾ ਸੀ। ਜਿਥੇ 9 ਅਕਤੂਬਰ 1967 ਨੂੰ ਚੀ ਨੂੰ ਗੋਲੀ ਮਾਰਕੇ ਸ਼ਹੀਦ ਕਰ ਦਿੱਤਾ ਗਿਆ। ਇਨਕਲਾਬੀ ਰਸਤੇ 'ਤੇ ਚਲਦੀਆਂ, ਇਹ ਅਮਰੀਕੀ ਸਾਮਰਾਜੀ ਟੋਲਾ ਪਤਾ ਨਹੀਂ ਸਾਡੇ ਤੋਂ ਕਿਨੇਂ ਚੀ ਗਵੇਰੇ ਖੋਹੇਗਾ, ਪਰ ਪੂਰਾ ਯਕੀਨ ਹੈ ਕਿ ਇਕ ਦਿਨ ਇਸ ਰਸਤੇ ਵੀ ਮੰਜ਼ਿਲ ਜ਼ਰੂਰ ਆਏਗੀ।
 ਦਲਜੀਤ ਕੁਮਾਰ ਗੋਰਾ 98146-07101

14 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Che Guevara

15 Jun 2012

Reply