Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਚਿੱਟੀ ਕਬੂਤਰੀ ਦੀ ਤਸਵੀਰ


ਮੈਂ ਤਾਂ ਅਮਰੀਕਾ ਪੈਰ ਨਹੀਂ ਸੀ ਧਰਨਾ ਜੇ ਧਰਮਕੋਟ ਵਾਲਾ ਕਰਮ ਸਿਓਂ ਓਥੋਂ ਪੁੱਠੀਆਂ-ਸਿੱਧੀਆਂ ਚਿੱਠੀਆਂ ਨਾ ਪਾਉਂਦਾ। ਮੈਨੂੰ ਤਾਂ ਉਹਨੇ ਦੋ ਲੱਪ ‘ਚ ਭੁੰਜੇ ਲਾ ਦਿੱਤਾ। …ਰਤਾ ਠਰੰਮਾ ਤਾਂ ਕਰੋ। ਮੈਂ ਸਾਰੀ ਹੀ ਵਿੱਥਿਆ ਸੁਣਾਊਂਗਾ। ਤੁਹਾਨੂੰ ਤਾਂ ਬੱਸ ਗੋਰੀਆਂ ਦੀਆਂ ਗੱਲਾਂ ਸੁਣਨ ਦੀ ਲੱਗੀ ਹੋਈ ਐ। ਉਹੀ ਗੋਰੀਆਂ ਹਨ ਜਿਨ੍ਹਾਂ ਨੂੰ ਤੁਸੀਂ ਨਿੱਤ ਟੀ.ਵੀ. ‘ਤੇ ਵੇਖਦੇ ਹੋ, ਫ਼ਰਕ ਸਿਰਫ਼ ਏਨਾ ਹੀ ਹੈ ਕਿ ਟੀ.ਵੀ. ‘ਚੋਂ ਉਨ੍ਹਾਂ ਦੇ ਜਿਸਮਾਂ ਦੀ ਮਹਿਕ ਨਹੀਂ ਆਉਂਦੀ, ਪਰ ਸੱਚ ਪੁੱਛੋ ਤਾਂ ਉਹ ਗੋਰੀਆਂ… ਟੀ.ਵੀ. ਵਾਲੀਆਂ ਗੋਰੀਆਂ ਨਹੀਂ। …ਜੇ ਮੇਰੇ ਨਾਲ ਬੀਤੀ ਸੁਣਨੀ ਹੈ ਤਾਂ ਆਪਣੇ ਘੋੜਿਆਂ ਦੀ ਲਗਾਮ ਰਤਾ ਕੱਸ ਕੇ ਰੱਖੋ। ਤੁਸੀਂ ਤਾਂ ਚਾਹੁੰਦੇ ਹੋ ਮੈਂ ਤੁਹਾਨੂੰ ਪਹਿਲਾਂ ਹੀ ਸਿਰੇ ਦੀ ਸੁਣਾ ਦੇਵਾਂ। ਇਉਂ ਨਹੀਂ ਹੋਣਾ। ਆਰੰਭ ਤਾਂ ਆਰੰਭ ਤੋਂ ਹੀ ਹੋ ਸਕਦਾ ਹੈ।
ਮੇਰੇ ਜੱਸੀ ਗਏ ਨੂੰ ਅਜੇ ਛੇ ਕੁ ਮਹੀਨੇ ਹੀ ਹੋਏ ਸਨ ਜਦੋਂ ਕਰਮ ਸਿੰਘ ਦੀ ਪਹਿਲੀ ਚਿੱਠੀ ਮਿਲੀ। ਕਹਿੰਦਾ, ”ਭਾਗ ਸਿਆਂ, ਏਥੇ ਆ ਕੇ ਮੌਕਾ ਸੰਭਾਲ ਲੈ। ਤੇਰਾ ਇੱਕੋ-ਇੱਕ ਪੁੱਤ ਚੋਰੀ ਹੋ ਜਾਣਾ ਹੈ, ਤੇਰਾ ਸਾਫਟਵੇਅਰ ਇੰਜਨੀਅਰ। ਫਿਰ ਸਾਰੀ ਉਮਰ ਡੁਸਕਦਾ ਫਿਰੇਂਗਾ; ਹੁਣ ਦੇਰ ਕਾਹਦੀ ਐ, ਤੇਰੀ ਹੈਥੇ ਵੇਲਣੇ ‘ਚ ਬਾਂਹ ਆਈ ਆ?”
ਮੈਂ ਸੋਚਿਆ ਕਰਮ ਸਿਉਂ ਤਾਂ ਐਵੇਂ ਖਿਆਲਾਂ ਦੇ ਹਵਾਈ ਜਹਾਜ਼ ਉਡਾਈ ਜਾਂਦਾ ਐ। ਉਹਨੂੰ ਪੈਨਸ਼ਨ ਲੱਗੀ ਐ ਓਥੇ; ਸਰਕਾਰੀ ਪੈਸੇ, ਖਰੀ ਸ਼ਰਾਬ, ਵਿਹਲਾ ਬੈਠਾ ਕਾਗਜ਼ ਕਾਲੇ ਕਰੀ ਜਾਂਦੈ। ਪਰ ਚੌਹਾਂ ਕੁ ਮਹੀਨਿਆਂ ਮਗਰੋਂ ਦੌਧਰ ਦਾ ਇੱਕ ਚੋਬਰ ਓਧਰੋਂ ਆਇਆ। ਉਹ ਜੱਸੀ ਦੇ ਨਾਲ ਕੰਮ ਕਰਦਾ ਸੀ। ਜੱਸੀ ਨੇ ਉਹਦੇ ਕੋਲ ਮੇਰੇ ਲਈ ਘੜੀ ਭੇਜੀ ਸੀ। ਮੈਂ ਉਹਦੀ ਪੁੱਜ ਕੇ ਸੇਵਾ ਕੀਤੀ ਤੇ ਰੋਟੀ ਖਾਂਦਿਆਂ ਹੌਲੀ ਜਿਹੀ, ਸੰਗਦੇ-ਸੰਗਦੇ ਜੱਸੀ ਬਾਰੇ ਪੁੱਛ ਹੀ ਲਿਆ। ਉਹ ਚੋਬਰ ਕਹਿੰਦਾ ਜੱਸੀ ਦੇ ਵਿਆਹ-ਵਿਊਹ ਦਾ ਤਾਂ ਉਹਨੂੰ ਪਤਾ ਨਹੀਂ ਪਰ ਉਥੇ ਗੋਰੀਆਂ ਕੁੜੀਆਂ ਲੱਭ ਜ਼ਰੂਰ ਪੈਂਦੀਆਂ ਹਨ, ਖ਼ਾਸ ਕਰਕੇ ਸੋਹਣੇ ਤੇ ਚੰਗੇ ਨੌਕਰੀ ਲੱਗੇ ਮੁੰਡਿਆਂ ਨੂੰ।
ਸੁਣ ਕੇ ਮੇਰੀ ਤਾਂ ਖਾਨਿਓਂ ਗਈ। ਮੁੰਡਾ ਉਹ ਵੀ ਸਿਆਣਾ ਸੀ, ਸਮਝ ਗਿਆ। ਕਹਿੰਦਾ, ”ਤਾਇਆ ਜੀ ਐਵੇਂ ਫ਼ਿਕਰ ਨਾ ਕਰਿਓ। ਉਹ ਕੁੜੀਆਂ ਤਾਂ ਸ਼ਾਮ ਨੂੰ ਘੰੁਮਣ-ਫਿਰਨ, ਸ਼ਰਾਬ ਦਾ ਘੁੱਟ ਪੀਣ ਜਾਂ ਕਿਧਰੇ ਫਿਲਮ-ਮੂਵੀ ਦੇਖਣ ਲਈ ਹੁੰਦੀਆਂ।” ਸੁਣ ਕੇ ਮੇਰੇ ਤਾਂ ਹੋਸ਼ ਉੱਡ ਗਏ, ਬਈ ਜੁਆਨ-ਜਹਾਨ, ਕੁਆਰੀਆਂ ਕੁੜੀਆਂ, ਗੱਭਰੂ ਮੁੰਡਿਆਂ ਨਾਲ ਹਨੇਰੇ-ਸਵੇਰੇ ਫਿਰਦੀਐਂ, ਮਾਂ-ਪਿਉ ਉਨ੍ਹਾਂ ਦੇ ਕਿਹੜੀ ਨੀਂਦ-ਨਗਰੀ ‘ਚ ਰਹਿੰਦੇ ਆ।
ਮੈਂ ਸੋਚਿਆ ਕਿ ਛੇਤੀ ਹੀ ਕੋਈ ਵਿਉਂਤ ਬਣਾਵਾਂ; ਇਹ ਗੱਲ ਆਈ ਗਈ ਕਰਨ ਵਾਲੀ ਨਹੀਂ। ਹਫ਼ਤੇ ਕੁ ਮਗਰੋਂ ਦਾਤੇ ਨੇ ਆਪੇ ਸੁਣ ਲਈ। ਜੱਸੀ ਦਾ ਫ਼ੋਨ ਆ ਗਿਆ। ਆਂਹਦਾ, ”ਡੈਡੀ, ਦੋ ਮਹੀਨੇ ਹੋਏ ਆ ਮੈਂ ਆਪਣੇ ਯੂਨਟ ਦਾ ਮੈਨੇਜਰ ਬਣ ਗਿਐਂ। ਮੈਂ ਤੁਹਾਨੂੰ ਕੱਲ੍ਹ ਟਿਕਟ ਭੇਜੀ ਆ। ਤੁਸੀਂ ਆ ਕੇ ਮਿਲ ਜਾਓ। ਨਾਲੇ ਮੁਲਖ ਦੇਖ ਲਿਓ, ਨਾਲੇ ਸੈਰ ਹੋ ਜਾਊ।” ਮੇਰਾ ਮੱਥਾ ਜ਼ਰੂਰ ਠਣਕਿਆ, ਬਈ ਕਿਤੇ ਓਹੋ ਗੱਲ ਨਾ ਹੋਵੇ ਕਿ ਮੇਰੇ ਜਾਂਦੇ ਨੂੰ ਅੱਗੇ ਵਿਆਹ ਧਰੀ ਬੈਠਾ ਹੋਵੇ।
ਮੈਂ ਛੀਆਂ ਹਫ਼ਤਿਆਂ ਵਿੱਚ ਫਰੀਮਾਂਟ ਪਹੁੰਚ ਗਿਆ… ਆਹੋ, ਉਹੀ ਕੈਲਾਫੋਰਨੀਆ ਦਾ ਸ਼ਹਿਰ। ਉਹ ਮੁਲਖ ਕਾਹਦੈ, ਸੁਰਗ ਆ, ਸੁਰਗ! ਜੱਸੀ ਕੋਲ ਚੰਗੀ ਖੁੱਲ੍ਹੀ ਅਪਾਰਟਮੈਂਟ ਸੀ ਤੇ ਵਧੀਆ ਗੱਲ ਇਹ ਸੀ ਕਿ ਨੇੜੇ ਈ ਇੱਕ ਪਾਰਕ ਸੀ, ਬਹੁਤ ਸੋਹਣੀ। ਮੈਂ ਤਾਂ ਕਹਿਨਾ ਪਾਰਕ ਬਣਾਉਣ ਵਾਲੇ ਨੇ ਫੱਟੇ ਚੱਕ ‘ਤੇ। ਹਰੇ ਕਚੂਰ ਰੁੱਖ ਤੇ ਬੂਟੇ, ਗਦੈਲੇ ਵਰਗਾ ਘਾਹ, ਰੰਗ-ਬਰੰਗੇ ਫੁੱਲ, ਕਾਲੇ ਪੇਂਟ ਕੀਤੇ ਬੈਂਚ ਤੇ ਮੇਜ਼, ਛੀ-ਨੁੱਕਰਾ ਇੱਟਾਂ ਦਾ ਬਾਥਰੂਮ ਤੇ ਨਾਲੇ ਠੰਢੇ ਪਾਣੀ ਦੀ ਟੂਟੀ। ਪਰ ਮਨ ਫਿਰ ਵੀ ਆਵਾਜ਼ਾਰ ਰਹੇ। ਇੱਕ ਤਾਂ ਸਮਝ ਨਾ ਆਵੇ ਕਿ ਜੱਸੀ ਬਾਰੇ ਪੱਕਾ ਪਤਾ ਕਿੱਥੋਂ ਲੱਗੇ ਬਈ ਓਹਦੀ ਕਿਸੇ ਗੋਰੀ ਨਾਲ ਗੱਲਬਾਤ ਹੈ ਵੀ ਜਾਂ ਨਹੀਂ। ਦੂਜਾ ਪਿੱਛੋਂ ਦਾ ਫ਼ਿਕਰ ਬਈ ਸੀਰੀ-ਸਾਂਝੀ ਮੇਰੇ ਬਿਨਾਂ ਸਾਰ ਵੀ ਲੈਣਗੇ। ਇੱਕ ਦਿਨ ਐਵੇਂ ਏਸੇ ਫ਼ਿਕਰ ‘ਚ ਗੁਆ ਦਿੱਤਾ ਕਿ ਟਰੈਕਟਰ ਦਾ ਪਿਛਲਾ ਖੱਬਾ ਟੈਰ ਜਿਹੜਾ ਮਾੜਾ ਸੀ ਫਟ ਨਾ ਗਿਆ ਹੋਵੇ। ਇਹੋ ਜੇਹੇ ਫ਼ਿਕਰਾਂ ‘ਚ ਤੀਜੇ-ਚੌਥੇ ਦਿਨ ਘਰ ਚਿੱਠੀ ਪਾ ਦਿਆ ਕਰਾਂ।
ਇੱਕ ਦਿਨ ਚਿੱਠੀ ਲਿਖਣ ਲੱਗਾ ਤਾਂ ਪੈੱਨ ਭਾਲਦਾ ਜੱਸੀ ਦੇ ਸੌਣ ਕਮਰੇ ‘ਚ ਚਲਾ ਗਿਆ। ਉਹ ਆਪਣੇ ਕਮਰੇ ਦਾ ਬੂਹਾ ਸਦਾ ਈ ਬੰਦ ਰੱਖਦਾ ਸੀ, ਪਰ ਉੱਥੇ ਕਮਰਿਆਂ ਨੂੰ ਬਾਹਰੋਂ ਜੰਦਰਾ ਕੁੰਡੀ ਤਾਂ ਕੋਈ ਹੈ ਨਹੀਂ। ਜੱਸੀ ਦੇ ਪਲੰਘ ਦੇ ਸਿਰਹਾਣੇ ਮੇਜ਼ ‘ਤੇ ਇੱਕ ਤਸਵੀਰ ਪਈ ਸੀ। ਗੋਰੀ ਕੁੜੀ, ਕਾਲਾ ਕੁੜਤਾ, ਫਰੋਜ਼ੀ ਅੱਖਾਂ, ਸੁਨਹਿਰੀ ਫਰੇਮ ਤੇ ਨੀਲੀ ਭਾਹ ਵਾਲਾ ਸ਼ੀਸ਼ਾ। ਵਿੰਹਦਿਆਂ ਸਾਰ ਮੈਂ ਤਾਂ ਉੱਥੇ ਈ ਬਹਿ ਗਿਆ। ਉਹਦੀਆਂ ਅੱਖਾਂ ਈ ਵੇਖੀ ਗਿਆ। ਉਹ ਅੱਖਾਂ ਉਸ ਕਿਸਮ ਦੀਆਂ ਜਾਪਦੀਆਂ ਸਨ ਜਿਨ੍ਹਾਂ ਨੂੰ ਬਾਬਾ ਫਰੀਦ ਨੇ ਲੋਇਣ ਕਿਹਾ ਸੀ। ਉਨ੍ਹਾਂ ਦਾ ਹੁਸਨ ਇੰਨ-ਬਿੰਨ ਕੱਜਰ-ਰੇਖ-ਨਾ-ਸਹਿੰਦੀਆਂ ਅੱਖਾਂ ਵਾਲਾ ਸੀ। ਦੂਜੇ ਪਾਸੇ ਦਿਲ ਨੂੰ ਉਂਜ ਡੋਬੂ ਪਈ ਜਾਵੇ, ਬਈ ਜੱਸੀ ਨੂੰ ਤਾਂ ਲੁੱਟ ਲੂ ਗੋਰੀ। ਮੈਨੂੰ ਚਿੱਠੀ ਲਿਖਣ ਦਾ ਤਾਂ ਭੁੱਲ ਗਿਆ ਚੇਤਾ। ਸਾਰਾ ਦਿਨ ਢੇਰੀ-ਢਾਹ ਕੇ ਬੈਠਾ ਰਿਹਾ। ਡਰਾਂ ਕਿ ਕਿਧਰੇ ਕਰਮੇ ਦੀਆਂ ਸੱਚੀਂ ਨਾ ਹੋ ਜਾਣ ਸੱਚੀਆਂ। ਮਸਾਂ ਲੰਘਿਆ ਬਾਕੀ ਦਾ ਦਿਨ।

06 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ਼ਾਮੀਂ ਜੱਸੀ ਆਇਆ, ਬਹਿ ਕੇ ਚਾਹ-ਪਾਣੀ ਪੀਣ ਲੱਗੇ ਤਾਂ ਮੈਂ ਕਿਹਾ, ”ਸ਼ੇਰਾ, ਤੇਰੇ ਕਮਰੇ ‘ਚ ਤਸਵੀਰ ਕੀਹਦੀ ਆ?” ਕਹਿੰਦਾ, ”ਡੈਡੀ, ਉਹ ਤਾਂ ਐਵੇਂ ਇੱਕ ਕੁੜੀ ਦੀ ਐ ਜੋ ਏਥੇ ਇੱਕ ਕੰਪਨੀ ਲਈ ਮਾਡÇਲੰਗ ਕਰਦੀ ਐ।” ਮੈਨੂੰ ਮਾਡÇਲੰਗ ਮੂਡÇਲੰਗ ਦੀ ਤਾਂ ਕੋਈ ਸਮਝ ਨਾ ਆਈ ਕਿ ਉਹ ਕੀ ਹੁੰਦਾ ਹੈ ਪਰ ਮੈਂ ਪੁੱਛਿਆ, ”ਫਿਰ ਤੈਨੂੰ ਉਹਨੇ ਤਸਵੀਰ ਕਾਹਤੋਂ ਦੇ ‘ਤੀ?”
”ਡੈਡੀ, ਮੈਂ ਤਾਂ ਤਸਵੀਰ ਇੱਕ ਰਸਾਲੇ ‘ਚੋਂ ਕੱਟੀ ਐ।” ਜੱਸੀ ਨੇ ਗੱਲ ਮੁਕਾ ਦਿੱਤੀ ਪਰ ਮੇਰੇ ਮਨ ਨੂੰ ਚੈਨ ਨਾ ਆਵੇ। ਰਸਾਲੇ ਵਾਲੀ ਗੱਲ ਤਾਂ ਉੱਕਾ ਈ ਮੇਰੇ ਮਨ ਨਾ ਲੱਗੀ। ਮੈਂ ਸੋਚਿਆ ਕਿਸੇ ਹੋਰ ਵਿਉਂਤ ਨਾਲ ਇਸ ਕਿੱਸੇ-ਕਹਾਣੀ ਦੀ ਪੈੜ ਕੱਢਾਂ। ਬੱਸ ਇਹੋ ਜਿਹੀਆਂ ਗਿਣਤੀਆਂ-ਮਿਣਤੀਆਂ ‘ਚ ਪਿਆ ਰਹਾਂ। ਨਾ ਕਿਸੇ ਦੀ ਸਲਾਹ ਲੈਣ ਦਾ ਹੀਆ ਪਏ। ਏਨੀ ਨਿੱਜੀ ਗੱਲ ਜੇ ਬੰਦਾ ਕਰਨੀ ਚਾਹੇ ਤਾਂ ਕਰੇ ਕੀਹਦੇ ਨਾਲ? …ਤੇ ਕਹੇ ਕੀ? ਮੇਰਾ ਤਾਂ ਸਿਰ ਦੁਖਣ ਲੱਗ ਪਿਆ ਕਰੇ ਸੋਚ ਕੇ। ਇੱਕ ਉੱਥੋਂ ਦੇ ਮਕਾਨ ਵੀ ਕਬੂਤਰਖ਼ਾਨੇ ਹੀ ਸਮਝੋ। ਸਾਰਾ ਦਿਨ ਅੰਦਰ ਤੜੇ ਰਹਿਣਾ ਬਹੁਤ ਮੁਸ਼ਕਲ ਐ। ਜੀ ਕਾਹਲਾ ਪੈਣ ਲੱਗ ਪੈਂਦਾ ਐ ਓਥੇ ਤਾਂ ਚੰਗੇ ਭਲੇ ਬੰਦੇ ਦਾ। ਤਾਂ ਹੀ ਤਾਂ ਉੱਥੇ ਸਿਆਣੇ ਆਦਮੀ ਨੱਸਦੇ ਐ ਗੁਰਦੁਆਰਿਆਂ ਨੂੰ ਜਾਂ ਪਾਰਕਾਂ ਨੂੰ।
ਮੈਂ ਵੀ ਲਗਪਗ ਹਰ ਰੋਜ਼ ਪਾਰਕ ‘ਚ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਆਪਣੇ ਪੰਜ-ਸੱਤ ਸਿਆਣੇ ਆ ਕੇ ਬੈਠੇ ਰਹਿੰਦੇ, ਸਾਰਾ ਦਿਨ ਗੱਪਾਂ ਮਾਰਦੇ, ਤਾਸ਼ ਖੇਡਦੇ ਤੇ ਕਈ ਵਾਰੀ ਪਾਰਕ ਦੀ ਲਹਿੰਦੀ ਨੁੱਕਰ ਵਾਲੀ ਚੀਨਿਆਂ ਦੀ ਦੁਕਾਨ ਤੋਂ ਸੋਢਾ ਤੇ ਸ਼ਰਾਬ ਦੀ ਬੋਤਲ ਵੀ ਫੜ ਲਿਆਉਂਦੇ। ਅਕਸਰ ਕਰਮ ਸਿਉਂ ਵੀ ਉਥੇ ਆ ਜਾਂਦਾ। ਸਾਰੇ ਰਲ-ਮਿਲ ਕੇ ਸਮੇਂ ਦੀ ਢੋਲਕੀ ਵਜਾਈ ਜਾਂਦੇ। ਇਉਂ ਦਿਨ ਕੁਝ ਅਸਾਨੀ ਨਾਲ ਲੰਘਣ ਲੱਗ ਪਏ। ਜੱਸੀ ਨੇ ਕੋਈ ਐਸੀ ਗੱਲ ਨਹੀਂ ਛੇੜੀ ਜੀਹਤੋਂ ਮੈਂ ਡਰਦਾ ਸਾਂ।
ਪਰ ਪਾਰਕ ‘ਚ ਕਰਮ ਸਿਹੁੰ ਮੇਰਾ ਲਹੂ ਪੀਣ ਲੱਗ਼ ਪਿਆ। ਹਰ ਦੂਜੇ-ਤੀਜੇ ਦਿਨ ਉਹੀ ਰੀਕਾਡ ਲਾ ਲਵੇ ”ਓ ਭਾਗ ਸਿਆਂਹ! ਬਾਈ ਮੇਰਿਆ, ਤੈਨੂੰ ਉਸ ਦਿਨ ਖ਼ਬਰ ਹੋਣੀ ਹੈ ਜਿਸ ਦਿਨ ਮੁੰਡੇ ਨੇ ਬਹੂ ਲਿਆ ਕੇ ਤੇਰੇ ਮੂਹਰੇ ਖੜ੍ਹੀ ਕਰ ‘ਤੀ। ਪਰ ਉਹ ਕਿਤੇ ਖੜ੍ਹੀ ਹੋਣ ਵਾਲੀ ਜਾਤ ਐ। ਉਹ ਤਾਂ ਚਿੱਟੀ ਕਬੂਤਰੀ ਐ, ਚਿੱਟੀ। ਮਾਰ ਜਾਣੀ ਐ ਉਹਨੇ ਉਡਾਰੀ, ਚੋਗਾ ਚੁਗ ਕੇ। ਮਗਰੋਂ ਝਾਕੂ ਤੇਰਾ ਜੱਸੀ ਜਿਵੇਂ ਗੁਟ੍ਹਾਰ ਝਾਕਦੀ ਐ, ਜੀਹਦੇ ਕਾਂ ਪੀ ਜਾਂਦੈ ਆਂਡੇ। ਤੂੰ ਆਸਾਂ ਕਰਦੈਂ ਨੂੰਹ ਸੇਵਾ ਕਰੂਗੀ; ਖਾ ਲੀਂ ਮੰਨੀਆਂ।”
ਮੈਂ ਕੌੜੀ ਘੁੱਟ ਭਰ ਲੈਂਦਾ; ਉਹਦੀ ਗੱਲ ਪੀ ਜਾਂਦਾ।
ਉੱਥੇ ਤਾਂ ਨੋਂਹਾਂ ਪਾਉਂਦੀਆਂ ਨੇ ਪਤਲੂਨਾਂ ਅਤੇ ਪੁੱਤ ਪਾਉਂਦੇ ਐ ਸਲਵਾਰਾਂ। ਮੈਂ ਤਾਂ ਇਹ ਵੀ ਸੁਣਿਆ ਸੀ ਬਈ ਇੱਕ ਨੋਂਹ, ਬੁੜ੍ਹੇ ਨੂੰ ਗਰਮ ਦੁੱਧ ਵਿੱਚ ਸੌਣ ਵਾਲੀਆਂ ਗੋਲੀਆਂ ਪਾ ਕੇ ਦਿੰਦੀ ਸੀ। ਕਹਿੰਦੀ, ”ਬੁੜ੍ਹਾ ਸਾਰੀ ਰਾਤ ਐਵੇਂ ਖੰਘਦਾ ਰਹਿੰਦਾ ਸੀ, ਜਾਂ ਘੜੀ ਘੜੀ ਗੁਸਲਖਾਨੇ ਦੀ ਗੁਰਦਾਉਰੀ ਕਰਨ ਤੁਰਿਆ ਰਹਿੰਦਾ ਸੀ।”
ਉੱਥੇ ਸਿਆਣੇ ਬੰਦੇ ਇੱਕ-ਦੂਜੇ ਦਾ ਸਹਾਰਾ ਇਉਂ ਲੱਭਦੇ ਪ੍ਰਤੀਤ ਹੁੰਦੇ ਹਨ ਜਿਵੇਂ ਜੰਗਲ ਵਿੱਚ ਤੂਫ਼ਾਨ ਸਮੇਂ ਬਿਰਖ਼ ਇੱਕ-ਦੂਜੇ ਉੱਤੇ ਝੁਕ ਕੇ ਡਿੱਗਣ ਤੋਂ ਬਚਣ ਦਾ ਤਰਲਾ ਮਾਰਦੇ ਐ। ਪਾਰਕ ਵਿੱਚ ਬੈਠੇ ਜਾਂ ਤਾਂ ਉਹ ਇੱਕ-ਦੂਜੇ ਨਾਲ ਦੁੱਖ-ਸੁੱਖ ਸਾਂਝਾ ਕਰਦੇ ਐ ਜਾਂ ਫਿਰ ਢਲਦੀ ਉਮਰੇ ਚੜ੍ਹਦੀ ਉਮਰ ਦੀਆਂ ਕਹਾਣੀਆਂ ਵਰਤਾਉਂਦੇ ਰਹਿੰਦੇ ਐ, ਮਸਾਲੇ ਲਾ ਕੇ। ਇੱਕ ਦਿਨ ਅਸੀਂ ਬੈਠੇ ਸਾਂ ਮਹਿਫ਼ਲ ਲਾਈ ਪਾਰਕ ਦੇ ਬੈਚਾਂ ‘ਤੇ। ਅਸਮਤ ਕਹਿੰਦਾ ਬਈ ਉਹ ਜਵਾਨੀ ਵੇਲੇ ਸੱਤ ਸਾਲ ਸਰਗੋਧੇ ਕੁੱਕੜ ਲੜਾਉਂਦਾ ਰਿਹਾ ਸੀ ਅਤੇ ਸਿਰਫ਼ ਦੋ ਵਾਰ ਉਹਦਾ ਕੁੱਕੜ ਨਹੀਂ ਸੀ ਜਿੱਤਿਆ। ਮੈਂ ਕਿਹਾ, ”ਠਹਿਰ, ਬਈ ਠਹਿਰ! ਮੈਂ ਤਾਂ ਨਿੱਕਾ ਹੁੰਦਾ ਹੀ ਉਡਾਉਂਦਾ ਸਾਂ ਕਬੂਤਰ। ਸਾਡੇ ਦਲਾਨ ਦੀ ਛੱਤ ਉੱਤੇ ਕਬੂਤਰਾਂ ਦਾ ਅੱਡਾ ਸੀ। ਪੂਰੇ ਨੌਂ ਕਬੂਤਰ ਸੀ ਮੇਰੇ, ਪਰ ਸਾਰਿਆਂ ‘ਚੋਂ ਸ਼ੇਰ ਦੀ ਬੱਚੀ ਸੀ ਮੇਰੀ ਚਿੱਟੀ ਕਬੂਤਰੀ। ਉਹ ਉੱਡਦੀ-ਉੱਡਦੀ ਧਰਤੀ ਤੋਂ ਚੰਨ ਦੇ ਅੱਧ ਤਾਈਂ ਪਹੁੰਚ ਜਾਂਦੀ ਤੇ ਮਜਾਲ ਐ ਸਾਰਾ ਦਿਨ ਹੇਠਾਂ ਧਰਤੀ ਵੱਲ ਝਾਕ ਜਾਵੇ। ਮੈਂ ਉਹਨੂੰ ਬਦਾਮ, ਮਗਜ਼ ਤੇ ਨਿਓਜ਼ੇ ਖੁਆਉਂਦਾ ਹੁੰਦਾ ਸੀ। ਤੁਹਾਨੂੰ ਯਾਦ ਹੀ ਹੋਣੈਂ ਜਦੋਂ ਕੱਤੇ ਦੀ ਪੰੁਨਿਆਂ ਨੂੰ ਆਪਣੇ ਪਿੰਡ ਕਬੂਤਰਾਂ ਦਾ ਮੁਕਾਬਲਾ ਸੀ। ਮੈਂ ਸਵੱਖਤੇ ਉੱਠ ਕੇ ਚਿੱਟੀ ਨੂੰ ਉਹਦੀ ਖੁਰਾਕ ਦਿੱਤੀ। ਉਹਦੇ ਦੋਵੇਂ ਵੱਡੇ ਖੰਭ ਉਤਾਂਹ ਕਰਕੇ ਹੌਲੀ-ਹੌਲੀ ਮਾਲਸ਼ ਕੀਤੀ ਤੇ ਫਿਰ ਜਿਵੇਂ ਤੀਰ ਛੱਡੀ ਦਾ ਐ ਕਮਾਨੋ ਛੱਡ ‘ਤੀ ਮੈਂ ਉਹ ਅਸਮਾਨ ‘ਚ… ਪਰ ਛੱਡੀ ਐਸੀ ਕਿ ਅੱਜ ਤਾਈਂ ਨਹੀਂ ਮੁੜੀ।
ਬੜਾ ਦੁੱਖ ਹੋਇਆ ਜਦੋਂ ਉਹਦੀ ਉੱਘ-ਸੁੱਖ ਨਾ ਨਿਕਲੀ। ਰੋਟੀ ਦੀ ਬੁਰਕੀ ਨਾ ਲੰਘੇ। ਮੂੰਹ ਚੁੱਕ ਕੇ ਮੈਂ ਅਸਮਾਨ ਵੱਲ ਵੇਖੀ ਜਾਇਆ ਕਰਾਂ। ਬਹੁਤਾ ਦੁੱਖ ਇਸ ਗੱਲ ਦਾ ਸੀ ਕਿ ਉਹਨੂੰ ਮੇਰੇ ਨਾਲੋਂ ਵੱਧ ਪਿਆਰ ਕੋਈ ਹੋਰ ਕਰ ਹੀ ਨਹੀਂ ਸੀ ਸਕਦਾ। ਨਾਲੇ ਜੇ ਕਬੂਤਰ ਮੁੜ ਕੇ ਨਾ ਆਉਂਦਾ ਤਾਂ ਹੋਰ ਗੱਲ ਸੀ, ਪਰ ਕਬੂਤਰੀ।” …ਤੁਸੀਂ ਸਮਝੋਗੇ ਕਿ ਮੈਂ ਗੱਲ ਕਰਦਾ ਕਰਦਾ ਹੋਰ ਈ ਯਭਲੀਆਂ ਮਾਰਨ ਲੱਗ ਪਿਆਂ, ਪਰ ਰਤਾ ਕੁ ਧੀਰਜ ਰੱਖੋ ਇਸ ਗੱਲ ਦਾ ਸਬੰਧ ਵੀ ਗੋਰੀਆਂ ਨਾਲ ਹੀ ਐ। ਬੰਦਾ ਜਦੋਂ ਪੁੱਜ ਕੇ ਦੁਖੀ ਹੋਵੇ ਤਾਂ ਨਵੇਂ-ਪੁਰਾਣੇ ਦੁੱਖ ਬਦੋਬਦੀ ਇੱਕ-ਦੂਜੇ ਵਿੱਚ ਆ ਰਲਦੇ ਐ।

06 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇੱਕ ਤਾਂ ਮੈਨੂੰ ਫ਼ਿਕਰ ਕਿ ਜਵਾਨ ਮੁੰਡੇ ਦਾ ਕੀ ਵਿਸਾਹ। ਦੂਜਾ ਜਦੋਂ ਵੀ ਮਿਲਦਾ ਕਰਮ ਸਿਹੁੰ ਚੋਭਾਂ ਲਾਉਣੋਂ ਨਾ ਟਲਦਾ ਕਿ ਜਿਵੇਂ-ਜਿਵੇਂ ਵਕਤ ਪਈ ਜਾਂਦੈ ਜੱਸੀ ਦੀ ਕਹਾਣੀ ਓਨੀ ਹੀ ਵਿਗੜਦੀ ਜਾਊ। ਇੱਕ ਦਿਨ ਮੈਂ ਹੌਸਲਾ ਕਰਕੇ ਜੱਸੀ ਨੂੰ ਕਹਿ ਹੀ ਦਿੱਤਾ, ”ਸ਼ੇਰਾ, ਜਿਹੜੀ ਤਸਵੀਰ ਤੂੰ ਆਪਣੇ ਕਮਰੇ ‘ਚ ਰੱਖੀ ਆ ਇਹ ਰਸਾਲੇ ‘ਚੋਂ ਕੱਟੀ ਤਾਂ ਨਹੀਂ ਲੱਗਦੀ। ਮੈਨੂੰ ਤਾਂ ਲਗਦੈ ਕਿ ਏਥੋਂ ਹੀ ਕੋਈ ਨੇੜ-ਤੇੜ ਦੀ, ਸੱਚੀ-ਮੁੱਚੀਂ ਦੀ ਕੁੜੀ ਕੈਮਰੇ ਵਿੱਚੋਂ ਦੀ ਲੰਘ ਕੇ ਤੇਰੇ ਸਿਰਹਾਣੇ ਆ ਬੈਠੀ ਐ।”
ਜੱਸੀ ਮਿੰਨ੍ਹਾ ਜਿਹਾ ਹੱਸਿਆ ਤੇ ਆਖਣ ਲੱਗਾ, ”ਨਹੀਂ ਡੈਡੀ, ਇਹੋ ਜਿਹੀ ਕੋਈ ਗੱਲ ਨਹੀਂ। ਨਾਲੇ ਏਸ ਮੁਲਖ ‘ਚ ਕੈਮਰੇ ਵਿੱਚੋਂ ਦੀ ਤਾਂ ਜਿਹੜੀ ਮਰਜ਼ੀ ਕੁੜੀ ਲੰਘਾ ਲਓ, ਗੱਲ ਤਾਂ ਦਿਲ ‘ਚੋਂ ਲੰਘਾਉਣ ਦੀ ਹੈ।”
ਉਹ ਕੰਮ ਤੋਂ ਅਕਸਰ ਦੇਰ ਨਾਲ ਆਉਂਦਾ। ਸ਼ਨਿੱਚਰਵਾਰ ਤੇ ਐਤਵਾਰ ਵੀ ਗਿਆ ਰਹਿੰਦਾ। ਇੱਕ ਦਿਨ ਉਹ ਸਵੇਰ ਦੇ ਦੋ ਵਜੇ ਘਰ ਆਇਆ। ਬੂਹੇ ਦੇ ਅੰਦਰ ਆ ਕੇ ਕਿੰਨੀ ਦੇਰ ਉਹ ਅੰਗਰੇਜ਼ੀ ‘ਚ ਹੌਲੀ-ਹੌਲੀ ਕਿਸੇ ਨਾਲ ਗੱਲਾਂ ਕਰਦਾ ਰਿਹਾ। ਮੈਂ ਪਾਣੀ ਪੀਣ ਦੇ ਬਹਾਨੇ ਰਸੋਈ ‘ਚ ਜਾ ਖਲੋਤਾ। ਜੱਸੀ ਅੰਦਰ ਆਇਆ ਤਾਂ ਉਹਦੇ ਕੋਲੋਂ ਸ਼ਰਾਬ ਦੀ ਮਹਿਕ ਆਈ। ਮੈਂ ਉਹਨੂੰ ਪੈਰੋਂ ਕੱਢਣ ਲਈ ਛੁਰਲੀ ਛੱਡਦਿਆਂ ਕਿਹਾ, ”ਜੱਸੀ, ਪੁੱਤ ਉਹ ਕੁੜੀ ਐਸ ਵੇਲੇ ‘ਕੱਲੀ ਕਿੱਥੇ ਮੁੜ ਕੇ ਜਾਊਗੀ? ਉਹਨੂੰ ਅੱਜ ਆਪਣੇ ਘਰੇ ਹੀ ਰੱਖ ਲੈਂਦਾ।” ਪਤਾ ਐ ਉਹਨੇ ਅੱਗੋਂ ਕੀ ਜਵਾਬ ਦਿੱਤਾ? ਕਹਿੰਦਾ, ”ਡੈਡੀ, ਉਹਨੇ ਕਿਹੜਾ ਤੁਰ ਕੇ ਜਾਣੈ; ਉਹਦੇ ਕੋਲ ਨਵੀਂ ਮਰਸਰੀ ਐ।” ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲਾ ਗਿਆ ਪਰ ਮੇਰੀ ਤਾਂ ਨੀਂਦ ਹੋ ਗਈ ਤਿੱਤਰ। ਸੋਚਾਂ ਬਈ ਭਾਗ ਸਿਆਂਹ, ਆਹ ਤੇਰੇ ਨਾਲ ਕੀ ਬਣ ਗਿਆ? ਇੱਕੋ ਤੇਰਾ ਪੁੱਤ, ਤੇ ਜੇ ਉਹਨੇ ਸੱਚੀਂ ਗੋਰੀ ਨਾਲ ਵਿਆਹ ਕਰਾ ਲਿਆ ਤੂੰ ਤਾਂ ਪੱਟਿਆ ਜਾਏਂਗਾ। ਕੌਣ ਸਾਂਭੂ ਤੇਰੀ ਜੱਦੀ ਜ਼ਮੀਨ ਤੇ ਪਿਛਲੇ ਪਹਿਰੇ ਕੌਣ ਕਰੂ ਤੇਰੀ ਸੇਵਾ? ਦਿਲ ‘ਚ ਪੈਣ ਹੌਲ ਮਨ ‘ਚ ਇੱਕ ਆਵੇ, ਇੱਕ ਜਾਵੇ। ਮੈਂ ਤਾਂ ਬਣ ਗਿਆ ਸੋਚਾਂ ਦਾ ਜੰਕਸ਼ਨ… ਬਾਕੀ ਦੀ ਰਾਤ ਬਹਿ ਕੇ ਕੱਟੀ।
ਮੂੰਹ ਹਨੇਰੇ ਰਸੋਈ ‘ਚ ਜਾ ਕੇ ਚਾਹ ਦਾ ਕੱਪ ਬਣਾ ਕੇ ਪੀਤਾ। ਜੱਸੀ ਨੌਂ ਕੁ ਵਜੇ ਉੱਠਿਆ ਤੇ ਅਖ਼ਬਾਰ ਲੈ ਕੇ ਸੋਫੇ ‘ਤੇ ਬਹਿ ਗਿਆ। ਮੈਂ ਵੀ ਰੱਬ ਦਾ ਨਾਂ ਲੈ ਕੇ ਬਰਾਬਰ ਜਾ ਬੈਠਾ। ਇੱਕ ਤਾਂ ਸਾਰੀ ਰਾਤ ਦਾ ਉਨੀਂਦਾ, ਦੂਜਾ ਉੱਠਣ ਮਨ ‘ਚ ਗੁਬਾਰ ਪਰ ਪਤਾ ਲੱਗੇ ਨਾ ਬਈ ਗੱਲ ਸ਼ੁਰੂ ਕਿਵੇਂ ਕਰਾਂ? ਉਹਦੇ ਮੋਢੇ ‘ਤੇ ਹੌਲੀ ਜਿਹੀ ਹੱਥ ਰੱਖ ਕੇ ਪੁੱਛਿਆ, ”ਪੁੱਤ, ਤੇਰੀ ਨੌਕਰੀ ਦਾ ਕੀ ਹਾਲ ਹੈ?” ਉਹਨੇ ਕਿਹਾ, ”ਡੈਡੀ, ਮੇਰੀ ਨੌਕਰੀ ਤਾਂ ਪੱਕੇ ਹੋ ਗਈ ਆ। ਕੰਪਨੀ ਨੇ ਮੇਰੇ ਪੱਕੇ ਵੀਜ਼ੇ ਲਈ ਦਰਖਾਸਤ ਦੇ ਦਿੱਤੀ ਹੈ।”
”ਦੇਸ ਕਦੋਂ ਕੁ ਗੇੜਾ ਮਾਰੇਂਗਾ? ਸਾਕਾਂ ਵਾਲਿਆਂ ਨੇ ਤਾਂ ਸਾਡੀਆਂ ਦਲੀਜਾਂ ਘਸਾ ਛੱਡੀਆਂ। ਤੇਰੀ ਮਾਂ ਵੀ ਸੱਸ ਬਣਨ ਲਈ ਤਿਆਰ ਹੋਈ ਬੈਠੀ ਆ।” ਮੈਂ ਸੋਚਿਆ ਬੁਝਾਰਤਾਂ ਪਾਉਣ ਨਾਲੋਂ ਸਿੱਧੀ ਗੱਲ ਠੀਕ ਰਹੂਗੀ।
ਜੱਸੀ ਦੇ ਚਿਹਰੇ ਦਾ ਰੰਗ ਇਕਦਮ ਬਦਲ ਗਿਆ। ”ਡੈਡੀ, ਮੈਂ ਏਥੇ ਪੱਕਾ ਹੋਏ ਬਿਨਾਂ ਕਿਵੇਂ ਆ ਸਕਦਾ? ਮੈਂ ਹੁਣ ਏਥੇ ਹੀ ਰਹਿਣਾ ਮੰਗਦਾ ਹਾਂ, ਸੋ ਵਿਆਹ ਬਾਰੇ ਵੀ ਚੰਗੀ ਤਰ੍ਹਾਂ ਸੋਚਣਾ ਪਵੇਗਾ। ਦੇਸੋਂ ਆ ਕੇ ਕੁੜੀਆਂ ਨੂੰ ਏਥੇ ਬੜੀ ਮੁਸ਼ਕਲ ਆਉਂਦੀ ਹੈ।”
”ਤਾਂ ਇਹ ਕੁੜੀ ਤੈਨੂੰ ਏਥੇ ਪੱਕਾ ਕਰਵਾਉਣ ਦਾ ਲਾਰਾ ਲਾਉਂਦੀ ਹੋਊ।” ”ਡੈਡੀ, ਭਲਾ ਲੀਸਾ ਨੂੰ ਲਾਰਾ ਲਾਉਣ ਦੀ ਕੀ ਲੋੜ ਐ?”

06 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪਹਿਲਾਂ ਤਾਂ ਮੈਂ ਸੋਚਿਆ ਬਈ ਚਲੋ ਤਸਵੀਰ ਵਾਲੀ ਕੁੜੀ ਦਾ ਨਾਂ ਤਾਂ ਪਤਾ ਲੱਗਾ, ਪਰ ਫੇਰ ਹੋ ਗਿਆ ਸੰਸਾ। ਸੰਸਾ ਹੋਇਆ ਇਉਂ ਬਈ ਇਹ ਕੁੜੀ ਜਿਹੜੀ ਅਜੇ ਕੱਲ੍ਹ ਰਸਾਲੇ ‘ਚੋਂ ਕੱਟੀ ਤਸਵੀਰ ਸੀ ਅੱਜ ਤਾਂ ਉਹ ਬਣ ਗਈ ਲੀਸਾ ਤੇ ਕੱਲ੍ਹ ਨੂੰ ਕੀ ਬਣੂ? ਘੜੀ ਦੀ ਘੜੀ ਤਾਂ ਇਉਂ ਲੱਗਾ ਕਿ ਫਰੇਮ ‘ਚੋਂ ਨਿਕਲ ਕੇ ਤਸਵੀਰ ਵਾਲੀ ਕੁੜੀ ਸੋਫੇ ‘ਤੇ ਆ ਬੈਠੀ ਐ। ਮਨ ‘ਚ ਇੱਕ ਬੇਤੁਕੀ ਜਿਹੀ ਕਾਹਲ ਪੈਣ ਲੱਗੀ। ਸੋਚਿਆ ਬਈ ਜੱਸੀ ਨੂੰ ਸਾਵਧਾਨ ਤਾਂ ਕਰਨਾ ਚਾਹੀਦਾ ਐ। ”ਉਹ ਮੇਰੇ ਭੋਲੇ ਲਾਲ, ਇਸ ਕੁੜੀ ਨੇ ਤੈਨੂੰ ਖਾ ਪੀ ਕੇ ਰਾਹੇ ਪੈਣਾ। ਗੋਰੀਆਂ ਕਿਸੇ ਦੀਆਂ ਮਿੱਤ ਨਹੀਂ। ਸਾਰਾ ਜਹਾਨ ਜਾਣਦੈ ਇਸ ਕੌਮ ਨੂੰ।” ਪਾਰਕੀਆਂ ਦੀ ਸੁਹਬਤ ਤੋਂ ਮੈਨੂੰ ਗੋਰੀਆਂ ਬਾਰੇ ਇੰਨਾ ਕੁ ਗਿਆਨ ਤਾਂ ਹੋ ਗਿਆ ਸੀ।
ਜੱਸੀ ਹੱਸ ਪਿਆ। ”ਡੈਡੀ, ਉਹ ਇਹੋ ਜਿਹੀ ਗੋਰੀ ਨਹੀਂ। ਜੇ ਸੱਚ ਪੁੱਛੋ ਤਾਂ ਕੋਈ ਵੀ ਗੋਰੀ ਇਹੋ ਜਿਹੀ ਨਹੀਂ। ਫਿਰ ਉਹ ਤਾਂ ਬਹੁਤ ਚੰਗੇ ਖਾਨਦਾਨ ਦੀ ਕੁੜੀ ਐ ਤੇ ਇਸੇ ਸਾਲ ਤੋਂ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਲੱਗੀ ਹੋਈ ਹੈ।”
”ਐਵੇਂ ਤੈਨੂੰ ਚਾਰਦੀ ਹੋਊ। ਜੇ ਏਨਾ ਪੜ੍ਹੀ-ਲਿਖੀ ਐ ਤਾਂ ਇਹਨੂੰ ਕੋਈ ਗੋਰਾ ਕਿਉਂ ਨਹੀਂ ਲੱਭਦਾ?”
”ਏਸ ਲਈ ਕਿ ਉਹਦੀਆਂ ਅੱਖਾਂ ‘ਚ ਮੈਂ ਗੋਰਿਆਂ ਤੋਂ ਕਿਤੇ ਚੰਗਾ ਆਂ। ਡੈਡੀ, ਮੈਂ ਤਾਂ ਲੀਸਾ ਨਾਲ ਮੰਗਣੀ ਕਰਾ ਲੈਣੀ ਐ। ਮੈਂ ਸੋਚਿਆ ਕਿ ਮੰਗਣੀ ਦੀ ਪਾਰਟੀ ਵੇਲੇ ਤੁਹਾਡਾ ਏਥੇ ਹੋਣਾ ਜ਼ਰੂਰੀ ਐ।”
ਸੁਣ ਕੇ ਇੱਕ ਵਾਰ ਤਾਂ ਮੈਂ ਹਿੱਲ ਗਿਆ ਜੜ੍ਹਾਂ ਤੋਂ। ਮੇਰੇ ਸਿਰ ‘ਚ ਤਾਂ ਪਿਛਲੀ ਰਾਤ ਤੋਂ ਹੀ ਚਿੱਟੀ ਕਬੂਤਰੀ ਗੇੜੇ ਲਾਈ ਜਾਂਦੀ ਸੀ। ਜੱਸੀ ਉੱਠਿਆ ਤੇ ਚੁੱਪ ਕਰਕੇ ਨਹਾਉਣ ਚਲਾ ਗਿਆ। ਮੈਂ ਬੈਠੇ ਦਾ ਬੈਠਾ ਰਹਿ ਗਿਆ। ਹੁਣ ਕੀ ਕਰਾਂ? ਦੁਹਾਂ ਕੁ ਘੰਟਿਆਂ ਮਗਰੋਂ ਪਾਰਕ ‘ਚ ਗਿਆ, ਕਰਮ ਸਿਹੁੰ ਨੇ ਪੈਂਦੀ ਸੱਟੇ ਮੇਰਾ ਚਿਹਰਾ ਪੜ੍ਹ ਲਿਆ ਤੇ ਕਰ ‘ਤੀ ਆਪਣੀ ਗੀਤਾ ਸ਼ੁਰੂ।
”ਭਾਗ ਸਿਆਂਹ, ਮੈਨੂੰ ਤਾਂ ਇੱਕੋ ਦੁੱਖ ਆ ਕਿ ਜੇ ਗੋਰੀ ਆ ਗਈ ਤਾਂ ਤੇਰੇ ਵੱਡ-ਵਡੇਰਿਆਂ ਦੀ ਰੱਖੀ ਰਖਾਈ ਖੂਹ ‘ਚ ਪੈ ਜੂ। ਨੋਹਾਂ ਨਾਲ ਤਾਂ ਪੀੜ੍ਹੀਆਂ ਅੱਗੇ ਤੁਰਦੀਆਂ। ਮੇਰੀ ਨੋਂਹ ਭਾਵੇਂ ਕਿਹੋ ਜਿਹੀ ਆ, ਪਰ ਉਹਦੇ ਜੰਮੇ ਨਿਆਣੇ ਤਾਂ ਪੰਜਾਬੀ ਐ। ਉਹ ਭਾਵੇਂ ਚੰਗੀ ਤਰ੍ਹਾਂ ਦੇਸੀ ਬੋਲੀ ਨਹੀਂ ਬੋਲ ਸਕਦੇ, ਪਰ ਮੇਰੀ ਗੱਲ ਤਾਂ ਸਮਝਦੇ ਆ। ਜਦੋਂ ਜੱਸੀ ਦੀ ਗੋਰੀ ਨੇ ਜੰਮੇ ਨਿਆਣੇ ਉਨ੍ਹਾਂ ਤਾਂ ਆਪਣੀ ਹੀ ਗਿਟਮਿਟ ਕਰਨੀ ਐ। ਬੈਠਾ ਰਹੀਂ ਵਿਚਾਲੇ ਕਾਂ-ਡੋਡ ਵਾਂਗ। …ਪਰ ਤੈਨੂੰ ਘਰ ‘ਚ ਹੀ ਕੀਹਨੇ ਵੜਨ ਦੇਣਾ, ਵਿਚਾਲੇ ਬਠਾਉਣ ਦੀ ਤਾਂ ਗੱਲ ਹੀ ਹੋਰ ਐ। ਇੱਕ ਹੋਰ ਵੀ ਸੁਣ ਲੈ ਕਿ ਪੰਜਾਬਣ ਨੋਂਹ ਦਾ ਇਹ ਡਰ ਤਾਂ ਨਹੀਂ ਕਿ ਉਹ ਪਤੀ ਦਾ ਪੈਸਾ ਧੇਲਾ ਬੋਝੇ ਪਾ ਕੇ ਕਿਸੇ ਹੋਰ ਨਾਲ ਦੌੜ ਜੂ। ਪਰ ਇਨ੍ਹਾਂ ਗੋਰੀਆਂ ਦਾ ਕੀ ਇਤਬਾਰ?”
ਮੈਥੋਂ ਉਹਦੀਆਂ ਹੋਰ ਨਾ ਸੁਣੀਆਂ ਗਈਆਂ। ਮੇਰੇ ਕੰਨਾਂ ‘ਚੋਂ ਲਾਟਾਂ ਨਿਕਲਣ ਲੱਗ ਪਈਆਂ। ਜੀ ਕਰੇ ਉਸ ਨੂੰ ਕੁੱਟ ਸੁੱਟਾਂ। ਉਹ ਕੌਣ ਸੀ ਸਾਡੀ ਲੀਸਾ ਨੂੰ ਇਹੋ ਜਿਹੀਆਂ ਕਹਿਣ ਵਾਲਾ? ਖ਼ੈਰ, ਆਪਣੇ ਗੁੱਸੇ ਨੂੰ ਦੇ ਕੇ ਲਗਾਮ, ਕਰਮੇ ਨੂੰ ਉੱਥੇ ਬੈਠਾ ਛੱਡ ਕੇ, ਮੈਂ ਤਾਂ ਅਪਾਰਟਮੈਂਟ ਨੂੰ ਮੁੜ ਆਇਆ। ਪਰ ਬਹਿੰਦਿਆਂ-ਉੱਠਦਿਆਂ ਸਿਰ ‘ਚੋਂ ਗੱਲਾਂ ਨਾ ਜਾਣ। ਇੱਕ ਤਾਂ ਸੋਚਾਂ ਕਿ ਭਾਗ ਸਿਆਂਹ ਇਹ ਕੀ ਬਣ ਗਿਆ ਤੇਰੇ ਨਾਲ? ਦੇ ਲਈਂ ਪੋਤਿਆਂ ਨੂੰ ਲੋਰੀਆਂ… ਢਹਿ ਗਈ ਤੇਰੀ ਸਲੇਟ ਤੋਂ ਸਦਾ ਲਈ ਗੁਰੂਆਂ ਵਾਲੀ ਪੈਂਤੀ ਅੱਖਰੀ… ਪੈ ਗਿਆ ਕੱਲਰ… ਚਿੱਟਾ ਸਫੈਦ ਕੱਲਰ ਤੇਰੇ ਸਾਰੇ ਦੇ ਸਾਰੇ ਵੀਹਾਂ ਏਕੜਾਂ ‘ਚ… ਚੁਰਾ ਲਈ ਤੇਰੇ ਬੁਢਾਪੇ ਦੀ ਡੰਗੋਰੀ ਫਰੋਜ਼ੀ ਅੱਖਾਂ ਵਾਲੀ ਨੇ… ਘਰ ਜਾ ਕੇ ਉਡਾਈਂ ਤੂੰ ਹੁਣ ਕਾਂ। ਦੂਜੇ ਪਾਸੇ ਅੱਖਾਂ ਹੋ ਜਾਣ ਲਾਲ, ਲੱਗ ਪਏ ਰਗਾਂ ‘ਚ ਦੌੜਣ ਖੂਨ ਬਈ ਕਰਮੇ ਦੀ ਜੁਰਅੱਤ ਕਿਵੇਂ ਪਈ ਏਡੀ ਗੱਲ ਕਹਿਣ ਦੀ।

06 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮੈਂ ਸ਼ੁਕਰ ਕੀਤਾ ਜਦੋਂ ਥੋੜ੍ਹੇ ਸਮੇਂ ਮਗਰੋਂ ਜੱਸੀ ਵੀ ਆ ਗਿਆ। ਪਰ ਮੈਂ ਕੁਝ ਡਰ ਵੀ ਗਿਆ, ”ਪੁੱਤ, ਸੁੱਖ ਤਾਂ ਹੈ, ਅੱਜ ਦੁਪਹਿਰੇ ਹੀ ਆ ਗਿਆ ਤੂੰ ?” ਉਹ ਕਾਹਲੀ-ਕਾਹਲੀ ਆਪਣੇ ਕੱਪੜੇ-ਲੱਤੇ ਸੂਟਕੇਸ ‘ਚ ਪਾਉਣ ਲੱਗ ਪਿਆ ਅਤੇ ਕਹਿੰਦਾ, ”ਡੈਡੀ, ਸਾਡੀ ਕੰਪਨੀ ਇੱਕ ਹੋਰ ਕੰਪਨੀ ਖਰੀਦ ਰਹੀ ਹੈ। ਅਸੀਂ ਏਥੋਂ ਆਪਣੀ ਕੰਪਨੀ ਦੇ ਪੰਜ ਬੰਦੇ ਤਿੰਨ-ਚਾਰ ਦਿਨਾਂ ਲਈ ਨਿਊਯਾਰਕ ਜਾ ਰਹੇ ਹਾਂ। ਫ਼ਿਕਰ ਨਾ ਕਰੀਂ। ਮੈਂ ਰੋਜ਼ ਸ਼ਾਮ ਨੂੰ ਫੋਨ ਕਰਦਾ ਰਹੰੂਗਾ। ਸੱਚ, ਅੱਜ ਸ਼ਾਮ ਨੂੰ ਲੀਸਾ ਆਊਗੀ, ਘਰੋਂ ਇੱਕ ਚੀਜ਼ ਲੈਣ। ਅਸਲ ‘ਚ ਉਹਦੀ ਮਾਂ ਦਾ ਕੱਲ੍ਹ ਨੂੰ ਜਨਮਦਿਨ ਐ। ਮੈਂ ਉਹਦੇ ਲਈ ਤੁਹਫ਼ਾ ਲੈ ਕੇ ਰੱਖਿਆ ਹੈ। ਮੈਥੋਂ ਆਪ ਤਾਂ ਹੁਣ ਜਾ ਨਹੀਂ ਹੋਣਾ। ਆਹੀ ਸਿਆਪੇ ਐ ਕਿਸੇ ਹੋਰ ਲਈ ਕੰਮ ਕਰਨ ਦੇ। ਚਲੋ, ਲੀਸਾ ਹੱਥੀਂ ਤੁਹਫ਼ਾ ਤਾਂ ਪਹੁੰਚਦਾ ਹੋ ਜਾਊ।”
”ਚੰਗਾ, ਜਿਵੇਂ ਤੂੰ ਕਹੇਂ।” ਪਰ ਵਿੱਚੋਂ ਮੈਂ ਡਰਾਂ ਬਈ ਲੀਸਾ ਨੂੰ ਕਹੰੂਗਾ ਕੀ।
”ਉਹਦਾ ਸੁਭਾ ਹਾਸੇ-ਮਖੌਲ ਵਾਲਾ ਹੈ, ਘਬਰਾਈਂ ਨਾ, ਐਵੇਂ ਅੰਗਰੇਜ਼ੀ ਵਿੱਚ ਚਾਰ ਯਭਲੀਆਂ ਮਾਰ ਕੇ ਚਲੀ ਜਾਊਗੀ। ਤੁਹਫ਼ਾ ਲੈਂਪ ਦੇ ਨਾਲ ਕੋਨੇ ‘ਚ ਪਏ ਡੱਬੇ ਵਿੱਚ ਐ।”
ਉਹ ਤਾਂ ਤੁਰ ਗਿਆ ਆਪਣੇ ਸਫ਼ਰ ਉੱਤੇ। ਮੈਂ ਇਕਦਮ ਰਹਿ ਗਿਆ ‘ਕੱਲਾ ਤੇ ਡੁੱਬ ਗਿਆ ਫ਼ਿਕਰਾਂ ‘ਚ। ਜੱਸੀ ਦਾ ਲੀਸਾ ਦੀ ਮਾਂ ਨੂੰ ਤੁਹਫ਼ਾ ਦੇਣ ਤੋਂ ਜ਼ਾਹਰ ਸੀ ਬਈ ਗੱਲ ਜਾਦੇ ‘ਗਾਂਹ ਲੰਘ ਚੁੱਕੀ ਸੀ। ਦੂਜੇ ਪਾਸੇ ਇੱਕ ਨਵਾਂ ਫ਼ਿਕਰ ਖੜ੍ਹਾ ਹੋ ਗਿਆ ਬਈ ਲੀਸਾ ਨੇ ਆਉਣਾ ਐ, ਪਤਾ ਨਹੀਂ ਕੀ ਖਿੱਲੀ ਉਡਾਊਗੀ ਮੇਰੀ। ਸੋਚੂ ਤਾਂ ਸਹੀ ਬਈ ਆਹ ਐ ਜੱਸੀ ਦਾ ਡੈਡੀ। ਮੈਂ ਕਦੀ ਬਾਥਰੂਮ ਵਿੱਚ ਜਾ ਕੇ ਸ਼ੀਸ਼ਾ ਦੇਖਾਂ, ਕਦੇ ਪੱਗ ਠੀਕ ਕਰਾਂ। ਵਿੱਚੋਂ ਇੱਕ ਵਾਰੀ ਜਾ ਕੇ ਬਾਥਰੂਮ ਵਿੱਚ ਚੀਜ਼ਾਂ ਵੀ ਠੀਕ-ਠਾਕ ਕਰ ਕੇ ਰੱਖ ਆਇਆ। ਉੱਥੇ ਪੱਥਰ ਦੇ ਨਿੱਕੇ ਮੇਜ਼ ‘ਤੇ ਪਏ ਸ਼ੀਸ਼ੇ ਦੇ ਫੁੱਲਦਾਨ ਵਿੱਚ ਉਗੜੇ-ਦੁਗੜੇ ਕਾਗਜ਼ੀ ਫੁੱਲ ਮੈਂ ਸਜਾ ਕੇ ਰੱਖ ਦਿੱਤੇ, ਫੇਰ ਕਦੀ ਟੀ.ਵੀ. ਲਾ ਲਵਾਂ, ਬਈ ਘਰ ਵਿੱਚ ਬੰਦਿਆਂ ਦੀਆਂ ਤਸਵੀਰਾਂ ਤਾਂ ਤੁਰਦੀਆਂ-ਫਿਰਦੀਆਂ ਦਿਸਣ ਪਰ ਮਨ ਚੰਦਰਾ ਕਿਸੇ ਤਰ੍ਹਾਂ ਵੀ ਨਾ ਟਿਕੇ।
ਦਿਨ ਢਲਦਿਆਂ ਬੂਹੇ ਦੀ ਘੰਟੀ ਹੋਈ। ਮੈਂ ਸੋਚਿਆ ਬਈ ਆ ਗਈ ਉਹ ਤਾਂ! ਮੇਰਾ ਤਾਂ ਦਿਲ ਵੱਜਣ ਲੱਗ ਪਿਆ ਹਲਟ ਦੇ ਕੁੱਤੇ ਵਾਂਗ। ਮੈਂ ਬਾਰੀ ‘ਚੋਂ ਬਾਹਰ ਵੇਖਣ ਦੀ ਕੋਸ਼ਿਸ਼ ਕੀਤੀ ਪਰ ਕੋਈ ਨਾ ਦਿੱਸਿਆ ਬੂਹੇ ‘ਤੇ। ਘੰਟੀ ਇੱਕ ਵਾਰ ਫੇਰ ਹੋਈ ਤਾਂ ਮੈਂ ਕਿਹਾ ਵੇਖੀ ਜਾਊ, ਉਹ ਮੈਨੂੰ ਮੂੰਹ ‘ਚ ਤਾਂ ਨਹੀਂ ਪਾਉਣ ਲੱਗੀ। ਬੂਹਾ ਖੋਲਿ੍ਹਆ ਤਾਂ ਅੱਗੇ ਖੜ੍ਹਾ ਨਿਕਰਮਾ ਕਰਮ ਸਿਹੁੰ। ਇੱਕ ਤਰ੍ਹਾਂ ਤਾਂ ਮੈਨੂੰ ਸੁਖ ਦਾ ਸਾਹ ਆਇਆ। ਪਰ ਕਰਮ ਸਿਹੁੰ ਦੀਆਂ ਅੱਖਾਂ ਦੀ ਲਾਲੀ ਅਤੇ ਚਿਹਰੇ ਦੀ ਘਬਰਾਹਟ ਵੇਖ ਕੇ ਮੈਂ ਕਿਹਾ, ”ਤੂੰ ਕਿੱਦਾਂ, ਸੁੱਖ ਆ?”
ਉਹ ਅੰਦਰ ਲੰਘ ਆਇਆ ਅਤੇ ਸੋਫੇ ‘ਤੇ ਬੈਠਦਿਆਂ ਕਹਿੰਦਾ, ”ਹੈ ਤਾਂ ਸੁੱਖ ਹੀ, ਪਰ ਗੱਲ ਕਰਦਿਆਂ ਸ਼ਰਮ ਵੀ ਆਉਂਦੀ ਐ। ਤੂੰ ਤਾਂ ਭਰਾਵਾਂ ਵਰਗਾ ਐਂ, ਤੈਥੋਂ ਕਾਹਦਾ ਲੁਕੋ। ਅੱਜ ਮੇਰੀ ਨੋਂਹ ਦੇ ਭੈਣ-ਭਣੋਈਏ ਨੇ ਆਉਣੈ ਕੈਨੇਡਾ ਤੋਂ। ਨਾਲ ਦੋ-ਤਿੰਨ ਜੁਆਕ ਵੀ ਹੋਣਗੇ। ਮੈਂ ਘਰ ਗਿਆ ਤਾਂ ਨੋਂਹ ਕਹਿੰਦੀ, ਬਾਪੂ ਜੀ, ਸ਼ਾਮ ਤਾਂਈ ਤੁਸੀਂ ਅੱਜ ਕੁਝ ਘੰਟੇ ਆਪਣੇ ਕਿਸੇ ਦੋਸਤ ਕੋਲ ਜਾ ਆਓ। ਪ੍ਰਾਹੁਣਿਆਂ ਨੇ ਥੱਕਿਆਂ ਹਾਰਿਆਂ ਆਉਣਾ, ਆ ਕੇ ਨਹਾਉਣਾ-ਧੋਣਾ ਵੀ ਹੋਇਆ, ਘਰ ਵਿੱਚ ਭੀੜ ਹੋ ਜਾਊ। ਉਂਜ ਭਾਵੇਂ ਰਾਤ ਵੀ ਬਾਹਰ ਰਹਿ ਲਿਓ ਤਾਂ ਵੀ ਕੋਈ ਗੱਲ ਨਹੀਂ।”

06 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

”ਇਹ ਤਾਂ ਉਸ ਨੇ ਬੜੀ ਨਿਰਾਦਰੀ ਕੀਤੀ ਤੇਰੀ।”
”ਬਈ ਸੱਚੀ ਦੱਸਾਂ, ਗੁੱਸਾ ਤਾਂ ਮੈਨੂੰ ਵੀ ਆਇਆ, ਪਰ ਤੂੰ ਸਿਆਣੈ ਘਰ ‘ਚ ਵੇਲਾ-ਕੁਵੇਲਾ ਵੀ ਵੇਖਣਾ ਪੈਂਦੈ। ਉਹ ਸਫਾਈ ਦੇ ਰਿਹਾ ਸੀ, ਪਰ ਉਹਦੇ ਬੋਲ ਵਿੱਚ ਭੋਰਾ ਵੀ ਰੜਕ ਨਹੀਂ ਸੀ। ਮੈਨੂੰ ਉਹਦੇ ‘ਤੇ ਵੀ ਗੁੱਸਾ ਆਇਆ, ਬਈ ਮੈਨੂੰ ਤਾਂ ਉਹ ਦਿਨ-ਰਾਤ ਆਰਾਂ ਲਾਉਂਦਾ ਰਹਿੰਦਾ ਸੀ ਪਰ ਆਪਣੀ ਵਾਰੀ ਭਿੱਜੀ ਬਿੱਲੀ ਬਣਿਆ ਬੈਠਾ ਐ। ਫੇਰ ਸੋਚਿਆ ਚਲੋ ਛੱਡੋ, ਘਰ-ਘਰ ਇਹੋ ਅੱਗ ਐ। ਮੈਨੂੰ ਇੱਕ ਹੋਰ ਧੁੜਕੂ ਵੀ ਸੀ: ਬਈ ‘ਕੱਲਾ ਕਿਵੇਂ ਉਸ ਕੁੜੀ ਨਾਲ ਗੱਲਬਾਤ ਕਰੰੂਗਾ। ਮੈਂ ਸੋਚਿਆ ਏਸੇ ਗੱਲੋਂ ਤਾਂ ਚੰਗਾ ਹੋਇਆ ਕਰਮ ਸਿਹੁੰ ਆ ਗਿਆ।
ਮੈਂ ਉਹਨੂੰ ਗਲਾਸੀ ਭਰ ਕੇ ਸ਼ਰਾਬ ਦੀ ਦੇ ਦਿੱਤੀ ਤੇ ਇੱਕ ਹਲਕੀ ਜਿਹੀ ਆਪਣੇ ਲਈ ਵੀ ਬਣਾ ਲਈ। ਉੱਠ ਕੇ ਮੈਂ ਬੁੱਢੇ ਸ਼ੇਖ ਦੀ ਗਾਈ ਪੂਰਨ ਭਗਤ ਦੀ ਟੇਪ ਲਾ ਦਿੱਤੀ। ਉਸ ਟੇਪ ‘ਚ ਨੈਬਕੋਟੀਆ ਘੁਮਿਆਰ ਅਲਗੋਜ਼ਿਆਂ ਨਾਲ ਸ਼ੇਖ ਦੀ ਸੰਗਤ ਕਰਦਾ ਐ। ਮੈਨੂੰ ਮੁੱਢ ਤੋਂ ਅਲਗੋਜ਼ਿਆਂ ਦਾ ਏਨਾ ਸ਼ੌਕ ਐ ਕੇ ਉਹ ਟੇਪ ਲਾ ਦਿਓ, ਰੋਟੀ ਭਾਵੇਂ ਸਾਰਾ ਦਿਨ ਨਾ ਦਿਓ। ਪਰ ਉਸ ਦਿਨ ਟੇਪ ਦਾ ਪਹਿਲਾ ਟੱਪਾ ਹੀ ਸਿਰ ਵਿੱਚ ਗੰੂਜਣ ਲੱਗ ਪਿਆ: ”ਇੱਛਰਾਂ ਧਾਈਂ ਮਾਰੀਆਂ ਰਾਜੇ ਦੇ ਦਰਬਾਰ।” ਗੱਭਰੂ ਪੁੱਤ ਦੇ ਦੁੱਖ ‘ਚ ਕਾਲਜਾ ਫੜੀ ਇੱਛਰਾਂ ਮੇਰੀਆਂ ਅੱਖਾਂ ਸਾਹਮਣੇ ਆ ਖਲੋਈ। ਸੋਚਿਆ, ਕਿੰਨੇ ਡਾਢੇ ਐ ਦੁੱਖ ਪੁੱਤਰਾਂ ਦੇ।
ਏਨੇ ਚਿਰ ਨੂੰ ਬੂਹੇ ‘ਤੇ ਘੰਟੀ ਹੋਈ। ਮੈਂ ਕਾਹਲੀ ਨਾਲ ਟੇਪ ਬੰਦ ਕੀਤੀ ਅਤੇ ਬੂਹਾ ਖੋਲਿ੍ਹਆ। ਬਈ ਐਡੀ ਸੋਹਣੀ ਕੁੜੀ… ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰੀ ਵੇਖੀ ਸੀ। ਤੁਸੀਂ ਯਕੀਨ ਨਹੀਂ ਕਰਨਾ ਇਉਂ ਲੱਗਾ ਜਿਵੇਂ ਚੜ੍ਹਦੀ ਉਮਰੇ ਪਾਰਬਤੀ… ਹਾਂ, ਹਾਂ, ਸ਼ਿਵ ਜੀ ਦੀ ਪਾਰਬਤੀ… ਬੂਹੇ ‘ਤੇ ਖੜ੍ਹੀ ਹੋਵੇ। ਮੈਂ ਹੱਥ ਜੋੜ ਕੇ ਰਤਾ ਕੁ ਸਿਰ ਨਿਵਾਇਆ ਤੇ ਇੱਕ ਪਾਸੇ ਹੋ ਕੇ ਖਲੋ ਗਿਆ। ਉਹ ਅੰਦਰ ਲੰਘ ਆਈ। ਕਰਮ ਸਿਹੁੰ ਵੀ ਉੱਠ ਕੇ ਖਲੋ ਗਿਆ।
ਲੀਸਾ ਨੇ ਉਹਦੇ ਨਾਲ ਹੱਥ ਮਿਲਾਇਆ, ਆਪਣਾ ਪਰਸ ਮੇਜ਼ ‘ਤੇ ਰੱਖ ਕੇ ਕੁਝ ਸ਼ਬਦ ਬੋਲੇ, ਜਿਨ੍ਹਾਂ ਵਿੱਚੋਂ ਮੈਨੂੰ ਸਿਰਫ਼ ਜੱਸੀ ਦਾ ਨਾਂ ਸਮਝ ਆਇਆ।
ਮੈਂ ਕੁਰਸੀ ਵੱਲ ਹੱਥ ਕੀਤਾ ਪਰ ਉਹ ਮੁਸਕਰਾ ਕੇ ਘਰਦਿਆਂ ਵਾਂਗੰੂ ਸੋਫੇ ‘ਤੇ ਬੈਠ ਗਈ। ਅਸੀਂ ਦੋਵੇਂ ਉਹਦੇ ਸਾਹਮਣੇ ਕੁਰਸੀਆਂ ‘ਤੇ ਬੈਠ ਗਏ। ਉਹ ਕੁਝ ਦੇਰ ਚੁੱਪਚਾਪ ਸੋਚਦੀ ਰਹੀ। ਅਸੀਂ ਵੀ ਚੁੱਪ ਵੱਟੀ ਬੈਠੇ ਰਹੇ। ਫੇਰ ਉਹਨੇ ਆਪਣਾ ਪਰਸ ਖੋਲਿ੍ਹਆ, ਸ਼ੀਸ਼ਾ ਕੱਢਿਆ ਤੇ ਮੱਥੇ ਤੋਂ ਕੱਕੇ ਵਾਲ ਠੀਕ ਕੀਤੇ। ਫਿਰ ਇੱਕ ਕੋਰਾ ਕਾਗਜ਼ ਪਰਸ ‘ਚੋਂ ਕੱਢ ਕੇ ਮੇਜ਼ ‘ਤੇ ਰੱਖ ਦਿੱਤਾ। ਮੁੜ ਕੇ ਫੇਰ ਪਰਸ ‘ਚ ਹੱਥ ਮਾਰਨ ਲੱਗ ਪਈ ਤੇ ਇਸ ਵਾਰ ਲਿਪਸਟਿਕ ਕੱਢ ਲਈ। ਅਸੀਂ ਲੱਕੜ ਦੇ ਬੁੱਤ ਬਣੇ ਬੈਠੇ ਰਹੇ। ਉਹ ਸਾਡੇ ਵੱਲ ਵੇਖ ਕੇ ਰਤਾ ਕੁ ਮੁਸਕਰਾਈ। ਉਹਦੀਆਂ ਅੱਖਾਂ ਵਿੱਚ ਬਾਲਾਂ ਵਰਗੀ ਸ਼ਰਾਰਤ ਸੀ। ਉਸ ਨੇ ਚਿੱਟੇ ਸਫੈਦ ਕਾਗਜ਼ ‘ਤੇ ਲਾਲ ਸੁਰਖ ਲਿਪਸਟਿਕ ਨਾਲ ਬੋਤਲ ਅਤੇ ਗਲਾਸੀ ਦੀ ਤਸਵੀਰ ਬਣਾ ਦਿੱਤੀ ਅਤੇ ਦੋਹਾਂ ਸਿਰਿਆਂ ਤੋਂ ਕਾਗਜ਼ ਚੁੱਕ ਕੇ ਤਸਵੀਰ ਸਾਡੇ ਸਾਹਮਣੇ ਕਰ ਦਿੱਤੀ। ਕਰਮਾ ਮੇਰੇ ਕੰਨ ਲਾਗੇ ਮੂੰਹ ਕਰ ਕੇ ਕਹਿੰਦਾ, ”ਭਾਗ ਸਿਆਂਹ, ਇਹ ਤਾਂ ਸਹੁਰੀ ਸ਼ਰਾਬ ਮੰਗਦੀ ਐ।” ਮੇਰੀ ਤਾਂ ਖਾਨਿਓਂ ਗਈ। ਜੇ ਜੱਸੀ ਨੇ ਸੱਚੀਂ ਉਹਦੇ ਨਾਲ ਮੰਗਣੀ ਕਰਾ ਲੀ ਤਾਂ ਕਿੱਡੀ ਬੇਇੱਜ਼ਤੀ ਵਾਲੀ ਗੱਲ ਐ ਬਈ ਹੋਣ ਵਾਲੀ ਨੋਂਹ ਮੰਗੇ ਸ਼ਰਾਬ।

06 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ਼ਰਮ ‘ਚ ਡੁੱਬੇ ਨੇ ਮੈਂ ਔਖਿਆਂ-ਸੌਖਿਆਂ ਮੇਜ਼ ਹੇਠੋਂ ਬੋਤਲ ਕੱਢ ਕੇ ਉੱਪਰ ਰੱਖ ਦਿੱਤੀ। ਰਸੋਈ ਵਿੱਚੋਂ ਗਲਾਸੀ ਤੇ ਠੰਢਾ ਸੋਢਾ ਲੈ ਆਂਦਾ। ਉਹਨੇ ਮੇਰੇ ਵੱਲ ਵੇਖਦਿਆਂ ‘ਥੰਕ ਜੂ’  ਕਿਹਾ ਤੇ ਭਰ ਲਈ ਗਲਾਸੀ ਸ਼ਰਾਬ ਦੀ। ਗਲਾਸੀ ਉੱਚੀ ਕਰ ਕੇ ਮੁਸਕਰਾਉਂਦਿਆਂ ਉਸ ਨੇ ਕੁਝ ਕਿਹਾ ਤੇ ਇੱਕ ਨਿੱਕਾ ਘੁੱਟ ਭਰ ਕੇ ਗਲਾਸੀ ਮੇਜ਼ ‘ਤੇ ਰੱਖ ਲਈ, ਕਰਮ ਸਿਹੁੰ ਦੀ ਗਲਾਸੀ ਦੇ ਨੇੜੇ। ਕਰਮ ਸਿਹੁੰ ਨੇ ਆਪਣੀ ਕੁਰਸੀ ਖਿਸਕਾ ਕੇ ਮੇਰੀ ਕੁਰਸੀ ਨਾਲ ਜੋੜ ਲਈ ਤੇ ਮੇਰੇ ਕੂਹਣੀ ਮਾਰੀ। ਮੈਂ ਉਹਦੇ ਵੱਲ ਕੌੜ ਕੇ ਦੇਖਿਆ। ਨਾਲੇ ਮੈਨੂੰ ਗੁੱਸਾ ਆਈ ਜਾਵੇ, ਨਾਲੇ ਸ਼ਰਮ। ਕੁੜੀ ਨੇ ‘ਸਕੂਜ਼ ਮੀ’ ਕਹਿ ਕੇ ਗਲਾਸੀ ਚੁੱਕੀ ਤੇ ਬਾਥਰੂਮ ਚਲੀ ਗਈ। ਕਰਮਾ ਕਹਿੰਦਾ, ”ਤੂੰ ਗੌਰ ਨਾ ਕੀਤਾ, ਜਦੋਂ ਉਹਨੇ ਪਹਿਲੀ ਘੁੱਟ ਭਰੀ ਸੀ, ਬਈ ਧੌਣ ਐ ਕਿਤੇ ਉਹਦੀ। ਮੈਨੂੰ ਤਾਂ ਉਹਦੇ ਗਲ ‘ਚੋਂ ਸ਼ਰਾਬ ਜਾਂਦੀ ਦਿੱਸਦੀ ਸੀ।”
ਏਨੇ ਨੂੰ ਉਹ ਮੁੜ ਕੇ ਆ ਗਈ ਤੇ ਆਉਂਦੀ ਨੇ ਫੇਰ ਭਰ ਲਈ ਗਲਾਸੀ। ਥੋੜ੍ਹੇ ਚਿਰ ਪਿੱਛੋਂ ਫੇਰ ਬਾਥਰੂਮ ਗਈ, ਤੇ ਆ ਕੇ ਪਾ ਲਿਆ ਡਬਲ ਪੈੱਗ। ਕਰਮੇ ਨੇ ਮੇਰੇ ਫੇਰ ਕੂਹਣੀ ਮਾਰੀ।
ਬਾਹਰ ਹਨੇਰਾ ਹੋਈ ਜਾਵੇ। ਮੇਰੇ ਮਨ ਨੂੰ ਬੱਸ ਇੱਕੋ ਚਿਤਮਣੀ ਕਿ ਸਹੁਰੀ ਜਾਂਦੀ ਕਿਉਂ ਨਹੀਂ। ਕਰਮਾ ਸ਼ਾਇਦ ਸੋਚਦਾ ਹੋਵੇ ਕਿ ਉਹ ਕਦੇ ਵੀ ਨਾ ਜਾਵੇ। ਉਹ ਕਦੇ ਮੁੱਛਾਂ ‘ਤੇ ਹੱਥ ਫੇਰੇ, ਕਦੇ ਪੱਗ ਠੀਕ ਕਰੇ। ਉਹਦੇ ਮਨ ‘ਚ ਪਤਾ ਨਹੀਂ ਕਿਹੜਾ-ਕਿਹੜਾ ਚੋਰ ਕੀ-ਕੀ ਵਿਉਂਤਾਂ ਬਣਾਉਂਦਾ ਹੋਊ। ਉਹ ਬਿੰਦ ਕੁ ਮਗਰੋਂ ਕੁਰਸੀ ਤੋਂ ਉੱਠੇ, ਰਤਾ ਕੁ ਫਿਰ ਤੁਰ ਕੇ ਕੁਰਸੀ ਲੀਸਾ ਵੱਲ ਖਿਸਕਾ ਕੇ ਫੇਰ ਬਹਿ ਜਾਵੇ। ਮੈਨੂੰ ਲੱਗ ਗਈ ਅੱਗ। ਮੈਂ ਕਿਹਾ, ”ਸੁਣ ਓਇ ਵੱਡਿਆ ਮਜਨੂੰਆ! ਤੂੰ ਬਾਜ ਆ ਜਾ, ਰਤਾ ਅਕਲ ਕਰ। ਜੇ ਉਹਨੇ ਕਰ ਦਿੱਤਾ ਫੋਨ ਪੁਲਸ ਨੂੰ, ਫੇਰ ਸੀਖਾਂ ਪਿੱਛੋਂ ਗੁਟ੍ਹਾਰ ਵਾਂਗੰੂ ਝਾਕਾਂਗੇ। ਉੱਤੋਂ ਫੇਰਨਗੇ ਡੰਡਾ ਤੇਰੇ ਨੋਂਹ ਪੁੱਤ।” ਉਹ ਕੱਚਾ ਹੋ ਕੇ ‘ਨਹੀਂ ਬਾਈ, ਨਹੀਂ ਬਾਈ’, ਕਰਨ ਲੱਗ ਪਿਆ।
ਏਨੇ ਨੂੰ ਲੀਸਾ ਨੇ ਫੇਰ ਪਰਸ ਖੋਲ੍ਹ ਲਿਆ ਅਤੇ ਲਿਪਸਟਿਕ ਦੀ ਸ਼ੀਸ਼ੀ ਨਾਲ ਉਸੇ ਕਾਗਜ਼ ਦੇ ਦੂਜੇ ਪਾਸੇ ਮੁਰਗੇ ਦੀ ਸ਼ਕਲ ਬਣਾ ਦਿੱਤੀ। ਕਾਗਜ਼ ਦੋਹਾਂ ਸਿਰਿਆਂ ਤੋਂ ਚੁੱਕ ਕੇ ਫੇਰ ਸਾਡੇ ਮੂਹਰੇ ਕਰ ਦਿੱਤਾ। ਤਸਵੀਰ ਵੀ ਕਮਾਲ ਦੀ ਸੀ, ਸਣੇ ਕਲਗੀ। ਕਰਮਾ ਕਹਿੰਦਾ, ”ਬਈ ਇਹ ਤਾਂ ਫਰਾਈ ਕੀਤਾ ਮੁਰਗਾ ਖਾਣਾ ਮੰਗਦੀ ਐ। ਚੱਲ ਲਿਆਈਏ ਭੱਜ ਕੇ ਮੁਰਗਾ, ਆਹ ਮੋੜ ਦੇ ਨਾਲ ਹੀ ਕਨਟੱਕੀ ਫਰਾਈ ਚਿਕਨ ਐ।’
ਅਸੀਂ ਅਜੇ ਘਰੋਂ ਤੁਰੇ ਹੀ ਸੀ ਕਿ ਕਰਮਾ ਕਹਿੰਦਾ, ”ਭਾਗ ਸਿਆਂਹ, ਅੱਜ ਤਾਂ ਖੁੱਲ੍ਹ ਗਏ ਆਪਣੇ ਭਾਗ। ਮੁਰਗਾ ਖਾ ਕੇ ਉਹ ਇੱਕ ਹੋਰ ਤਸਵੀਰ ਬਣਾਊਗੀ।”
”ਮੈਂ ਤਾਂ ਚਾਹੁੰਨਾ ਕਿ ਉਹ ਰੋਟੀ ਖਾ ਕੇ ਆਪਣੇ ਘਰ ਨੂੰ ਜਾਵੇ, ਤੂੰ ਹੋਰ ਈ ਭਵਿੱਖਬਾਣੀਆਂ ਕਰੀ ਜਾ ਰਿਹਾ ਐਂ।”
”ਤੂੰ ਸ਼ਰਤ ਲਾ ਲੈ, ਮੁਰਗਾ ਖਾਣ ਮਗਰੋਂ ਉਹ ਬਿਸਤਰੇ ਦੀ ਤਸਵੀਰ ਬਣਾਊਗੀ। ਅੱਜ ਤਾਂ ਆਪਣੀ ਵੀ ਜੂਨ ਸੁਧਰੀ ਸਮਝ। ਧਰਮਰਾਜ ਨੂੰ ਕੁਝ ਤਾਂ ਦੱਸਣ ਜੋਗੇ ਹੋਵਾਂਗੇ ਆਪਾਂ ਵੀ।” ਮੈਨੂੰ ਉਹਦਾ ਤੋਤਕੜਾ ਚੇਤੇ ਆ ਗਿਆ, ਬਈ ਜਿਹੜਾ ਮਿਲੇ ਇਕੱਲਾ ਬੰਦਾ…

06 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮੈਂ ਤਾਂ ਫਸ ਗਿਆ ਦੁਬਧਾ ਦੇ ਵੇਲਣੇ ‘ਚ। ਨਾਲੇ ਮੈਂ ਹੇਠੀ ਵਿੱਚ ਗਰਕਦਾ ਜਾਵਾਂ ਤੇ ਨਾਲੇ ਮੈਨੂੰ ਡਰ ਲੱਗੇ ਬਈ ਕਿਤੇ ਸਹੁਰੀ ਸੱਚੀਂ ਨਾ ਬਿਸਤਰੇ ਦੀ ਤਸਵੀਰ ਬਣਾ ਦੇਵੇ। ਕਰਮਾ ਤਾਂ ਛਾਲਾਂ ਮਾਰਦਾ ਜਾਵੇ ਤੇ ਮੈਂ ਮਸਾਂ ਈ ਭੱਜ ਕੇ ਉਹਦੇ ਨਾਲ ਰਲਾਂ। ਅਸੀਂ ਮੁਰਗਾ ਤੇ ਕੁਝ ਹੋਰ ਅਰਲ-ਪਰਲ ਲੈ ਕੇ ਮੁੜੇ ਆ ਰਹੇ ਸਾਂ ਤਾਂ ਕਰਮਾ ਹੋਰ ਹੀ ਗੱਲਾਂ ਆਖੇ। ਜਦੋਂ ਅੱਗੋਂ ਮੈਂ ਕੋਈ ਹੁੰਗਾਰਾ ਨਾ ਦਿੱਤਾ ਤਾਂ ਸ਼ਾਇਦ ਉਹ ਸਮਝ ਗਿਆ ਬਈ ਮੈਂ ਉਹਦੀ ਗੱਲ ਚੰਗੀ ਨਹੀਂ ਜਾਣੀ। ਮੇਰਾ ਤਾਂ ਗੁੱਸੇ ‘ਚ ਸਿਰ ਤੱਤਾ ਹੋਈ ਜਾਵੇ। ਇੱਕ ਵਾਰੀ ਤਾਂ ਜੀਅ ਕੀਤਾ ਬਈ ਇਸ ਨੂੰ ਰੱਖ ਲਵਾਂ ਥੱਲੇ; ਬਹਿ ਜਾਂ ਉਹਦੀ ਹਿੱਕ ‘ਤੇ; ਭੰਨ ਦਿਆਂ ਚਪੇੜਾਂ ਨਾਲ ਉਹਦਾ ਬੂਥਾ।
ਪਰ ਸੱਚੀ ਦੱਸਾਂ ਜਦੋਂ ਅਸੀਂ ਮੁੜੇ ਆਉਂਦੇ ਸਾਂ ਬਹੁਤੀ ਵਾਟ ਤਾਂ ਮੈਨੂੰ ਲੀਸਾ ‘ਚੋਂ ਨੋਂਹ ਦਿੱਸਦੀ ਰਹੀ ਪਰ ਵਿੱਚੋਂ ਕਦੇ-ਕਦਾਈਂ ਇੱਕ ਗੋਰੀ ਦਾ ਝਾਉਲਾ ਵੀ ਪੈ ਜਾਵੇ। ਕਦੇ ਵਾਹਗੁਰੂ ਨੂੰ ਕਹਾਂ ਉਹਨੂੰ ਤੋਰ ਦੇ ਓਥੋਂ ਸਾਡੇ ਜਾਣ ਤੋਂ ਪਹਿਲਾਂ ਹੀ, ਕਦੇ ਕਹਾਂ ਰੱਬ ਕਰ ਕੇ ਉਹਦੀ ਮੁੱਕ ਗਈ ਹੋਵੇ ਲਿਪਸਟਿਕ ਸ਼ੀਸ਼ੀ ‘ਚੋਂ। ਕਦੇ ਵਾਹਗੁਰੂ ਨੂੰ ਕਹਾਂ ਪੱਤ ਰੱਖ ਲੈ, ਉਹ ਜੱਸੀ ਦੀ ਅਮਾਨਤ ਐ। ਨਾਲੇ ਡਰੀ ਜਾਂਵਾਂ ਬਈ ਸਹੁਰੀ ਏਨੀ ਪੀਈ ਜਾਂਦੀ ਸੀ ਹੁਣ ਤਾਂਈਂ ਗੁਟਕੰੂ ਨਾ ਹੋਈ ਬੈਠੀ ਹੋਵੇ, ਬਈ ਸੱਚੀਂ ਨਾ ਬਿਸਤਰੇ ਦੀ ਤਸਵੀਰ ਬਣਾ ਦੇਵੇ।
ਮੈਂ ਮੁਰਗਾ ਮੇਜ਼ ‘ਤੇ ਰੱਖ ਦਿੱਤਾ ਤੇ ਦੇਖਿਆ ਕਿ ਉਹਨੇ ਸਾਡੇ ਮਗਰੋਂ ਸ਼ਰਾਬ ਦੀ ਬੋਤਲ ਥੱਲੇ ਲਾ ਦਿੱਤੀ ਸੀ। ਮੈਂ ਤਾਂ ਹੋ ਗਿਆ ਹੈਰਾਨ-ਪ੍ਰੇਸ਼ਾਨ; ਐਨੀ ਵੀ ਕੀ ਆਖ। ਇਹ ਆਪਣਾ-ਆਪ ਸੰਭਾਲੂ ਕਿਵੇਂ, ਕਾਰ ਚਲਾਉਣ ਦਾ ਤਾਂ ਸੁਆਲ ਈ ਨਹੀਂ ਪੈਦਾ ਹੁੰਦਾ। ਏਨੇ ਚਿਰ ‘ਚ ਉਹ ਚੰਗੀ ਭਲੀ ਉੱਠ ਕੇ ਰਸੋਈ ‘ਚੋਂ ਪਲੇਟਾਂ ਤੇ ਛੁਰੀਆਂ ਕਾਂਟੇ ਲੈ ਆਈ। ਕਰਮ ਸਿਹੁੰ ਮੈਨੂੰ ਕਹਿੰਦਾ, ”ਇੱਕ ਕੋਰਾ ਕਾਗਜ਼ ਲਿਆ ਭਾਲ ਕੇ, ਉਹ ਤਸਵੀਰ ਕਾਹਦੇ ‘ਤੇ ਬਣਾਊਗੀ?” ਮੈਂ ਤਾਂ ਹੋ ਗਿਆ ਸੁੰਨ ਤੇ ਬੈਠਾ ਰਿਹਾ ਚੁੱਪ ਕਰਕੇ।
ਲੀਸਾ ਨੇ ਮੁਰਗੇ ਦਾ ਇੱਕ ਟੁਕੜਾ ਖਾਧਾ। ਸੋਢੇ ਦੀਆਂ ਦੋ ਕੁ ਘੁੱਟਾਂ ਭਰੀਆਂ ਤੇ ਪਲੇਟ ਪਰ੍ਹੇ ਕਰ ਦਿੱਤੀ। ਉਹਨੇ ਆਪਣਾ ਪਰਸ ਖੋਲਿ੍ਹਆ ਤੇ ਲਿਪਸਟਿਕ ਕੱਢ ਲਈ। ਕਰਮੇ ਨੇ ਮੈਨੂੰ ਅੱਖ ਮਾਰੀ, ਮੈਂ ਥਾਂ ਦੀ ਥਾਂ ਪੱਥਰ ਹੋ ਗਿਆ। ਫੇਰ ਉਹਨੇ ਪਰਸ ‘ਚੋਂ ਸ਼ੀਸ਼ਾ ਕੱਢਿਆ, ਬੁੱਲ੍ਹਾਂ ‘ਤੇ ਲਿਪਸਟਿਕ ਲਾਈ, ਤੇ ਵਾਲ ਠੀਕ ਕਰਨ ਲੱਗ ਪਈ। ਪਰਸ ਉਹਨੇ ਇੱਕ ਵਾਰ ਫੇਰ ਖੋਲਿ੍ਹਆ ਤਾਂ ਕਰਮੇ ਨੇ ਕੰਨ ਚੁੱਕ ਲਏ। ਕੁੜੀ ਨੇ ਆਪਣੀ ਕਾਰ ਦੀਆਂ ਚਾਬੀਆਂ ਕੱਢੀਆਂ। ‘ਥੰਕ ਜੂ’ ਕਹਿੰਦੀ ਮੁਸਕਰਾਈ ਤੇ ਬੂਹਿਓਂ ਬਾਹਰ ਚਲੀ ਗਈ।
ਕਰਮਾ ਕਦੇ ਬੂਹੇ ਵੱਲ ਤੇ ਕਦੇ ਮੇਰੇ ਵੱਲ ਝਾਕੇ। ਮੈਨੂੰ ਮਸਾਂ ਸੁਖ ਦਾ ਸਾਹ ਆਇਆ ਪਰ ਅਜੇ ਵੀ ਮੱਥੇ ‘ਤੇ ਠੰਢਾ ਪਸੀਨਾ ਆਈ ਜਾਵੇ। ਮੈਂ ਮੂੰਹ ਧੋਣ ਲਈ ਗੁਸਲਖਾਨੇ ਗਿਆ। ਅੰਦਰੋਂ ਸ਼ਰਾਬ ਦੀ ਹਵ੍ਹਾੜ ਸਿਰ ਨੂੰ ਚੜ੍ਹ ਗਈ। ਮੈਂ ਚੜ੍ਹਦੇ ਪਾਸੇ ਵੇਖਿਆ। ਕਾਗਜ਼ ਦੇ ਫੁੱਲ ਫਰਸ਼ ‘ਤੇ ਪਏ ਸਨ, ਸ਼ੀਸ਼ੇ ਦਾ ਫੁੱਲਦਾਨ ਸ਼ਰਾਬ ਨਾਲ ਨੱਕੋ-ਨੱਕ ਭਰਿਆ ਪਿਆ ਸੀ। ਮੇਰਾ ਜੀਅ ਕੀਤਾ ਉਸੇ ਤਰ੍ਹਾਂ ਭਰਿਆ ਫੁਲਦਾਨ ਚੁੱਕਾਂ ਤੇ ਕਰਮੇ ਦੇ ਸਿਰ ‘ਚ ਪਾ ਦਿਆਂ ਸਾਰੀ ਸ਼ਰਾਬ। ਵੱਡਾ ਆਸ਼ਕ! ਪਰ ਜਦੋਂ ਮੈਂ ਕਰਮੇ ਕੋਲ ਆਇਆ ਤਾਂ ਉਹ ਮੁਰਗੇ ਅਤੇ ਬੋਤਲ ਦੀ ਤਸਵੀਰ ਵਾਲਾ ਕਾਗਜ਼ ਪਾੜ ਰਿਹਾ ਸੀ। ਮੈਂ ਕਿਹਾ, ”ਜਿਹੜੀ ਤਸਵੀਰ ਤੇਰੇ ਸਿਰ ‘ਚ ਐ ਹੁਣ ਉਹਨੂੰ ਵੀ ਅੱਗ ਲਾ ਦੇ, ਪਾੜ ਦੇ ਉਹਨੂੰ ਵੀ।” ਉਹ ਛਿੱਥਾ ਹੋਇਆ ਆਪਣੀ ਪੱਗ ਠੀਕ ਕਰਨ ਲੱਗ ਪਿਆ। ਮੈਂ ਲੰਮਾ ਸਾਹ ਲੈ ਕੇ ਸੋਫੇ ‘ਤੇ ਢੇਰੀ ਹੋ ਗਿਆ। ਇਉਂ ਲੱਗਾ ਜਿਵੇਂ ਮੁੱਦਤਾਂ ਪਹਿਲਾਂ ਕੱਤੇ ਦੀ ਪੁੰਨਿਆ ਨੂੰ ਦਲਾਨ ਤੋਂ ਉੱਡੀ ਚਿੱਟੀ ਕਬੂਤਰੀ ਆਖ਼ਰਕਾਰ ਜੱਸੀ ਦੀ ਅਪਾਰਟਮੈਂਟ ‘ਤੇ ਉੱਤਰ ਆਈ ਸੀ।

 

ਜਗਜੀਤ ਬਰਾੜ-ਈ-ਮੇਲ: Jagjitsbrar@yahoo.com

06 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਾਹ.....ਬਿੱਟੂ ਜੀ .....ਕਿਆ ਬਾਤ ਹੈ .....ਬਹੁਤ ਵਧਿਆ .....ਧਨਵਾਦ.....ਸਾਂਝਾ ਕਰਨ ਲਈ .......

06 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

07 Apr 2012

Reply