Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚੁੱਪ ਦੀ ‘ਵਾਜ ਸੁਣੋ! :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਚੁੱਪ ਦੀ ‘ਵਾਜ ਸੁਣੋ!

ਪੰਜਾਬੀ ਦੀ ਚਰਚਿਤ ਫ਼ਿਲਮ, ‘ਅੰਨ੍ਹੇ ਘੋੜੇ ਦਾ ਦਾਨ’ ਦੇ ਕਈ ਦ੍ਰਿਸ਼ਾਂ ਦੀ ਚੁੱਪ ਵੀ ਬੋਲਦੀ ਹੈ। ਇਹ ਚੁੱਪ, ਸੰਵਾਦ ਛੇੜਦੀ ਹੈ। ਮਸਲਨ, ਇੱਕ ਭਾਵਪੂਰਤ ਦ੍ਰਿਸ਼ ਵਿੱਚ ਰੁੱਖ ਦੀ ਖੁੱਡ ਵਿੱਚੋਂ ਉੱਲੂ ਬਿਟਰ-ਬਿਟਰ ਬਾਹਰ ਵੱਲ ਝਾਕਦਾ ਹੈ ਪਰ ਦਿਨ ਚੜ੍ਹਿਆ ਹੋਣ ਕਰਕੇ ਉਸ ਨੂੰ ਕੁਝ ਨਹੀਂ ਦਿੱਸਦਾ। ਹਤਾਸ਼ ਹੋ ਕੇ ਉਹ ਫਿਰ ਖੁੱਡ ਵਿੱਚ ਵੜ ਕੇ ਦੁਬਕ ਜਾਂਦਾ ਹੈ। ਬਸ ਕੈਮਰਾ ਘੁੰਮਦਾ ਹੈ, ਸੁੰਨ-ਮਸਾਣ ਬੋਲਦੀ ਹੈ। ਚੁੱਪ ਦੀ ਭਾਸ਼ਾ ਰਾਹੀਂ ਵਰਤਮਾਨ ਹਾਕਮ ਸ਼੍ਰੇਣੀ ਨੂੰ ਪ੍ਰਤੀਕ ਵਜੋਂ ਦਰਸਾਇਆ ਗਿਆ ਹੈ ਜੋ ਚੜ੍ਹਦੇ ਦਿਨ ਦੀ ਲਾਲੀ ਨੂੰ ਦੇਖ ਨਹੀਂ ਸਕਦੀ। ਇਹ ਸੂਰਜ ਲੰਮੇ ਸੰਘਰਸ਼ ਤੋਂ ਬਾਅਦ ਚੜ੍ਹਨਾ ਹੈ, ਉਹ ਵੀ ਪਤਾ ਨਹੀਂ ਕਦੋਂ ਪਰ ਰਾਜ ਪ੍ਰਬੰਧ ਉੱਲੂ ਵਾਂਗ ਪਹਿਲਾਂ ਹੀ ਅੱਖਾਂ ਮੀਚ ਲੈਂਦਾ ਹੈ।
ਚੁੱਪ ਦੀ ਆਵਾਜ਼ ਸ਼ਿਵ ਕੁਮਾਰ ਬਟਾਲਵੀ ਦੀ ਨਜ਼ਮ ਵਿੱਚੋਂ ਵੀ ਸੁਣਦੀ ਹੈ, ਜਿਸ ਨੂੰ ਵਿਰਲੇ ਲੋਕ ਹੀ ਸਮਝਦੇ ਹਨ। ਚੁੱਪ ਦੀ ਬੋਲੀ ਖੰਡਰਾਂ ਦੀ ਛੱਤ ਸੁਣਦੀ ਹੈ ਜਾਂ ਸੱਪਣੀ ਦੀ ਅੱਖ!
…ਹੁਣੇ ਜੋ ਸਾਵੇ ਰੁੱਖਾਂ ਦੇ ਵਿੱਚ
‘ਵਾ ਬੋਲੀ ਹੈ
ਹੁਣੇ ਜੋ ਪੰਛੀ ਨੇ ਅੰਬਰਾਂ ‘ਚੋਂ
ਛਾਂ ਡੋਲ੍ਹੀ ਹੈ
ਇਹ ਮੇਰੀ ਚੁੱਪ ਦੀ ਬੋਲੀ ਹੈ
ਚੁੱਪ ਦੀ ‘ਵਾਜ ਸੁਣੋ
…       …    …
ਥਲ ਵਿੱਚ ਆਪਣੀ ਛਾਂ ਸੰਗ
ਰਲ ਕੇ ਸਫ਼ਰ ਕਰੋ
ਅੰਨ੍ਹੇ ਖੂਹ ‘ਚੋਂ ਅੱਧੀ ਰਾਤੀਂ ਡੋਲ ਭਰੋ
ਵਗਦੀ ‘ਵਾ ਵਿੱਚ ਬੁੱਢੇ ਬੋਹੜਾਂ ਹੇਠ ਬਹਿ
ਪਰਬਤ ਉੱਪਰ ਉੱਗੇ
ਸਾਵੇ ਹਰਫ਼ ਪੜ੍ਹੋ

ਚੁੱਪ ਦੀ ਆਵਾਜ਼ ਕੋਈ ਸੰਵੇਦਨਸ਼ੀਲ ਵਿਅਕਤੀ ਹੀ ਸੁਣ ਸਕਦਾ ਹੈ। ਸ਼ੋਰ ਵਿੱਚ ਅਰਥ ਗੁਆਚ ਜਾਂਦੇ ਹਨ। ਪ੍ਰਤੀਕਾਂ ਨੂੰ ਸਮਝਣ ਲਈ ਬੌਧਿਕਤਾ ਚਾਹੀਦੀ ਹੈ।
ਪੰਜਾਬੀ ਦੇ ਨਾਮਵਰ ਲੇਖਕ ਗੁਰਦਿਆਲ ਸਿੰਘ ਦੇ ਨਾਵਲ ਉੱਪਰ ਆਧਾਰਤ ਅਤੇ ਗੁਰਵਿੰਦਰ ਸਿੰਘ ਦੀ ਨਿਰਦੇਸ਼ਨਾ ਹੇਠ ਬਣੀ ਪੰਜਾਬੀ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ ਨੂੰ ਕੌਮਾਂਤਰੀ ਫ਼ਿਲਮ ਮੇਲੇ ਵਿੱਚ ‘ਗੋਲਡਨ ਪੀਕੌਕ’ ਪੁਰਸਕਾਰ ਨਾਲ ਸਨਮਾਨੇ ਜਾਣਾ ਪੰਜਾਬੀ ਸਾਹਿਤ ਦਾ ਹਾਸਲ ਹੈ। ਫ਼ਿਲਮ, ਪ੍ਰਤੀਕਾਂ ਦੀ ਮਮਟੀ ‘ਤੇ ਚੜ੍ਹ ਕੇ ਹੀ ਪ੍ਰਵਾਨ ਹੋਈ ਹੈ। ਪੰਜਾਬੀ ਸਾਹਿਤ ਦੇ ਪਿੜ ਵਿੱਚ ‘ਸੁਨਹਿਰੀ ਮੋਰ’ ਪੈਲਾਂ ਪਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪੰਜਾਬੀ ਫ਼ਿਲਮ ਨੂੰ ਕੌਮਾਂਤਰੀ ਫ਼ਿਲਮ ਮੇਲੇ ਵਿੱਚ ਬਿਹਤਰੀਨ ਫ਼ਿਲਮ ਚੁਣਿਆ ਗਿਆ ਹੈ। ਇਸ ਫ਼ਿਲਮ ਨੂੰ ਪਹਿਲਾਂ ਵੀ ਤਿੰਨ ਕੌਮੀ ਐਵਾਰਡ ਮਿਲ ਚੁੱਕੇ ਹਨ। ਇਹ ਪੁਰਸਕਾਰ ਬਿਹਤਰੀਨ ਨਿਰਦੇਸ਼ਨ, ਸਿਨਮੈਟੋਗ੍ਰਾਫ਼ੀ ਅਤੇ ਸਰਵੋਤਮ ਫ਼ੀਚਰ ਫ਼ਿਲਮ ਵਜੋਂ ਮਿਲੇ ਸਨ। ‘ਅੰਨ੍ਹੇ ਘੋੜੇ ਦਾ ਦਾਨ’ ਫ਼ਿਲਮ ਦੀ ਇਤਿਹਾਸਕ ਪ੍ਰਾਪਤੀ ਇਹ ਵੀ ਹੈ ਕਿ ਇਸ ਨੂੰ ਸਤੰਬਰ 2011 ਤੋਂ ਹੁਣ ਤਕ 14 ਫ਼ਿਲਮ ਮੇਲਿਆਂ ਵਿੱਚ ਦਿਖਾਇਆ ਜਾ ਚੁੱਕਿਆ ਹੈ। ਆਬੂਧਾਬੀ ਵਿੱਚ ਇਸ ਨੂੰ 50 ਹਜ਼ਾਰ ਡਾਲਰ ਦਾ ਪੁਰਸਕਾਰ ਪਹਿਲਾਂ ਹੀ ਮਿਲ ਚੁੱਕਿਆ ਹੈ।

02 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਵਿਸ਼ਨੂ ਪੁਰਾਣ ਦੀ ਕਥਾ ਅਨੁਸਾਰ ਰਾਹੂ ਅਤੇ ਕੇਤੂ ਦਾ ਸੂਰਜ ਅਤੇ ਚੰਦਰਮਾ ਨਾਲ ਪੁਰਾਣਾ ਵੈਰ ਹੈ। ਇਹ ਦੋ ‘ਪਾਪੀ’ ਤਾਰੇ ਪੁਰਾਣਾ ਵੈਰ ਚਿਤਾਰ ਕੇ ਸਮੇਂ-ਸਮੇਂ ਸੂਰਜ ਅਤੇ ਚੰਦਰਮਾ ਨੂੰ ਗ੍ਰਸਦੇ ਹਨ ਜਿਸ ਦੀ ਵਜ੍ਹਾ ਕਰਕੇ ਗ੍ਰਹਿਣ ਲੱਗਦਾ ਹੈ ਤੇ ਪ੍ਰਿਥਵੀ ‘ਤੇ ਕਾਲੇ ਪਰਛਾਵੇਂ ਉਤਰਦੇ ਹਨ। ਮਿਥਿਹਾਸ ਮੁਤਾਬਕ ਕਾਲੇ ਰੰਗ ਦੇ ਅੱਠ ਅੰਨ੍ਹੇ ਘੋੜੇ ਰਾਹੂ-ਕੇਤੂ ਦੇ ਰੱਥ ਨੂੰ ਖਿੱਚਦੇ ਹਨ। ‘ਅੰਨ੍ਹੇ ਘੋੜੇ ਦਾ ਦਾਨ’ ਨਾਵਲ ਦਾ ਆਗਾਜ਼ ਜੁਗਾਂ ਪੁਰਾਣੀ ਕਥਾ ਨਾਲ ਹੁੰਦਾ ਹੈ। ਸਿਆਲ ਦੀ ਯੱਖ਼ ਰਾਤ ਵੇਲੇ ਦੀਵੇ ਦੀ ਨਿੰਮ੍ਹੀ ਲੋਅ ਵਿੱਚ ਦੋ ‘ਅਣਹੋਏ’ ਅੱਗ ਸੇਕਦੇ ਬਾਤਾਂ ਪਾਈ ਜਾਂਦੇ ਹਨ। ਦੇਵਤਿਆਂ ਅਤੇ ਰਾਕਸ਼ਾਂ ਨੇ ਸਮੁੰਦਰ ਰਿੜਕਿਆ ਤਾਂ ਇੱਕ ਰਤਨ ਅੰਮ੍ਰਿਤ ਨਿਕਲਿਆ ਜੋ ਰਾਕਸ਼ਾਂ ਦੇ ਹੱਥ ਆ ਗਿਆ। ਦੇਵਤਿਆਂ ਨੇ ਰੇੜਕਾ ਪਾਇਆ ਤਾਂ ਵਿਸ਼ਨੂ ਭਗਵਾਨ ਮੋਹਣੀ ਰੂਪ ਧਾਰ ਕੇ ਪ੍ਰਗਟ ਹੋਏ। ਰਾਕਸ਼ ਮੋਹਤ ਹੋ ਗਏ ਤੇ ਉਨ੍ਹਾਂ ਅੰਮ੍ਰਿਤ ਦਾ ਘੜਾ ਮੋਹਣੀ ਨੂੰ ਵਰਤਾਉਣ ਲਈ ਫੜਾ ਦਿੱਤਾ। ਮੋਹਣੀ ਨੇ ਦੇਵਤਿਆਂ ਨੂੰ ਕਤਾਰ ਵਿੱਚ ਬਿਠਾ ਕੇ ਪਹਿਲਾਂ ਉਨ੍ਹਾਂ ਨੂੰ ਅੰਮ੍ਰਿਤ ਵਰਤਾਉਣਾ ਸ਼ੁਰੂ ਕਰ ਦਿੱਤਾ। ਪੰਗਤ ਵਿੱਚ ਇੱਕ ਰਾਕਸ਼ ਭੇਸ ਬਦਲ ਕੇ ਅੰਮ੍ਰਿਤ ਪੀ ਗਿਆ ਤਾਂ ਉਸ ਨੂੰ ਚੰਦਰਮਾ ਤੇ ਸੂਰਜ ਨੇ ਪਛਾਣ ਲਿਆ। ਉਨ੍ਹਾਂ ‘ਮੋਹਣੀ’ ਨੂੰ ਸ਼ਿਕਾਇਤ ਲਾਈ ਤਾਂ ਉਸ (ਵਿਸ਼ਨੂ ਭਗਵਾਨ) ਨੇ ਖੰਡੇ ਨਾਲ ਰਾਕਸ਼ ਦੇ ਦੋ ਟੋਟੇ ਕਰ ਦਿੱਤੇ। ਅੰਮ੍ਰਿਤ ਦੀ ਸ਼ਕਤੀ ਨਾਲ ਅਮਰ ਹੋਏ ਰਾਕਸ਼ ਦੇ ਦੋ ਟੋਟੇ ਹੋਏ, ਜੋ ਰਾਹੂ-ਕੇਤੂ ਬਣ ਕੇ ਅੰਬਰ ਦੇ ਤਾਰੇ ਬਣ ਗਏ। “ਹੁਣ ਰਾਹੂ-ਕੇਤੂ ਨਾਲ ਚੰਦ ਤੇ ਸੂਰਜ ਦੀ ਦੁਸ਼ਮਣੀ ਪੈ-ਗੀ। ਦੱਸਦੇ ਐ ਬਈ ਜਦੋਂ ਸੂਰਜ-ਚੰਦ ਨੂੰ ਗ੍ਰਹਿਣ ਲੱਗਦੈ ਅਸਲ ‘ਚ ਰਾਹੂ-ਕੇਤੂ ਅੰਨਿ੍ਹਆਂ ਘੋੜਿਆਂ ਆਲੇ ਰੱਥ ‘ਤੇ ਚੜ੍ਹ ਕੇ ਆਵਦਾ ਕਰਜਾ ਮੜੌਣ ਔਂਦੇ ਐ।” ਗ੍ਰਹਿਣ ਸਮੇਂ ਸੂਰਜ ਅਤੇ ਚੰਦਰਮਾ ਨੂੰ ‘ਬਿਪਤਾ’ ਤੋਂ ਛੁਡਾਉਣ ਲਈ ਦਾਨ-ਪੁੰਨ ਕੀਤਾ ਜਾਂਦਾ ਹੈ।
ਮਰਹੂਮ ਆਲੋਚਕ ਡਾ.ਟੀ.ਆਰ.ਵਿਨੋਦ ਅਨੁਸਾਰ ‘ਅੰਨ੍ਹੇ ਘੋੜੇ ਦਾ ਦਾਨ’ ਨਾਵਲ ਦੀ ਸੰਰਚਨਾ ਦੋ ਪਰਸਪਰ ਵਿਰੋਧੀ ਧਿਰਾਂ ਦੇ ਗਤੀਸ਼ੀਲ ਰਿਸ਼ਤਿਆਂ ਦੇ ਦੁਆਲੇ ਘੁੰਮਦੀ ਹੈ। ਇੱਕ ਧਿਰ ਪਿੰਡ ਵਾਲਿਆਂ ਤੇ ਦੂਜੀ ਵਿਹੜੇ ਵਾਲਿਆਂ ਦੀ ਹੈ। ਜ਼ਮੀਨ ਉੱਤੇ ਕਾਬਜ਼ ਧਿਰ ਪਰੰਪਰਾਗਤ ਅਰਥਚਾਰੇ ਦੀ ਲੋੜ ਅਨੁਸਾਰ ‘ਵਿਹੜੇ ਵਾਲਿਆਂ’ ਨੂੰ ਪਿੰਡ ਵਿੱਚ ਵਸਾਉਣ ਵਾਸਤੇ ਮਜਬੂਰ ਹੈ। ਧਰਮਾ, ਧਰਤੀ ਦੇ ਜਿਸ ਟੁਕੜੇ ਉੱਤੇ ਘਰ ਬਣਾਈ ਬੈਠਾ ਹੈ ਉਹ ਉਸ ਨੂੰ ਜਗੀਰਦਾਰਾਂ ਨੇ ਆਪਣੀ ਗਰਜ ਦੀ ਪੂਰਤੀ ਲਈ ਦਿੱਤਾ ਸੀ। ਵਿਹੜੇ ਵਾਲਿਆਂ ਦੀ ਰਿਹਾਇਸ਼ੀ ਜ਼ਮੀਨ ਵੀ ਪਿੰਡ ਵਾਲਿਆਂ ਦੀ ਹੈ ਜੋ ਉਨ੍ਹਾਂ ਦੇ ਸੀਰੀ-ਪਾਲੀ ਬਣ ਕੇ ਆਪਣਾ ਗੁਜ਼ਾਰਾ ਕਰਦੇ ਆ ਰਹੇ ਹਨ। ਚੁੱਲ੍ਹੇ ਲਈ ਬਾਲਣ, ਡੰਗਰਾਂ ਲਈ ਚਾਰਾ, ਔਕੜ ਸਮੇਂ ਚਾਰ ਛਿੱਲੜ ਵੀ ਉਨ੍ਹਾਂ ਨੂੰ ‘ਮਾਲਕ’ ਹੀ ਦਿੰਦੇ ਆ ਰਹੇ ਹਨ। ਇਹ ਸਭ ਕੁਝ ਪਰਸਪਰ ਸਾਂਝ ਅਤੇ ਅਪਣੱਤ ਪੈਦਾ ਕਰਦਾ ਹੈ। ਡਾ.ਵਿਨੋਦ ਅਨੁਸਾਰ ਇਹ ਭਰਾਤਰੀ ਭਾਵ ਵਿਰੋਧੀ ਧਿਰਾਂ ਦੀ ਏਕਤਾ ‘ਤੇ ਆਧਾਰਤ ਸਦੀਆਂ ਪੁਰਾਣੇ ਪੇਂਡੂ ਸੰਗਠਨ ਦੇ ਸਵੈ-ਸੰਚਾਲਨ ਦੀ ਲੋੜ ਪੂਰੀ ਕਰਦਾ ਹੈ। ਫਲਸਰੂਪ, ਵਿਹੜੇ ਵਾਲਿਆਂ ਨੂੰ ਆਪਣੀ ਸਥਿਤੀ ਦੇ ਯਥਾਰਥ ਵੱਲ ਝਾਕਣ ਦੀ ਕਦੇ ਲੋੜ ਹੀ ਮਹਿਸੂਸ ਨਾ ਹੋਈ। ਜ਼ਮੀਨਾਂ ਦੀਆਂ ਕੀਮਤਾਂ ਵਧਣ, ਸਰਮਾਏਦਾਰੀ ਰਿਸ਼ਤਿਆਂ ਦੇ ਪ੍ਰਵੇਸ਼ ਕਰਨ ਅਤੇ ਉਦਯੋਗੀਕਰਨ ਨੇ ਪੁਰਾਣੀ ਭਾਂਤ ਦੇ ਰਿਸ਼ਤਿਆਂ ਵਿੱਚ ਤ੍ਰੇੜਾਂ ਪਾ ਦਿੱਤੀਆਂ। ਹੁਣ ਪਿੰਡ ਵਿੱਚ ਹਰ ਚੀਜ਼ ਪੈਸੇ ਨਾਲ ਖ਼ਰੀਦੀ-ਵੇਚੀ ਜਾਣ ਲੱਗ ਪਈ। ਬੰਜਰ ਜ਼ਮੀਨਾਂ ਦੇ ਭਾਅ ਅਸਮਾਨੀਂ ਚੜ੍ਹ ਗਏ। ਹਰੇ-ਭਰੇ ਖੇਤਾਂ ਨੂੰ ਕਾਰਖਾਨਿਆਂ ਨੇ ਹੜੱਪ ਲਿਆ। ਉਜਾੜਿਆਂ ਦੀ ਇਸ ਦਾਸਤਾਨ ਨੇ ਰਿਸ਼ਤੇ ਤਾਰ-ਤਾਰ ਕਰ ਦਿੱਤੇ। ਸਾਧਨ-ਵਿਹੂਣੇ ਲੋਕਾਂ ਨੂੰ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਸ਼ਹਿਰਾਂ ਵੱਲ ਵਹੀਰਾਂ ਘੱਤਣ ਲਈ ਮਜਬੂਰ ਹੋਣਾ ਪਿਆ। ਡੰਗਰਾਂ ਨੂੰ ਬੰਨ੍ਹਣ ਲਈ ਕਿੱਲੇ ਪੁੱਟੇ ਗਏ। ਅਣਹੋਇਆਂ ਨੂੰ ਕੁੱਲੀ, ਗੁੱਲੀ ਤੇ ਜੁੱਲੀ ਦੇ ਲਾਲੇ ਪੈ ਗਏ। ਵਿਹੜੇ ਉੱਜੜ ਗਏ। ਉਜਾੜਿਆਂ ਦੇ ਵਣਜਾਰੇ  ਵਿਰੋਧ ਕਰਨ ਵਾਲਿਆਂ ਦੇ ਕੋਠੇ ਢਾਹ ਕੇ ਉਨ੍ਹਾਂ ਦਾ ਕਾਠ ਵੀ ਚੁੱਕ ਕੇ ਲੈ ਗਏ। ਉਨ੍ਹਾਂ ਨੂੰ ਘੜੀਸ ਕੇ ਪੁਲੀਸ ਦੀਆਂ ਗੱਡੀਆਂ ਵਿੱਚ ਲੱਦਿਆ ਗਿਆ। ਘੜੀਸੇ ਗਏ ‘ਅਣਹੋਇਆਂ’ ਦੀਆਂ ਜ਼ਮੀਨ ‘ਤੇ ਪਈਆਂ ਘੜੀਸਾਂ ਉਜਾੜੇ ਗਏ ਲੋਕਾਂ ਦੇ ਜ਼ਿਹਨਾਂ ‘ਤੇ ਸਦਾ ਲਈ ਉੱਕਰ ਗਈਆਂ। ਕਿਸਮਤ ਤੋਂ ਇਲਾਵਾ ਜੜ੍ਹ-ਵਿਹੂਣੇ ਲੋਕ ਸ਼ਹਿਰਾਂ ਵਿੱਚ ਜਾ ਕੇ ਭੁੱਖ, ਜ਼ਹਾਲਤ, ਬੇਕਾਰੀ ਅਤੇ ਬੀਮਾਰੀਆਂ ਨਾਲ ਘੁਲਣ ਲੱਗੇ। ਮਿੱਟੀ ਨਾਲ ਮਿੱਟੀ ਹੋਣ ਵਾਲੇ ਮਿਹਨਤਕਸ਼ਾਂ ਨੂੰ ਆਪਣਾ ਸਰੀਰ ਮਿੱਟੀ ਹੁੰਦਾ ਜਾਪਣ ਲੱਗ ਪਿਆ। ਉਨ੍ਹਾਂ ਨੂੰ ਆਪਣੇ ਪੁਰਖਿਆਂ ਦਾ ਪਿੰਡ ਪਰਾਇਆ ਦੇਸ ਅਤੇ ਸ਼ਹਿਰ ਉਜਾੜ-ਬੀਆਬਾਨ ਲੱਗਦਾ। ਇਉਂ ਇਹ ਨਾਵਲ ਸਾਧਨ-ਵਿਹੂਣੇ ਲੋਕਾਂ ਦਾ ਘੋਰ ਦੁਖਾਂਤ ਹੋ ਨਿੱਬੜਦਾ ਹੈ।

02 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮਿਹਨਤਕਸ਼ ਸਮਝਦੇ ਹਨ ਕਿ ਜ਼ਮੀਨਾਂ ਦੇ ਮਾਲਕ ਉਨ੍ਹਾਂ ਦੇ ਕਰਜ਼ਈ ਹਨ। ਜੁਗਾਂ-ਜੁਗਾਂਤਰਾਂ ਦਾ ਕਰਜ਼ਾ ਵਾਪਸ ਲੈਣ ਲਈ ਕਾਲੇ ਰੰਗ ਦੇ ਅੱਠ ਅੰਨ੍ਹੇ ਘੋੜਿਆਂ ਨਾਲ ਜੁਪਿਆ ਰਾਹੂ-ਕੇਤੂ ਦਾ ਰੱਥ ਸੂਰਜ ਤੇ ਚੰਦਰਮਾ ਨੂੰ ਘੇਰਦਾ ਹੈ। ਕੋਈ ‘ਅਣਹੋਇਆ’ ਹੋਕਰਾ ਮਾਰਦਾ ਹੈ, ‘ਅੰਨ੍ਹੇ ਘੋੜੇ ਦਾ ਦਾਨ’। ਕਥਿਤ ਸਵਰਨ ਜਾਤੀਆਂ ਦਾਨ ਕਰਦੀਆਂ ਹਨ ਤੇ ਅੰਨ੍ਹੇ ਘੋੜੇ ਸਰਪਟ ਦੌੜਦੇ ਹੋਏ ਦੂਰ ਨਿਕਲ ਜਾਂਦੇ ਹਨ।
ਫ਼ਿਲਮ ਵਿੱਚ ਇੱਕ ‘ਅਣਹੋਇਆ’ ਪਾਤਰ ਆਪਣੇ ਕੰਬਲ ਵਿੱਚੋਂ ਹੱਥ ਬਸ ਉਦੋਂ ਹੀ ਬਾਹਰ ਕੱਢਦਾ ਹੈ ਜਦੋਂ ਉਸ ਨੇ ਰੋਟੀ ਖਾਣੀ ਹੋਵੇ। ਸਦੀਆਂ ਤੋਂ ਦੱਬੇ-ਕੁਚਲੇ ਇਹ ਪਾਤਰ ਦਰਅਸਲ ਸੁੰਗੜੇ ਹੋਏ ਲੋਕ ਹਨ ਜੋ ਨਾਅਰਿਆਂ ਤੇ ਮੁਜ਼ਾਹਰਿਆਂ ਤੋਂ ਦੂਰ ਰਹਿਣਾ ਚਾਹੁੰਦੇ ਹਨ। ਫਿਰ ਵੀ, ਅੰਤ ਵਿੱਚ ਖੇਤਾਂ ‘ਚ ਗੋਲੀਆਂ ਦੀ ਆਵਾਜ਼ ਸੰਘਰਸ਼ ਜਾਰੀ ਰੱਖਣ ਵੱਲ ਇਸ਼ਾਰਾ ਕਰਦੀ ਹੈ। ਉਨ੍ਹਾਂ ਦੇ ਸੁਪਨੇ ਭਾਵੇਂ ਤਿੜਕ ਚੁੱਕੇ ਹਨ ਤੇ ਉਨ੍ਹਾਂ ਦੇ ਵਿਹੜਿਆਂ ਵਿੱਚ ਚੁੜੇਲਾਂ ਗਿੱਧਾ ਪਾਉਂਦੀਆਂ ਹਨ, ਫਿਰ ਵੀ ਉਨ੍ਹਾਂ ਨੂੰ ਨਵੇਂ ਸੂਰਜ ਉਗਮਣ ਦੀ ਆਸ ਹੈ।
‘ਅਣਹੋਏ’ ਪਰਿਵਾਰ ਦੀ ਇੱਕ ਕੁੜੀ ਚੁੱਲ੍ਹੇ ਵਿੱਚ ਅੱਗ ਬਾਲਣ ਸਮੇਂ ਸੀਖਾਂ ਵਾਲੀ ਡੱਬੀ ਦੀਆਂ ਚਾਰ-ਪੰਜ ਤੀਲ੍ਹੀਆਂ ਬਾਲਦੀ ਹੈ ਪਰ ਅੱਗ ਨਹੀਂ ਮੱਚਦੀ। ਉਹ ਇੱਕ ਵੀ ਸ਼ਬਦ ਨਹੀਂ ਬੋਲਦੀ। ਮੂਕ ਦ੍ਰਿਸ਼ ਦੱਸਦਾ ਹੈ ਕਿ ਬਾਲਣ ਸਿੱਲ੍ਹਾ ਹੈ। ਫਿਰ ਵੀ ‘ਅੰਨ੍ਹੇ ਘੋੜੇ ਦਾ ਦਾਨ’ ਵਿੱਚ ਸੰਘਰਸ਼ ਵਿੱਢਣ ਲਈ ਕੋਈ ਕਿਰਨ ਲਿਸ਼ਕਦੀ ਹੈ ਜਿਸ ਤੋਂ ਆਸ ਬੱਝਦੀ ਹੈ ਕਿ ‘ਅਣਹੋਏ’ ਹਾਰ ਕੇ ਵੀ ਨਹੀਂ ਹਾਰੇ।
ਵਰਿੰਦਰ ਵਾਲੀਆ

02 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc sharing.......thnx......bittu ji......

03 Dec 2012

Reply