Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਿੱਠੀ ਚੁਟਕੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮਿੱਠੀ ਚੁਟਕੀ


ਤਕਰੀਬਨ ਵੀਹ ਸਾਲ ਪਹਿਲਾਂ ਮੈਂ ਆਰੀਆ ਸਕੂਲ, ਖੰਨਾ ਵਿਖੇ ਗਿਆਰਵੀਂ ਜਮਾਤ ਨੂੰ ਪੜ੍ਹਾ ਰਿਹਾ ਸਾਂ। ਇੱਕ ਵਿਦਿਆਰਥੀ ਪੀਰੀਅਡ ਵਿੱਚ ਪੰਦਰਾਂ ਮਿੰਟ ਲੇਟ ਆਇਆ। ਸਾਰੇ ਵਿਦਿਆਰਥੀਆਂ ਦਾ ਧਿਆਨ ਉਸ ਵੱਲ ਚਲਾ ਗਿਆ। ਉਸ ਕੋਈ ਕਾਪੀ-ਕਿਤਾਬ ਨਾ ਵੇਖ ਕੇ ਮੈਂ ਉਸ ਤੋਂ ਇਸ ਬਾਰੇ ਪੁੱਛਿਆ। ਉਸ ਨੇ ਇੱਕ ਫਟੀ-ਪੁਰਾਣੀ ਕਾਪੀ, ਜੋ ਉਸ ਨੇ ਆਪਣੀ ਪੈਂਟ ਦੀ ਜੇਬ ਵਿੱਚ ਪਾਈ ਹੋਈ ਸੀ, ਕੱਢ ਕੇ ਟੇਬਲ ’ਤੇ ਰੱਖ ਲਈ, ਜਦਕਿ ਪੈੱਨ ਉਸ ਨੇ ਨਾਲ ਦੇ ਵਿਦਿਆਰਥੀ ਕੋਲੋਂ ਮੰਗ ਲਿਆ। ਇਹ ਸਾਰਾ ਕੁਝ ਉਹ ਪੂਰੇ ਵਿਸ਼ਵਾਸ ਨਾਲ ਕਰ ਰਿਹਾ ਸੀ। ਭਾਵੇਂ ਉਸ ਵਿਦਿਆਰਥੀ ਦੀ ਇਹ ਹਰਕਤ ਉਸ ਸਮੇਂ ਮੈਨੂੰ ਬਿਲਕੁਲ ਵੀ ਚੰਗੀ ਨਹੀਂ ਸੀ ਲੱਗੀ ਪਰ ਮੈਂ ਉਸ ਵਿੱਚ ਸੁਧਾਰ ਲਿਆਉਣਾ ਚਾਹੁੰਦਾ ਸਾਂ। ਮੈਂ ਜਿੱਥੋਂ ਪੜ੍ਹਾਉਣਾ ਛੱਡਿਆ ਸੀ, ਉੱਥੋਂ ਦੁਬਾਰਾ ਸ਼ੁਰੂ ਕਰ ਦਿੱਤਾ।
ਥੋੜ੍ਹੇ ਸਮੇਂ ਬਾਅਦ ਮੈਂ ਵੇਖਿਆ ਕਿ ਉਹ ਵਿਦਿਆਰਥੀ ਮੂੰਹ ਵਿੱਚੋਂ ਵਾਰ-ਵਾਰ ਥੁੱਕ ਰਿਹਾ ਸੀ। ਮੈਂ ਉਸ ਨੂੰ ਪੁੱਛਿਆ,‘‘ਤੇਰੇ ਮੂੰਹ ਵਿੱਚ ਕੀ ਪਾਇਆ ਹੋਇਆ ਹੈ?’’ ਉਸ ਨੇ ਬਿਨਾਂ ਝਿਜਕਿਆਂ ਜੁਆਬ ਦਿੱਤਾ,‘‘ ਸਰ, ਮੇਰੇ ਮੂੰਹ ਵਿੱਚ ਚੁਟਕੀ ਪਾਈ ਹੋਈ ਹੈ।’’ ਮੈਂ ਉਸ ਨੂੰ ਕਿਹਾ, ‘‘ਬੇਟਾ, ਮੇਰੀ ਕਲਾਸ ਵਿੱਚ ਸਿਰਫ਼ ਪੜ੍ਹਨ ਵਾਲਾ ਵਿਦਿਆਰਥੀ ਬੈਠ ਸਕਦਾ ਹੈ; ਚੁਟਕੀਆਂ ਖਾਣ ਵਾਲਾ ਨਹੀਂ।’’ ਮੈਂ ਉਸ ਨੂੰ ਕਲਾਸ ਵਿੱਚੋਂ ਬਾਹਰ ਜਾਣ ਲਈ ਆਖ ਦਿੱਤਾ। ਉਹ ਬਾਹਰ ਗਿਆ ਅਤੇ ਪੰਜ ਮਿੰਟ ਬਾਅਦ ਕਲਾਸ ਵਿੱਚ ਆਉਣ ਦੀ ਬੇਨਤੀ ਕੀਤੀ। ਮੈਂ ਉਸ ਨੂੰ  ਕਲਾਸ ਅੰਦਰ ਆਉਣ ਇਜਾਜ਼ਤ ਦੇ ਦਿੱਤੀ। ਆਪਣੇ ਬੈਂਚ ’ਤੇ ਬੈਠਣ ਤੋਂ ਪਹਿਲਾਂ ਉਹ ਕਹਿਣ ਲੱਗਾ, ‘‘ਸਰ! ਇਹ ਤਾਂ ਮਿੱਠੀ ਚੁਟਕੀ ਸੀ।’’
ਮੈਂ ਉਸ ਨੂੰ ਬੈਠਣ ਲਈ ਆਖ ਦਿੱਤਾ ਅਤੇ ਪੂਰੀ ਕਲਾਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਪਿਆਰੇ ਵਿਦਿਆਰਥੀਓ, ਕਈ ਵਾਰ ਸ਼ਹਿਦ ਅਤੇ ਜ਼ਹਿਰ ਨੂੰ ਪਛਾਣਨਾ ਔਖਾ ਹੁੰਦਾ ਹੈ। ਇਹ ਮਿੱਠੀਆਂ ਚੁਟਕੀਆਂ ਹੌਲੀ-ਹੌਲੀ ਵੱਡੇ-ਵੱਡੇ ਨਸ਼ਿਆਂ ਵਿੱਚ ਬਦਲ ਜਾਂਦੀਆਂ ਹਨ। ਕੋਈ ਵੀ ਨਸ਼ਾ ਇੱਕਦਮ ਨਹੀਂ ਲੱਗਦਾ। ਬਚਪਨ ਵਿੱਚ ਸਹਿਜ-ਸੁਭਾਅ ਅਤੇ ਬੇਸਮਝੀ ਨਾਲ ਵਰਤੀਆਂ ਅਜਿਹੀਆਂ ਚੁਟਕੀਆਂ, ਜਰਦੇ, ਪਾਨ, ਬੀੜੀਆਂ ਤੇ ਸਿਗਰਟਾਂ ਮਨੁੱਖ ਨੂੰ ਵੱਡੇ-ਵੱਡੇ ਨਸ਼ਿਆਂ ਵੱਲ ਧੱਕ ਦਿੰਦੀਆਂ ਹਨ। ਅਖੀਰ ਨਸ਼ੇ ਵਿੱਚ ਗੜੁੱਚ ਹੋਇਆ ਮਨੁੱਖ ਆਪਣੇ-ਆਪ, ਪਰਿਵਾਰ ਅਤੇ ਸਮਾਜ ਨਾਲੋਂ ਟੁੱਟਿਆ ਮਹਿਸੂਸ ਕਰਨ ਲੱਗ ਜਾਂਦਾ ਹੈ। ਉਸ ਦੀ ਆਪਣੀ ਜ਼ਿੰਦਗੀ ਤਾਂ ਬਰਬਾਦ ਹੋ ਹੀ ਜਾਂਦੀ ਹੈ ਪਰ ਨਾਲ ਹੀ ਉਹ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਵੀ ਨਰਕ ਬਣਾ ਦਿੰਦਾ ਹੈ।’’ ਮੈਂ ਆਪਣਾ ਲੈਕਚਰ ਕਈ ਉਦਾਹਰਣਾਂ ਦੇ ਕੇ ਖ਼ਤਮ ਕੀਤਾ ਸੀ। ਮੈਂ ਵਿਦਿਆਰਥੀਆਂ ’ਤੇ ਇਸ ਲੈਕਚਰ ਦੇ ਪਏ ਪ੍ਰਭਾਵ ਨੂੰ ਸਪਸ਼ਟ ਤੌਰ ’ਤੇ ਮਹਿਸੂਸ ਕਰ ਰਿਹਾ ਸਾਂ।
ਪੰਜ ਕੁ ਸਾਲ ਬਾਅਦ ਇੱਕ ਦਿਨ ਜਦੋਂ ਮੈਂ ਜੀਵਨ ਬੀਮਾ ਦੇ ਦਫ਼ਤਰ ਗਿਆ ਤਾਂ ਇੱਕ ਵਿਅਕਤੀ ਪਾਣੀ ਦਾ ਗਿਲਾਸ ਲੈ ਕੇ ਮੇਰੇ ਕੋਲ ਆਇਆ। ਉਸ ਨੇ ਮੇਰੇ ਪੈਰੀਂ ਹੱਥ ਲਾਏ ਅਤੇ ਫਿਰ ਮੈਨੂੰ ਪਾਣੀ ਦਾ ਗਿਲਾਸ ਦਿੱਤਾ। ਮੈਂ ਉਸ ਨੂੰ ਪਛਾਣਿਆ ਨਹੀਂ ਸੀ। ਉਸ ਨੇ ਕਿਹਾ,‘‘ਸਰ, ਮੈਂ ਓਹੀ ਵਿਦਿਆਰਥੀ ਹਾਂ, ਜਿਸਨੇ ਤੁਹਾਡੀ ਕਲਾਸ ਵਿੱਚ ਮੂੰਹ ਵਿੱਚ ਚੁਟਕੀ ਪਾਈ ਹੋਈ ਸੀ ਤੇ ਮੈਂ ਚੁਟਕੀ ਮੂੰਹੋਂ ਬਾਹਰ ਕੱਢ ਕੇ ਵਾਪਸ ਕਲਾਸ ਵਿੱਚ ਆਇਆ ਸਾਂ। ਤੁਹਾਡੇ ਲੈਕਚਰ ਤੋਂ ਬਾਅਦ ਮੈਂ ਕਦੇ ਚੁਟਕੀ ਨਹੀਂ ਖਾਧੀ ਸੀ। ਜੇ ਤੁਸੀਂ ਨਾ ਰੋਕਦੇ ਤਾਂ ਮੈਂ ਪਤਾ ਨਹੀਂ ਕਿੰਨੇ ਨਸ਼ਿਆਂ ਵਿੱਚ ਘਿਰ ਜਾਣਾ ਸੀ।’’ ਮੈਂ ਉਸ ਨੂੰ ਆਪਣੀ ਜੱਫੀ ਵਿੱਚ ਲਿਆ ਅਤੇ ਮਹਿਸੂਸ ਕੀਤਾ ਕਿ ਬੱਚਿਆਂ ਦੇ ਭਵਿੱਖ ਦੀ ਵਾਗਡੋਰ ਅਧਿਆਪਕ ਵਰਗ ਦੇ ਹੱਥ ਹੁੰਦੀ ਹੈ। ਇਨ੍ਹਾਂ ਦਾ ਭਵਿੱਖ ਬਰਬਾਦ ਨਾ ਹੋਵੇ, ਇਸ ਲਈ ਲੋੜ ਹੈ ਕਿ ਇਨ੍ਹਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਇਨ੍ਹਾਂ ਦਾ ਸਹਾਰਾ ਨਾ ਲੈਣ।

 

ਸਤਪਾਲ ਸਿੰਘ ਬਲਾਸੀ  ...ਸੰਪਰਕ: 9815008724

23 Dec 2013

Reply