Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਠੇਕਾ ਭਰਤੀ ਬਨਾਮ ਇਲੈਕਸ਼ਨ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Charanjeet Singh
Charanjeet
Posts: 90
Gender: Male
Joined: 17/Feb/2014
Location: Zira
View All Topics by Charanjeet
View All Posts by Charanjeet
 
ਠੇਕਾ ਭਰਤੀ ਬਨਾਮ ਇਲੈਕਸ਼ਨ

ਜਿਵੇਂ ਜਿਵੇਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਸਮਾਂ ਨਜਦੀਕ ਆ ਰਿਹਾ ਹੈ ਸਾਰੀਆਂ ਮੁਲਾਜਮ ਜੱਥੇਬੰਦੀਆਂ ਆਪਣੀਆਂ ਮੰਗਾ ਮੰਨਵਾਉਣ ਲਈ ਯਤਨਸ਼ੀਲ ਹਨ ਅਤੇ ਇਸ ਲਈ ਸੰਘਰਸ਼ ਦੇ ਵੱਖਰੋ ਵੱਖਰੇ ਤਰੀਕੇ ਅਪਣਾਏ ਜਾ ਰਹੇ ਹਨ। ਇਹਨਾਂ ਮੁਲਾਜਮ ਜਥੇਬੰਦੀਆਂ ਵਿੱਚੋਂ ਸਭ ਤੋਂ ਜਿਆਦਾ ਸੰਘਰਸ਼ੀਲ ਜੱਥੇਬੰਦੀਆਂ ਉਹ ਹਨ ਜੋ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਠੇਕਾ ਭਰਤੀ ਉੱਪਰ ਕੰਮ ਕਰ ਰਹੇ ਹਨ। ਇਕੱਲੇ ਸਿੱਖਿਆ ਵਿਭਾਗ ਵਿੱਚ ਲਗਭਗ ਤੀਹ ਹਜਾਰ ਏਸਾ ਕਰਮਚਾਰੀ ਹੈ ਜੋ ਠੇਕਾ ਭਰਤੀ ਉਪਰ ਕੰਮ ਕਰ ਰਿਹਾ ਹੈ।ਇਹਨਾਂ ਵਿੱਚੋਂ ਸਰਵ ਸਿੱਖਿਆ ਅਭਿਆਨ ਅਧੀਨ ਦਫ਼ੳਮਪ;ਤਰੀ ਕਰਮਚਾਰੀ/ਅਧਿਆਪਕ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਿਖਲਾਈ ਦੇਣ ਵਾਲੇ ਅਧਿਆਪਕ ਅਤੇ ਵਲੰਟੀਅਰ, ਮਿਡ ਡੇ ਮੀਲ ਕਰਮਚਾਰੀ ਆਦਿ ਪ੍ਰਮੁੱਖ ਹਨ।ਇਹਨਾਂ ਠੇਕੇ ਤੇ ਰੱਖੇ ਕਰਮਚਾਰੀਆਂ ਨੂੰ ਨਾਂ ਤਾਂ ਪੂਰੀਆਂ ਤਨਖਾਹਾਾਂ ਮਿਲਦੀਆਂ ਹਨ ਤਾ ਨਾ ਹੀ ਕੋਈ ਹੋਰ ਸਹੂਲਤਾਂ।ਜਿਸ ਕਰਕੇ ਇਹਨਾਂ ਕਰਮਚਾਰੀਆਂ ਨੂੰ ਆਪਣੇ ਜੀਵਨ ਵਿੱਚ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾਂ ਪੈਂਦਾ ਹੈ ਅਤੇ ਕਈ ਵਾਰ ਤਾਂ ਇਹ ਕਰਮਚਾਰੀ ਹੀਣ ਭਾਵਨਾਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਸਮੇਂ ਸਮੇਂ ਤੇ ਇਹਨਾਂ ਕਰਮਚਾਰੀਆਂ ਦੁਆਰਾ ਪੰਜਾਬ ਸਰਕਾਰ ਅਤੇ ਵਿਭਾਗ ਦੇ ਅਫ਼ੳਮਪ;ਸਰਾਂ ਨਾਲ ਆਪਣੀ ਸਰਵਿਸ ਨੂੰ ਰੈਗੂਲਰ ਕਰਵਾਉਣ ਸਬੰਧੀ ਮੀਟਿੰਗਾ ਕੀਤੀਆਂ ਗਈਆਂ। ਪਰ ਇਹਨਾਂ ਮੀਟਿੰਗਾ ਦਾ ਕੋਈ ਸਿੱਟਾ ਨਹੀਂ ਨਿਕਲਿਆ।ਹੁਣ ਜਿਵੇਂ ਚੋਣਾਂ ਦਾ ਸਮਾਂ ਆ ਰਿਹਾ ਹੈ ਇਹ ਕਰਮਚਾਰੀ ਫੇਰ ਸੰਘਰਸ਼ ਤੇ ਰਾਹ ਤੇ ਹਨ। ਕਈ ਜਗ੍ਹਾ ਧਰਨੇਂ ਦਿੱਤੇ ਜਾ ਰਹੇ ਹਨ। ਸੜਕਾਂ ਤੇ ਜਾਮ ਲਗਾਏ ਜਾ ਰਹੇ ਹਨ। ਭੁੱਖ ਹੜਤਾਲਾਂ ਕੀਤੀਆਂ ਜਾ ਰਹੀਆਂ ਹਨ। ਕਈ ਠੇਕਾ ਭਰਤੀ ਕਰਮਚਾਰੀਆਂ ਵੱਲੋਂ ਵੱਖਰੇ ਅਤੇ ਨਿਵੇਕਲੇ ਢੰਗ ਨਾਲ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲਿਆ ਜਾ ਰਿਹਾ ਹੈ ਜਿਵੇਂ ਕਿ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਨਾਲ ਛਪੇ ਕੈਰੀ ਬੈਗ ਬਾਜਾਰਾਂ ਵਿੱਚ ਵੰਡਣਾ ਅੱਜ ਕੱਲ ਚਰਚਾ ਵਿੱਚ ਹਨ। ਪੰਜਾਬ ਸਰਕਾਰ ਵੱਲੋਂ ਇਹਨਾਂ ਠੇਕਾ ਭਰਤੀ ਕਰਮਚਾਰੀਆਂ ਨੂੰ ਲੰਮੇ ਸਮੇਂ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਸਭ ਲਈ ਰੈਗੂਲਰ ਪਲਿਸੀ ਬਣ ਰਹੀ ਹੈ। ਪਰ ਇਹ ਪਾਲਸੀ ਕੀ ਹੈ, ਕਰਮਚਾਰੀ ਕਦੋਂ ਰੈਗੂਲਰ ਹੋਣਗੇ ਇਸ ਬਾਰੇ ਕੁਝ ਨਹੀਂ ਦੱਸਿਆ ਜਾ ਰਿਹਾ।ਸ਼ਾਇਦ ਪੰਜਾਬ ਸਰਕਾਰ ਵੱਲੋਂ ਇਹਨਾਂ ਠੇਕਾਂ ਭਰਤੀ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਢੁੱਕਵੇਂ ਸਮੇਂ ਦਾ ਇੰਤਜਾਰ ਕੀਤਾ ਜਾ ਰਿਹਾ ਹੈ।ਪਰ ਕੀ ਇਹ ਇੰਤਜਾਰ ਜਰੂਰੀ ਹੈ? ਕਿਉਂ ਇਹਨਾਂ ਕਰਮਚਾਰੀਆ ਨੂੰ ਆਪਣੇ ਬਣਦੇ ਹੱਕ ਨਹੀਂ ਮਿਲ ਰਹੇ । ਕੀ ਕਾਰਨ ਹੈ ਕਿ ਸਿਖ਼ਰ ਦੁਪਿਹਰੇ ਤਪਵੀਂ ਗਰਮੀ ਚ ਵੀ ਇਹ ਕਰਮਚਾਰੀ ਪੈਟਰੋਲ ਨਾਲ ਭਰੀਆਂ ਬੋਤਲਾਂ ਲੈ ਕੇ ਆਪਣੀ ਜਾਨ ਨੂੰ ਦਾਅ ਤੇ ਲਾਕੇ ਟੈੰਕੀਆਂ ਤੇ ਚੜਨ ਲਈ ਮਜਬੂਰ ਹਨ। ਪੰਜਾਬ ਸਰਕਾਰ ਨੂੰ ਇਹਨਾਂ ਕਰਮਚਾਰੀਆਂ ਨੂੰ ਹੋਰ ਇੰਤਜਾਰ ਨਾਂ ਕਰਵਾਉਂਦੇ ਹੋਏ ਹੁਣ ਰੈਗੂਲਰ ਕਰ ਦੇਣਾ ਚਾਹੀਦਾ ਹੈ ਤਾਂ ਜੋ ਇਹ ਕਰਮਚਾਰੀ ਇਸ ਮਹਿੰਗਾਈ ਭਰੇ ਜਮਾਨੇਂ ਵਿੱਚ ਆਪਣੇ ਪਰਵਿਾਰਾਂ ਦਾ ਪਾਲਣ ਪੋਸ਼ਨ ਕਰ ਸਕਨ। ਤੇ ਇਹਨਾਂ ਠੇਕਾ ਭਰਤੀ ਕਰਮਚਾਰੀਆਂ ਨੂੰ ਵੀ ਚਾਹੀਦਾ ਹੈ ਕਿ ਸੰਘਰਸ਼ ਦੇ ਅਜਿਹੇ ਤਰੀਕੇ ਹੀ ਅਪਨਾਉਣ ਜਿਸ ਨਾਲ ਕੋਈ ਜਾਨੀ ਨੁਕਸਾਨ ਨਾਂ ਹੋਵੇ।

 

kkਚਰਨਜੀਤ ਸਿੰਘ ਕਪੂਰ

ਜੀਰਾ, ਫਿਰੋਜਪੁਰ

14 Jul 2016

Reply