ਆਲ੍ਹਣੇ ਧੂਹ-ਧੂਹਕੇ ਰੁੱਖਾਂ ਤੋਂ ਉਤਾਰੇ ਜਾ ਰਹੇ ਨੇ|ਪੰਛੀਆਂ ਦੇ ਸਾਹਮਣੇ ਸਦਮੇ ਗੁਜਾਰੇ ਜਾ ਰਹੇ ਨੇ|ਅਸਤਿਆ ਸੂਰਜ ਹਨੇਰਾ ਘੁੱਪ ਹੋਇਆ ਹੈ ਯਕੀਕਨ,ਟੁੱਟਕੇ ਅੰਬਰ 'ਚੋਂ ਜਿੱਧਰ ਨੂੰ ਸਿਤਾਰੇ ਜਾ ਰਹੇ ਨੇ|ਜੇ ਟਿਕਾਣੇ ਹੋਸ਼ ਰੱਖੀ ਮੁੜਨਗੇ ਵਾਪਿਸ ਪਰਿੰਦੇ,ਜਾਲ਼ ਲਾਕੇ ਉਹਲੇ ਵਿਚ,ਦਾਣੇ ਖਿਲਾਰੇ ਜਾ ਰਹੇ ਨੇ|ਆਪਣੇ ਵਿਸਥਾਰ ਕਰਦੇ ਮਾਣ ਕਰਦੇ ਸਾਗਰਾਂ ਨੂੰ,ਹੋਸ਼ ਇਹ ਵੀ ਨਾ ਰਹੀ ਖੁਰਦੇ ਕਿਨਾਰੇ ਜਾ ਰਹੇ ਨੇ|ਗ਼ਮਲਿਆਂ ਨੇ ਹਰ ਪੈਦਾਇਸ਼ ਦਾ ਸਲੀਕਾ ਸਿਖ ਲਿਆ ਹੈ,ਭਰਮ ਫ਼ਸਲਾਂ ਦੇ ਬੇਸ਼ਕ ਚੁੱਕੀ ਕਿਆਰੇ ਜਾ ਰਹੇ ਨੇ|ਰਚਕੇ ਸਾਜ਼ਿਸ਼ ਰਸਤਿਆਂ ਨੇ ਕਰ ਲਿਆ ਨੂੰ ਛਾਵਾਂ ਨੂੰ ਅਗਵਾ,ਬੇਵਜਾ ਧੁੱਪਾਂ 'ਤੇ ਪਰ ਗੁੱਸੇ ਉਤਾਰੇ ਜਾ ਰਹੇ ਨੇ|ਪਾਣੀਆਂ ਉੱਤੇ ਛਪੀ ਤਸਵੀਰ ਤਾਂ ਧੁੰਦਲੀ ਨਾ ਹੋਈ,ਨਕਸ਼ ਚਿਪਕੇ ਸ਼ੀਸ਼ਿਆਂ ਉੱਤੋਂ ਉਤਾਰੇ ਜਾ ਰਹੇ ਨੇ|ਰੌਸ਼ਨੀ ਦੇ ਨਾਲ ਕਿੰਨਾਂ ਪਿਆਰ ਹੈ ਲੋਕਾਂ ਨੂੰ ਵੇਖੋ,ਚੜ੍ਦਾ ਸੂਰਜ ਵੇਖਕੇ ਦੀਵੇ ਵਿਸਾਰੇ ਜਾ ਰਹੇ ਨੇ|ਇਸ ਲਈ ਕਿ ਕੁਰਸੀਆਂ ਨੂੰ ਲਾਭ ਇਸਦਾ ਬਹੁਤ ਹੈ,ਧਰਮ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਨੇ .. ਦਾਦਰ ਪੰਡੋਰਵੀ
ਲਾਜਵਾਬ ਹੈ ਜੀ......tfs......