|
ਪਿੰਜਰੇ 'ਚ ਕੈਦ ਕਰ ,ਰੱਖਣ ਪਰਿੰਦਿਆਂ ਨੂੰ ..ਦਾਦਰ ਪੰਡੋਰਵੀ |
ਪਿੰਜਰੇ 'ਚ ਕੈਦ ਕਰ ,ਰੱਖਣ ਪਰਿੰਦਿਆਂ ਨੂੰ, ਉੱਡਣਾ ਸਿਖਾ ਰਹੇ ਨੇ ,ਕੁਝ ਲੋਕ ਬੰਦਿਆਂ ਨੂੰ ..
ਖਾ ਜਾਣਗੇ ਨਹੀਂ ਤਾਂ ,ਇਹ ਰੁੱਖ ਪੌਦਿਆਂ ਨੂੰ, ਰੁੱਖਾਂ ਦੀ ਛਾਂ ਹੇਠਾਂ ,ਰੱਖੋ ਨਾ ਗ਼ਮਲ਼ਿਆਂ ਨੂੰ ..
ਮੰਜ਼ਿਲ ਨਹੀਂ ਮਿਲੀ ਪਰ ,ਫਿਰ ਵੀ ਖੁਸ਼ੀ ਬੜੀ ਹੈ, ਚਲ ਜਾਣ ਤਾਂ ਲਿਆ ਹੈ ,ਮੰਜ਼ਿਲ ਦੇ ਰਸਤਿਆਂ ਨੂੰ ..
ਗ਼ੈਰਾਂ ਤੇ ਆਪਣਿਆਂ ਵਿੱਚ , ਹੈ ਫ਼ਾਸਿਲ਼ਾ ਜ਼ਰੂਰੀ, ਨਾ ਕੋਲ-ਕੋਲ ਰੱਖੋ , ਪੱਥਰਾਂ ਤੇ ਸ਼ੀਸ਼ਿਆਂ ਨੂੰ ..
ਗ਼ਮਲ਼ੇ ਦੀ ਕੈਦ ਵਿੱਚ ਉਹ ,ਪਿਪੱਲ ਉਗ਼ਾ ਰਹੇ ਨੇ, ਪਿੰਜਰੇ 'ਚ ਦੱਸ ਰਹੇ ਨੇ ,ਉੱਡਣਾ ਪਰਿੰਦਿਆਂ ਨੂੰ ..
ਬਿਜਲੀ ਦੇ ਬੱਲਬ ਐਦਾਂ ,ਹੋਏ ਘਰਾਂ 'ਤੇ ਕਾਬਜ਼, ਲੋਕਾਂ ਭੁਲ੍ਹਾ ਹੀ ਦਿੱਤੇ ,ਮਿੱਟੀ ਦੇ ਦੀਵਿਆਂ ਨੂੰ ..
ਇੱਕ ਆਲ੍ਹਣੇ ਲਈ ਵੀ , ਛੱਡੀ ਨਾ ਥਾਂ ਘਰਾਂ ਵਿੱਚ, ਹੁਣ ਤਰਸ ਵੀ ਰਹੇ ਹਾਂ ,ਚਿੱੜੀਆਂ ਦੇ ਨਗ਼ਮਿਆਂ ਨੂੰ ..
ਤੇਰੇ ਨਗ਼ਰ ਦੇ ਲੋਕੀਂ ,ਕੀ ਕਰ ਰਹੇ ਨੇ ਦੇਖੀਂ, ਹਿੱਕ 'ਤੇ ਸਜ਼ਾ ਰਹੇ ਨੇ ,ਚੋਰੀ ਦੇ ਤਗ਼ਮਿਆਂ ਨੂੰ ..
ਆਇਆ ਅਖ਼ੀਰ ਵੇਲ਼ਾ , ਜਾਣਾ ਪਵੇਗਾ ਦਾਦਰ, ਰੋਕੇਗਾ ਕੌਣ ਟੁੱਟਣੋਂ ,ਟਾਹਣੀ ਤੋਂ ਪੱਤਿਆਂ ਨੂੰ .. ਦਾਦਰ ਪੰਡੋਰਵੀ
|
|
23 Jan 2013
|