ਇਨਸਾਨ ਹੀ ਇਨਸਾਨ ਦੇ ਖੂਨ ਦਾ ਪਿਆਸਾ ਹੈ
ਇਹ ਦੁਨੀਆ ਕਿੰਨੀ ਸੰਗਦਿਲ ਹੋਈ ਜਾਂਦੀ ਹੈ
ਕਿਹੜੇ ਨਿਤਰੇ ਪਾਣੀਆਂ ਚ ਅਕਸ ਵੇਖਣ ਦੀ ਤੂੰ ਗਲ ਕਰਦਾ
ਇਥੇ ਸ਼ੀਸ਼ੇ ਦੀ ਭੋਂਹ ਵੀ ਸਬ ਲਈ ਛੱਲ ਹੋਈ ਜਾਂਦੀ ਹੈ
ਸਾਗਰਾਂ ਦੇ ਡੂੰਘੇ ਅਕਸ ਦਾ ਵੀ ਹੁਣ ਵਜੂਦ ਨਹੀ ਰਹਿ ਗਿਆ
ਓਹ ਟੁਕੜੀ ਵੀ ਜਲ ਦੀ ਹੁਣ ਤੇ ਥਲ ਹੋਈ ਜਾਂਦੀ ਹੈ
ਜ਼ਮੀਰ ਮਰ ਰਿਹਾ ਹੈ ਦੁਨੀਆ ਦਾ ਯਾਰੋ
ਦੁਨੀਆਦਾਰੀ ਵੀ ਇਥੇ ਰੰਡੀ ਦੇ ਕੋਠੇ ਦੀ ਮਹਿਫਲ ਹੋਈ ਜਾਂਦੀ ਹੈ
ਰਿਸ਼ਤੇ ਨਾਤੇ ਹੁਣ ਤੇ ਸਭ ਗਰਕ ਗਏ ਨੇ ਇਥੇ "ਨਵੀ"
ਇਹ ਧਰਤੀ ਵੀ ਲੋਕਾਂ ਲਈ ਹੁਣ "ਦਲਦਲ" ਹੋਈ ਜਾਂਦੀ ਹੈ ......
ਵਲੋ - ਨਵੀ