Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮਾਂ ਬੋਲੀ ਦਾ ਅਲਬੇਲਾ ਸ਼ਾਇਰ ਉਸਤਾਦ ਦਾਮਨ

ਏਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ,
ਉਰਦੂ ਵਿਚ ਕਿਤਾਬਾਂ ਦੇ ਠਣਦੀ ਰਹੇਗੀ।
ਇਹਦਾ ਪੁੱਤ ਹਾਂ ਇਹਦੇ ਤੋਂ ਦੁੱਧ ਮੰਗਨਾਂ,
ਮੇਰੀ ਭੁੱਖ ਇਹੀ ਛਾਤੀ ਤਣਦੀ  ਰਹੇਗੀ।  
ਇਹਦੇ ਲੱਖ ਹਰੀਫ ਪਏ ਹੋਣ ਪੈਦਾ,
ਦਿਨ-ਬਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ,
ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।

ਇਹ ਬੋਲ ਹਨ ਉਸਤਾਦ ਦਾਮਨ ਦੇ, ਜਿਨ੍ਹਾਂ ਬੋਲਾਂ ਨੂੰ ਗੁਣਗੁਣਾਉਂਦਿਆਂ ਮੈਂ ਵੀਹਵੀਂ ਸਦੀ ਦੇ ਪੰਜਾਬੀ ਮਾਂ ਬੋਲੀ ਦੇ ਅਲਬੇਲੇ ਤੇ ਦਰਵੇਸ਼ ਸ਼ਾਇਰ, ਉਸਤਾਦ ਦਾਮਨ ਨੂੰ ਉਸ ਦੀਆਂ ਅਲਬੇਲੀਆਂ ਯਾਦਾਂ ਨੂੰ ਨਤਮਸਤਕ ਹੁੰਦਾ ਹੋਇਆ ਉਸ ਦੀ ਆਪਣੀ ਮਾਂ ਬੋਲੀ ਪ੍ਰਤੀ ਸ਼ਰਧਾ, ਪਿਆਰ ਤੇ ਵਚਨਬੱਧਤਾ ਅੱਗੇ ਸਿਰ ਨਿਵਾਉਂਦਿਆਂ, ਪੰਜਾਬੀ ਜਗਤ ਦੇ ਇਹ ਮੁਮਤਾਜ਼ ਸ਼ਾਇਰ ਦੀ ਨਿੱਘੀ ਯਾਦ ਨੂੰ ਖ਼ਿਰਾਜ਼ੇ-ਅਕੀਦਤ ਪੇਸ਼ ਕਰਦਾ ਹੋਇਆ ਉਸ ਦੀ ਰੂਹ ਨੂੰ ਸਲਾਮ ਕਰਦਾ ਹਾਂ।
ਉਸਤਾਦ  ਦਾਮਨ ਵੀਹਵੀਂ ਸਦੀ ਦਾ ਇਕ ਪ੍ਰਮੁੱਖ ਲੋਕ ਕਵੀ ਹੋਇਆ ਹੈ ਜੋ ਕਵੀ ਦਰਬਾਰਾਂ ਅਤੇ ਮੁਸ਼ਾਇਰਿਆਂ ਵਿਚ ਆਪਣੇ ਵੱਖਰੇ ਅਲਬੇਲੇ ਅੰਦਾਜ਼ ਵਿਚ ਕਵਿਤਾ ਪੜ੍ਹਨ ਕਾਰਨ ਕਵੀ ਦਰਬਾਰਾਂ ਦਾ ਸ਼ਿੰਗਾਰ ਸਮਝਿਆ ਜਾਂਦਾ ਸੀ।
ਉਸਤਾਦ ਦਾਮਨ ਦਾ ਜਨਮ 3 ਸਤੰਬਰ 1911 ਨੂੰ ਲਾਹੌਰ ਵਿਖੇ ਕਰੀਮ ਬੀਬੀ ਦੀ ਕੁੱਖੋਂ ਤੇ ਮੀਆਂ ਮੀਰ ਬਖਸ਼ ਦੇ ਘਰ ਹੋਇਆ। ਉਸ ਦਾ ਅਸਲੀ ਨਾਂ ਚਿਰਾਗ ਦੀਨ ਸੀ। ਉਸ ਨੂੰ ਬਚਪਨ ਵਿਚ ਹੀ ਤੁਕਬੰਦੀ ਕਰਨ ਦਾ ਸ਼ੌਕ ਜਾਗ ਪਿਆ ਸੀ ਤੇ ਉਹ ਆਪਣੇ ਬਾਲਪਨ ਵਿਚ ਵਾਪਰਦੀਆਂ ਨਿੱਕੀਆਂ-ਮੋਟੀਆਂ ਘਟਨਾਵਾਂ ਨੂੰ ਛੋਟੀਆਂ-ਛੋਟੀਆਂ ਕਾਵਿ ਟੁਕੜੀਆਂ ਰਾਹੀਂ ਬਿਆਨ ਕਰਨ ਲੱਗ ਪਿਆ ਸੀ। ਉਸ ਦੇ ਪਿਤਾ ਮੀਰ ਬਖਸ਼, ਜੋ ਕਿੱਤੇ ਵਜੋਂ ਭਾਵੇਂ ਦਰਜ਼ੀ ਦਾ ਕੰਮ ਕਰਦੇ ਸਨ, ਪਰ ਵਾਰਿਸ ਦੀ ਹੀਰ ਤੇ ਫਜ਼ਲ ਸ਼ਾਹ ਦੀ ਸੋਹਣੀ, ਉਨ੍ਹਾਂ ਨੂੰ ਜ਼ੁਬਾਨੀ ਯਾਦ ਸੀ। ਉਹ ਆਪਣੀ ਦੁਕਾਨ ’ਤੇ ਵਿਹਲੇ ਸਮੇਂ ਵਿਚ ਇਹ ਕਿੱਸੇ ਗਾਉਂਦੇ ਰਹਿੰਦੇ ਤੇ ਚਿਰਾਗ ਦੀਨ ਆਪਣੇ ਪਿਤਾ ਨੂੰ ਪੱਖੀ ਨਾਲ ਝੱਲ ਮਾਰਦਾ ਰਹਿੰਦਾ। ਇਹ ਮਾਹੌਲ ਵੀ ਉਸ ਦੀ ਪ੍ਰੇਰਨਾ ਦਾ ਇਕ ਸ੍ਰੋਤ ਸਾਬਤ ਹੋਇਆ। ਲਾਹੌਰ ਦੇ ਦੇਵ ਸਮਾਜ ਸਕੂਲ ਤੋਂ ਮੈਟ੍ਰਿਕ ਪਾਸ ਕਰਨ ਪਿੱਛੋਂ ਉਸ ਨੇ ਦਰਜ਼ੀਪੁਣੇ ਦਾ ਇਕ ਡਿਪਲੋਮਾ ਵੀ ਹਾਸਲ ਕਰ ਲਿਆ ਅਤੇ ਆਪਣੇ ਪਿਤਾ ਨਾਲ ਪਿਤਾ-ਪੁਰਖੀ ਕੰਮ ਵਿਚ ਹੱਥ ਵਟਾਉਣ ਲੱਗ ਪਿਆ। ਉਸਤਾਦ ਦਾਮਨ ਹੁਰਾਂ ਨੇ ਸੋਲ੍ਹਾਂ ਸਾਲ ਦੀ ਉਮਰ ਵਿਚ ਹੀ ਮੁਸ਼ਾਇਰੇ ਪੜ੍ਹਨੇ ਸ਼ੁਰੂ ਕਰ ਦਿੱਤੇ ਸਨ। ਪਹਿਲੋਂ-ਪਹਿਲ ਤੇ ਬਚਪਨ ਵਿਚ ਉਨ੍ਹਾਂ ਆਪਣੇ ਸ਼ੇਅਰ ਸੁਰਖੀ ਕਾਵਿ ਵੰਨਗੀ ਵਿਚ ਕਹਿਣੇ ਸ਼ੁਰੂ ਕੀਤੇ ਪਰ ਜਿਵੇਂ-ਜਿਵੇਂ ਤਜਰਬਾ ਹੁੰਦਾ ਗਿਆ ਤਿਵੇਂ-ਤਿਵੇਂ ਸ਼ਾਇਰੀ ਵੀ ਪ੍ਰੋੜ੍ਹ ਹੁੰਦੀ ਗਈ ਤੇ ਕਾਵਿ ਵੰਨਗੀ ਦੇ ਰੂਪ ਵੀ ਬਦਲਦੇ ਗਏ। ਪਰ ਜ਼ਿਆਦਾਤਰ ਉਨ੍ਹਾਂ ਦੀ ਕਾਵਿ ਰਚਨਾ ਦੀ ਤਰਤੀਬ, ਤਜਵੀਜ਼ ਖ਼ਤੀ ਵਿਚ ਮਿਲਦੀ ਹੈ। ਇਹ ਮੁਹਾਰਤ ਉਸਤਾਦ ਦਾਮਨ ਹੋਰਾਂ ਨੇ ਉਸਤਾਦ ਹਮਦਮ ਤੇ ਉਸਤਾਦ ਫਜ਼ਲ ਹੋਰਾਂ ਦੀ ਸ਼ਾਗਿਰਦੀ ’ਚੋਂ ਗ੍ਰਹਿਣ ਕੀਤੀ। ਵੰਨਗੀ ਵਜੋਂ ਇਹ ਸ਼ੇਅਰ ਮੁਲਾਹਜ਼ਾ ਫੁਰਮਾਓ:
‘‘ਇਹ ਦੁਨੀਆ ਮਿਸ ਸਰਾਂ ਦੀ ਏ,
ਤੇ ਮੁਸਾਫ਼ਰਾਂ ਬੈਠ ਖਲੋ ਜਾਣਾ,
ਮੇਰੇ ਵੇਂਹਦਿਆਂ ਵੇਂਹਦਿਆਂ ਕਈ ਹੋ ਗਏ,
ਮੈਂ ਕਈਆਂ ਦੇ ਵੇਂਹਦਿਆਂ ਹੋ ਜਾਣਾ’’
ਉਸਤਾਦ ਦਾਮਨ ਬੜੇ ਮਜ਼ਬੂਤ ਜੁੱਸੇ ਦੇ ਮਰਦ ਸਨ। ਵੇਖਣ ਨੂੰ ਉਹ ਸ਼ਾਇਰ ਘੱਟ ਤੇ ਪਹਿਲਵਾਨ ਵੱਧ ਲੱਗਦੇ ਸਨ। ਉਨ੍ਹਾਂ ਦਾ ਡੀਲ-ਡੋਲ, ਖਾਣ-ਪੀਣ, ਖੁੱਲ੍ਹਾ-ਡੁੱਲ੍ਹਾ ਪਹਿਰਾਵਾਂ ਤੇ ਸਾਦ-ਮੁਰਾਦੀ ਬੋਲਚਾਲ,ਇਕ ਬੁਲੰਦ ਜਬ੍ਹੇ ਦੇ ਪਹਿਲਵਾਨ ਹੋਣ ਦਾ ਪ੍ਰਭਾਵ ਦਿੰਦੀ ਸੀ। ਉਹ ਲੰਮਾ ਕੁੜਤਾ, ਤੇੜ ਤਹਿਬੰਦ, ਸਿਰ ’ਤੇ ਭਲਵਾਨਾਂ ਵਾਂਗ ਪਟਕੀ ਤੇ ਮੋਢਿਆਂ ਉੱਤੇ ਕੋਈ ਚਾਦਰ ਜਾਂ ਲੋਈ ਸੁੱਟੀ ਰੱਖਦੇ ਸਨ। ਇਕ ਵਾਰੀ ਉਸਤਾਦ ਦਾਮਨ ਹੁਰਾਂ ਝੰਗ ਵਿਖੇ ਪੀਰ ਦੇ ਮੁਸ਼ਾਇਰੇ ’ਤੇ ਅਪੜਨਾ ਸੀ। ਪੀਰ ਦੇ ਪਹੁੰਚਣ ਲਈ ਟਾਂਗਾ ਕਰ ਲਿਆ ਤੇ ਟਾਂਗੇ ਵਾਲੇ ਨੂੰ ‘ਚੱਲ ਓਏ ਪੁੱਤਰਾ ਪੀਰ ਵੱਲ ਲੈ ਚੱਲ’, ਆਖ਼ਦੇ ਹੋਏ ਆਪ ਟਾਂਗੇ ਦੇ ਪਿੱਛੇ ਬੈਠ ਗਏ। ਟਾਂਗੇਵਾਲੇ ਨੇ ਟਾਂਗਾ ਤੋਰ ਕੇ ਉਸਤਾਦ ਹੁਰਾਂ ਨੂੰ ਮੁਖ਼ਾਤਿਬ ਹੁੰਦਿਆਂ ਆਖਿਆ, ‘ਭਲਵਾਨ ਜੀ ਕੁਸ਼ਤੀਆਂ ਦਾ ਦੰਗਲ ਤੇ ਕੱਲ੍ਹ ਸੀ ਤੇ ਤੁਸੀਂ ਅੱਜ ਲਗੇ ਆਏ ਓ’ ਅੱਗੋਂ ਉਸਤਾਦ ਹੋਰਾਂ ਜੁਆਬ ਦਿੱਤਾ, ‘ਓਏ ਪੁੱਤਰਾ ਜਿਸ ਦੰਗਲ ਦੇ ਅਸੀਂ ਭਲਵਾਨ ਆਂ, ਓਹ ਅੱਜ ਈ ਏ’।
ਉਸਤਾਦ ਦਾਮਨ ਹੁਰਾਂ ਦੇ ਇਕ ਮੁਰੀਦ ਨੇ ਬੜੀ ਸ਼ਰਧਾ ਅਤੇ ਪਿਆਰ ਨਾਲ ਦਾਮਨ ਹੋਰਾਂ ਲਈ ਤਹਿਮਤ ਨਾਲ ਪਹਿਨਣ ਵਾਲੇ ਬੜੇ ਸੋਹਣੇ ਕੁੜਤੇ ਬਣਵਾ ਕੇ ਭੇਟ ਕੀਤੇ। ਉਸ ਦਾ ਖਿਆਲ ਸੀ ਕਿ ਉਸਤਾਦ ਦਾਮਨ ਹੋਰੀਂ ਇਹ ਕੁੜਤੇ ਸ਼ੌਕ ਨਾਲ ਪਹਿਨ ਕੇ ਮੁਸ਼ਾਇਰੇ ਪੜ੍ਹਨ ਜਾਇਆ ਕਰਨਗੇ। ਉਹ ਵੀ ਕਈ ਮੁਸ਼ਾਇਰਿਆਂ ਵਿਚ ਇਹ ਵੇਖਣ ਲਈ ਗਿਆ ਕਿ ਉਸਤਾਦ ਹੋਰਾਂ ਦੇ ਉਹ ਕੁੜਤੇ ਕਿੰਜ ਫੱਬਦੇ ਹਨ ਪਰ ਉਸ ਨੂੰ ਹਰ ਵਾਰ ਮਾਯੂਸੀ ਹੀ ਹੋਈ ਕਿਉਂਕਿ ਉਸਤਾਦ ਹੋਰਾਂ ਦੇ ਕੁਝ ਹੋਰ ਹੀ ਪਹਿਨਿਆ ਹੁੰਦਾ ਸੀ। ਇਕ ਦਿਨ ਉਸ ਸ਼ਰਧਾਲੂ ਨੇ ਉਸਤਾਦ ਦਾਮਨ ਹੋਰਾਂ ਪਾਸੋਂ ਪੁੱਛ ਹੀ ਲਿਆ ਕਿ ਉਸਤਾਦ ਜੀ ਉਹ ਕੁੜਤੇ ਪਸੰਦ ਨਹੀਂ ਆਏ ਸੁ, ਤੇ ਅੱਗੋਂ ਉਸਤਾਦ ਹੋਰਾਂ ਆਪਣੇ ਹੀ ਨਿਵੇਕਲੇ ਅੰਦਾਜ਼ ਵਿਚ ਜੁਆਬ ਦਿੰਦਿਆਂ ਕਿਹਾ, ਓਏ ਭਰਾਵਾਂ ਪਸੰਦ ਤਾਂ ਬੜੇ ਸਨ ਪਰ ਕੀ ਦੱਸਾਂ ਇਕ ਤੇ ਪਾਉਣ ਲੱਗਿਆਂ ਪਾਟ ਗਿਆ ਤੇ ਦੂਜਾ ਲਾਹੁਣ ਲੱਗਿਆਂ ਪਾਟ ਗਿਆ। ਇਹ ਸੀ ਅੰਦਾਜ਼ ਉਸਤਾਦ ਦਾਮਨ ਦਾ। ਉਨ੍ਹਾਂ ਦਾ ਹਰ ਜੁਮਲਾ ਹੀ ਕਵਿਤਾ ਹੁੰਦੀ ਸੀ।

21 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪੰਜਾਬੀ ਤੇ ਉਨ੍ਹਾਂ ਦੀ ਮਾਂ ਬੋਲੀ ਈ, ਸੀ ਇਸ ਤੋਂ ਇਲਾਵਾ ਉਨ੍ਹਾਂ ਦੀ ਫਾਰਸੀ, ਉਰਦੂ ਤੇ ਅੰਗਰੇਜ਼ੀ ’ਤੇ ਵੀ ਚੰਗੀ ਪਕੜ ਸੀ। ਆਪ ਅਰਬੀ ਅਤੇ ਰੂਸੀ ਜ਼ੁਬਾਨ ਦਾ ਵੀ ਗਿਆਨ ਰੱਖਦੇ ਸਨ। ਉਹ ਮਹਿਸੂਸ ਕਰਦੇ ਸਨ ਕਿ ਕਿਸੇ ਵੀ ਲੇਖਕ ਨੂੰ ਉਸ ਦੀ ਆਪਣੀ ਜ਼ੁਬਾਨ ਵਿਚ ਪੜ੍ਹਨ ਨਾਲ ਜੋ ਅਨੁਭਵ ਮਿਲਦਾ ਹੈ ਉਹ ਕਿਸੇ ਅਨੁਵਾਦ ਵਿਚ ਨਹੀਂ। ਅਨੁਵਾਦ ਵਿਚ ਮੌਲਿਕ ਰਚਨਾ ਦੀ ਰੂਹ ਗਵਾਚ ਜਾਂਦੀ ਹੈ। ਗੋਰਕੀ ਦਾ ਨਾਵਲ ਮਾਂ ਪੜ੍ਹਨ ਲਈ ਉਨ੍ਹਾਂ ਰੂਸੀ  ਭਾਸ਼ਾ ਸਿੱਖੀ, ਸ਼ੈਕਸਪੀਅਰ ਪੂਰੇ ਦਾ ਪੂਰਾ ਬਤੌਰ ਲੇਖਕ ਪੜ੍ਹਿਆ ਪਰ ਵਚਨਬੱਧਤਾ ਅਖੀਰਲੇ ਦਮ ਤਕ ਮਾਂ ਬੋਲੀ ਨਾਲ ਹੀ ਨਿਭਾਈ। ਬੜੇ ਲੋਕ ਸਲਾਹਾਂ ਦਿੰਦੇ ਸਨ ਕਿ ਉਸਤਾਦ ਜੀ ਤੁਸੀਂ ਉਰਦੂ ਵਿਚ ਕਿਉਂ ਨਹੀਂ ਲਿਖਣ ਲੱਗ ਪੈਂਦੇ। ਉਨ੍ਹਾਂ ਇਸ ਦਾ ਜੁਆਬ ਇੰਜ ਦਿੱਤਾ ਸੀ:

‘‘ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਦ੍ਹੀ ’ਚ ਪਲ ਕੇ ਜਵਾਨ ਹੋਇਓਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਈ,
ਜਿੱਥੇ ਖਲਾ ਖਲੋਤਾ ਏਂ ਥਾਂ ਛਡ ਦੇ।
ਮੈਨੂੰ ਇੰਜ ਲੱਗਦਾ, ਲੋਕੀ ਆਖਦੇ ਨੇ,
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।’’


ਉਸਤਾਦ ਦਾਮਨ ਮੁਸ਼ਾਇਰਿਆਂ ਵਿੱਚ ਅੰਗਰੇਜ਼ ਨੂੰ ਤਾਂ ਬੜਾ ਹੀ ਲੰਮੇ ਹੱਥੀਂ ਲੈਂਦੇ ਸਨ ਤੇ ਕਈ ਵਾਰੀ ਤਾਂ ਉਨ੍ਹਾਂ ਦਾ ਡੰਗ ਤੇ ਵਿਅੰਗ ਬੜਾ ਅਨੋਖਾ ਹੁੰਦਾ ਸੀ। ਇੱਕ ਵਾਰੀ ਅੰਗਰੇਜ਼ ਦੀ ਸੋਚ ਦੀ ਵਿਆਖਿਆ ਕਰਦੇ ਹੋਏ ਅੰਗਰੇਜ਼ ਸ਼ਬਦ ਦੇ ਸ਼ਬਦ ਜੋੜ ਨਾ ਤੋੜ ਲਿਆ। ਅੰਗ+ਰੇਜ਼ ਅੰਗਰੇਜ਼, ਕਹਿਣ ਲੱਗੇ ਅੰਗ ਦਾ ਪੰਜਾਬੀ ਵਿੱਚ ਭਾਵ ਹੈ ਟੁਕੜਾ, ਰੇਜ਼ ਉਰਦੂ ਦਾ ਸ਼ਬਦ ਹੈ ਤੇ ਇਸ ਦਾ ਭਾਵ ਵੀ ਹੈ ਟੁਕੜਾ। ਇਸ ਲਈ ਅੰਗਰੇਜ਼ ਤੇ ਆਪ ਹੀ ਟੁਕੜਾ-ਟੁਕੜਾ ਏ ਤੇ ਇਸੇ ਲਈ ਸਭ ਨੂੰ ਟੁਕੜਾ-ਟੁਕੜਾ ਕਰ ਕੇ ਲੜਾ ਮਰਵਾ ਰਿਹਾ ਏ।
ਉਸਤਾਦ ਦਾਮਨ ਜਿਸ ਜਲਸੇ ਜਾਂ ਮੁਸ਼ਾਇਰੇ ਵਿੱਚ ਕਿਤੇ ਸੀ.ਆਈ.ਡੀ. ਵਾਲਿਆਂ ਨੂੰ ਕਾਗਜ਼ ’ਤੇ ਕੁਝ ਲਿਖਦਿਆਂ ਵੇਖ ਲੈਂਦੇ, ਉਨ੍ਹਾਂ ਨੂੰ ਬੜਾ ਹੀ ਜਿੱਚ ਕਰਦੇ ਸਨ, ਵੇਖੋ ਉਨ੍ਹਾਂ ਦੀ ਇੱਕ ਹੋਰ ਵੰਨਗੀ
‘‘ਔਹ ਜੇ ਲੈਟਰ-ਬਕਸ ਹਕੂਮਤ ਬਰਤਾਨੀਆ ਦੇ,
ਪਹਿਲੇ ਤਾਰ ਤੋਂ ਖ਼ਬਰ ਪੁਚਾਂਵਦੇ ਨੇ।
ਇਹ ਲੀਕਾਂ ਐਵੇਂ ਨਹੀਂ ਮਾਰਦੇ ਕਾਗਜ਼ਾਂ ’ਤੇ,
ਲੀਕਾਂ ਆਪਣੇ ਦੇਸ਼ ਨੂੰ ਲਾਂਵਦੇ ਨੇ।’’

ਹਕੂਮਤ ਦੇ ਬਰਖ਼ਿਲਾਫ਼ ਉਨ੍ਹਾਂ ਦੇ ਤਨਜ਼ੀਆ ਸ਼ੇਅਰ ਸਰਕਾਰਾਂ ਤੇ ਨੌਕਰਸ਼ਾਹਾਂ ਦੇ ਕਾਲਜੇ ਵਿੰਨ੍ਹ ਦਿੰਦੇ ਸਨ। ਇਸੇ ਕਰਕੇ ਪੁਲੀਸ ਉਸਤਾਦ ਦਾਮਨ ਹੋਰਾਂ ਨੂੰ ਮੁਸ਼ਾਇਰੇ ਜਾਂ ਜਲਸੇ ਤੋਂ ਬਾਅਦ ਗ੍ਰਿਫਤਾਰ ਕਰ ਲੈਂਦੀ ਸੀ। ਦਾਮਨ ਸਟੇਜ ਦਾ ਧਨੀ ਸੀ। ਉਸ ਦੀ ਅਦਾਇਗੀ ਤੇ ਅੰਦਾਜ਼ੇ-ਬਿਆਨ ਲਾ-ਜਵਾਬ ਸੀ। ਮੁਸ਼ਾਇਰਿਆਂ ਦਾ ਤਾਂ ਉਹ ਬਾਦਸ਼ਾਹ ਹੁੰਦਾ ਸੀ। ਇਸੇ ਲਈ ਉਹ ਬਿਨਾਂ ਕਿਸੇ ਤਕਲੀਫ ਦੇ ਬੜੇ ਫਖ਼ਰ ਨਾਲ ਕਿਹਾ ਕਰਦਾ ਸੀ,
‘‘ਸਟੇਜ ਤੇ ਹੋਈਦਾ ਹੈ ਤਾਂ ਸਿਕੰਦਰ ਹੋਈਦਾ ਹੈ,
ਸਟੇਜ ਤੋਂ ਲੱਥੀਦਾ ਹੈ ਤਾਂ ਅੰਦਰ ਹੋਈਦਾ ਹੈ।’’
ਉਸਤਾਦ ਦਾਮਨ ਜ਼ਿਆਦਾਤਰ ਕਾਂਗਰਸ ਦੇ ਜਲਸਿਆਂ ਵਿੱਚ ਆਪਣੇ ਕਲਾਮ ਪੜ੍ਹਿਆ ਕਰਦੇ ਸਨ। ਜੰਗੇ ਆਜ਼ਾਦੀ ਦੀ ਤਹਿਰੀਕ ਵਿੱਚ ਉਸਤਾਦ ਦਾਮਨ ਦਾ ਆਪਣਾ ਇੱਕ ਸ਼ਾਨਦਾਰ ਮੁਕਾਮ ਸੀ। ਪੰਡਤ ਜਵਾਹਰ ਲਾਲ ਨਹਿਰੂ ਨਾਲ ਵੀ ਉਨ੍ਹਾਂ ਦੀ ਡਾਢੀ ਆਸ਼ਨਾਈ ਸੀ। ਇਕ ਵਾਰੀ ਕਾਂਗਰਸ ਦੇ ਇੱਕ ਜਲਸੇ ਵਿੱਚ ਉਸਤਾਦ ਦਾਮਨ ਹੋਰਾਂ ਬੜੀ ਹੀ ਭਾਵੁਕਤਾ ਨਾਲ ਇੱਕ ਨਜ਼ਮ ਪੜ੍ਹੀ। ਲੋਕਾਂ ਦੇ ਲੂੰ ਕੰਡੇ ਖੜ੍ਹੇ ਹੋ ਗਏ। ਤਮਾਮ ਹਾਜ਼ਰੀਨ ਅਸ਼-ਅਸ਼ ਕਰ ਉੱਠੇ। ਪੰਡਤ ਨਹਿਰੂ ਵੀ ਇਸ ਜਲਸੇ ਵਿੱਚ ਮੌਜੂਦ ਸਨ। ਕਿਸੇ ਨੇ ਨਜ਼ਮ ’ਤੇ ਖੁਸ਼ ਹੋ ਕੇ ਉਸ ਦੀ ਦਾਦ ਦਿੰਦਿਆਂ ਉਸਤਾਦ ਦਾਮਨ ਨੂੰ ਕੁਝ ਪੈਸੇ ਫੜਾ ਦਿੱਤੇ। ਪੰਡਤ ਨਹਿਰੂ ਨੇ ਝੱਟ ਹੀ ਉਸ ਲੀਡਰ ਨੂੰ ਆਪਣੇ ਪਾਸ ਬੁਲਾ ਕੇ ਪੁੱਛਿਆ, ‘‘ਉਸਤਾਦ ਦਾਮਨ ਕੋ ਕਿਆ ਦੀਆ ਹੈ ਆਪ ਨੇ’’ ਉਸ ਨੇ ਉੱਤਰ ਦਿੱਤਾ ਜੀ ਮੈਨੇ ਦਸ ਰੁਪਏ ਕਾ ਨੋਟ ਦੀਆ ਹੈ। ਪੰਡਤ ਨਹਿਰੂ ਨੇ ਗੁੱਸੇ ਨਾਲ ਸਿਰ ਝਟਕਦਿਆਂ ਆਪਣੀ ਸ਼ੇਰਵਾਨੀ ਦੀ ਜੇਬ ਵਿੱਚੋਂ ਸੌ ਰੁਪਏ ਦਾ ਨੋਟ ਕੱਢ ਕੇ ਖੁਦ ਉੱਠ ਕੇ ਉਸਤਾਦ ਦਾਮਨ ਦੀ ਹਿੰਮਤ-ਅਫਜ਼ਾਈ ਕੀਤੀ। ਸਾਰਾ ਜਲਸਾ ਇੱਕ ਵਾਰ ਫੇਰ ਤਾਲੀਆਂ ਨਾਲ ਗੂੰਜ ਉਠਿਆ। ਉਸ ਨਜ਼ਮ ਦਾ ਇੱਕ ਮਿਸਰਾ ਮੁਲਾਹਜ਼ਾ ਫੁਰਮਾਓ:
‘‘ਤੇਰੇ ਦੇਸ਼ ਅੰਦਰ ਦੀਵਾਰਾਂ ’ਚ ਲਾਸ਼ਾਂ,
ਬਰਨਾ ’ਚ ਮੁਰਦੇ, ਬਾਜ਼ਾਰਾਂ ’ਚ ਲਾਸ਼ਾਂ,
ਕਫਨ ਤੋਂ ਬਿਨਾਂ ਹੀ, ਹਜ਼ਾਰਾਂ ’ਚ ਲਾਸ਼ਾਂ
ਇਹ ਜਿਉਂਦੇ ਜੋ ਦਿਸਦੇ ਕਤਾਰਾਂ ’ਚ ਲਾਸ਼ਾਂ,
ਇਹ ਜਾਨਾਂ ਜਵਾਨਾ, ਤੇਰੇ ਦੇਸ਼ ਦੀਆਂ!
ਇਹ ਸ਼ਾਨਾਂ ਜਵਾਨਾਂ ਤੇਰੇ ਦੇਸ਼ ਦੀਆਂ।

21 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਦੇਸ਼ ਦੇ ਬਟਵਾਰੇ ਤੋਂ ਬਾਅਦ ਇੱਕ ਮੁਸ਼ਾਇਰਾ ਲਾਲ ਕਿਲੇ ਵਿੱਚ ਕਰਵਾਇਆ ਗਿਆ। ਆਜ਼ਾਦੀ ਤੋਂ ਬਾਅਦ ਲਾਲ ਕਿਲੇ ਵਿੱਚ ਸ਼ਾਇਦ ਇਹ ਪਹਿਲਾ ਮੁਸ਼ਾਇਰਾ ਸੀ। ਪੰਡਤ ਜਵਾਹਰ ਲਾਲ ਨਹਿਰੂ ਦੇ ਉਚੇਚੇ ਸੱਦੇ ’ਤੇ ਉਸਤਾਦ ਦਾਮਨ ਨੂੰ ਪਾਕਿਸਤਾਨ ਤੋਂ ਇਸ ਮੁਸ਼ਾਇਰੇ ਵਿੱਚ ਸ਼ਿਰਕਤ ਕਰਨ ਲਈ ਬੁਲਾਇਆ ਗਿਆ ਸੀ। ਉਸਤਾਦ ਦਾਮਨ ਬੜੀ ਜੁਅਰਤ ਵਾਲਾ ਸ਼ਾਇਰ ਸੀ। ਉਸ ਨੇ ਜੋ ਗੱਲ ਕਹਿਣੀ ਹੈ, ਬਸ ਕਹਿ ਹੀ ਦੇਣੀ ਏ। ਪੰਡਤ ਜਵਾਹਰ ਲਾਲ ਨਹਿਰੂ ਉਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਹੋਣ ਦੀ ਹੈਸੀਅਤ ਵਿੱਚ ਮੁਸ਼ਾਇਰੇ ਵਿੱਚ ਹਾਜ਼ਰ ਸਨ। ਉਸਤਾਦ ਦਾਮਨ ਨੇ ਜੋ ਕਵਿਤਾ ਇਸ ਮੁਸ਼ਾਇਰੇ ਵਿੱਚ ਪੜ੍ਹੀ ਉਸ ਨੇ ਕਈ ਚੋਟੀ ਦੇ ਲੀਡਰਾਂ ਨੂੰ ਸ਼ਰਮਸਾਰ ਕਰਕੇ ਪਾਣੀ-ਪਾਣੀ ਕਰ ਦਿੱਤਾ। ਸਭ ਦੀਆਂ ਅੱਖੀਆਂ ਨਮ ਸਨ ਤੇ ਖ਼ੁਦ ਜਵਾਹਰ ਲਾਲ ਨਹਿਰੂ ਵੀ ਭਾਵੁਕਤਾ ਦੇ ਵਹਿਣ ਵਿੱਚ ਵਹਿ ਗਏ। ਲਾਲ ਕਿਲ੍ਹੇ ਦੇ ਮੁਸ਼ਾਇਰੇ ਵਿੱਚ ਦਾਮਨ ਦੀ ਕਵਿਤਾ ਦੇ ਬੋਲ ਸਨ:
‘‘ਇਹ ਮੁਲਕ ਦੀ ਵੰਡ ਕੋਲੋਂ ਯਾਰੋ,
ਖੋਏ ਤੁਸੀਂ ਵੀ ਹੋ
ਖੋਏ ਅਸੀਂ ਵੀ ਹਾਂ,
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਯਾਰੋ,
ਹੋਏ ਤੁਸੀਂ ਵੀ ਹੋ,
ਹੋਏ ਅਸੀਂ ਵੀ ਹਾਂ,
ਜਾਗਣ ਵਾਲਿਆਂ ਨੇ ਰੱਜ ਕੇ ਲੁੱਟਿਆ ਏ,
ਸੋਏ ਤੁਸੀਂ ਵੀ ਹੋ,
ਸੋਏ ਅਸੀਂ ਵੀ ਹਾਂ,
ਲਾਲੀ ਅੱਖੀਆਂ ਦੀ ਪਈ ਦੱਸਦੀ ਏ,
ਰੋਏ ਤੁਸੀਂ ਵੀ ਹੋ,
ਰੋਏ ਅਸੀਂ ਵੀ ਹਾਂ।’’
ਪੰਡਤ ਨਹਿਰੂ ਨੇ ਕਵੀ ਦਰਬਾਰ ਖ਼ਤਮ ਹੋਣ ਤੋਂ ਬਾਅਦ ਉਸਤਾਦ ਦਾਮਨ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ, ਕੁਝ ਦੇਰ ਦੀ ਖਾਮੋਸ਼ੀ ਤੋਂ ਬਾਅਦ ਪੰਡਿਤ ਨਹਿਰੂ ਨੇ ਉਸਤਾਦ ਦਾਮਨ ਨੂੰ ਪੱਕੇ ਤੌਰ ’ਤੇ ਹੀ ਭਾਰਤ ਵਿੱਚ ਰਹਿਣ ਦੀ ਪੇਸ਼ਕਸ਼ ਕੀਤੀ ਅਤੇ ਨਾਲ ਹੀ ਉਸ ਨੂੰ ਢੇਰ ਸਾਰੀਆਂ ਸਹੂਲਤਾਂ ਦੇਣ ਦੀ ਗੱਲ ਵੀ ਕਹੀ ਪਰ ਅਣਖੀਲੇ ਦਾਮਨ ਨੇ ਦੋ ਟੁਕ ਜਵਾਬ ਦਿੰਦਿਆਂ ਇਹ ਪੇਸ਼ਕਸ਼ ਇਹ ਕਹਿੰਦਿਆਂ ਨਾ-ਮਨਜ਼ੂਰ ਕਰ ਦਿੱਤੀ ਕਿ, ‘‘ਰਹਾਂਗਾ ਤਾਂ ਪਾਕਿਸਤਾਨ ਵਿੱਚ ਹੀ, ਭਾਵੇਂ ਜੇਲ੍ਹ ਵਿੱਚ ਹੀ ਰਹਾਂ।’’
1971 ਦੀ ਹਿੰਦ-ਪਾਕਿ ਜੰਗ ਦੇ ਫਲਸਰੂਪ ਪੂਰਬੀ ਪਾਕਿਸਤਾਨ ਭਾਰਤੀ ਫੌਜ ਦੀ ਮਦਦ ਨਾਲ ਪਾਕਿਸਤਾਨ ਦੀ ਫੌਜੀ ਗੁਲਾਮੀ ਤੋਂ ਮੁਕਤ ਹੋ ਗਿਆ ਤੇ 16 ਦਸੰਬਰ 1971 ਨੂੰ ਇੱਕ ਆਜ਼ਾਦ ਬੰਗਲਾਦੇਸ਼ ਹੋਂਦ ਵਿੱਚ ਆ ਗਿਆ। ਪਾਕਿਸਤਾਨ ਦੀ ਸ਼ਕਤੀਸ਼ਾਲੀ ਫੌਜ ਜਿਸ ਦੀ ਪੂਰਬੀ ਕਮਾਂਡ ਦੇ ਸੁਪਰੀਮ ਕਮਾਂਡਰ ਜਨਰਲ ਏ.ਏ.ਕੇ. ਨਿਆਜ਼ੀ ਦੇ ਹੱਥ ਵਿੱਚ ਸੀ। ਉਸ ਨੇ 92000 ਜਵਾਨਾਂ ਅਤੇ ਅਫਸਰਾਂ ਸਮੇਤ ਇਤਿਹਾਦੀ ਫੌਜਾਂ (ਮਿੱਤਰੋਂ-ਬਾਹਿਨੀ) ਦੇ ਕਮਾਂਡਰ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅੱਗੇ ਹਥਿਆਰ ਸੁੱਟ ਦਿੱਤੇ ਅਤੇ ਉਨ੍ਹਾਂ ਸਭਨਾਂ ਨੂੰ ਜੰਗੀ ਕੈਦੀ ਬਣਾ ਲਿਆ ਗਿਆ। ਪਾਕਿਸਤਾਨ ਦੇ ਟੁਕੜੇ ਹੋ ਜਾਣ ਤੋਂ ਬਾਅਦ ਜਨਰਲ ਯਾਹੀਆ ਖਾਨ ਨੇ ਪਾਕਿਸਤਾਨ ਦੀ ਵਾਗਡੋਰ ਜਨਾਬ ਜ਼ੁਲਫਿਕਾਰ ਅਲੀ ਭੁੱਟੋ ਦੇ ਹੱਥ ਵਿੱਚ ਸੰਭਾਲ ਦਿੱਤੀ ਜੋ ਕਿ ਚੀਫ ਮਾਰਸ਼ਲ ਲਾਅ ਐਡਮਨਿਸਟਰੇਟਰ ਹੋਣ ਦੇ ਨਾਲ ਨਾਲ ਸਦਰੇ ਪਾਕਿਸਤਾਨ ਵੀ ਮੁਕੱਰਰ ਹੋਏ। ਸਦਰੇ-ਪਾਕਿਸਤਾਨ ਹੋਣ ਦੀ ਹੈਸੀਅਤ ਵਿੱਚ ਜੰਗੀ ਕੈਦੀਆਂ ਦੀ ਰਿਹਾਈ, ਭੁੱਟੋ ਦੇ ਸਾਹਮਣੇ ਸਭ ਤੋਂ ਵੱਡਾ ਵੱਕਾਰੀ ਮਸਲਾ ਸੀ। ਇਸ ਲਈ ਅੰਤਰਰਾਸ਼ਟਰੀ ਕੂਟਨੀਤਕ ਦਖਲ  ਅਤੇ ਪ੍ਰਭਾਵਾਂ ਅਧੀਨ ਹਿੰਦ-ਪਾਕਿ ਮਸਲਿਆਂ ਨੂੰ ਵਿਚਾਰਨ ਲਈ ਦੋ-ਪਾਸੀ ਸਿਖਰ-ਵਾਰਤਾ ਸ਼ਿਮਲੇ (ਭਾਰਤ) ਵਿੱਚ ਤਹਿ ਹੋਈ, ਜਿਸ ਨੂੰ ਸ਼ਿਮਲਾ ਸਿਖਰ ਸੰਮੇਲਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

21 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਸ ਸਿਖਰ ਵਾਰਤਾ ਵਿੱਚ ਪਾਕਿਸਤਾਨ ਵੱਲੋਂ ਸਦਰੇ-ਪਾਕਿਸਤਾਨ ਜਨਾਬ ਜੁਲਫਿਕਾਰ ਅਲੀ ਭੁੱਟੋ ਅਤੇ ਭਾਰਤ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਸ਼ਾਮਲ ਹੋਏ। ਸਮਝੌਤਾ ਸਹੀਬੱਧ ਹੋ ਗਿਆ। ਭੁੱਟੋ ਨੇ ਬੰਗਲਾਦੇਸ਼ ਨੂੰ ਇੱਕ ਆਜ਼ਾਦ ਮੁਲਕ ਦੇ ਤੌਰ ’ਤੇ ਤਸਲੀਮ ਕਰ ਲਿਆ। ਸਾਰਾ ਸਮਝੌਤਾ ਕੀ ਸੀ? ਜੇ ਇਸ ਦੀਆਂ ਪਰਤਾਂ ਵਿੱਚ ਜਾਵਾਂਗੇ ਤਾਂ ਵਿਸਥਾਰ ਲੰਮਾ ਹੋ ਜਾਵੇਗਾ। ਇਸ ਸਾਰੀ ਵਾਰਤਾ ਦਾ ਜ਼ਿਕਰ ਮਹਿਜ਼ ਇਸ ਲਈ ਕੀਤਾ ਹੈ ਕਿ ਇਸ ਸਮਝੌਤੇ ’ਤੇ ਪਾਕਿਸਤਾਨ ਦੇ ਵਿਚਾਰਵਾਨਾਂ, ਲੇਖਕਾਂ, ਕੂਟਨੀਤਕ ਵਿਸ਼ੇਸ਼ਗਾਂ ਨੇ, ਗੱਲ ਕੀ ਸਭ ਨੇ ਆਪਣੇ-ਆਪਣੇ ਢੰਗ ਨਾਲ ਇਸ ਸਮਝੌਤੇ ’ਤੇ ਪ੍ਰਤੀਕਿਰਿਆਵਾਂ ਪ੍ਰਗਟ ਕੀਤੀਆਂ ਪ੍ਰੰਤੂ ਸਭ ਤੋਂ ਵਿਲੱਖਣ ਤਨਜ਼ ਉਸਤਾਦ ਦਾਮਨ ਹੁਰਾਂ ਦੀ ਸੀ, ਜੋ ਪਾਕਿਸਤਾਨੀ ਆਵਾਮ ਦੇ ਚੇਤਿਆਂ ਵਿੱਚ ਇੱਕ ਮੁਹਾਵਰਾ ਬਣ ਕੇ ਉਤਰ ਗਈ। ਉਨ੍ਹਾਂ ਭੁੱਟੋ ਦੇ ਸਮੁੱਚੇ ਵਰਤਾਰੇ ਨੂੰ ਲੰਮੇ ਹੱਥੀਂ ਲੈਂਦਿਆਂ ਕੋਹਮਰੀ ਦੇ ਸਥਾਨ ’ਤੇ ਕੁੱਲ ਪਾਕਿਸਤਾਨ ਮੁਸ਼ਾਇਰੇ ਵਿੱਚ ਇੱਕ ਨਜ਼ਮ ਕਹੀ ਜਿਸ ਦਾ ਬਾਖੂਬੀ ਜ਼ਿਕਰ ਖ਼ੁਦ ਫੈਜ਼ ਅਹਿਮਦ ਫੈਜ਼ ਸਾਹਿਬ ਨੇ ਬਲਗਾਰੀਆ ਦੀ ਰਾਜਧਾਨੀ ਸੋਫੀਆ ਵਿੱਚ, ਆਪਣੇ ਇੰਤਕਾਲ ਫੁਰਮਾ ਜਾਣ ਤੋਂ ਕੁਝ ਮਹੀਨੇ ਪਹਿਲਾਂ ਇੱਕ ਮਿੱਤਰ ਮਿਲਣੀ ਵਿੱਚ ਕੀਤਾ, ਜਿਸ ਵਿੱਚ ਸ਼ਰੀਕ ਹੋਣ ਦਾ ਸ਼ਰਫ਼ ਮੈਨੂੰ ਵੀ ਨਸੀਬ ਹੋਇਆ ਤੇ ਇਤਫਾਕ ਨਾਲ ਉਸ ਮਿੱਤਰ ਮਿਲਣੀ ਵਿੱਚ ਪੰਜਬ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਸਨ। ਲਓ ਨਜ਼ਮ ਮੁਲਾਹਜ਼ਾ ਫੁਰਮਾਓ ਜੋ ਭੁੱਟੋ ਹੁਰਾਂ ਨੂੰ ਮੁਖ਼ਾਤਿਬ ਹੈ:
‘‘ਇਹ ਕੀ ਕਰੀ ਜਾਨਾਂ ਏਂ,
ਇਹ ਕੀ ਕਰੀ ਜਾਨਾਂ ਏਂ।
ਲਾਹੀ ਖੇਸ ਜਾਨਾਂ ਏਂ,
ਖਿੱਚੀ ਦਰੀ ਜਾਨਾਂ ਏਂ,
ਕਦੇ ਸ਼ਿਮਲੇ ਜਾਨਾਂ ਏ,
ਕਦੇ ਮਰੀ ਜਾਨਾਂ ਏਂ।
ਲਾਹੀ ਕੋਟ ਜਾਨਾਂ ਏਂ,
ਸੁੱਟੀ ਘੜੀ ਜਾਨਾਂ ਏਂ।
ਇਹ ਕੀ ਕਰੀ ਜਾਨਾਂ ਏਂ,
ਇਹ ਕੀ ਕਰੀ ਜਾਨਾਂ ਏਂ।
ਕਦੀ ਚੀਨ ਜਾਨਾਂ ਏਂ,
ਕਦੀ ਰੂਸ ਜਾਨਾਂ ਏਂ।
ਬਣ ਕੇ ਤੂੰ ਅਮਰੀਕੀ ਜਾਸੂਸ ਜਾਨਾਂ ਏਂ।
ਜਿੱਧਰ ਜਾਨਾਂ ਏ ਬਣ ਕੇ ਜਲੂਸ ਜਾਨਾਂ ਏਂ।
ਬੜ੍ਹਕਾਂ ਮਾਰਦਾ ਏਂ ਨਾਲੇ ਡਰੀਂ ਜਾਨਾਂ ਏਂ।
ਉਡਾਈ ਕੌਮ ਦਾ ਤੂੰ ਫਲੂਸ ਜਾਨਾਂ ਏਂ।
ਇਹ ਕੀ ਕਰੀ ਜਾਨਾਂ ਏਂ,
ਇਹ ਕੀ ਕਰੀ ਜਾਨਾਂ ਏਂ।’’

ਇਸ ਨਜ਼ਮ ਦੇ ਲਿਖਣ ਤੋਂ ਬਾਅਦ ਭੁੱਟੋ ਦੀ ਹਕੂਮਤ ਨੇ ਉਸਤਾਦ ਦਾਮਨ ਹੁਰਾਂ ਨੂੰ ਇੱਕ ਝੂਠੇ ਬੰਬ ਕੇਸ ਵਿੱਚ ਫਸਾ ਕੇ ਕੈਦ ਵਿੱਚ ਸੁੱਟ ਦਿੱਤਾ ਸੀ। ਇਲਜ਼ਾਮ ਇਹ ਸੀ ਉਸਤਾਦ ਦਾਮਨ ਹੁਰਾਂ ਦੇ ਹੁਜ਼ਰੇ ਵਿੱਚੋਂ ਬੰਬ ਬਰਾਮਦ ਹੋਏ ਹਨ। ਮੌਕਾ ਮੈਜਿਸਟਰੇਟ ਨੂੰ ਸਖ਼ਤ ਹਦਾਇਤ ਸੀ ਕਿ ਉਸਤਾਦ ਦਾਮਨ ਨੂੰ ਜ਼ਮਾਨਤ ਨਹੀਂ ਦੇਣੀ ਪਰ ਮੈਜਿਸਟਰੇਟ ਕੀ ਕਰਦਾ ਸਾਰੇ ਦਾ ਸਾਰਾ ਬਾਰ ਹੀ ਯਾਨੀ ਕਿ ਤਮਾਮ ਵੁਕਲਾ ਹਜ਼ਰਾਤ ਹੀ ਉਸਤਾਦ ਦਾਮਨ ਦੇ ਹੱਕ ਵਿੱਚ ਜਾ ਖੜ੍ਹੇ ਹੋਏ। ਇੱਕ ਨਾਮਵਰ ਵਕੀਲ ਨੇ ਤਾਂ ਉਸਤਾਦ ਹੁਰਾਂ ਦੀ ਜ਼ਮਾਨਤ ਦੀ ਅਰਜ਼ੀ ’ਤੇ ਬਹਿਸ ਕਰਦਿਆਂ ਅਦਾਲਤ ਨੂੰ ਇੱਥੋਂ ਤਕ ਆਖ ਦਿੱਤਾ, ‘‘ਹਜ਼ੂਰ ਉਸਤਾਦ ਦਾਮਨ ਹੁਰਾਂ ਦਾ ਹੁਜ਼ਰਾ ਹੀ ਬਹੁਤ ਤੰਗ ਏ, ਨਹੀਂ ਤਾਂ ਹਕੂਮਤ ਨੇ ਉਸਤਾਦ ਹੁਰਾਂ ਦੇ ਹੁਜ਼ਰੇ ਵਿੱਚੋਂ ਕੋਈ ਨਾ ਕੋਈ, ਟੈਂਕ ਵੀ ਬਰਾਮਦ ਕਰ ਲੈਣਾ ਸੀ’ ਸ਼ਰਮਿੰਦਗੀ ਦਾ ਅਹਿਸਾਸ ਕਰਦਿਆਂ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ।
ਉਸਤਾਦ ਦਾਮਨ ਦੀ ਪਹਿਲੀ ਜਨਮ ਸ਼ਤਾਬਦੀ ਦਾ ਸਾਲ 3 ਸਤੰਬਰ 2012 ਨੂੰੂ ਮੁੱਕਣ ਵਾਲਾ ਹੈ। ਆਓ ਸਾਰੇ ਪੰਜਾਬੀ ਰਲ ਕੇ ਪੰਜਾਬੀ ਮਾਂ ਬੋਲੀ ਦੇ ਉਸ ਅਲਬੇਲੇ ਸ਼ਾਇਰ ਨੂੰ ਆਪਣੇ-ਆਪਣੇ ਢੰਗ ਰਾਹੀਂ ਆਪਣੀ-ਆਪਣੀ ਖਿਰਾਜ਼ੇ-ਅਕੀਦਤ ਭੇਟ ਕਰੀਏ ਤੇ ਦੁਆਵਾਂ ਮੰਗੀਏ ਸ਼ਾਲਾ! ਮੇਰੀ ਮਾਂ ਬੋਲੀ ਦੀ ਝੋਲੀ, ਉਸਤਾਦ ਦਾਮਨ ਵਰਗੇ ਸੁਲੱਖਣੇ ਸ਼ਾਇਰਾਂ ਦੀਆਂ ਬਖ਼ਸ਼ਿਸ਼ਾਂ ਤੇ ਰਹਿਮਤਾਂ ਨਾਲ ਹਮੇਸ਼ਾ ਸਰਸਬਜ਼ ਅਤੇ ਸ਼ਾਦਾਬ ਰਵ੍ਹੇ।     

 

ਬੀਰ ਦਵਿੰਦਰ ਸਿੰਘ * ਸੰਪਰਕ: 098140-33362

21 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

WAH JEE WAH...MAZA AA GIYA


Esp these line...

 

‘‘ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਦ੍ਹੀ ’ਚ ਪਲ ਕੇ ਜਵਾਨ ਹੋਇਓਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਈ,
ਜਿੱਥੇ ਖਲਾ ਖਲੋਤਾ ਏਂ ਥਾਂ ਛਡ ਦੇ।
ਮੈਨੂੰ ਇੰਜ ਲੱਗਦਾ, ਲੋਕੀ ਆਖਦੇ ਨੇ,
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।’’

 

Thanks Bittu jee share karan layi...

21 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

sach keha balihar veer maza aa geya ,,,,,,,share karn lyi thanks bittu ji ,,,,,,,,,daamn sahib tan sachi kamal ne .,,,,,,,,,ohna di har satar kamaal hai .....................

23 Jun 2012

Reply