ਜਿਸ ਸਮਾਜ ਵਿਚ ਧੀ ਸੁਰੱਖਿਅਤ ਨਹੀਂ ਹੈ,
ਰੀਸ਼ੀਆਂ ਦੇ ਦੇਸ਼ ਵਿਚ ਇਜਤ ਸੁਰੱਖਿਅਤ ਨਹੀਂ ਹੈ,
ਸੁਰੱਖਿਅਕ ਆਪ ਵੀ ਜਿੱਥੇ ਸੁਰੱਖਿਅਤ ਨਹੀਂ ਹੈ,
ਐਸੇ ਸਮਾਜ ਦਾ ਗਰਕ ਜਾਣਾ ਜਰੂਰੀ ਹੈ,
ਦਾਮਿਨੀ ਮੇਰੀ ਹੀ ਨਹੀਂ ਹਰ ਇਕ ਦੀ ਧੀ ਹੈ,
ਦਾਮਿਨੀ ਵੀ ਇਕ ਅਜਾਦ ਜਿਉਂਦਾ ਜੀਅ ਹੈ,
ਦਾਮਿਨੀ ਇਕ ਜਗਦੇ ਦੀਵੇ ਦੀ ਲੋਅ ਹੈ,
ਜੋ ਰਾਜ ਇਸ ਦੀ ਹਿਫਾਜ਼ਤ ਨਹੀਂ ਕਰ ਸਕੇ,
ਐਸੇ ਰਾਜ ਦਾ ਗਰਕ ਜਾਣਾ ਜਰੂਰੀ ਹੈ,
ਜਿਸ ਦੇਸ਼ ਦਾ ਪ੍ਰਬੰਧਕ ਰਾਜਸੀ ਗੁਲਾਮ ਹੈ,
ਰਾਜਨੀਤੀ ਨਾ ਧਰਮ ਤੇ ਨਾ ਹੀ ਇਮਾਨ ਹੈ,
ਅਜਿਹੇ ਦੇਸ਼ ਵਿਚ ਆਮ ਆਦਮੀ ਦੀ ਕੀ ਸ਼ਾਨ ਹੈ,
ਰਾਖੇ ਹੀ ਲੁੱਟਣ ਖੇਤ ਨੂੰ ,ਕੋਈ ਹੋਰ ਕੀ ਕਰੇ,
ਐਸੇ ਪ੍ਰਬੰਧਕੀ ਰਾਜਨੀਤੀ ਦਾ ਗਰਕ ਜਾਣਾ ਜਰੂਰੀ ਹੈ,
ਜਿਸ ਸੜਕ ਤੇ ਸ਼ਾਨ ਨਾਲ ਧੀ ਨਾ ਚਲ ਸਕੇ,
ਰਾਹ ਗੁਜਰ ਵੀ ਸੁਰੱਖਿਅਤ ਮਹਿਸੂਸ ਨਾ ਕਰ ਸਕੇ,
ਜੁਲਮ ਨਾਲ ਜਦ ਹਾਕਮ ਨਾ ਲੜ ਸਕੇ,
ਜੋ ਤਖਤਆਮ ਲੋਕਾਂ ਦੀ ਹਿਫਾਜ਼ਤ ਨਾ ਕਰ ਸਕੇ,
ਅਜਿਹੇ ਤਾਜ ਦਾ ਗਰਕ ਜਾਣਾ ਹੀ ਜਰੂਰੀ ਹੈ,
ਵੇ ਹਾਕਮੋਂ ਤੇਰੇ ਦੇਸ਼ ਵਿੱਚ ਕੋਈ ਧੀ ਸੁਰੱਖਿਅਤ ਨਹੀਂ ਹੈ।
ਵੇ ਰਿਸ਼ੀਓ ਧਰਮ ਦੇ ਰਾਖਿਓ ਇਜਤ ਸੁਰੱਖਿਅਤ ਨਹੀਂ ਹੈ।
ਕਿੱਥੇ ਜਾ ਟਿਕਾਣਾ ਕਰਸਾਂ, ਤੇਰੀ ਨਜ਼ਰ ਜਿਸਮ ਵੱਲੇ,
ਤੇਰੇ ਸੁਰੱਖਿਅਕ ਆਪ ਹੀ ਜਿੱਥੇ ਸੁਰੱਖਿਅਤ ਨਹੀਂ ਹੈ।
ਐਸੇ ਸਮਾਜ ਨੂੰ ਸਿਰਜਨ ਵਾਲੇ, ਮਾਂ, ਬਾਪ ਤੇ ਵੀਰੇ,
ਆਪਣੀ ਹਾਉਮੈ ਪਿੱਟਦੇ ਮਰ ਗਏ ਮੇਰਾ ਹਿੱਤ ਨਹੀਂ ਹੈ।
,
ਦਾਮਿਨ ਮੇਰਾ ਪਾਕ ਨਾ ਸਮਝੇ,ਕੁਝ ਅਹਿਸਾਸ ਤਾਂ ਮੇਰੇ,
ਮੈਂ ਇੱਕ ਧੀ ਹਾਂ,ਅਜਾਦ ਜੀਉਂਣ ਦੀ ਕੀ ਚਾਹਤ ਨਹੀਂ ਹੈ।
ਮੈਂ ਜਣਨੀ ਜਗਦੇ ਦੀਵੇ ਦੀ ਲੋਅ,ਪੱਥਰ ਦੀ ਮੂਰਤ ਨਹੀਂ,
ਤੇਰੀ ਸ਼ਾਨ ਕਾਹਦੀ ਜੋ ਮੇਰੀ ਹਾਰ ਤੇਰੀ ਜਿੱਤ ਨਹੀਂ ਹੈ।
ਰਾਜ ਦੀ ਖਾਤਰ ਵਰਤੇਂ ਮੈਨੂੰ ਖੁਦ ਹਿਫਾਜ਼ਤ ਕਰ ਨਾ ਸਕੇਂ,
ਤਨ ਦੇ ਰਾਜ ਗੁਲਾਮੀ ਮਨ ਦੀ,ਰਾਜਨੀਤੀ ਆਚਾਰ ਨਹੀਂ ਹੈ।
ਪ੍ਰਬੰਧਕ ਲਾਲਚੀ ਹੋਏ ਗੁਲਾਮ ਗਲ ਵਿੱਚ ਤੌਕ ਮੂੰਹ ਰੋਟੀ,
ਨਾ ਧਰਮ ਨਾ ਰਿਹਾ ਈਮਾਨ,ਦੇਸ਼ ਦਾ ਕੋਈ ਭਵਿੱਖ ਨਹੀਂ ਹੈ।
,
ਰਾਖੇ ਹੀ ਲੁੱਟਣ ਖੇਤ ਨੂੰ ,ਲੋਕ ਲਾਚਾਰ ਢੀਠ ਤੇ ਲਾਲਚੀ,
ਵਪਾਰੀ,ਪ੍ਰਬੰਧਕ ਰਾਜਸੀ ,ਦੇਸ਼ ਪ੍ਰੇਮ ਦੇਸ਼ ਹਿੱਤ ਨਹੀਂ ਹੈ।
ਗੁਰਮੀਤ ਸਿੰਘ,