Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਹਿਲਵਾਨ ਤੇ ਅਭਿਨੇਤਾ ਦਾਰਾ ਸਿੰਘ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪਹਿਲਵਾਨ ਤੇ ਅਭਿਨੇਤਾ ਦਾਰਾ ਸਿੰਘ

ਜਨਮ ਦਿਨ ’ਤੇ ਵਿਸ਼ੇਸ਼

 

ਦਾਰਾ ਸਿੰਘ ਨਾਲ ਗੱਲਾਂ ਕਰਨਾ ਕਿਸੇ ਪਹਿਲਵਾਨ ਦੇ ਸਨਮੁਖ ਹੋਣ ਨਾਲੋਂ ਅਦਾਕਾਰ ਦੇ ਸਨਮੁਖ ਹੋਣਾ ਸੀ। ਅਦਾਕਾਰ ਤੋਂ ਵੀ ਵੱਧ ਕਿਸੇ ਆਸ਼ਕ ਦੇ। ਉਸ ਦੀ ਮੁਸਕਾਨ ਆਸ਼ਿਕਾਨਾ ਸੀ। ਉਹ ਗੱਲਾਂ ਦਾ ਖੱਟਿਆ ਖਾਂਦਾ ਸੀ। ਉਸ ਨੂੰ ਮਹਿਮਾ ਉਸ ਦੇ ਜਿਸਮ ਨੇ ਦਿਲਵਾਈ ਤੇ ਖੱਟੀ ਜ਼ਬਾਨ ਨੇ। ਉਸ ਦੀ ਗੱਲ-ਕਥ ਵਿੱਚ ਸਲੀਕਾ ਸੀ। ਮੁਸਕਣੀ ਵੀ ਤੇ ਮਿਜਾਜ਼ ਵੀ। ਮੈਂ ਦਾਰਾ ਸਿੰਘ ਨੂੰ ਦੋ ਵਾਰ ਮਿਲਿਆ ਹਾਂ। ਰਫੀ ਮਾਰਗ ਉੱਤੇ ਉਸ ਦੇ ਨਵੀਂ ਦਿੱਲੀ ਵਾਲੇ ਘਰ ਤੇ ਮੁੰਬਈ ਵਿੱਚ ਜੁਹੂ ਵਾਲੇ। ਦੂਜੀ ਮੁਲਾਕਾਤ ਸਮੇਂ ਮੁੰਬਈ ਵਾਲੇ ਮਿੱਤਰ ਅਮਰੀਕ ਗਿੱਲ ਤੇ ਬਲਜੀਤ ਪਵਾਰ ਵੀ ਮੇਰੇ ਨਾਲ ਸਨ। ਪਹਿਲੀ ਮੁਲਾਕਾਤ ਵਿੱਚ ਪਹਿਲਵਾਨੀ ਦੀਆਂ ਗੱਲਾਂ ਹੋਈਆਂ ਤੇ ਦੂਜੀ ਵਿੱਚ ਅਦਾਕਾਰੀ ਦੀਆਂ।
ਦਾਰਾ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਧਰਮੂਚੱਕ ਦਾ ਜੰਮਪਲ ਸੀ। ਉਸ ਦੇ ਮਾਪੇ ਗੁਰਸਿੱਖ ਸਨ। ਬਾਪੂ ਸੂਰਤ ਸਿੰਘ ਤੇ ਬਾਬਾ ਬੂੜ ਸਿੰਘ ਪੱਕੇ ਕੇਸਾਧਾਰੀ। ਉਹ ਸਿੰਘਾਪੁਰ ਜਾ ਕੇ ਪਹਿਲਵਾਨੀ ਕਰਨ ਤੋਂ ਪਹਿਲਾਂ ਖ਼ੁਦ ਵੀ ਕੇਸਾਧਾਰੀ ਸੀ। ਜਦੋਂ ਉਸ ਨੂੰ ਪਹਿਲਵਾਨੀ ਦਾ ਸ਼ੌਕ ਜਾਗਿਆ ਤਾਂ ਇਹ ਨਹੀਂ ਸੀ ਪਤਾ ਕਿ ਸਿਰ ਦੇ ਵਾਲ ਵੀ ਉਹਦੇ ਲਈ ਰੁਕਾਵਟ ਹੋ ਸਕਦੇ ਹਨ। ਉਸ ਦੇ ਕੇਸਾਂ ਨੂੰ ਸਿੰਘਾਪੁਰ ਪੈ ਗਿਆ। ਉਹ ਉੱਥੇ ਪਹਿਲਵਾਨੀ ਕਰਨ ਨਹੀਂ ਰੋਜ਼ੀ ਰੋਟੀ ਦੀ ਭਾਲ ਵਿੱਚ ਗਿਆ ਸੀ। ਥੋੜ੍ਹੇ ਦਿਨ ਮਜ਼ਦੂਰੀ ਵੀ ਕੀਤੀ ਪਰ ਛੇਤੀ ਹੀ ਸਿੰਘਾਪੁਰ ਤੋਂ ਦਸ ਮੀਲ ਦੂਰ ਮਿਲਟਰੀ ਕੈਂਪ ਨਿਊਸ਼ਨ ਵਿੱਚ ਓਥੋਂ ਦੇ ਸਟੋਰ ਦੀ ਰਾਖੀ ਲਈ ਬੰਦਾ ਚਾਹੀਦਾ ਸੀ। ਸਿਰਫ਼ ਰਾਤ ਨੂੰ ਸੌਣਾ ਹੁੰਦਾ ਸੀ। ਦਿਨ ਵੇਲੇ ਦੀ ਵਿਹਲ ਕੱਟਣ ਲਈ ਇੱਕ ਮੋਚੀ ਦਾ ਅੱਡਾ ਮਿਲ ਗਿਆ। ਹਰਨਾਮ ਨਾਂ ਦਾ ਇਹ ਮੋਚੀ ਜਲੰਧਰ ਜ਼ਿਲ੍ਹੇ ਤੋਂ ਪਹਿਲਵਾਨੀ ਕਰਦਾ ਗਿਆ ਸੀ। ਸਿੰਘਾਪੁਰ ਜਾ ਕੇ ਉਸ ਦੀ ਦਾਲ ਨਹੀਂ ਸੀ ਗਲੀ ਤੇ ਮੋਚੀਪੁਣੇ ਦੇ ਕੰਮ ਪੈ ਗਿਆ ਸੀ। ਹਰਨਾਮ ਦੀ ਇੱਕ ਪਾਕਟ ਬੁੱਕ ਵਿੱਚ ਹਰਬੰਸ ਸਿੰਘ, ਕਰਤਾਰ ਸਿੰਘ, ਕਿੰਗਕਾਂਗ, ਵੌਂਗ ਯੈਂਗ ਚਾਂਗ, ਸਰਦਾਰ ਖ਼ਾਨ ਤੇ ਜ਼ਾਰਾ ਖ਼ਾਨ ਸਮੇਤ ਕਈ ਪਹਿਲਵਾਨਾਂ ਦੀਆਂ ਤਸਵੀਰਾਂ ਸਨ। ਤਸਵੀਰਾਂ ਤੋਂ ਮੋਚੀ ਦੇ ਅਸਲੀ ਸ਼ੌਕ ਦਾ ਪਤਾ ਲੱਗਿਆ। ਪਾਕਟ ਬੁੱਕ ਵੇਖਦੇ ਸਾਰ ਦਾਰਾ ਸਿੰਘ ਨੂੰ ਆਪਣੇ ਪਿੰਡ ਵਾਲਾ ਲੱਖਾ ਸਿੰਘ ਪਹਿਲਵਾਨ ਚੇਤੇ ਆ ਗਿਆ ਜਿਸ ਨੇ ਆਪਣੇ ਪਿੰਡ ਆਏ ਇੱਕ ਪਹਿਲਵਾਨ ਦੀ ਲਲਕਾਰ ਪ੍ਰਵਾਨ ਕਰਕੇ ਉਹਦੇ ਨਾਲ ਕੁਸ਼ਤੀ ਲੜੀ ਸੀ। ਸਾਰਾ ਪਿੰਡ ਉਸ ਦੀ ਜਿੱਤ ਲਈ ਸੁੱਖਾਂ ਸੁਖ ਰਿਹਾ ਸੀ। ਜੇ ਲੱਖਾ ਸਿੰਘ ਹਾਰ ਜਾਂਦਾ ਤਾਂ ਸਾਰੇ ਪਿੰਡ ਦੀ ਹਾਰ ਸੀ। ਕੁਸ਼ਤੀ ਬਰਾਬਰ ਰਹਿ ਗਈ। ਪਿੰਡ ਵਾਲੇ ਏਨੇ ਨਾਲ ਵੀ ਖ਼ੁਸ਼ ਸਨ ਕਿ ਲਲਕਾਰਨ ਵਾਲੇ ਨੂੰ ਜਿੱਤਣ  ਨਹੀਂ ਸੀ ਦਿੱਤਾ। ਪਿੰਡ ਵਿੱਚ ਚੱਲੀ ਇਸ ਘੋਲ ਦੀ ਚਰਚਾ ਨੇ ਨੌਜਵਾਨ ਦਾਰੀ ਦੀ ਪਹਿਲਵਾਨੀ ਜਗਾਈ ਸੀ। ਜੇ ਉਹ ਘੁਲਣ ਲੱਗ ਜਾਵੇ ਤਾਂ ਇੱਕ ਦਿਨ ਉਹ ਵੀ ਪਿੰਡ ਦੀ ਲੱਜ ਰੱਖ ਸਕਦਾ ਸੀ। ਸਿੰਘਾਪੁਰ ਵਿੱਚ ਉਸ ਨੇ ਹਰਨਾਮ ਨੂੰ ਆਪਣਾ ਗੁਰੂ ਧਾਰ ਲਿਆ। ਹਰਨਾਮ ਨੇ ਜ਼ੋਰ ਕਰਨ ਲਈ ਕੈਂਪ ਵਿੱਚ ਹੀ ਅਖਾੜਾ ਗੁੱਡ ਲਿਆ। ਮੁਢਲੇ ਜ਼ੋਰਾਂ ਨੇ ਹਰਨਾਮ ਦਾਸ ਨੂੰ ਏਨਾ ਪ੍ਰਭਾਵਤ ਕੀਤਾ ਕਿ ਉਹ ਦਾਰਾ ਸਿੰਘ ਦੇ ਕੇਸ ਕਟਾਉਣ ਲਈ ਖਹਿੜੇ ਪੈ ਗਿਆ। ਇੱਕ ਪਾਸੇ ਮਾਪਿਆਂ ਵੱਲੋਂ ਪਿਆਰ ਨਾਲ ਦਿੱਤੀ ਸਿੱਖੀ ਸੀ ਤੇ ਦੂਜੇ ਪਾਸੇ ਮਨ ਵਿੱਚ ਪਲ ਰਹੇ ਸ਼ੌਕ ਦੀ ਪਾਲਣਾ। ਇਹ ਸ਼ੌਕ ਸਿੰਘਾਪੁਰ ਦੀਆਂ ਮਜ਼ਦੂਰੀਆਂ ਨਾਲੋਂ ਕਿਤੇ ਵੱਡਾ ਸੀ।

ਦਾਰਾ ਸਿੰਘ ਨੇ ਸਿੰਘਾਪੁਰ ਵਾਸੀ ਰਿਸ਼ਤੇਦਾਰਾਂ ਨੂੰ ਤਾਂ ਮਨਾ ਲਿਆ ਪਰ ਮਾਂ ਨੂੰ ਪੁੱਛੇ ਬਿਨਾਂ ਅੱਗੇ ਨਹੀਂ ਸੀ ਤੁਰਨਾ ਚਾਹੁੰਦਾ। ਹੁਣ ਗੁਰੂ, ਦਾਰੀ ਦੀ ਮਾਂ ਕੋਲੋਂ ਕੇਸ ਕੱਟਣ ਉੱਤੇ ਰੋਕ ਲੱਗਦੀ ਨਹੀਂ ਸੀ ਦੇਖ ਸਕਦਾ। ਉਹ ਦਾਰੀ ਨਾਲ ਰੁੱਸ ਗਿਆ। ਦਾਰੀ ਮਨਾਉਣ ਗਿਆ ਤਾਂ ਗੁਰੂ ਨੇ ਖ਼ੁਦ ਹੀ ਕੈਂਚੀ ਫੜ ਕੇ ਉਹਦੇ ਕੇਸ ਕੱਟ ਦਿੱਤੇ। ਏਨੇ ਇਗੜ ਦੁਗੜੇ ਕਿ ਪਿੱਛੋਂ ਦਾਰੀ ਨੂੰ ਨਾਈ ਕੋਲ ਜਾ ਕੇ ਨਵੀਂ ਹਜਾਮਤ ਕਰਾਉਣੀ ਪਈ। ਮਾਂ ਨੂੰ ਪਤਾ ਲੱਗਿਆ ਤਾਂ ਉਸ ਨੇ ਚਿੱਠੀ ਰਾਹੀਂ ਗਿਲਾ-ਗੁਜ਼ਾਰੀ ਦੇ ਨਾਲ ਕੱਟੇ ਹੋਏ ਕੇਸ ਸਾਂਭ ਕੇ ਰੱਖਣ ਲਈ ਪਾਰਸਲ ਕਰਨ ਦੀ ਚਾਹਨਾ ਵੀ ਕੀਤੀ। ਕੇਸ ਰੱਦੀ ਦੀ ਟੋਕਰੀ ਪੈ ਚੁੱਕੇ ਸਨ। ਜਦੋਂ ਦਾਰਾ ਸਿੰਘ ਇਹ ਗੱਲ ਦੱਸ ਰਿਹਾ ਸੀ ਤਾਂ ਉਸ ਦੇ ਚਿਹਰੇ ’ਤੇ ਇਸ ਗੱਲ ਦਾ ਪਛਤਾਵਾ ਪ੍ਰਤੱਖ ਸੀ ਕਿ ਉਸ ਨੇ ਕੱਟੇ ਹੋਏ ਕੇਸ ਸੰਭਾਲ ਕੇ ਕਿਉਂ ਨਹੀਂ ਸਨ ਰੱਖੇ। ਉਂਝ ਉਸ ਦਾ ਆਪਣੇ ਗੁਰੂ ਪ੍ਰਤੀ ਵੀ ਮਾਣ ਸਨਮਾਨ ਸੀ ਜਿਸ ਨੇ ਉਹਦੇ ਗੁਣਾਂ ਨੂੰ ਪਛਾਣਿਆ ਤੇ ਠੀਕ ਰਾਹ ਪਾਇਆ। ਇੱਕ ਗੱਲ ਤਾਂ ਨਿਸ਼ਚਿਤ ਹੈ ਕਿ ਦਾਰਾ ਸਿੰਘ ਦਾ ਨਾਂ ਵਾਕ ਲੈਣ ਵਾਂਗ ਗ੍ਰੰਥ ਸਾਹਿਬ ਦਾ ਵਰਕਾ ਫੋਲ ਕੇ ਪਹਿਲੇ ਅੱਖਰ ਤੋਂ ਰੱਖਿਆ ਹੋਵੇਗਾ। ਉਹ ਅੱਖਰ ਦੱਦਾ ਸੀ ਜਿਸ ਤੋਂ ਦੀਦਾਰ ਵੀ ਬਣਦਾ ਸੀ ਤੇ ਦਿਲਦਾਰ ਵੀ ਤੇ ਦਾਰਾ ਵੀ। ਉਹ ਪਹਿਲਵਾਨੀ ਵਿੱਚ ਦਾਰਾ ਸੀ ਤੇ ਅਦਾਕਾਰੀ ਵਿੱਚ ਦਿਲਦਾਰ। ਉਸ ਦੀ ਮਨਮੋਹਣੀ ਮੁਸਕਾਨ ਦੀ ਗੱਲ ਹੋ ਚੁੱਕੀ ਹੈ।

19 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਉਸ ਨੇ ਪਹਿਲਵਾਨ ਬਣਨਾ ਸੀ ਜਾਂ ਐਕਟਰ ਇਹ ਤਾਂ ਸਮੇਂ ਨੇ ਦੱਸਣਾ ਸੀ ਪਰ ਉਸ ਨੇ ਆਪਣੇ ਬਚਪਨ ਦੀ ਇੱਕ ਗੱਲ ਬੜੇ ਚਾਅ ਨਾਲ ਦੱਸੀ। ਉਸ ਦਾ ਨਾਨਕਾ ਪਿੰਡ ਰਤਨਗੜ੍ਹ ਬੁਟਾਰੀ ਸਟੇਸ਼ਨ ਦੇ ਲਾਗੇ ਪੈਂਦਾ ਸੀ। ਬਚਪਨ ਵਿੱਚ ਉਸ ਨੂੰ ਰੇਲ ਗੱਡੀ ਦੇਖਣ ਦਾ ਬੜਾ ਚਾਅ ਸੀ। ਕਈ ਵਾਰੀ ਉਹ ਪਟੜੀ ’ਤੇ ਬੈਠ ਕੇ ਰੇਲ ਗੱਡੀ ਦੀ ਉਡੀਕ ਕਰਦਾ ਰਹਿੰਦਾ। ਬਿਜਲੀ ਦੇ ਖੰਭੇ ਵੀ ਉਸ ਨੂੰ ਬੜਾ ਪ੍ਰਭਾਵਤ ਕਰਦੇ। ਉਸ ਨੂੰ ਨਾਨਕਾ ਵਾਸੀਆਂ ’ਤੇ ਰਸ਼ਕ ਆਉਂਦਾ ਜਿਹੜੇ ਇਨ੍ਹਾਂ ਸ਼ੌਕਾਂ ਦਾ ਮਜ਼ਾ ਆਮ ਹੀ ਲੈਂਦੇ ਸਨ। ਉਨ੍ਹੀਂ ਦਿਨੀਂ ਇੱਕ ਹੋਰ ਗੱਲ ਵੀ ਹੋਈ। ਬਚਪਨ ਵਿੱਚ ਮਾਮਾ ਰੂੜ ਸਿੰਘ ਧਰਮੂ ਚੱਕ ਆਇਆ ਤਾਂ ਵਾਪਸ ਜਾਂਦੇ ਦੀ ਘੋੜੀ ਉੱਤੇ ਦਾਰੀ ਨੰਗਾ ਧੜੰਗਾ ਹੀ ਜਾ ਬੈਠਿਆ। ਰਤਨਗੜ੍ਹ ਪਹੁੰਚ ਕੇ ਮਾਮੇ ਨੂੰ ਬੂਆ ਦਿੱਤੇ ਪੰਡਤ ਤੋਂ ਝੱਗਾ ਸਿਲਵਾਉਣਾ ਪਿਆ। ‘‘ਸ਼ਾਹ ਜੀ ਇਹਦਾ ਨੰਗ ਢਕਣ ਲਈ ਕੁਝ ਕਰੋ।’’ ਮਾਮਾ ਬੋਲਿਆ ਸੀ। ਪੰਡਤ ਨੇ ਝੱਗੇ ਦਾ ਮੇਚਾ ਲੈਂਦਿਆਂ ਦਾਰੀ ਦਾ ਮਸਤਕ ਪੜ੍ਹਿਆ ਤੇ ਹੱਥ ਦੀਆਂ ਰੇਖਾਵਾਂ ਦੇਖ ਕੇ ਕਹਿਣ ਲੱਗਾ ‘‘ਰੂੜ ਸਿੰਘ ਇਹਦਾ ਨੰਗ ਤਾਂ ਢਕਿਆ ਹੀ ਜਾਣਾ ਹੈ ਪਰ ਇਸ ਦਾ ਨਛੱਤਰ ਕਹਿੰਦਾ ਹੈ ਕਿ ਇਹ ਵੱਡਾ ਹੋ ਕੇ ਬੜੀ ਦੁਨੀਆਂ ਦਾ ਨੰਗ ਢਕੇਗਾ।’’
ਦਾਰਾ ਸਿੰਘ ਹੁਣ ਤਕ ਕਿੰਨੇ ਲੋਕਾਂ ਦਾ ਆਸਰਾ ਬਣਿਆ ਇਸ ਦੀਆਂ ਗੱਲਾਂ ਅਮਰੀਕ ਗਿੱਲ ਤੇ ਬਲਜੀਤ ਪਰਮਾਰ ਨੇ ਉਦੋਂ ਕੀਤੀਆਂ ਜਦੋਂ ਅਸੀਂ ਜੁਹੂ ਵਾਲੀ ਮਿਲਣੀ ਤੋਂ ਪਿੱਛੋਂ ਉਸ ਦੇ ਬੰਗਲੇ ’ਚੋਂ ਲਿਫਟ ਲੈ ਕੇ ਉਤਰੇ। ਆਲੇ-ਦੁਆਲੇ ਵਾਲੇ ਕਿੰਨੇ ਹੀ ਲੋਕ ਦਾਰਾ ਸਿੰਘ ਨੇ ਵਸਾਏ ਹੋਏ ਹਨ। ਜੇ ਸਿੱਧੇ ਨਹੀਂ ਤਾਂ ਅਸਿੱਧੇ ਤੌਰ ’ਤੇ ਦਾਰਾ ਸਿੰਘ ਦੀ ਬਦੌਲਤ ਮੁੰਬਈ ਜਾ ਵੱਸੇ ਹਨ। ਥੋੜ੍ਹੀ ਬਹੁਤ ਮਦਦ ਤਾਂ ਉਹ ਹਰ ਕਿਸੇ ਦੀ ਹਰ ਪੜਾਅ ਉੱਤੇ ਕਰਦਾ ਰਿਹਾ ਪਰ ਖੁੱਲ੍ਹ ਕੇ ਸਹਾਇਤਾ ਕਰਨ ਦਾ ਸਮਾਂ ਉਸ ਦੇ ਫ਼ਿਲਮੀ ਦੁਨੀਆਂ ਵਿੱਚ ਪ੍ਰਵੇਸ਼ ਕਰਨ ਨਾਲ ਆਇਆ। 1965 ਦੀ ਭਾਰਤ ਪਾਕਿ ਜੰਗ ਵਾਲੇ ਸਾਲ ਤਾਂ ਉਸ ਦੀਆਂ 12 ਫ਼ਿਲਮਾਂ ਹੋਰ ਰਿਲੀਜ਼ ਹੋਈਆਂ ਹਾਲਾਂਕਿ 1964 ਵਾਲੀਆਂ ਵੀ ਚੱਲ ਰਹੀਆਂ ਸਨ। ਉਂਜ ਫ਼ਿਲਮਾਂ ਦਾ ਧੰਦਾ ਉਹਦੇ ਲਈ ਕਈ ਪੱਖੋਂ ਬੇਮਜ਼ਾ ਰਿਹਾ। ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਬੰਦਾ ਨਹੀਂ ਸੀ ਪਰ ਫ਼ਿਲਮਾਂ ਦੇ ਪ੍ਰਸੰਗ ਵਿੱਚ ਸੁੱਤੇ ਸਿੱਧ ਹੀ ਭਾਵਨਾਵਾਂ ਜ਼ਖ਼ਮੀ ਹੁੰਦੀਆਂ ਰਹੀਆਂ।
‘ਰਾਜ ਕਰੇਗਾ ਖ਼ਾਲਸਾ’ ਨਾਂ ਦੀ ਫ਼ਿਲਮ ਬਣਦੇ ਸਮੇਂ ਹੋਰ ਹੀ ਭਾਣਾ ਵਰਤ ਗਿਆ। ਕੁਝ ਕੱਟੜ ਪੰਥੀਆਂ ਨੇ ਉਸ ਦੇ ਰਿਲੀਜ਼ ਹੋਣ ’ਤੇ ਰੋਕ ਲਗਵਾ ਦਿੱਤੀ। ਅਜਿਹਾ ਅੜਿੱਕਾ ਪਾਇਆ ਕਿ ਸਾਲ ਭਰ ਰੋਕ ਲੱਗੀ ਰਹੀ। ਜਿਹੜੀ ਫ਼ਿਲਮ ਦਾ ਬਜਟ ਛੇ ਲੱਖ ਸੋਚਿਆ ਗਿਆ ਸੀ, ਉਸ ਉੱਤੇ ਉੱਨੀ ਲੱਖ ਖਰਚ ਹੋ ਗਏ। ਰਿਲੀਜ਼ ਕਰਨ ਲਈ ਇਹ ਵੀ ਸ਼ਰਤ ਲਾਈ ਗਈ ਕਿ ਇਸ ਦਾ ਨਾਂ ‘ਰਾਜ ਕਰੇਗਾ ਖ਼ਾਲਸਾ’ ਦੀ ਥਾਂ ‘ਸਵਾ ਲਾਖ ਸੇ ਏਕ ਲੜਾਊਂ’ ਕਰੋ।

19 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਦਾਰਾ ਸਿੰਘ 1961 ਤੋਂ ਫ਼ਿਲਮਾਂ ਵਿੱਚ ਸੀ। ਧੰਨਾ ਭਗਤ, ਗਗਨ ਦਮਾਮਾ ਬਾਜਿਓ, ਨਾਨਕ ਨਾਮ ਜਹਾਜ਼ ਹੈ, ਸਿਕੰਦਰ-ਏ-ਆਜ਼ਮ, ਰੁਸਤਮ-ਏ-ਬਗਦਾਦ, ਮੇਰਾ ਦੇਸ਼ ਮੇਰਾ ਧਰਮ ਅਜਿਹੀਆ ਫ਼ਿਲਮਾਂ ਸਨ ਜਿਨ੍ਹਾਂ ਨਾਲ ਭਾਰਤੀ ਸਿਨਮੇ ਦੀ ਪੜ੍ਹਤ ਬਣੀ। ਉਸ ਨੇ ਆਪਣਾ ਫ਼ਿਲਮੀ ਸਫ਼ਰ ‘ਨਾਨਕ ਨਾਮ ਜਹਾਜ਼ ਹੈ’ ਦੀ ਸਫ਼ਲਤਾ ਤੋਂ ਸ਼ੁਰੂ ਕੀਤਾ ਸੀ। ਉਸ ਨੇ ਆਪਣੇ ਵਾਲੀ ਫ਼ਿਲਮ ਨੂੰ ਬਦਲਵਾਂ ਨਾਂ ਦਿੱਤਾ। ‘ਨਾਨਕ ਦੁਖੀਆ ਸਭ ਸੰਸਾਰ’। ਇਸ ਦੀ ਕਹਾਣੀ ਨਾਨਕ ਸਿੰਘ ਨਾਵਲਿਸਟ ਦੀ ਸੀ ਤੇ ਇਸ ਵਿੱਚ ਕੰਮ ਕਰਨ ਲਈ ਉਸ ਦੇ ਨਿੱਜ ਤੋਂ ਬਿਨਾ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਐਸ. ਸੁਖਦੇਵ ਤੇ ਅਚਲਾ ਸਚਦੇਵ ਸਾਰੇ ਪੰਜਾਬੀ ਆ ਜੁੜੇ। ਪ੍ਰਸਿੱਧ ਅਭਿਨੇਤਾ ਪ੍ਰਾਣ ਨੇ ਮਹਿਮਾਨ ਕਲਾਕਾਰ ਦੇ ਤੌਰ ’ਤੇ ਕੰਮ ਕੀਤਾ। ਇਹ ਫ਼ਿਲਮ ਬਹੁਤ ਸਫ਼ਲ ਰਹੀ।  ਇਸ ਵਿੱਚ ਸਿੱਖੀ ਮਰਯਾਦਾ ਦੀ ਪਾਲਣਾ ਸਮਾਜ ਸੁਧਾਰ ਹਿੱਤ ਕੀਤੀ ਗਈ ਸੀ। ਕੋਈ ਚਮਤਕਾਰੀ ਦ੍ਰਿਸ਼ ਨਹੀਂ ਸੀ ਦਿਖਾਇਆ। ‘‘ਸਾਡਾ ਸਭ ਦਾ ਨਿਸ਼ਚਾ ਸੀ ਕਿ ਇਹ ਗੱਲ ਅਸੀਂ ਨਹੀਂ ਕਰਨੀ ਕਿਉਂਕਿ ਸਿੱਖੀ ਵਿੱਚ ਚਮਤਕਾਰਾਂ ਦੀ ਮਨਾਹੀ ਹੈ।’’ ਦਾਰਾ ਸਿੰਘ ਨੇ ਇੱਕ ਵਾਕ ਇਸ ਫ਼ਿਲਮ ਦੀ ਸਫ਼ਲਤਾ ਬਾਰੇ ਅਤਿਅੰਤ ਨਿਸ਼ਚੇ ਨਾਲ ਕਿਹਾ।
ਦਾਰਾ ਸਿੰਘ ਤਿੰਨ ਵਾਰ ਸਿੰਘਾਪੁਰ ਤੇ ਇੱਕ ਵਾਰ ਸ੍ਰੀਲੰਕਾ ਵਾਸਾ ਕਰਨ ਤੋਂ ਇਲਾਵਾ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਘੁੰਮਿਆ ਸੀ। ਬਹੁਤੇ ਦੇਸ਼ਾਂ ਵਿੱਚ ਕੁਸ਼ਤੀਆਂ ਲੜਨ ਖਾਤਰ। 1957 ਵਿੱਚ ਉਹ ਯੂਥ ਫੈਸਟੀਵਲ ਦੇ ਸਬੰਧ ਵਿੱਚ ਰੂਸ ਵੀ ਗਿਆ। ਉਸ ਨੂੰ ਭਾਰਤੀ ਟੀਮ ਦੀ ਅਗਵਾਈ ਲਈ ਕਿਹਾ ਗਿਆ। ਉਹ ਤਿਰੰਗਾ ਝੰਡਾ ਲੈ ਕੇ ਭਾਰਤੀ ਨੌਜਵਾਨਾਂ ਦੇ ਅੱਗੇ-ਅੱਗੇ ਹੋ ਟੁਰਿਆ। ਫੈਸਟੀਵਲ ਵਿੱਚ ਚੀਨ ਦੀ ਬਹੁਤ ਪੁੱਛ ਸੀ। ਚੀਨ ਦੇ ਝੰਡੇ ਦੀ ਸਲਾਮੀ ਲੈਣ ਸਮੇਂ ਸਾਰੇ ਦੇ ਸਾਰੇ ਦਰਸ਼ਕ ਆਪਣੀਆਂ ਸੀਟਾਂ ਤੋਂ ਉਠ ਖਲੋਂਦੇ ਸਨ, ਜਿਸ ਗੱਲ ਨੇ ਦਾਰਾ ਸਿੰਘ ਨੂੰ ਖਾਸ ਖ਼ੁਸ਼ੀ ਦਿੱਤੀ। ਉਹ ਦਰਸ਼ਕਾਂ ਵੱਲੋਂ ਇੰਡੀਅਨ ਟੀਮ ਲਈ ਲਾਇਆ ਗਿਆ ਨਾਅਰਾ ਸੀ। ਤਿਰੰਗਾ ਸਾਹਮਣੇ ਆਉਣ ਸਾਰ ਸਾਰੇ ਦਰਸ਼ਕ ਜਵਾਹਰ ਲਾਲ ਨਹਿਰੂ ਤੇ ਰਾਜ ਕਪੂਰ ਨੂੰ ਇਕੋ ਸਾਹ ਜ਼ਿੰਦਾਬਾਦ ਕਹਿੰਦੇ ਸਨ। ‘‘ਮੈਨੂੰ ਰਾਜ ਕਪੂਰ ਦਾ ਨਾਂ ਪੰਡਤ ਨਹਿਰੂ ਦੇ ਬਰਾਬਰ ਬੋਲੇ ਜਾਣ ’ਤੇ ਉਚੇਚੀ ਖ਼ੁਸ਼ੀ ਹੋਈ’’ ਉਸਨੇ ਦੱਸਿਆ। ਰਾਜ ਕਪੂਰ ਫੈਸਟੀਵਲ ਦਾ ਹੀਰੋ ਸੀ। ਉਸ ਦੀਆਂ ਫ਼ਿਲਮਾਂ ਰੂਸ ਵਿੱਚ ਬੜੀਆਂ ਪਸੰਦ ਕੀਤੀਆਂ ਜਾਂਦੀਆਂ ਸਨ। ‘‘ਮੇਰੀ ਖ਼ੁਸ਼ੀ ਦਾ ਕਾਰਨ ਇਹ ਵੀ ਸੀ ਕਿ ਅਸੀਂ ਇੱਕ ਦੂਜੇ ਨੂੰ ਜਾਣਦੇ ਸਾਂ। ਮੇਰੇ ਉਸ ਦੇ ਮਾਪਿਆਂ ਨਾਲ ਵੀ ਬੜੇ ਚੰਗੇ ਸਬੰਧ ਸਨ।’’ ਦਾਰਾ ਸਿੰਘ ਨੇ ਵਿਸਥਾਰ ਨਾਲ ਦੱਸਿਆ। ਰਾਜ ਕਪੂਰ ਤੇ ਪ੍ਰਾਣ ਦਾ ਨਾਂ ਲੈਂਦੇ ਸਮੇਂ ਦਾਰਾ ਸਿੰਘ ਦੇ ਲਹਿਜ਼ੇ ਤੇ ਸ਼ਬਦਾਂ ਵਿੱਚ ਸਤਿਕਾਰ ਆ ਰਲਦਾ ਸੀ। ‘‘ਇੱਕ ਪੜਾਅ ਉੱਤੇ ਜਦੋਂ ਮੈਂ ਆਪਣੀ ਇੱਕ ਫ਼ਿਲਮ ਦੀ ਸ਼ੂਟਿੰਗ ਆਪਣੇ ਪਿੰਡ ਜਾ ਕੇ ਕੀਤੀ ਸੀ ਤਾਂ ਪ੍ਰਿਥਵੀ ਰਾਜ ਕਪੂਰ ਖ਼ੁਦ ਬਲਰਾਜ ਸਾਹਨੀ ਨੂੰ ਨਾਲ ਲੈ ਕੇ ਮੇਰੇ ਪਿੰਡ ਰਹੇ ਸਨ। ਸਾਡੇ ਪਿੰਡ ਦੇ ਲੋਕ ਅੱਜ ਤਕ ਇਨ੍ਹਾਂ ਹਸਤੀਆਂ ਦੇ ਗੁਣ ਗਾਉਂਦੇ ਹਨ।’’ ਉਸ ਨੇ ਮਾਣ ਨਾਲ ਦੱਸਿਆ।

19 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਦਾਰਾ ਸਿੰਘ ਨੂੰ ਫ਼ਿਲਮਾਂ ਤੋਂ ਬਹੁਤ ਕੁਝ ਮਿਲਿਆ ਹੈ। ਵੱਡੇ ਟੱਬਰ ਨੂੰ ਪਾਲਣ ਤੇ ਬਜ਼ੁਰਗਾਂ ਨੂੰ ਜ਼ਮੀਨ ਜਾਇਦਾਦ ਦੇ ਮਾਲਕ ਬਣਾਉਣ ਵਿੱਚ ਫ਼ਿਲਮਾਂ ਹੀ ਕੰਮ ਆਈਆਂ। ਪੰਜ ਧੀਆਂ ਹਨ ਤੇ ਦੋ ਪੁੱਤਰ। ਸਾਰੇ ਹੀ ਪੜ੍ਹੇ ਲਿਖੇ ਤੇ ਸਾਹਿਬ-ਏ-ਜਾਇਦਾਦ ਹਨ ਪਰ ਉਸ ਨੂੰ ਅਸਲੀ ਮਾਣ ਕੁਸ਼ਤੀ ਉੱਤੇ ਹੈ। ਉਹ ਫ਼ਿਲਮੀ ਜੀਵਨ ਨੂੰ ਐਕਟਿੰਗ ਕਹਿੰਦਾ ਹੈ ਤੇ ਪਹਿਲਵਾਨੀ ਨੂੰ ਅਸਲੀ। ਉਸ ਨੇ ਜਿੰਨੀ ਵਾਰੀ ਕੁਸ਼ਤੀ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕੀਤੀ ਉਸ ਦੇ ਮੱਦਾਹਾਂ ਨੇ ਉਹਦੀ ਪੇਸ਼ ਨਹੀਂ ਜਾਣ ਦਿੱਤੀ। ਕਾਮਨਵੈਲਥ ਤੇ ਫੇਰ ਦੁਨੀਆਂ ਦਾ ਚੈਂਪੀਅਨ ਬਣਨ ਤੋਂ ਪਿੱਛੋਂ ਉਹ ਜਦੋਂ ਵੀ ਕੁਸ਼ਤੀ ਛੱਡਣ ਦਾ ਐਲਾਨ ਕਰਦਾ ਉਸ ਦੇ ਘਰ ਚਿੱਠੀਆਂ ਦੀ ਹਨੇਰੀ ਆ ਜਾਂਦੀ। ਉੱਤਰ ਪ੍ਰਦੇਸ਼ ਤੋਂ ਕਿਸੇ ਦੀ ਲੰਬੀ ਚੌੜੀ ਚਿੱਠੀ ਦਾ ਸਾਰ ਦੱਸਦਿਆਂ ਉਸ ਨੇ ਇੱਕ ਟੁਕੜੀ ਚਟਖਾਰਾ ਲੈ ਕੇ ਸੁਣਾਈ:
ਤੁਮ ਭਾਰਤ ਕੇ ਭੀਮ ਹੋ,ਕਿਉਂ ਬਜਾਤੇ ਬੀਨ ਹੋ
ਇਸ ਚਿੱਠੀ ਵਾਲੀ ਗੱਲ ਕਰਨ ਤੋਂ ਪਿੱਛੋਂ ਉਹ ਮੁੜ ਕੁਸ਼ਤੀਆਂ ਵੱਲ ਆ ਗਿਆ।
‘‘1959 ਵਿੱਚ ਕਾਮਨਵੈਲਥ ਚੈਂਪੀਅਨ ਲਈ ਦੰਗਲ ਹੋਣੇ ਸਨ। ਪਹਿਲਾਂ ਕਲਕੱਤੇ ਫੇਰ ਦਿੱਲੀ। ਦਿੱਲੀ ਵਾਲੇ ਘੋਲਾਂ ਲਈ ਮੇਰੇ ਜਿੰਮੇ ਪੰਡਤ ਜਵਾਹਰ ਲਾਲ ਨਹਿਰੂ ਨੂੰ ਸੱਦਣ ਦੀ ਜ਼ਿੰਮੇਵਾਰੀ ਲੱਗ ਗਈ। ਉਹ ਪ੍ਰਧਾਨ ਮੰਤਰੀ ਸਨ। ਅਸੀਂ ਕਿਵੇਂ ਮਿਲੇ ਤੇ ਅਸੀਂ ਕੀ ਕਹਿ ਕੇ ਪੰਡਤ ਜੀ ਨੂੰ ਮਨਾਇਆ ਇਹ ਕਹਾਣੀ ਥੋੜ੍ਹੀ ਲੰਮੀ ਹੈ। ਮੈਂ ਤਾਂ ਇਹ ਦੱਸਾਂਗਾ ਕਿ ਉਹ ਦੱਸ ਮਿੰਟ ਲਈ ਆਉਣਾ ਮੰਨ ਕੇ ਪੂਰੇ ਪੰਜਾਹ ਮਿੰਟ ਬੈਠੇ ਰਹੇ ਜਦੋਂ ਤਕ ਮੇਰੀ ਕੁਸ਼ਤੀ ਨਹੀਂ ਹੋ ਗਈ। ਮੈਂ ਕਾਮਨਵੈਲਥ ਚੈਂਪੀਅਨਸ਼ਿਪ ਜਿੱਤ ਲਈ ਸੀ। ਦੰਗਲ ਤੋਂ ਪਿੱਛੋਂ ਲੋਕਾਂ ਨੇ ਮੈਨੂੰ ਦੱਸਿਆ ਕਿ ਉਸ ਦੇ ਸੈਕਟਰੀ ਨੇ ਕਈ ਵਾਰੀ ਕਿਹਾ ਕਿ ਟਾਈਮ ਹੋ ਗਿਆ ਹੈ ਪਰ ਉਨ੍ਹਾਂ ਨੇ ਅਣਸੁਣਿਆ ਕਰ ਛੱਡਿਆ। ਮੇਰੇ ਜਿੱਤਣ ਪਿੱਛੋਂ ਮੈਨੂੰ ਮੁਬਾਰਕਬਾਦ ਦੇਣ ਵੀ ਆਏ। ਇਸ ਵੇਲੇ ਉਨ੍ਹਾਂ ਦੇ ਨਾਲ ਰਾਜੀਵ ਤੇ ਸੰਜੇ ਗਾਂਧੀ ਵੀ ਸਨ। ਕਿਧਰੇ ਅੱਗੇ ਪਿੱਛੇ ਅਮਿਤਾਭ ਬਚਨ ਵੀ ਸੀ। ਮੈਂ ਉਨ੍ਹਾਂ ਨੂੰ ਕਾਰ ਤਕ ਛੱਡਣ ਤੁਰਿਆ ਤਾਂ ਨਾਅਰਿਆਂ ਨਾਲ ਅਸਮਾਨ ਗੂੰਜ ਉÎੱਠਿਆ। ਪੰਡਤ ਨਹਿਰੂ ਤੇ ਦਾਰਾ ਸਿੰਘ ਧੰਨ ਧੰਨ ਹੋ ਗਏ। ਮੈਨੂੰ ਮਾਸਕੋ ਵਾਲਾ ਯੂਥ ਫੈਸਟੀਵਲ ਚੇਤੇ ਆ ਗਿਆ ਜਿੱਥੇ ਨਹਿਰੂ ਦੇ ਬਰਾਬਰ ਰਾਜ ਕਪੂਰ ਜੀ ਦਾ ਨਾਂ ਬੋਲਿਆ ਸੀ। ਕੀ ਮੈਂ ਏਡਾ ਵੱਡਾ ਹਾਂ ਮੈਨੂੰ ਯਕੀਨ ਨਹੀਂ ਸੀ ਆ ਰਿਹਾ।
(ਚਲਦਾ)

 

ਗੁਲਜ਼ਾਰ ਸਿੰਘ ਸੰਧੂ 

ਸੰਪਰਕ:98157-78469

 

19 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx.....for.....sharing......bittu ji......

19 Nov 2012

Reply