Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਇੱਕ ਦਰਵੇਸ਼ ਮੰਤਰੀ

 

ਉਸ ਸਮੇਂ ਦੀ ਗੱਲ ਹੈ ਜਦੋਂ ਮੈਂ ਲੁਧਿਆਣਾ ਜ਼ਿਲ੍ਹੇ ਦਾ ਡੀ.ਸੀ. ਨਿਯੁਕਤ ਹੋਇਆ ਸਾਂ। ਲੁਧਿਆਣਾ ਰਾਜ ਦਾ ਸਭ ਤੋਂ ਮਹੱਤਵਪੂਰਨ ਜ਼ਿਲ੍ਹਾ ਹੋਣ ਕਰਕੇ ਮੈਨੂੰ ਦੋਸਤਾਂ ਅਤੇ ਸਹਿਕਰਮੀਆਂ ਕੋਲੋਂ ਵਧਾਈਆਂ ਮਿਲ ਰਹੀਆਂ ਸਨ। ਸੰਨ 1977 ਵਿੱਚ ਬਾਦਲ ਸਾਹਿਬ ਦੀ ਸਰਕਾਰ ਵੇਲੇ ਅਫੀਮ ਦੀ ਤਸਕਰੀ ਅਤੇ ਹੋਰ ਭ੍ਰਿਸ਼ਟਾਚਾਰ ਭਰਪੂਰ ਕਾਰਵਾਈਆਂ ਕਰਕੇ ‘ਤਲਵੰਡੀ’ ਬਹੁਤ ਚਰਚਿਤ ਸ਼ਬਦ ਬਣ ਗਿਆ ਸੀ। ਉਸੇ ਸਮੇਂ ਵਿੱਚ, ਉਸ ਜ਼ਿਲ੍ਹੇ ਵਿੱਚ ਇੱਕ ਹੋਰ ਤਲਵੰਡੀ ਵੀ ਉਭਰਿਆ ਸੀ ਜੋ ਸਾਫ਼, ਸਵੱਛ, ਬਹੁਤ ਸਾਧਾਰਨ, ਸੱਚਾ-ਸੁੱਚਾ, ਈਮਾਨਦਾਰ ਅਤੇ ਸਚਿਆਰਾ ਸੱਜਣ ਪੁਰਸ਼ ਸੀ ਪਰ ਬਦਕਿਸਮਤੀ ਨਾਲ ਭ੍ਰਿਸ਼ਟਾਚਾਰ ਦੇ ਮਾਹੌਲ ਵਿੱਚ  ਰੁਲ ਹੀ ਗਿਆ ਸੀ। ਮੈਂ ਗੱਲ ਕਰ ਰਿਹਾ ਹਾਂ ਬਾਬਾ ਦਲੀਪ ਸਿੰਘ ਤਲਵੰਡੀ ਦੀ। ਬਾਦਲ ਸਾਹਿਬ ਨੇ ਬਾਬਾ ਤਲਵੰਡੀ ਨੂੰ ਕੈਬਨਿਟ ਵਿੱਚ ਮੰਤਰੀ ਬਣਾ ਕੇ ਉਨ੍ਹਾਂ ਦੀ ਪੂਰੀ ਕਦਰ ਪਾਈ ਸੀ।
ਮੰਤਰੀ ਬਣਨ ਪਿੱਛੋਂ ਦਲੀਪ ਸਿੰਘ ਤਲਵੰਡੀ ਹੁਰੀਂ ਪਹਿਲੀ ਵਾਰ ਆਪਣੇ ਜ਼ਿਲ੍ਹੇ ਵਿੱਚ ਆਏ ਤਾਂ ਮੈਂ ਉਨ੍ਹਾਂ ਦੇ ਸਵਾਗਤ ਵਾਸਤੇ ਪੁਰਾਣੇ ਕੈਨਾਲ ਰੈਸਟ ਹਾਊਸ ਵਿੱਚ ਚਲਾ ਗਿਆ ਸਾਂ। ਮੈਂ ਮੁੱਖ ਕਮਰੇ ਦੇ ਦਰਵਾਜ਼ੇ ਤਕ ਪੁੱਜਾ ਹੀ ਸਾਂ ਕਿ ਮੈਨੂੰ ਅੰਦਰੋਂ ਆਉਂਦੀ ਇੱਕ ਬਹੁਤ ਹਲੀਮੀ ਭਰੀ ਆਵਾਜ਼ ਸੁਣਾਈ ਦਿੱਤੀ ਕਿ, ‘‘ਬੇਇਨਸਾਫ਼ੀ ਤਾਂ ਗੁਰਮੁੱਖੋ ਬੇਇਨਸਾਫ਼ੀ ਈ ਹੁੰਦੀ ਐ, ਭਾਵੇਂ ਉਹ ਕਰਨ ਜਾਂ ਅਸੀਂ ਕਰੀਏ। ਸਾਡੇ ਕਰਨ ਨਾਲ ਬੇਇਨਸਾਫ਼ੀ ਇਨਸਾਫ਼ ਤਾਂ ਨਹੀਂ ਬਣ ਜਾਣੀ।’’ ਮੈਂ ਸੁਣ ਕੇ ਬਿੰਦ ਦੀ ਬਿੰਦ ਠਿਠਕ ਗਿਆ ਸਾਂ ਕਿ ਐਸੀ ਤਰਕ ਅਤੇ ਨਿਆਏ ਦੀ ਗੱਲ ਕੌਣ ਕਰ ਰਿਹਾ ਸੀ? ਕਮਰੇ ਵਿੱਚ ਜਾ ਕੇ ਮੈਂ ਦੇਖਿਆ ਕਿ ਪਲੰਘ ਉੱਤੇ ਚੌਂਕੜਾ ਮਾਰ ਕੇ ਇੱਕ ਬਜ਼ੁਰਗ ਬੈਠੇ ਸਨ। ਮੈਨੂੰ ਸ਼ਾਇਦ ਮੇਰੇ ਜੀ.ਏ. ਨੇ ਦੱਸਿਆ ਸੀ ਕਿ ਉਹ ਦਲੀਪ ਸਿੰਘ ਤਲਵੰਡੀ ਹੁਰੀਂ ਸਨ,  ਮੰਤਰੀ ਜੀ ਨਾਲ ਉਸੇ ਨੇ ਹੀ ਮੇਰੀ ਜਾਣ-ਪਛਾਣ ਕਰਵਾਈ ਸੀ। ਮੈਂ ਉਨ੍ਹਾਂ ਬਾਰੇ ਸੁਣ ਤਾਂ ਪਹਿਲਾਂ ਤੋਂ ਹੀ ਰੱਖਿਆ ਹੋਇਆ ਸੀ ਪਰ ਕਦੀ ਪ੍ਰਤੱਖ ਰੂਪ ਵਿੱਚ ਮੇਲ ਨਹੀਂ ਹੋਇਆ ਸੀ। ਮੈਨੂੰ ਤਲਵੰਡੀ ਜੀ ਦੀ ਸਾਦਗੀ ਨੇ ਬਹੁਤ ਪ੍ਰਭਾਵਿਤ ਕੀਤਾ ਕਿਉਂਕਿ ਇਸ ਤੋਂ ਪਹਿਲਾਂ ਮੈਂ ਤਿੰਨ-ਚਾਰ ਹੋਰ ਮੰਤਰੀਆਂ ਦੀ ਤੜਕ-ਭੜਕ, ਆਵਾਜ਼ ਵਿੱਚ ਰੋਅਬ ਅਤੇ ਹਉਮੈ ਦੇ ਸੁਰ ਦੇਖ-ਸੁਣ ਚੁੱਕਾ ਸਾਂ। ਉੱਥੇ ਮੈਂ ਮੰਤਰੀ ਜੀ ਨਾਲ ਜੁੜੇ ਇੱਕ ਆਦਮੀ ਨੂੰ ਦੇਖ ਕੇ ਕੁਝ ਹੈਰਾਨ ਹੋ ਗਿਆ ਸੀ ਕਿ ਉਹ ਐਸੇ ਸਿੱਧੇ ਸਾਧਾਰਨ ਮਨੁੱਖ ਦੇ ਨਾਲ ਕਿਵੇਂ ਸੰਪਰਕ ਵਿੱਚ ਸੀ? ਮੈਂ ਉਸ ਨੂੰ ਪਛਾਣ ਲਿਆ ਸੀ ਤੇ ਸ਼ਾਇਦ ਉਸ ਨੇ ਮੈਨੂੰ ਵੀ। ਮੇਰੀ ਅੰਮ੍ਰਿਤਸਰ ਟਰੇਨਿੰਗ ਦੇ ਦੌਰਾਨ ਉਹ ਉੱਥੇ ਡੀ.ਐਸ.ਪੀ. ਨਿਯੁਕਤ ਸੀ ਅਤੇ ਰਿਸ਼ਵਤਖੋਰੀ, ਹੇਰਾਫੇਰੀਆਂ ਦੇ ਮਾਮਲੇ ਵਿੱਚ ਬਹੁਤ ਬਦਨਾਮ ਸੀ। ਮੰਤਰੀ ਜੀ ਦੀ ਦੂਜੀ ਜਾਂ ਤੀਜੀ ਫੇਰੀ ਵੇਲੇ ਮੈਂ ਉਨ੍ਹਾਂ ਨੂੰ ਉਸ ਆਦਮੀ ਬਾਰੇ ਗੱਲ ਕੀਤੀ ਕਿ ਉਨ੍ਹਾਂ ਉਸ ਨੂੰ ਕਿਵੇਂ ਆਪਣਾ ‘ਰਾਜਨੀਤਕ ਸਹਾਇਕ’ ਨਿਯੁਕਤ ਕਰ ਲਿਆ ਸੀ? ਉਨ੍ਹਾਂ ਦੇ ਨਿਰਛਲ ਮਨ ਦੀ ਸ਼ਖ਼ਸੀਅਤ ਹੋਰ ਵੀ ਉਭਰ ਗਈ, ਜਦੋਂ ਮੰਤਰੀ ਜੀ ਨੇ ਕਿਹਾ, ‘‘ਓ ਗੁਰਮੁੱਖੋ! ਹੁਣ ਇਹ ਉਹ ਨਹੀਂ ਰਿਹਾ। ਇਸ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਪੰਜ ਵਾਰ ਇਸ਼ਨਾਨ ਕੀਤੇ ਹਨ, ਪੰਜ ਵਾਰ ਜਪੁ ਜੀ ਸਾਹਿਬ ਦੇ ਪਾਠ ਕੀਤੇ ਹਨ ਅਤੇ ਕਸਮਾਂ ਲਈਆਂ ਹਨ ਕਿ ਹੁਣ ਉਹ ਪੁਰਾਣੀਆਂ ਕਰਤੂਤਾਂ ਨਹੀਂ ਕਰੇਗਾ।’’ ਮੰਤਰੀ ਜੀ ਨੇ ਉਸ ਰਿਟਾਇਰ ਹੋ ਚੁੱਕੇ ਡੀ.ਐਸ.ਪੀ. ਬਾਰੇ ਮੈਨੂੰ ਪੂਰਾ ਭਰੋਸਾ ਦਿਵਾਇਆ ਅਤੇ ਮੈਂ ਚੁੱਪ ਕਰ ਗਿਆ।
ਕਰੀਬ ਤਿੰਨ ਜਾਂ ਚਾਰ ਮਹੀਨਿਆਂ ਪਿੱਛੋਂ ਮੈਂ ਖੰਨਾ-ਪਾਇਲ ਹਲਕਿਆਂ ਦੇ ਦੌਰੇ ਉੱਤੇ ਗਿਆ। ਦੂਜੇ ਦਿਨ ਸਵੇਰੇ ਜਦੋਂ ਖੰਨਾ ਰੈਸਟ ਹਾਊਸ ਵਿੱਚੋਂ ਚੱਲ ਕੇ ਮੈਂ ਜਿਹੜੇ ਵੀ ਪਿੰਡ ਪੁੱਜਾਂ ਉੱਥੇ ਇੱਕੋ ਹੀ ਸੁਨੇਹਾ ਮਿਲੇ ਕਿ ਮੰਤਰੀ ਤਲਵੰਡੀ ਸਾਹਿਬ ਮੈਨੂੰ ਲੱਭਦੇ ਫਿਰ ਰਹੇ ਸਨ। ਮੋਬਾਈਲ ਫੋਨ ਤਾਂ ਓਦੋਂ ਹੁੰਦੇ ਨਹੀਂ ਸਨ ਕਿ ਗੱਲ ਹੋ ਸਕਦੀ। ਉਨ੍ਹਾਂ ਦੇ ਦੌਰੇ ’ਤੇ ਆਉਣ ਦੇ ਪ੍ਰੋਗਰਾਮ ਬਾਰੇ ਮੇਰੇ ਦਫ਼ਤਰ ਵਿੱਚ ਕੋਈ ਸੂਚਨਾ ਵੀ ਨਹੀਂ ਸੀ। ਸਵੇਰ ਤੋਂ ਲੈ ਕੇ ਸ਼ਾਮ ਕਰੀਬ ਪੰਜ ਵਜੇ ਤਕ ਇਹੋ ਖੇਡ ਚੱਲਦੀ ਰਹੀ। ਸ਼ਾਮ ਪੰਜ ਵਜੇ ਦੇ ਕਰੀਬ ਮੈਂ ਪਾਇਲ ਦੇ ਗੈਸਟ ਹਾਊਸ ਵਿੱਚ ਪੜਾਅ ਕੀਤਾ। ਕੁਝ ਹੀ ਮਿੰਟਾਂ ਪਿੱਛੋਂ ਸੇਵਾਦਾਰ ਭੱਜਾ-ਭੱਜਾ ਆਇਆ ਅਤੇ ਦੱਸਿਆ ਕਿ ਮੰਤਰੀ ਜੀ ਆ ਪੁੱਜੇ ਸਨ। ਮੰਤਰੀ ਜੀ ਆਪਣੀ ਕਾਰ ਵਿੱਚੋਂ ਉੱਤਰ ਰਹੇ ਸਨ। ਮੈਨੂੰ ਦੇਖਦਿਆਂ ਹੀ ਉਨ੍ਹਾਂ ਨੇ ਹੱਥ ਜੋੜ ਕੇ ਮੇਰੇ ਵੱਲ ਆਉਣਾ ਅਤੇ ਨਾਲ ਹੀ ਬੋਲਣਾ ਸ਼ੁਰੂ ਕਰ ਦਿੱਤਾ, ‘‘ਓ ਭਾਈ ਗੁਰਮੁੱਖਾ। ਓ ਭਾਈ ਮੈਂ ਤੈਨੂੰ ਸਵੇਰ ਦਾ ਟੋਲਦਾ ਫਿਰਦਾਂ। ਓ ਭਾਈ ਮੈਂ ਤਾਂ ਤੇਰਾ ਸ਼ੁਕਰਗੁਜ਼ਾਰ ਹਾਂ। ਤੇਰਾ ਧੰਨਵਾਦ ਕਰਨ ਲਈ ਟੋਲਦਾ ਪਿਆਂ। ਤੂੰ ਮੈਨੂੰ ਬਚਾ ਲਿਆ ਗੁਰਮੁੱਖਾ। ਉਹ ਬੰਦਾ ਤਾਂ ਸੱਚਮੁੱਚ ਹੀ ਬਹੁਤ ਖ਼ਤਰਨਾਕ ਨਿਕਲਿਆ। ਮੈਂ ਉਸ ਨੂੰ ਡਿਸਮਿਸ ਕਰਕੇ ਤੈਨੂੰ ਦੱਸਣ ਆਇਆਂ ਗੁਰਮੁੱਖਾ।’’

01 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕੁਝ ਹੀ ਦਿਨਾਂ ਪਿੱਛੋਂ ਇੱਕ ਹੋਰ ਘਟਨਾ ਵਾਪਰ ਗਈ। ਐਸੀ ਘਟਨਾ ਜਿਸ ਬਾਰੇ ਮੈਨੂੰ ਅੱਜ ਤਕ ਵੀ ਯਕੀਨ ਨਹੀਂ ਆਉਂਦਾ ਪਰ ਬੇਯਕੀਨੀ ਕਿਵੇਂ ਕਰਾਂ। ਉਨ੍ਹੀਂ ਦਿਨੀਂ ਸੀਮਿੰਟ ਦੀ ਸਖ਼ਤ ਕਿੱਲਤ ਸੀ।  ਸੀਮਿੰਟ ਦੇ ਕੰਟਰੋਲ ਅਤੇ ਵੰਡ ਦੀ ਜ਼ਿੰਮੇਵਾਰੀ ਡੀ.ਸੀ. ਦੀ ਸੀ ਅਤੇ ਉਸ ਦੇ ਹੁਕਮਾਂ ਨਾਲ ਹੀ ਜ਼ਿਲ੍ਹਾ ਖੁਰਾਕ ਅਫ਼ਸਰ ਪਰਮਿਟ ਜਾਰੀ ਕਰਦਾ ਸੀ। ਮੈਂ ਹਫ਼ਤੇ ਵਿੱਚ ਇੱਕ ਦਿਨ ਸੀਮਿੰਟ ਦੇਣ ਵਾਸਤੇ ਖੁੱਲ੍ਹਾ ਦਰਬਾਰ ਲਗਾਉਂਦਾ ਸਾਂ। ਹਰੇਕ ਨੂੰ ਉਸ ਦੀ ਲੋੜ ਮੁਤਾਬਕ ਵੱਧ ਤੋਂ ਵੱਧ ਪੰਜ ਬੋਰੀਆਂ ਦਿੱਤੀਆਂ ਜਾਂਦੀਆਂ ਸਨ। ਇੱਕ ਦਿਨ ਮੈਂ ਹਰ ਬਿਨੈਕਾਰ ਨੂੰ ਦੇਖ ਕੇ ਅਤੇ ਪੁੱਛ-ਪੜਤਾਲ ਕਰਕੇ ਪਰਮਿਟਾਂ ਦੇ ਹੁਕਮ ਜਾਰੀ ਕਰ ਰਿਹਾ ਸਾਂ। ਮੇਰੇ ਕੋਲ ਜਗਰਾਓਂ ਦੇ ਤਤਕਾਲੀ ਐਸ.ਡੀ.ਐਮ. ਗਿਆਨੀ ਜਤਿੰਦਰ ਸਿੰਘ ਬੈਠੇ ਸਨ। ਇੱਕ ਬਜ਼ੁਰਗ ਔਰਤ ਹੱਥ ਵਿੱਚ ਅਰਜ਼ੀ ਫੜੀ ਕਮਰੇ ਵਿੱਚ ਦਾਖਲ ਹੋਈ। ਉਸ ਬਜ਼ੁਰਗ ਉੱਤੇ ਨਜ਼ਰ ਪੈਂਦਿਆਂ ਹੀ ਗਿਆਨੀ ਜੀ ਉੱਛਲ ਕੇ ਖੜ੍ਹੇ ਹੋ ਗਏ ਅਤੇ ਹੱਥ ਜੋੜ ਕੇ ਕਹਿੰਦੇ, ‘‘ਮਾਤਾ ਜੀ ਤੁਸੀਂ? ਤੁਸੀਂ ਕਿਉਂ ਆਏ? ਤੁਸੀਂ ਮੈਨੂੰ ਹੁਕਮ ਕਰਦੇ। ਮੇਰੀ ਪ੍ਰਸ਼ਨ ਭਰੀ ਤੱਕਣੀ ਨੂੰ ਦੇਖ ਕੇ ਗਿਆਨੀ ਜੀ ਕਹਿੰਦੇ ‘‘ਸਰ ਇਹ ਮਾਤਾ ਜੀ ਹਨ। ਆਪਣੇ ਮੰਤਰੀ ਜੀ ਤਲਵੰਡੀ ਸਾਹਿਬ ਦੇ ਘਰੋਂ।’’ ਮੈਂ ਹੈਰਾਨ ਹੋ ਗਿਆ, ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਅਤੇ ਉਨ੍ਹਾਂ ਨੂੰ ਕੁਰਸੀ ਉੱਤੇ ਬਿਠਾ ਕੇ ਮੈਂ ਗਿਆਨੀ ਜੀ ਨੂੰ ਕਿਹਾ, ‘‘ਜਤਿੰਦਰ ਜੀ! ਇਹ ਬਹੁਤ ਜ਼ਿਆਦਤੀ ਹੈ। ਇਹ ਗਲਤੀ ਕਿਵੇਂ ਹੋ ਗਈ?’’ ਪਰ ਉਸ ਮਾਤਾ ਨੇ ਮੈਨੂੰ ਸ਼ਾਂਤ ਕੀਤਾ ਤੇ ਦੱਸਿਆ ਕਿ ਉਹ ਆਪਣੇ ਘਰ ਦੀ ਮੁਰੰਮਤ ਵਾਸਤੇ ਪੰਜ ਬੋਰੀਆਂ ਸੀਮਿੰਟ ਲੈਣ ਵਾਸਤੇ ਆਈ ਸੀ।
ਸਾਡੇ ਪੁੱਛਣ ਉੱਤੇ ਕਿ ਸੁਨੇਹਾ ਕਿਉਂ ਨਹੀਂ ਭੇਜਿਆ ਸੀ? ਆਪ ਕਿਉਂ ਆਏ ਸਨ? ਤਾਂ ਮਾਤਾ ਕਹਿੰਦੀ, ‘‘ਵੇ ਪੁੱਤ! ਤੇਰਾ ਉਹ ਜਥੇਦਾਰ ਹੈ ਈ ਇਹੋ ਜਿਹਾ। ਮੇਰੀ ਤਾਂ ਕਦੀਂ ਸੁਣਦਾ ਈ ਨਈਂ। ਕੋਠੇ ਢਹਿਣ ਵਾਲੇ ਹੋ ਗਏ ਨੇ। ਮੀਂਹਾਂ ਦਾ ਮੌਸਮ ਸਿਰ ’ਤੇ ਐ! ਮੈਂ ਕਿਹਾ ਤੂੰ ਕੋਈ ਵੀਹ-ਪੱਚੀ ਬੋਰੀ ਸੀਮਿੰਟ ਤਾਂ ਲਿਆ ਦੇ ਐਸ.ਡੀ.ਓ. ਨੂੰ ਕਹਿ ਕੇ ਤੇ ਅੱਗੋਂ ਉਹ ਮੈਨੂੰ ਖਾਣ ਨੂੰ ਪਿਆ। ਅਖੇ ਮੈਂ ਨਹੀਂ ਕਹਿਣਾ ਕਿਸੇ ਅਫ਼ਸਰ ਨੂੰ। ਮੈਂ ਨਹੀਂ ਮੰਗਣਾ ਕਿਸੇ ਕੋਲੋਂ ਸੀਮਿੰਟ ਤੇ ਖ਼ਬਰਦਾਰ ਜੇ ਤੂੰ ਵੀ ਕਿਸੇ ਨੂੰ ਕੁਝ ਕਿਹਾ। ਕਤਾਰ ’ਚ ਲਗ ਕੇ ਲੈ ਆ ਜਿੰਨਾ ਉਹ ਦਿੰਦੈ ਪਰ ਖ਼ਬਰਦਾਰ ਕਿਤੇ ਮੇਰਾ ਨਾਮ ਵੀ ਨਾ ਲਈਂ। ਆਪੇ ਜਾ ਕੇ ਲਿਆ ਸਕਦੀਂ ਐਂ ਤਾਂ ਲੈ ਆ।’’  ਮੈਨੂੰ ਯਕੀਨ ਨਹੀਂ ਸੀ ਆ ਰਿਹਾ ਮੈਂ ਕੀ ਸੱਚਮੁੱਚ ਇਹ ਸਭ ਕੁਝ ਦੇਖ ਰਿਹਾ ਸਾਂ? ਘਰਵਾਲਾ ਇੱਕ ਮੰਤਰੀ ਅਤੇ ਉਸ ਦੀ ਪਤਨੀ ਕਤਾਰ ਵਿੱਚ ਲੱਗ ਕੇ ਪੰਜ ਬੋਰੀਆਂ ਸੀਮਿੰਟ ਲੈਣ ਵਾਸਤੇ ਆਪ ਆਈ ਸੀ। ਉਹ ਜਿਸ ਦੇ ਪਤੀ ਦੇ ਇੱਕ ਇਸ਼ਾਰੇ ਉੱਤੇ ਸੀਮਿੰਟ ਦੀਆਂ ਬੋਰੀਆਂ ਤਾਂ ਕੀ  ਟਰੱਕਾਂ ਦੇ ਟਰੱਕ ਘਰ ਆ ਸਕਦੇ ਸਨ, ਕਤਾਰ ਵਿੱਚ ਲੱਗ ਕੇ ਸੀਮਿੰਟ ਮੰਗਣ ਆਈ ਸੀ। ਕੌਣ ਹੋ ਸਕਦਾ ਹੈ ਐਸਾ ਈਮਾਨਦਾਰ ਦਰਵੇਸ਼ ਮੰਤਰੀ ਅੱਜ ਦੇ ਜ਼ਮਾਨੇ ਵਿੱਚ? ਉਹ ਬਜ਼ੁਰਗ ਦਲੀਪ ਸਿੰਘ ਤਲਵੰਡੀ ਸੱਚਮੁੱਚ ਹੀ  ਦਰਵੇਸ਼ ਸੀ।                

 

ਨ੍ਰਿਪਇੰਦਰ ਰਤਨ * ਸੰਪਰਕ: 98148-30903

01 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਕਿੰਨੀ ਅਮੋਲਕ ਜਾਣਕਾਰੀ ਸਾਂਝੀ ਕੀਤੀ ਤੁਸੀਂ ......ਬਹੁਤਖੂਬ......ਧਨਵਾਦ.....

27 Mar 2012

Reply