Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਲਗੀ ਵਾਲਿਆ ਲਿਖਾਂ ਕੀ ਸਿਫਤ ਤੇਰੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 
ਕਲਗੀ ਵਾਲਿਆ ਲਿਖਾਂ ਕੀ ਸਿਫਤ ਤੇਰੀ

ਕਲਗੀ ਵਾਲਿਆ ਲਿਖਾਂ ਕੀ ਸਿਫਤ ਤੇਰੀ
ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ
ਸ਼ਾਨ-ਓ-ਸ਼ੌਕਤ ਉੱਚੀ ਤੇਰਾ ਤਖਤ ਵੀ ਉੱਚਾ
ਕੁੱਲ ਦੁਨਿਆ ਤੋਂ ਤੇਰਾ ਏ ਦਰਬਾਰ ਵੱਡਾ  
ਦਾਤੇ ਹੋਣਗੇ ਲੱਖ ਇਸ ਦੁਨੀਆਂ ਤੇ ਪਰ
ਨਹੀ ਹੋਣਾ ਤੇਰੇ ਜਿਹਾ ਕੋਈ ਦਾਤਾਰ ਵੱਡਾ
ਨਾ ਸੀਸ ਝੁਕਾਇਆ ਨਾ ਈਨ ਮੰਨੀ ਕਦੇ
ਹੋਣਾ ਤੇਰੇ ਜਿਹਾ ਨਾ ਕੋਈ ਖੁਦ-ਮੁਖਤਾਰ ਵੱਡਾ
ਇਨਸਾਨੀਅਤ ਤੇ ਧਰਮ ਨਾ ਬਚਦੇ ਜੱਗ ਤੇ
ਜੇ ਨਾ ਬਣਦਾ ਤੂੰ ਆਪ ਮਦਦਗਾਰ ਵੱਡਾ
ਤੇਰੀ ਧੰਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ
ਕੀਤਾ ਅਨੰਦਪੁਰ ਚ ਸਿਰਾਂ ਦਾ ਵਪਾਰ ਵੱਡਾ
ਮਾਂ ਵਾਰੀ, ਜੋੜਾ-ਜੋੜਾ ਕਰ ਕੇ ਬੱਚੇ ਵਾਰੇ
ਫਿਰ ਪਿਤਾ ਵਾਰ ਕੇ ਕੀਤਾ ਪਰਉਪਕਾਰ ਵੱਡਾ
ਸਰਬੰਸ ਲੁਟਾ ਕੇ ਵੀ ਮੁਖੋਂ ਸੀ ਨਾ ਕੀਤੀ
ਹੋਣਾ ਕੋਈ ਨਾ ਤੇਰੇ ਜਿਹਾ ਦਿਲਦਾਰ ਵੱਡਾ
ਕਈ ਜੁਗਾਂ ਤੱਕ ਨਹੀ ਹੈ ਲੱਥਣਾ ਸਾਥੋਂ
ਸਾਰੇ ਜੱਗ ਤੇ ਰਹਿਣਾ ਤੇਰਾ ਉਧਾਰ ਵੱਡਾ

16 Aug 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

dhan dhan shri guru Gobind singh ji 

 

maye ni maye mainu  kalgidhar de parran schoole pa de 

maye ni maye mainu  kalgidhar de parran schoole pa de

sir de k jithe milda dakhla maira othe na likva de 

maye ni maye mainu  kalgidhar de parran schoole pa de

21 Aug 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਬਹੁਤ ਖੂਬ.......ਗੁਰਿੰਦਰ ਜੀ.....:):)

21 Aug 2010

Reply