Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੱਤਝੜ ਹੰਢਾਅ ਰਹੇ ਲੋਕਾਂ ਦੀ ਦਾਸਤਾਨ
 

ਜਿਸ ਦਿਨ ਦੇ ਬਿਰਧ ਆਸ਼ਰਮ ਗਏ ਹਨ ਉਸ ਦਿਨ ਦੇ ਮੰਜੇ ’ਤੇ ਪਏ ਹਨ। ਉਹੀ ਬਿਰਧ ਆਸ਼ਰਮ ਜਿਸ ਬਾਰੇ ਤੁਸੀਂ ਲਿਖਿਆ ਸੀ,’’ ਮੇਰਾ ਦੋਸਤ ਮੈਨੂੰ ਆਪਣੀ ਬੀਵੀ ਦੀ ਬੀਮਾਰੀ ਬਾਰੇ ਦੱਸ       ਰਿਹਾ ਸੀ।
ਮੈਨੂੰ ਯਾਦ ਆਇਆ ਕਿ ਪਿਛਲੇ ਵਰ੍ਹੇ ਮੈਂ ਉਸ ਨੂੰ ਪਟਿਆਲੇ ਲਾਗੇ ਇੱਕ ਬਿਰਧ ਆਸ਼ਰਮ ਵਿੱਚ ਰਹਿੰਦੇ ਬਜ਼ੁਰਗਾਂ ਦੀ ਜ਼ਿੰਦਗੀ ਦੇ ਦੱੁਖਾਂ ਬਾਰੇ ਵਿਸਥਾਰ ਵਿੱਚ ਦੱਸਿਆ ਸੀ। ਅਸਲ ਵਿੱਚ ਪੀਐੱਚ.ਡੀ. ਦੀ ਮੇਰੀ ਇੱਕ ਵਿਦਿਆਰਥਣ ਨੇ ਉਸ ਬਿਰਧ ਆਸ਼ਰਮ ਵਿੱਚ ਰਹਿੰਦੇ ਔਲਾਦਾਂ ਵੱਲੋਂ ਠੁਕਰਾਏ ਹੋਏ ਬਿਰਧ ਮਾਪਿਆਂ ਬਾਰੇ ਇੱਕ ਦਸਤਾਵੇਜ਼ੀ ਫ਼ਿਲਮ ਬਣਾਈ ਸੀ। ਉਸ ਫ਼ਿਲਮ ਨੂੰ ਵੇਖ ਕੇ ਮੈਂ ਵੀ ਬਹੁਤ ਉਦਾਸ ਹੋਇਆ ਸੀ। ਖ਼ਾਸ ਤੌਰ ’ਤੇ ਅੱਸੀ ਕੁ ਵਰ੍ਹਿਆਂ ਦੀ ਇੱਕ ਔਰਤ ਦੀਆਂ ਅੱਖਾਂ ਵਿੱਚੋਂ ਕਿਰਦੇ ਹੰਝੂਆਂ ਨੇ ਮੇਰੀ ਉਦਾਸੀ ਦੀ ਇਬਾਰਤ ਨੂੰ ਹੋਰ ਵੀ ਗੂੜ੍ਹਾ ਕਰ ਦਿੱਤਾ ਸੀ। ਇਹ ਬਜ਼ੁਰਗ ਔਰਤ ਕਿਸੇ ਫ਼ੌਜੀ ਅਫ਼ਸਰ ਦੀ ਮਾਂ ਸੀ ਜਿਸ ਨੂੰ ਉਸ ਦਾ ਅਫ਼ਸਰ ਪੁੱਤਰ ਅਤੇ ਮਾਡਰਨ ਬੀਵੀ ਕਾਲੀ ਦੇਵੀ ਦੇ ਮੰਦਰ ਦੇ ਦਰਸ਼ਨ ਕਰਵਾਉਣ ਬਹਾਨੇ ਛੱਡ ਕੇ ਆਪ ਰਫੂ ਚੱਕਰ ਹੋ ਗਏ ਸਨ। ਉਹ ਦਸਤਾਵੇਜ਼ੀ ਫ਼ਿਲਮ ਬਣਾਉਣ ਸਮੇਂ ਕੈਮਰੇ ਦੀ ਅੱਖ ਨੇ ਉਸ ਆਸ਼ਰਮ ਵਿੱਚ ਆਪਣੀ ਜ਼ਿੰਦਗੀ ਦਾ ਆਥਣ ਵੇਲਾ ਕੱਟ ਰਹੇ ਲੋਕਾਂ ਦੀਆਂ ਅੱਖਾਂ ਵਿੱਚ ਪੱੁਤ, ਪੋਤਿਆਂ, ਦੋਹਤੇ ਅਤੇ ਦੋਹਤੀਆਂ ਦੀ ਤਲਾਸ਼ ਨੂੰ ਸਹਿਜੇ ਹੀ ਦਰਸ਼ਕਾਂ ਦੇ ਸਨਮੁੱਖ ਪੇਸ਼ ਕਰਕੇ ਉਨ੍ਹਾਂ ਦੇ ਦਿਲ ਦੇ ਦਰਦ ਨੂੰ ਜ਼ੁਬਾਨ ਦੇਣ ਦਾ ਯਤਨ ਕੀਤਾ ਸੀ। ਮੈਂ ਆਪਣੀ ਵਿਦਿਆਰਥਣ ਦੇ ਉਸ ਯਤਨ ਦੀ ਪ੍ਰਸ਼ੰਸਾ ਦੇ ਨਾਲ-ਨਾਲ ਆਪ ਬੀਤੀ ਨੂੰ ਵੀ ਜੱਗ-ਜਾਹਰ ਕੀਤਾ ਸੀ।
ਘਟਨਾ ਇਉਂ ਵਾਪਰੀ ਸੀ ਕਿ ਮੇਰੇ ਪਿਤਾ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਏ ਅਤੇ ਕੁਝ ਦਿਨਾਂ ਬਾਅਦ ਸਾਨੂੰ ਲੁਧਿਆਣਾ ਦੇ ਸੀ.ਐੱਮ.ਸੀ. ਹਸਪਤਾਲ ਤੋਂ ਜਵਾਬ ਮਿਲ ਗਿਆ। ਅਸੀਂ ਉਨ੍ਹਾਂ ਨੂੰ ਚੰਡੀਗੜ੍ਹ ਪੀ.ਜੀ.ਆਈ. ਲੈ ਗਏ। ਜਦੋਂ ਅਸੀਂ ਐਮਰਜੈਂਸੀ ਵਿੱਚ ਪਹੁੰਚੇ ਤਾਂ ਮੈਂ ਵੇਖਿਆ ਕਿ ਡਿਊਟੀ ’ਤੇ ਹਾਜ਼ਰ ਡਾਕਟਰ ਸੁਰੱਖਿਆ ਕਰਮਚਾਰੀ ਦੇ ਕੰਨ ਵਿੱਚ ਕੁਝ ਕਹਿ ਕੇ ਅੰਦਰ ਚਲਿਆ ਗਿਆ। ਕੁਝ ਦਿਨ ਪੀ.ਜੀ.ਆਈ. ਰਹਿਣ ਸਮੇਂ ਮੇਰਾ ਉਸ ਡਾਕਟਰ ਨਾਲ ਚੰਗਾ ਸਹਿਚਾਰ ਬਣ ਗਿਆ। ਇੱਕ ਦਿਨ ਮੈਂ ਡਾਕਟਰ ਨੂੰ ਪੁੱਛ ਹੀ ਲਿਆ ਕਿ ਜਿਸ ਸਮੇਂ ਮੈਂ ਆਪਣੇ ਪਿਤਾ ਨੂੰ ਦਾਖਲ ਕਰਵਾਉਣ ਲੈ ਕੇ ਆਇਆ ਸੀ, ਉਸ ਵੇਲੇ ਮੇਰੇ ਵੱਲ ਵੇਖ ਕੇ ਤੁਸੀਂ ਸੁਰੱਖਿਆ ਗਾਰਡ ਦੇ ਕੰਨ ਵਿੱਚ ਕੀ ਕਿਹਾ ਸੀ।
ਡਾਕਟਰ ਨੇ ਕਿਹਾ, ‘‘ਡਾਕਟਰ ਸਾਹਿਬ, ਅਸਲ ਵਿੱਚ ਗੱਲ ਇਹ ਹੈ ਕਿ ਅੱਜ-ਕੱਲ੍ਹ ਕਈ ਵਾਰ ਲੋਕ ਆਪਣੇ ਬਿਰਧ ਅਤੇ ਬੀਮਾਰ ਮਾਪਿਆਂ ਨੂੰ ਐਮਰਜੈਂਸੀ ਵਿੱਚ ਛੱਡ ਕੇ ਆਪ ਗਾਇਬ ਹੋ ਜਾਂਦੇ ਹਨ। ਇਸ ਕਰਕੇ ਸਾਨੂੰ ਨਿਗਾਹ ਰੱਖਣੀ ਪੈਂਦੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਉਸ ਦਿਨ ਮੈਂ ਉਸ ਦੇ ਕੰਨ ਵਿੱਚ ਇਹੀ ਕਿਹਾ ਸੀ ਕਿ ਤੂੰ ਖਿਆਲ ਰੱਖੀਂ ਕਿਤੇ ਇਹ ਵੀ ਮਰੀਜ਼ ਨੂੰ ਛੱਡ ਕੇ ਖਿਸਕ ਨਾ  ਜਾਣ।’’ ਡਾਕਟਰ ਦੀ ਗੱਲ ਸੁਣ ਕੇ ਮੈਂ ਸੁੰਨ ਜਿਹਾ ਹੋ ਗਿਆ ਸੀ ਕਿ ਕੋਈ ਆਪਣੇ ਮਾਂ-ਪਿਉ ਨੂੰ ਉਸ ਉਮਰ ਵਿੱਚ ਜਦੋਂ ਉਨ੍ਹਾਂ ਨੂੰ ਆਪਣੀ ਔਲਾਦ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ,  ਇਉਂ ਛਡਕੇ ਵੀ ਜਾ ਸਕਦਾ ਹੈ?

21 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਦੂਜੀ ਘਟਨਾ ਨੇ ਵੀ ਮੈਨੂੰ ਹਿਲਾ ਕੇ ਰੱਖ ਦਿਤਾ ਸੀ। ਇਹ ਗੱਲ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਦੀ ਸੀ। ਇੱਕ ਦਿਨ ਮੈਂ ਮੱਥਾ ਟੇਕਣ ਜਾ ਰਿਹਾ ਸੀ ਕਿ 70 ਕੁ ਵਰ੍ਹਿਆਂ ਦੀ ਬਿਰਧ ਮਾਈ ਆ ਕੇ ਕਹਿਣ ਲੱਗੀ, ‘‘ਪੁੱਤ ਦਸ ਰੁਪਏ ਦੇਈਂ।’’
ਮੈਂ ਦਸ ਰੁਪਏ ਉਸ ਨੂੰ ਦਿੰਦੇ ਹੋਏ ਕਿਹਾ,
‘‘ਲੈ ਫੜ, ਪਰ ਤੂੰ ਉਨ੍ਹਾਂ ਵਿੱਚੋਂ ਤਾਂ ਨਹੀਂ ਲੱਗਦੀ।’’
‘‘ਹਾਂ, ਮੈਂ ਉਨ੍ਹਾਂ ਵਿੱਚੋਂ ਹਾਂ ਵੀ ਨਹੀਂ।   ਮੇਰਾ ਪਿੰਡ ਪਾਇਲ ਲਾਗੇ ਐ। ਡੂੰਘੇ ਖੂਹ ਵਿੱਚ ਮੋਟਰ ਠੀਕ ਕਰਨ ਗਿਆ ਮੇਰੇ ਸਿਰ ਦਾ ਸਾਈਂ ਗੈਸ ਚੜ੍ਹਨ ਨਾਲ ਚੱਲ ਵਸਿਆ। ਇੱਕ-ਦੋ ਵਰ੍ਹੇ ਤਾਂ ਠੀਕ ਚੱਲਦਾ ਰਿਹਾ। ਫਿਰ ਮੇਰੇ ਮੁੰਡੇ ਤੇ ਨੂੰਹ ਨੇ ’ਗੂਠਾ ਲਵਾ ਲਿਆ ਜ਼ਮੀਨ ’ਤੇ। ਮੈਨੂੰ ਘਰੋਂ ਕੱਢਤਾ।  ਪਹਿਲਾਂ ਤਾਂ ਮੈਂ ਰਾੜੇ ਗਈ। ਫਿਰ ਮੈਂ ਸੋਚਿਆ ਇੱਥੇ ਤਾਂ ਲਾਗੇ ਈ ਐ। ਕੋਈ ਸਿਆਣ ਲਊ। ਬਦਨਾਮੀ ਹੋਊ। ਘਰ ਦੀ ਇੱਜ਼ਤ ਦਾ ਸਵਾਲ ਐ। ਫਿਰ ਮੈਂ ਇੱਥੇ ਆ ਗਈ। ਮੇਰੇ ਕੋਲ ਨਾ ਕੰਬਲ ਨਾ ਰਜਾਈ। ਠੰਢ ਲੱਗਗੀ। ਦਾਰੂ ਲੈਣੀ ਐ। ਇਨ੍ਹਾਂ ਰੁਪਿਆਂ ਦੀ।’’ ਉਸ ਮਾਂ ਨੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਈ।
‘‘ਹੋਰ ਵੀ ਹੋਣੇ ਤੇਰੇ ਵਰਗੇ ਇੱਥੇ,’’ ਮੈਂ ਉਸ ਨੂੰ ਪੁੱਛਿਆ।
‘‘ਬਥੇਰੇ ਐ, ਬਰਾਂਡੇ ਭਰੇ ਪਏ ਐ। ਵੇਖ ਤਾਂ ਸਹੀ,’’ ਉਸ ਨੇ ਕਿਹਾ।
ਉਹ ਮਾਈ ਸੱਚ ਹੀ ਕਹਿ ਰਹੀ ਸੀ। ਮੈਂ ਵੇਖਿਆ ਸੈਂਕੜੇ ਬਜ਼ੁਰਗ ਉੱਥੇ ਗੁਰਦੁਆਰੇ ਦੇ ਸਾਹਮਣੇ ਖੁੱਲ੍ਹੇ ਆਸਮਾਨ ਦੇ ਥੱਲੇ ਜ਼ਿੰਦਗੀ ਕੱਟ ਰਹੇ ਹਨ। ਉਸ ਸਮੇਂ ਅਸੀਂ ਗਲੋਬਲ ਪੰਜਾਬ ਫਾਊਂਡੇਸ਼ਨ ਵੱਲੋਂ ਕੰਬਲ ਵੰਡਣ ਦੀ ਮੁਹਿੰਮ ਚਲਾਈ ਸੀ। ਜ਼ਿੰਦਗੀ ਦੀ ਜੰਗ ਦੇ ਆਖਰੀ ਮਰਹਲੇ ’ਤੇ ਪਹੁੰਚੇ ਉਨੀਂਦਰੀਆਂ ਅੱਖਾਂ ਵਿੱਚੋਂ ਖ਼ੁਆਬ ਵੇਖਣ ਦੀ ਅਸਫ਼ਲ ਕੋਸ਼ਿਸ਼ ਕਰ ਰਹੇ ਅਤੇ ਮਨ ਦੀ ਪੱਤਝੜ ਹੰਢਾਅ ਰਹੇ ਲੋਕਾਂ ਦੀ ਦਾਸਤਾਂ ਸੁਣ ਕੇ ਅਨੇਕਾਂ ਹਮਦਰਦ ਅੱਗੇ ਆਏ ਸਨ। ਮਾਨਵੀ ਰਿਸ਼ਤਿਆਂ ਦੇ ਇਸ ਦੁਖਾਂਤ ਦੇ ਇਸ ਸੱਚ ਨੂੰ ਜਾਣ ਕੇ ਇਸ ਕਲੱਬ ਦੀਆਂ ਔਰਤਾਂ ਹਰ ਮਹੀਨੇ ਆਪਣੀ ਕਮਾਈ ਵਿੱਚੋਂ ਯਥਾਯੋਗ ਮਾਇਆ ਇਕੱਤਰ ਕਰਕੇ ਦੱੁਧ, ਸਾਬਣ ਅਤੇ ਹੋਰ ਲੋੜੀਂਦਾ ਸਾਮਾਨ ਲੈ ਕੇ ਆਪ ਆਸ਼ਰਮ ਵਿੱਚ ਜਾਂਦੀਆਂ ਹਨ। ਇਸ ਕਲੱਬ ਦੀ ਇੱਕ ਅਹਿਮ ਮੈਂਬਰ ਨੇ ਦੱਸਿਆ ਕਿ ਇਸ ਬਿਰਧ ਆਸ਼ਰਮ ਵਿੱਚ ਕੁਝ ਬਿਰਧ ਮਾਵਾਂ ਦਾ ਤਾਂ ਇਹ   ਕਹਿਣਾ ਹੈ:
‘‘ਸਾਨੂੰ ਚਾਹੀਦਾ ਕੁਝ ਨਹੀਂ, ਬਸ, ਦਸ-ਪੰਦਰਾਂ ਮਿੰਟ ਬੈਠ ਕੇ ਦੁਖ-ਸੁਖ ਹੀ ਕਰ ਜਾਇਆ ਕਰੋ।’’ ਪਰ ਅਫ਼ਸੋਸ ਆਪਣੀਆਂ ਕੱੁਖਾਂ ਵਿੱਚੋਂ ਜਨਮ ਦੇਣ ਵਾਲੇ ਬੱਚਿਆਂ ਕੋਲ ਆਪਣੀਆਂ ਮਾਵਾਂ ਲਈ ਦਸ-ਪੰਦਰਾਂ ਮਿੰਟ ਵੀ ਨਹੀਂ ਹਨ।      ਹਾਂ, ਕੁਝ ਗ਼ੈਰ-ਸਰਕਾਰੀ ਸੰਸਥਾਵਾਂ ਅਤੇ ਉਦਾਸ ਮੌਸਮਾਂ ਵਿੱਚ ਰੰਗ ਭਰਨ ਦੀ ਕੋਸ਼ਿਸ਼ ਕਰ ਰਹੇ ਕਈ ਹਮਦਰਦ ਚਿਹਰੇ ਆਸ਼ਰਮ ਵਿੱਚ ਆਉਂਦੇ ਰਹਿੰਦੇ ਹਨ।
ਪਿਛਲੇ ਦਿਨੀਂ ਮੇਰੇ ਮਿੱਤਰ ਦੀ ਬੀਵੀ ਵੀ ਆਪਣੇ ਇਕਲੌਤੇ ਪੱੁਤਰ ਨੂੰ ਲੈ ਕੇ ਉੱਥੇ ਗਈ ਸੀ। ਆਸ਼ਰਮ ਵਿੱਚ ਮਿਸਤਰੀ ਲੱਗੇ ਹੋਏ ਸਨ ਅਤੇ ਹਰ ਕਿਸਮ ਦੀ ਸੁਖ-ਸਹੂਲਤ ਵਾਲੇ ਕਮਰੇ ਤਿਆਰ ਹੋ ਰਹੇ ਸਨ।
‘‘ਇਹ ਕੀ ਬਣ ਰਿਹੈ?’’ ਉਸ ਨੇ ਆਸ਼ਰਮ ਦੀ ਸੰਚਾਲਕਾ ਨੂੰ ਪੁੱਛਿਆ।
‘‘ਕੁਝ ਐੱਨ.ਆਰ.ਆਈ. ਆਪਣੇ ਮਾਪਿਆਂ ਲਈ ਕਮਰੇ ਬਣਾ ਰਹੇ ਹਨ,’’ ਉਸ ਦਾ ਜੁਆਬ ਸੀ।
‘‘ਮੱਮਾ ਤੁਹਾਡੇ ਲਈ ਵੀ ਇੱਕ ਕਮਰਾ ਹੁਣੇ ਹੀ ਬੁੱਕ ਕਰਵਾ ਦੇਵਾਂ?’’ ਮੇਰੇ ਮਿੱਤਰ ਦੇ ਇਕਲੌਤੇ ਪੱੁਤਰ ਨੇ ਮਜ਼ਾਕ ਵਜੋਂ ਕਿਹਾ। ਆਪਣੇ ਪੁੱਤਰ ਦੇ ਮੂੰਹੋਂ ਇਹ ਮਜ਼ਾਕ ਸੁਣ ਕੇ ਉਹ ਇਕਦਮ ਉਦਾਸ ਹੋ ਗਈ ਅਤੇ ਘਰ ਆ ਕੇ ਮੰਜੇ ’ਤੇ ਪੈ ਗਈ। ‘‘ਡਾਕਟਰ ਕਹਿ ਰਿਹੈ ਕਿ ਇਹ ਡਿਪਰੈਸ਼ਨ ਵਿੱਚ ਚਲੇ ਗਏ ਨੇ,’’ ਮੇਰਾ ਮਿੱਤਰ ਦੱਸ ਰਿਹਾ ਸੀ।
‘‘ਮੈਂ ਤਾਂ ਮਜ਼ਾਕ ਕੀਤਾ ਸੀ ਇਹ ਤਾਂ ਐਵੇਂ ਹੀ ਦਿਲ ਨੂੰ ਲਾ ਗਏ,’’ ਉਸੇ ਸਮੇਂ ਮੇਰੇ ਮਿੱਤਰ ਦਾ ਪੁੱਤਰ ਇਹ ਕਹਿੰਦਾ ਹੋਇਆ ਆਪਣੀ ਗੱਡੀ ਵਿੱਚ ਆਪਣੇ ਦੋਸਤਾਂ     ਨਾਲ ਸਫ਼ਰ ’ਤੇ ਨਿਕਲ ਗਿਆ ਸੀ ਅਤੇ ਮੇਰੇ ਮਿੱਤਰ ਦੀ ਬੀਵੀ ਦੀਆਂ ਅੱਖਾਂ ਵਿੱਚੋਂ ਨਿਕਲੇ ਅੱਥਰੂ ਸਾਨੂੰ  ਸਪਸ਼ਟ ਵਿਖਾਈ ਦੇ ਰਹੇ ਸਨ।

 

 

 

""

 

 ਡਾ. ਹਰਜਿੰਦਰ ਵਾਲੀਆ * ਮੋਬਾਈਲ: 98723-14

 

 

21 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

‘‘ਮੈਂ ਤਾਂ ਮਜ਼ਾਕ ਕੀਤਾ ਸੀ ਇਹ ਤਾਂ ਐਵੇਂ ਹੀ ਦਿਲ ਨੂੰ ਲਾ ਗਏ,’’---------------------------ਕਿਉਂਕਿ ਇਨ੍ਹਾ ਨੂੰ ਹਕੀਕਤ ਨਜਰ ਆ ਰਹੀ ਹੈ --------

22 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਮੈਨੂ ਹੇਰਾਨੀ ਹੁੰਦੀ ਹੈ ਇਹੋ ਜਿਹੇ ਲੋਕਾਂ ਤੇ ਜਿਹੜੇ ਆਪਣੇ ਮਾਂ-ਬਾਪ ਨੂ ਵਿਰਾਧ ਅਵਸਥਾ ਵਿਚ ਅਣਦੇਖਿਆ ਕਰਕੇ ਘਰੋਂ ਕੱਡ ਦਿੰਦੇ ਹਨ.....ਓਹ ਇਹ ਨਹੀ ਸੋਚਦੇ ਕੀ ਹਰ ਦਪਹਿਰ ਤੋਂ ਬਾਦ ਦਿਨ ਢਾਲਦਾ ਹੈ ਸ਼ਾਮ ਤੋ ਬਾਦ ਹਨੇਰਾ ਹੋ ਜਾਂਦਾ ਹੈ...ਇਕ ਨਾ ਇਕ ਦਿਨ ਸਬ ਨੇ ਬੁਡੇ ਹੋਣਾ ਹੈ ਇਹ ਹਮੇਸ਼ਾ ਯਾਦ ਰਖਣਾ ਚਾਹਿਦਾ ਹੈ....ਆਪਣੇ ਬੁਡੇ ਮਾਂ-ਬਾਪ ਦਾ ਸਾਥ ਨਾ ਛਡੋ......Naa

23 Apr 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਸੱਚੀ ਗੱਲ ਐ ਹੈਰਾਨੀ ਹੁੰਦੀ ਏ ਇਹ ਸੋਚ ਕੇ ਕੀ ਕੋਈ ਇੰਨਾ ਪਥਰ ਦਿਲ ਹੋ ਸਕਦਾ ਜੋ ਆਪਣੀ ਜਨਮ ਦੇਣ ਵਾਲੀ ਮਾਂ ਨੂੰ  ਛੱਡ ਕੇ ਤੁਰ  ਜਾਵੇ ,ਪਤਾ ਨੀ ਅੱਜ ਕਲ ਦਾ ਲਹੂ ਇੰਨਾ ਚਿੱਟਾ ਕਿਓ ਹੋ ਗਿਆ | ਕਿੰਨੇ ਅਭਾਗੇ ਨੇ ਓਹ ਲੋਕ ਜੋ ਆਪਨੇ ਮਾਪਿਆਂ ਨਾਲ ਇੰਝ ਕਰਦੇ ਨੇ |

23 Apr 2012

Reply