Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੁੱਤਰਾਂ ਬਰਾਬਰ ਧੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 
ਪੁੱਤਰਾਂ ਬਰਾਬਰ ਧੀ

ਵੇ ਲੋਕੋ ਵੇ ਲੋਕੋ

ਹੁਣ ਤਾਂ ਜ਼ੁਲਮ ਨੂੰ ਰੋਕੋ

ਨਾ ਮਾਰੋ ਵੇ ਨਾ ਮਾਰੋ

ਅਣਜੰਮੀਆਂ ਨਾ ਮਾਰੋ

ਜਮਾਨਾ ਵੀ ਅੱਜ ਬਦਲ ਗਿਆ

ਹੁਣ ਸੋਚਾਂ ਨੂੰ ਵੀ ਬਦਲੋ

ਮੁੰਡੇ ਹੀ ਸਿਰਫ ਹੁੰਦੇ ਸਹਾਰਾ

ਇਸ ਲੋਚਾ ਨੂੰ ਵੀ ਬਦਲੋ

ਆਓ ਰਲ ਕੇ ਸਾਰੇ ਆਪਾਂ

ਅੱਜ ਨਵੀਂ ਚਲਾਈਏ ਲੀਹ

ਅੱਜ ਪੁੱਤਰਾਂ ਬਰਾਬਰ ਧੀ

ਵੇ ਲੋਕੋ ਪੁੱਤਰਾਂ ਬਰਾਬਰ ਧੀ

ਜੇ ਨਾਨੀ ਵੀ ਪਾਪ ਕਮਾਉਂਦੀ

ਫਿਰ ਜੱਗ ਤੇ ਮਾਂ ਤੂੰ ਕਿੱਦਾਂ ਆਉਂਦੀ

ਜੇ ਦਾਦੀ ਵੀ ਭੂਆ ਨਾ ਜੰਮਦੀ,

ਦੁਖ ਸੁਖ ਕਿਸ ਨੂੰ ਆਖ ਸੁਣਾਉਂਦੀ

ਜੰਮਣ ਸਮੇਂ ਕੋਈ ਫਰਕ ਨਾਂ ਹੁੰਦਾ

ਇੱਕੋ ਜਿੰਨਾ ਦਰਦ ਏ ਹੁੰਦਾ

ਪੁੱਤਰ ਤੇ ਧੀਆਂ ਨੇ ਦੋਵੇਂ

ਇੱਕੋ ਰੱਬ ਦੇ ਜੀਅ

ਅੱਜ ਪੁੱਤਰਾਂ ਬਰਾਬਰ ਧੀ

ਵੇ ਲੋਕੋ ਪੁੱਤਰਾਂ ਬਰਾਬਰ ਧੀ

ਪੜ੍ਹ ਲਿਖ ਕੇ ਕੁੜੀ ਆਪ ਕਮਾਵੇ

ਵੱਡੇ ਵੱਡੇ ਅਹੁਦਿਆਂ ਤੇ ਜਾਵੇ.

ਹਰ ਕੰਮ ਦੇ ਵਿਚ ਹਿੱਸਾ ਪਾਵੇ

ਘਰ-ਸੰਸਾਰ ਦੋਵੇਂ ਚਲਾਵੇ

ਹਰ ਖੇਤਰ ਦੇ ਵਿਚ ਮਰਦਾਂ ਦੇ

ਮੋਢੇ ਦੇ ਨਾਲ ਮੋਢਾ ਲਾਵੇ

ਮੁੰਡਿਆਂ ਤੇ ਕੁੜੀਆਂ ਵਿਚ

ਦੱਸੋ ਅੱਜ ਫਰਕ ਏ ਕੀ

ਅੱਜ ਪੁੱਤਰਾਂ ਬਰਾਬਰ ਧੀ

ਵੇ ਲੋਕੋ ਪੁੱਤਰਾਂ ਬਰਾਬਰ ਧੀ

ਹਰ ਖੇਤਰ ਵਿਚ ਅੱਜ ਕੁੜੀਆਂ ਭਾਰੀਆਂ..

ਵੱਡੀਆਂ ਮੱਲਾਂ ਇਹਨਾ ਨੇ ਮਾਰੀਆਂ

ਇਤਿਹਾਸ ਫਰੋਲੋ ਤੇ ਵੇਖੋ

ਕੁੜੀਆਂ ਦੀਆਂ ਜਰਾ ਕਾਰਗੁਜ਼ਾਰੀਆਂ

ਮਾਈ ਭਾਗੋ, ਰਾਣੀ ਝਾਂਸੀ

ਇਹ ਵੀ ਤਾਂ ਕੁੜੀਆਂ ਸੀ

ਅੱਜ ਪੁੱਤਰਾਂ ਬਰਾਬਰ ਧੀ

ਵੇ ਲੋਕੋ ਪੁੱਤਰਾਂ ਬਰਾਬਰ ਧੀ

ਮਤ ਸਮਝਿਓ ਕੁੜੀ ਸਿਰਫ

ਅੱਜ ਨੂੰਹ ਸੱਸ ਜਾ ਨਨਾਣ ਏ

ਕੁੜੀਆਂ ਦੀ ਵੀ ਜੱਗ ਤੇ

ਅੱਜ ਵੱਖਰੀ ਇਕ ਪਛਾਣ ਏ

ਧੀ ਹੁੰਦੀ ਏ ਰੁੱਖ ਬਰਾਬਰ

ਇਹ ਸਮਝੇ ਦੁਖ-ਸੁਖ ਬਰਾਬਰ

ਰੁੱਖ ਲਗਾਈਏ ਧੀ ਬਚਾਈਏ

ਅਜੋਕੇ ਸਮੇ ਦੀ ਇਹੋ ਤਰਜੀਹ

ਅੱਜ ਪੁੱਤਰਾਂ ਬਰਾਬਰ ਧੀ

ਵੇ ਲੋਕੋ ਪੁੱਤਰਾਂ ਬਰਾਬਰ ਧੀ

05 Aug 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਵੀਰ ਜੀ ਬੜੀ ਭਰਵੀ ਤੇ ਸੰਘਣੀ ਸੋਚ ਹੈ ਤੁਹਾਡੀ..... ਸਿਜਦਾ ਹੈ ਤੁਹਾਨੂੰ......
ਬਹੁਤ ਵਧੀਆ........

05 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

ਬਹੁਤ ਵਧੀਆ ਲਿਖਿਆ  ਤਸੀ 22 g ਜੇ ਇਹ ਸੋਚ ਸੱਭ ਦੀ ਹੋ ਜਾਵੇ ਤਾ ਫਿਰ ਘਾਟੇ ਕਾਦੇ.?
ਹੁਣ ਤਾ ਰੱਬ ਹੀ ਬਖਸੇ ਇਸ ਦੁਨੀਆ ਨੂੰ, ਧੀਆ ਬਚਾਉ ਲੋਕੋ ਧੀਆ...?

06 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth vadiya lekhiya 22g

06 Aug 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ..........ਜਿਹਨਾ ਨੂੰ ਨਾ-ਪਸੰਦ ਓਹਨਾ ਤੋ ਖਿਮਾ....ਆਪ ਸਾਰੇ ਸਤਿਗੁਰ ਅੱਗੇ ਅਰਦਾਸ ਕਰਨਾ ਕਿ ਓਹ ਆਪ ਹੀ ਸਿਰ ਤੇ ਮਿਹਰਾਂ ਭਰਿਆ ਹੱਥ ਰਖ ਕੇ ਚੰਗਾ ਲਿਖਵਾ ਲੈਣ  .............:):)

06 Aug 2010

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

good 22ji keep it up god bless u

 

06 Aug 2010

Reply