Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੌਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਮੌਤ

 

 

 

         ਮੌਤ


ਰੁਕ ਗੱਲ ਸੁਣ ਜ਼ਰਾ

ਉੱਡ ਪੁੱਡ ਜਾਣੀਏਂ,

ਦਰਵੇਸ਼ਾਂ ਦੀਏ ਗੋਲੀਏ,

ਨੀਂ ਜੋਧਿਆਂ ਦੀ ਰਾਣੀਏਂ |


ਦਾਮਨ ਏ ਹਯਾਤੀਂ

ਊਚ ਨੀਚ ਦਾ ਕਲੰਕ ਏ,

ਪਰ ਗੋਦ ਵਿਚ ਤੇਰੀ

ਇੱਕੋ ਜਿਹਾ ਰਾਜਾ ਰੰਕ ਏ |


ਭੁੱਲ ਸਕਦੀ ਹਯਾਤੀ

ਗੱਲ ਚੇਤੇ ਰੱਖੀਏ,

ਤੂੰ ਭੁੱਲ ਕੇ ਨਾ ਭੁੱਲੇਂ 

ਕੌਲ ਦੀਏ ਪੱਕੀਏ |


ਜਿੰਦ ਦੇ ਅਜਾਬਾਂ ਪਿੱਛੇ

ਤਲਖੀਆਂ ਤੇ ਚਾਹਤਾਂ ਨੇ,

ਰ ਤੇਰੀ ਪਨਾਹ ਵਿਚ  

ਬੇਪਨਾਹ ਰਾਹਤਾਂ ਨੇ |


ਸਾਰਿਆਂ ਦਾ ਫਿਰ ਵੀ

ਹਯਾਤੀ ਨਾਲ ਪਿਆਰ ਏ,

ਤੇਰੀ ਗੋਦੀ ਸੌਣ ਲਈ

ਕੋਈ ਨਾ ਤਿਆਰ ਏ |


ਇੰਨਾਂ ਹੁੰਦਿਆਂ ਵੀ

ਤੇਰਾ ਜੇਰਾ ਕਮਾਲ ਨੀਂ,

ਇੱਕ ਤੇਰੀ ਅੱਖ,

ਇਨਸਾਫ਼ ਬੇਮਿਸਾਲ ਨੀਂ |


ਬਾਦਸ਼ਾਹ ਫ਼ਕੀਰ ਹੋਵੇ,

ਕੋਈ ਰਾਹਗੀਰ ਹੋਵੇ,

ਕਦੇ ਕਿਸੇ ਕਿਹਾ ਨੀਂ

ਤੂੰ ਕੀਤੀ ਵੰਡ ਕਾਣੀ ਏ |


ਰੁਕ ਗੱਲ ਸੁਣ ਜ਼ਰਾ

ਉੱਡ ਪੁੱਡ ਜਾਣੀਏਂ,

ਦਰਵੇਸ਼ਾਂ ਦੀਏ ਗੋਲੀਏ,

ਨੀਂ ਜੋਧਿਆਂ ਦੀ ਰਾਣੀਏਂ |

   

                   ਜਗਜੀਤ ਸਿੰਘ ਜੱਗੀ

Notes: 

 

ਦਰਵੇਸ਼ਾਂ - ਮਹਾਂਪੁਰਸ਼ਾਂ; ਗੋਲੀਏ - ਦਾਸੀਏ; ਦਾਮਨ ਏ ਹਯਾਤੀ - ਜੀਵਨ ਦਾ ਦਾਮਨ ਜਾਂ ਪੱਲਾ; ਦਾਮਨ ਏ ਹਯਾਤੀਂ ਊਚ ਨੀਚ ਦਾ ਕਲੰਕ - ਜੀਵਨ ਦੇ ਦਾਮਨ ਜਾਂ ਪੱਲੇ ਨਾਲ ਲੱਗਿਆ ਹੋਇਆ ਊਚ ਨੀਚ ਦਾ ਕਲੰਕ; ਅਜਾਬਾਂ - ਦੁੱਖਾਂ ਕਸ਼ਟਾਂ; ਪਨਾਹ - ਸ਼ਰਨ; ਬੇਪਨਾਹ ਰਾਹਤਾਂ - Unlimited relief; ਹਯਾਤੀ - ਜੀਵਨ, ਜ਼ਿੰਦਗੀ; ਜੇਰਾ - ਜਿਗਰਾ, ਹੌਂਸਲਾ, ਵੱਡਾ ਦਿਲ; ਇੱਕ ਤੇਰੀ ਅੱਖ ਭੇਦ ਭਾਵ ਰਹਿਤ ਏਂਰਾਹਗੀਰ - ਜੀਵਨ ਪਥ ਦਾ ਪਾਂਧੀ; ਵੰਡ ਕਾਣੀ - ਬੇਇਨਸਾਫ਼ੀ, ਕਾਣੀ ਵੰਡ; 


 

11 Nov 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਮੌਤ ਜਿਹੇ ਸੰਗੀਨ ਵਿਸ਼ੇ ਦੇ ਤਮਾਮ ਪੱਖ ਸਾਹਮਣੇ ਰੱਖਦੀ ੲਿਹ ੲਿਕ ਬਹੁਤ ਹੀ ਸੋਹਣੀ ਰਚਨਾਂ ਏ,

ਜੋ ੲਿਕ ਪਾਸੇ ਮੌਤ ਦੀ unstability ਗੱਲ ਕਰਦੀ ਏ ਤੇ ਦੂਜੇ ਪਾਸੇ ੲਿਸ ਨੂੰ ਜੋਧਿਆਂ ਦੀ ਰਾਣੀ ਵੀ ਆਖਦੀ ਹੈ, ਤੇ ਨਾਲ ਹੀ ਮੌਤ ਨਾਲ ਜੁੜੀ ਨਿਰਪੱਖਤਾ,ਸ਼ਾਂਤੀ ਨੂੰ ਵੀ ਬਿਆਂ ਕਰਦੀ ਏ, ਤੇ ਮੌਤ ਨੂੰ ਦਰਵੇਸਾਂ ਦੀ ਦਾਸੀ ਕਹਿ ਕੇ ਮਹਾਨ ਆਤਮਾਵਾਂ ਦੀ ਮਹਾਨਤਾ ਨੂੰ ਵੀ ਯਾਦ ਕਰਵਾਉਂਦੀ ਏ, ਤੇ ੲਿਹ ਸੱਭ ੲਿਸ ਰਚਨਾਂ ਨੂੰ ੲਿਕ ਅਤਿ ਸੁੰਦਰ ਰਚਨਾ ਬਣਾਉਂਦੇ ਨੇ।

ਬਹੁਤ ਖੂਬ ਜਗਜੀਤ ਸਰ । ੲਿਸ ਫੋਰਮ ਤੇ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ।
12 Nov 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Vry nce bahut sohni rachna g
12 Nov 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Jagjit jee nazam padke babbu maan da song yaad aa giya
Sun maut rakaan lai layi beshak jaan
Bahut sohna likhia jee sab nu pata ai ki ikk din maut dee bukal naseeb honi hai fir b koi
Eh gall manan layi tuar nahi aaaa
Lekin maut sach aa kauda sach
Vaa kamaal peshkaari hai jee
Jeo
12 Nov 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਸੋਹਣਾ ਲਿਖਿਆ ਹੈ....

 

ਹਮੇਸ਼ਾ ਵਾਂਗਰਾਂ ਹੀ ਇਕ ਸ਼ਹਿਜ ਤਰੀਕੇ ਨਾਲ ਲਿਖੀ ਬਹੁਤ ਅਣਮੁੱਲੀ ਰਚਨਾ ਹੈ ਇਹ ..................."ਮੌਤ"

 

ਬਹੁਤ ਧੰਨਵਾਦ ਸਾਂਝੀ ਕਰਨ ਲਈ ,,.....

 

hats off to you sir g ............... a salute for you.

 

Sukhpal**

12 Nov 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

​ਸੁੰਦਰ। ..... ਅਤਿ ਸੁੰਦਰ ​

12 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਬਾਈ ਜੀ, ਤੁਸੀਂ ਹਮੇਸ਼ਾ ਦੀ ਤਰਾਂ ਇਸ ਵਾਰ ਵੀ ਰਚਨਾ ਨੂੰ ਵਿਜ਼ਿਟ ਕਰਕੇ ਆਪਣੀ ਰੈਗਿਉਲਰ ਰੀਡਰਸ਼ਿਪ ਦੀ ਮੋਹਰ ਲਾਉਂਦਿਆਂ ਹੋਇਆਂ, ਹੌਂਸਲਾ ਅਫਜ਼ਾਈ ਕੀਤੀ ਹੈ | ਆਪਜੀ ਦਾ ਬਹੁਤ ਬਹੁਤ ਸ਼ੁਕਰੀਆ |
ਅਸਲ ਵਿਚ, ਇਸ ਨਾਲ ਇਕ ਸਕਾਰਕਤਮਕ ਪ੍ਰੈਸ਼ਰ ਅਤੇ ਕ੍ਰਿਏਟਿਵ ਮਾਹੌਲ ਬਣਿਆ ਰਹਿੰਦਾ ਹੈ, ਜੋ ਫੋਰਮ ਨੂੰ ਜੀਵੰਤ ਬਣਾਈ ਰੱਖਣ ਵਿਚ ਸਹਾਈ ਹੁੰਦਾ ਹੈ |
ਜਿਉਂਦੇ ਵੱਸਦੇ ਰਹੋ, ਅਤੇ ਮਾਂ ਬੋਲੀ ਦੀ ਸੇਵਾ ਵਿਚ ਸਦਾ ਤਤਪਰ ਰਹੋ |
   

ਸੰਦੀਪ ਬਾਈ ਜੀ, ਤੁਸੀਂ ਹਮੇਸ਼ਾ ਦੀ ਤਰਾਂ ਰਚਨਾ ਨੂੰ ਵਿਜ਼ਿਟ ਕਰਕੇ ਆਪਣੀ ਰੈਗਿਉਲਰ ਰੀਡਰਸ਼ਿਪ ਦੀ ਮੋਹਰ ਲਾਉਂਦਿਆਂ ਹੋਇਆਂ, ਹੌਂਸਲਾ ਅਫਜ਼ਾਈ ਕੀਤੀ ਹੈ | ਆਪਜੀ ਦਾ ਬਹੁਤ ਬਹੁਤ ਸ਼ੁਕਰੀਆ |


ਅਸਲ ਵਿਚ, ਇਸ ਨਾਲ ਇਕ ਸਕਾਰਾਤਮਕ ਪ੍ਰੈਸ਼ਰ ਅਤੇ ਕ੍ਰਿਏਟਿਵ ਮਾਹੌਲ ਬਣਿਆ ਰਹਿੰਦਾ ਹੈ, ਜੋ ਫੋਰਮ ਨੂੰ ਜੀਵੰਤ ਬਣਾਈ ਰੱਖਣ ਵਿਚ ਸਹਾਈ ਹੁੰਦਾ ਹੈ |


ਜਿਉਂਦੇ ਵੱਸਦੇ ਰਹੋ, ਅਤੇ ਮਾਂ ਬੋਲੀ ਦੀ ਸੇਵਾ ਵਿਚ ਸਦਾ ਤਤਪਰ ਰਹੋ |


   

 

13 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਗੁਰਪ੍ਰੀਤ ਜੀ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ |

 

14 Nov 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਹਯਾਤੀ ਦੇ ਝੂਠ ਤੇ ਮੋਤ ਦੇ ਸੱਚ ਨੂੰ ਅਪਣੀ ਕਲਮ ਨਾਲ ਕਮਾਲ ਦੇ ਢੰਗ ਨਾਲ ਪੇਸ਼ ਕੀਤਾ ਹੈ ਸਰ ....
14 Nov 2014

Jaspal kaur Malhi (jassi)
Jaspal kaur
Posts: 83
Gender: Female
Joined: 09/Apr/2013
Location: Tarn Taran sahib
View All Topics by Jaspal kaur
View All Posts by Jaspal kaur
 

bohat khoobsoorat pukar hai maut nu,

15 Nov 2014

Showing page 1 of 2 << Prev     1  2  Next >>   Last >> 
Reply