ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ ਵੇ,ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾਂ ਵੇ..||ਤੈਨੂੰ ਦੇਖਿਆਂ ਬਗੈਰ ਚੈਨ ਚਿੱਤ ਨੂੰ ਨਾਂ ਆਵੇ,ਚੰਨਾਂ ਫੁੱਲਾਂ ਵਾਲੀ ਰੁੱਤ ਸਾਨੂੰ ਵੱਢ-ਵੱਢ ਖਾਵੇ..ਤੇਰੇ ਨਾਲ ਅੱਖਾਂ ਭੁੱਲਕੇ ਮੈਂ ਲਾਈਆਂ ਰਾਂਝਣਾਂ ਵੇ..ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ ਵੇ,ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾਂ ਵੇ..||ਅਸੀਂ ਹੋ ਗਏ ਹਾਂ ਸ਼ੁਦਾਈ ਤੇਰੇ ਇਸ਼ਕੇ ਦੇ ਮਾਰੇ,ਤੈਨੂੰ ਸਾਡੇ ਨਾਲੋਂ ਚੰਨਾਂ ਗੈਰ ਲੱਗਦੇ ਪਿਆਰੇ..ਸਾਨੂੰ ਲ਼ਉਣੀਆਂ-ਬੁਝਾਉਣੀਆਂ ਨਾਂ ਆਈਆਂ ਰਾਂਝਣਾਂ ਵੇ..ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ ਵੇ,ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾਂ ਵੇ..||ਕਦੇ ਆਕੇ ਦੇਖੀਂ ਅੱਖੀਂ ਸਾਡੀ ਜਿੰਦ ਕੁਰਲਾਉਂਦੀ,ਦਿਨੇਂ ਚੈਨ ਨਹੀਂਓ ਅ਼ਉਂਦਾ ਰਾਤੀਂ ਨੀਂਦ ਨਹੀਂਓ ਅ਼ਉਂਦੀ..ਅਸੀਂ ਰੁੱਖਾਂ ਵਾਂਗੂੰ ਘੜ੍ਹੀਆਂ ਬਿਤਾਈਆਂ ਰਾਂਝਣਾਂ ਵੇ..ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ ਵੇ,ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾਂ ਵੇ..||ਸਾਡੇ ਚਾਵ੍ਹਾਂ ਕੋਲੋਂ ਪੁੱਛ ਕਿੱਦਾਂ ਹੋਏ ਬੇਕਰਾਰ,ਤੇਰੇ ਰੋਸਿਆਂ ਤੋਂ ਵਾਰੀ ਕੇਰਾਂ ਇੱਕ ਝਾਤੀ ਮਾਰ..ਤੈਨੂੰ ਚੇਤੇ ਆਉਂਣ ਤੇਰੀਆਂ ਉਕਾਈਆਂ ਰਾਂਝਣਾਂ ਵੇ..ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ ਵੇ,ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾਂ ਵੇ..||